bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 8
John 8
Punjabi Standard Bible (Punjabi Standard Bible) 2023
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 9 →
1
ਪਰ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਚਲਾ ਗਿਆ।
2
ਤੜਕੇ ਉਹ ਫੇਰ ਹੈਕਲ ਵਿੱਚ ਆਇਆ ਤੇ ਸਭ ਲੋਕ ਉਸ ਕੋਲ ਆਉਣ ਲੱਗੇ ਅਤੇ ਉਹ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।
3
ਤਦ ਫ਼ਰੀਸੀ ਅਤੇ ਸ਼ਾਸਤਰੀ ਇੱਕ ਔਰਤ ਨੂੰ ਲਿਆਏ ਜਿਹੜੀ ਵਿਭਚਾਰ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜ੍ਹੀ ਕਰਕੇ ਯਿਸੂ ਨੂੰ ਕਿਹਾ,
4
“ਗੁਰੂ ਜੀ, ਇਹ ਔਰਤ ਵਿਭਚਾਰ ਕਰਦੇ ਫੜੀ ਗਈ ਹੈ
5
ਅਤੇ ਮੂਸਾ ਨੇ ਸਾਨੂੰ ਬਿਵਸਥਾ ਵਿੱਚ ਇਹੋ ਜਿਹੀਆਂ ਨੂੰ ਪਥਰਾਓ ਕਰਨ ਦਾ ਹੁਕਮ ਦਿੱਤਾ ਹੈ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ?”
6
ਪਰ ਇਹ ਉਨ੍ਹਾਂ ਨੇ ਉਸ ਨੂੰ ਪਰਖਣ ਲਈ ਕਿਹਾ ਸੀ ਤਾਂਕਿ ਉਸ ਉੱਤੇ ਦੋਸ਼ ਲਾ ਸਕਣ। ਤਦ ਯਿਸੂ ਹੇਠਾਂ ਝੁਕ ਕੇ ਉਂਗਲ ਨਾਲ ਧਰਤੀ 'ਤੇ ਲਿਖਣ ਲੱਗਾ।
7
ਪਰ ਜਦੋਂ ਉਹ ਉਸ ਤੋਂ ਪੁੱਛਦੇ ਹੀ ਰਹੇ ਤਾਂ ਉਸ ਨੇ ਸਿੱਧੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਜਿਸ ਨੇ ਕੋਈ ਪਾਪ ਨਾ ਕੀਤਾ ਹੋਵੇ, ਉਹ ਪਹਿਲਾਂ ਇਸ ਨੂੰ ਪੱਥਰ ਮਾਰੇ।”
8
ਫਿਰ ਉਹ ਦੁਬਾਰਾ ਝੁਕ ਕੇ ਧਰਤੀ ਉੱਤੇ ਲਿਖਣ ਲੱਗਾ।
9
ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਵੱਡਿਆਂ ਤੋਂ ਅਰੰਭ ਕਰਕੇ ਸਭ ਇੱਕ-ਇੱਕ ਕਰਕੇ ਨਿੱਕਲ ਗਏ ਅਤੇ ਯਿਸੂ ਇਕੱਲਾ ਰਹਿ ਗਿਆ ਅਤੇ ਉਹ ਔਰਤ ਵਿਚਕਾਰ ਖੜ੍ਹੀ ਰਹੀ।
10
ਫਿਰ ਯਿਸੂ ਨੇ ਸਿੱਧੇ ਖੜ੍ਹੇ ਹੋ ਕੇ ਉਸ ਨੂੰ ਕਿਹਾ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਤੈਨੂੰ ਦੋਸ਼ੀ ਨਹੀਂ ਠਹਿਰਾਇਆ?”
11
ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਕਿਸੇ ਨੇ ਨਹੀਂ।” ਤਦ ਯਿਸੂ ਨੇ ਕਿਹਾ, “ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ। ਜਾ, ਅੱਗੇ ਤੋਂ ਪਾਪ ਨਾ ਕਰੀਂ।”]
12
ਯਿਸੂ ਨੇ ਫੇਰ ਉਨ੍ਹਾਂ ਨੂੰ ਕਿਹਾ, “ਜਗਤ ਦਾ ਚਾਨਣ ਮੈਂ ਹਾਂ; ਜਿਹੜਾ ਮੇਰੇ ਪਿੱਛੇ ਚੱਲਦਾ ਹੈ ਉਹ ਹਨੇਰੇ ਵਿੱਚ ਨਾ ਚੱਲੇਗਾ, ਪਰ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
13
ਤਦ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਤੂੰ ਆਪਣੇ ਵਿਖੇ ਆਪੇ ਗਵਾਹੀ ਦਿੰਦਾ ਹੈਂ; ਤੇਰੀ ਗਵਾਹੀ ਸੱਚੀ ਨਹੀਂ।”
14
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇ ਮੈਂ ਆਪਣੇ ਵਿਖੇ ਆਪੇ ਗਵਾਹੀ ਦੇਵਾਂ ਤਾਂ ਵੀ ਮੇਰੀ ਗਵਾਹੀ ਸੱਚੀ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਂਦਾ ਹਾਂ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਉਂਦਾ ਅਤੇ ਕਿੱਥੇ ਜਾਂਦਾ ਹਾਂ।
15
ਤੁਸੀਂ ਸਰੀਰ ਦੇ ਅਨੁਸਾਰ ਨਿਆਂ ਕਰਦੇ ਹੋ, ਮੈਂ ਕਿਸੇ ਦਾ ਨਿਆਂ ਨਹੀਂ ਕਰਦਾ।
16
ਪਰ ਜੇ ਮੈਂ ਨਿਆਂ ਕਰਾਂ ਵੀ, ਤਾਂ ਮੇਰਾ ਨਿਆਂ ਸੱਚਾ ਹੈ ਕਿਉਂਕਿ ਇਹ ਮੈਂ ਇਕੱਲਾ ਨਹੀਂ ਕਰਦਾ, ਸਗੋਂ ਮੈਂ ਅਤੇ ਮੇਰਾ ਪਿਤਾ ਜਿਸ ਨੇ ਮੈਨੂੰ ਭੇਜਿਆ।
17
ਤੁਹਾਡੀ ਬਿਵਸਥਾ ਵਿੱਚ ਇਹ ਵੀ ਲਿਖਿਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਸੱਚੀ ਹੈ।
18
ਇੱਕ ਮੈਂ ਆਪ ਆਪਣੇ ਵਿਖੇ ਗਵਾਹੀ ਦਿੰਦਾ ਹਾਂ ਅਤੇ ਇੱਕ ਪਿਤਾ ਜਿਸ ਨੇ ਮੈਨੂੰ ਭੇਜਿਆ, ਮੇਰੇ ਵਿਖੇ ਗਵਾਹੀ ਦਿੰਦਾ ਹੈ।”
19
ਤਦ ਉਨ੍ਹਾਂ ਉਸ ਨੂੰ ਕਿਹਾ, “ਤੇਰਾ ਪਿਤਾ ਕਿੱਥੇ ਹੈ?” ਯਿਸੂ ਨੇ ਉੱਤਰ ਦਿੱਤਾ, “ਨਾ ਤਾਂ ਤੁਸੀਂ ਮੈਨੂੰ ਜਾਣਦੇ ਹੋ, ਨਾ ਹੀ ਮੇਰੇ ਪਿਤਾ ਨੂੰ; ਜੇ ਤੁਸੀਂ ਮੈਨੂੰ ਜਾਣਿਆ ਹੁੰਦਾ ਤਾਂ ਮੇਰੇ ਪਿਤਾ ਨੂੰ ਵੀ ਜਾਣ ਲੈਂਦੇ।”
20
ਉਸ ਨੇ ਇਹ ਗੱਲਾਂ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਖਜ਼ਾਨਾ-ਘਰ ਵਿੱਚ ਕਹੀਆਂ ਅਤੇ ਕਿਸੇ ਨੇ ਉਸ ਨੂੰ ਨਾ ਫੜਿਆ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।
21
ਉਸ ਨੇ ਫੇਰ ਉਨ੍ਹਾਂ ਨੂੰ ਕਿਹਾ, “ਮੈਂ ਜਾ ਰਿਹਾ ਹਾਂ ਅਤੇ ਤੁਸੀਂ ਮੈਨੂੰ ਲੱਭੋਗੇ ਅਤੇ ਆਪਣੇ ਪਾਪ ਵਿੱਚ ਮਰੋਗੇ। ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”
22
ਤਦ ਯਹੂਦੀ ਕਹਿਣ ਲੱਗੇ, “ਕੀ ਉਹ ਆਪਣੇ ਆਪ ਨੂੰ ਮਾਰ ਸੁੱਟੇਗਾ, ਕਿਉਂਕਿ ਉਹ ਕਹਿੰਦਾ ਹੈ, ‘ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ’?”
23
ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਹੇਠਾਂ ਦੇ ਹੋ, ਮੈਂ ਉਤਾਂਹ ਦਾ ਹਾਂ। ਤੁਸੀਂ ਇਸ ਸੰਸਾਰ ਦੇ ਹੋ, ਮੈਂ ਇਸ ਸੰਸਾਰ ਦਾ ਨਹੀਂ ਹਾਂ।
24
ਇਸ ਲਈ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ, ਕਿਉਂਕਿ ਜੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਮੈਂ ਉਹੋ ਹਾਂ ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ।”
25
ਤਦ ਉਨ੍ਹਾਂ ਉਸ ਤੋਂ ਪੁੱਛਿਆ, “ਤੂੰ ਕੌਣ ਹੈਂ?” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਉਹੋ ਹਾਂ ਜੋ ਅਰੰਭ ਤੋਂ ਤੁਹਾਨੂੰ ਦੱਸਦਾ ਆਇਆ ਹਾਂ।
26
ਮੈਂ ਤੁਹਾਡੇ ਵਿਖੇ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਅਤੇ ਉਨ੍ਹਾਂ ਦਾ ਨਿਰਣਾ ਕਰਨਾ ਹੈ। ਪਰ ਜਿਸ ਨੇ ਮੈਨੂੰ ਭੇਜਿਆ ਉਹ ਸੱਚਾ ਹੈ ਅਤੇ ਜੋ ਮੈਂ ਉਸ ਤੋਂ ਸੁਣਿਆ, ਉਹੀ ਸੰਸਾਰ ਨੂੰ ਕਹਿੰਦਾ ਹਾਂ।”
27
ਉਹ ਇਹ ਨਾ ਸਮਝੇ ਕਿ ਉਹ ਉਨ੍ਹਾਂ ਨੂੰ ਪਿਤਾ ਬਾਰੇ ਦੱਸ ਰਿਹਾ ਸੀ।
28
ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਕਿ ਮੈਂ ਉਹੋ ਹਾਂ ਅਤੇ ਮੈਂ ਆਪਣੇ ਵੱਲੋਂ ਕੁਝ ਨਹੀਂ ਕਰਦਾ, ਪਰ ਜਿਵੇਂ ਪਿਤਾ ਨੇ ਮੈਨੂੰ ਸਿਖਾਇਆ ਮੈਂ ਇਹ ਗੱਲਾਂ ਕਹਿੰਦਾ ਹਾਂ।
29
ਮੇਰਾ ਭੇਜਣ ਵਾਲਾ ਮੇਰੇ ਨਾਲ ਹੈ। ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜੋ ਉਸ ਨੂੰ ਭਾਉਂਦੇ ਹਨ।”
30
ਜਦੋਂ ਉਹ ਇਹ ਗੱਲਾਂ ਕਹਿ ਰਿਹਾ ਸੀ ਤਾਂ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।
31
ਤਦ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਸੀ ਕਿਹਾ, “ਜੇ ਤੁਸੀਂ ਮੇਰੇ ਵਚਨ ਵਿੱਚ ਬਣੇ ਰਹੋ ਤਾਂ ਸੱਚਮੁੱਚ ਤੁਸੀਂ ਮੇਰੇ ਚੇਲੇ ਹੋ
32
ਅਤੇ ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਅਜ਼ਾਦ ਕਰੇਗਾ।”
33
ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ ਹਾਂ ਅਤੇ ਅਸੀਂ ਕਦੇ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿਵੇਂ ਕਹਿੰਦਾ ਹੈਂ ਕਿ ਤੁਸੀਂ ਅਜ਼ਾਦ ਹੋ ਜਾਓਗੇ?”
34
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਹਰੇਕ ਜਿਹੜਾ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ।
35
ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਸਦਾ ਰਹਿੰਦਾ ਹੈ।
36
ਇਸ ਲਈ ਜੇ ਪੁੱਤਰ ਤੁਹਾਨੂੰ ਅਜ਼ਾਦ ਕਰੇ ਤਾਂ ਸੱਚਮੁੱਚ ਤੁਸੀਂ ਅਜ਼ਾਦ ਹੋਵੋਗੇ।
37
ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ ਹੋ, ਫਿਰ ਵੀ ਤੁਸੀਂ ਮੈਨੂੰ ਮਾਰ ਸੁੱਟਣਾ ਚਾਹੁੰਦੇ ਹੋ, ਕਿਉਂਕਿ ਤੁਹਾਡੇ ਅੰਦਰ ਮੇਰੇ ਵਚਨ ਲਈ ਥਾਂ ਨਹੀਂ ਹੈ।
38
ਮੈਂ ਉਹ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਦੇ ਨਾਲ ਵੇਖਿਆ ਹੈ ਅਤੇ ਤੁਸੀਂ ਉਹ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਤੋਂ ਸੁਣਿਆ ਹੈ।”
39
ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਅਬਰਾਹਾਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਅਬਰਾਹਾਮ ਵਾਲੇ ਕੰਮ ਕਰਦੇ।
40
ਪਰ ਤੁਸੀਂ ਤਾਂ ਮੈਨੂੰ ਮਾਰ ਸੁੱਟਣਾ ਚਾਹੁੰਦੇ ਹੋ, ਉਸ ਮਨੁੱਖ ਨੂੰ ਜਿਸ ਨੇ ਤੁਹਾਨੂੰ ਉਹ ਸਚਾਈ ਦੱਸੀ ਜਿਹੜੀ ਉਸ ਨੇ ਪਰਮੇਸ਼ਰ ਤੋਂ ਸੁਣੀ ਹੈ। ਅਬਰਾਹਾਮ ਨੇ ਤਾਂ ਅਜਿਹਾ ਨਹੀਂ ਕੀਤਾ।
41
ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰਦੇ ਹੋ।” ਤਦ ਉਨ੍ਹਾਂ ਉਸ ਨੂੰ ਕਿਹਾ, “ਅਸੀਂ ਵਿਭਚਾਰ ਤੋਂ ਨਹੀਂ ਜੰਮੇ; ਸਾਡਾ ਇੱਕੋ ਹੀ ਪਿਤਾ ਹੈ ਅਰਥਾਤ ਪਰਮੇਸ਼ਰ।”
42
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂਕਿ ਮੈਂ ਪਰਮੇਸ਼ਰ ਤੋਂ ਨਿੱਕਲਿਆ ਅਤੇ ਇੱਥੇ ਆਇਆ ਹਾਂ; ਮੈਂ ਆਪਣੇ ਆਪ ਤੋਂ ਨਹੀਂ ਆਇਆ, ਪਰ ਉਸ ਨੇ ਮੈਨੂੰ ਭੇਜਿਆ ਹੈ।
43
ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ? ਇਸ ਲਈ ਕਿ ਤੁਸੀਂ ਮੇਰਾ ਵਚਨ ਨਹੀਂ ਸੁਣ ਸਕਦੇ।
44
ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਓ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਉਹ ਅਰੰਭ ਤੋਂ ਹੱਤਿਆਰਾ ਸੀ ਅਤੇ ਸਚਾਈ ਉੱਤੇ ਕਾਇਮ ਨਾ ਰਿਹਾ, ਕਿਉਂਕਿ ਸਚਾਈ ਉਸ ਵਿੱਚ ਹੈ ਨਹੀਂ। ਜਦੋਂ ਉਹ ਝੂਠ ਬੋਲਦਾ ਹੈ ਤਾਂ ਆਪਣੇ ਸੁਭਾਅ ਕਰਕੇ ਬੋਲਦਾ ਹੈ, ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਓ ਹੈ।
45
ਪਰ ਇਸ ਲਈ ਕਿ ਮੈਂ ਸੱਚ ਬੋਲਦਾ ਹਾਂ, ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ।
46
ਤੁਹਾਡੇ ਵਿੱਚੋਂ ਕੌਣ ਮੇਰੇ ਉੱਤੇ ਪਾਪ ਸਿੱਧ ਕਰ ਸਕਦਾ ਹੈ? ਜੇ ਮੈਂ ਸੱਚ ਬੋਲਦਾ ਹਾਂ ਤਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ?
47
ਜਿਹੜਾ ਪਰਮੇਸ਼ਰ ਤੋਂ ਹੈ ਉਹ ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣਦਾ ਹੈ। ਤੁਸੀਂ ਇਸ ਲਈ ਨਹੀਂ ਸੁਣਦੇ ਕਿਉਂਕਿ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ।”
48
ਯਹੂਦੀਆਂ ਨੇ ਉਸ ਨੂੰ ਕਿਹਾ, “ਕੀ ਅਸੀਂ ਠੀਕ ਨਹੀਂ ਕਹਿੰਦੇ ਕਿ ਤੂੰ ਸਾਮਰੀ ਹੈਂ ਅਤੇ ਤੇਰੇ ਵਿੱਚ ਦੁਸ਼ਟ ਆਤਮਾ ਹੈ?”
49
ਯਿਸੂ ਨੇ ਉੱਤਰ ਦਿੱਤਾ, “ਮੇਰੇ ਵਿੱਚ ਦੁਸ਼ਟ ਆਤਮਾ ਨਹੀਂ ਹੈ; ਮੈਂ ਤਾਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਰਾਦਰ ਕਰਦੇ ਹੋ।
50
ਮੈਂ ਆਪਣੀ ਵਡਿਆਈ ਨਹੀਂ ਚਾਹੁੰਦਾ; ਇੱਕ ਹੈ ਜੋ ਚਾਹੁੰਦਾ ਹੈ ਅਤੇ ਨਿਆਂ ਕਰਦਾ ਹੈ।
51
ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇਗਾ ਤਾਂ ਉਹ ਅਨੰਤ ਕਾਲ ਤੱਕ ਮੌਤ ਨੂੰ ਨਾ ਵੇਖੇਗਾ।”
52
ਤਦ ਯਹੂਦੀਆਂ ਨੇ ਉਸ ਨੂੰ ਕਿਹਾ, “ਹੁਣ ਅਸੀਂ ਜਾਣ ਗਏ ਹਾਂ ਕਿ ਤੇਰੇ ਵਿੱਚ ਦੁਸ਼ਟ ਆਤਮਾ ਹੈ। ਅਬਰਾਹਾਮ ਮਰ ਗਿਆ ਅਤੇ ਨਬੀ ਵੀ, ਪਰ ਤੂੰ ਕਹਿੰਦਾ ਹੈਂ, ‘ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇ ਤਾਂ ਉਹ ਅਨੰਤ ਕਾਲ ਤੱਕ ਕਦੇ ਮੌਤ ਦਾ ਸੁਆਦ ਨਾ ਚੱਖੇਗਾ’।
53
ਕੀ ਤੂੰ ਸਾਡੇ ਪਿਤਾ ਅਬਰਾਹਾਮ ਨਾਲੋਂ ਵੱਡਾ ਹੈਂ ਜਿਹੜਾ ਮਰ ਗਿਆ? ਅਤੇ ਨਬੀ ਵੀ ਮਰ ਗਏ। ਤੂੰ ਆਪਣੇ ਬਾਰੇ ਕੀ ਦਾਅਵਾ ਕਰਦਾ ਹੈਂ?”
54
ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਆਪ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ। ਮੇਰੀ ਵਡਿਆਈ ਕਰਨ ਵਾਲਾ ਮੇਰਾ ਪਿਤਾ ਹੈ, ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ਰ ਹੈ।
55
ਤੁਸੀਂ ਉਸ ਨੂੰ ਨਹੀਂ ਜਾਣਿਆ, ਪਰ ਮੈਂ ਉਸ ਨੂੰ ਜਾਣਦਾ ਹਾਂ। ਜੇ ਮੈਂ ਕਹਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਵਚਨ ਦੀ ਪਾਲਣਾ ਕਰਦਾ ਹਾਂ।
56
ਤੁਹਾਡਾ ਪਿਤਾ ਅਬਰਾਹਾਮ ਮੇਰਾ ਦਿਨ ਵੇਖਣ ਲਈ ਅਨੰਦ ਸੀ; ਉਸ ਨੇ ਵੇਖਿਆ ਅਤੇ ਖੁਸ਼ ਹੋਇਆ।”
57
ਤਦ ਯਹੂਦੀਆਂ ਨੇ ਉਸ ਨੂੰ ਕਿਹਾ, “ਤੂੰ ਅਜੇ ਪੰਜਾਹਾਂ ਸਾਲਾਂ ਦਾ ਵੀ ਨਹੀਂ ਹੈਂ ਅਤੇ ਤੂੰ ਅਬਰਾਹਾਮ ਨੂੰ ਵੇਖਿਆ ਹੈ?”
58
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹਾਂ।”
59
ਤਦ ਉਨ੍ਹਾਂ ਉਸ ਨੂੰ ਮਾਰਨ ਲਈ ਪੱਥਰ ਚੁੱਕੇ, ਪਰ ਯਿਸੂ ਲੁਕ ਕੇ ਹੈਕਲ ਵਿੱਚੋਂ ਬਾਹਰ ਨਿੱਕਲ ਗਿਆ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21