bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 15
John 15
Punjabi Standard Bible (Punjabi Standard Bible) 2023
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 16 →
1
“ਸੱਚੀ ਅੰਗੂਰ ਦੀ ਵੇਲ ਮੈਂ ਹਾਂ ਅਤੇ ਮੇਰਾ ਪਿਤਾ ਬਾਗਬਾਨ ਹੈ।
2
ਹਰੇਕ ਟਹਿਣੀ ਜੋ ਮੇਰੇ ਵਿੱਚ ਹੈ ਅਤੇ ਫਲ ਨਹੀਂ ਦਿੰਦੀ, ਉਹ ਉਸ ਨੂੰ ਕੱਟ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ, ਉਹ ਉਸ ਨੂੰ ਛਾਂਗਦਾ ਹੈ ਤਾਂਕਿ ਹੋਰ ਜ਼ਿਆਦਾ ਫਲ ਦੇਵੇ।
3
ਤੁਸੀਂ ਤਾਂ ਉਸ ਵਚਨ ਦੇ ਕਾਰਨ ਜਿਹੜਾ ਮੈਂ ਤੁਹਾਨੂੰ ਕਿਹਾ ਹੈ ਸ਼ੁੱਧ ਹੋ ਚੁੱਕੇ ਹੋ।
4
ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਤਰ੍ਹਾਂ ਟਹਿਣੀ ਜੇ ਉਹ ਅੰਗੂਰ ਦੀ ਵੇਲ ਵਿੱਚ ਬਣੀ ਨਾ ਰਹੇ ਤਾਂ ਉਹ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਬਣੇ ਨਾ ਰਹੋ ਤਾਂ ਫਲ ਨਹੀਂ ਦੇ ਸਕਦੇ।
5
ਅੰਗੂਰ ਦੀ ਵੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜਿਹੜਾ ਮੇਰੇ ਵਿੱਚ ਬਣਿਆ ਰਹਿੰਦਾ ਹੈ ਅਤੇ ਮੈਂ ਉਸ ਵਿੱਚ, ਉਹੀ ਬਹੁਤਾ ਫਲ ਦਿੰਦਾ ਹੈ, ਕਿਉਂਕਿ ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ।
6
ਜੇ ਕੋਈ ਮੇਰੇ ਵਿੱਚ ਬਣਿਆ ਨਾ ਰਹੇ ਤਾਂ ਉਹ ਟਹਿਣੀ ਵਾਂਗ ਬਾਹਰ ਸੁੱਟਿਆ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ। ਫਿਰ ਲੋਕ ਇਨ੍ਹਾਂ ਟਹਿਣੀਆਂ ਨੂੰ ਇਕੱਠਾ ਕਰਕੇ ਅੱਗ ਵਿੱਚ ਸੁੱਟ ਦਿੰਦੇ ਹਨ ਅਤੇ ਉਹ ਸੜ ਜਾਂਦੀਆਂ ਹਨ।
7
ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ, ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ।
8
ਮੇਰੇ ਪਿਤਾ ਦੀ ਮਹਿਮਾ ਇਸੇ ਤੋਂ ਹੁੰਦੀ ਹੈ ਕਿ ਤੁਸੀਂ ਬਹੁਤਾ ਫਲ ਦਿਓ, ਤਾਂ ਹੀ ਤੁਸੀਂ ਮੇਰੇ ਚੇਲੇ ਹੋਵੋਗੇ।
9
“ਜਿਸ ਤਰ੍ਹਾਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਉਸੇ ਤਰ੍ਹਾਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ; ਮੇਰੇ ਪਿਆਰ ਵਿੱਚ ਬਣੇ ਰਹੋ।
10
ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪ੍ਰੇਮ ਵਿੱਚ ਬਣੇ ਰਹੋਗੇ, ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੇ ਪ੍ਰੇਮ ਵਿੱਚ ਬਣਿਆ ਰਹਿੰਦਾ ਹਾਂ।
11
“ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਕਿ ਮੇਰਾ ਅਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਅਨੰਦ ਪੂਰਾ ਹੋ ਜਾਵੇ।
12
ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ।
13
ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਕਿ ਕੋਈ ਆਪਣੇ ਮਿੱਤਰਾਂ ਲਈ ਆਪਣੀ ਜਾਨ ਦੇਵੇ।
14
ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ।
15
ਹੁਣ ਤੋਂ ਮੈਂ ਤੁਹਾਨੂੰ ਦਾਸ ਨਹੀਂ ਕਹਾਂਗਾ, ਕਿਉਂਕਿ ਦਾਸ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ। ਪਰ ਮੈਂ ਤੁਹਾਨੂੰ ਮਿੱਤਰ ਕਿਹਾ ਹੈ, ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਤੋਂ ਸੁਣਿਆ, ਸਭ ਤੁਹਾਨੂੰ ਦੱਸ ਦਿੱਤਾ।
16
ਤੁਸੀਂ ਮੈਨੂੰ ਨਹੀਂ ਚੁਣਿਆ, ਸਗੋਂ ਮੈਂ ਤੁਹਾਨੂੰ ਚੁਣਿਆ ਅਤੇ ਠਹਿਰਾਇਆ ਕਿ ਤੁਸੀਂ ਜਾ ਕੇ ਫਲ ਦੇਵੋ ਅਤੇ ਤੁਹਾਡਾ ਫਲ ਬਣਿਆ ਰਹੇ, ਤਾਂਕਿ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਮੰਗੋ, ਉਹ ਤੁਹਾਨੂੰ ਦੇਵੇ।
17
ਮੈਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਹੁਕਮ ਇਸ ਲਈ ਦਿੰਦਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ।
18
“ਜੇ ਸੰਸਾਰ ਤੁਹਾਡੇ ਨਾਲ ਵੈਰ ਕਰਦਾ ਹੈ ਤਾਂ ਜਾਣ ਲਵੋ ਕਿ ਉਸ ਨੇ ਤੁਹਾਡੇ ਤੋਂ ਪਹਿਲਾਂ ਮੇਰੇ ਨਾਲ ਵੈਰ ਕੀਤਾ ਹੈ।
19
ਜੇ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਆਪਣਿਆਂ ਨਾਲ ਪ੍ਰੀਤ ਰੱਖਦਾ, ਪਰ ਇਸ ਲਈ ਕਿ ਤੁਸੀਂ ਸੰਸਾਰ ਦੇ ਨਹੀਂ ਹੋ ਸਗੋਂ ਮੈਂ ਤੁਹਾਨੂੰ ਸੰਸਾਰ ਵਿੱਚੋਂ ਚੁਣ ਲਿਆ ਹੈ, ਇਸ ਕਰਕੇ ਸੰਸਾਰ ਤੁਹਾਡੇ ਨਾਲ ਵੈਰ ਕਰਦਾ ਹੈ।
20
ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਯਾਦ ਰੱਖੋ, ‘ਦਾਸ ਆਪਣੇ ਮਾਲਕ ਤੋਂ ਵੱਡਾ ਨਹੀਂ ਹੁੰਦਾ’। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਤੁਹਾਨੂੰ ਵੀ ਸਤਾਉਣਗੇ; ਜੇ ਉਨ੍ਹਾਂ ਮੇਰੀ ਗੱਲ ਮੰਨੀ ਤਾਂ ਤੁਹਾਡੀ ਵੀ ਮੰਨਣਗੇ।
21
ਪਰ ਇਹ ਸਭ ਕੁਝ ਉਹ ਮੇਰੇ ਨਾਮ ਦੇ ਕਾਰਨ ਤੁਹਾਡੇ ਨਾਲ ਕਰਨਗੇ, ਕਿਉਂਕਿ ਉਹ ਮੇਰੇ ਭੇਜਣ ਵਾਲੇ ਨੂੰ ਨਹੀਂ ਜਾਣਦੇ।
22
ਜੇ ਮੈਂ ਨਾ ਆਉਂਦਾ ਅਤੇ ਉਨ੍ਹਾਂ ਨਾਲ ਗੱਲਾਂ ਨਾ ਕਰਦਾ ਤਾਂ ਉਹ ਪਾਪੀ ਨਾ ਠਹਿਰਦੇ, ਪਰ ਹੁਣ ਉਨ੍ਹਾਂ ਕੋਲ ਆਪਣੇ ਪਾਪ ਦਾ ਕੋਈ ਬਹਾਨਾ ਨਹੀਂ ਹੈ।
23
ਜਿਹੜਾ ਮੇਰੇ ਨਾਲ ਵੈਰ ਰੱਖਦਾ ਹੈ ਉਹ ਮੇਰੇ ਪਿਤਾ ਨਾਲ ਵੀ ਵੈਰ ਰੱਖਦਾ ਹੈ।
24
ਜੇ ਮੈਂ ਉਨ੍ਹਾਂ ਦੇ ਵਿਚਕਾਰ ਉਹ ਕੰਮ ਨਾ ਕਰਦਾ ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ ਤਾਂ ਉਹ ਪਾਪੀ ਨਾ ਠਹਿਰਦੇ, ਪਰ ਹੁਣ ਤਾਂ ਉਨ੍ਹਾਂ ਨੇ ਮੈਨੂੰ ਅਤੇ ਮੇਰੇ ਪਿਤਾ ਦੋਹਾਂ ਨੂੰ ਵੇਖਿਆ ਅਤੇ ਦੋਹਾਂ ਨਾਲ ਵੈਰ ਕੀਤਾ ਹੈ।
25
ਇਹ ਇਸ ਲਈ ਹੋਇਆ ਕਿ ਉਹ ਵਚਨ ਪੂਰਾ ਹੋਵੇ ਜਿਹੜਾ ਉਨ੍ਹਾਂ ਦੀ ਬਿਵਸਥਾ ਵਿੱਚ ਲਿਖਿਆ ਹੈ: ‘ਉਨ੍ਹਾਂ ਬਿਨਾਂ ਕਾਰਨ ਮੇਰੇ ਨਾਲ ਵੈਰ ਕੀਤਾ’।
26
“ਜਦੋਂ ਉਹ ਸਹਾਇਕ ਆਵੇ ਜਿਸ ਨੂੰ ਮੈਂ ਪਿਤਾ ਵੱਲੋਂ ਤੁਹਾਡੇ ਲਈ ਭੇਜਾਂਗਾ ਅਰਥਾਤ ਸਚਾਈ ਦਾ ਆਤਮਾ ਜਿਹੜਾ ਪਿਤਾ ਦੇ ਵੱਲੋਂ ਆਉਂਦਾ ਹੈ, ਤਾਂ ਉਹ ਮੇਰੇ ਵਿਖੇ ਗਵਾਹੀ ਦੇਵੇਗਾ;
27
ਅਤੇ ਤੁਸੀਂ ਵੀ ਗਵਾਹੀ ਦੇਵੋਗੇ, ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 16 →
All chapters:
1
2
3
4
5
6
7
8
9
10
11
12
13
14
15
16
17
18
19
20
21