bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 1
John 1
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 2 →
1
ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ । ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਰ ਸੀ ।
2
ਉਹ ਸ਼ੁਰੂ ਤੋਂ ਹੀ ਪਰਮੇਸ਼ਰ ਦੇ ਨਾਲ ਸੀ ।
3
ਸਭ ਚੀਜ਼ਾਂ ਦੀ ਰਚਨਾ ਪਰਮੇਸ਼ਰ ਨੇ ਉਸ ਦੇ ਰਾਹੀਂ ਕੀਤੀ । ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਦੇ ਬਿਨਾਂ ਨਾ ਰਚੀ ਗਈ ।
4
ਉਸ ਵਿੱਚ ਜੀਵਨ ਸੀ ਅਤੇ ਇਹ ਜੀਵਨ ਮਨੁੱਖਤਾ ਦਾ ਚਾਨਣ ਸੀ ।
5
ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਇਸ ਉੱਤੇ ਕਦੀ ਵੀ ਕਾਬੂ ਨਾ ਪਾਇਆ ।
6
ਪਰਮੇਸ਼ਰ ਨੇ ਆਪਣੇ ਇੱਕ ਆਦਮੀ ਨੂੰ ਭੇਜਿਆ ਜਿਸ ਦਾ ਨਾਂ ਯੂਹੰਨਾ ਸੀ ।
7
ਉਹ ਚਾਨਣ ਦੇ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਸਾਰੇ ਲੋਕ ਉਸ ਦੀ ਗਵਾਹੀ ਸੁਣ ਕੇ ਵਿਸ਼ਵਾਸ ਕਰਨ ।
8
ਉਹ ਆਪ ਤਾਂ ਚਾਨਣ ਨਹੀਂ ਸੀ ਪਰ ਚਾਨਣ ਦੇ ਬਾਰੇ ਗਵਾਹੀ ਦੇਣ ਦੇ ਲਈ ਆਇਆ ਸੀ ।
9
ਸੱਚਾ ਚਾਨਣ ਜੋ ਹਰ ਮਨੁੱਖ ਨੂੰ ਪ੍ਰਕਾਸ਼ਿਤ ਕਰਦਾ ਹੈ, ਸੰਸਾਰ ਵਿੱਚ ਆ ਰਿਹਾ ਸੀ ।
10
ਉਹ ਸੰਸਾਰ ਵਿੱਚ ਸਨ ਅਤੇ ਪਰਮੇਸ਼ਰ ਨੇ ਸਾਰਾ ਸੰਸਾਰ ਉਹਨਾਂ ਦੇ ਦੁਆਰਾ ਰਚਿਆ ਪਰ ਫਿਰ ਵੀ ਸੰਸਾਰ ਨੇ ਉਹਨਾਂ ਨੂੰ ਨਾ ਜਾਣਿਆ ।
11
ਉਹ ਆਪਣੇ ਲੋਕਾਂ ਕੋਲ ਆਏ ਪਰ ਉਹਨਾਂ ਦੇ ਆਪਣਿਆਂ ਨੇ ਉਹਨਾਂ ਨੂੰ ਸਵੀਕਾਰ ਨਾ ਕੀਤਾ ਅਤੇ ਉਹਨਾਂ ਵਿੱਚ ਵਿਸ਼ਵਾਸ ਨਾ ਕੀਤਾ ।
12
ਪਰ ਜਿੰਨਿਆਂ ਨੇ ਉਹਨਾਂ ਨੂੰ ਸਵੀਕਾਰ ਕੀਤਾ ਅਤੇ ਉਹਨਾਂ ਦੇ ਨਾਮ ਵਿੱਚ ਵਿਸ਼ਵਾਸ ਕੀਤਾ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ ।
13
ਉਹਨਾਂ ਦਾ ਜਨਮ ਨਾ ਲਹੂ ਤੋਂ, ਨਾ ਸਰੀਰਕ ਇੱਛਾ ਅਤੇ ਨਾ ਹੀ ਮਨੁੱਖ ਦੀ ਇੱਛਾ ਤੋਂ ਹੋਇਆ ਸਗੋਂ ਉਹ ਪਰਮੇਸ਼ਰ ਦੀ ਆਪਣੀ ਇੱਛਾ ਨਾਲ ਉਹਨਾਂ ਦੀ ਸੰਤਾਨ ਬਣੇ ।
14
ਸ਼ਬਦ ਨੇ ਦੇਹ ਧਾਰ ਕੇ ਸਾਡੇ ਵਿਚਕਾਰ ਵਾਸ ਕੀਤਾ । ਅਸੀਂ ਉਹਨਾਂ ਦਾ ਪ੍ਰਤਾਪ ਦੇਖਿਆ ਜਿਹੜਾ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ । ਇਹ ਪ੍ਰਤਾਪ ਉਹਨਾਂ ਨੂੰ ਪਿਤਾ ਦੇ ਇੱਕਲੌਤੇ ਪੁੱਤਰ ਹੋਣ ਦੇ ਕਾਰਨ ਮਿਲਿਆ ਸੀ ।
15
ਉਹਨਾਂ ਦੇ ਬਾਰੇ ਯੂਹੰਨਾ ਨੇ ਇਸ ਤਰ੍ਹਾਂ ਗਵਾਹੀ ਦਿੱਤੀ । ਯੂਹੰਨਾ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਇਹ ਉਹ ਹੀ ਹਨ ਜਿਹਨਾਂ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਬਾਅਦ ਆਉਣ ਵਾਲੇ ਮੇਰੇ ਤੋਂ ਮਹਾਨ ਹਨ, ਕਿਉਂਕਿ ਉਹ ਮੇਰੇ ਜਨਮ ਤੋਂ ਪਹਿਲਾਂ ਹੀ ਮੌਜੂਦ ਸਨ ।’”
16
ਅਸੀਂ ਸਾਰਿਆਂ ਨੇ ਉਹਨਾਂ ਦੀ ਭਰਪੂਰੀ ਵਿੱਚੋਂ ਬੇਅੰਤ ਕਿਰਪਾ ਪ੍ਰਾਪਤ ਕੀਤੀ ।
17
ਪਰਮੇਸ਼ਰ ਨੇ ਵਿਵਸਥਾ ਤਾਂ ਮੂਸਾ ਦੇ ਦੁਆਰਾ ਦਿੱਤੀ ਪਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਦੇ ਦੁਆਰਾ ਆਈ ।
18
ਪਰਮੇਸ਼ਰ ਨੂੰ ਕਦੀ ਕਿਸੇ ਨੇ ਨਹੀਂ ਦੇਖਿਆ, ਕੇਵਲ ਪਰਮੇਸ਼ਰ ਦੇ ਇੱਕਲੌਤੇ ਨੇ ਜੋ ਆਪ ਪਰਮੇਸ਼ਰ ਹੈ ਅਤੇ ਪਿਤਾ ਦੇ ਨਾਲ ਹੈ, ਉਹਨਾਂ ਨੇ ਹੀ ਪਿਤਾ ਨੂੰ ਸਾਡੇ ਉੱਤੇ ਪ੍ਰਗਟ ਕੀਤਾ ।
19
ਯੂਹੰਨਾ ਦੀ ਗਵਾਹੀ ਇਹ ਹੈ, ਜਦੋਂ ਯਰੂਸ਼ਲਮ ਤੋਂ ਯਹੂਦੀਆਂ ਨੇ ਪੁਰੋਹਿਤਾਂ ਅਤੇ ਹੈਕਲ ਦੇ ਸੇਵਾਦਾਰਾਂ ਨੂੰ ਭੇਜਿਆ ਕਿ ਉਹ ਯੂਹੰਨਾ ਕੋਲੋਂ ਪੁੱਛਣ, “ਤੂੰ ਕੌਣ ਹੈਂ?”
20
ਤਦ ਯੂਹੰਨਾ ਨੇ ਜਵਾਬ ਦੇਣ ਤੋਂ ਇਨਕਾਰ ਨਹੀਂ ਕੀਤਾ ਅਤੇ ਸਾਫ਼-ਸਾਫ਼ ਉੱਤਰ ਦਿੱਤਾ, “ਮੈਂ ਮਸੀਹ ਨਹੀਂ ਹਾਂ ।”
21
ਉਹਨਾਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ? ਕੀ ਤੂੰ ਏਲੀਯਾਹ ਨਬੀ ਹੈਂ?” ਯੂਹੰਨਾ ਨੇ ਕਿਹਾ, “ਨਹੀਂ ।” “ਕੀ ਤੂੰ ਆਉਣ ਵਾਲਾ ਨਬੀ ਹੈਂ?” ਉਸ ਨੇ ਉੱਤਰ ਦਿੱਤਾ, “ਨਹੀਂ ।”
22
ਤਦ ਉਹਨਾਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ? ਸਾਨੂੰ ਦੱਸ ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇ ਸਕੀਏ । ਤੂੰ ਆਪਣੇ ਬਾਰੇ ਕੀ ਕਹਿੰਦਾ ਹੈਂ?”
23
ਯੂਹੰਨਾ ਨੇ ਉੱਤਰ ਦਿੱਤਾ, “ਜਿਸ ਤਰ੍ਹਾਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੈ: ਮੈਂ ਉਜਾੜ ਵਿੱਚ ਪੁਕਾਰਨ ਵਾਲੇ ਦੀ ਆਵਾਜ਼ ਹਾਂ ਕਿ ਪ੍ਰਭੂ ਦਾ ਰਾਹ ਸਿੱਧਾ ਕਰੋ ।”
24
ਕੁਝ ਫ਼ਰੀਸੀ ਵੀ ਯੂਹੰਨਾ ਕੋਲ ਭੇਜੇ ਗਏ ਸਨ ।
25
ਉਹਨਾਂ ਨੇ ਯੂਹੰਨਾ ਤੋਂ ਪੁੱਛਿਆ, “ਜੇਕਰ ਤੂੰ ਮਸੀਹ ਨਹੀਂ ਹੈਂ, ਏਲੀਯਾਹ ਨਬੀ ਨਹੀਂ ਹੈਂ ਅਤੇ ਨਾ ਹੀ ਆਉਣ ਵਾਲਾ ਨਬੀ ਹੈਂ ਤਾਂ ਫਿਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ?”
26
ਯੂਹੰਨਾ ਨੇ ਉੱਤਰ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਹਾਂ ਪਰ ਤੁਹਾਡੇ ਵਿਚਕਾਰ ਇੱਕ ਉਹ ਖੜ੍ਹੇ ਹਨ ਜਿਹਨਾਂ ਨੂੰ ਤੁਸੀਂ ਨਹੀਂ ਪਛਾਣਦੇ ।
27
ਉਹ ਜੋ ਮੇਰੇ ਬਾਅਦ ਆ ਰਹੇ ਹਨ ਮੈਂ ਉਹਨਾਂ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ ।”
28
ਇਹ ਸਭ ਕੁਝ ਯਰਦਨ ਦਰਿਆ ਦੇ ਦੂਜੇ ਪਾਸੇ ਬੈਤਨੀਆ ਸ਼ਹਿਰ ਦੇ ਕੋਲ ਹੋਇਆ ਜਿੱਥੇ ਯੂਹੰਨਾ ਬਪਤਿਸਮਾ ਦੇ ਰਿਹਾ ਸੀ ।
29
ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਕਿਹਾ, “ਦੇਖੋ, ਪਰਮੇਸ਼ਰ ਦਾ ਮੇਮਣਾ ਜੋ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ!
30
ਇਹ ਉਹ ਹੀ ਹਨ ਜਿਹਨਾਂ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਬਾਅਦ ਆਉਣ ਵਾਲਾ ਇੱਕ ਆਦਮੀ ਮੇਰੇ ਤੋਂ ਮਹਾਨ ਹੈ; ਕਿਉਂਕਿ ਉਹ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਮੌਜੂਦ ਸੀ ।’
31
ਮੈਂ ਆਪ ਵੀ ਉਹਨਾਂ ਨੂੰ ਨਹੀਂ ਪਛਾਣਦਾ ਸੀ ਅਤੇ ਇਸੇ ਲਈ ਮੈਂ ਪਾਣੀ ਨਾਲ ਬਪਤਿਸਮਾ ਦਿੰਦਾ ਹੋਇਆ ਆਇਆ ਕਿ ਉਹ ਇਸਰਾਏਲ ਉੱਤੇ ਪ੍ਰਗਟ ਹੋ ਜਾਣ ।”
32
ਤਦ ਯੂਹੰਨਾ ਨੇ ਇਸ ਤਰ੍ਹਾਂ ਗਵਾਹੀ ਦਿੱਤੀ, “ਮੈਂ ਪਵਿੱਤਰ ਆਤਮਾ ਨੂੰ ਸਵਰਗ ਤੋਂ ਘੁੱਗੀ ਦੇ ਵਾਂਗ ਉਤਰਦੇ ਅਤੇ ਉਹਨਾਂ ਦੇ ਉੱਤੇ ਠਹਿਰਦੇ ਦੇਖਿਆ ।
33
ਮੈਂ ਉਹਨਾਂ ਨੂੰ ਨਹੀਂ ਪਛਾਣਦਾ ਸੀ ਪਰ ਪਰਮੇਸ਼ਰ ਜਿਹਨਾਂ ਨੇ ਮੈਨੂੰ ਪਾਣੀ ਦੇ ਨਾਲ ਬਪਤਿਸਮਾ ਦੇਣ ਲਈ ਭੇਜਿਆ ਸੀ ਕਿਹਾ, ‘ਤੂੰ ਪਵਿੱਤਰ ਆਤਮਾ ਨੂੰ ਉਤਰਦੇ ਅਤੇ ਇੱਕ ਆਦਮੀ ਉੱਤੇ ਠਹਿਰਦੇ ਦੇਖੇਂਗਾ । ਇਹ ਉਹ ਹੀ ਹਨ ਜੋ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਣਗੇ ।’
34
ਇਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਅਤੇ ਇਹ ਮੇਰੀ ਗਵਾਹੀ ਹੈ ਕਿ ਉਹ ਹੀ ਪਰਮੇਸ਼ਰ ਦੇ ਪੁੱਤਰ ਹਨ ।”
35
ਦੂਜੇ ਦਿਨ ਫਿਰ ਯੂਹੰਨਾ ਆਪਣੇ ਦੋ ਚੇਲਿਆਂ ਦੇ ਨਾਲ ਖੜ੍ਹਾ ਸੀ ।
36
ਯੂਹੰਨਾ ਨੇ ਯਿਸੂ ਨੂੰ ਜਾਂਦੇ ਹੋਏ ਦੇਖਿਆ ਅਤੇ ਕਿਹਾ, “ਦੇਖੋ, ਪਰਮੇਸ਼ਰ ਦਾ ਮੇਮਣਾ!”
37
ਦੋਨਾਂ ਚੇਲਿਆਂ ਨੇ ਯੂਹੰਨਾ ਨੂੰ ਇਹ ਕਹਿੰਦੇ ਸੁਣਿਆ ਅਤੇ ਉਹ ਯਿਸੂ ਦੇ ਪਿੱਛੇ ਚੱਲ ਪਏ ।
38
ਯਿਸੂ ਨੇ ਮੁੜ ਕੇ ਉਹਨਾਂ ਨੂੰ ਆਪਣੇ ਪਿੱਛੇ ਆਉਂਦੇ ਦੇਖਿਆ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਹਨਾਂ ਨੇ ਉੱਤਰ ਦਿੱਤਾ, “ਹੇ ਰੱਬੀ ” (ਭਾਵ ਗੁਰੂ ਜੀ), “ਤੁਸੀਂ ਕਿੱਥੇ ਰਹਿੰਦੇ ਹੋ?”
39
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਆਓ, ਅਤੇ ਦੇਖੋ ।” ਇਸ ਲਈ ਉਹ ਗਏ ਅਤੇ ਯਿਸੂ ਦੇ ਰਹਿਣ ਦੀ ਥਾਂ ਦੇਖੀ ਅਤੇ ਬਾਕੀ ਦਾ ਦਿਨ ਉਹਨਾਂ ਦੇ ਨਾਲ ਹੀ ਰਹੇ । (ਇਹ ਕੋਈ ਦੁਪਹਿਰ ਦੇ ਚਾਰ ਵਜੇ ਦਾ ਸਮਾਂ ਸੀ ।)
40
ਉਹਨਾਂ ਦੋਨਾਂ ਵਿੱਚੋਂ, ਜਿਹੜੇ ਯੂਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਚੱਲ ਪਏ ਸਨ, ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ ।
41
ਅੰਦ੍ਰਿਯਾਸ ਸਾਰਿਆਂ ਤੋਂ ਪਹਿਲਾਂ ਆਪਣੇ ਭਰਾ ਸ਼ਮਊਨ ਨੂੰ ਮਿਲਿਆ ਅਤੇ ਉਸ ਨੂੰ ਕਿਹਾ, “ਸਾਨੂੰ ਮਸੀਹ (ਭਾਵ ਪਰਮੇਸ਼ਰ ਦਾ ਮਸਹ ਕੀਤਾ ਹੋਇਆ) ਲੱਭ ਗਏ ਹਨ ।”
42
ਉਹ ਸ਼ਮਊਨ ਨੂੰ ਯਿਸੂ ਦੇ ਕੋਲ ਲੈ ਗਿਆ । ਯਿਸੂ ਨੇ ਸ਼ਮਊਨ ਨੂੰ ਬੜੇ ਧਿਆਨ ਨਾਲ ਦੇਖਿਆ ਅਤੇ ਕਿਹਾ, “ਤੂੰ ਯੂਹੰਨਾ ਦਾ ਪੁੱਤਰ ਹੈਂ, ਤੂੰ ਕੈਫ਼ਾਸ ਭਾਵ ਪਤਰਸ ਅਖਵਾਏਂਗਾ ।”
43
ਅਗਲੇ ਦਿਨ ਯਿਸੂ ਨੇ ਗਲੀਲ ਦੇ ਇਲਾਕੇ ਨੂੰ ਜਾਣ ਦਾ ਇਰਾਦਾ ਕੀਤਾ । ਉੱਥੇ ਉਹਨਾਂ ਨੂੰ ਫ਼ਿਲਿੱਪੁਸ ਮਿਲਿਆ । ਯਿਸੂ ਨੇ ਫ਼ਿਲਿੱਪੁਸ ਨੂੰ ਕਿਹਾ, “ਮੇਰੇ ਪਿੱਛੇ ਆ ।”
44
ਫ਼ਿਲਿੱਪੁਸ, ਅੰਦ੍ਰਿਯਾਸ ਅਤੇ ਪਤਰਸ ਦੇ ਸ਼ਹਿਰ ਬੈਤਸੈਦਾ ਦਾ ਰਹਿਣ ਵਾਲਾ ਸੀ ।
45
ਫਿਰ ਫ਼ਿਲਿੱਪੁਸ, ਨਥਾਨਿਏਲ ਨੂੰ ਮਿਲਿਆ ਅਤੇ ਉਸ ਨੂੰ ਕਿਹਾ, “ਜਿਹਨਾਂ ਦੇ ਬਾਰੇ ਮੂਸਾ ਨੇ ਵਿਵਸਥਾ ਵਿੱਚ ਲਿਖਿਆ ਹੈ ਅਤੇ ਨਬੀਆਂ ਨੇ ਵੀ ਲਿਖਿਆ ਹੈ, ਉਹ ਸਾਨੂੰ ਮਿਲ ਗਏ ਹਨ । ਉਹ ਯੂਸਫ਼ ਦੇ ਪੁੱਤਰ ਯਿਸੂ ਹਨ ਜੋ ਨਾਸਰਤ ਸ਼ਹਿਰ ਦੇ ਰਹਿਣ ਵਾਲੇ ਹਨ ।”
46
ਨਥਾਨਿਏਲ ਨੇ ਕਿਹਾ, “ਕੀ ਨਾਸਰਤ ਵਿੱਚੋਂ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ?” ਫ਼ਿਲਿੱਪੁਸ ਨੇ ਕਿਹਾ, “ਆ ਅਤੇ ਦੇਖ ।”
47
ਜਦੋਂ ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦੇ ਦੇਖਿਆ ਤਾਂ ਉਹਨਾਂ ਨੇ ਉਸ ਦੇ ਬਾਰੇ ਕਿਹਾ, “ਦੇਖੋ, ਸੱਚਾ ਇਸਰਾਏਲੀ ਜਿਸ ਵਿੱਚ ਕਿਸੇ ਤਰ੍ਹਾਂ ਦਾ ਕਪਟ ਨਹੀਂ ਹੈ!”
48
ਨਥਾਨਿਏਲ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ?” ਯਿਸੂ ਨੇ ਉੱਤਰ ਦਿੱਤਾ, “ਫ਼ਿਲਿੱਪੁਸ ਦੇ ਤੈਨੂੰ ਸੱਦਣ ਤੋਂ ਪਹਿਲਾਂ ਹੀ ਮੈਂ ਤੈਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਸੀ ।”
49
ਨਥਾਨਿਏਲ ਨੇ ਕਿਹਾ, “ਗੁਰੂ ਜੀ, ਤੁਸੀਂ ਪਰਮੇਸ਼ਰ ਦੇ ਪੁੱਤਰ ਹੋ! ਤੁਸੀਂ ਇਸਰਾਏਲ ਦੇ ਰਾਜਾ ਹੋ!”
50
ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਮੈਂ ਤੈਨੂੰ ਇਹ ਦੱਸਿਆ ਹੈ ਕਿ ਮੈਂ ਤੈਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਸੀ? ਤੂੰ ਇਸ ਤੋਂ ਵੀ ਵੱਡੇ ਵੱਡੇ ਕੰਮ ਦੇਖੇਂਗਾ ।”
51
ਫਿਰ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਤੁਸੀਂ ਸਵਰਗ ਨੂੰ ਖੁੱਲ੍ਹਾ ਹੋਇਆ ਦੇਖੋਗੇ ਅਤੇ ਪਰਮੇਸ਼ਰ ਦੇ ਸਵਰਗਦੂਤਾਂ ਨੂੰ ਉੱਪਰ ਚੜ੍ਹਦੇ ਅਤੇ ਮਨੁੱਖ ਦੇ ਪੁੱਤਰ ਦੇ ਉੱਤੇ ਉਤਰਦੇ ਦੇਖੋਗੇ ।”
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 2 →
All chapters:
1
2
3
4
5
6
7
8
9
10
11
12
13
14
15
16
17
18
19
20
21