bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 15
Luke 15
Punjabi Standard Bible (Punjabi Standard Bible) 2023
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 16 →
1
ਸਭ ਮਹਿਸੂਲੀਏ ਅਤੇ ਪਾਪੀ ਯਿਸੂ ਦੀਆਂ ਗੱਲਾਂ ਸੁਣਨ ਲਈ ਉਸ ਦੇ ਕੋਲ ਆਉਂਦੇ ਸਨ।
2
ਤਦ ਫ਼ਰੀਸੀ ਅਤੇ ਸ਼ਾਸਤਰੀ ਬੁੜਬੁੜਾ ਕੇ ਕਹਿਣ ਲੱਗੇ, “ਇਹ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ।”
3
ਤਦ ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ,
4
“ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਜਿਸ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਅਤੇ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਨੂੰ ਭਾਲਣ ਲਈ ਨਾ ਜਾਵੇ, ਜਦੋਂ ਤੱਕ ਕਿ ਉਸ ਨੂੰ ਨਾ ਲੱਭੇ?
5
ਅਤੇ ਜਦੋਂ ਲੱਭ ਜਾਂਦੀ ਹੈ ਤਾਂ ਉਸ ਨੂੰ ਖੁਸ਼ੀ ਨਾਲ ਆਪਣੇ ਮੋਢਿਆਂ ਉੱਤੇ ਚੁੱਕ ਲੈਂਦਾ ਹੈ।
6
ਫਿਰ ਉਹ ਘਰ ਆ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਕਰਦਾ ਅਤੇ ਉਨ੍ਹਾਂ ਨੂੰ ਕਹਿੰਦਾ ਹੈ, ‘ਮੇਰੇ ਨਾਲ ਮਿਲ ਕੇ ਅਨੰਦ ਕਰੋ ਕਿਉਂਕਿ ਮੈਂ ਆਪਣੀ ਗੁਆਚੀ ਹੋਈ ਭੇਡ ਲੱਭ ਲਈ ਹੈ’!
7
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਸੇ ਤਰ੍ਹਾਂ ਇੱਕ ਪਾਪੀ ਦੇ ਤੋਬਾ ਕਰਨ ਨਾਲ ਸਵਰਗ ਵਿੱਚ ਉਨ੍ਹਾਂ ਨੜਿੰਨਵਿਆਂ ਧਰਮੀਆਂ ਨਾਲੋਂ ਜ਼ਿਆਦਾ ਅਨੰਦ ਮਨਾਇਆ ਜਾਵੇਗਾ ਜਿਨ੍ਹਾਂ ਨੂੰ ਤੋਬਾ ਦੀ ਜ਼ਰੂਰਤ ਨਹੀਂ ਹੈ।
8
“ਜਾਂ ਕਿਹੜੀ ਔਰਤ ਹੈ ਜਿਸ ਕੋਲ ਚਾਂਦੀ ਦੇ ਦਸ ਸਿੱਕੇ ਹੋਣ ਅਤੇ ਜੇ ਇੱਕ ਸਿੱਕਾ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਵਿੱਚ ਝਾੜੂ ਲਾ ਕੇ ਧਿਆਨ ਨਾਲ ਨਾ ਭਾਲੇ, ਜਦੋਂ ਤੱਕ ਉਸ ਨੂੰ ਨਾ ਲੱਭੇ?
9
ਅਤੇ ਜਦੋਂ ਲੱਭ ਜਾਂਦਾ ਹੈ ਤਾਂ ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠਾ ਕਰਕੇ ਕਹਿੰਦੀ ਹੈ, ‘ਮੇਰੇ ਨਾਲ ਅਨੰਦ ਕਰੋ, ਕਿਉਂਕਿ ਮੇਰਾ ਜੋ ਸਿੱਕਾ ਗੁਆਚ ਗਿਆ ਸੀ ਉਹ ਮੈਨੂੰ ਲੱਭ ਗਿਆ ਹੈ’!
10
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਸੇ ਤਰ੍ਹਾਂ ਇੱਕ ਪਾਪੀ ਦੇ ਤੋਬਾ ਕਰਨ ਨਾਲ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਅਨੰਦ ਮਨਾਇਆ ਜਾਂਦਾ ਹੈ।”
11
ਫਿਰ ਉਸ ਨੇ ਕਿਹਾ, “ਕਿਸੇ ਮਨੁੱਖ ਦੇ ਦੋ ਪੁੱਤਰ ਸਨ।
12
ਉਨ੍ਹਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਦਾ ਮੇਰਾ ਹਿੱਸਾ ਮੈਨੂੰ ਦੇ ਦਿਓ’। ਸੋ ਉਸ ਨੇ ਜਾਇਦਾਦ ਉਨ੍ਹਾਂ ਨੂੰ ਵੰਡ ਦਿੱਤੀ।
13
ਅਜੇ ਬਹੁਤ ਦਿਨ ਨਹੀਂ ਬੀਤੇ ਸਨ ਕਿ ਛੋਟਾ ਪੁੱਤਰ ਸਭ ਕੁਝ ਇਕੱਠਾ ਕਰਕੇ ਪਰਦੇਸ ਚਲਾ ਗਿਆ ਅਤੇ ਉੱਥੇ ਆਪਣਾ ਮਾਲ-ਧਨ ਐਸ਼ਪ੍ਰਸਤੀ ਵਿੱਚ ਉਡਾ ਦਿੱਤਾ।
14
ਜਦੋਂ ਉਹ ਆਪਣਾ ਸਭ ਕੁਝ ਖਰਚ ਕਰ ਚੁੱਕਾ ਤਾਂ ਉਸੇ ਸਮੇਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ।
15
ਤਦ ਉਹ ਉਸ ਦੇਸ ਦੇ ਵਾਸੀਆਂ ਵਿੱਚੋਂ ਇੱਕ ਦੇ ਕੋਲ ਜਾ ਕੇ ਕੰਮ ਕਰਨ ਲੱਗ ਪਿਆ ਅਤੇ ਉਸ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰ ਚਾਰਨ ਲਈ ਭੇਜਿਆ।
16
ਉਹ ਉਨ੍ਹਾਂ ਫਲੀਆਂ ਨਾਲ ਜੋ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ।
17
ਤਦ ਉਹ ਸੁਰਤ ਵਿੱਚ ਆ ਕੇ ਕਹਿਣ ਲੱਗਾ, ‘ਮੇਰੇ ਪਿਤਾ ਦੇ ਕਿੰਨੇ ਹੀ ਮਜ਼ਦੂਰਾਂ ਕੋਲ ਜ਼ਰੂਰਤ ਤੋਂ ਵਧ ਰੋਟੀ ਹੈ, ਪਰ ਮੈਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ।
18
ਮੈਂ ਉੱਠ ਕੇ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਸ ਨੂੰ ਕਹਾਂਗਾ, ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ।
19
ਹੁਣ ਮੈਂ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ; ਮੈਨੂੰ ਆਪਣੇ ਮਜ਼ਦੂਰਾਂ ਵਿੱਚੋਂ ਇੱਕ ਜਿਹਾ ਰੱਖ ਲਵੋ’।
20
ਤਦ ਉਹ ਉੱਠ ਕੇ ਆਪਣੇ ਪਿਤਾ ਵੱਲ ਚੱਲ ਪਿਆ। ਉਹ ਅਜੇ ਦੂਰ ਹੀ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲ਼ ਨਾਲ ਲਾ ਲਿਆ ਅਤੇ ਚੁੰਮਿਆ।
21
ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ, ਹੁਣ ਮੈਂ ਇਸ ਯੋਗ ਨਹੀਂ ਜੋ ਤੁਹਾਡਾ ਪੁੱਤਰ ਕਹਾਵਾਂ’।
22
ਪਰ ਪਿਤਾ ਨੇ ਆਪਣੇ ਦਾਸਾਂ ਨੂੰ ਕਿਹਾ, ‘ਛੇਤੀ ਸਭ ਤੋਂ ਵਧੀਆ ਚੋਗਾ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਾਓ
23
ਅਤੇ ਪਲ਼ਿਆ ਹੋਇਆ ਵੱਛਾ ਲਿਆ ਕੇ ਕੱਟੋ ਕਿ ਅਸੀਂ ਖਾਈਏ ਅਤੇ ਅਨੰਦ ਮਨਾਈਏ।
24
ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫੇਰ ਜੀਉਂਦਾ ਹੋ ਗਿਆ ਹੈ; ਗੁਆਚ ਗਿਆ ਸੀ ਹੁਣ ਲੱਭ ਗਿਆ ਹੈ’। ਸੋ ਉਹ ਅਨੰਦ ਮਨਾਉਣ ਲੱਗੇ।
25
ਪਰ ਉਸ ਦਾ ਵੱਡਾ ਪੁੱਤਰ ਖੇਤ ਵਿੱਚ ਸੀ ਅਤੇ ਵਾਪਸ ਆਉਂਦਿਆਂ ਜਦੋਂ ਉਹ ਘਰ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਗਾਉਣ ਵਜਾਉਣ ਅਤੇ ਨੱਚਣ ਦੀ ਅਵਾਜ਼ ਸੁਣੀ।
26
ਤਦ ਉਸ ਨੇ ਇੱਕ ਦਾਸ ਨੂੰ ਕੋਲ ਬੁਲਾ ਕੇ ਪੁੱਛਿਆ, ‘ਇਹ ਕੀ ਹੋ ਰਿਹਾ ਹੈ’?
27
ਦਾਸ ਨੇ ਉਸ ਨੂੰ ਕਿਹਾ, ‘ਤੇਰਾ ਭਰਾ ਆਇਆ ਹੈ ਅਤੇ ਤੇਰੇ ਪਿਤਾ ਨੇ ਪਲ਼ਿਆ ਹੋਇਆ ਵੱਛਾ ਕਟਵਾਇਆ, ਕਿਉਂਕਿ ਉਸ ਨੂੰ ਸਹੀ ਸਲਾਮਤ ਪਾਇਆ ਹੈ’।
28
ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣਾ ਨਾ ਚਾਹਿਆ। ਤਦ ਉਸ ਦਾ ਪਿਤਾ ਬਾਹਰ ਆ ਕੇ ਉਸ ਨੂੰ ਮਨਾਉਣ ਲੱਗਾ।
29
ਪਰ ਉਸ ਨੇ ਪਿਤਾ ਨੂੰ ਕਿਹਾ, ‘ਵੇਖੋ, ਮੈਂ ਐਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹਾਂ ਅਤੇ ਕਦੇ ਤੁਹਾਡਾ ਹੁਕਮ ਨਹੀਂ ਟਾਲਿਆ, ਪਰ ਮੇਰੇ ਲਈ ਤੁਸੀਂ ਕਦੇ ਇੱਕ ਮੇਮਣਾ ਵੀ ਨਾ ਦਿੱਤਾ ਜੋ ਮੈਂ ਆਪਣੇ ਮਿੱਤਰਾਂ ਨਾਲ ਅਨੰਦ ਮਨਾਵਾਂ।
30
ਪਰ ਜਦੋਂ ਤੁਹਾਡਾ ਇਹ ਪੁੱਤਰ ਜਿਸ ਨੇ ਤੁਹਾਡਾ ਮਾਲ-ਧਨ ਵੇਸਵਾਵਾਂ ਉੱਤੇ ਉਡਾ ਦਿੱਤਾ, ਆਇਆ ਤਾਂ ਤੁਸੀਂ ਉਸ ਦੇ ਲਈ ਪਲ਼ਿਆ ਹੋਇਆ ਵੱਛਾ ਕਟਵਾਇਆ’।
31
ਤਦ ਪਿਤਾ ਨੇ ਉਸ ਨੂੰ ਕਿਹਾ ‘ਪੁੱਤਰ, ਤੂੰ ਤਾਂ ਹਮੇਸ਼ਾ ਮੇਰੇ ਨਾਲ ਹੈਂ ਅਤੇ ਜੋ ਮੇਰਾ ਹੈ ਉਹ ਸਭ ਤੇਰਾ ਹੈ।
32
ਪਰ ਹੁਣ ਅਨੰਦ ਮਨਾਉਣਾ ਅਤੇ ਖੁਸ਼ੀ ਕਰਨਾ ਉਚਿਤ ਹੈ, ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਅਤੇ ਜੀਉਂਦਾ ਹੋ ਗਿਆ ਹੈ; ਗੁਆਚ ਗਿਆ ਸੀ ਅਤੇ ਹੁਣ ਲੱਭ ਗਿਆ ਹੈ’।”
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 16 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24