bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
John 13
John 13
Punjabi Standard Bible (Punjabi Standard Bible) 2023
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 14 →
1
ਹੁਣ ਪਸਾਹ ਦੇ ਤਿਉਹਾਰ ਤੋਂ ਪਹਿਲਾਂ ਜਦੋਂ ਯਿਸੂ ਨੇ ਇਹ ਜਾਣ ਲਿਆ ਕਿ ਮੇਰਾ ਇਸ ਸੰਸਾਰ ਨੂੰ ਛੱਡ ਕੇ ਪਿਤਾ ਕੋਲ ਜਾਣ ਦਾ ਸਮਾਂ ਆ ਪਹੁੰਚਿਆ ਹੈ, ਤਾਂ ਆਪਣੇ ਲੋਕਾਂ ਨੂੰ ਜੋ ਸੰਸਾਰ ਵਿੱਚ ਸਨ ਜਿਸ ਤਰ੍ਹਾਂ ਪਿਆਰ ਕਰਦਾ ਸੀ, ਅੰਤ ਤੱਕ ਉਸੇ ਤਰ੍ਹਾਂ ਪਿਆਰ ਕਰਦਾ ਰਿਹਾ।
2
ਭੋਜਨ ਕਰਦੇ ਸਮੇਂ ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਦੇ ਦਿਲ ਵਿੱਚ ਇਹ ਪਾ ਚੁੱਕਾ ਸੀ ਕਿ ਉਹ ਉਸ ਨੂੰ ਫੜਵਾ ਦੇਵੇ।
3
ਯਿਸੂ ਇਹ ਜਾਣ ਕੇ ਜੋ ਪਿਤਾ ਨੇ ਸਭ ਕੁਝ ਮੇਰੇ ਹੱਥਾਂ ਵਿੱਚ ਦੇ ਦਿੱਤਾ ਹੈ ਅਤੇ ਮੈਂ ਪਰਮੇਸ਼ਰ ਕੋਲੋਂ ਆਇਆ ਹਾਂ ਤੇ ਪਰਮੇਸ਼ਰ ਕੋਲ ਜਾਂਦਾ ਹਾਂ,
4
ਭੋਜਨ ਤੋਂ ਉੱਠਿਆ ਅਤੇ ਆਪਣੇ ਬਾਹਰੀ ਵਸਤਰ ਉਤਾਰ ਕੇ ਪਾਸੇ ਰੱਖੇ ਅਤੇ ਪਰਨਾ ਲੈ ਕੇ ਆਪਣਾ ਲੱਕ ਬੰਨ੍ਹਿਆ।
5
ਫਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਉਸ ਨੇ ਲੱਕ ਨੂੰ ਬੰਨ੍ਹਿਆ ਹੋਇਆ ਸੀ, ਪੂੰਝਣ ਲੱਗਾ।
6
ਜਦੋਂ ਉਹ ਸ਼ਮਊਨ ਪਤਰਸ ਦੇ ਕੋਲ ਆਇਆ ਤਾਂ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਤੂੰ ਮੇਰੇ ਪੈਰ ਧੋਂਦਾ ਹੈਂ?”
7
ਯਿਸੂ ਨੇ ਉਸ ਨੂੰ ਕਿਹਾ, “ਜੋ ਮੈਂ ਕਰਦਾ ਹਾਂ ਤੂੰ ਹੁਣ ਨਹੀਂ ਸਮਝਦਾ, ਪਰ ਬਾਅਦ ਵਿੱਚ ਇਸ ਨੂੰ ਸਮਝੇਂਗਾ।”
8
ਪਤਰਸ ਨੇ ਕਿਹਾ, “ਤੂੰ ਮੇਰੇ ਪੈਰ ਕਦੇ ਨਾ ਧੋਵੇਂਗਾ।” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇ ਮੈਂ ਤੇਰੇ ਪੈਰ ਨਾ ਧੋਵਾਂ ਤਾਂ ਮੇਰੇ ਨਾਲ ਤੇਰੀ ਕੋਈ ਸਾਂਝ ਨਹੀਂ ਹੈ।”
9
ਸ਼ਮਊਨ ਪਤਰਸ ਨੇ ਕਿਹਾ, “ਪ੍ਰਭੂ ਜੀ, ਫਿਰ ਕੇਵਲ ਮੇਰੇ ਪੈਰ ਹੀ ਨਹੀਂ, ਸਗੋਂ ਹੱਥ ਅਤੇ ਸਿਰ ਵੀ ਧੋ ਦੇ।”
10
ਯਿਸੂ ਨੇ ਉਸ ਨੂੰ ਕਿਹਾ, “ਜੋ ਨਹਾ ਚੁੱਕਾ ਹੈ ਉਸ ਨੂੰ ਪੈਰਾਂ ਤੋਂ ਇਲਾਵਾ ਕੁਝ ਧੋਣ ਦੀ ਜ਼ਰੂਰਤ ਨਹੀਂ, ਸਗੋਂ ਉਹ ਪੂਰਾ ਸ਼ੁੱਧ ਹੈ; ਤੁਸੀਂ ਸ਼ੁੱਧ ਹੋ ਪਰ ਸਾਰੇ ਨਹੀਂ।”
11
ਉਹ ਆਪਣੇ ਫੜਵਾਉਣ ਵਾਲੇ ਨੂੰ ਜਾਣਦਾ ਸੀ; ਇਸੇ ਲਈ ਉਸ ਨੇ ਕਿਹਾ, “ਤੁਸੀਂ ਸਾਰੇ ਸ਼ੁੱਧ ਨਹੀਂ ਹੋ।”
12
ਜਦੋਂ ਉਹ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਆਪਣੇ ਬਾਹਰੀ ਵਸਤਰ ਪਹਿਨ ਕੇ ਫੇਰ ਭੋਜਨ ਕਰਨ ਬੈਠ ਗਿਆ। ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ?
13
ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿ ਕੇ ਬੁਲਾਉਂਦੇ ਹੋ; ਤੁਸੀਂ ਠੀਕ ਹੀ ਕਹਿੰਦੇ ਹੋ, ਕਿਉਂਕਿ ਮੈਂ ਹਾਂ।
14
ਸੋ ਜੇ ਮੈਂ ਗੁਰੂ ਅਤੇ ਪ੍ਰਭੂ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ।
15
ਕਿਉਂਕਿ ਮੈਂ ਤੁਹਾਨੂੰ ਇੱਕ ਨਮੂਨਾ ਦੇ ਦਿੱਤਾ ਹੈ, ਤਾਂਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਕਰੋ।
16
ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਦਾਸ ਆਪਣੇ ਮਾਲਕ ਤੋਂ ਵੱਡਾ ਨਹੀਂ ਅਤੇ ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ।
17
ਜੇ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ ਅਤੇ ਇਨ੍ਹਾਂ ਦੀ ਪਾਲਣਾ ਵੀ ਕਰਦੇ ਹੋ ਤਾਂ ਤੁਸੀਂ ਧੰਨ ਹੋ।
18
ਮੈਂ ਤੁਹਾਡੇ ਸਾਰਿਆਂ ਬਾਰੇ ਨਹੀਂ ਕਹਿੰਦਾ; ਮੈਂ ਜਾਣਦਾ ਹਾਂ ਕਿ ਮੈਂ ਕਿਨ੍ਹਾਂ ਨੂੰ ਚੁਣਿਆ ਹੈ, ਪਰ ਇਸ ਲਈ ਕਿ ਲਿਖਤ ਪੂਰੀ ਹੋਵੇ, ‘ਜੋ ਮੇਰੀ ਰੋਟੀ ਖਾਂਦਾ ਹੈ, ਉਸੇ ਨੇ ਮੇਰੇ ਉੱਤੇ ਆਪਣੀ ਲੱਤ ਚੁੱਕੀ’।
19
“ਹੁਣ ਮੈਂ ਇਸ ਗੱਲ ਦੇ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਰਿਹਾ ਹਾਂ ਤਾਂਕਿ ਜਦੋਂ ਇਹ ਪੂਰੀ ਹੋਵੇ ਤਾਂ ਤੁਸੀਂ ਵਿਸ਼ਵਾਸ ਕਰੋ ਕਿ ਮੈਂ ਉਹੋ ਹਾਂ।
20
ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੋਈ ਮੇਰੇ ਭੇਜੇ ਹੋਏ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ।”
21
ਇਹ ਗੱਲਾਂ ਕਹਿ ਕੇ ਯਿਸੂ ਆਤਮਾ ਵਿੱਚ ਵਿਆਕੁਲ ਹੋਇਆ ਅਤੇ ਗਵਾਹੀ ਦੇ ਕੇ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।”
22
ਚੇਲੇ ਦੁਬਿਧਾ ਵਿੱਚ ਪਏ ਹੋਏ ਇੱਕ ਦੂਜੇ ਵੱਲ ਵੇਖਣ ਲੱਗੇ ਕਿ ਉਹ ਕਿਸ ਦੀ ਗੱਲ ਕਰ ਰਿਹਾ ਹੈ।
23
ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਯਿਸੂ ਦੀ ਛਾਤੀ 'ਤੇ ਢਾਸਣਾ ਲਾਇਆ ਹੋਇਆ ਸੀ।
24
ਇਸ ਲਈ ਸ਼ਮਊਨ ਪਤਰਸ ਨੇ ਉਸ ਨੂੰ ਇਸ਼ਾਰਾ ਕੀਤਾ ਕਿ ਪੁੱਛੇ ਕਿ ਉਹ ਕੌਣ ਹੈ ਜਿਸ ਦੀ ਉਹ ਗੱਲ ਕਰ ਰਿਹਾ ਹੈ।
25
ਤਦ ਉਸ ਨੇ ਉਸੇ ਤਰ੍ਹਾਂ ਯਿਸੂ ਦੀ ਛਾਤੀ 'ਤੇ ਢਾਸਣਾ ਲਾਏ ਹੋਏ ਉਸ ਨੂੰ ਕਿਹਾ, “ਪ੍ਰਭੂ ਜੀ, ਉਹ ਕੌਣ ਹੈ?”
26
ਯਿਸੂ ਨੇ ਉੱਤਰ ਦਿੱਤਾ, “ਜਿਸ ਨੂੰ ਮੈਂ ਬੁਰਕੀ ਡੁਬੋ ਕੇ ਦਿਆਂਗਾ, ਉਹੋ ਹੈ।” ਤਦ ਉਸ ਨੇ ਬੁਰਕੀ ਲਈ ਅਤੇ ਡੁਬੋ ਕੇ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਨੂੰ ਦਿੱਤੀ।
27
ਬੁਰਕੀ ਲੈਂਦੇ ਹੀ ਸ਼ੈਤਾਨ ਉਸ ਵਿੱਚ ਸਮਾ ਗਿਆ। ਤਦ ਯਿਸੂ ਨੇ ਉਸ ਨੂੰ ਕਿਹਾ, “ਜੋ ਤੂੰ ਕਰਨਾ ਹੈ ਛੇਤੀ ਕਰ।”
28
ਪਰ ਜਿਹੜੇ ਖਾਣ ਬੈਠੇ ਸਨ ਉਨ੍ਹਾਂ ਵਿੱਚੋਂ ਕਿਸੇ ਨੇ ਨਾ ਸਮਝਿਆ ਕਿ ਉਸ ਨੇ ਇਹ ਉਸ ਨੂੰ ਕਿਉਂ ਕਿਹਾ।
29
ਥੈਲੀ ਯਹੂਦਾ ਕੋਲ ਰਹਿੰਦੀ ਸੀ, ਇਸ ਲਈ ਕਈਆਂ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਸਾਨੂੰ ਜ਼ਰੂਰਤ ਹੈ ਖਰੀਦ ਲਿਆ, ਜਾਂ ਇਹ ਕਿ ਗਰੀਬਾਂ ਨੂੰ ਕੁਝ ਦੇ।
30
ਤਦ ਉਹ ਬੁਰਕੀ ਲੈਣ ਤੋਂ ਬਾਅਦ ਤੁਰੰਤ ਬਾਹਰ ਨਿੱਕਲ ਗਿਆ; ਇਹ ਰਾਤ ਦਾ ਸਮਾਂ ਸੀ।
31
ਜਦੋਂ ਉਹ ਬਾਹਰ ਨਿੱਕਲ ਗਿਆ ਤਾਂ ਯਿਸੂ ਨੇ ਕਿਹਾ, “ਹੁਣ ਮਨੁੱਖ ਦੇ ਪੁੱਤਰ ਦੀ ਮਹਿਮਾ ਹੋਈ ਅਤੇ ਉਸੇ ਵਿੱਚ ਪਰਮੇਸ਼ਰ ਦੀ ਮਹਿਮਾ ਹੋਈ।
32
ਜੇ ਉਸ ਵਿੱਚ ਪਰਮੇਸ਼ਰ ਦੀ ਮਹਿਮਾ ਹੋਈ ਹੈ ਤਾਂ ਪਰਮੇਸ਼ਰ ਵੀ ਆਪਣੇ ਵਿੱਚ ਉਸ ਦੀ ਮਹਿਮਾ ਕਰੇਗਾ, ਸਗੋਂ ਤੁਰੰਤ ਹੀ ਉਸ ਦੀ ਮਹਿਮਾ ਕਰੇਗਾ।
33
ਹੇ ਬੱਚਿਓ, ਹੁਣ ਥੋੜ੍ਹੀ ਦੇਰ ਮੈਂ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਲੱਭੋਗੇ ਅਤੇ ਜਿਵੇਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ, ਹੁਣ ਮੈਂ ਤੁਹਾਨੂੰ ਵੀ ਕਹਿੰਦਾ ਹਾਂ।
34
ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ; ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ।
35
ਜੇ ਤੁਸੀਂ ਆਪਸ ਵਿੱਚ ਪਿਆਰ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”
36
ਸ਼ਮਊਨ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ, ਤੂੰ ਕਿੱਥੇ ਜਾਂਦਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾਂਦਾ ਹਾਂ, ਉੱਥੇ ਤੂੰ ਹੁਣ ਮੇਰੇ ਪਿੱਛੇ ਨਹੀਂ ਆ ਸਕਦਾ, ਪਰ ਬਾਅਦ ਵਿੱਚ ਆਵੇਂਗਾ।”
37
ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ, ਹੁਣ ਮੈਂ ਤੇਰੇ ਪਿੱਛੇ ਕਿਉਂ ਨਹੀਂ ਆ ਸਕਦਾ? ਮੈਂ ਤੇਰੇ ਲਈ ਆਪਣੀ ਜਾਨ ਵੀ ਦਿਆਂਗਾ।”
38
ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਮੇਰੇ ਲਈ ਆਪਣੀ ਜਾਨ ਦੇਵੇਂਗਾ? ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਤਿੰਨ ਵਾਰ ਮੇਰਾ ਇਨਕਾਰ ਨਾ ਕਰ ਲਵੇਂ, ਮੁਰਗਾ ਬਾਂਗ ਨਾ ਦੇਵੇਗਾ।”
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21