bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 11
John 11
Punjabi Standard Bible (Punjabi Standard Bible) 2023
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 12 →
1
ਮਰਿਯਮ ਅਤੇ ਉਸ ਦੀ ਭੈਣ ਮਾਰਥਾ ਦੇ ਪਿੰਡ ਬੈਤਅਨੀਆ ਦਾ ਇੱਕ ਮਨੁੱਖ ਲਾਜ਼ਰ ਬਿਮਾਰ ਸੀ।
2
ਇਹ ਉਹੋ ਮਰਿਯਮ ਸੀ ਜਿਸ ਨੇ ਪ੍ਰਭੂ 'ਤੇ ਅਤਰ ਪਾਇਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰਾਂ ਨੂੰ ਪੂੰਝਿਆ ਸੀ; ਉਸੇ ਦਾ ਭਰਾ ਲਾਜ਼ਰ ਬਿਮਾਰ ਸੀ।
3
ਸੋ ਇਨ੍ਹਾਂ ਭੈਣਾਂ ਨੇ ਉਸ ਨੂੰ ਸੁਨੇਹਾ ਭੇਜਿਆ, “ਪ੍ਰਭੂ ਜੀ, ਵੇਖ, ਜਿਸ ਨਾਲ ਤੂੰ ਪ੍ਰੀਤ ਰੱਖਦਾ ਹੈਂ ਉਹ ਬਿਮਾਰ ਹੈ।”
4
ਇਹ ਸੁਣ ਕੇ ਯਿਸੂ ਨੇ ਕਿਹਾ, “ਇਹ ਬਿਮਾਰੀ ਮੌਤ ਦੀ ਨਹੀਂ, ਸਗੋਂ ਪਰਮੇਸ਼ਰ ਦੀ ਮਹਿਮਾ ਲਈ ਹੈ ਤਾਂਕਿ ਇਸ ਦੇ ਦੁਆਰਾ ਪਰਮੇਸ਼ਰ ਦੇ ਪੁੱਤਰ ਦੀ ਮਹਿਮਾ ਹੋਵੇ।”
5
ਯਿਸੂ, ਮਾਰਥਾ ਅਤੇ ਉਸ ਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦਾ ਸੀ।
6
ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬਿਮਾਰ ਹੈ ਤਾਂ ਉਹ ਜਿੱਥੇ ਸੀ, ਦੋ ਦਿਨ ਹੋਰ ਉੱਥੇ ਹੀ ਰਿਹਾ।
7
ਫਿਰ ਇਸ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਫੇਰ ਯਹੂਦਿਯਾ ਨੂੰ ਚੱਲੀਏ।”
8
ਚੇਲਿਆਂ ਨੇ ਉਸ ਨੂੰ ਕਿਹਾ, “ਹੇ ਰੱਬੀ, ਹੁਣੇ ਤਾਂ ਯਹੂਦੀ ਤੈਨੂੰ ਪਥਰਾਓ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾ ਰਿਹਾ ਹੈਂ?”
9
ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰਾਂ ਘੰਟੇ ਨਹੀਂ ਹੁੰਦੇ? ਜੇ ਕੋਈ ਦਿਨ ਨੂੰ ਚੱਲੇ ਤਾਂ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਹ ਇਸ ਸੰਸਾਰ ਦਾ ਚਾਨਣ ਵੇਖਦਾ ਹੈ।
10
ਪਰ ਜੇ ਕੋਈ ਰਾਤ ਨੂੰ ਚੱਲੇ ਤਾਂ ਉਹ ਠੋਕਰ ਖਾਂਦਾ ਹੈ, ਕਿਉਂਕਿ ਉਸ ਵਿੱਚ ਚਾਨਣ ਨਹੀਂ ਹੈ।”
11
ਉਸ ਨੇ ਇਹ ਗੱਲਾਂ ਕਹੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਜਾ ਰਿਹਾ ਹਾਂ ਕਿ ਉਸ ਨੂੰ ਜਗਾਵਾਂ।”
12
ਤਦ ਚੇਲਿਆਂ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਜੇ ਉਹ ਸੌਂ ਗਿਆ ਹੈ ਤਾਂ ਬਚ ਜਾਵੇਗਾ।”
13
ਯਿਸੂ ਨੇ ਤਾਂ ਉਸ ਦੀ ਮੌਤ ਦੀ ਗੱਲ ਕੀਤੀ ਸੀ, ਪਰ ਉਨ੍ਹਾਂ ਨੇ ਸਮਝਿਆ ਕਿ ਉਹ ਨੀਂਦ ਦੇ ਅਰਾਮ ਦੀ ਗੱਲ ਕਰ ਰਿਹਾ ਹੈ।
14
ਤਦ ਯਿਸੂ ਨੇ ਉਨ੍ਹਾਂ ਨੂੰ ਸਾਫ-ਸਾਫ ਕਹਿ ਦਿੱਤਾ, “ਲਾਜ਼ਰ ਮਰ ਗਿਆ ਹੈ
15
ਅਤੇ ਮੈਂ ਤੁਹਾਡੇ ਕਾਰਨ ਅਨੰਦ ਹਾਂ ਕਿ ਮੈਂ ਉੱਥੇ ਨਹੀਂ ਸੀ ਤਾਂਕਿ ਤੁਸੀਂ ਵਿਸ਼ਵਾਸ ਕਰੋ। ਪਰ ਆਓ, ਅਸੀਂ ਉਸ ਕੋਲ ਚੱਲੀਏ।”
16
ਤਦ ਥੋਮਾ ਨੇ ਜਿਹੜਾ ਦੀਦੁਮੁਸ ਕਹਾਉਂਦਾ ਹੈ, ਆਪਣੇ ਸਾਥੀ ਚੇਲਿਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂਕਿ ਉਸ ਦੇ ਨਾਲ ਮਰੀਏ।”
17
ਯਿਸੂ ਨੇ ਆ ਕੇ ਜਾਣਿਆ ਕਿ ਉਸ ਨੂੰ ਕਬਰ ਵਿੱਚ ਰੱਖੇ ਚਾਰ ਦਿਨ ਹੋ ਚੁੱਕੇ ਹਨ।
18
ਬੈਤਅਨੀਆ ਯਰੂਸ਼ਲਮ ਦੇ ਨੇੜੇ ਲਗਭਗ ਤਿੰਨ ਕਿਲੋਮੀਟਰ 'ਤੇ ਸੀ।
19
ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਦੇ ਕੋਲ ਆਏ ਹੋਏ ਸਨ ਤਾਂਕਿ ਉਨ੍ਹਾਂ ਦੇ ਭਰਾ ਦੇ ਵਿਖੇ ਉਨ੍ਹਾਂ ਨੂੰ ਦਿਲਾਸਾ ਦੇਣ।
20
ਸੋ ਜਦੋਂ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ ਤਾਂ ਉਸ ਨੂੰ ਮਿਲਣ ਗਈ, ਪਰ ਮਰਿਯਮ ਘਰ ਹੀ ਬੈਠੀ ਰਹੀ।
21
ਤਦ ਮਾਰਥਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।
22
ਪਰ ਮੈਂ ਹੁਣ ਵੀ ਜਾਣਦੀ ਹਾਂ ਕਿ ਤੂੰ ਜੋ ਕੁਝ ਪਰਮੇਸ਼ਰ ਤੋਂ ਮੰਗੇਂ, ਪਰਮੇਸ਼ਰ ਤੈਨੂੰ ਦੇਵੇਗਾ।”
23
ਯਿਸੂ ਨੇ ਉਸ ਨੂੰ ਕਿਹਾ, “ਤੇਰਾ ਭਰਾ ਜੀ ਉੱਠੇਗਾ।”
24
ਮਾਰਥਾ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਅੰਤ ਦੇ ਦਿਨ ਪੁਨਰ-ਉਥਾਨ ਦੇ ਸਮੇਂ ਉਹ ਜੀ ਉੱਠੇਗਾ।”
25
ਯਿਸੂ ਨੇ ਉਸ ਨੂੰ ਕਿਹਾ, “ਪੁਨਰ-ਉਥਾਨ ਅਤੇ ਜੀਵਨ ਮੈਂ ਹੀ ਹਾਂ। ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ;
26
ਅਤੇ ਜੋ ਕੋਈ ਜੀਉਂਦਾ ਹੈ ਅਤੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਅਨੰਤ ਕਾਲ ਤੱਕ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ 'ਤੇ ਵਿਸ਼ਵਾਸ ਕਰਦੀ ਹੈਂ?”
27
ਉਸ ਨੇ ਕਿਹਾ, “ਹਾਂ ਪ੍ਰਭੂ ਜੀ, ਮੈਂ ਤਾਂ ਵਿਸ਼ਵਾਸ ਕਰ ਚੁੱਕੀ ਹਾਂ ਕਿ ਤੂੰ ਹੀ ਪਰਮੇਸ਼ਰ ਦਾ ਪੁੱਤਰ ਮਸੀਹ ਹੈਂ ਜਿਹੜਾ ਸੰਸਾਰ ਵਿੱਚ ਆਉਣ ਵਾਲਾ ਸੀ।”
28
ਇਹ ਕਹਿ ਕੇ ਉਹ ਚਲੀ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਚੁੱਪ-ਚਪੀਤੇ ਸੱਦ ਕੇ ਕਹਿਣ ਲੱਗੀ, “ਗੁਰੂ ਇੱਥੇ ਹੈ ਅਤੇ ਤੈਨੂੰ ਬੁਲਾਉਂਦਾ ਹੈ।”
29
ਜਦੋਂ ਉਸ ਨੇ ਇਹ ਸੁਣਿਆ ਤਾਂ ਉਹ ਤੁਰੰਤ ਉੱਠ ਕੇ ਉਸ ਦੇ ਕੋਲ ਗਈ।
30
ਯਿਸੂ ਅਜੇ ਪਿੰਡ ਵਿੱਚ ਨਹੀਂ ਆਇਆ ਸੀ, ਸਗੋਂ ਉਸੇ ਥਾਂ 'ਤੇ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ।
31
ਤਦ ਯਹੂਦੀਆਂ ਨੇ ਜਿਹੜੇ ਉਸ ਦੇ ਨਾਲ ਘਰ ਵਿੱਚ ਸਨ ਅਤੇ ਉਸ ਨੂੰ ਦਿਲਾਸਾ ਦੇ ਰਹੇ ਸਨ, ਜਦੋਂ ਮਰਿਯਮ ਨੂੰ ਵੇਖਿਆ ਕਿ ਉਹ ਛੇਤੀ ਉੱਠ ਕੇ ਬਾਹਰ ਗਈ ਹੈ ਤਾਂ ਉਸ ਦੇ ਪਿੱਛੇ ਗਏ, ਕਿਉਂਕਿ ਉਨ੍ਹਾਂ ਸਮਝਿਆ ਕਿ ਉਹ ਕਬਰ ਉੱਤੇ ਰੋਣ ਲਈ ਜਾ ਰਹੀ ਹੈ।
32
ਸੋ ਜਦੋਂ ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਸ ਦੇ ਚਰਨਾਂ 'ਤੇ ਡਿੱਗ ਪਈ ਅਤੇ ਉਸ ਨੂੰ ਕਹਿਣ ਲੱਗੀ, “ਹੇ ਪ੍ਰਭੂ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।”
33
ਜਦੋਂ ਯਿਸੂ ਨੇ ਉਸ ਨੂੰ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਵੀ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਵਿਆਕੁਲ ਹੋਇਆ।
34
ਉਸ ਨੇ ਕਿਹਾ, “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਨ੍ਹਾਂ ਉਸ ਨੂੰ ਕਿਹਾ “ਪ੍ਰਭੂ ਜੀ, ਆਓ ਅਤੇ ਵੇਖ ਲਵੋ।”
35
ਯਿਸੂ ਰੋਇਆ।
36
ਤਦ ਯਹੂਦੀ ਕਹਿਣ ਲੱਗੇ, “ਵੇਖੋ! ਇਹ ਉਸ ਨਾਲ ਕਿੰਨਾ ਪਿਆਰ ਕਰਦਾ ਸੀ!”
37
ਪਰ ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਕੀ ਇਹ ਜਿਸ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ, ਐਨਾ ਵੀ ਨਾ ਕਰ ਸਕਿਆ ਕਿ ਇਹ ਮਨੁੱਖ ਨਾ ਮਰਦਾ?”
38
ਤਦ ਯਿਸੂ ਫੇਰ ਆਪਣੇ ਮਨ ਵਿੱਚ ਕਲਪਦਾ ਹੋਇਆ ਕਬਰ ਉੱਤੇ ਆਇਆ। ਇਹ ਇੱਕ ਗੁਫਾ ਸੀ ਜਿਸ ਉੱਤੇ ਇੱਕ ਪੱਥਰ ਰੱਖਿਆ ਹੋਇਆ ਸੀ।
39
ਯਿਸੂ ਨੇ ਕਿਹਾ, “ਪੱਥਰ ਹਟਾ ਦਿਓ।” ਪਰ ਉਸ ਮਰੇ ਹੋਏ ਦੀ ਭੈਣ ਮਾਰਥਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਸੜ੍ਹਿਆਂਦ ਆਉਂਦੀ ਹੈ, ਕਿਉਂਕਿ ਚਾਰ ਦਿਨ ਹੋ ਗਏ ਹਨ।”
40
ਯਿਸੂ ਨੇ ਉਸ ਨੂੰ ਕਿਹਾ, “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂ ਤਾਂ ਪਰਮੇਸ਼ਰ ਦੀ ਮਹਿਮਾ ਵੇਖੇਂਗੀ?”
41
ਤਦ ਉਨ੍ਹਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ ਕਿਹਾ, “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਸੁਣੀ
42
ਅਤੇ ਮੈਂ ਜਾਣਦਾ ਹਾਂ ਕਿ ਤੂੰ ਹਮੇਸ਼ਾ ਮੇਰੀ ਸੁਣਦਾ ਹੈਂ, ਪਰ ਇਹ ਮੈਂ ਆਲੇ-ਦੁਆਲੇ ਖੜ੍ਹੀ ਇਸ ਭੀੜ ਦੇ ਕਾਰਨ ਕਿਹਾ ਤਾਂਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।”
43
ਇਹ ਕਹਿ ਕੇ ਉਸ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਲਾਜ਼ਰ, ਬਾਹਰ ਆ।”
44
ਤਦ ਜਿਹੜਾ ਮਰਿਆ ਹੋਇਆ ਸੀ ਉਹ ਕਫ਼ਨ ਨਾਲ ਹੱਥ ਪੈਰ ਬੰਨ੍ਹੇ ਹੋਏ ਬਾਹਰ ਨਿੱਕਲ ਆਇਆ ਅਤੇ ਉਸ ਦਾ ਚਿਹਰਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਸ ਨੂੰ ਖੋਲ੍ਹੋ ਅਤੇ ਜਾਣ ਦਿਓ।”
45
ਤਦ ਯਹੂਦੀਆਂ ਵਿੱਚੋਂ ਬਹੁਤਿਆਂ ਨੇ ਜਿਹੜੇ ਮਰਿਯਮ ਕੋਲ ਆਏ ਸਨ, ਯਿਸੂ ਦੇ ਇਸ ਕੰਮ ਨੂੰ ਵੇਖ ਕੇ ਉਸ ਉੱਤੇ ਵਿਸ਼ਵਾਸ ਕੀਤਾ।
46
ਪਰ ਉਨ੍ਹਾਂ ਵਿੱਚੋਂ ਕੁਝ ਫ਼ਰੀਸੀਆਂ ਦੇ ਕੋਲ ਗਏ ਅਤੇ ਜੋ ਯਿਸੂ ਨੇ ਕੀਤਾ ਸੀ, ਉਨ੍ਹਾਂ ਨੂੰ ਦੱਸਿਆ।
47
ਇਸ ਲਈ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਨੇ ਮਹਾਂਸਭਾ ਬੁਲਾ ਕੇ ਕਿਹਾ, “ਅਸੀਂ ਕੀ ਕਰੀਏ? ਕਿਉਂਕਿ ਇਹ ਮਨੁੱਖ ਬਹੁਤ ਸਾਰੇ ਚਿੰਨ੍ਹ ਵਿਖਾਉਂਦਾ ਹੈ।
48
ਜੇ ਅਸੀਂ ਉਸ ਨੂੰ ਇਸੇ ਤਰ੍ਹਾਂ ਛੱਡ ਦੇਈਏ ਤਾਂ ਸਭ ਉਸ ਉੱਤੇ ਵਿਸ਼ਵਾਸ ਕਰਨਗੇ ਅਤੇ ਰੋਮੀ ਆ ਕੇ ਸਾਡੀ ਜਗ੍ਹਾ ਅਤੇ ਕੌਮ ਨੂੰ ਲੈ ਲੈਣਗੇ।”
49
ਤਦ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਕਯਾਫ਼ਾ ਨੇ ਜਿਹੜਾ ਉਸ ਸਾਲ ਮਹਾਂਯਾਜਕ ਸੀ, ਉਨ੍ਹਾਂ ਨੂੰ ਕਿਹਾ, “ਤੁਸੀਂ ਕੁਝ ਨਹੀਂ ਜਾਣਦੇ;
50
ਅਤੇ ਨਾ ਹੀ ਤੁਸੀਂ ਸਮਝਦੇ ਹੋ ਕਿ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਲਈ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ।”
51
ਪਰ ਇਹ ਉਸ ਨੇ ਆਪਣੇ ਵੱਲੋਂ ਨਹੀਂ ਕਿਹਾ ਸੀ, ਸਗੋਂ ਉਸ ਸਾਲ ਮਹਾਂਯਾਜਕ ਹੋਣ ਕਰਕੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਕੌਮ ਦੇ ਲਈ ਮਰਨ ਵਾਲਾ ਹੈ
52
ਅਤੇ ਕੇਵਲ ਕੌਮ ਦੇ ਲਈ ਨਹੀਂ, ਸਗੋਂ ਇਸ ਲਈ ਵੀ ਕਿ ਪਰਮੇਸ਼ਰ ਦੀ ਸੰਤਾਨ ਨੂੰ ਜੋ ਖਿੰਡੀ ਹੋਈ ਹੈ ਇਕੱਠਾ ਕਰਕੇ ਇੱਕ ਕਰੇ।
53
ਸੋ ਉਸੇ ਦਿਨ ਤੋਂ ਉਨ੍ਹਾਂ ਉਸ ਨੂੰ ਮਾਰ ਸੁੱਟਣ ਦੀ ਵਿਉਂਤ ਬਣਾਈ।
54
ਇਸ ਲਈ ਯਿਸੂ ਯਹੂਦੀਆਂ ਵਿਚਕਾਰ ਫਿਰ ਖੁੱਲ੍ਹੇਆਮ ਨਾ ਫਿਰਿਆ, ਪਰ ਉੱਥੋਂ ਇਫ਼ਰਾਈਮ ਨਾਮਕ ਨਗਰ ਨੂੰ ਚਲਾ ਗਿਆ ਜੋ ਉਜਾੜ ਦੇ ਨੇੜਲੇ ਇਲਾਕੇ ਵਿੱਚ ਹੈ ਅਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਰਿਹਾ।
55
ਹੁਣ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ਅਤੇ ਪਸਾਹ ਤੋਂ ਪਹਿਲਾਂ ਉਸ ਇਲਾਕੇ ਤੋਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਯਰੂਸ਼ਲਮ ਨੂੰ ਗਏ।
56
ਉਹ ਯਿਸੂ ਨੂੰ ਲੱਭ ਰਹੇ ਸਨ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਆਪਸ ਵਿੱਚ ਕਹਿਣ ਲੱਗੇ, “ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਸ ਤਿਉਹਾਰ ਵਿੱਚ ਨਹੀਂ ਆਵੇਗਾ?”
57
ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਨੇ ਹੁਕਮ ਜਾਰੀ ਕੀਤਾ ਸੀ ਕਿ ਜੇ ਕਿਸੇ ਨੂੰ ਪਤਾ ਹੋਵੇ ਕਿ ਉਹ ਕਿੱਥੇ ਹੈ ਤਾਂ ਦੱਸ ਦੇਵੇ, ਤਾਂਕਿ ਉਹ ਉਸ ਨੂੰ ਫੜ ਸਕਣ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21