bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 21
John 21
Punjabi Standard Bible (Punjabi Standard Bible) 2023
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
1
ਇਸ ਤੋਂ ਬਾਅਦ ਯਿਸੂ ਨੇ ਤਿਬਿਰਿਯਾਸ ਝੀਲ 'ਤੇ ਆਪਣੇ ਆਪ ਨੂੰ ਚੇਲਿਆਂ ਉੱਤੇ ਫੇਰ ਪਰਗਟ ਕੀਤਾ ਅਤੇ ਇਸ ਤਰ੍ਹਾਂ ਪਰਗਟ ਕੀਤਾ:
2
ਸ਼ਮਊਨ ਪਤਰਸ ਅਤੇ ਥੋਮਾ ਜਿਹੜਾ ਦੀਦੁਮੁਸ ਕਹਾਉਂਦਾ ਹੈ ਅਤੇ ਗਲੀਲ ਦੇ ਕਾਨਾ ਤੋਂ ਨਥਾਨਿਏਲ ਅਤੇ ਜ਼ਬਦੀ ਦੇ ਪੁੱਤਰ ਅਤੇ ਯਿਸੂ ਦੇ ਚੇਲਿਆਂ ਵਿੱਚੋਂ ਦੋ ਹੋਰ ਇਕੱਠੇ ਸਨ।
3
ਸ਼ਮਊਨ ਪਤਰਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਮੱਛੀਆਂ ਫੜਨ ਜਾ ਰਿਹਾ ਹਾਂ।” ਉਨ੍ਹਾਂ ਨੇ ਉਸ ਨੂੰ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਉਹ ਨਿੱਕਲ ਕੇ ਕਿਸ਼ਤੀ ਉੱਤੇ ਚੜ੍ਹ ਗਏ, ਪਰ ਉਸ ਰਾਤ ਉਨ੍ਹਾਂ ਕੁਝ ਨਾ ਫੜਿਆ।
4
ਸਵੇਰ ਹੁੰਦੇ ਹੀ ਯਿਸੂ ਕੰਢੇ 'ਤੇ ਖੜ੍ਹਾ ਸੀ, ਪਰ ਚੇਲਿਆਂ ਨੇ ਨਾ ਪਛਾਣਿਆ ਕਿ ਇਹ ਯਿਸੂ ਹੈ।
5
ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਹੇ ਬੱਚਿਓ, ਕੀ ਤੁਹਾਡੇ ਕੋਲ ਕੋਈ ਮੱਛੀ ਹੈ?” ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਨਹੀਂ।”
6
ਉਸ ਨੇ ਉਨ੍ਹਾਂ ਨੂੰ ਕਿਹਾ, “ਕਿਸ਼ਤੀ ਦੇ ਸੱਜੇ ਪਾਸੇ ਜਾਲ਼ ਪਾਓ ਤਾਂ ਤੁਹਾਨੂੰ ਮਿਲਣਗੀਆਂ।” ਸੋ ਉਨ੍ਹਾਂ ਨੇ ਪਾਇਆ ਅਤੇ ਮੱਛੀਆਂ ਬਹੁਤੀਆਂ ਹੋਣ ਕਰਕੇ ਉਹ ਜਾਲ਼ ਨੂੰ ਖਿੱਚ ਨਾ ਸਕੇ।
7
ਤਦ ਉਸ ਚੇਲੇ ਨੇ ਜਿਸ ਨਾਲ ਯਿਸੂ ਪਿਆਰ ਕਰਦਾ ਸੀ, ਪਤਰਸ ਨੂੰ ਕਿਹਾ, “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਹੈ ਤਾਂ ਉਸ ਨੇ ਆਪਣਾ ਬਾਹਰੀ ਵਸਤਰ ਲੱਕ ਨਾਲ ਬੰਨ੍ਹਿਆ ਕਿਉਂਕਿ ਉਹ ਨੰਗਾ ਸੀ ਅਤੇ ਝੀਲ ਵਿੱਚ ਕੁੱਦ ਪਿਆ।
8
ਪਰ ਦੂਜੇ ਚੇਲੇ ਮੱਛੀਆਂ ਦੇ ਜਾਲ਼ ਨੂੰ ਖਿੱਚਦੇ ਹੋਏ ਕਿਸ਼ਤੀ ਵਿੱਚ ਆ ਗਏ, ਕਿਉਂਕਿ ਉਹ ਜ਼ਮੀਨ ਤੋਂ ਜ਼ਿਆਦਾ ਨਹੀਂ ਪਰ ਲਗਭਗ ਦੋ ਸੌ ਹੱਥ ਦੀ ਦੂਰੀ 'ਤੇ ਸਨ।
9
ਜਦੋਂ ਉਹ ਜ਼ਮੀਨ 'ਤੇ ਉੱਤਰੇ ਤਾਂ ਉਨ੍ਹਾਂ ਨੇ ਕੋਲਿਆਂ ਦੀ ਅੱਗ ਅਤੇ ਉਸ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ।
10
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸੀਂ ਹੁਣੇ ਫੜੀਆਂ ਹਨ।”
11
ਸੋ ਸ਼ਮਊਨ ਪਤਰਸ ਨੇ ਚੜ੍ਹ ਕੇ ਇੱਕ ਸੌ ਤ੍ਰਿਵੰਜਾ ਵੱਡੀਆਂ ਮੱਛੀਆਂ ਦੇ ਭਰੇ ਜਾਲ਼ ਨੂੰ ਜ਼ਮੀਨ 'ਤੇ ਖਿੱਚ ਲਿਆਂਦਾ ਅਤੇ ਐਨੀਆਂ ਜ਼ਿਆਦਾ ਹੋਣ 'ਤੇ ਵੀ ਜਾਲ਼ ਨਾ ਟੁੱਟਿਆ।
12
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਆਓ, ਭੋਜਨ ਖਾਓ।” ਚੇਲਿਆਂ ਵਿੱਚੋਂ ਕਿਸੇ ਦਾ ਵੀ ਉਸ ਤੋਂ ਇਹ ਪੁੱਛਣ ਦਾ ਹੌਸਲਾ ਨਾ ਪਿਆ ਕਿ ਤੂੰ ਕੌਣ ਹੈਂ? ਕਿਉਂਕਿ ਉਹ ਜਾਣਦੇ ਸਨ ਕਿ ਇਹ ਪ੍ਰਭੂ ਹੈ।
13
ਯਿਸੂ ਆਇਆ ਅਤੇ ਰੋਟੀ ਲੈ ਕੇ ਉਨ੍ਹਾਂ ਨੂੰ ਦਿੱਤੀ ਅਤੇ ਇਸੇ ਤਰ੍ਹਾਂ ਮੱਛੀ ਵੀ।
14
ਇਹ ਤੀਜੀ ਵਾਰ ਸੀ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਚੇਲਿਆਂ ਉੱਤੇ ਪਰਗਟ ਹੋਇਆ।
15
ਜਦੋਂ ਉਹ ਖਾ ਹਟੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਪੁੱਛਿਆ, “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੱਧ ਪਿਆਰ ਕਰਦਾ ਹੈਂ?” ਉਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ, “ਮੇਰੇ ਲੇਲਿਆਂ ਨੂੰ ਚਰਾ।”
16
ਉਸ ਨੇ ਫੇਰ ਦੂਜੀ ਵਾਰ ਉਸ ਨੂੰ ਪੁੱਛਿਆ, “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਉਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਦੀ ਰਖਵਾਲੀ ਕਰ।”
17
ਫਿਰ ਉਸ ਨੇ ਤੀਜੀ ਵਾਰ ਉਸ ਨੂੰ ਪੁੱਛਿਆ, “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਤਦ ਪਤਰਸ ਉਦਾਸ ਹੋ ਗਿਆ, ਕਿਉਂਕਿ ਯਿਸੂ ਨੇ ਉਸ ਨੂੰ ਤੀਜੀ ਵਾਰ ਕਿਹਾ, “ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਸੋ ਪਤਰਸ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਤੂੰ ਸਭ ਕੁਝ ਜਾਣਦਾ ਹੈਂ। ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਨੂੰ ਚਰਾ।
18
ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਚਾਹੁੰਦਾ ਸੀ ਉੱਥੇ ਜਾਂਦਾ ਸੀ, ਪਰ ਜਦੋਂ ਤੂੰ ਬੁੱਢਾ ਹੋਵੇਂਗਾ ਤਾਂ ਤੂੰ ਆਪਣੇ ਹੱਥ ਅੱਗੇ ਵਧਾਵੇਂਗਾ ਅਤੇ ਕੋਈ ਹੋਰ ਤੇਰਾ ਲੱਕ ਬੰਨ੍ਹੇਗਾ ਤੇ ਜਿੱਥੇ ਤੂੰ ਨਹੀਂ ਚਾਹੁੰਦਾ ਤੈਨੂੰ ਉੱਥੇ ਲੈ ਜਾਵੇਗਾ।”
19
ਇਹ ਕਹਿ ਕੇ ਯਿਸੂ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਪਤਰਸ ਕਿਸ ਤਰ੍ਹਾਂ ਦੀ ਮੌਤ ਨਾਲ ਪਰਮੇਸ਼ਰ ਦੀ ਮਹਿਮਾ ਕਰੇਗਾ। ਇਹ ਕਹਿਣ ਤੋਂ ਬਾਅਦ ਉਸ ਨੇ ਉਸ ਨੂੰ ਕਿਹਾ, “ਮੇਰੇ ਪਿੱਛੇ ਚੱਲ।”
20
ਪਤਰਸ ਨੇ ਪਿਛਾਂਹ ਮੁੜ ਕੇ ਉਸ ਚੇਲੇ ਨੂੰ ਪਿੱਛੇ ਆਉਂਦੇ ਵੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਸ ਨੇ ਭੋਜਨ ਖਾਂਦੇ ਸਮੇਂ ਯਿਸੂ ਦੀ ਛਾਤੀ 'ਤੇ ਢਾਸਣਾ ਲਾਏ ਹੋਏ ਉਸ ਨੂੰ ਕਿਹਾ ਸੀ, “ਪ੍ਰਭੂ ਜੀ, ਤੈਨੂੰ ਫੜਵਾਉਣ ਵਾਲਾ ਕੌਣ ਹੈ?”
21
ਉਸ ਨੂੰ ਵੇਖ ਕੇ ਪਤਰਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ, ਫਿਰ ਇਸ ਮਨੁੱਖ ਦਾ ਕੀ ਹੋਵੇਗਾ?”
22
ਯਿਸੂ ਨੇ ਉਸ ਨੂੰ ਕਿਹਾ, “ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਰਹੇ ਤਾਂ ਤੈਨੂੰ ਕੀ? ਤੂੰ ਮੇਰੇ ਪਿੱਛੇ ਚੱਲ।”
23
ਇਸ ਲਈ ਭਾਈਆਂ ਵਿੱਚ ਇਹ ਗੱਲ ਫੈਲ ਗਈ ਕਿ ਇਹ ਚੇਲਾ ਮਰੇਗਾ ਨਹੀਂ, ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਮਰੇਗਾ ਨਹੀਂ, ਸਗੋਂ ਇਹ ਕਿ ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਰਹੇ ਤਾਂ ਤੈਨੂੰ ਕੀ?
24
ਇਹ ਉਹੀ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।
25
ਹੋਰ ਵੀ ਬਹੁਤ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਉਹ ਇੱਕ-ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਸੰਸਾਰ ਵਿੱਚ ਵੀ ਨਾ ਸਮਾਉਂਦੀਆਂ।
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
All chapters:
1
2
3
4
5
6
7
8
9
10
11
12
13
14
15
16
17
18
19
20
21