bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 5
John 5
Punjabi Standard Bible (Punjabi Standard Bible) 2023
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 6 →
1
ਇਸ ਤੋਂ ਬਾਅਦ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ।
2
ਯਰੂਸ਼ਲਮ ਵਿੱਚ ਭੇਡ ਫਾਟਕ ਦੇ ਕੋਲ ਇੱਕ ਤਲਾਬ ਹੈ ਜੋ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਕਹਾਉਂਦਾ ਹੈ, ਜਿਸ ਦੇ ਪੰਜ ਦਲਾਨ ਹਨ।
3
ਉਨ੍ਹਾਂ ਵਿੱਚ ਬਹੁਤ ਸਾਰੇ ਬਿਮਾਰ, ਅੰਨ੍ਹੇ, ਲੰਗੜੇ ਅਤੇ ਸੁੱਕੇ ਅੰਗ ਵਾਲੇ [ਪਾਣੀ ਦੇ ਹਿੱਲਣ ਦੀ ਉਡੀਕ ਵਿੱਚ] ਪਏ ਰਹਿੰਦੇ ਸਨ।
4
[ਕਿਉਂਕਿ ਸਮੇਂ-ਸਮੇਂ 'ਤੇ ਸਵਰਗਦੂਤ ਤਲਾਬ ਵਿੱਚ ਉੱਤਰ ਕੇ ਪਾਣੀ ਨੂੰ ਹਿਲਾਉਂਦਾ ਸੀ। ਪਾਣੀ ਹਿਲਦੇ ਸਮੇਂ ਜਿਹੜਾ ਰੋਗੀ ਪਹਿਲਾਂ ਉੱਤਰ ਜਾਂਦਾ ਸੀ ਉਹ ਚੰਗਾ ਹੋ ਜਾਂਦਾ ਸੀ, ਭਾਵੇਂ ਉਸ ਨੂੰ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ।]
5
ਉੱਥੇ ਇੱਕ ਮਨੁੱਖ ਸੀ ਜੋ ਅਠੱਤੀਆਂ ਸਾਲਾਂ ਤੋਂ ਬਿਮਾਰ ਸੀ।
6
ਯਿਸੂ ਨੇ ਉਸ ਨੂੰ ਪਿਆ ਹੋਇਆ ਵੇਖਿਆ ਅਤੇ ਇਹ ਜਾਣ ਕੇ ਜੋ ਉਸ ਨੂੰ ਪਹਿਲਾਂ ਹੀ ਬਹੁਤ ਸਮਾਂ ਹੋ ਗਿਆ ਹੈ, ਉਸ ਨੂੰ ਕਿਹਾ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?”
7
ਉਸ ਬਿਮਾਰ ਨੇ ਉਸ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਮੇਰੇ ਕੋਲ ਕੋਈ ਮਨੁੱਖ ਨਹੀਂ ਹੈ ਕਿ ਜਦੋਂ ਪਾਣੀ ਹਿਲਾਇਆ ਜਾਵੇ ਤਾਂ ਉਹ ਮੈਨੂੰ ਤਲਾਬ ਵਿੱਚ ਉਤਾਰੇ! ਪਰ ਜਦੋਂ ਮੈਂ ਜਾਂਦਾ ਹਾਂ ਮੇਰੇ ਤੋਂ ਪਹਿਲਾਂ ਕੋਈ ਹੋਰ ਉੱਤਰ ਜਾਂਦਾ ਹੈ।”
8
ਯਿਸੂ ਨੇ ਉਸ ਨੂੰ ਕਿਹਾ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ-ਫਿਰ।”
9
ਉਹ ਮਨੁੱਖ ਉਸੇ ਵੇਲੇ ਚੰਗਾ ਹੋ ਗਿਆ ਅਤੇ ਆਪਣਾ ਬਿਸਤਰਾ ਚੁੱਕ ਕੇ ਚੱਲਣ-ਫਿਰਨ ਲੱਗਾ। ਇਹ ਦਿਨ ਸਬਤ ਦਾ ਦਿਨ ਸੀ
10
ਅਤੇ ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਵਿਅਕਤੀ ਨੂੰ ਕਿਹਾ, “ਇਹ ਸਬਤ ਦਾ ਦਿਨ ਹੈ, ਇਸ ਕਰਕੇ ਤੈਨੂੰ ਆਪਣਾ ਬਿਸਤਰਾ ਚੁੱਕਣਾ ਯੋਗ ਨਹੀਂ ਹੈ।”
11
ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਿਸ ਨੇ ਮੈਨੂੰ ਚੰਗਾ ਕੀਤਾ ਓਸੇ ਨੇ ਮੈਨੂੰ ਕਿਹਾ, ‘ਆਪਣਾ ਬਿਸਤਰਾ ਚੁੱਕ ਅਤੇ ਚੱਲ-ਫਿਰ’।”
12
ਉਨ੍ਹਾਂ ਨੇ ਉਸ ਤੋਂ ਪੁੱਛਿਆ, “ਕੌਣ ਹੈ ਉਹ ਮਨੁੱਖ ਜਿਸ ਨੇ ਤੈਨੂੰ ਕਿਹਾ, ‘ਆਪਣਾ ਬਿਸਤਰਾ ਚੁੱਕ ਅਤੇ ਚੱਲ-ਫਿਰ’?”
13
ਪਰ ਜਿਹੜਾ ਚੰਗਾ ਹੋਇਆ ਸੀ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਕਿਉਂਕਿ ਭੀੜ ਹੋਣ ਕਰਕੇ ਯਿਸੂ ਉਸ ਥਾਂ ਤੋਂ ਚੁੱਪਚਾਪ ਨਿੱਕਲ ਗਿਆ ਸੀ।
14
ਇਸ ਤੋਂ ਬਾਅਦ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਕਿਹਾ, “ਵੇਖ, ਤੂੰ ਚੰਗਾ ਹੋ ਗਿਆ ਹੈਂ! ਹੁਣ ਪਾਪ ਨਾ ਕਰੀਂ, ਕਿਤੇ ਅਜਿਹਾ ਨਾ ਹੋਵੇ ਕਿ ਤੇਰੇ ਨਾਲ ਇਸ ਤੋਂ ਵੀ ਕੁਝ ਬੁਰਾ ਹੋ ਜਾਵੇ।”
15
ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਸ ਨੇ ਉਸ ਨੂੰ ਚੰਗਾ ਕੀਤਾ, ਉਹ ਯਿਸੂ ਹੈ।
16
ਯਹੂਦੀ ਯਿਸੂ ਨੂੰ ਇਸ ਕਾਰਨ ਸਤਾਉਣ ਲੱਗੇ ਕਿਉਂਕਿ ਉਹ ਸਬਤ ਦੇ ਦਿਨ ਇਹ ਕੰਮ ਕਰਦਾ ਸੀ।
17
ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੇਰਾ ਪਿਤਾ ਹੁਣ ਤੱਕ ਕੰਮ ਕਰਦਾ ਹੈ ਅਤੇ ਮੈਂ ਵੀ ਕਰ ਰਿਹਾ ਹਾਂ।”
18
ਸੋ ਯਹੂਦੀ ਉਸ ਨੂੰ ਮਾਰ ਸੁੱਟਣ ਦੀ ਹੋਰ ਜ਼ਿਆਦਾ ਤਾਕ ਵਿੱਚ ਰਹਿਣ ਲੱਗੇ, ਕਿਉਂਕਿ ਉਹ ਨਾ ਕੇਵਲ ਸਬਤ ਦੇ ਦਿਨ ਦੀ ਉਲੰਘਣਾ ਕਰ ਰਿਹਾ ਸੀ, ਸਗੋਂ ਪਰਮੇਸ਼ਰ ਨੂੰ ਆਪਣਾ ਪਿਤਾ ਕਹਿ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਤੁੱਲ ਬਣਾਉਂਦਾ ਸੀ।
19
ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ ਪਰ ਉਹੀ ਜੋ ਪਿਤਾ ਨੂੰ ਕਰਦਿਆਂ ਵੇਖਦਾ ਹੈ, ਕਿਉਂਕਿ ਜੋ ਪਿਤਾ ਕਰਦਾ ਹੈ, ਪੁੱਤਰ ਵੀ ਉਹੀ ਕਰਦਾ ਹੈ।
20
ਕਿਉਂਕਿ ਪਿਤਾ ਪੁੱਤਰ ਨਾਲ ਪ੍ਰੀਤ ਰੱਖਦਾ ਹੈ ਅਤੇ ਜੋ ਉਹ ਆਪ ਕਰਦਾ ਹੈ ਉਹ ਸਭ ਪੁੱਤਰ ਨੂੰ ਵਿਖਾਉਂਦਾ ਹੈ ਅਤੇ ਉਹ ਉਸ ਨੂੰ ਇਨ੍ਹਾਂ ਨਾਲੋਂ ਵੀ ਵੱਡੇ ਕੰਮ ਵਿਖਾਵੇਗਾ ਕਿ ਤੁਸੀਂ ਅਚਰਜ ਹੋਵੋ।
21
ਕਿਉਂਕਿ ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਉਠਾਉਂਦਾ ਅਤੇ ਜੀਵਨ ਦਿੰਦਾ ਹੈ ਉਸੇ ਤਰ੍ਹਾਂ ਪੁੱਤਰ ਵੀ ਜਿਨ੍ਹਾਂ ਨੂੰ ਚਾਹੁੰਦਾ, ਜੀਵਨ ਦਿੰਦਾ ਹੈ।
22
ਕਿਉਂਕਿ ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ ਪਰ ਉਸ ਨੇ ਨਿਆਂ ਦਾ ਸਾਰਾ ਅਧਿਕਾਰ ਪੁੱਤਰ ਨੂੰ ਸੌਂਪ ਦਿੱਤਾ ਹੈ,
23
ਤਾਂਕਿ ਸਭ ਪੁੱਤਰ ਦਾ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ। ਜਿਹੜਾ ਪੁੱਤਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਜਿਸ ਨੇ ਉਸ ਨੂੰ ਭੇਜਿਆ ਹੈ, ਆਦਰ ਨਹੀਂ ਕਰਦਾ।
24
“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਮੇਰਾ ਵਚਨ ਸੁਣਦਾ ਅਤੇ ਮੇਰੇ ਭੇਜਣ ਵਾਲੇ 'ਤੇ ਵਿਸ਼ਵਾਸ ਕਰਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ, ਸਗੋਂ ਉਹ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚਿਆ ਹੈ।
25
ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ ਸਗੋਂ ਹੁਣੇ ਹੈ, ਜਦੋਂ ਮੁਰਦੇ ਪਰਮੇਸ਼ਰ ਦੇ ਪੁੱਤਰ ਦੀ ਅਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜੀਉਣਗੇ।
26
ਕਿਉਂਕਿ ਜਿਸ ਤਰ੍ਹਾਂ ਪਿਤਾ ਆਪਣੇ ਵਿੱਚ ਜੀਵਨ ਰੱਖਦਾ ਹੈ, ਉਸੇ ਤਰ੍ਹਾਂ ਉਸ ਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਕਿ ਆਪਣੇ ਵਿੱਚ ਜੀਵਨ ਰੱਖੇ
27
ਅਤੇ ਉਸ ਨੂੰ ਨਿਆਂ ਕਰਨ ਦਾ ਅਧਿਕਾਰ ਵੀ ਦਿੱਤਾ, ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ।
28
ਇਸ ਗੱਲ 'ਤੇ ਹੈਰਾਨ ਨਾ ਹੋਵੋ; ਕਿਉਂਕਿ ਉਹ ਸਮਾਂ ਆ ਰਿਹਾ ਹੈ ਜਿਸ ਵਿੱਚ ਉਹ ਸਾਰੇ ਜਿਹੜੇ ਕਬਰਾਂ ਵਿੱਚ ਹਨ, ਉਸ ਦੀ ਅਵਾਜ਼ ਸੁਣਨਗੇ ਅਤੇ ਬਾਹਰ ਨਿੱਕਲ ਆਉਣਗੇ;
29
ਜਿਨ੍ਹਾਂ ਨੇ ਭਲਾਈ ਕੀਤੀ ਹੈ ਉਹ ਜੀਵਨ ਦੇ ਪੁਨਰ-ਉਥਾਨ ਲਈ ਅਤੇ ਜਿਨ੍ਹਾਂ ਨੇ ਬੁਰਾਈ ਕੀਤੀ ਹੈ ਉਹ ਨਿਆਂ ਦੇ ਪੁਨਰ-ਉਥਾਨ ਲਈ।
30
“ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ; ਜਿਹੋ ਜਿਹਾ ਮੈਂ ਸੁਣਦਾ ਹਾਂ, ਉਹੋ ਜਿਹਾ ਨਿਆਂ ਕਰਦਾ ਹਾਂ ਅਤੇ ਮੇਰਾ ਨਿਆਂ ਸੱਚਾ ਹੈ ਕਿਉਂਕਿ ਮੈਂ ਆਪਣੀ ਇੱਛਾ ਨਹੀਂ, ਸਗੋਂ ਆਪਣੇ ਭੇਜਣ ਵਾਲੇ ਦੀ ਇੱਛਾ ਚਾਹੁੰਦਾ ਹਾਂ।
31
“ਜੇ ਮੈਂ ਆਪਣੇ ਵਿਖੇ ਆਪੇ ਗਵਾਹੀ ਦੇਵਾਂ ਤਾਂ ਮੇਰੀ ਗਵਾਹੀ ਸੱਚੀ ਨਹੀਂ।
32
ਇੱਕ ਹੋਰ ਹੈ ਜੋ ਮੇਰੇ ਵਿਖੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੋ ਗਵਾਹੀ ਉਹ ਮੇਰੇ ਵਿਖੇ ਦਿੰਦਾ ਹੈ, ਸੱਚੀ ਹੈ।
33
ਤੁਸੀਂ ਆਪਣੇ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਦੀ ਗਵਾਹੀ ਦਿੱਤੀ ਹੈ।
34
ਪਰ ਮੈਨੂੰ ਮਨੁੱਖ ਦੀ ਗਵਾਹੀ ਦੀ ਲੋੜ ਨਹੀਂ ਹੈ। ਮੈਂ ਇਹ ਗੱਲਾਂ ਇਸ ਲਈ ਕਹਿੰਦਾ ਹਾਂ ਕਿ ਤੁਸੀਂ ਬਚਾਏ ਜਾਓ।
35
ਯੂਹੰਨਾ ਬਲਦਾ ਅਤੇ ਚਾਨਣ ਦਿੰਦਾ ਹੋਇਆ ਦੀਵਾ ਸੀ ਅਤੇ ਤੁਹਾਨੂੰ ਕੁਝ ਸਮੇਂ ਲਈ ਉਸ ਦੇ ਚਾਨਣ ਵਿੱਚ ਮਗਨ ਹੋਣਾ ਚੰਗਾ ਲੱਗਾ।
36
ਪਰ ਜੋ ਗਵਾਹੀ ਮੇਰੇ ਕੋਲ ਹੈ ਉਹ ਯੂਹੰਨਾ ਦੀ ਗਵਾਹੀ ਤੋਂ ਵੱਡੀ ਹੈ, ਕਿਉਂਕਿ ਜਿਹੜੇ ਕੰਮ ਪਿਤਾ ਨੇ ਮੈਨੂੰ ਪੂਰੇ ਕਰਨ ਲਈ ਸੌਂਪੇ ਹਨ ਅਰਥਾਤ ਉਹ ਕੰਮ ਜੋ ਮੈਂ ਕਰਦਾ ਹਾਂ, ਮੇਰੇ ਵਿਖੇ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਭੇਜਿਆ ਹੈ
37
ਅਤੇ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ, ਓਸੇ ਨੇ ਮੇਰੇ ਵਿਖੇ ਗਵਾਹੀ ਦਿੱਤੀ ਹੈ। ਤੁਸੀਂ ਨਾ ਤਾਂ ਕਦੇ ਉਸ ਦੀ ਅਵਾਜ਼ ਸੁਣੀ ਅਤੇ ਨਾ ਹੀ ਉਸ ਦਾ ਸਰੂਪ ਵੇਖਿਆ ਹੈ।
38
ਉਸ ਦਾ ਵਚਨ ਤੁਹਾਡੇ ਵਿੱਚ ਬਣਿਆ ਨਹੀਂ ਰਹਿੰਦਾ, ਕਿਉਂਕਿ ਜਿਸ ਨੂੰ ਉਸ ਨੇ ਭੇਜਿਆ ਹੈ ਤੁਸੀਂ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ।
39
ਤੁਸੀਂ ਲਿਖਤਾਂ ਵਿੱਚ ਭਾਲਦੇ ਹੋ, ਕਿਉਂਕਿ ਤੁਸੀਂ ਸੋਚਦੇ ਹੋ ਕਿ ਸਦੀਪਕ ਜੀਵਨ ਇਨ੍ਹਾਂ ਵਿੱਚ ਮਿਲਦਾ ਹੈ। ਇਹੋ ਹਨ ਜੋ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ।
40
ਫਿਰ ਵੀ ਤੁਸੀਂ ਜੀਵਨ ਪਾਉਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ।
41
“ਮੈਂ ਮਨੁੱਖਾਂ ਤੋਂ ਵਡਿਆਈ ਨਹੀਂ ਲੈਂਦਾ।
42
ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਪਰਮੇਸ਼ਰ ਦਾ ਪਿਆਰ ਤੁਹਾਡੇ ਵਿੱਚ ਨਹੀਂ ਹੈ।
43
ਮੈਂ ਆਪਣੇ ਪਿਤਾ ਦੇ ਨਾਮ 'ਤੇ ਆਇਆ ਹਾਂ ਅਤੇ ਤੁਸੀਂ ਮੈਨੂੰ ਸਵੀਕਾਰ ਨਹੀਂ ਕਰਦੇ। ਜੇ ਕੋਈ ਹੋਰ ਆਪਣੇ ਨਾਮ 'ਤੇ ਆਵੇ ਤਾਂ ਤੁਸੀਂ ਉਸ ਨੂੰ ਸਵੀਕਾਰ ਕਰ ਲਵੋਗੇ।
44
ਤੁਸੀਂ ਜਿਹੜੇ ਇੱਕ ਦੂਜੇ ਤੋਂ ਵਡਿਆਈ ਲੈਂਦੇ ਹੋ ਅਤੇ ਉਹ ਵਡਿਆਈ ਨਹੀਂ ਚਾਹੁੰਦੇ ਜੋ ਇੱਕੋ-ਇੱਕ ਪਰਮੇਸ਼ਰ ਤੋਂ ਹੈ, ਕਿਵੇਂ ਵਿਸ਼ਵਾਸ ਕਰ ਸਕਦੇ ਹੋ?
45
ਇਹ ਨਾ ਸਮਝੋ ਕਿ ਮੈਂ ਪਿਤਾ ਅੱਗੇ ਤੁਹਾਡੇ 'ਤੇ ਦੋਸ਼ ਲਾਵਾਂਗਾ। ਤੁਹਾਡੇ 'ਤੇ ਦੋਸ਼ ਲਾਉਣ ਵਾਲਾ ਮੂਸਾ ਹੈ ਜਿਸ ਉੱਤੇ ਤੁਸੀਂ ਆਸ ਰੱਖੀ ਹੋਈ ਹੈ।
46
ਕਿਉਂਕਿ ਜੇ ਤੁਸੀਂ ਮੂਸਾ 'ਤੇ ਵਿਸ਼ਵਾਸ ਕਰਦੇ ਤਾਂ ਮੇਰੇ 'ਤੇ ਵੀ ਵਿਸ਼ਵਾਸ ਕਰਦੇ, ਕਿਉਂਕਿ ਉਸ ਨੇ ਮੇਰੇ ਵਿਖੇ ਲਿਖਿਆ ਹੈ।
47
ਪਰ ਜੇ ਤੁਸੀਂ ਉਸ ਦੀਆਂ ਲਿਖਤਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੇਰੀਆਂ ਗੱਲਾਂ ਉੱਤੇ ਕਿਵੇਂ ਵਿਸ਼ਵਾਸ ਕਰੋਗੇ?”
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 6 →
All chapters:
1
2
3
4
5
6
7
8
9
10
11
12
13
14
15
16
17
18
19
20
21