bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 7
John 7
Punjabi Standard Bible (Punjabi Standard Bible) 2023
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 8 →
1
ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਗਲੀਲ ਵਿੱਚ ਫਿਰਦਾ ਰਿਹਾ, ਕਿਉਂਕਿ ਉਹ ਯਹੂਦਿਯਾ ਵਿੱਚ ਨਹੀਂ ਜਾਣਾ ਚਾਹੁੰਦਾ ਸੀ, ਇਸ ਲਈ ਕਿ ਯਹੂਦੀ ਉਸ ਨੂੰ ਮਾਰ ਸੁੱਟਣ ਦੀ ਤਾਕ ਵਿੱਚ ਸਨ।
2
ਹੁਣ ਯਹੂਦੀਆਂ ਦਾ ਤੰਬੂਆਂ ਦਾ ਤਿਉਹਾਰ ਨੇੜੇ ਸੀ।
3
ਇਸ ਲਈ ਉਸ ਦੇ ਭਰਾਵਾਂ ਨੇ ਉਸ ਨੂੰ ਕਿਹਾ, “ਇੱਥੋਂ ਨਿੱਕਲ ਕੇ ਯਹੂਦਿਯਾ ਵਿੱਚ ਜਾ ਤਾਂਕਿ ਜਿਹੜੇ ਕੰਮ ਤੂੰ ਕਰਦਾ ਹੈਂ ਤੇਰੇ ਚੇਲੇ ਵੀ ਵੇਖਣ।
4
ਕਿਉਂਕਿ ਜੇ ਕੋਈ ਪ੍ਰਸਿੱਧ ਹੋਣਾ ਚਾਹੇ ਤਾਂ ਉਹ ਗੁਪਤ ਵਿੱਚ ਕੁਝ ਨਹੀਂ ਕਰਦਾ। ਜੇ ਤੂੰ ਇਹ ਕੰਮ ਕਰਦਾ ਹੈਂ ਤਾਂ ਆਪਣੇ ਆਪ ਨੂੰ ਸੰਸਾਰ ਉੱਤੇ ਪਰਗਟ ਕਰ।”
5
ਕਿਉਂਕਿ ਉਸ ਦੇ ਭਰਾ ਵੀ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ ਸਨ।
6
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਸਮਾਂ ਅਜੇ ਨਹੀਂ ਆਇਆ, ਪਰ ਤੁਹਾਡੇ ਲਈ ਸਾਰਾ ਸਮਾਂ ਉਚਿਤ ਹੈ।
7
ਸੰਸਾਰ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ, ਕਿਉਂਕਿ ਮੈਂ ਇਸ ਉੱਤੇ ਗਵਾਹੀ ਦਿੰਦਾ ਹਾਂ ਕਿ ਇਸ ਦੇ ਕੰਮ ਬੁਰੇ ਹਨ।
8
ਤੁਸੀਂ ਤਿਉਹਾਰ 'ਤੇ ਜਾਓ; ਮੈਂ ਅਜੇ ਇਸ ਤਿਉਹਾਰ 'ਤੇ ਨਹੀਂ ਜਾਵਾਂਗਾ, ਕਿਉਂਕਿ ਮੇਰਾ ਸਮਾਂ ਅਜੇ ਪੂਰਾ ਨਹੀਂ ਹੋਇਆ ਹੈ।”
9
ਇਹ ਗੱਲਾਂ ਕਹਿ ਕੇ ਉਹ ਗਲੀਲ ਵਿੱਚ ਹੀ ਰਹਿ ਗਿਆ।
10
ਪਰ ਜਦੋਂ ਉਸ ਦੇ ਭਰਾ ਤਿਉਹਾਰ 'ਤੇ ਚਲੇ ਗਏ ਤਾਂ ਉਹ ਵੀ ਉੱਥੇ ਗਿਆ; ਪਰ ਖੁਲ੍ਹੇਆਮ ਨਹੀਂ, ਸਗੋਂ ਗੁਪਤ ਵਿੱਚ।
11
ਤਦ ਯਹੂਦੀ ਉਸ ਨੂੰ ਤਿਉਹਾਰ ਵਿੱਚ ਇਹ ਕਹਿੰਦੇ ਹੋਏ ਲੱਭ ਰਹੇ ਸਨ, “ਉਹ ਕਿੱਥੇ ਹੈ?”
12
ਲੋਕਾਂ ਵਿੱਚ ਉਸ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ। ਕੁਝ ਕਹਿ ਰਹੇ ਸਨ, “ਉਹ ਭਲਾ ਮਨੁੱਖ ਹੈ” ਪਰ ਕੁਝ ਕਹਿ ਰਹੇ ਸਨ, “ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ।”
13
ਪਰ ਯਹੂਦੀਆਂ ਦੇ ਡਰ ਦੇ ਕਾਰਨ ਕੋਈ ਵੀ ਉਸ ਦੇ ਵਿਖੇ ਖੁੱਲ੍ਹ ਕੇ ਨਹੀਂ ਬੋਲਦਾ ਸੀ।
14
ਜਦੋਂ ਤਿਉਹਾਰ ਅੱਧਾ ਬੀਤ ਗਿਆ ਤਾਂ ਯਿਸੂ ਹੈਕਲ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ।
15
ਤਦ ਯਹੂਦੀ ਹੈਰਾਨ ਹੋ ਕੇ ਕਹਿਣ ਲੱਗੇ, “ਬਿਨਾਂ ਸਿੱਖਿਆ ਇਸ ਨੇ ਇਹ ਵਿੱਦਿਆ ਕਿੱਥੋਂ ਪਾਈ?”
16
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ, ਸਗੋਂ ਮੇਰੇ ਭੇਜਣ ਵਾਲੇ ਦੀ ਹੈ।
17
ਜੇ ਕੋਈ ਉਸ ਦੀ ਇੱਛਾ ਨੂੰ ਪੂਰਾ ਕਰਨਾ ਚਾਹੇ ਤਾਂ ਉਹ ਇਸ ਸਿੱਖਿਆ ਦੇ ਬਾਰੇ ਜਾਣ ਲਵੇਗਾ ਕਿ ਇਹ ਪਰਮੇਸ਼ਰ ਦੀ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਬੋਲਦਾ ਹਾਂ।
18
ਜਿਹੜਾ ਆਪਣੇ ਵੱਲੋਂ ਬੋਲਦਾ ਹੈ ਉਹ ਆਪਣੀ ਹੀ ਵਡਿਆਈ ਚਾਹੁੰਦਾ ਹੈ, ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹ ਸੱਚਾ ਹੈ ਅਤੇ ਉਸ ਵਿੱਚ ਕੁਧਰਮ ਨਹੀਂ ਹੈ।
19
ਕੀ ਮੂਸਾ ਨੇ ਤੁਹਾਨੂੰ ਬਿਵਸਥਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਵੀ ਬਿਵਸਥਾ ਦਾ ਪਾਲਣ ਨਹੀਂ ਕਰਦਾ। ਤੁਸੀਂ ਮੈਨੂੰ ਕਿਉਂ ਮਾਰ ਸੁੱਟਣਾ ਚਾਹੁੰਦੇ ਹੋ?”
20
ਲੋਕਾਂ ਨੇ ਉੱਤਰ ਦਿੱਤਾ, “ਤੇਰੇ ਵਿੱਚ ਦੁਸ਼ਟ ਆਤਮਾ ਹੈ! ਕੌਣ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ?”
21
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਇੱਕ ਕੰਮ ਕੀਤਾ ਅਤੇ ਤੁਸੀਂ ਸਭ ਹੈਰਾਨ ਹੋ ਗਏ।
22
ਇਸੇ ਕਾਰਨ ਮੂਸਾ ਨੇ ਤੁਹਾਨੂੰ ਸੁੰਨਤ ਦੀ ਰੀਤ ਦਿੱਤੀ (ਹਾਲਾਂਕਿ ਇਹ ਮੂਸਾ ਤੋਂ ਨਹੀਂ, ਸਗੋਂ ਪਿਓ ਦਾਦਿਆਂ ਤੋਂ ਹੈ) ਅਤੇ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕਰਦੇ ਹੋ।
23
ਜੇ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਇਸ ਲਈ ਕੀਤੀ ਜਾਂਦੀ ਹੈ ਕਿ ਮੂਸਾ ਦੀ ਬਿਵਸਥਾ ਦਾ ਉਲੰਘਣ ਨਾ ਹੋਵੇ, ਤਾਂ ਕੀ ਤੁਸੀਂ ਮੇਰੇ ਉੱਤੇ ਇਸ ਲਈ ਗੁੱਸਾ ਕਰਦੇ ਹੋ ਕਿ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਪੂਰੀ ਤਰ੍ਹਾਂ ਚੰਗਾ ਕੀਤਾ?
24
ਮੂੰਹ ਵੇਖ ਕੇ ਨਿਆਂ ਨਾ ਕਰੋ, ਸਗੋਂ ਸੱਚਾ ਨਿਆਂ ਕਰੋ।”
25
ਤਦ ਯਰੂਸ਼ਲਮ ਦੇ ਲੋਕਾਂ ਵਿੱਚੋਂ ਕੁਝ ਕਹਿਣ ਲੱਗੇ, “ਕੀ ਇਹ ਉਹੋ ਨਹੀਂ ਹੈ ਜਿਸ ਨੂੰ ਉਹ ਮਾਰ ਸੁੱਟਣਾ ਚਾਹੁੰਦੇ ਹਨ?
26
ਪਰ ਵੇਖੋ, ਉਹ ਖੁੱਲ੍ਹੇਆਮ ਬੋਲਦਾ ਹੈ ਅਤੇ ਉਹ ਉਸ ਨੂੰ ਕੁਝ ਨਹੀਂ ਕਹਿੰਦੇ। ਕਿਤੇ ਅਜਿਹਾ ਤਾਂ ਨਹੀਂ ਕਿ ਪ੍ਰਧਾਨਾਂ ਨੇ ਸੱਚਮੁੱਚ ਜਾਣ ਲਿਆ ਜੋ ਇਹੋ ਮਸੀਹ ਹੈ?
27
ਅਸੀਂ ਤਾਂ ਇਸ ਨੂੰ ਜਾਣਦੇ ਹਾਂ ਕਿ ਇਹ ਕਿੱਥੋਂ ਦਾ ਹੈ, ਪਰ ਜਦੋਂ ਮਸੀਹ ਆਵੇਗਾ ਤਾਂ ਕੋਈ ਨਾ ਜਾਣੇਗਾ ਕਿ ਉਹ ਕਿੱਥੋਂ ਦਾ ਹੈ?”
28
ਤਦ ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਪੁਕਾਰ ਕੇ ਕਿਹਾ, “ਤੁਸੀਂ ਤਾਂ ਮੈਨੂੰ ਜਾਣਦੇ ਹੋ ਅਤੇ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਦਾ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਪਰ ਮੇਰਾ ਭੇਜਣ ਵਾਲਾ ਸੱਚਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ।
29
ਮੈਂ ਉਸ ਨੂੰ ਜਾਣਦਾ ਹਾਂ, ਕਿਉਂਕਿ ਮੈਂ ਉਸੇ ਦੇ ਵੱਲੋਂ ਹਾਂ ਅਤੇ ਉਸੇ ਨੇ ਮੈਨੂੰ ਭੇਜਿਆ।”
30
ਤਦ ਉਨ੍ਹਾਂ ਉਸ ਨੂੰ ਫੜਨਾ ਚਾਹਿਆ, ਪਰ ਕਿਸੇ ਨੇ ਉਸ ਉੱਤੇ ਹੱਥ ਨਾ ਪਾਇਆ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।
31
ਪਰ ਭੀੜ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਕਹਿਣ ਲੱਗੇ, “ਜਦੋਂ ਮਸੀਹ ਆਵੇਗਾ, ਕੀ ਉਹ ਇਸ ਨਾਲੋਂ ਵੱਧ ਚਿੰਨ੍ਹ ਵਿਖਾਵੇਗਾ ਜਿਹੜੇ ਇਸ ਨੇ ਵਿਖਾਏ?”
32
ਫ਼ਰੀਸੀਆਂ ਨੇ ਲੋਕਾਂ ਨੂੰ ਉਸ ਦੇ ਵਿਖੇ ਇਹ ਚਰਚਾ ਕਰਦੇ ਹੋਏ ਸੁਣਿਆ; ਫਿਰ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਨੇ ਸਿਪਾਹੀ ਭੇਜੇ ਕਿ ਉਹ ਉਸ ਨੂੰ ਫੜ ਲੈਣ।
33
ਤਦ ਯਿਸੂ ਨੇ ਕਿਹਾ, “ਅਜੇ ਥੋੜ੍ਹਾ ਸਮਾਂ ਮੈਂ ਤੁਹਾਡੇ ਨਾਲ ਹਾਂ, ਫਿਰ ਮੈਂ ਆਪਣੇ ਭੇਜਣ ਵਾਲੇ ਕੋਲ ਚਲਾ ਜਾਵਾਂਗਾ।
34
ਤੁਸੀਂ ਮੈਨੂੰ ਲੱਭੋਗੇ ਪਰ ਮੈਨੂੰ ਨਹੀਂ ਪਾਓਗੇ ਅਤੇ ਜਿੱਥੇ ਮੈਂ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”
35
ਤਦ ਯਹੂਦੀਆਂ ਨੇ ਆਪਸ ਵਿੱਚ ਕਿਹਾ, “ਇਹ ਕਿੱਥੇ ਜਾਣ ਵਾਲਾ ਹੈ ਜੋ ਅਸੀਂ ਇਸ ਨੂੰ ਲੱਭ ਨਾ ਸਕਾਂਗੇ? ਕੀ ਇਸ ਨੇ ਉਨ੍ਹਾਂ ਕੋਲ ਜਾਣਾ ਹੈ ਜਿਹੜੇ ਯੂਨਾਨੀਆਂ ਵਿੱਚ ਖਿੰਡੇ ਹੋਏ ਹਨ ਅਤੇ ਯੂਨਾਨੀਆਂ ਨੂੰ ਸਿੱਖਿਆ ਦੇਵੇਗਾ?
36
ਇਹ ਕਿਹੋ ਜਿਹੀ ਗੱਲ ਹੈ ਜੋ ਉਸ ਨੇ ਕਹੀ ਕਿ ਤੁਸੀਂ ਮੈਨੂੰ ਲੱਭੋਗੇ, ਪਰ ਮੈਨੂੰ ਨਹੀਂ ਪਾਓਗੇ ਅਤੇ ਜਿੱਥੇ ਮੈਂ ਹਾਂ, ਉੱਥੇ ਤੁਸੀਂ ਨਹੀਂ ਆ ਸਕਦੇ?”
37
ਹੁਣ ਤਿਉਹਾਰ ਦੇ ਆਖਰੀ ਦਿਨ ਜੋ ਮੁੱਖ ਦਿਨ ਸੀ, ਯਿਸੂ ਖੜ੍ਹਾ ਹੋਇਆ ਅਤੇ ਪੁਕਾਰ ਕੇ ਕਿਹਾ, “ਜੇ ਕੋਈ ਪਿਆਸਾ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ।
38
ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਜਿਵੇਂ ਲਿਖਤ ਕਹਿੰਦੀ ਹੈ: ਜੀਵਨ ਜਲ ਦੀਆਂ ਨਦੀਆਂ ਉਸ ਦੇ ਅੰਦਰੋਂ ਵਗਣਗੀਆਂ।”
39
ਪਰ ਇਹ ਗੱਲ ਉਸ ਨੇ ਉਸ ਆਤਮਾ ਦੇ ਵਿਖੇ ਕਹੀ ਸੀ ਜਿਹੜਾ ਉਸ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਪ੍ਰਾਪਤ ਹੋਣਾ ਸੀ, ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ ਇਸ ਲਈ ਕਿ ਯਿਸੂ ਅਜੇ ਮਹਿਮਾ ਨੂੰ ਨਹੀਂ ਪਹੁੰਚਿਆ ਸੀ।
40
ਤਦ ਭੀੜ ਵਿੱਚੋਂ ਕਈਆਂ ਨੇ ਇਹ ਗੱਲਾਂ ਸੁਣ ਕੇ ਕਿਹਾ, “ਸੱਚਮੁੱਚ ਇਹ ਉਹੀ ਨਬੀ ਹੈ।”
41
ਹੋਰਾਂ ਨੇ ਕਿਹਾ, “ਇਹੀ ਮਸੀਹ ਹੈ,” ਪਰ ਕਈਆਂ ਨੇ ਕਿਹਾ, “ਕੀ ਮਸੀਹ ਗਲੀਲ ਵਿੱਚੋਂ ਆਵੇਗਾ?
42
ਕੀ ਲਿਖਤ ਇਹ ਨਹੀਂ ਕਹਿੰਦੀ ਕਿ ਮਸੀਹ ਦਾਊਦ ਦੇ ਵੰਸ਼ ਵਿੱਚੋਂ ਅਤੇ ਬੈਤਲਹਮ ਨਗਰ ਤੋਂ ਆਵੇਗਾ, ਜਿੱਥੋਂ ਦਾ ਦਾਊਦ ਸੀ?”
43
ਸੋ ਉਸ ਦੇ ਕਾਰਨ ਭੀੜ ਵਿੱਚ ਫੁੱਟ ਪੈ ਗਈ।
44
ਉਨ੍ਹਾਂ ਵਿੱਚੋਂ ਕੁਝ ਉਸ ਨੂੰ ਫੜਨਾ ਚਾਹੁੰਦੇ ਸਨ, ਪਰ ਕਿਸੇ ਨੇ ਉਸ ਉੱਤੇ ਹੱਥ ਨਾ ਪਾਇਆ।
45
ਤਦ ਸਿਪਾਹੀ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਕੋਲ ਆਏ ਅਤੇ ਉਨ੍ਹਾਂ ਨੇ ਸਿਪਾਹੀਆਂ ਨੂੰ ਕਿਹਾ, “ਤੁਸੀਂ ਉਸ ਨੂੰ ਕਿਉਂ ਨਹੀਂ ਲਿਆਏ?”
46
ਸਿਪਾਹੀਆਂ ਨੇ ਉੱਤਰ ਦਿੱਤਾ, “ਕਿਸੇ ਮਨੁੱਖ ਨੇ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕੀਤੀਆਂ।”
47
ਤਦ ਫ਼ਰੀਸੀਆਂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਵੀ ਭਰਮਾਏ ਗਏ?
48
ਕੀ ਪ੍ਰਧਾਨਾਂ ਜਾਂ ਫ਼ਰੀਸੀਆਂ ਵਿੱਚੋਂ ਕਿਸੇ ਨੇ ਵੀ ਉਸ ਉੱਤੇ ਵਿਸ਼ਵਾਸ ਕੀਤਾ?
49
ਪਰ ਇਹ ਲੋਕ ਜਿਹੜੇ ਬਿਵਸਥਾ ਨੂੰ ਨਹੀਂ ਜਾਣਦੇ, ਸਰਾਪੀ ਹਨ।”
50
ਨਿਕੁਦੇਮੁਸ ਨੇ ਜਿਹੜਾ ਪਹਿਲਾਂ ਯਿਸੂ ਕੋਲ ਆਇਆ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਸੀ, ਉਨ੍ਹਾਂ ਨੂੰ ਕਿਹਾ,
51
“ਕੀ ਸਾਡੀ ਬਿਵਸਥਾ ਜਦੋਂ ਤੱਕ ਪਹਿਲਾਂ ਮਨੁੱਖ ਦੀ ਸੁਣ ਨਾ ਲਵੇ ਅਤੇ ਜਾਣ ਨਾ ਲਵੇ ਕਿ ਉਸ ਨੇ ਕੀ ਕੀਤਾ ਹੈ, ਉਸ ਨੂੰ ਦੋਸ਼ੀ ਠਹਿਰਾਉਂਦੀ ਹੈ?”
52
ਉਨ੍ਹਾਂ ਉਸ ਨੂੰ ਕਿਹਾ, “ਕੀ ਤੂੰ ਵੀ ਗਲੀਲ ਤੋਂ ਹੈਂ? ਜਾਂਚ ਅਤੇ ਵੇਖ ਕਿ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ।”
53
[ਤਦ ਹਰੇਕ ਆਪੋ-ਆਪਣੇ ਘਰ ਨੂੰ ਚਲਾ ਗਿਆ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21