bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 18
John 18
Punjabi Standard Bible (Punjabi Standard Bible) 2023
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 19 →
1
ਜਦੋਂ ਯਿਸੂ ਇਹ ਗੱਲਾਂ ਕਹਿ ਚੁੱਕਾ ਤਾਂ ਆਪਣੇ ਚੇਲਿਆਂ ਦੇ ਨਾਲ ਕਿਦਰੋਨ ਨਾਲੇ ਦੇ ਪਾਰ ਚਲਾ ਗਿਆ। ਉੱਥੇ ਇੱਕ ਬਾਗ ਸੀ, ਜਿਸ ਵਿੱਚ ਉਸ ਨੇ ਅਤੇ ਉਸ ਦੇ ਚੇਲਿਆਂ ਨੇ ਪ੍ਰਵੇਸ਼ ਕੀਤਾ।
2
ਯਹੂਦਾ ਵੀ, ਜਿਹੜਾ ਉਸ ਨੂੰ ਫੜਵਾਉਣ ਵਾਲਾ ਸੀ, ਉਸ ਥਾਂ ਬਾਰੇ ਜਾਣਦਾ ਸੀ, ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਦੇ ਨਾਲ ਉੱਥੇ ਜਾਂਦਾ ਹੁੰਦਾ ਸੀ।
3
ਤਦ ਯਹੂਦਾ ਸੈਨਾ ਦੇ ਇੱਕ ਦਲ ਨੂੰ ਅਤੇ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਦੇ ਸੇਵਕਾਂ ਨੂੰ ਲੈ ਕੇ ਲਾਲਟੈਨਾਂ, ਮਸ਼ਾਲਾਂ ਅਤੇ ਹਥਿਆਰਾਂ ਨਾਲ ਉੱਥੇ ਆਇਆ।
4
ਤਦ ਯਿਸੂ ਉਹ ਸਭ ਜਾਣ ਕੇ ਜੋ ਉਸ ਨਾਲ ਵਾਪਰਨ ਵਾਲਾ ਸੀ, ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਨੂੰ ਲੱਭਦੇ ਹੋ?”
5
ਉਨ੍ਹਾਂ ਨੇ ਉੱਤਰ ਦਿੱਤਾ, “ਯਿਸੂ ਨਾਸਰੀ ਨੂੰ।” ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਹੀ ਹਾਂ।” ਉਸ ਨੂੰ ਫੜਵਾਉਣ ਵਾਲਾ ਯਹੂਦਾ ਵੀ ਉਨ੍ਹਾਂ ਦੇ ਨਾਲ ਖੜ੍ਹਾ ਸੀ।
6
ਸੋ ਜਦੋਂ ਉਸ ਨੇ ਕਿਹਾ, “ਮੈਂ ਹੀ ਹਾਂ,” ਤਾਂ ਉਹ ਪਿਛਾਂਹ ਹਟ ਗਏ ਅਤੇ ਜ਼ਮੀਨ 'ਤੇ ਡਿੱਗ ਪਏ।
7
ਤਦ ਉਸ ਨੇ ਫੇਰ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਲੱਭਦੇ ਹੋ?” ਉਨ੍ਹਾਂ ਨੇ ਕਿਹਾ, “ਯਿਸੂ ਨਾਸਰੀ ਨੂੰ।”
8
ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਉਹ ਮੈਂ ਹੀ ਹਾਂ; ਤੁਸੀਂ ਮੈਨੂੰ ਲੱਭਦੇ ਹੋ ਤਾਂ ਇਨ੍ਹਾਂ ਨੂੰ ਜਾਣ ਦਿਓ।”
9
ਇਹ ਇਸ ਲਈ ਹੋਇਆ ਕਿ ਉਹ ਵਚਨ ਪੂਰਾ ਹੋਵੇ ਜੋ ਉਸ ਨੇ ਕਿਹਾ ਸੀ, “ਜਿਹੜੇ ਤੂੰ ਮੈਨੂੰ ਦਿੱਤੇ ਹਨ, ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ।”
10
ਤਦ ਸ਼ਮਊਨ ਪਤਰਸ ਨੇ ਉਹ ਤਲਵਾਰ ਜਿਹੜੀ ਉਸ ਦੇ ਕੋਲ ਸੀ, ਖਿੱਚੀ ਅਤੇ ਮਹਾਂਯਾਜਕ ਦੇ ਦਾਸ ਉੱਤੇ ਵਾਰ ਕਰਕੇ ਉਸ ਦਾ ਸੱਜਾ ਕੰਨ ਲਾਹ ਸੁੱਟਿਆ। ਉਸ ਦਾਸ ਦਾ ਨਾਮ ਮਲਖੁਸ ਸੀ।
11
ਤਦ ਯਿਸੂ ਨੇ ਪਤਰਸ ਨੂੰ ਕਿਹਾ, “ਤਲਵਾਰ ਨੂੰ ਮਿਆਨ ਵਿੱਚ ਰੱਖ! ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ ਹੈ, ਕੀ ਮੈਂ ਉਸ ਨੂੰ ਨਾ ਪੀਵਾਂ?”
12
ਤਦ ਸੈਨਾ ਦੇ ਦਲ, ਸੈਨਾਪਤੀ ਅਤੇ ਯਹੂਦੀਆਂ ਦੇ ਸੇਵਕਾਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਲਿਆ
13
ਅਤੇ ਪਹਿਲਾਂ ਉਸ ਨੂੰ ਅੰਨਾਸ ਕੋਲ ਲੈ ਗਏ, ਕਿਉਂਕਿ ਉਹ ਉਸ ਸਾਲ ਦੇ ਮਹਾਂਯਾਜਕ ਕਯਾਫ਼ਾ ਦਾ ਸਹੁਰਾ ਸੀ।
14
ਇਹ ਉਹੀ ਕਯਾਫ਼ਾ ਸੀ ਜਿਸ ਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ।
15
ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਪਿੱਛੇ-ਪਿੱਛੇ ਗਏ। ਉਹ ਚੇਲਾ ਮਹਾਂਯਾਜਕ ਦੀ ਜਾਣ-ਪਛਾਣ ਦਾ ਸੀ, ਇਸ ਲਈ ਉਹ ਯਿਸੂ ਦੇ ਨਾਲ ਮਹਾਂਯਾਜਕ ਦੇ ਵਿਹੜੇ ਵਿੱਚ ਗਿਆ,
16
ਪਰ ਪਤਰਸ ਬਾਹਰ ਦਰਵਾਜ਼ੇ ਕੋਲ ਖੜ੍ਹਾ ਰਿਹਾ। ਤਦ ਉਹ ਦੂਜਾ ਚੇਲਾ ਜਿਹੜਾ ਮਹਾਂਯਾਜਕ ਦੀ ਜਾਣ-ਪਛਾਣ ਦਾ ਸੀ, ਬਾਹਰ ਆਇਆ ਅਤੇ ਦਰਬਾਨਣ ਨਾਲ ਗੱਲ ਕਰਕੇ ਪਤਰਸ ਨੂੰ ਅੰਦਰ ਲੈ ਗਿਆ।
17
ਤਦ ਉਸ ਦਾਸੀ ਨੇ ਜੋ ਦਰਬਾਨਣ ਸੀ, ਪਤਰਸ ਨੂੰ ਕਿਹਾ, “ਕੀ ਤੂੰ ਵੀ ਇਸ ਮਨੁੱਖ ਦੇ ਚੇਲਿਆਂ ਵਿੱਚੋਂ ਨਹੀਂ?” ਉਸ ਨੇ ਕਿਹਾ, “ਮੈਂ ਨਹੀਂ ਹਾਂ।”
18
ਦਾਸ ਅਤੇ ਸਿਪਾਹੀ ਕੋਲਿਆਂ ਦੀ ਅੱਗ ਬਾਲ ਕੇ ਖੜ੍ਹੇ ਸੇਕ ਰਹੇ ਸਨ ਕਿਉਂਕਿ ਠੰਡ ਸੀ ਅਤੇ ਪਤਰਸ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੋ ਕੇ ਸੇਕ ਰਿਹਾ ਸੀ।
19
ਤਦ ਮਹਾਂਯਾਜਕ ਨੇ ਯਿਸੂ ਤੋਂ ਉਸ ਦੇ ਚੇਲਿਆਂ ਬਾਰੇ ਅਤੇ ਉਸ ਦੀ ਸਿੱਖਿਆ ਬਾਰੇ ਪੁੱਛਿਆ।
20
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਸੰਸਾਰ ਨਾਲ ਖੁੱਲ੍ਹੇਆਮ ਗੱਲਾਂ ਕੀਤੀਆਂ; ਮੈਂ ਹਮੇਸ਼ਾ ਹੀ ਸਭਾ-ਘਰ ਅਤੇ ਹੈਕਲ ਵਿੱਚ ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ, ਉਪਦੇਸ਼ ਦਿੱਤਾ ਅਤੇ ਗੁਪਤ ਵਿੱਚ ਕੁਝ ਨਹੀਂ ਕਿਹਾ।
21
ਤੂੰ ਮੈਨੂੰ ਕਿਉਂ ਪੁੱਛਦਾ ਹੈਂ? ਸੁਣਨ ਵਾਲਿਆਂ ਤੋਂ ਪੁੱਛ ਲੈ ਕਿ ਮੈਂ ਉਨ੍ਹਾਂ ਨੂੰ ਕੀ ਕਿਹਾ। ਵੇਖ, ਉਹ ਜਾਣਦੇ ਹਨ ਕਿ ਮੈਂ ਕੀ ਕਿਹਾ।”
22
ਜਦੋਂ ਉਸ ਨੇ ਇਹ ਕਿਹਾ ਤਾਂ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੜਾ ਕੋਲ ਖੜ੍ਹਾ ਸੀ, ਯਿਸੂ ਨੂੰ ਚਪੇੜ ਮਾਰ ਕੇ ਕਿਹਾ, “ਤੂੰ ਮਹਾਂਯਾਜਕ ਨੂੰ ਇਸ ਤਰ੍ਹਾਂ ਉੱਤਰ ਦਿੰਦਾ ਹੈਂ?”
23
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇ ਮੈਂ ਗਲਤ ਕਿਹਾ ਹੈ ਤਾਂ ਤੂੰ ਉਸ ਗਲਤੀ ਨੂੰ ਸਾਬਤ ਕਰ, ਪਰ ਜੇ ਸਹੀ ਕਿਹਾ ਤਾਂ ਤੂੰ ਮੈਨੂੰ ਕਿਉਂ ਮਾਰਦਾ ਹੈਂ?”
24
ਤਦ ਅੰਨਾਸ ਨੇ ਉਸ ਨੂੰ ਬੱਝੇ ਹੋਏ ਨੂੰ ਮਹਾਂਯਾਜਕ ਕਯਾਫ਼ਾ ਕੋਲ ਭੇਜ ਦਿੱਤਾ।
25
ਹੁਣ ਸ਼ਮਊਨ ਪਤਰਸ ਖੜ੍ਹਾ ਅੱਗ ਸੇਕ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਕਿਹਾ, “ਕੀ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਨਹੀਂ?” ਉਸ ਨੇ ਇਨਕਾਰ ਕਰਕੇ ਕਿਹਾ, “ਮੈਂ ਨਹੀਂ ਹਾਂ।”
26
ਮਹਾਂਯਾਜਕ ਦੇ ਦਾਸਾਂ ਵਿੱਚੋਂ ਇੱਕ ਨੇ ਜਿਹੜਾ ਉਸ ਵਿਅਕਤੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਲਾਹ ਸੁੱਟਿਆ ਸੀ, ਕਿਹਾ, “ਕੀ ਮੈਂ ਤੈਨੂੰ ਉਸ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ ਸੀ?”
27
ਤਦ ਪਤਰਸ ਨੇ ਫੇਰ ਇਨਕਾਰ ਕੀਤਾ ਅਤੇ ਉਸੇ ਵੇਲੇ ਮੁਰਗੇ ਨੇ ਬਾਂਗ ਦੇ ਦਿੱਤੀ।
28
ਫਿਰ ਉਹ ਯਿਸੂ ਨੂੰ ਕਯਾਫ਼ਾ ਦੇ ਕੋਲੋਂ ਰਾਜਭਵਨ ਵਿੱਚ ਲੈ ਗਏ ਅਤੇ ਅਜੇ ਤੜਕਾ ਹੀ ਸੀ, ਪਰ ਉਹ ਰਾਜਭਵਨ ਦੇ ਅੰਦਰ ਨਾ ਗਏ ਕਿ ਕਿਤੇ ਭ੍ਰਿਸ਼ਟ ਨਾ ਹੋ ਜਾਣ ਅਤੇ ਪਸਾਹ ਖਾ ਸਕਣ।
29
ਤਦ ਪਿਲਾਤੁਸ ਨੇ ਉਨ੍ਹਾਂ ਕੋਲ ਬਾਹਰ ਆ ਕੇ ਕਿਹਾ, “ਤੁਸੀਂ ਇਸ ਮਨੁੱਖ ਦੇ ਵਿਰੁੱਧ ਕੀ ਦੋਸ਼ ਲਾਉਂਦੇ ਹੋ?”
30
ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਜੇ ਇਹ ਆਦਮੀ ਬੁਰਾ ਨਾ ਹੁੰਦਾ ਤਾਂ ਅਸੀਂ ਇਸ ਨੂੰ ਤੇਰੇ ਹਵਾਲੇ ਨਾ ਕਰਦੇ।”
31
ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਸ ਨੂੰ ਲੈ ਜਾਓ ਅਤੇ ਆਪਣੀ ਬਿਵਸਥਾ ਅਨੁਸਾਰ ਇਸ ਦਾ ਨਿਆਂ ਕਰੋ।” ਯਹੂਦੀਆਂ ਨੇ ਕਿਹਾ, “ਕਿਸੇ ਦੀ ਜਾਨ ਲੈਣਾ ਸਾਡੇ ਲਈ ਯੋਗ ਨਹੀਂ ਹੈ!”
32
ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਵਚਨ ਪੂਰਾ ਹੋਵੇ ਜੋ ਉਸ ਨੇ ਇਸ ਗੱਲ ਦਾ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਣੀ ਹੈ।
33
ਤਦ ਪਿਲਾਤੁਸ ਫੇਰ ਰਾਜਭਵਨ ਵਿੱਚ ਆਇਆ ਅਤੇ ਯਿਸੂ ਨੂੰ ਸੱਦ ਕੇ ਉਸ ਨੂੰ ਕਿਹਾ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”
34
ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਇਹ ਆਪਣੇ ਵੱਲੋਂ ਪੁੱਛਦਾ ਹੈਂ ਜਾਂ ਹੋਰਨਾਂ ਨੇ ਤੈਨੂੰ ਮੇਰੇ ਵਿਖੇ ਦੱਸਿਆ ਹੈ?”
35
ਪਿਲਾਤੁਸ ਨੇ ਕਿਹਾ, “ਮੈਂ ਕੋਈ ਯਹੂਦੀ ਹਾਂ? ਤੇਰੀ ਹੀ ਕੌਮ ਅਤੇ ਮਹਾਂਯਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ; ਤੂੰ ਕੀ ਕੀਤਾ ਹੈ?”
36
ਯਿਸੂ ਨੇ ਉੱਤਰ ਦਿੱਤਾ, “ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ; ਜੇ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਲੜਦੇ ਤਾਂਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ, ਪਰ ਮੇਰਾ ਰਾਜ ਤਾਂ ਇੱਥੋਂ ਦਾ ਨਹੀਂ ਹੈ।”
37
ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੂੰ ਸਹੀ ਕਹਿੰਦਾ ਹੈਂ ਕਿ ਮੈਂ ਰਾਜਾ ਹਾਂ। ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਲਈ ਸੰਸਾਰ ਵਿੱਚ ਆਇਆ ਹਾਂ ਤਾਂਕਿ ਮੈਂ ਸੱਚ ਦੀ ਗਵਾਹੀ ਦੇਵਾਂ। ਹਰੇਕ ਜਿਹੜਾ ਸੱਚ ਤੋਂ ਹੈ, ਮੇਰੀ ਅਵਾਜ਼ ਸੁਣਦਾ ਹੈ।”
38
ਪਿਲਾਤੁਸ ਨੇ ਉਸ ਨੂੰ ਕਿਹਾ, “ਸੱਚ ਕੀ ਹੈ?” ਇਹ ਕਹਿ ਕੇ ਉਹ ਫੇਰ ਯਹੂਦੀਆਂ ਕੋਲ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਵੇਖਦਾ।
39
ਤੁਹਾਡੀ ਰੀਤ ਹੈ ਕਿ ਪਸਾਹ ਦੇ ਤਿਉਹਾਰ 'ਤੇ ਮੈਂ ਤੁਹਾਡੇ ਲਈ ਕਿਸੇ ਨੂੰ ਛੱਡਾਂ! ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?”
40
ਪਰ ਉਹ ਫੇਰ ਚੀਕ ਕੇ ਬੋਲੇ, “ਇਸ ਨੂੰ ਨਹੀਂ, ਸਗੋਂ ਬਰੱਬਾਸ ਨੂੰ!” ਬਰੱਬਾਸ ਇੱਕ ਡਾਕੂ ਸੀ।
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21