bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 14
John 14
Punjabi Standard Bible (Punjabi Standard Bible) 2023
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 15 →
1
“ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਰ ਉੱਤੇ ਵਿਸ਼ਵਾਸ ਰੱਖੋ ਅਤੇ ਮੇਰੇ ਉੱਤੇ ਵੀ ਵਿਸ਼ਵਾਸ ਰੱਖੋ।
2
ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ; ਜੇ ਨਾ ਹੁੰਦੇ ਤਾਂ ਮੈਂ ਤੁਹਾਨੂੰ ਕਹਿ ਦਿੰਦਾ, ਕਿਉਂਕਿ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ।
3
ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫੇਰ ਆ ਕੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਤਾਂਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ।
4
ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਉਹ ਰਾਹ ਜਾਣਦੇ ਹੋ ।”
5
ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਅਸੀਂ ਨਹੀਂ ਜਾਣਦੇ ਤੂੰ ਕਿੱਥੇ ਜਾਂਦਾ ਹੈਂ, ਫਿਰ ਰਾਹ ਕਿਵੇਂ ਜਾਣ ਸਕਦੇ ਹਾਂ?”
6
ਯਿਸੂ ਨੇ ਉਸ ਨੂੰ ਕਿਹਾ, “ਰਾਹ, ਸੱਚ ਅਤੇ ਜੀਵਨ ਮੈਂ ਹੀ ਹਾਂ। ਬਿਨਾਂ ਮੇਰੇ ਦੁਆਰਾ ਕੋਈ ਪਿਤਾ ਕੋਲ ਨਹੀਂ ਆ ਸਕਦਾ।
7
“ਜੇ ਤੁਸੀਂ ਮੈਨੂੰ ਜਾਣ ਲਿਆ ਹੈ ਤਾਂ ਮੇਰੇ ਪਿਤਾ ਨੂੰ ਵੀ ਜਾਣ ਜਾਓਗੇ ਅਤੇ ਹੁਣ ਤੋਂ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਨੂੰ ਵੇਖ ਲਿਆ ਹੈ।”
8
ਫ਼ਿਲਿੱਪੁਸ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਸਾਨੂੰ ਪਿਤਾ ਦਾ ਦਰਸ਼ਨ ਕਰਾ, ਸਾਡੇ ਲਈ ਇਹੀ ਕਾਫੀ ਹੈ।”
9
ਯਿਸੂ ਨੇ ਕਿਹਾ, “ਫ਼ਿਲਿੱਪੁਸ, ਐਨੇ ਸਮੇਂ ਤੋਂ ਮੈਂ ਤੁਹਾਡੇ ਨਾਲ ਹਾਂ, ਕੀ ਫਿਰ ਵੀ ਤੂੰ ਮੈਨੂੰ ਨਹੀਂ ਜਾਣਿਆ? ਜਿਸ ਨੇ ਮੈਨੂੰ ਵੇਖਿਆ ਉਸ ਨੇ ਪਿਤਾ ਨੂੰ ਵੇਖਿਆ ਹੈ। ਤੂੰ ਕਿਵੇਂ ਕਹਿੰਦਾ ਹੈਂ, ‘ਸਾਨੂੰ ਪਿਤਾ ਦਾ ਦਰਸ਼ਨ ਕਰਾ’?
10
ਕੀ ਤੈਨੂੰ ਵਿਸ਼ਵਾਸ ਨਹੀਂ ਹੈ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਵੱਲੋਂ ਨਹੀਂ ਕਹਿੰਦਾ ਪਰ ਪਿਤਾ ਜਿਹੜਾ ਮੇਰੇ ਵਿੱਚ ਰਹਿੰਦਾ ਹੈ ਉਹੀ ਆਪਣੇ ਕੰਮ ਕਰਦਾ ਹੈ।
11
ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ; ਜੇ ਨਹੀਂ ਤਾਂ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ।
12
“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਵੀ ਇਹ ਕੰਮ ਕਰੇਗਾ ਜਿਹੜੇ ਮੈਂ ਕਰਦਾ ਹਾਂ, ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ, ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ।
13
ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਮੰਗੋਗੇ ਮੈਂ ਉਹੀ ਕਰਾਂਗਾ, ਤਾਂਕਿ ਪੁੱਤਰ ਵਿੱਚ ਪਿਤਾ ਦੀ ਮਹਿਮਾ ਹੋਵੇ।
14
ਜੇ ਤੁਸੀਂ ਮੇਰੇ ਨਾਮ ਵਿੱਚ ਮੇਰੇ ਤੋਂ ਕੁਝ ਮੰਗੋਗੇ ਤਾਂ ਮੈਂ ਉਹੀ ਕਰਾਂਗਾ।
15
“ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ।
16
ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਇੱਕ ਸਹਾਇਕ ਦੇਵੇਗਾ ਤਾਂਕਿ ਉਹ ਸਦਾ ਤੁਹਾਡੇ ਨਾਲ ਰਹੇ
17
ਅਰਥਾਤ ਸਚਾਈ ਦਾ ਆਤਮਾ ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਉਹ ਨਾ ਤਾਂ ਉਸ ਨੂੰ ਵੇਖਦਾ ਹੈ ਅਤੇ ਨਾ ਹੀ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ।
18
ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ; ਮੈਂ ਤੁਹਾਡੇ ਕੋਲ ਆਵਾਂਗਾ।
19
ਹੁਣ ਥੋੜ੍ਹੀ ਦੇਰ ਬਾਅਦ ਸੰਸਾਰ ਮੈਨੂੰ ਫਿਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ; ਕਿਉਂਕਿ ਮੈਂ ਜੀਉਂਦਾ ਹਾਂ, ਤੁਸੀਂ ਵੀ ਜੀਓਗੇ।
20
ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਆਪਣੇ ਪਿਤਾ ਵਿੱਚ ਅਤੇ ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ।
21
ਜਿਸ ਦੇ ਕੋਲ ਮੇਰੇ ਹੁਕਮ ਹਨ ਅਤੇ ਜਿਹੜਾ ਉਨ੍ਹਾਂ ਦੀ ਪਾਲਣਾ ਕਰਦਾ ਹੈ, ਉਹੀ ਮੈਨੂੰ ਪਿਆਰ ਕਰਦਾ ਹੈ ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ। ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਸ ਉੱਤੇ ਪਰਗਟ ਕਰਾਂਗਾ।”
22
ਯਹੂਦਾ ਨੇ (ਇਹ ਯਹੂਦਾ ਇਸਕਰਿਯੋਤੀ ਨਹੀਂ ਸੀ) ਉਸ ਨੂੰ ਕਿਹਾ, “ਪ੍ਰਭੂ ਜੀ, ਅਜਿਹਾ ਕੀ ਹੋਇਆ, ਕਿ ਤੂੰ ਆਪਣੇ ਆਪ ਨੂੰ ਸਾਡੇ ਉੱਤੇ ਪਰਗਟ ਕਰੇਂਗਾ, ਪਰ ਸੰਸਾਰ ਉੱਤੇ ਨਹੀਂ?”
23
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇ ਕੋਈ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਵਚਨ ਦੀ ਪਾਲਣਾ ਕਰੇਗਾ ਅਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ; ਅਸੀਂ ਉਸ ਦੇ ਕੋਲ ਆਵਾਂਗੇ ਅਤੇ ਉਸ ਦੇ ਨਾਲ ਵਾਸ ਕਰਾਂਗੇ।
24
ਜੋ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਦੀ ਪਾਲਣਾ ਨਹੀਂ ਕਰਦਾ; ਇਹ ਵਚਨ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ, ਪਰ ਪਿਤਾ ਦਾ ਹੈ ਜਿਸ ਨੇ ਮੈਨੂੰ ਭੇਜਿਆ।
25
“ਮੈਂ ਇਹ ਗੱਲਾਂ ਤੁਹਾਡੇ ਨਾਲ ਰਹਿੰਦੇ ਹੋਏ ਤੁਹਾਨੂੰ ਦੱਸੀਆਂ ਹਨ।
26
ਪਰ ਸਹਾਇਕ ਅਰਥਾਤ ਪਵਿੱਤਰ ਆਤਮਾ, ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜੇਗਾ ਉਹ ਤੁਹਾਨੂੰ ਸਭ ਕੁਝ ਸਿਖਾਵੇਗਾ ਅਤੇ ਜੋ ਮੈਂ ਤੁਹਾਨੂੰ ਕਿਹਾ ਉਹ ਸਭ ਤੁਹਾਨੂੰ ਯਾਦ ਦਿਵਾਏਗਾ।
27
“ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ; ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਜਿਸ ਤਰ੍ਹਾਂ ਸੰਸਾਰ ਦਿੰਦਾ ਹੈ ਮੈਂ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ।
28
ਤੁਸੀਂ ਸੁਣਿਆ ਕਿ ਮੈਂ ਤੁਹਾਨੂੰ ਕਿਹਾ ਸੀ, ‘ਮੈਂ ਜਾ ਰਿਹਾ ਹਾਂ ਅਤੇ ਫਿਰ ਤੁਹਾਡੇ ਕੋਲ ਆਵਾਂਗਾ’। ਜੇ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਅਨੰਦ ਮਨਾਉਂਦੇ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ, ਕਿਉਂਕਿ ਪਿਤਾ ਮੇਰੇ ਤੋਂ ਵੱਡਾ ਹੈ।
29
ਹੁਣ ਇਸ ਦੇ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਤਾਂਕਿ ਜਦੋਂ ਇਹ ਹੋਵੇ ਤਾਂ ਤੁਸੀਂ ਵਿਸ਼ਵਾਸ ਕਰੋ।
30
ਮੈਂ ਹੁਣ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ, ਕਿਉਂਕਿ ਇਸ ਸੰਸਾਰ ਦਾ ਪ੍ਰਧਾਨ ਆ ਰਿਹਾ ਹੈ ਅਤੇ ਮੇਰੇ ਉੱਤੇ ਉਸ ਦਾ ਕੋਈ ਅਧਿਕਾਰ ਨਹੀਂ।
31
ਪਰ ਇਸ ਲਈ ਕਿ ਸੰਸਾਰ ਜਾਣ ਲਵੇ ਜੋ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ ਅਤੇ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਹੁਕਮ ਦਿੱਤਾ, ਮੈਂ ਉਸੇ ਤਰ੍ਹਾਂ ਕਰਦਾ ਹਾਂ। “ਉੱਠੋ, ਇੱਥੋਂ ਚੱਲੀਏ!
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21