bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 4
John 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 5 →
1
ਜਦੋਂ ਯਿਸੂ ਨੂੰ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣਿਆ ਹੈ ਜੋ ਯਿਸੂ ਯੂਹੰਨਾ ਨਾਲੋਂ ਵੱਧ ਚੇਲੇ ਬਣਾਉਂਦਾ ਅਤੇ ਬਪਤਿਸਮਾ ਦਿੰਦਾ ਹੈ
2
(ਹਾਲਾਂਕਿ ਯਿਸੂ ਆਪ ਤਾਂ ਨਹੀਂ, ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਸਨ)
3
ਤਾਂ ਉਹ ਯਹੂਦਿਯਾ ਨੂੰ ਛੱਡ ਕੇ ਫੇਰ ਗਲੀਲ ਨੂੰ ਚਲਾ ਗਿਆ
4
ਅਤੇ ਉਸ ਨੇ ਸਾਮਰਿਯਾ ਵਿੱਚੋਂ ਦੀ ਲੰਘਣਾ ਸੀ।
5
ਇਸ ਲਈ ਉਹ ਸੁਖਾਰ ਨਾਮਕ ਸਾਮਰਿਯਾ ਦੇ ਇੱਕ ਨਗਰ ਕੋਲ ਆਇਆ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ ਸੀ।
6
ਉੱਥੇ ਯਾਕੂਬ ਦਾ ਖੂਹ ਸੀ ਅਤੇ ਯਿਸੂ ਸਫ਼ਰ ਦਾ ਥੱਕਿਆ ਹੋਇਆ ਉਸ ਖੂਹ ਉੱਤੇ ਬੈਠ ਗਿਆ। ਇਹ ਦਿਨ ਦੇ ਲਗਭਗ ਬਾਰਾਂ ਵਜੇ ਦਾ ਸਮਾਂ ਸੀ।
7
ਤਦ ਸਾਮਰਿਯਾ ਦੀ ਇੱਕ ਔਰਤ ਪਾਣੀ ਭਰਨ ਲਈ ਆਈ ਅਤੇ ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਪਾਣੀ ਪਿਆ।”
8
ਕਿਉਂਕਿ ਉਸ ਦੇ ਚੇਲੇ ਭੋਜਨ ਖਰੀਦਣ ਲਈ ਨਗਰ ਵਿੱਚ ਗਏ ਹੋਏ ਸਨ।
9
ਤਦ ਸਾਮਰੀ ਔਰਤ ਨੇ ਉਸ ਨੂੰ ਕਿਹਾ, “ਤੂੰ ਯਹੂਦੀ ਹੋ ਕੇ ਮੇਰੇ ਤੋਂ ਜੋ ਸਾਮਰੀ ਔਰਤ ਹਾਂ, ਪੀਣ ਲਈ ਕਿਵੇਂ ਮੰਗਦਾ ਹੈਂ?” (ਕਿਉਂਕਿ ਯਹੂਦੀ ਸਾਮਰੀਆਂ ਨਾਲ ਕੋਈ ਵਿਹਾਰ ਨਹੀਂ ਰੱਖਦੇ।)
10
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇ ਤੂੰ ਪਰਮੇਸ਼ਰ ਦੀ ਬਖਸ਼ੀਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਕਹਿੰਦਾ ਹੈ, ‘ਮੈਨੂੰ ਪਾਣੀ ਪਿਆ’ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ।”
11
ਔਰਤ ਨੇ ਉਸ ਨੂੰ ਕਿਹਾ, “ਸ੍ਰੀ ਮਾਨ ਜੀ, ਤੇਰੇ ਕੋਲ ਕੋਈ ਬਰਤਨ ਵੀ ਨਹੀਂ ਹੈ ਅਤੇ ਖੂਹ ਵੀ ਡੂੰਘਾ ਹੈ। ਫਿਰ ਇਹ ਜੀਵਨ ਦਾ ਜਲ ਤੇਰੇ ਕੋਲ ਕਿੱਥੋਂ ਆਇਆ?
12
ਕੀ ਤੂੰ ਸਾਡੇ ਪੁਰਖੇ ਯਾਕੂਬ ਨਾਲੋਂ ਵੱਡਾ ਹੈਂ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਅਤੇ ਉਸ ਨੇ ਆਪ ਅਤੇ ਉਸ ਦੇ ਪੁੱਤਰਾਂ ਨੇ ਅਤੇ ਉਸ ਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾ?”
13
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਹਰੇਕ ਜੋ ਇਸ ਪਾਣੀ ਵਿੱਚੋਂ ਪੀਂਦਾ ਹੈ, ਉਹ ਫੇਰ ਪਿਆਸਾ ਹੋਵੇਗਾ।
14
ਪਰ ਜੋ ਕੋਈ ਉਸ ਜਲ ਵਿੱਚੋਂ ਪੀਵੇਗਾ ਜੋ ਮੈਂ ਉਸ ਨੂੰ ਦਿਆਂਗਾ ਉਹ ਅਨੰਤ ਕਾਲ ਤੱਕ ਕਦੇ ਪਿਆਸਾ ਨਾ ਹੋਵੇਗਾ, ਸਗੋਂ ਉਹ ਜਲ ਜੋ ਮੈਂ ਉਸ ਨੂੰ ਦਿਆਂਗਾ ਉਸ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਸਦੀਪਕ ਜੀਵਨ ਤੱਕ ਉੱਛਲਦਾ ਰਹੇਗਾ।”
15
ਔਰਤ ਨੇ ਉਸ ਨੂੰ ਕਿਹਾ, “ਸ੍ਰੀ ਮਾਨ ਜੀ, ਉਹ ਜਲ ਮੈਨੂੰ ਦਿਓ ਤਾਂਕਿ ਮੈਂ ਫਿਰ ਪਿਆਸੀ ਨਾ ਹੋਵਾਂ ਅਤੇ ਨਾ ਹੀ ਮੈਨੂੰ ਭਰਨ ਲਈ ਇੱਥੇ ਆਉਣਾ ਪਵੇ।”
16
ਯਿਸੂ ਨੇ ਕਿਹਾ, “ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ।”
17
ਔਰਤ ਨੇ ਉਸ ਨੂੰ ਕਿਹਾ, “ਮੇਰਾ ਪਤੀ ਨਹੀਂ ਹੈ।” ਯਿਸੂ ਨੇ ਕਿਹਾ, “ਤੂੰ ਠੀਕ ਕਿਹਾ ਕਿ ਮੇਰਾ ਪਤੀ ਨਹੀਂ ਹੈ,
18
ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਹੁਣ ਜਿਹੜਾ ਤੇਰੇ ਕੋਲ ਹੈ ਉਹ ਤੇਰਾ ਪਤੀ ਨਹੀਂ ਹੈ। ਤੂੰ ਇਹ ਸੱਚ ਕਿਹਾ ਹੈ।”
19
ਔਰਤ ਨੇ ਉਸ ਨੂੰ ਕਿਹਾ, “ਸ਼੍ਰੀ ਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਨਬੀ ਹੋ।
20
ਸਾਡੇ ਪੁਰਖਿਆਂ ਨੇ ਇਸ ਪਹਾੜ ਉੱਤੇ ਅਰਾਧਨਾ ਕੀਤੀ, ਪਰ ਤੁਸੀਂ ਕਹਿੰਦੇ ਹੋ ਕਿ ਉਹ ਥਾਂ ਯਰੂਸ਼ਲਮ ਵਿੱਚ ਹੈ ਜਿੱਥੇ ਅਰਾਧਨਾ ਕਰਨੀ ਚਾਹੀਦੀ ਹੈ।”
21
ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਮੇਰਾ ਵਿਸ਼ਵਾਸ ਕਰ ਕਿ ਉਹ ਸਮਾਂ ਆਉਂਦਾ ਹੈ ਜਦੋਂ ਤੁਸੀਂ ਨਾ ਤਾਂ ਇਸ ਪਹਾੜ ਉੱਤੇ ਅਤੇ ਨਾ ਹੀ ਯਰੂਸ਼ਲਮ ਵਿੱਚ ਪਿਤਾ ਦੀ ਅਰਾਧਨਾ ਕਰੋਗੇ।
22
ਤੁਸੀਂ ਉਸ ਦੀ ਅਰਾਧਨਾ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ; ਅਸੀਂ ਉਸ ਦੀ ਅਰਾਧਨਾ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ, ਕਿਉਂਕਿ ਮੁਕਤੀ ਯਹੂਦੀਆਂ ਤੋਂ ਹੈ।
23
ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ ਜਦੋਂ ਸੱਚੇ ਅਰਾਧਕ ਆਤਮਾ ਅਤੇ ਸਚਾਈ ਨਾਲ ਪਿਤਾ ਦੀ ਅਰਾਧਨਾ ਕਰਨਗੇ, ਕਿਉਂਕਿ ਪਿਤਾ ਵੀ ਆਪਣੇ ਇਹੋ ਜਿਹੇ ਅਰਾਧਕਾਂ ਨੂੰ ਲੱਭਦਾ ਹੈ।
24
ਪਰਮੇਸ਼ਰ ਆਤਮਾ ਹੈ ਅਤੇ ਜ਼ਰੂਰੀ ਹੈ ਕਿ ਉਸ ਦੇ ਅਰਾਧਕ ਆਤਮਾ ਅਤੇ ਸਚਾਈ ਨਾਲ ਉਸ ਦੀ ਅਰਾਧਨਾ ਕਰਨ।”
25
ਔਰਤ ਨੇ ਉਸ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹ ਜਿਹੜਾ ‘ਖ੍ਰਿਸਟੁਸ’ ਕਹਾਉਂਦਾ ਹੈ, ਆ ਰਿਹਾ ਹੈ; ਜਦੋਂ ਉਹ ਆਵੇਗਾ ਤਾਂ ਸਾਨੂੰ ਸਭ ਕੁਝ ਦੱਸੇਗਾ।”
26
ਯਿਸੂ ਨੇ ਉਸ ਨੂੰ ਕਿਹਾ, “ਮੈਂ ਜਿਹੜਾ ਤੇਰੇ ਨਾਲ ਬੋਲਦਾ ਹਾਂ, ਉਹੀ ਹਾਂ।”
27
ਐਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਹੈਰਾਨ ਹੋਏ ਕਿ ਉਹ ਇੱਕ ਔਰਤ ਨਾਲ ਗੱਲਾਂ ਕਰ ਰਿਹਾ ਹੈ। ਪਰ ਫਿਰ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਤੂੰ ਕੀ ਚਾਹੁੰਦਾ ਹੈਂ, ਜਾਂ ਤੂੰ ਉਸ ਦੇ ਨਾਲ ਕਿਉਂ ਗੱਲਾਂ ਕਰਦਾ ਹੈਂ।
28
ਤਦ ਉਹ ਔਰਤ ਆਪਣਾ ਘੜਾ ਛੱਡ ਕੇ ਨਗਰ ਵਿੱਚ ਗਈ ਅਤੇ ਲੋਕਾਂ ਨੂੰ ਕਹਿਣ ਲੱਗੀ,
29
“ਆਓ, ਇੱਕ ਮਨੁੱਖ ਨੂੰ ਵੇਖੋ ਜਿਸ ਨੇ ਉਹ ਸਭ ਜੋ ਕੁਝ ਮੈਂ ਕੀਤਾ ਸੀ, ਮੈਨੂੰ ਦੱਸ ਦਿੱਤਾ! ਕਿਤੇ ਇਹੋ ਤਾਂ ਮਸੀਹ ਨਹੀਂ?”
30
ਤਦ ਉਹ ਨਗਰ ਵਿੱਚੋਂ ਨਿੱਕਲ ਕੇ ਉਸ ਦੇ ਕੋਲ ਆਉਣ ਲੱਗੇ।
31
ਇਸੇ ਦੌਰਾਨ ਚੇਲਿਆਂ ਨੇ ਉਸ ਨੂੰ ਬੇਨਤੀ ਕੀਤੀ, “ਹੇ ਰੱਬੀ, ਕੁਝ ਖਾ ਲੈ।”
32
ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਸ ਦੇ ਬਾਰੇ ਤੁਸੀਂ ਨਹੀਂ ਜਾਣਦੇ।”
33
ਤਦ ਚੇਲੇ ਆਪਸ ਵਿੱਚ ਕਹਿਣ ਲੱਗੇ, “ਕੀ ਕੋਈ ਇਸ ਦੇ ਖਾਣ ਲਈ ਕੁਝ ਲਿਆਇਆ ਸੀ?”
34
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਇੱਛਾ ਉੱਤੇ ਚੱਲਾਂ ਅਤੇ ਉਸ ਦੇ ਕੰਮ ਨੂੰ ਪੂਰਾ ਕਰਾਂ।
35
ਕੀ ਤੁਸੀਂ ਨਹੀਂ ਕਹਿੰਦੇ, ‘ਅਜੇ ਚਾਰ ਮਹੀਨੇ ਰਹਿੰਦੇ ਹਨ ਤਦ ਵਾਢੀ ਹੋਵੇਗੀ’? ਵੇਖੋ, ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੀਆਂ ਅੱਖਾਂ ਚੁੱਕੋ ਅਤੇ ਖੇਤਾਂ ਨੂੰ ਵੇਖੋ ਕਿ ਉਹ ਵਾਢੀ ਲਈ ਪੱਕ ਚੁੱਕੇ ਹਨ।
36
ਵੱਢਣ ਵਾਲਾ ਮਜ਼ਦੂਰੀ ਲੈਂਦਾ ਅਤੇ ਸਦੀਪਕ ਜੀਵਨ ਲਈ ਫਲ ਇਕੱਠਾ ਕਰਦਾ ਹੈ ਤਾਂਕਿ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ ਮਨਾਉਣ।
37
ਕਿਉਂਕਿ ਇੱਥੇ ਇਹ ਕਹਾਵਤ ਢੁੱਕਵੀਂ ਹੈ, ‘ਇੱਕ ਬੀਜਦਾ ਹੈ ਅਤੇ ਦੂਜਾ ਵੱਢਦਾ ਹੈ’।
38
ਮੈਂ ਤੁਹਾਨੂੰ ਉਹ ਵੱਢਣ ਲਈ ਭੇਜਿਆ ਜਿਸ ਲਈ ਤੁਸੀਂ ਮਿਹਨਤ ਨਹੀਂ ਕੀਤੀ। ਮਿਹਨਤ ਹੋਰਾਂ ਨੇ ਕੀਤੀ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਵਿੱਚ ਸਾਂਝੀ ਹੋਏ।”
39
ਉਸ ਨਗਰ ਵਿੱਚੋਂ ਬਹੁਤ ਸਾਰੇ ਸਾਮਰੀਆਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ, ਕਿਉਂਕਿ ਉਸ ਔਰਤ ਨੇ ਇਹ ਗਵਾਹੀ ਦਿੱਤੀ ਕਿ ਉਸ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਮੈਂ ਕੀਤਾ ਸੀ।
40
ਫਿਰ ਜਦੋਂ ਸਾਮਰੀ ਯਿਸੂ ਕੋਲ ਆਏ ਤਾਂ ਉਨ੍ਹਾਂ ਨੇ ਉਸ ਨੂੰ ਇਹ ਬੇਨਤੀ ਕੀਤੀ ਕਿ ਉਹ ਉਨ੍ਹਾਂ ਕੋਲ ਠਹਿਰੇ। ਤਦ ਉਹ ਦੋ ਦਿਨ ਉੱਥੇ ਰਿਹਾ
41
ਅਤੇ ਉਸ ਦੇ ਵਚਨ ਦੇ ਕਾਰਨ ਹੋਰ ਵੀ ਬਹੁਤਿਆਂ ਨੇ ਵਿਸ਼ਵਾਸ ਕੀਤਾ।
42
ਉਨ੍ਹਾਂ ਉਸ ਔਰਤ ਨੂੰ ਕਿਹਾ, “ਹੁਣ ਅਸੀਂ ਤੇਰੀਆਂ ਗੱਲਾਂ ਕਰਕੇ ਹੀ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਅਸੀਂ ਆਪ ਸੁਣ ਲਿਆ ਹੈ ਅਤੇ ਜਾਣ ਗਏ ਹਾਂ ਕਿ ਸੱਚਮੁੱਚ ਇਹੋ ਸੰਸਾਰ ਦਾ ਮੁਕਤੀਦਾਤਾ ਹੈ।”
43
ਫਿਰ ਦੋ ਦਿਨਾਂ ਬਾਅਦ ਉਹ ਉੱਥੋਂ ਗਲੀਲ ਨੂੰ ਚਲਾ ਗਿਆ,
44
ਕਿਉਂਕਿ ਯਿਸੂ ਨੇ ਆਪ ਗਵਾਹੀ ਦਿੱਤੀ ਸੀ ਕਿ ਨਬੀ ਦਾ ਆਪਣੇ ਨਗਰ ਵਿੱਚ ਆਦਰ ਨਹੀਂ ਹੁੰਦਾ।
45
ਜਦੋਂ ਉਹ ਗਲੀਲ ਵਿੱਚ ਆਇਆ ਤਾਂ ਗਲੀਲੀਆਂ ਨੇ ਉਸ ਨੂੰ ਸਵੀਕਾਰ ਕੀਤਾ, ਕਿਉਂਕਿ ਉਨ੍ਹਾਂ ਨੇ ਉਹ ਸਭ ਕੁਝ ਵੇਖਿਆ ਸੀ ਜੋ ਉਸ ਨੇ ਤਿਉਹਾਰ ਦੇ ਸਮੇਂ ਯਰੂਸ਼ਲਮ ਵਿੱਚ ਕੀਤਾ ਸੀ ਇਸ ਲਈ ਕਿ ਉਹ ਵੀ ਉਸ ਤਿਉਹਾਰ ਵਿੱਚ ਗਏ ਸਨ।
46
ਤਦ ਉਹ ਫੇਰ ਗਲੀਲ ਦੇ ਕਾਨਾ ਵਿੱਚ ਆਇਆ, ਜਿੱਥੇ ਉਸ ਨੇ ਪਾਣੀ ਨੂੰ ਮੈ ਬਣਾਇਆ ਸੀ ਅਤੇ ਉੱਥੇ ਇੱਕ ਸ਼ਾਹੀ ਅਫ਼ਸਰ ਸੀ ਜਿਸ ਦਾ ਪੁੱਤਰ ਕਫ਼ਰਨਾਹੂਮ ਵਿੱਚ ਬਿਮਾਰ ਸੀ।
47
ਜਦੋਂ ਉਸ ਨੇ ਇਹ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਗਲੀਲ ਵਿੱਚ ਆਇਆ ਹੈ ਤਾਂ ਉਸ ਕੋਲ ਜਾ ਕੇ ਬੇਨਤੀ ਕਰਨ ਲੱਗਾ ਕਿ ਚੱਲ ਕੇ ਉਸ ਦੇ ਪੁੱਤਰ ਨੂੰ ਚੰਗਾ ਕਰੇ, ਕਿਉਂਕਿ ਉਹ ਮਰਨ ਵਾਲਾ ਸੀ।
48
ਯਿਸੂ ਨੇ ਉਸ ਨੂੰ ਕਿਹਾ, “ਜਦੋਂ ਤੱਕ ਤੁਸੀਂ ਚਿੰਨ੍ਹਾਂ ਅਤੇ ਅਚਰਜ ਕੰਮਾਂ ਨੂੰ ਨਾ ਵੇਖੋ, ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ।”
49
ਸ਼ਾਹੀ ਅਫ਼ਸਰ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਇਸ ਤੋਂ ਪਹਿਲਾਂ ਕਿ ਮੇਰਾ ਬੱਚਾ ਮਰ ਜਾਵੇ, ਤੁਸੀਂ ਚੱਲੋ।”
50
ਯਿਸੂ ਨੇ ਉਸ ਨੂੰ ਕਿਹਾ, “ਜਾ, ਤੇਰਾ ਪੁੱਤਰ ਜੀਉਂਦਾ ਹੈ।” ਉਸ ਮਨੁੱਖ ਨੇ ਯਿਸੂ ਦੇ ਕਹੇ ਸ਼ਬਦਾਂ ਉੱਤੇ ਵਿਸ਼ਵਾਸ ਕੀਤਾ ਅਤੇ ਚਲਾ ਗਿਆ।
51
ਜਦੋਂ ਉਹ ਜਾ ਰਿਹਾ ਸੀ ਤਾਂ ਉਸ ਦੇ ਦਾਸ ਉਸ ਨੂੰ ਆ ਮਿਲੇ ਅਤੇ ਦੱਸਿਆ ਕਿ ਤੇਰਾ ਪੁੱਤਰ ਜੀਉਂਦਾ ਹੈ।
52
ਉਸ ਨੇ ਉਨ੍ਹਾਂ ਤੋਂ ਪੁੱਛਿਆ, “ਉਹ ਕਿਸ ਸਮੇਂ ਠੀਕ ਹੋਇਆ?” ਤਾਂ ਉਨ੍ਹਾਂ ਉਸ ਨੂੰ ਕਿਹਾ, “ਕੱਲ੍ਹ ਦਿਨ ਦੇ ਇੱਕ ਵਜੇ ਉਸ ਦਾ ਬੁਖਾਰ ਉੱਤਰ ਗਿਆ ਸੀ।”
53
ਤਦ ਪਿਤਾ ਜਾਣ ਗਿਆ ਕਿ ਇਹ ਉਹੀ ਸਮਾਂ ਸੀ ਜਦੋਂ ਯਿਸੂ ਨੇ ਉਸ ਨੂੰ ਕਿਹਾ ਸੀ, “ਤੇਰਾ ਪੁੱਤਰ ਜੀਉਂਦਾ ਹੈ” । ਤਦ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਨੇ ਵਿਸ਼ਵਾਸ ਕੀਤਾ।
54
ਇਹ ਦੂਜਾ ਚਿੰਨ੍ਹ ਸੀ ਜਿਹੜਾ ਯਿਸੂ ਨੇ ਯਹੂਦਿਯਾ ਤੋਂ ਗਲੀਲ ਵਿੱਚ ਆ ਕੇ ਵਿਖਾਇਆ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21