bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 12
John 12
Punjabi Standard Bible (Punjabi Standard Bible) 2023
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 13 →
1
ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਅਨੀਆ ਵਿੱਚ ਆਇਆ ਜਿੱਥੇ ਲਾਜ਼ਰ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਵਾਇਆ ਸੀ।
2
ਉੱਥੇ ਉਨ੍ਹਾਂ ਨੇ ਉਸ ਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਭੋਜਨ ਪਰੋਸ ਰਹੀ ਸੀ; ਲਾਜ਼ਰ ਵੀ ਉਨ੍ਹਾਂ ਵਿੱਚੋਂ ਇੱਕ ਸੀ ਜਿਹੜੇ ਉਸ ਦੇ ਨਾਲ ਭੋਜਨ ਕਰਨ ਬੈਠੇ ਸਨ।
3
ਤਦ ਮਰਿਯਮ ਨੇ ਲਗਭਗ ਅੱਧਾ ਲੀਟਰ ਸ਼ੁੱਧ ਜਟਾਮਾਂਸੀ ਦਾ ਮਹਿੰਗਾ ਅਤਰ ਲੈ ਕੇ ਯਿਸੂ ਦੇ ਪੈਰਾਂ ਉੱਤੇ ਮਲਿਆ ਤੇ ਉਸ ਦੇ ਪੈਰ ਆਪਣੇ ਵਾਲਾਂ ਨਾਲ ਪੂੰਝੇ ਅਤੇ ਘਰ ਅਤਰ ਦੀ ਮਹਿਕ ਨਾਲ ਭਰ ਗਿਆ।
4
ਪਰ ਉਸ ਦੇ ਚੇਲਿਆਂ ਵਿੱਚੋਂ ਇੱਕ ਚੇਲਾ ਯਹੂਦਾ ਇਸਕਰਿਯੋਤੀ ਜਿਹੜਾ ਉਸ ਨੂੰ ਫੜਵਾਉਣਾ ਚਾਹੁੰਦਾ ਸੀ, ਕਹਿਣ ਲੱਗਾ,
5
“ਇਹ ਅਤਰ ਤਿੰਨ ਸੌ ਦੀਨਾਰਾਂ ਦਾ ਵੇਚ ਕੇ ਪੈਸਾ ਗਰੀਬਾਂ ਨੂੰ ਕਿਉਂ ਨਹੀਂ ਦਿੱਤਾ ਗਿਆ?”
6
ਉਸ ਨੇ ਇਹ ਗੱਲ ਇਸ ਲਈ ਨਹੀਂ ਕਹੀ ਕਿ ਉਸ ਨੂੰ ਗਰੀਬਾਂ ਦੀ ਪਰਵਾਹ ਸੀ, ਪਰ ਇਸ ਲਈ ਕਿ ਉਹ ਚੋਰ ਸੀ ਅਤੇ ਥੈਲੀ ਉਸੇ ਕੋਲ ਰਹਿੰਦੀ ਸੀ ਅਤੇ ਜੋ ਉਸ ਵਿੱਚ ਪਾਇਆ ਜਾਂਦਾ ਉਹ ਕੱਢ ਲੈਂਦਾ ਸੀ।
7
ਇਸ ਲਈ ਯਿਸੂ ਨੇ ਕਿਹਾ, “ਉਸ ਨੂੰ ਰਹਿਣ ਦੇ, ਉਸ ਨੇ ਇਹ ਮੇਰੇ ਦਫ਼ਨਾਉਣ ਦੇ ਦਿਨ ਲਈ ਰੱਖਿਆ ਸੀ।
8
ਕਿਉਂਕਿ ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹਾਂ।”
9
ਜਦੋਂ ਯਹੂਦੀਆਂ ਦੀ ਵੱਡੀ ਭੀੜ ਨੇ ਜਾਣ ਲਿਆ ਕਿ ਉਹ ਉੱਥੇ ਹੈ ਤਾਂ ਉਹ ਨਾ ਕੇਵਲ ਯਿਸੂ ਕਰਕੇ ਆਏ, ਸਗੋਂ ਇਸ ਲਈ ਵੀ ਕਿ ਲਾਜ਼ਰ ਨੂੰ ਵੇਖਣ ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਇਆ ਸੀ।
10
ਪਰ ਪ੍ਰਧਾਨ ਯਾਜਕਾਂ ਨੇ ਲਾਜ਼ਰ ਨੂੰ ਵੀ ਮਾਰ ਸੁੱਟਣ ਦੀ ਵਿਉਂਤ ਬਣਾਈ,
11
ਕਿਉਂਕਿ ਉਸ ਦੇ ਕਾਰਨ ਬਹੁਤ ਸਾਰੇ ਯਹੂਦੀ ਉਨ੍ਹਾਂ ਤੋਂ ਅਲੱਗ ਹੋ ਕੇ ਯਿਸੂ ਉੱਤੇ ਵਿਸ਼ਵਾਸ ਕਰਨ ਲੱਗ ਪਏ ਸਨ।
12
ਅਗਲੇ ਦਿਨ ਤਿਉਹਾਰ 'ਤੇ ਆਈ ਹੋਈ ਵੱਡੀ ਭੀੜ ਨੇ ਜਦੋਂ ਇਹ ਸੁਣਿਆ ਕਿ ਯਿਸੂ ਯਰੂਸ਼ਲਮ ਨੂੰ ਆ ਰਿਹਾ ਹੈ
13
ਤਾਂ ਉਹ ਖਜੂਰ ਦੀਆਂ ਟਹਿਣੀਆਂ ਲੈ ਕੇ ਉਸ ਨੂੰ ਮਿਲਣ ਲਈ ਨਿੱਕਲੇ ਅਤੇ ਉੱਚੀ-ਉੱਚੀ ਪੁਕਾਰਨ ਲੱਗੇ: ਹੋਸੰਨਾ! ਧੰਨ ਹੈ ਇਸਰਾਏਲ ਦਾ ਰਾਜਾ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ!
14
ਤਦ ਯਿਸੂ ਨੇ ਇੱਕ ਗਧੀ ਦਾ ਬੱਚਾ ਵੇਖਿਆ ਅਤੇ ਉਸ ਉੱਤੇ ਸਵਾਰ ਹੋ ਗਿਆ, ਜਿਵੇਂ ਲਿਖਿਆ ਹੋਇਆ ਹੈ:
15
ਹੇ ਸੀਯੋਨ ਦੀ ਬੇਟੀ, ਨਾ ਡਰ! ਵੇਖ, ਤੇਰਾ ਰਾਜਾ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆ ਰਿਹਾ ਹੈ।
16
ਉਸ ਦੇ ਚੇਲਿਆਂ ਨੇ ਪਹਿਲਾਂ ਤਾਂ ਇਨ੍ਹਾਂ ਗੱਲਾਂ ਨੂੰ ਨਾ ਸਮਝਿਆ, ਪਰ ਜਦੋਂ ਯਿਸੂ ਮਹਿਮਾ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਵਿਖੇ ਲਿਖੀਆਂ ਸਨ ਅਤੇ ਲੋਕਾਂ ਨੇ ਉਸ ਨਾਲ ਉਸੇ ਤਰ੍ਹਾਂ ਕੀਤਾ ਸੀ।
17
ਤਦ ਉਹ ਲੋਕ ਜਿਹੜੇ ਉਸ ਸਮੇਂ ਉਸ ਦੇ ਨਾਲ ਸਨ ਜਦੋਂ ਉਸ ਨੇ ਲਾਜ਼ਰ ਨੂੰ ਕਬਰ ਵਿੱਚੋਂ ਸੱਦਿਆ ਅਤੇ ਮੁਰਦਿਆਂ ਵਿੱਚੋਂ ਜਿਵਾਇਆ ਸੀ, ਗਵਾਹੀ ਦੇਣ ਲੱਗੇ।
18
ਲੋਕ ਇਸ ਕਰਕੇ ਵੀ ਉਸ ਨੂੰ ਮਿਲਣ ਆਏ ਕਿਉਂਕਿ ਉਨ੍ਹਾਂ ਨੇ ਸੁਣਿਆ ਸੀ ਕਿ ਉਸ ਨੇ ਇਹ ਚਿੰਨ੍ਹ ਵਿਖਾਇਆ ਹੈ।
19
ਤਦ ਫ਼ਰੀਸੀਆਂ ਨੇ ਆਪਸ ਵਿੱਚ ਕਿਹਾ, “ਤੁਸੀਂ ਵੇਖਦੇ ਹੋ ਕਿ ਤੁਹਾਡੇ ਕੋਲੋਂ ਕੁਝ ਨਹੀਂ ਹੁੰਦਾ। ਵੇਖੋ, ਸੰਸਾਰ ਉਸ ਦੇ ਪਿੱਛੇ ਹੋ ਤੁਰਿਆ ਹੈ!”
20
ਤਿਉਹਾਰ 'ਤੇ ਅਰਾਧਨਾ ਕਰਨ ਆਏ ਲੋਕਾਂ ਵਿੱਚ ਕੁਝ ਯੂਨਾਨੀ ਸਨ।
21
ਉਹ ਫ਼ਿਲਿੱਪੁਸ ਕੋਲ ਜਿਹੜਾ ਗਲੀਲ ਦੇ ਬੈਤਸੈਦੇ ਦਾ ਸੀ, ਆਏ ਅਤੇ ਉਸ ਨੂੰ ਬੇਨਤੀ ਕਰਕੇ ਕਹਿਣ ਲੱਗੇ, “ਸ਼੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ।”
22
ਫ਼ਿਲਿੱਪੁਸ ਨੇ ਆ ਕੇ ਅੰਦ੍ਰਿਯਾਸ ਨੂੰ ਦੱਸਿਆ। ਤਦ ਫ਼ਿਲਿੱਪੁਸ ਅਤੇ ਅੰਦ੍ਰਿਯਾਸ ਨੇ ਜਾ ਕੇ ਯਿਸੂ ਨੂੰ ਦੱਸਿਆ।
23
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸਮਾਂ ਆ ਗਿਆ ਹੈ ਕਿ ਮਨੁੱਖ ਦੇ ਪੁੱਤਰ ਦੀ ਮਹਿਮਾ ਹੋਵੇ।
24
ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ ਉਹ ਇਕੱਲਾ ਹੀ ਰਹਿੰਦਾ ਹੈ, ਪਰ ਜੇ ਮਰ ਜਾਵੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ।
25
ਜਿਹੜਾ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਉਹ ਉਸ ਨੂੰ ਗੁਆ ਦਿੰਦਾ ਹੈ ਅਤੇ ਜਿਹੜਾ ਇਸ ਸੰਸਾਰ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ, ਉਹ ਸਦੀਪਕ ਜੀਵਨ ਲਈ ਉਸ ਨੂੰ ਬਚਾ ਲਵੇਗਾ।
26
ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ; ਜਿੱਥੇ ਮੈਂ ਹਾਂ ਮੇਰਾ ਸੇਵਕ ਵੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਸ ਨੂੰ ਆਦਰ ਦੇਵੇਗਾ।
27
“ਹੁਣ ਮੇਰੀ ਜਾਨ ਵਿਆਕੁਲ ਹੈ, ਇਸ ਲਈ ਮੈਂ ਕੀ ਕਹਾਂ? ‘ਹੇ ਪਿਤਾ, ਮੈਨੂੰ ਇਸ ਘੜੀ ਤੋਂ ਬਚਾ’? ਪਰ ਇਸੇ ਲਈ ਮੈਂ ਇਸ ਘੜੀ ਤੱਕ ਆਇਆ ਹਾਂ।
28
ਹੇ ਪਿਤਾ, ਆਪਣੇ ਨਾਮ ਦੀ ਮਹਿਮਾ ਕਰ।” ਤਦ ਅਕਾਸ਼ ਤੋਂ ਇੱਕ ਅਵਾਜ਼ ਆਈ, “ਮੈਂ ਉਸ ਦੀ ਮਹਿਮਾ ਕੀਤੀ ਹੈ ਅਤੇ ਫੇਰ ਮਹਿਮਾ ਕਰਾਂਗਾ।”
29
ਤਦ ਜੋ ਲੋਕ ਉੱਥੇ ਖੜ੍ਹੇ ਸਨ, ਇਹ ਸੁਣ ਕੇ ਕਹਿਣ ਲੱਗੇ, “ਗਰਜਣ ਹੋਈ ਹੈ!” ਹੋਰਨਾਂ ਨੇ ਕਿਹਾ, “ਦੂਤ ਨੇ ਉਸ ਨਾਲ ਗੱਲ ਕੀਤੀ ਹੈ।”
30
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹ ਅਵਾਜ਼ ਮੇਰੇ ਲਈ ਨਹੀਂ, ਸਗੋਂ ਤੁਹਾਡੇ ਲਈ ਆਈ ਹੈ।
31
ਹੁਣ ਇਸ ਸੰਸਾਰ ਦੇ ਨਿਆਂ ਦਾ ਸਮਾਂ ਹੈ; ਇਸ ਸੰਸਾਰ ਦਾ ਪ੍ਰਧਾਨ ਹੁਣ ਬਾਹਰ ਕੱਢਿਆ ਜਾਵੇਗਾ।
32
ਜੇ ਮੈਂ ਧਰਤੀ ਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ।”
33
ਇਹ ਕਹਿ ਕੇ ਉਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਉਸ ਨੇ ਕਿਸ ਤਰ੍ਹਾਂ ਦੀ ਮੌਤ ਮਰਨਾ ਹੈ।
34
ਤਦ ਲੋਕਾਂ ਨੇ ਉਸ ਨੂੰ ਉੱਤਰ ਦਿੱਤਾ, “ਅਸੀਂ ਬਿਵਸਥਾ ਵਿੱਚੋਂ ਸੁਣਿਆ ਹੈ ਕਿ ਮਸੀਹ ਸਦਾ ਰਹੇਗਾ। ਫਿਰ ਤੂੰ ਕਿਵੇਂ ਕਹਿੰਦਾ ਹੈਂ ਕਿ ਮਨੁੱਖ ਦੇ ਪੁੱਤਰ ਦਾ ਉੱਚਾ ਕੀਤਾ ਜਾਣਾ ਜ਼ਰੂਰੀ ਹੈ? ਇਹ ਮਨੁੱਖ ਦਾ ਪੁੱਤਰ ਕੌਣ ਹੈ?”
35
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਚਾਨਣ ਅਜੇ ਥੋੜ੍ਹਾ ਸਮਾਂ ਹੋਰ ਤੁਹਾਡੇ ਨਾਲ ਹੈ। ਜਦੋਂ ਤੱਕ ਚਾਨਣ ਹੈ ਚੱਲਦੇ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਹਨੇਰਾ ਤੁਹਾਨੂੰ ਆ ਘੇਰੇ। ਜਿਹੜਾ ਹਨੇਰੇ ਵਿੱਚ ਚੱਲਦਾ ਹੈ ਉਹ ਨਹੀਂ ਜਾਣਦਾ ਕਿ ਕਿੱਥੇ ਜਾਂਦਾ ਹੈ।
36
ਜਦੋਂ ਤੱਕ ਚਾਨਣ ਤੁਹਾਡੇ ਨਾਲ ਹੈ, ਚਾਨਣ ਉੱਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਚਾਨਣ ਦੇ ਪੁੱਤਰ ਬਣ ਸਕੋ।” ਯਿਸੂ ਨੇ ਇਹ ਗੱਲਾਂ ਕਹੀਆਂ ਅਤੇ ਜਾ ਕੇ ਆਪ ਨੂੰ ਉਨ੍ਹਾਂ ਤੋਂ ਲੁਕਾਇਆ।
37
ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐਨੇ ਚਿੰਨ੍ਹ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਵਿਸ਼ਵਾਸ ਨਾ ਕੀਤਾ,
38
ਤਾਂਕਿ ਯਸਾਯਾਹ ਨਬੀ ਦਾ ਇਹ ਵਚਨ ਪੂਰਾ ਹੋਵੇ ਜਿਹੜਾ ਉਸ ਨੇ ਕਿਹਾ: ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦੀ ਸ਼ਕਤੀਸ਼ਾਲੀ ਬਾਂਹ ਕਿਸ ਉੱਤੇ ਪਰਗਟ ਹੋਈ?
39
ਇਸ ਕਾਰਨ ਉਹ ਵਿਸ਼ਵਾਸ ਨਾ ਕਰ ਸਕੇ, ਕਿਉਂਕਿ ਯਸਾਯਾਹ ਨੇ ਫੇਰ ਕਿਹਾ:
40
ਉਸ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ ਅਤੇ ਉਨ੍ਹਾਂ ਦਾ ਦਿਲ ਕਠੋਰ ਕਰ ਦਿੱਤਾ ਹੈ, ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਅੱਖਾਂ ਨਾਲ ਵੇਖਣ ਅਤੇ ਦਿਲ ਨਾਲ ਸਮਝਣ ਅਤੇ ਮੁੜ ਆਉਣ ਅਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ।
41
ਯਸਾਯਾਹ ਨੇ ਇਹ ਗੱਲਾਂ ਇਸ ਲਈ ਕਹੀਆਂ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਅਤੇ ਉਸ ਦੇ ਵਿਖੇ ਬੋਲਿਆ।
42
ਭਾਵੇਂ ਪ੍ਰਧਾਨਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ, ਪਰ ਉਨ੍ਹਾਂ ਨੇ ਫ਼ਰੀਸੀਆਂ ਦੇ ਕਾਰਨ ਖੁੱਲ੍ਹੇ ਰੂਪ ਵਿੱਚ ਨਾ ਮੰਨਿਆ, ਕਿ ਕਿਤੇ ਅਜਿਹਾ ਨਾ ਹੋਵੇ ਜੋ ਉਨ੍ਹਾਂ ਨੂੰ ਸਭਾ-ਘਰ ਵਿੱਚੋਂ ਛੇਕ ਦਿੱਤਾ ਜਾਵੇ,
43
ਕਿਉਂਕਿ ਉਨ੍ਹਾਂ ਨੇ ਪਰਮੇਸ਼ਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਲੈਣਾ ਜ਼ਿਆਦਾ ਪਸੰਦ ਕੀਤਾ।
44
ਯਿਸੂ ਨੇ ਉੱਚੀ ਪੁਕਾਰ ਕੇ ਕਿਹਾ, “ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੇਰੇ ਉੱਤੇ ਨਹੀਂ, ਪਰ ਮੇਰੇ ਭੇਜਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ
45
ਅਤੇ ਜਿਹੜਾ ਮੈਨੂੰ ਵੇਖਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਵੇਖਦਾ ਹੈ।
46
ਮੈਂ ਚਾਨਣ ਹਾਂ ਅਤੇ ਸੰਸਾਰ ਵਿੱਚ ਆਇਆ ਹਾਂ ਤਾਂਕਿ ਹਰੇਕ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਹਨੇਰੇ ਵਿੱਚ ਨਾ ਰਹੇ।
47
ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਕਿਉਂਕਿ ਮੈਂ ਸੰਸਾਰ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ, ਸਗੋਂ ਸੰਸਾਰ ਨੂੰ ਬਚਾਉਣ ਲਈ ਆਇਆ ਹਾਂ।
48
ਜਿਹੜਾ ਮੇਰਾ ਇਨਕਾਰ ਕਰਦਾ ਹੈ ਅਤੇ ਮੇਰੀਆਂ ਗੱਲਾਂ ਨੂੰ ਸਵੀਕਾਰ ਨਹੀਂ ਕਰਦਾ, ਉਸ ਨੂੰ ਦੋਸ਼ੀ ਠਹਿਰਾਉਣ ਵਾਲਾ ਇੱਕ ਹੈ; ਉਹ ਵਚਨ ਜਿਹੜਾ ਮੈਂ ਕਿਹਾ, ਉਹੋ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ।
49
ਕਿਉਂਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਿਹਾ, ਪਰ ਪਿਤਾ ਜਿਸ ਨੇ ਮੈਨੂੰ ਭੇਜਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ ਕਹਾਂ ਅਤੇ ਕੀ ਬੋਲਾਂ।
50
ਮੈਂ ਜਾਣਦਾ ਹਾਂ ਕਿ ਉਸ ਦਾ ਹੁਕਮ ਸਦੀਪਕ ਜੀਵਨ ਹੈ। ਇਸ ਲਈ ਮੈਂ ਜੋ ਕੁਝ ਬੋਲਦਾ ਹਾਂ, ਜਿਸ ਤਰ੍ਹਾਂ ਪਿਤਾ ਨੇ ਮੈਨੂੰ ਕਿਹਾ ਹੈ ਉਸੇ ਤਰ੍ਹਾਂ ਬੋਲਦਾ ਹਾਂ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21