bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 17
John 17
Punjabi Standard Bible (Punjabi Standard Bible) 2023
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 18 →
1
ਯਿਸੂ ਨੇ ਇਹ ਗੱਲਾਂ ਕਹਿ ਕੇ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ! ਆਪਣੇ ਪੁੱਤਰ ਦੀ ਮਹਿਮਾ ਕਰ ਤਾਂਕਿ ਪੁੱਤਰ ਵੀ ਤੇਰੀ ਮਹਿਮਾ ਕਰੇ।
2
ਕਿਉਂਕਿ ਤੂੰ ਉਸ ਨੂੰ ਸਭ ਸਰੀਰਾਂ ਉੱਤੇ ਅਧਿਕਾਰ ਦਿੱਤਾ ਹੈ ਤਾਂਕਿ ਉਹ ਉਨ੍ਹਾਂ ਸਭਨਾਂ ਨੂੰ ਜੋ ਤੂੰ ਉਸ ਨੂੰ ਦਿੱਤੇ ਹਨ, ਸਦੀਪਕ ਜੀਵਨ ਦੇਵੇ।
3
ਸਦੀਪਕ ਜੀਵਨ ਇਹ ਹੈ ਕਿ ਉਹ ਤੈਨੂੰ ਇੱਕੋ-ਇੱਕ ਸੱਚੇ ਪਰਮੇਸ਼ਰ ਨੂੰ ਅਤੇ ਯਿਸੂ ਮਸੀਹ ਨੂੰ ਜਿਸ ਨੂੰ ਤੂੰ ਭੇਜਿਆ, ਜਾਣਨ।
4
ਜਿਹੜਾ ਕੰਮ ਤੂੰ ਮੈਨੂੰ ਕਰਨ ਲਈ ਸੌਂਪਿਆ ਸੀ, ਉਸ ਨੂੰ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰੀ ਮਹਿਮਾ ਕੀਤੀ।
5
ਹੁਣ ਹੇ ਪਿਤਾ, ਤੂੰ ਆਪਣੇ ਨਾਲ ਮੇਰੀ ਮਹਿਮਾ ਉਸ ਮਹਿਮਾ ਨਾਲ ਕਰ ਜੋ ਸੰਸਾਰ ਦੀ ਹੋਂਦ ਤੋਂ ਪਹਿਲਾਂ ਮੇਰੀ ਤੇਰੇ ਨਾਲ ਸੀ।
6
“ਮੈਂ ਤੇਰਾ ਨਾਮ ਉਨ੍ਹਾਂ ਮਨੁੱਖਾਂ ਉੱਤੇ ਪਰਗਟ ਕੀਤਾ ਹੈ ਜਿਹੜੇ ਤੂੰ ਸੰਸਾਰ ਵਿੱਚੋਂ ਮੈਨੂੰ ਦਿੱਤੇ। ਉਹ ਤੇਰੇ ਸਨ ਅਤੇ ਤੂੰ ਉਹ ਮੈਨੂੰ ਦਿੱਤੇ ਅਤੇ ਉਨ੍ਹਾਂ ਨੇ ਤੇਰੇ ਵਚਨ ਦੀ ਪਾਲਣਾ ਕੀਤੀ ਹੈ।
7
ਹੁਣ ਉਹ ਜਾਣ ਗਏ ਹਨ ਕਿ ਜੋ ਕੁਝ ਤੂੰ ਮੈਨੂੰ ਦਿੱਤਾ ਹੈ ਉਹ ਸਭ ਤੇਰੇ ਵੱਲੋਂ ਹੈ,
8
ਕਿਉਂਕਿ ਜਿਹੜੇ ਵਚਨ ਤੂੰ ਮੈਨੂੰ ਦਿੱਤੇ, ਮੈਂ ਉਨ੍ਹਾਂ ਤੱਕ ਪਹੁੰਚਾ ਦਿੱਤੇ ਅਤੇ ਉਨ੍ਹਾਂ ਨੇ ਸਵੀਕਾਰ ਕੀਤੇ ਅਤੇ ਸੱਚਮੁੱਚ ਜਾਣ ਲਿਆ ਕਿ ਮੈਂ ਤੇਰੇ ਵੱਲੋਂ ਆਇਆ ਹਾਂ ਤੇ ਵਿਸ਼ਵਾਸ ਕੀਤਾ ਕਿ ਤੂੰ ਹੀ ਮੈਨੂੰ ਭੇਜਿਆ ਹੈ।
9
“ਮੈਂ ਉਨ੍ਹਾਂ ਲਈ ਬੇਨਤੀ ਕਰਦਾ ਹਾਂ; ਮੈਂ ਸੰਸਾਰ ਲਈ ਬੇਨਤੀ ਨਹੀਂ ਕਰਦਾ, ਪਰ ਉਨ੍ਹਾਂ ਲਈ ਜਿਹੜੇ ਤੂੰ ਮੈਨੂੰ ਦਿੱਤੇ ਹਨ ਕਿਉਂਕਿ ਉਹ ਤੇਰੇ ਹਨ।
10
ਜੋ ਕੁਝ ਮੇਰਾ ਹੈ ਉਹ ਸਭ ਤੇਰਾ ਹੈ ਅਤੇ ਜੋ ਕੁਝ ਤੇਰਾ ਹੈ ਉਹ ਮੇਰਾ ਹੈ ਅਤੇ ਉਨ੍ਹਾਂ ਵਿੱਚ ਮੇਰੀ ਮਹਿਮਾ ਹੋਈ ਹੈ।
11
ਹੁਣ ਮੈਂ ਇਸ ਸੰਸਾਰ ਵਿੱਚ ਨਹੀਂ ਰਹਾਂਗਾ, ਪਰ ਇਹ ਸੰਸਾਰ ਵਿੱਚ ਹਨ ਅਤੇ ਮੈਂ ਤੇਰੇ ਕੋਲ ਆ ਰਿਹਾ ਹਾਂ। ਹੇ ਪਵਿੱਤਰ ਪਿਤਾ, ਆਪਣੇ ਉਸ ਨਾਮ ਵਿੱਚ ਜਿਹੜਾ ਤੂੰ ਮੈਨੂੰ ਦਿੱਤਾ ਹੈ ਇਨ੍ਹਾਂ ਨੂੰ ਸੁਰੱਖਿਅਤ ਰੱਖ, ਤਾਂਕਿ ਉਹ ਸਾਡੇ ਵਾਂਗ ਇੱਕ ਹੋਣ।
12
ਜਦੋਂ ਮੈਂ ਉਨ੍ਹਾਂ ਦੇ ਨਾਲ ਸੀ ਤਾਂ ਮੈਂ ਤੇਰੇ ਉਸ ਨਾਮ ਵਿੱਚ ਜਿਹੜਾ ਤੂੰ ਮੈਨੂੰ ਦਿੱਤਾ ਹੈ, ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਅਤੇ ਉਨ੍ਹਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤਰ ਤੋਂ ਇਲਾਵਾ ਕੋਈ ਵੀ ਉਨ੍ਹਾਂ ਵਿੱਚੋਂ ਨਾਸ ਨਹੀਂ ਹੋਇਆ ਤਾਂਕਿ ਲਿਖਤ ਪੂਰੀ ਹੋਵੇ।
13
ਪਰ ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ ਅਤੇ ਇਹ ਗੱਲਾਂ ਮੈਂ ਸੰਸਾਰ ਵਿੱਚ ਇਸ ਲਈ ਕਹਿ ਰਿਹਾ ਹਾਂ ਤਾਂਕਿ ਉਹ ਆਪਣੇ ਵਿੱਚ ਮੇਰਾ ਪੂਰਾ ਅਨੰਦ ਪਾਉਣ।
14
ਮੈਂ ਉਨ੍ਹਾਂ ਨੂੰ ਤੇਰਾ ਵਚਨ ਦਿੱਤਾ ਹੈ ਅਤੇ ਸੰਸਾਰ ਨੇ ਉਨ੍ਹਾਂ ਨਾਲ ਵੈਰ ਕੀਤਾ, ਕਿਉਂਕਿ ਉਹ ਸੰਸਾਰ ਦੇ ਨਹੀਂ ਹਨ ਜਿਵੇਂ ਮੈਂ ਸੰਸਾਰ ਦਾ ਨਹੀਂ ਹਾਂ।
15
ਮੈਂ ਇਹ ਬੇਨਤੀ ਨਹੀਂ ਕਰਦਾ ਕਿ ਤੂੰ ਉਨ੍ਹਾਂ ਨੂੰ ਸੰਸਾਰ ਵਿੱਚੋਂ ਲੈ ਜਾਵੇਂ ਪਰ ਇਹ ਕਿ ਤੂੰ ਇਨ੍ਹਾਂ ਨੂੰ ਉਸ ਦੁਸ਼ਟ ਤੋਂ ਸੁਰੱਖਿਅਤ ਰੱਖੇਂ।
16
ਉਹ ਸੰਸਾਰ ਦੇ ਨਹੀਂ ਹਨ ਜਿਵੇਂ ਮੈਂ ਸੰਸਾਰ ਦਾ ਨਹੀਂ ਹਾਂ।
17
ਸਚਾਈ ਨਾਲ ਉਨ੍ਹਾਂ ਨੂੰ ਪਵਿੱਤਰ ਕਰ; ਤੇਰਾ ਵਚਨ ਸਚਾਈ ਹੈ।
18
ਜਿਸ ਤਰ੍ਹਾਂ ਤੂੰ ਮੈਨੂੰ ਸੰਸਾਰ ਵਿੱਚ ਭੇਜਿਆ, ਉਸੇ ਤਰ੍ਹਾਂ ਮੈਂ ਵੀ ਉਨ੍ਹਾਂ ਨੂੰ ਸੰਸਾਰ ਵਿੱਚ ਭੇਜਿਆ;
19
ਅਤੇ ਮੈਂ ਆਪਣੇ ਆਪ ਨੂੰ ਉਨ੍ਹਾਂ ਲਈ ਪਵਿੱਤਰ ਕਰਦਾ ਹਾਂ ਤਾਂਕਿ ਉਹ ਵੀ ਸਚਾਈ ਦੁਆਰਾ ਪਵਿੱਤਰ ਕੀਤੇ ਜਾਣ।
20
“ਮੈਂ ਕੇਵਲ ਇਨ੍ਹਾਂ ਲਈ ਹੀ ਬੇਨਤੀ ਨਹੀਂ ਕਰਦਾ, ਸਗੋਂ ਉਨ੍ਹਾਂ ਲਈ ਵੀ ਜਿਹੜੇ ਇਨ੍ਹਾਂ ਦੇ ਵਚਨ ਦੁਆਰਾ ਮੇਰੇ ਉੱਤੇ ਵਿਸ਼ਵਾਸ ਕਰਨਗੇ
21
ਤਾਂਕਿ ਉਹ ਸਾਰੇ ਇੱਕ ਹੋਣ; ਜਿਵੇਂ ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ, ਉਹ ਵੀ ਸਾਡੇ ਵਿੱਚ ਇੱਕ ਹੋਣ ਤਾਂਕਿ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਹੀ ਮੈਨੂੰ ਭੇਜਿਆ।
22
ਉਹ ਮਹਿਮਾ ਜਿਹੜੀ ਤੂੰ ਮੈਨੂੰ ਦਿੱਤੀ, ਮੈਂ ਉਨ੍ਹਾਂ ਨੂੰ ਦਿੱਤੀ ਹੈ ਤਾਂਕਿ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ,
23
ਮੈਂ ਉਨ੍ਹਾਂ ਵਿੱਚ ਅਤੇ ਤੂੰ ਮੇਰੇ ਵਿੱਚ, ਤਾਂਕਿ ਉਹ ਸਿੱਧ ਹੋ ਕੇ ਇੱਕ ਹੋ ਜਾਣ ਅਤੇ ਸੰਸਾਰ ਜਾਣ ਲਵੇ ਕਿ ਤੂੰ ਮੈਨੂੰ ਭੇਜਿਆ ਹੈ ਅਤੇ ਜਿਵੇਂ ਤੂੰ ਮੇਰੇ ਨਾਲ ਪਿਆਰ ਕੀਤਾ ਉਸੇ ਤਰ੍ਹਾਂ ਉਨ੍ਹਾਂ ਨਾਲ ਵੀ ਪਿਆਰ ਕੀਤਾ।
24
“ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਤੂੰ ਮੈਨੂੰ ਦਿੱਤੇ ਹਨ ਉਹ ਵੀ ਮੇਰੇ ਨਾਲ ਉੱਥੇ ਹੋਣ ਜਿੱਥੇ ਮੈਂ ਹਾਂ ਤਾਂਕਿ ਉਹ ਮੇਰੀ ਉਸ ਮਹਿਮਾ ਨੂੰ ਵੇਖਣ ਜਿਹੜੀ ਤੂੰ ਮੈਨੂੰ ਦਿੱਤੀ ਹੈ, ਕਿਉਂਕਿ ਸੰਸਾਰ ਦੀ ਰਚਨਾ ਤੋਂ ਪਹਿਲਾਂ ਤੂੰ ਮੇਰੇ ਨਾਲ ਪਿਆਰ ਕੀਤਾ।
25
ਹੇ ਧਰਮੀ ਪਿਤਾ, ਸੰਸਾਰ ਨੇ ਤੈਨੂੰ ਨਹੀਂ ਜਾਣਿਆ ਪਰ ਮੈਂ ਤੈਨੂੰ ਜਾਣਿਆ ਹੈ ਅਤੇ ਇਨ੍ਹਾਂ ਨੇ ਵੀ ਜਾਣ ਲਿਆ ਹੈ ਕਿ ਤੂੰ ਮੈਨੂੰ ਭੇਜਿਆ ਹੈ।
26
ਮੈਂ ਤੇਰਾ ਨਾਮ ਇਨ੍ਹਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ, ਤਾਂਕਿ ਜਿਹੜਾ ਪਿਆਰ ਤੂੰ ਮੈਨੂੰ ਕੀਤਾ ਹੈ ਉਹ ਇਨ੍ਹਾਂ ਵਿੱਚ ਹੋਵੇ ਅਤੇ ਮੈਂ ਇਨ੍ਹਾਂ ਵਿੱਚ ਹੋਵਾਂ।”
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21