bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 10
John 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 11 →
1
“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ: ਜਿਹੜਾ ਦਰਵਾਜ਼ੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਪ੍ਰਵੇਸ਼ ਨਹੀਂ ਕਰਦਾ ਪਰ ਹੋਰ ਪਾਸਿਓਂ ਚੜ੍ਹਦਾ ਹੈ, ਉਹ ਚੋਰ ਅਤੇ ਡਾਕੂ ਹੈ।
2
ਪਰ ਜਿਹੜਾ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ।
3
ਉਹ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਸ ਦੀ ਅਵਾਜ਼ ਸੁਣਦੀਆਂ ਹਨ। ਤਦ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ ਲੈ ਕੇ ਬੁਲਾਉਂਦਾ ਹੈ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ।
4
ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਹੈ ਤਾਂ ਉਨ੍ਹਾਂ ਦੇ ਅੱਗੇ-ਅੱਗੇ ਚੱਲਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ-ਪਿੱਛੇ ਚੱਲ ਪੈਂਦੀਆਂ ਹਨ, ਕਿਉਂਕਿ ਉਹ ਉਸ ਦੀ ਅਵਾਜ਼ ਨੂੰ ਪਛਾਣਦੀਆਂ ਹਨ।
5
ਉਹ ਪਰਾਏ ਦੇ ਪਿੱਛੇ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਭੱਜ ਜਾਣਗੀਆਂ, ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨਹੀਂ ਪਛਾਣਦੀਆਂ।”
6
ਯਿਸੂ ਨੇ ਇਹ ਦ੍ਰਿਸ਼ਟਾਂਤ ਉਨ੍ਹਾਂ ਲਈ ਕਿਹਾ ਸੀ, ਪਰ ਉਹ ਨਾ ਸਮਝੇ ਕਿ ਇਹ ਕੀ ਗੱਲਾਂ ਹਨ ਜਿਹੜੀਆਂ ਉਹ ਉਨ੍ਹਾਂ ਨੂੰ ਕਹਿ ਰਿਹਾ ਸੀ।
7
ਇਸ ਲਈ ਯਿਸੂ ਨੇ ਫੇਰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਭੇਡਾਂ ਦਾ ਦਰਵਾਜ਼ਾ ਮੈਂ ਹਾਂ।
8
“ਜਿੰਨੇ ਮੇਰੇ ਤੋਂ ਪਹਿਲਾਂ ਆਏ ਉਹ ਚੋਰ ਅਤੇ ਡਾਕੂ ਹਨ! ਪਰ ਭੇਡਾਂ ਨੇ ਉਨ੍ਹਾਂ ਦੀ ਨਾ ਸੁਣੀ।
9
ਦਰਵਾਜ਼ਾ ਮੈਂ ਹਾਂ। ਜੇ ਕੋਈ ਮੇਰੇ ਰਾਹੀਂ ਪ੍ਰਵੇਸ਼ ਕਰੇ ਤਾਂ ਉਹ ਬਚਾਇਆ ਜਾਵੇਗਾ ਤੇ ਅੰਦਰ ਬਾਹਰ ਆਇਆ-ਜਾਇਆ ਕਰੇਗਾ ਅਤੇ ਚਾਰਾ ਪਾਵੇਗਾ।
10
ਚੋਰ ਕੇਵਲ ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ; ਮੈਂ ਇਸ ਲਈ ਆਇਆ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਭਰਪੂਰੀ ਨਾਲ ਪ੍ਰਾਪਤ ਕਰਨ।
11
“ਚੰਗਾ ਚਰਵਾਹਾ ਮੈਂ ਹਾਂ। ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।
12
ਮਜ਼ਦੂਰ ਤਾਂ ਚਰਵਾਹਾ ਨਹੀਂ ਹੈ, ਨਾ ਹੀ ਭੇਡਾਂ ਉਸ ਦੀਆਂ ਆਪਣੀਆਂ ਹਨ; ਉਹ ਬਘਿਆੜ ਨੂੰ ਆਉਂਦਾ ਵੇਖਦਾ ਅਤੇ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਹੈ ਅਤੇ ਬਘਿਆੜ ਉਨ੍ਹਾਂ ਨੂੰ ਫੜ ਲੈਂਦਾ ਅਤੇ ਖਿੰਡਾ ਦਿੰਦਾ ਹੈ।
13
ਉਹ ਇਸ ਲਈ ਭੱਜ ਜਾਂਦਾ ਹੈ, ਕਿਉਂਕਿ ਉਹ ਮਜ਼ਦੂਰ ਹੈ ਅਤੇ ਭੇਡਾਂ ਦੀ ਪਰਵਾਹ ਨਹੀਂ ਕਰਦਾ।
14
ਚੰਗਾ ਚਰਵਾਹਾ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ,
15
ਜਿਵੇਂ ਪਿਤਾ ਮੈਨੂੰ ਜਾਣਦਾ ਹੈ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ। ਮੈਂ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹਾਂ।
16
ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ! ਮੇਰਾ ਉਨ੍ਹਾਂ ਨੂੰ ਲਿਆਉਣਾ ਵੀ ਜ਼ਰੂਰੀ ਹੈ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ। ਤਦ ਇੱਕੋ ਇੱਜੜ ਅਤੇ ਇੱਕੋ ਚਰਵਾਹਾ ਹੋਵੇਗਾ।
17
“ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ, ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ ਕਿ ਇਸ ਨੂੰ ਫੇਰ ਲੈ ਲਵਾਂ।
18
ਕੋਈ ਇਸ ਨੂੰ ਮੇਰੇ ਤੋਂ ਨਹੀਂ ਲੈਂਦਾ, ਪਰ ਮੈਂ ਆਪੇ ਇਸ ਨੂੰ ਦਿੰਦਾ ਹਾਂ। ਮੇਰੇ ਕੋਲ ਇਸ ਨੂੰ ਦੇਣ ਦਾ ਅਧਿਕਾਰ ਹੈ ਅਤੇ ਇਸ ਨੂੰ ਫੇਰ ਲੈਣ ਦਾ ਅਧਿਕਾਰ ਵੀ ਹੈ। ਇਹ ਹੁਕਮ ਮੈਂ ਆਪਣੇ ਪਿਤਾ ਤੋਂ ਪਾਇਆ ਹੈ।”
19
ਇਨ੍ਹਾਂ ਗੱਲਾਂ ਦੇ ਕਾਰਨ ਯਹੂਦੀਆਂ ਵਿੱਚ ਫੇਰ ਫੁੱਟ ਪੈ ਗਈ।
20
ਉਨ੍ਹਾਂ ਵਿੱਚੋਂ ਬਹੁਤ ਸਾਰੇ ਕਹਿਣ ਲੱਗੇ, “ਇਸ ਵਿੱਚ ਦੁਸ਼ਟ ਆਤਮਾ ਹੈ ਅਤੇ ਇਹ ਕਮਲਾ ਹੈ! ਤੁਸੀਂ ਇਸ ਦੀ ਕਿਉਂ ਸੁਣਦੇ ਹੋ?”
21
ਕੁਝ ਨੇ ਕਿਹਾ, “ਇਹ ਗੱਲਾਂ ਕਿਸੇ ਦੁਸ਼ਟ ਆਤਮਾ ਨਾਲ ਜਕੜੇ ਹੋਏ ਮਨੁੱਖ ਦੀਆਂ ਨਹੀਂ ਹਨ! ਕੀ ਕੋਈ ਦੁਸ਼ਟ ਆਤਮਾ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹ ਸਕਦੀ ਹੈ?”
22
ਉਸ ਸਮੇਂ ਯਰੂਸ਼ਲਮ ਵਿੱਚ ਸਮਰਪਣ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਇਹ ਸਰਦੀ ਦੀ ਰੁੱਤ ਸੀ
23
ਅਤੇ ਯਿਸੂ ਹੈਕਲ ਵਿੱਚ ਸੁਲੇਮਾਨ ਦੇ ਦਲਾਨ ਵਿੱਚ ਟਹਿਲ ਰਿਹਾ ਸੀ।
24
ਤਦ ਯਹੂਦੀ ਉਸ ਦੇ ਦੁਆਲੇ ਇਕੱਠੇ ਹੋ ਕੇ ਉਸ ਨੂੰ ਕਹਿਣ ਲੱਗੇ, “ਤੂੰ ਸਾਡੇ ਮਨ ਨੂੰ ਕਦੋਂ ਤੱਕ ਦੁਬਿਧਾ ਵਿੱਚ ਰੱਖੇਂਗਾ? ਜੇ ਤੂੰ ਮਸੀਹ ਹੈਂ ਤਾਂ ਸਾਨੂੰ ਸਪਸ਼ਟ ਦੱਸ।”
25
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਿਆ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਤਾ ਦੇ ਨਾਮ ਵਿੱਚ ਕਰਦਾ ਹਾਂ, ਉਹੀ ਮੇਰੇ ਵਿਖੇ ਗਵਾਹੀ ਦਿੰਦੇ ਹਨ।
26
ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ।
27
ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ; ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚੱਲਦੀਆਂ ਹਨ।
28
ਮੈਂ ਉਨ੍ਹਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਾਸ ਨਾ ਹੋਣਗੀਆਂ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਸਕੇਗਾ।
29
ਮੇਰਾ ਪਿਤਾ ਜਿਸ ਨੇ ਮੈਨੂੰ ਉਹ ਦਿੱਤੀਆਂ ਹਨ, ਸਭ ਤੋਂ ਵੱਡਾ ਹੈ ਅਤੇ ਕੋਈ ਵੀ ਉਨ੍ਹਾਂ ਨੂੰ ਪਿਤਾ ਦੇ ਹੱਥੋਂ ਖੋਹ ਨਹੀਂ ਸਕਦਾ।
30
ਮੈਂ ਅਤੇ ਪਿਤਾ ਇੱਕ ਹਾਂ।”
31
ਤਦ ਯਹੂਦੀਆਂ ਨੇ ਉਸ ਨੂੰ ਪਥਰਾਓ ਕਰਨ ਲਈ ਫੇਰ ਪੱਥਰ ਚੁੱਕ ਲਏ।
32
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਪਿਤਾ ਦੀ ਵੱਲੋਂ ਬਹੁਤ ਸਾਰੇ ਚੰਗੇ ਕੰਮ ਵਿਖਾਏ! ਉਨ੍ਹਾਂ ਵਿੱਚੋਂ ਕਿਹੜੇ ਕੰਮ ਦੇ ਕਾਰਨ ਤੁਸੀਂ ਮੈਨੂੰ ਪਥਰਾਓ ਕਰਦੇ ਹੋ?”
33
ਯਹੂਦੀਆਂ ਨੇ ਉਸ ਨੂੰ ਉੱਤਰ ਦਿੱਤਾ, “ਅਸੀਂ ਚੰਗੇ ਕੰਮ ਲਈ ਨਹੀਂ, ਪਰ ਪਰਮੇਸ਼ਰ ਦੀ ਨਿੰਦਾ ਦੇ ਕਾਰਨ ਤੈਨੂੰ ਪਥਰਾਓ ਕਰਦੇ ਹਾਂ, ਕਿਉਂਕਿ ਤੂੰ ਮਨੁੱਖ ਹੁੰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈਂ।”
34
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਹਾਡੀ ਬਿਵਸਥਾ ਵਿੱਚ ਇਹ ਨਹੀਂ ਲਿਖਿਆ ਹੈ, ‘ਮੈਂ ਕਿਹਾ, ਤੁਸੀਂ ਦੇਵਤੇ ਹੋ’?
35
“ਜੇ ਉਸ ਨੇ ਉਨ੍ਹਾਂ ਨੂੰ ਜਿਨ੍ਹਾਂ ਕੋਲ ਪਰਮੇਸ਼ਰ ਦਾ ਵਚਨ ਆਇਆ, ਦੇਵਤੇ ਕਿਹਾ (ਅਤੇ ਲਿਖਤ ਨੂੰ ਟਾਲਿਆ ਨਹੀਂ ਜਾ ਸਕਦਾ),
36
ਤਾਂ ਜਿਸ ਨੂੰ ਪਿਤਾ ਨੇ ਪਵਿੱਤਰ ਠਹਿਰਾਇਆ ਅਤੇ ਸੰਸਾਰ ਵਿੱਚ ਭੇਜਿਆ, ਕੀ ਤੁਸੀਂ ਉਸ ਨੂੰ ਇਹ ਕਹਿੰਦੇ ਹੋ, ‘ਤੂੰ ਪਰਮੇਸ਼ਰ ਦੀ ਨਿੰਦਾ ਕਰਦਾ ਹੈਂ’। ਕਿਉਂਕਿ ਮੈਂ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ’?
37
ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰੇ 'ਤੇ ਵਿਸ਼ਵਾਸ ਨਾ ਕਰੋ।
38
ਪਰ ਜੇ ਮੈਂ ਕਰਦਾ ਹਾਂ ਤਾਂ ਭਾਵੇਂ ਤੁਸੀਂ ਮੇਰੇ 'ਤੇ ਵਿਸ਼ਵਾਸ ਨਾ ਕਰੋ, ਪਰ ਕੰਮਾਂ 'ਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਜਾਣੋ ਅਤੇ ਸਮਝ ਲਵੋ ਕਿ ਪਿਤਾ ਮੇਰੇ ਵਿੱਚ ਅਤੇ ਮੈਂ ਪਿਤਾ ਵਿੱਚ ਹਾਂ।”
39
ਤਦ ਉਨ੍ਹਾਂ ਨੇ ਉਸ ਨੂੰ ਫੇਰ ਫੜਨਾ ਚਾਹਿਆ, ਪਰ ਉਹ ਉਨ੍ਹਾਂ ਦੇ ਹੱਥੋਂ ਨਿੱਕਲ ਗਿਆ।
40
ਯਿਸੂ ਫੇਰ ਯਰਦਨ ਦੇ ਪਾਰ ਉਸ ਥਾਂ ਨੂੰ ਚਲਾ ਗਿਆ ਜਿੱਥੇ ਯੂਹੰਨਾ ਪਹਿਲਾਂ ਬਪਤਿਸਮਾ ਦਿੰਦਾ ਸੀ ਅਤੇ ਉੱਥੇ ਹੀ ਠਹਿਰਿਆ ਰਿਹਾ।
41
ਬਹੁਤ ਸਾਰੇ ਲੋਕ ਉਸ ਦੇ ਕੋਲ ਆਏ। ਉਹ ਕਹਿੰਦੇ ਸਨ, “ਯੂਹੰਨਾ ਨੇ ਤਾਂ ਕੋਈ ਚਿੰਨ੍ਹ ਨਹੀਂ ਵਿਖਾਇਆ, ਪਰ ਜੋ ਕੁਝ ਯੂਹੰਨਾ ਨੇ ਇਸ ਦੇ ਵਿਖੇ ਕਿਹਾ ਉਹ ਸੱਚ ਸੀ।”
42
ਸੋ ਉੱਥੇ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21