bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 3
John 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 4 →
1
ਫ਼ਰੀਸੀਆਂ ਵਿੱਚੋਂ ਨਿਕੁਦੇਮੁਸ ਨਾਮਕ ਇੱਕ ਮਨੁੱਖ ਯਹੂਦੀਆਂ ਦਾ ਪ੍ਰਧਾਨ ਸੀ।
2
ਉਹ ਰਾਤ ਨੂੰ ਯਿਸੂ ਕੋਲ ਆਇਆ ਅਤੇ ਉਸ ਨੂੰ ਕਿਹਾ, “ਹੇ ਰੱਬੀ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਰ ਦੀ ਵੱਲੋਂ ਆਏ ਹੋਏ ਗੁਰੂ ਹੋ, ਕਿਉਂਕਿ ਇਹ ਚਿੰਨ੍ਹ ਜਿਹੜੇ ਤੁਸੀਂ ਵਿਖਾਉਂਦੇ ਹੋ ਕੋਈ ਵੀ ਨਹੀਂ ਵਿਖਾ ਸਕਦਾ ਜੇ ਪਰਮੇਸ਼ਰ ਉਸ ਦੇ ਨਾਲ ਨਾ ਹੋਵੇ।”
3
ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਨਵੇਂ ਸਿਰਿਓਂ ਨਾ ਜੰਮੇ ਤਾਂ ਉਹ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ।”
4
ਨਿਕੁਦੇਮੁਸ ਨੇ ਉਸ ਨੂੰ ਪੁੱਛਿਆ, “ਮਨੁੱਖ ਜਦੋਂ ਬੁੱਢਾ ਹੋ ਗਿਆ ਤਾਂ ਕਿਵੇਂ ਜਨਮ ਲੈ ਸਕਦਾ ਹੈ? ਕੀ ਉਹ ਦੂਜੀ ਵਾਰ ਆਪਣੀ ਮਾਂ ਦੀ ਕੁੱਖ ਵਿੱਚ ਪਵੇ ਅਤੇ ਜਨਮ ਲਵੇ?”
5
ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਜਲ ਅਤੇ ਆਤਮਾ ਤੋਂ ਨਾ ਜਨਮੇ ਤਾਂ ਉਹ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦਾ।
6
ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਹੈ ਅਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ।
7
ਹੈਰਾਨ ਨਾ ਹੋ ਕਿ ਮੈਂ ਤੈਨੂੰ ਕਿਹਾ, ‘ਤੁਹਾਨੂੰ ਨਵੇਂ ਸਿਰਿਓਂ ਜਨਮ ਲੈਣਾ ਜ਼ਰੂਰੀ ਹੈ’।
8
ਹਵਾ ਜਿੱਧਰ ਚਾਹੁੰਦੀ ਉੱਧਰ ਵਗਦੀ ਹੈ ਅਤੇ ਤੂੰ ਇਸ ਦੀ ਅਵਾਜ਼ ਸੁਣਦਾ ਹੈਂ, ਪਰ ਨਹੀਂ ਜਾਣਦਾ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ। ਹਰੇਕ ਜਿਹੜਾ ਆਤਮਾ ਤੋਂ ਜੰਮਿਆ ਹੈ ਉਹ ਅਜਿਹਾ ਹੀ ਹੈ।”
9
ਨਿਕੁਦੇਮੁਸ ਨੇ ਉਸ ਨੂੰ ਕਿਹਾ, “ਇਹ ਕਿਵੇਂ ਹੋ ਸਕਦਾ ਹੈ?”
10
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੀ ਤੂੰ ਇਸਰਾਏਲ ਦਾ ਗੁਰੂ ਹੋ ਕੇ ਵੀ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਦਾ?
11
ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਅਸੀਂ ਜਾਣਦੇ ਹਾਂ ਉਹੀ ਕਹਿੰਦੇ ਹਾਂ ਅਤੇ ਜੋ ਅਸੀਂ ਵੇਖਿਆ ਹੈ ਉਸੇ ਦੀ ਗਵਾਹੀ ਦਿੰਦੇ ਹਾਂ, ਪਰ ਤੁਸੀਂ ਸਾਡੀ ਗਵਾਹੀ ਨਹੀਂ ਮੰਨਦੇ।
12
ਜਦੋਂ ਮੈਂ ਤੁਹਾਨੂੰ ਸੰਸਾਰਕ ਗੱਲਾਂ ਦੱਸੀਆਂ ਤਾਂ ਤੁਸੀਂ ਵਿਸ਼ਵਾਸ ਨਹੀਂ ਕੀਤਾ। ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਦੱਸਾਂ ਤਾਂ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰੋਗੇ?
13
ਕੋਈ ਸਵਰਗ ਨੂੰ ਨਹੀਂ ਚੜ੍ਹਿਆ ਸਿਵਾਏ ਉਸ ਦੇ ਜਿਹੜਾ ਸਵਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤਰ ।
14
ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਉੱਚਾ ਕੀਤਾ ਜਾਣਾ ਵੀ ਜ਼ਰੂਰੀ ਹੈ,
15
ਤਾਂਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪ੍ਰਾਪਤ ਕਰੇ।
16
“ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂਕਿ ਹਰੇਕ ਜੋ ਉਸ ਉੱਤੇ ਵਿਸ਼ਵਾਸ ਕਰੇ, ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ।
17
ਕਿਉਂਕਿ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹ ਸੰਸਾਰ ਨੂੰ ਦੋਸ਼ੀ ਠਹਿਰਾਵੇ ਪਰ ਇਸ ਲਈ ਕਿ ਸੰਸਾਰ ਉਸ ਦੇ ਰਾਹੀਂ ਬਚਾਇਆ ਜਾਵੇ।
18
ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਾਇਆ ਜਾਂਦਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਨਹੀਂ ਕੀਤਾ।
19
ਦੋਸ਼ ਇਹ ਹੈ ਕਿ ਚਾਨਣ ਸੰਸਾਰ ਵਿੱਚ ਆਇਆ ਅਤੇ ਮਨੁੱਖਾਂ ਨੇ ਹਨੇਰੇ ਨੂੰ ਚਾਨਣ ਨਾਲੋਂ ਵੱਧ ਪਿਆਰ ਕੀਤਾ ਕਿਉਂਕਿ ਉਨ੍ਹਾਂ ਦੇ ਕੰਮ ਬੁਰੇ ਸਨ।
20
ਹਰੇਕ ਜੋ ਬੁਰੇ ਕੰਮ ਕਰਦਾ ਹੈ ਉਹ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਕੰਮ ਪਰਗਟ ਹੋ ਜਾਣ।
21
ਪਰ ਜਿਹੜਾ ਸਚਾਈ 'ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ, ਤਾਂਕਿ ਉਸ ਦੇ ਕੰਮ ਪਰਗਟ ਹੋਣ ਕਿ ਉਹ ਪਰਮੇਸ਼ਰ ਵਿੱਚ ਕੀਤੇ ਗਏ ਹਨ।”
22
ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਆਏ ਅਤੇ ਉੱਥੇ ਉਹ ਉਨ੍ਹਾਂ ਦੇ ਨਾਲ ਰਹਿ ਕੇ ਬਪਤਿਸਮਾ ਦਿੰਦਾ ਰਿਹਾ।
23
ਯੂਹੰਨਾ ਵੀ ਸਲੀਮ ਦੇ ਨੇੜੇ ਐਨੋਨ ਵਿੱਚ ਬਪਤਿਸਮਾ ਦਿੰਦਾ ਸੀ, ਕਿਉਂਕਿ ਉੱਥੇ ਪਾਣੀ ਬਹੁਤ ਸੀ ਅਤੇ ਲੋਕ ਆ ਕੇ ਬਪਤਿਸਮਾ ਲੈਂਦੇ ਸਨ।
24
ਯੂਹੰਨਾ ਨੂੰ ਅਜੇ ਤੱਕ ਕੈਦ ਵਿੱਚ ਨਹੀਂ ਪਾਇਆ ਗਿਆ ਸੀ।
25
ਉੱਥੇ ਯੂਹੰਨਾ ਦੇ ਚੇਲਿਆਂ ਦੀ ਇੱਕ ਯਹੂਦੀ ਨਾਲ ਸ਼ੁੱਧੀਕਰਨ ਦੇ ਵਿਸ਼ੇ 'ਤੇ ਬਹਿਸ ਹੋ ਗਈ।
26
ਉਨ੍ਹਾਂ ਨੇ ਯੂਹੰਨਾ ਕੋਲ ਆ ਕੇ ਉਸ ਨੂੰ ਕਿਹਾ, “ਹੇ ਰੱਬੀ, ਉਹ ਜਿਹੜਾ ਯਰਦਨ ਦੇ ਪਾਰ ਤੇਰੇ ਨਾਲ ਸੀ ਅਤੇ ਜਿਸ ਦੀ ਤੂੰ ਗਵਾਹੀ ਦਿੱਤੀ ਸੀ; ਵੇਖ, ਉਹ ਬਪਤਿਸਮਾ ਦਿੰਦਾ ਹੈ ਅਤੇ ਸਾਰੇ ਲੋਕ ਉਸ ਕੋਲ ਜਾ ਰਹੇ ਹਨ।”
27
ਯੂਹੰਨਾ ਨੇ ਕਿਹਾ, “ਜਦੋਂ ਤੱਕ ਮਨੁੱਖ ਨੂੰ ਸਵਰਗੋਂ ਨਾ ਦਿੱਤਾ ਜਾਵੇ ਉਹ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ।
28
ਤੁਸੀਂ ਆਪ ਹੀ ਮੇਰੀ ਗਵਾਹੀ ਦਿੰਦੇ ਹੋ ਕਿ ਮੈਂ ਕਿਹਾ ਸੀ, ‘ਮੈਂ ਮਸੀਹ ਨਹੀਂ ਹਾਂ, ਪਰ ਉਸ ਦੇ ਅੱਗੇ ਭੇਜਿਆ ਹੋਇਆ ਹਾਂ’।
29
ਜਿਸ ਦੀ ਲਾੜੀ ਹੈ ਉਹੀ ਲਾੜਾ ਹੈ, ਪਰ ਲਾੜੇ ਦਾ ਮਿੱਤਰ ਜੋ ਖੜ੍ਹਾ ਹੋ ਕੇ ਉਸ ਦੀ ਸੁਣਦਾ ਹੈ ਉਹ ਲਾੜੇ ਦੀ ਅਵਾਜ਼ ਦੇ ਕਾਰਨ ਅਤਿ ਪ੍ਰਸੰਨ ਹੁੰਦਾ ਹੈ। ਇਸ ਲਈ ਮੇਰਾ ਇਹ ਅਨੰਦ ਪੂਰਾ ਹੋਇਆ ਹੈ।
30
ਜ਼ਰੂਰ ਹੈ ਕਿ ਉਹ ਵਧੇ ਅਤੇ ਮੈਂ ਘਟਾਂ।”
31
ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। ਜੋ ਧਰਤੀ ਤੋਂ ਹੈ ਉਹ ਧਰਤੀ ਦਾ ਹੈ ਅਤੇ ਧਰਤੀ ਦੀਆਂ ਹੀ ਬੋਲਦਾ ਹੈ। ਜੋ ਸਵਰਗ ਤੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ।
32
ਉਹ ਉਸੇ ਦੀ ਗਵਾਹੀ ਦਿੰਦਾ ਹੈ ਜੋ ਉਸ ਨੇ ਵੇਖਿਆ ਅਤੇ ਸੁਣਿਆ ਹੈ, ਪਰ ਉਸ ਦੀ ਗਵਾਹੀ ਕੋਈ ਨਹੀਂ ਮੰਨਦਾ।
33
ਜਿਸ ਨੇ ਉਸ ਦੀ ਗਵਾਹੀ ਮੰਨ ਲਈ, ਉਸ ਨੇ ਮੋਹਰ ਲਾ ਦਿੱਤੀ ਕਿ ਪਰਮੇਸ਼ਰ ਸੱਚਾ ਹੈ।
34
ਕਿਉਂਕਿ ਜਿਸ ਨੂੰ ਪਰਮੇਸ਼ਰ ਨੇ ਭੇਜਿਆ ਹੈ ਉਹ ਪਰਮੇਸ਼ਰ ਦੀਆਂ ਗੱਲਾਂ ਬੋਲਦਾ ਹੈ, ਕਿਉਂਕਿ ਪਰਮੇਸ਼ਰ ਮਿਣ ਕੇ ਆਤਮਾ ਨਹੀਂ ਦਿੰਦਾ।
35
ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਸਭ ਕੁਝ ਉਸ ਦੇ ਹੱਥ ਵਿੱਚ ਦੇ ਦਿੱਤਾ ਹੈ।
36
ਜਿਹੜਾ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਪਰ ਜਿਹੜਾ ਪੁੱਤਰ ਦੀ ਨਹੀਂ ਮੰਨਦਾ ਉਹ ਜੀਵਨ ਨੂੰ ਨਹੀਂ ਵੇਖੇਗਾ, ਸਗੋਂ ਪਰਮੇਸ਼ਰ ਦਾ ਕ੍ਰੋਧ ਉਸ ਉੱਤੇ ਬਣਿਆ ਰਹਿੰਦਾ ਹੈ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 4 →
All chapters:
1
2
3
4
5
6
7
8
9
10
11
12
13
14
15
16
17
18
19
20
21