bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 22
Luke 22
Punjabi Standard Bible (Punjabi Standard Bible) 2023
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 23 →
1
ਹੁਣ ਅਖ਼ਮੀਰੀ ਰੋਟੀ ਦਾ ਤਿਉਹਾਰ ਜਿਸ ਨੂੰ ਪਸਾਹ ਕਿਹਾ ਜਾਂਦਾ ਹੈ, ਨੇੜੇ ਸੀ।
2
ਪ੍ਰਧਾਨ ਯਾਜਕ ਅਤੇ ਸ਼ਾਸਤਰੀ ਇਸ ਤਾਕ ਵਿੱਚ ਸਨ ਕਿ ਯਿਸੂ ਨੂੰ ਕਿਵੇਂ ਜਾਨੋਂ ਮਾਰਨ, ਪਰ ਉਹ ਲੋਕਾਂ ਤੋਂ ਡਰਦੇ ਸਨ।
3
ਤਦ ਸ਼ੈਤਾਨ ਯਹੂਦਾ ਵਿੱਚ ਸਮਾ ਗਿਆ, ਜਿਹੜਾ ਇਸਕਰਿਯੋਤੀ ਕਹਾਉਂਦਾ ਸੀ ਅਤੇ ਬਾਰ੍ਹਾਂ ਵਿੱਚੋਂ ਇੱਕ ਸੀ।
4
ਉਸ ਨੇ ਜਾ ਕੇ ਪ੍ਰਧਾਨ ਯਾਜਕਾਂ ਅਤੇ ਹੈਕਲ ਦੇ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕੀਤੀ ਕਿ ਉਹ ਕਿਵੇਂ ਉਸ ਨੂੰ ਉਨ੍ਹਾਂ ਦੇ ਹੱਥ ਫੜਵਾਏ।
5
ਉਹ ਬਹੁਤ ਖੁਸ਼ ਹੋ ਗਏ ਅਤੇ ਉਸ ਨੂੰ ਪੈਸਾ ਦੇਣ ਲਈ ਸਹਿਮਤ ਹੋਏ।
6
ਉਹ ਰਾਜ਼ੀ ਹੋ ਗਿਆ ਅਤੇ ਮੌਕੇ ਦੀ ਤਾਕ ਵਿੱਚ ਰਹਿਣ ਲੱਗਾ ਕਿ ਜਦੋਂ ਭੀੜ ਨਾ ਹੋਵੇ ਤਾਂ ਉਸ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ।
7
ਤਦ ਅਖ਼ਮੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦਾ ਲੇਲਾ ਬਲੀਦਾਨ ਕਰਨਾ ਜ਼ਰੂਰੀ ਸੀ।
8
ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ, “ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂਕਿ ਅਸੀਂ ਖਾਈਏ।”
9
ਉਨ੍ਹਾਂ ਉਸ ਨੂੰ ਕਿਹਾ, “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਇਸ ਦੀ ਤਿਆਰੀ ਕਰੀਏ?”
10
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਵੇਖੋ, ਜਦੋਂ ਤੁਸੀਂ ਨਗਰ ਵਿੱਚ ਪ੍ਰਵੇਸ਼ ਕਰੋਗੇ ਤਾਂ ਤੁਹਾਨੂੰ ਪਾਣੀ ਦਾ ਘੜਾ ਚੁੱਕੀ ਇੱਕ ਆਦਮੀ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਸ ਦੇ ਪਿੱਛੇ-ਪਿੱਛੇ ਚਲੇ ਜਾਣਾ
11
ਅਤੇ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਪੁੱਛਦਾ ਹੈ ਕਿ ਮਹਿਮਾਨਾਂ ਦਾ ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਖਾਵਾਂ’?
12
ਉਹ ਤੁਹਾਨੂੰ ਸਜਿਆ ਸਜਾਇਆ ਇੱਕ ਵੱਡਾ ਚੁਬਾਰਾ ਵਿਖਾਵੇਗਾ; ਉੱਥੇ ਤਿਆਰੀ ਕਰਨਾ।”
13
ਉਨ੍ਹਾਂ ਜਾ ਕੇ ਜਿਸ ਤਰ੍ਹਾਂ ਉਸ ਨੇ ਕਿਹਾ ਸੀ ਉਸੇ ਤਰ੍ਹਾਂ ਪਾਇਆ ਅਤੇ ਪਸਾਹ ਤਿਆਰ ਕੀਤਾ।
14
ਜਦੋਂ ਸਮਾਂ ਆ ਪਹੁੰਚਿਆ ਤਾਂ ਯਿਸੂ ਭੋਜਨ ਕਰਨ ਲਈ ਬੈਠਾ ਅਤੇ ਰਸੂਲ ਉਸ ਦੇ ਨਾਲ ਸਨ।
15
ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਬਹੁਤ ਇੱਛਾ ਸੀ ਕਿ ਦੁੱਖ ਝੱਲਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।
16
ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਇਹ ਪਰਮੇਸ਼ਰ ਦੇ ਰਾਜ ਵਿੱਚ ਪੂਰਾ ਨਾ ਹੋ ਲਵੇ, ਮੈਂ ਇਸ ਨੂੰ ਫਿਰ ਕਦੇ ਨਾ ਖਾਵਾਂਗਾ।”
17
ਫਿਰ ਉਸ ਨੇ ਪਿਆਲਾ ਲਿਆ ਅਤੇ ਧੰਨਵਾਦ ਦੇ ਕੇ ਕਿਹਾ, “ਇਸ ਨੂੰ ਲਓ ਅਤੇ ਆਪਸ ਵਿੱਚ ਵੰਡ ਲਵੋ।
18
ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਹੁਣ ਤੋਂ ਲੈ ਕੇ ਉਦੋਂ ਤੱਕ ਕਦੇ ਦਾਖਰਸ ਨਾ ਪੀਵਾਂਗਾ, ਜਦੋਂ ਤੱਕ ਪਰਮੇਸ਼ਰ ਦਾ ਰਾਜ ਨਾ ਆ ਜਾਵੇ।”
19
ਫਿਰ ਉਸ ਨੇ ਰੋਟੀ ਲਈ ਅਤੇ ਧੰਨਵਾਦ ਦੇ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ, “ਇਹ ਮੇਰਾ ਸਰੀਰ ਹੈ ਜਿਹੜਾ ਤੁਹਾਡੇ ਲਈ ਦਿੱਤਾ ਜਾਂਦਾ ਹੈ; ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।”
20
ਇਸੇ ਤਰ੍ਹਾਂ ਜਦੋਂ ਉਹ ਖਾ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਪਿਆਲਾ ਦੇ ਕੇ ਕਿਹਾ, “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ।
21
ਵੇਖੋ, ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ।
22
ਕਿਉਂਕਿ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੀ ਹੈ ਜਿਵੇਂ ਉਸ ਦੇ ਲਈ ਠਹਿਰਾਇਆ ਗਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਦੁਆਰਾ ਉਹ ਫੜਵਾਇਆ ਜਾਂਦਾ ਹੈ।”
23
ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਸਾਡੇ ਵਿੱਚੋਂ ਅਜਿਹਾ ਕੰਮ ਕਰਨ ਵਾਲਾ ਕੌਣ ਹੋ ਸਕਦਾ ਹੈ!
24
ਉਨ੍ਹਾਂ ਵਿੱਚ ਇੱਕ ਬਹਿਸ ਵੀ ਛਿੜ ਗਈ ਕਿ ਸਾਡੇ ਵਿੱਚੋਂ ਕਿਸ ਨੂੰ ਵੱਡਾ ਮੰਨਿਆ ਜਾਣਾ ਚਾਹੀਦਾ ਹੈ।
25
ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਰਾਜ ਕਰਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਅਧਿਕਾਰ ਰੱਖਦੇ ਹਨ ਉਹ ਪਰਉਪਕਾਰੀ ਕਹਾਉਂਦੇ ਹਨ।
26
ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਸਗੋਂ ਜਿਹੜਾ ਤੁਹਾਡੇ ਵਿੱਚੋਂ ਵੱਡਾ ਹੈ ਉਹ ਸਭ ਤੋਂ ਛੋਟੇ ਜਿਹਾ ਅਤੇ ਜਿਹੜਾ ਆਗੂ ਹੈ ਉਹ ਸੇਵਕ ਜਿਹਾ ਬਣੇ।
27
ਕਿਉਂਕਿ ਵੱਡਾ ਕੌਣ ਹੈ? ਜਿਹੜਾ ਭੋਜਨ ਕਰਨ ਲਈ ਬੈਠਦਾ ਹੈ ਜਾਂ ਜਿਹੜਾ ਪਰੋਸਦਾ ਹੈ? ਕੀ ਉਹ ਨਹੀਂ ਜਿਹੜਾ ਭੋਜਨ ਕਰਨ ਲਈ ਬੈਠਦਾ ਹੈ? ਪਰ ਮੈਂ ਤੁਹਾਡੇ ਵਿਚਕਾਰ ਪਰੋਸਣ ਵਾਲੇ ਦੇ ਸਮਾਨ ਹਾਂ।
28
“ਪਰ ਤੁਸੀਂ ਉਹ ਹੋ ਜਿਹੜੇ ਮੇਰੇ ਪਰਤਾਵਿਆਂ ਵਿੱਚ ਮੇਰੇ ਨਾਲ ਰਹੇ।
29
ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਰਾਜ ਦਿੱਤਾ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਦਿੰਦਾ ਹਾਂ
30
ਤਾਂਕਿ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ-ਪੀਓ ਅਤੇ ਸਿੰਘਾਸਣਾਂ ਉੱਤੇ ਬੈਠ ਕੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋ।
31
“ਸ਼ਮਊਨ, ਹੇ ਸ਼ਮਊਨ! ਵੇਖ, ਸ਼ੈਤਾਨ ਨੇ ਤੁਹਾਨੂੰ ਕਣਕ ਵਾਂਗ ਛੱਟਣ ਲਈ ਮੰਗਿਆ ਹੈ।
32
ਪਰ ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਕਿ ਤੇਰਾ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦੋਂ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਦ੍ਰਿੜ੍ਹ ਕਰੀਂ।”
33
ਪਰ ਉਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਮੈਂ ਤੇਰੇ ਲਈ ਕੈਦ ਹੋਣ, ਬਲਕਿ ਮਰਨ ਲਈ ਵੀ ਤਿਆਰ ਹਾਂ।”
34
ਉਸ ਨੇ ਕਿਹਾ, “ਪਤਰਸ, ਮੈਂ ਤੈਨੂੰ ਕਹਿੰਦਾ ਹਾਂ ਕਿ ਅੱਜ ਤੂੰ ਜਦੋਂ ਤੱਕ ਤਿੰਨ ਵਾਰ ਇਸ ਗੱਲ ਦਾ ਇਨਕਾਰ ਨਾ ਕਰੇਂ ਕਿ ਤੂੰ ਮੈਨੂੰ ਜਾਣਦਾ ਹੈਂ, ਮੁਰਗਾ ਬਾਂਗ ਨਾ ਦੇਵੇਗਾ।”
35
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਮੈਂ ਤੁਹਾਨੂੰ ਬਟੂਏ, ਥੈਲੇ ਅਤੇ ਜੁੱਤੀ ਤੋਂ ਬਿਨਾਂ ਭੇਜਿਆ ਸੀ ਤਾਂ ਤੁਹਾਨੂੰ ਕੋਈ ਥੁੜ੍ਹ ਤਾਂ ਨਹੀਂ ਹੋਈ?” ਉਨ੍ਹਾਂ ਨੇ ਉੱਤਰ ਦਿੱਤਾ, “ਨਹੀਂ।”
36
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਹੁਣ, ਜਿਸ ਦੇ ਕੋਲ ਬਟੂਆ ਹੈ ਉਹ ਇਸ ਨੂੰ ਲੈ ਲਵੇ ਅਤੇ ਇਸੇ ਤਰ੍ਹਾਂ ਥੈਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਹੀਂ ਹੈ ਉਹ ਆਪਣਾ ਵਸਤਰ ਵੇਚ ਕੇ ਖਰੀਦ ਲਵੇ।
37
ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਸ ਤਰ੍ਹਾਂ ਲਿਖਿਆ ਹੈ, ‘ਉਹ ਅਪਰਾਧੀਆਂ ਦੇ ਸੰਗ ਗਿਣਿਆ ਗਿਆ’, ਇਸ ਦਾ ਮੇਰੇ ਵਿੱਚ ਪੂਰਾ ਹੋਣਾ ਜ਼ਰੂਰੀ ਹੈ। ਕਿਉਂਕਿ ਜੋ ਗੱਲਾਂ ਮੇਰੇ ਵਿਖੇ ਲਿਖੀਆਂ ਹਨ ਉਹ ਪੂਰੀਆਂ ਹੋਣੀਆਂ ਹਨ।”
38
ਤਦ ਚੇਲਿਆਂ ਨੇ ਕਿਹਾ, “ਪ੍ਰਭੂ ਜੀ, ਵੇਖ ਇੱਥੇ ਦੋ ਤਲਵਾਰਾਂ ਹਨ।” ਉਸ ਨੇ ਉਨ੍ਹਾਂ ਨੂੰ ਕਿਹਾ, “ਬਹੁਤ ਹਨ।”
39
ਫਿਰ ਉਹ ਬਾਹਰ ਨਿੱਕਲ ਕੇ ਆਪਣੀ ਆਦਤ ਅਨੁਸਾਰ ਜ਼ੈਤੂਨ ਦੇ ਪਹਾੜ ਉੱਤੇ ਗਿਆ ਅਤੇ ਚੇਲੇ ਵੀ ਉਸ ਦੇ ਪਿੱਛੇ ਚੱਲ ਪਏ।
40
ਉਸ ਥਾਂ 'ਤੇ ਪਹੁੰਚ ਕੇ ਉਸ ਨੇ ਉਨ੍ਹਾਂ ਨੂੰ ਕਿਹਾ, “ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ।”
41
ਫਿਰ ਉਹ ਲਗਭਗ ਇੱਕ ਪੱਥਰ ਦੀ ਮਾਰ 'ਤੇ ਉਨ੍ਹਾਂ ਤੋਂ ਪਰੇ ਗਿਆ ਅਤੇ ਗੋਡੇ ਟੇਕ ਕੇ ਇਹ ਪ੍ਰਾਰਥਨਾ ਕਰਨ ਲੱਗਾ,
42
“ਹੇ ਪਿਤਾ, ਜੇ ਤੂੰ ਚਾਹੇਂ ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲੈ; ਫਿਰ ਵੀ ਮੇਰੀ ਨਹੀਂ ਪਰ ਤੇਰੀ ਇੱਛਾ ਪੂਰੀ ਹੋਵੇ।”
43
ਤਦ ਸਵਰਗ ਤੋਂ ਇੱਕ ਦੂਤ ਪਰਗਟ ਹੋ ਕੇ ਉਸ ਨੂੰ ਹਿੰਮਤ ਦਿੰਦਾ ਸੀ।
44
ਯਿਸੂ ਕਸ਼ਟ ਵਿੱਚ ਪਿਆ ਹੋਰ ਵੀ ਵਿਆਕੁਲ ਹੋ ਕੇ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਜ਼ਮੀਨ ਉੱਤੇ ਡਿੱਗ ਰਿਹਾ ਸੀ।
45
ਫਿਰ ਜਦੋਂ ਉਹ ਪ੍ਰਾਰਥਨਾ ਤੋਂ ਉੱਠ ਕੇ ਚੇਲਿਆਂ ਕੋਲ ਆਇਆ ਤਾਂ ਉਸ ਨੇ ਉਨ੍ਹਾਂ ਨੂੰ ਉਦਾਸੀ ਦੇ ਕਾਰਨ ਸੁੱਤੇ ਵੇਖਿਆ।
46
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਉਂ ਸੌਂ ਰਹੇ ਹੋ? ਉੱਠੋ ਅਤੇ ਪ੍ਰਾਰਥਨਾ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਪਰਤਾਵੇ ਵਿੱਚ ਪੈ ਜਾਵੋ।”
47
ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਇੱਕ ਭੀੜ ਉੱਥੇ ਆਈ ਅਤੇ ਬਾਰ੍ਹਾਂ ਵਿੱਚੋਂ ਇੱਕ ਜੋ ਯਹੂਦਾ ਕਹਾਉਂਦਾ ਸੀ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ। ਉਹ ਯਿਸੂ ਨੂੰ ਚੁੰਮਣ ਲਈ ਉਸ ਦੇ ਕੋਲ ਆਇਆ।
48
ਪਰ ਯਿਸੂ ਨੇ ਉਸ ਨੂੰ ਕਿਹਾ, “ਯਹੂਦਾ, ਕੀ ਤੂੰ ਚੁੰਮਣ ਦੇ ਦੁਆਰਾ ਮਨੁੱਖ ਦੇ ਪੁੱਤਰ ਨੂੰ ਫੜਵਾਉਂਦਾ ਹੈਂ?”
49
ਜਦੋਂ ਉਸ ਦੇ ਸਾਥੀਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, “ਪ੍ਰਭੂ, ਅਸੀਂ ਤਲਵਾਰ ਚਲਾਈਏ?”
50
ਅਤੇ ਉਨ੍ਹਾਂ ਵਿੱਚੋਂ ਇੱਕ ਨੇ ਪ੍ਰਧਾਨ ਯਾਜਕ ਦੇ ਸੇਵਕ ਉੱਤੇ ਵਾਰ ਕਰਕੇ ਉਸ ਦਾ ਸੱਜਾ ਕੰਨ ਲਾਹ ਦਿੱਤਾ।
51
ਪਰ ਯਿਸੂ ਨੇ ਕਿਹਾ, “ਰੁਕ ਜਾਓ! ਬਹੁਤ ਹੋ ਗਿਆ!” ਅਤੇ ਉਸ ਨੇ ਉਸ ਦੇ ਕੰਨ ਨੂੰ ਛੂਹ ਕੇ ਚੰਗਾ ਕਰ ਦਿੱਤਾ।
52
ਤਦ ਯਿਸੂ ਨੇ ਪ੍ਰਧਾਨ ਯਾਜਕਾਂ, ਹੈਕਲ ਦੇ ਸੁਰੱਖਿਆ ਅਧਿਕਾਰੀਆਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਨੂੰ ਫੜਨ ਆਏ ਸਨ, ਕਿਹਾ, “ਕੀ ਤੁਸੀਂ ਮੈਨੂੰ ਡਾਕੂ ਸਮਝ ਕੇ ਤਲਵਾਰਾਂ ਅਤੇ ਡਾਂਗਾਂ ਲੈ ਕੇ ਨਿੱਕਲੇ ਹੋ?
53
ਮੈਂ ਹਰ ਰੋਜ਼ ਹੈਕਲ ਵਿੱਚ ਤੁਹਾਡੇ ਨਾਲ ਹੁੰਦਾ ਸੀ, ਤਦ ਤੁਸੀਂ ਮੇਰੇ ਉੱਤੇ ਹੱਥ ਨਹੀਂ ਪਾਇਆ, ਪਰ ਹੁਣ ਤੁਹਾਡਾ ਸਮਾਂ ਹੈ ਅਤੇ ਹਨੇਰੇ ਦਾ ਅਧਿਕਾਰ ਹੈ।”
54
ਤਦ ਉਨ੍ਹਾਂ ਨੇ ਉਸ ਨੂੰ ਫੜਿਆ ਅਤੇ ਪ੍ਰਧਾਨ ਯਾਜਕ ਦੇ ਘਰ ਵਿੱਚ ਲੈ ਆਏ; ਪਤਰਸ ਕੁਝ ਦੂਰੀ 'ਤੇ ਪਿੱਛੇ-ਪਿੱਛੇ ਆ ਰਿਹਾ ਸੀ।
55
ਲੋਕ ਵਿਹੜੇ ਦੇ ਵਿਚਕਾਰ ਅੱਗ ਬਾਲ ਕੇ ਬੈਠੇ ਹੋਏ ਸਨ ਅਤੇ ਪਤਰਸ ਵੀ ਉਨ੍ਹਾਂ ਦੇ ਨਾਲ ਬੈਠ ਗਿਆ।
56
ਤਦ ਇੱਕ ਦਾਸੀ ਨੇ ਉਸ ਨੂੰ ਅੱਗ ਦੇ ਕੋਲ ਬੈਠਾ ਵੇਖਿਆ ਅਤੇ ਗੌਹ ਨਾਲ ਉਸ ਨੂੰ ਵੇਖ ਕੇ ਕਿਹਾ, “ਇਹ ਵੀ ਤਾਂ ਉਸ ਦੇ ਨਾਲ ਸੀ।”
57
ਪਰ ਉਸ ਨੇ ਇਨਕਾਰ ਕਰਦੇ ਹੋਏ ਕਿਹਾ, “ਹੇ ਔਰਤ, ਮੈਂ ਉਸ ਨੂੰ ਨਹੀਂ ਜਾਣਦਾ।”
58
ਫਿਰ ਥੋੜ੍ਹੇ ਸਮੇਂ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖ ਕੇ ਕਿਹਾ, “ਤੂੰ ਵੀ ਤਾਂ ਉਨ੍ਹਾਂ ਵਿੱਚੋਂ ਹੈਂ।” ਪਰ ਪਤਰਸ ਨੇ ਕਿਹਾ, “ਮਨੁੱਖਾ, ਮੈਂ ਨਹੀਂ ਹਾਂ।”
59
ਲਗਭਗ ਇੱਕ ਘੰਟੇ ਬਾਅਦ ਕਿਸੇ ਹੋਰ ਨੇ ਜ਼ੋਰ ਦੇ ਕੇ ਕਿਹਾ, “ਸੱਚਮੁੱਚ ਇਹ ਵੀ ਉਸ ਦੇ ਨਾਲ ਸੀ, ਕਿਉਂਕਿ ਇਹ ਵੀ ਗਲੀਲੀ ਹੈ।”
60
ਪਰ ਪਤਰਸ ਨੇ ਕਿਹਾ, “ਮਨੁੱਖਾ, ਮੈਨੂੰ ਨਹੀਂ ਪਤਾ ਤੂੰ ਕੀ ਕਹਿੰਦਾ ਹੈਂ?” ਉਹ ਇਹ ਕਹਿ ਹੀ ਰਿਹਾ ਸੀ ਕਿ ਤੁਰੰਤ ਮੁਰਗੇ ਨੇ ਬਾਂਗ ਦੇ ਦਿੱਤੀ।
61
ਤਦ ਪ੍ਰਭੂ ਨੇ ਮੁੜ ਕੇ ਪਤਰਸ ਵੱਲ ਵੇਖਿਆ ਅਤੇ ਪਤਰਸ ਨੂੰ ਪ੍ਰਭੂ ਦੀ ਉਹ ਗੱਲ ਯਾਦ ਆਈ ਜੋ ਉਸ ਨੇ ਉਸ ਨੂੰ ਕਹੀ ਸੀ ਕਿ ਅੱਜ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।
62
ਤਦ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਣ ਲੱਗਾ।
63
ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜਿਆ ਸੀ, ਉਹ ਉਸ ਦਾ ਮਖੌਲ ਉਡਾਉਣ ਅਤੇ ਮਾਰਨ-ਕੁੱਟਣ ਲੱਗੇ।
64
ਉਹ ਉਸ ਦੀਆਂ ਅੱਖਾਂ ਢੱਕ ਕੇ ਉਸ ਤੋਂ ਪੁੱਛਣ ਲੱਗੇ, “ਭਵਿੱਖਬਾਣੀ ਕਰ, ਤੈਨੂੰ ਕਿਸ ਨੇ ਮਾਰਿਆ?”
65
ਅਤੇ ਉਸ ਦੀ ਨਿੰਦਾ ਕਰਦੇ ਹੋਏ ਉਸ ਦੇ ਵਿਰੁੱਧ ਹੋਰ ਵੀ ਬਹੁਤ ਕੁਝ ਕਹਿ ਰਹੇ ਸਨ।
66
ਜਦੋਂ ਸਵੇਰ ਹੋਈ ਤਾਂ ਲੋਕਾਂ ਦੇ ਆਗੂ ਅਰਥਾਤ ਪ੍ਰਧਾਨ ਯਾਜਕ ਅਤੇ ਸ਼ਾਸਤਰੀ ਇਕੱਠੇ ਹੋਏ ਅਤੇ ਉਸ ਨੂੰ ਆਪਣੀ ਮਹਾਂਸਭਾ ਵਿੱਚ ਲੈ ਗਏ
67
ਅਤੇ ਕਿਹਾ, “ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ।” ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ;
68
ਜੇ ਮੈਂ ਤੁਹਾਡੇ ਤੋਂ ਕੋਈ ਸਵਾਲ ਪੁੱਛਾਂ ਤਾਂ ਤੁਸੀਂ ਜਵਾਬ ਨਹੀਂ ਦੇਵੋਗੇ।
69
ਪਰ ਹੁਣ ਤੋਂ ਮਨੁੱਖ ਦਾ ਪੁੱਤਰ ਸਰਬ-ਸ਼ਕਤੀਮਾਨ ਪਰਮੇਸ਼ਰ ਦੇ ਸੱਜੇ ਹੱਥ ਬੈਠਾ ਹੋਵੇਗਾ।”
70
ਤਦ ਸਾਰਿਆਂ ਨੇ ਕਿਹਾ, “ਕੀ ਤੂੰ ਪਰਮੇਸ਼ਰ ਦਾ ਪੁੱਤਰ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਹੀ ਕਹਿੰਦੇ ਹੋ, ਕਿਉਂਕਿ ਮੈਂ ਹਾਂ।”
71
ਤਦ ਉਨ੍ਹਾਂ ਨੇ ਕਿਹਾ, “ਹੁਣ ਸਾਨੂੰ ਗਵਾਹੀ ਦੀ ਕੀ ਜ਼ਰੂਰਤ ਹੈ? ਕਿਉਂਕਿ ਅਸੀਂ ਆਪ ਇਸ ਦੇ ਮੂੰਹੋਂ ਸੁਣ ਲਿਆ ਹੈ।”
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 23 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24