bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 19
John 19
Punjabi Standard Bible (Punjabi Standard Bible) 2023
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 20 →
1
ਤਦ ਪਿਲਾਤੁਸ ਨੇ ਯਿਸੂ ਨੂੰ ਲਿਜਾ ਕੇ ਉਸ ਦੇ ਕੋਰੜੇ ਮਰਵਾਏ।
2
ਫਿਰ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ ਅਤੇ ਉਸ ਨੂੰ ਬੈਂਗਣੀ ਵਸਤਰ ਪਹਿਨਾ ਦਿੱਤਾ
3
ਅਤੇ ਉਸ ਦੇ ਕੋਲ ਆ ਕੇ ਕਹਿਣ ਲੱਗੇ, “ਯਹੂਦੀਆਂ ਦੇ ਰਾਜਾ, ਤੇਰੀ ਜੈ ਹੋਵੇ!” ਅਤੇ ਉਸ ਦੇ ਚਪੇੜਾਂ ਮਾਰੀਆਂ।
4
ਪਿਲਾਤੁਸ ਨੇ ਫੇਰ ਬਾਹਰ ਆ ਕੇ ਲੋਕਾਂ ਨੂੰ ਕਿਹਾ, “ਵੇਖੋ, ਮੈਂ ਉਸ ਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ ਤਾਂਕਿ ਤੁਸੀਂ ਜਾਣੋ ਕਿ ਮੈਂ ਉਸ ਵਿੱਚ ਕੋਈ ਦੋਸ਼ ਨਹੀਂ ਵੇਖਦਾ।”
5
ਤਦ ਯਿਸੂ ਕੰਡਿਆਂ ਦਾ ਤਾਜ ਅਤੇ ਬੈਂਗਣੀ ਵਸਤਰ ਪਹਿਨੇ ਬਾਹਰ ਆਇਆ ਅਤੇ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਵੇਖੋ ਇਸ ਮਨੁੱਖ ਨੂੰ।”
6
ਜਦੋਂ ਪ੍ਰਧਾਨ ਯਾਜਕਾਂ ਅਤੇ ਸਿਪਾਹੀਆਂ ਨੇ ਉਸ ਨੂੰ ਵੇਖਿਆ ਤਾਂ ਚੀਕ ਕੇ ਕਹਿਣ ਲੱਗੇ, “ਇਸ ਨੂੰ ਸਲੀਬ 'ਤੇ ਚੜ੍ਹਾਓ, ਸਲੀਬ 'ਤੇ ਚੜ੍ਹਾਓ।” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਹੀ ਇਸ ਨੂੰ ਲੈ ਜਾਓ ਅਤੇ ਸਲੀਬ 'ਤੇ ਚੜ੍ਹਾਓ, ਕਿਉਂਕਿ ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਵੇਖਿਆ।”
7
ਯਹੂਦੀਆਂ ਨੇ ਉਸ ਨੂੰ ਉੱਤਰ ਦਿੱਤਾ, “ਸਾਡੇ ਕੋਲ ਬਿਵਸਥਾ ਹੈ ਅਤੇ ਉਸ ਬਿਵਸਥਾ ਦੇ ਅਨੁਸਾਰ ਇਸ ਦਾ ਮਰਨਾ ਜ਼ਰੂਰੀ ਹੈ, ਕਿਉਂਕਿ ਇਹ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਬਣਾਉਂਦਾ ਹੈ।”
8
ਜਦੋਂ ਪਿਲਾਤੁਸ ਨੇ ਇਹ ਗੱਲ ਸੁਣੀ ਤਾਂ ਉਹ ਹੋਰ ਵੀ ਡਰ ਗਿਆ
9
ਅਤੇ ਉਸ ਨੇ ਵਾਪਸ ਰਾਜਭਵਨ ਵਿੱਚ ਜਾ ਕੇ ਯਿਸੂ ਨੂੰ ਕਿਹਾ, “ਤੂੰ ਕਿੱਥੋਂ ਦਾ ਹੈਂ?” ਪਰ ਯਿਸੂ ਨੇ ਕੋਈ ਉੱਤਰ ਨਾ ਦਿੱਤਾ।
10
ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਤੈਨੂੰ ਛੱਡਣ ਦਾ ਅਧਿਕਾਰ ਅਤੇ ਤੈਨੂੰ ਸਲੀਬ 'ਤੇ ਚੜ੍ਹਾਉਣ ਦਾ ਵੀ ਅਧਿਕਾਰ ਹੈ।”
11
ਯਿਸੂ ਨੇ ਉੱਤਰ ਦਿੱਤਾ, “ਜੇ ਇਹ ਤੈਨੂੰ ਉੱਪਰੋਂ ਨਾ ਦਿੱਤਾ ਗਿਆ ਹੁੰਦਾ ਤਾਂ ਤੇਰਾ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ। ਜਿਸ ਨੇ ਮੈਨੂੰ ਤੇਰੇ ਹਵਾਲੇ ਕੀਤਾ ਉਸ ਦਾ ਪਾਪ ਹੋਰ ਵੀ ਵੱਡਾ ਹੈ।”
12
ਇਸ ਤੋਂ ਬਾਅਦ ਪਿਲਾਤੁਸ ਨੇ ਉਸ ਨੂੰ ਛੱਡਣ ਦਾ ਯਤਨ ਕੀਤਾ, ਪਰ ਯਹੂਦੀਆਂ ਨੇ ਚੀਕ ਕੇ ਕਿਹਾ, “ਜੇ ਤੂੰ ਇਸ ਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤਰ ਨਹੀਂ! ਜੋ ਕੋਈ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ ਉਹ ਕੈਸਰ ਦਾ ਵਿਰੋਧ ਕਰਦਾ ਹੈ।”
13
ਇਹ ਗੱਲਾਂ ਸੁਣ ਕੇ ਪਿਲਾਤੁਸ ਯਿਸੂ ਨੂੰ ਬਾਹਰ ਲਿਆਇਆ ਅਤੇ ਉਸ ਥਾਂ 'ਤੇ ਆਪਣੇ ਨਿਆਂ ਆਸਣ ਉੱਤੇ ਬੈਠ ਗਿਆ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਗੱਬਥਾ ਕਿਹਾ ਜਾਂਦਾ ਹੈ।
14
ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ ਅਤੇ ਲਗਭਗ ਬਾਰਾਂ ਵਜੇ ਦਾ ਸਮਾਂ ਸੀ। ਉਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਤੁਹਾਡਾ ਰਾਜਾ!”
15
ਪਰ ਉਹ ਚੀਕ ਕੇ ਬੋਲੇ, “ਲੈ ਜਾਓ! ਲੈ ਜਾਓ, ਇਸ ਨੂੰ ਸਲੀਬ 'ਤੇ ਚੜ੍ਹਾਓ!” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਕੀ ਮੈਂ ਤੁਹਾਡੇ ਰਾਜੇ ਨੂੰ ਸਲੀਬ 'ਤੇ ਚੜ੍ਹਾਵਾਂ?” ਮਹਾਂਯਾਜਕਾਂ ਨੇ ਉੱਤਰ ਦਿੱਤਾ, “ਕੈਸਰ ਤੋਂ ਇਲਾਵਾ ਸਾਡਾ ਕੋਈ ਰਾਜਾ ਨਹੀਂ।”
16
ਤਦ ਉਸ ਨੇ ਉਸ ਨੂੰ ਸਲੀਬ 'ਤੇ ਚੜ੍ਹਾਉਣ ਲਈ ਉਨ੍ਹਾਂ ਦੇ ਹੱਥ ਸੌਂਪ ਦਿੱਤਾ। ਸੋ ਉਹ ਯਿਸੂ ਨੂੰ ਲੈ ਗਏ।
17
ਯਿਸੂ ਆਪ ਆਪਣੀ ਸਲੀਬ ਚੁੱਕ ਕੇ ਉਸ ਥਾਂ ਨੂੰ ਗਿਆ ਜਿਸ ਨੂੰ “ਖੋਪੜੀ ਦਾ ਥਾਂ” ਕਿਹਾ ਜਾਂਦਾ ਹੈ ਅਤੇ ਜੋ ਇਬਰਾਨੀ ਭਾਸ਼ਾ ਵਿੱਚ ਗਲਗਥਾ ਕਹਾਉਂਦਾ ਹੈ।
18
ਉੱਥੇ ਉਨ੍ਹਾਂ ਉਸ ਨੂੰ ਅਤੇ ਉਸ ਦੇ ਨਾਲ ਦੋ ਹੋਰਾਂ ਨੂੰ ਸਲੀਬ 'ਤੇ ਚੜ੍ਹਾਇਆ; ਇੱਕ ਨੂੰ ਇੱਧਰ, ਇੱਕ ਨੂੰ ਉੱਧਰ ਅਤੇ ਵਿਚਕਾਰ ਯਿਸੂ ਨੂੰ।
19
ਪਿਲਾਤੁਸ ਨੇ ਇੱਕ ਪੱਤਰੀ ਲਿਖਵਾ ਕੇ ਸਲੀਬ ਉੱਤੇ ਲਗਵਾ ਦਿੱਤੀ ਜਿਸ ਉੱਤੇ ਲਿਖਿਆ ਸੀ “ਯਿਸੂ ਨਾਸਰੀ, ਯਹੂਦੀਆਂ ਦਾ ਰਾਜਾ”।
20
ਇਸ ਪੱਤਰੀ ਨੂੰ ਬਹੁਤ ਸਾਰੇ ਯਹੂਦੀਆਂ ਨੇ ਪੜ੍ਹਿਆ ਕਿਉਂਕਿ ਇਹ ਥਾਂ ਜਿੱਥੇ ਯਿਸੂ ਨੂੰ ਸਲੀਬ 'ਤੇ ਚੜ੍ਹਾਇਆ ਗਿਆ ਸੀ, ਨਗਰ ਦੇ ਨੇੜੇ ਸੀ ਅਤੇ ਇਹ ਪੱਤਰੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਵਿੱਚ ਲਿਖੀ ਹੋਈ ਸੀ।
21
ਤਦ ਯਹੂਦੀਆਂ ਦੇ ਪ੍ਰਧਾਨ ਯਾਜਕਾਂ ਨੇ ਪਿਲਾਤੁਸ ਨੂੰ ਕਿਹਾ, “ਯਹੂਦੀਆਂ ਦਾ ਰਾਜਾ ਨਾ ਲਿਖੋ, ਸਗੋਂ ਇਹ ਕਿ ਉਸ ਨੇ ਕਿਹਾ, ‘ਮੈਂ ਯਹੂਦੀਆਂ ਦਾ ਰਾਜਾ ਹਾਂ’।”
22
ਪਿਲਾਤੁਸ ਨੇ ਉੱਤਰ ਦਿੱਤਾ, “ਮੈਂ ਜੋ ਲਿਖ ਦਿੱਤਾ, ਸੋ ਲਿਖ ਦਿੱਤਾ।”
23
ਜਦੋਂ ਸਿਪਾਹੀ ਯਿਸੂ ਨੂੰ ਸਲੀਬ 'ਤੇ ਚੜ੍ਹਾ ਹਟੇ ਤਾਂ ਉਨ੍ਹਾਂ ਨੇ ਉਸ ਦੇ ਵਸਤਰ ਲੈ ਕੇ ਚਾਰ ਹਿੱਸੇ ਕੀਤੇ; ਹਰੇਕ ਸਿਪਾਹੀ ਲਈ ਇੱਕ ਹਿੱਸਾ ਅਤੇ ਕੁੜਤਾ ਵੀ ਲੈ ਲਿਆ। ਪਰ ਉਹ ਕੁੜਤਾ ਬਿਨਾਂ ਸੀਤੇ ਉੱਪਰ ਤੋਂ ਹੇਠਾਂ ਤੱਕ ਸਾਰਾ ਬੁਣਿਆ ਹੋਇਆ ਸੀ,
24
ਇਸ ਲਈ ਉਨ੍ਹਾਂ ਨੇ ਆਪਸ ਵਿੱਚ ਕਿਹਾ, “ਅਸੀਂ ਇਸ ਨੂੰ ਪਾੜੀਏ ਨਾ, ਪਰ ਇਸ ਦੇ ਲਈ ਪਰਚੀ ਪਾਈਏ ਕਿ ਇਹ ਕਿਸ ਦਾ ਹੋਵੇਗਾ।” ਇਹ ਇਸ ਲਈ ਹੋਇਆ ਕਿ ਇਹ ਲਿਖਤ ਪੂਰੀ ਹੋਵੇ: ਉਨ੍ਹਾਂ ਨੇ ਮੇਰੇ ਬਾਹਰੀ ਵਸਤਰ ਆਪਸ ਵਿੱਚ ਵੰਡ ਲਏ ਅਤੇ ਮੇਰੇ ਕੁੜਤੇ ਲਈ ਪਰਚੀ ਪਾਈ। ਇਸੇ ਕਰਕੇ ਸਿਪਾਹੀਆਂ ਨੇ ਇਹ ਕੀਤਾ।
25
ਯਿਸੂ ਦੀ ਸਲੀਬ ਕੋਲ ਉਸ ਦੀ ਮਾਤਾ, ਉਸ ਦੀ ਮਾਤਾ ਦੀ ਭੈਣ, ਕਲੋਪਾਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਖੜ੍ਹੀਆਂ ਸਨ।
26
ਤਦ ਯਿਸੂ ਨੇ ਆਪਣੀ ਮਾਤਾ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦਾ ਸੀ, ਕੋਲ ਖੜ੍ਹੇ ਵੇਖ ਕੇ ਆਪਣੀ ਮਾਤਾ ਨੂੰ ਕਿਹਾ, “ਹੇ ਔਰਤ, ਵੇਖ ਤੇਰਾ ਪੁੱਤਰ।”
27
ਫਿਰ ਉਸ ਨੇ ਚੇਲੇ ਨੂੰ ਕਿਹਾ, “ਵੇਖ, ਤੇਰੀ ਮਾਤਾ।” ਉਸੇ ਸਮੇਂ ਤੋਂ ਉਹ ਚੇਲਾ ਉਸ ਨੂੰ ਆਪਣੇ ਘਰ ਲੈ ਗਿਆ।
28
ਇਸ ਤੋਂ ਬਾਅਦ ਯਿਸੂ ਨੇ ਇਹ ਜਾਣ ਕੇ ਜੋ ਹੁਣ ਸਭ ਕੁਝ ਪੂਰਾ ਹੋ ਗਿਆ ਹੈ, ਲਿਖਤ ਦੇ ਪੂਰਾ ਹੋਣ ਲਈ ਕਿਹਾ, “ਮੈਂ ਪਿਆਸਾ ਹਾਂ।”
29
ਉੱਥੇ ਸਿਰਕੇ ਦਾ ਭਰਿਆ ਇੱਕ ਭਾਂਡਾ ਰੱਖਿਆ ਸੀ, ਸੋ ਉਨ੍ਹਾਂ ਨੇ ਇੱਕ ਸਪੰਜ ਸਿਰਕੇ ਨਾਲ ਤਰ ਕੀਤਾ ਹੋਇਆ ਜ਼ੂਫੇ ਦੀ ਟਹਿਣੀ ਉੱਤੇ ਰੱਖ ਕੇ ਉਸ ਦੇ ਮੂੰਹ ਨੂੰ ਲਾਇਆ।
30
ਜਦੋਂ ਯਿਸੂ ਨੇ ਸਿਰਕਾ ਲਿਆ ਤਾਂ ਕਿਹਾ, “ਪੂਰਾ ਹੋਇਆ” ਅਤੇ ਸਿਰ ਝੁਕਾ ਕੇ ਪ੍ਰਾਣ ਤਿਆਗ ਦਿੱਤਾ।
31
ਇਹ ਤਿਆਰੀ ਦਾ ਦਿਨ ਸੀ, ਇਸ ਲਈ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀਆਂ ਲੱਤਾਂ ਤੋੜ ਕੇ ਉਨ੍ਹਾਂ ਨੂੰ ਉਤਾਰਿਆ ਜਾਵੇ ਤਾਂਕਿ ਲਾਸ਼ਾਂ ਸਬਤ ਦੇ ਦਿਨ ਸਲੀਬ 'ਤੇ ਨਾ ਰਹਿਣ, ਕਿਉਂਕਿ ਉਹ ਸਬਤ ਦਾ ਦਿਨ ਇੱਕ ਖਾਸ ਦਿਨ ਸੀ।
32
ਤਦ ਸਿਪਾਹੀ ਆਏ ਅਤੇ ਜਿਹੜੇ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਸਨ, ਉਨ੍ਹਾਂ ਵਿੱਚੋਂ ਪਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਫਿਰ ਦੂਜੇ ਦੀਆਂ ਵੀ;
33
ਪਰ ਜਦੋਂ ਉਨ੍ਹਾਂ ਨੇ ਯਿਸੂ ਕੋਲ ਆ ਕੇ ਵੇਖਿਆ ਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਤਾਂ ਉਸ ਦੀਆਂ ਲੱਤਾਂ ਨਾ ਤੋੜੀਆਂ,
34
ਪਰ ਸਿਪਾਹੀਆਂ ਵਿੱਚੋਂ ਇੱਕ ਨੇ ਨੇਜ਼ੇ ਨਾਲ ਉਸ ਦੀ ਵੱਖੀ ਨੂੰ ਵਿੰਨ੍ਹਿਆ ਅਤੇ ਉਸੇ ਵੇਲੇ ਲਹੂ ਅਤੇ ਪਾਣੀ ਵਹਿ ਨਿੱਕਲਿਆ।
35
ਜਿਸ ਨੇ ਇਹ ਵੇਖਿਆ ਉਸੇ ਨੇ ਇਹ ਗਵਾਹੀ ਦਿੱਤੀ ਹੈ ਅਤੇ ਉਸ ਦੀ ਗਵਾਹੀ ਸੱਚੀ ਹੈ। ਉਹ ਜਾਣਦਾ ਹੈ ਕਿ ਉਹ ਸੱਚ ਕਹਿੰਦਾ ਹੈ ਤਾਂਕਿ ਤੁਸੀਂ ਵੀ ਵਿਸ਼ਵਾਸ ਕਰੋ।
36
ਇਹ ਇਸ ਲਈ ਹੋਇਆ ਕਿ ਇਹ ਲਿਖਤ ਪੂਰੀ ਹੋਵੇ: ਉਸ ਦੀ ਇੱਕ ਵੀ ਹੱਡੀ ਤੋੜੀ ਨਾ ਜਾਵੇਗੀ।
37
ਫੇਰ ਇੱਕ ਹੋਰ ਲਿਖਤ ਕਹਿੰਦੀ ਹੈ: ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ, ਉਹ ਉਸ ਵੱਲ ਤੱਕਣਗੇ।
38
ਇਨ੍ਹਾਂ ਗੱਲਾਂ ਤੋਂ ਬਾਅਦ ਅਰਿਮਥੇਆ ਦੇ ਯੂਸੁਫ਼ ਨੇ ਜਿਹੜਾ ਯਹੂਦੀਆਂ ਦੇ ਡਰ ਦੇ ਕਾਰਨ ਗੁਪਤ ਵਿੱਚ ਯਿਸੂ ਦਾ ਚੇਲਾ ਸੀ, ਪਿਲਾਤੁਸ ਕੋਲੋਂ ਯਿਸੂ ਦੀ ਲਾਸ਼ ਲੈ ਜਾਣ ਦੀ ਆਗਿਆ ਮੰਗੀ ਅਤੇ ਪਿਲਾਤੁਸ ਨੇ ਆਗਿਆ ਦੇ ਦਿੱਤੀ। ਸੋ ਉਹ ਆਇਆ ਅਤੇ ਉਸ ਦੀ ਲਾਸ਼ ਲੈ ਗਿਆ।
39
ਨਿਕੁਦੇਮੁਸ ਵੀ, ਜੋ ਪਹਿਲਾਂ ਰਾਤ ਨੂੰ ਉਸ ਕੋਲ ਆਇਆ ਸੀ, ਲਗਭਗ ਤੇਤੀ ਕਿੱਲੋ ਗੰਧਰਸ ਅਤੇ ਊਦ ਦਾ ਮਿਸ਼ਰਣ ਲੈ ਕੇ ਆਇਆ।
40
ਫਿਰ ਉਨ੍ਹਾਂ ਯਿਸੂ ਦੀ ਲਾਸ਼ ਨੂੰ ਲਿਆ ਅਤੇ ਯਹੂਦੀਆਂ ਦੇ ਦਫ਼ਨਾਉਣ ਦੀ ਰੀਤ ਅਨੁਸਾਰ ਉਸ ਨੂੰ ਖੁਸ਼ਬੂਦਾਰ ਮਸਾਲੇ ਨਾਲ ਮਲਮਲ ਦੇ ਕੱਪੜੇ ਵਿੱਚ ਲਪੇਟਿਆ।
41
ਉਸ ਥਾਂ 'ਤੇ ਜਿੱਥੇ ਉਸ ਨੂੰ ਸਲੀਬ 'ਤੇ ਚੜ੍ਹਾਇਆ ਗਿਆ, ਇੱਕ ਬਾਗ ਸੀ ਅਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ ਜਿਸ ਵਿੱਚ ਅਜੇ ਤੱਕ ਕੋਈ ਨਹੀਂ ਰੱਖਿਆ ਗਿਆ ਸੀ।
42
ਸੋ ਯਹੂਦੀਆਂ ਦਾ ਤਿਆਰੀ ਦਾ ਦਿਨ ਹੋਣ ਕਰਕੇ ਉਨ੍ਹਾਂ ਯਿਸੂ ਨੂੰ ਉਸ ਕਬਰ ਵਿੱਚ ਰੱਖ ਦਿੱਤਾ ਕਿਉਂਕਿ ਉਹ ਕਬਰ ਨੇੜੇ ਸੀ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21