bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 15
John 15
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 16 →
1
“ਮੈਂ ਅੰਗੂਰ ਦੀ ਸੱਚੀ ਵੇਲ ਹਾਂ ਅਤੇ ਮੇਰੇ ਪਿਤਾ ਮਾਲੀ ਹਨ ।
2
ਹਰ ਟਹਿਣੀ ਜਿਹੜੀ ਮੇਰੇ ਵਿੱਚ ਫਲ ਨਹੀਂ ਦਿੰਦੀ ਉਹ ਉਸ ਨੂੰ ਕੱਟ ਦਿੰਦੇ ਹਨ ਅਤੇ ਜਿਹੜੀ ਫਲ ਦਿੰਦੀ ਹੈ, ਉਸ ਨੂੰ ਛਾਂਟਦੇ ਹਨ ਕਿ ਉਹ ਹੋਰ ਜ਼ਿਆਦਾ ਫਲ ਦੇਵੇ ।
3
ਤੁਸੀਂ ਉਸ ਵਚਨ ਦੇ ਕਾਰਨ ਜਿਹੜਾ ਮੈਂ ਤੁਹਾਨੂੰ ਕਹਿ ਚੁੱਕਾ ਹਾਂ, ਪਹਿਲਾਂ ਹੀ ਸ਼ੁੱਧ ਹੋ ਚੁੱਕੇ ਹੋ ।
4
ਮੇਰੇ ਵਿੱਚ ਬਣੇ ਰਹੋ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ । ਜਿਸ ਤਰ੍ਹਾਂ ਟਹਿਣੀ ਜੇਕਰ ਵੇਲ ਵਿੱਚ ਨਾ ਬਣੀ ਰਹੇ ਤਾਂ ਉਹ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਜੇਕਰ ਤੁਸੀਂ ਮੇਰੇ ਵਿੱਚ ਨਾ ਬਣੇ ਰਹੋ ਤਾਂ ਫਲ ਨਹੀਂ ਦੇ ਸਕਦੇ ।
5
“ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ । ਜੋ ਮੇਰੇ ਵਿੱਚ ਬਣਿਆ ਰਹਿੰਦਾ ਹੈ, ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਬਹੁਤ ਫਲ ਦਿੰਦਾ ਹੈ । ਮੇਰੇ ਤੋਂ ਵੱਖ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ।
6
ਜੇਕਰ ਕੋਈ ਮੇਰੇ ਵਿੱਚ ਬਣਿਆ ਨਹੀਂ ਰਹਿੰਦਾ ਤਾਂ ਉਹ ਸੁੱਕੀ ਟਹਿਣੀ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ । ਫਿਰ ਲੋਕ ਸੁੱਕੀਆਂ ਟਹਿਣੀਆਂ ਨੂੰ ਇਕੱਠਾ ਕਰ ਕੇ ਅੱਗ ਵਿੱਚ ਸੁੱਟ ਦਿੰਦੇ ਹਨ ਅਤੇ ਉਹਨਾਂ ਨੂੰ ਸਾੜ ਦਿੰਦੇ ਹਨ ।
7
ਜੇਕਰ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਬਣੇ ਰਹਿਣ ਤਾਂ ਤੁਸੀਂ ਜੋ ਕੁਝ ਵੀ ਚਾਹੋ ਅਤੇ ਮੰਗੋ, ਤੁਹਾਡੇ ਲਈ ਹੋ ਜਾਵੇਗਾ ।
8
ਮੇਰੇ ਪਿਤਾ ਦੀ ਵਡਿਆਈ ਇਸੇ ਵਿੱਚ ਹੈ ਕਿ ਤੁਸੀਂ ਬਹੁਤਾ ਫਲ ਦੇਵੋ ਅਤੇ ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਗੇ ।
9
ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ । ਮੇਰੇ ਪਿਆਰ ਵਿੱਚ ਬਣੇ ਰਹੋ ।
10
ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨਦਾ ਹਾਂ ਅਤੇ ਉਹਨਾਂ ਦੇ ਪਿਆਰ ਵਿੱਚ ਬਣਿਆ ਰਹਿੰਦਾ ਹਾਂ ।
11
“ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਮੇਰਾ ਅਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਅਨੰਦ ਪੂਰਾ ਹੋਵੇ ।
12
ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ ।
13
ਇਸ ਤੋਂ ਵੱਧ ਕੇ ਹੋਰ ਕੋਈ ਪਿਆਰ ਨਹੀਂ ਕਿ ਕੋਈ ਆਪਣੇ ਮਿੱਤਰਾਂ ਦੇ ਲਈ ਆਪਣੀ ਜਾਨ ਦੇ ਦੇਵੇ ।
14
ਜੇਕਰ ਤੁਸੀਂ ਉਹ ਹੀ ਕਰੋ ਜੋ ਮੈਂ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ ।
15
ਹੁਣ ਤੋਂ ਮੈਂ ਤੁਹਾਨੂੰ ਦਾਸ ਨਹੀਂ ਕਹਾਂਗਾ; ਕਿਉਂਕਿ ਦਾਸ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ । ਮੈਂ ਤੁਹਾਨੂੰ ਮਿੱਤਰ ਕਿਹਾ ਹੈ ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ, ਤੁਹਾਨੂੰ ਦੱਸ ਦਿੱਤਾ ਹੈ ।
16
ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾਓ ਅਤੇ ਫਲਦਾਰ ਬਣੋ ਅਤੇ ਤੁਹਾਡਾ ਫਲ ਬਣਿਆ ਰਹੇ । ਫਿਰ ਤੁਸੀਂ ਜੋ ਕੁਝ ਮੇਰੇ ਨਾਮ ਵਿੱਚ ਪਿਤਾ ਦੇ ਕੋਲੋਂ ਮੰਗੋਗੇ ਉਹ ਤੁਹਾਨੂੰ ਦੇਣਗੇ ।
17
ਮੇਰਾ ਹੁਕਮ ਇਹ ਹੈ, ਇੱਕ ਦੂਜੇ ਨਾਲ ਪਿਆਰ ਕਰੋ ।”
18
“ਜੇਕਰ ਸੰਸਾਰ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੇ ਪਹਿਲਾਂ ਮੇਰੇ ਨਾਲ ਨਫ਼ਰਤ ਕੀਤੀ ਹੈ ।
19
ਜੇਕਰ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦਾ । ਪਰ ਤੁਸੀਂ ਸੰਸਾਰ ਦੇ ਨਹੀਂ ਹੋ । ਮੈਂ ਤੁਹਾਨੂੰ ਸੰਸਾਰ ਵਿੱਚੋਂ ਚੁਣ ਲਿਆ ਹੈ । ਇਸ ਲਈ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ ।
20
“ਯਾਦ ਰੱਖੋ, ਮੈਂ ਤੁਹਾਨੂੰ ਕੀ ਕਿਹਾ ਸੀ ‘ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ ।’ ਜੇਕਰ ਉਹਨਾਂ ਨੇ ਮੈਨੂੰ ਸਤਾਇਆ ਸੀ ਤਾਂ ਤੁਹਾਨੂੰ ਵੀ ਸਤਾਉਣਗੇ ਅਤੇ ਜੇਕਰ ਉਹਨਾਂ ਨੇ ਮੇਰਾ ਉਪਦੇਸ਼ ਮੰਨਿਆ ਸੀ ਤਾਂ ਤੁਹਾਡਾ ਵੀ ਮੰਨਣਗੇ ।
21
ਪਰ ਉਹ ਸਭ ਕੁਝ ਮੇਰੇ ਨਾਮ ਦੇ ਕਾਰਨ ਤੁਹਾਡੇ ਨਾਲ ਕਰਨਗੇ ਕਿਉਂਕਿ ਉਹ ਮੇਰੇ ਭੇਜਣ ਵਾਲੇ ਨੂੰ ਨਹੀਂ ਜਾਣਦੇ ।
22
ਉਹ ਪਾਪੀ ਨਾ ਠਹਿਰਦੇ ਜੇਕਰ ਮੈਂ ਨਾ ਆਉਂਦਾ ਅਤੇ ਉਹਨਾਂ ਦੇ ਨਾਲ ਗੱਲਾਂ ਨਾ ਕਰਦਾ ਪਰ ਹੁਣ ਉਹਨਾਂ ਦੇ ਕੋਲ ਆਪਣੇ ਪਾਪਾਂ ਦੇ ਲਈ ਕੋਈ ਬਹਾਨਾ ਨਹੀਂ ਹੈ ।
23
ਜੋ ਮੈਨੂੰ ਨਫ਼ਰਤ ਕਰਦਾ ਹੈ ਉਹ ਪਿਤਾ ਨੂੰ ਨਫ਼ਰਤ ਕਰਦਾ ਹੈ ।
24
ਜੇਕਰ ਮੈਂ ਉਹਨਾਂ ਵਿੱਚ ਉਹ ਕੰਮ ਨਾ ਕਰਦਾ ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ ਤਾਂ ਉਹ ਪਾਪੀ ਨਾ ਹੁੰਦੇ ਪਰ ਹੁਣ ਉਹ ਇਹ ਸਭ ਦੇਖ ਚੁੱਕੇ ਹਨ, ਫਿਰ ਵੀ ਉਹਨਾਂ ਨੇ ਸਾਨੂੰ ਦੋਨਾਂ ਨੂੰ, ਮੈਨੂੰ ਅਤੇ ਮੇਰੇ ਪਿਤਾ ਨੂੰ ਨਫ਼ਰਤ ਕੀਤੀ ਹੈ ।
25
ਇਹ ਇਸ ਲਈ ਹੋਇਆ ਕਿ ਉਹਨਾਂ ਦੀ ਵਿਵਸਥਾ ਦਾ ਇਹ ਵਚਨ ਪੂਰਾ ਹੋਵੇ, ‘ਉਹਨਾਂ ਨੇ ਮੇਰੇ ਨਾਲ ਬਿਨਾ ਕਾਰਨ ਨਫ਼ਰਤ ਕੀਤੀ ।’
26
“ਪਰ ਜਦੋਂ ਮਦਦਗਾਰ, ਸੱਚ ਦਾ ਆਤਮਾ ਆਵੇਗਾ ਜਿਸ ਨੂੰ ਮੈਂ ਪਿਤਾ ਦੇ ਕੋਲੋਂ ਤੁਹਾਡੇ ਕੋਲ ਭੇਜਾਂਗਾ ਜੋ ਪਿਤਾ ਵੱਲੋਂ ਹੈ, ਮੇਰੇ ਬਾਰੇ ਗਵਾਹੀ ਦੇਵੇਗਾ ।
27
ਤੁਸੀਂ ਵੀ ਮੇਰੀ ਗਵਾਹੀ ਦੇਵੋਗੇ ਕਿਉਂਕਿ ਤੁਸੀਂ ਮੇਰੇ ਨਾਲ ਸ਼ੁਰੂ ਤੋਂ ਹੋ ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 16 →
All chapters:
1
2
3
4
5
6
7
8
9
10
11
12
13
14
15
16
17
18
19
20
21