bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 16
John 16
Punjabi Standard Bible (Punjabi Standard Bible) 2023
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 17 →
1
“ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਤੁਸੀਂ ਠੋਕਰ ਨਾ ਖਾਓ।
2
ਉਹ ਤੁਹਾਨੂੰ ਸਭਾ-ਘਰਾਂ ਵਿੱਚੋਂ ਛੇਕ ਦੇਣਗੇ, ਸਗੋਂ ਉਹ ਸਮਾਂ ਆ ਰਿਹਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਉਹ ਸਮਝੇਗਾ ਕਿ ਮੈਂ ਪਰਮੇਸ਼ਰ ਦੀ ਸੇਵਾ ਕਰ ਰਿਹਾ ਹਾਂ।
3
ਉਹ ਇਹ ਸਭ ਇਸ ਲਈ ਕਰਨਗੇ, ਕਿਉਂਕਿ ਉਨ੍ਹਾਂ ਨੇ ਨਾ ਪਿਤਾ ਨੂੰ ਜਾਣਿਆ ਅਤੇ ਨਾ ਹੀ ਮੈਨੂੰ।
4
ਪਰ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਜਦੋਂ ਇਨ੍ਹਾਂ ਦਾ ਸਮਾਂ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹ ਦੱਸੀਆਂ ਸਨ। ਮੈਂ ਇਹ ਗੱਲਾਂ ਸ਼ੁਰੂ ਤੋਂ ਤੁਹਾਨੂੰ ਇਸ ਲਈ ਨਹੀਂ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ।
5
“ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸ ਨੇ ਮੈਨੂੰ ਭੇਜਿਆ ਹੈ ਅਤੇ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ, ‘ਤੂੰ ਕਿੱਥੇ ਜਾ ਰਿਹਾ ਹੈਂ’?
6
ਇਸ ਲਈ ਕਿ ਮੈਂ ਤੁਹਾਨੂੰ ਇਹ ਗੱਲਾਂ ਕਹੀਆਂ ਹਨ, ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ।
7
ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ। ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਉਹ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ।
8
ਉਹ ਆ ਕੇ ਸੰਸਾਰ ਨੂੰ ਪਾਪ, ਧਾਰਮਿਕਤਾ ਅਤੇ ਨਿਆਂ ਦੇ ਵਿਖੇ ਕਾਇਲ ਕਰੇਗਾ।
9
ਪਾਪ ਦੇ ਵਿਖੇ ਇਸ ਲਈ, ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ;
10
ਧਾਰਮਿਕਤਾ ਦੇ ਵਿਖੇ ਇਸ ਲਈ, ਕਿਉਂਕਿ ਮੈਂ ਪਿਤਾ ਕੋਲ ਜਾਂਦਾ ਹਾਂ ਅਤੇ ਤੁਸੀਂ ਮੈਨੂੰ ਫਿਰ ਨਾ ਵੇਖੋਗੇ;
11
ਨਿਆਂ ਦੇ ਵਿਖੇ ਇਸ ਲਈ ਕਿ ਇਸ ਸੰਸਾਰ ਦਾ ਪ੍ਰਧਾਨ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।
12
“ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ, ਪਰ ਅਜੇ ਤੁਸੀਂ ਸਹਿਣ ਨਹੀਂ ਕਰ ਸਕਦੇ।
13
ਪਰ ਜਦੋਂ ਉਹ ਅਰਥਾਤ ਸਚਾਈ ਦਾ ਆਤਮਾ ਆਵੇਗਾ ਤਾਂ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂਕਿ ਉਹ ਆਪਣੇ ਵੱਲੋਂ ਕੁਝ ਨਾ ਬੋਲੇਗਾ, ਪਰ ਜੋ ਕੁਝ ਸੁਣੇਗਾ ਉਹੀ ਬੋਲੇਗਾ ਅਤੇ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੱਸੇਗਾ।
14
ਉਹ ਮੇਰੀ ਮਹਿਮਾ ਕਰੇਗਾ, ਕਿਉਂਕਿ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ।
15
ਸਭ ਕੁਝ ਜੋ ਪਿਤਾ ਦਾ ਹੈ ਉਹ ਮੇਰਾ ਹੈ; ਇਸੇ ਕਰਕੇ ਮੈਂ ਕਿਹਾ ਕਿ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ।
16
“ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ ।”
17
ਤਦ ਉਸ ਦੇ ਕੁਝ ਚੇਲਿਆਂ ਨੇ ਆਪਸ ਵਿੱਚ ਕਿਹਾ, “ਇਹ ਕੀ ਹੈ ਜੋ ਉਹ ਸਾਨੂੰ ਕਹਿੰਦਾ ਹੈ, ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ, ਕਿਉਂਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ’?”
18
ਫਿਰ ਉਹ ਕਹਿਣ ਲੱਗੇ, “ਇਹ ‘ਥੋੜ੍ਹੀ ਦੇਰ’ ਜੋ ਉਹ ਕਹਿੰਦਾ ਹੈ, ਕੀ ਹੈ? ਅਸੀਂ ਨਹੀਂ ਜਾਣਦੇ ਉਹ ਕੀ ਕਹਿ ਰਿਹਾ ਹੈ।”
19
ਯਿਸੂ ਜਾਣਦਾ ਸੀ ਕਿ ਉਹ ਮੇਰੇ ਤੋਂ ਪੁੱਛਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਆਪਸ ਵਿੱਚ ਇਸ ਬਾਰੇ ਪੁੱਛ-ਗਿੱਛ ਕਰਦੇ ਹੋ ਕਿ ਮੈਂ ਕਿਹਾ, ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ?
20
ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਰੋਵੋਗੇ ਅਤੇ ਵਿਰਲਾਪ ਕਰੋਗੇ, ਪਰ ਸੰਸਾਰ ਅਨੰਦ ਕਰੇਗਾ; ਤੁਸੀਂ ਉਦਾਸ ਹੋਵੋਗੇ, ਪਰ ਤੁਹਾਡੀ ਉਦਾਸੀ ਅਨੰਦ ਵਿੱਚ ਬਦਲ ਜਾਵੇਗੀ।
21
ਔਰਤ ਜਦੋਂ ਜਣਨ ਲੱਗਦੀ ਹੈ ਤਾਂ ਉਹ ਉਦਾਸ ਹੁੰਦੀ ਹੈ ਕਿਉਂਕਿ ਉਸ ਦਾ ਸਮਾਂ ਆ ਪਹੁੰਚਿਆ ਪਰ ਜਦੋਂ ਉਹ ਬੱਚੇ ਨੂੰ ਜਨਮ ਦੇ ਦਿੰਦੀ ਹੈ ਤਾਂ ਇਸ ਅਨੰਦ ਦੇ ਕਾਰਨ ਕਿ ਇੱਕ ਮਨੁੱਖ ਇਸ ਸੰਸਾਰ ਵਿੱਚ ਜਨਮਿਆ, ਉਸ ਪੀੜ ਨੂੰ ਫਿਰ ਯਾਦ ਨਹੀਂ ਕਰਦੀ।
22
ਇਸੇ ਤਰ੍ਹਾਂ ਹੁਣ ਤੁਸੀਂ ਉਦਾਸ ਹੋ, ਪਰ ਮੈਂ ਤੁਹਾਨੂੰ ਫੇਰ ਮਿਲਾਂਗਾ ਅਤੇ ਤੁਹਾਡਾ ਦਿਲ ਅਨੰਦ ਹੋ ਜਾਵੇਗਾ ਅਤੇ ਕੋਈ ਤੁਹਾਡਾ ਅਨੰਦ ਤੁਹਾਡੇ ਕੋਲੋਂ ਖੋਹ ਨਾ ਸਕੇਗਾ।
23
“ਉਸ ਦਿਨ ਤੁਸੀਂ ਮੈਨੂੰ ਕੁਝ ਨਾ ਪੁੱਛੋਗੇ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਮੰਗੋਗੇ ਉਹ ਤੁਹਾਨੂੰ ਦੇਵੇਗਾ।
24
ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ; ਮੰਗੋ ਤਾਂ ਤੁਸੀਂ ਪਾਓਗੇ ਤਾਂਕਿ ਤੁਹਾਡਾ ਅਨੰਦ ਪੂਰਾ ਹੋਵੇ।
25
“ਮੈਂ ਇਹ ਗੱਲਾਂ ਤੁਹਾਨੂੰ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਹਨ, ਪਰ ਉਹ ਸਮਾਂ ਆਉਂਦਾ ਹੈ ਜਦੋਂ ਮੈਂ ਤੁਹਾਡੇ ਨਾਲ ਫਿਰ ਦ੍ਰਿਸ਼ਟਾਂਤਾਂ ਵਿੱਚ ਨਾ ਬੋਲਾਂਗਾ, ਸਗੋਂ ਤੁਹਾਨੂੰ ਪਿਤਾ ਦੇ ਵਿਖੇ ਸਪਸ਼ਟ ਦੱਸਾਂਗਾ।
26
ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਗੇ ਅਤੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੈਂ ਪਿਤਾ ਅੱਗੇ ਤੁਹਾਡੇ ਲਈ ਬੇਨਤੀ ਕਰਾਂਗਾ।
27
ਪਿਤਾ ਤਾਂ ਆਪ ਤੁਹਾਡੇ ਨਾਲ ਪ੍ਰੀਤ ਰੱਖਦਾ ਹੈ, ਕਿਉਂਕਿ ਤੁਸੀਂ ਮੇਰੇ ਨਾਲ ਪ੍ਰੀਤ ਰੱਖੀ ਹੈ ਅਤੇ ਵਿਸ਼ਵਾਸ ਕੀਤਾ ਹੈ ਕਿ ਮੈਂ ਪਰਮੇਸ਼ਰ ਦੀ ਵੱਲੋਂ ਆਇਆ ਹਾਂ।
28
ਮੈਂ ਪਿਤਾ ਵਿੱਚੋਂ ਨਿੱਕਲ ਕੇ ਸੰਸਾਰ ਵਿੱਚ ਆਇਆ ਹਾਂ ਅਤੇ ਸੰਸਾਰ ਨੂੰ ਛੱਡ ਕੇ ਫੇਰ ਪਿਤਾ ਕੋਲ ਜਾ ਰਿਹਾ ਹਾਂ।”
29
ਉਸ ਦੇ ਚੇਲਿਆਂ ਨੇ ਕਿਹਾ, “ਵੇਖ ਹੁਣ ਤੂੰ ਸਪਸ਼ਟ ਦੱਸਦਾ ਹੈਂ ਅਤੇ ਦ੍ਰਿਸ਼ਟਾਂਤ ਵਿੱਚ ਨਹੀਂ ਬੋਲਦਾ।
30
ਹੁਣ ਅਸੀਂ ਜਾਣ ਗਏ ਹਾਂ ਕਿ ਤੂੰ ਸਭ ਕੁਝ ਜਾਣਦਾ ਹੈਂ ਅਤੇ ਤੈਨੂੰ ਜ਼ਰੂਰਤ ਨਹੀਂ ਕਿ ਕੋਈ ਤੇਰੇ ਤੋਂ ਪੁੱਛੇ; ਇਸੇ ਤੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਪਰਮੇਸ਼ਰ ਦੀ ਵੱਲੋਂ ਆਇਆ ਹੈਂ।”
31
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ?
32
ਵੇਖੋ, ਉਹ ਸਮਾਂ ਆਉਂਦਾ ਹੈ ਸਗੋਂ ਆ ਗਿਆ ਹੈ ਕਿ ਤੁਸੀਂ ਸਾਰੇ ਤਿੱਤਰ-ਬਿੱਤਰ ਹੋ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਕੇ ਆਪੋ-ਆਪਣੇ ਰਾਹ ਪੈ ਜਾਓਗੇ; ਫਿਰ ਵੀ ਮੈਂ ਇਕੱਲਾ ਨਹੀਂ ਹਾਂ, ਕਿਉਂਕਿ ਪਿਤਾ ਮੇਰੇ ਨਾਲ ਹੈ।
33
ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਮਿਲੇ। ਇਸ ਸੰਸਾਰ ਵਿੱਚ ਤੁਹਾਨੂੰ ਕਸ਼ਟ ਹੈ, ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।”
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 17 →
All chapters:
1
2
3
4
5
6
7
8
9
10
11
12
13
14
15
16
17
18
19
20
21