bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 3
John 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 4 →
1
ਨਿਕੁਦੇਮੁਸ ਨਾਂ ਦਾ ਇੱਕ ਆਦਮੀ ਸੀ । ਉਹ ਯਹੂਦੀਆਂ ਦਾ ਆਗੂ ਸੀ ਜਿਸ ਦਾ ਸੰਬੰਧ ਫ਼ਰੀਸੀ ਦਲ ਦੇ ਲੋਕਾਂ ਨਾਲ ਸੀ ।
2
ਉਹ ਇੱਕ ਰਾਤ ਯਿਸੂ ਕੋਲ ਆਇਆ ਅਤੇ ਉਹਨਾਂ ਨੂੰ ਕਿਹਾ, “ਹੇ ਰੱਬੀ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਰ ਵੱਲੋਂ ਭੇਜੇ ਹੋਏ ਗੁਰੂ ਹੋ । ਕੋਈ ਵੀ ਇਹ ਚਮਤਕਾਰੀ ਚਿੰਨ੍ਹ ਜਿਹੜੇ ਤੁਸੀਂ ਦਿਖਾਉਂਦੇ ਹੋ, ਨਹੀਂ ਦਿਖਾ ਸਕਦਾ ਜਦੋਂ ਤੱਕ ਕਿ ਪਰਮੇਸ਼ਰ ਉਸ ਦੇ ਨਾਲ ਨਾ ਹੋਣ ।”
3
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਕੋਈ ਵੀ ਪਰਮੇਸ਼ਰ ਦੇ ਰਾਜ ਦੇ ਦਰਸ਼ਨ ਨਹੀਂ ਕਰ ਸਕਦਾ ਜਦੋਂ ਤੱਕ ਕਿ ਉਹ ਪਰਮੇਸ਼ਰ ਕੋਲੋਂ ਨਵਾਂ ਜਨਮ ਪ੍ਰਾਪਤ ਨਾ ਕਰੇ ।”
4
ਨਿਕੁਦੇਮੁਸ ਨੇ ਪੁੱਛਿਆ, “ਇੱਕ ਮਨੁੱਖ ਜਦੋਂ ਬੁੱਢਾ ਹੋ ਗਿਆ ਤਾਂ ਉਹ ਦੁਬਾਰਾ ਕਿਸ ਤਰ੍ਹਾਂ ਜਨਮ ਲੈ ਸਕਦਾ ਹੈ? ਕੀ ਇਹ ਹੋ ਸਕਦਾ ਹੈ ਕਿ ਉਹ ਦੂਜੀ ਵਾਰ ਆਪਣੀ ਮਾਂ ਦੀ ਕੁੱਖ ਵਿੱਚ ਜਾਵੇ ਅਤੇ ਦੁਬਾਰਾ ਜਨਮ ਲਵੇ?”
5
ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਕੋਈ ਮਨੁੱਖ ਪਾਣੀ ਅਤੇ ਪਵਿੱਤਰ ਆਤਮਾ ਦੁਆਰਾ ਜਨਮ ਨਾ ਲਵੇ, ਉਹ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ।
6
ਕਿਉਂਕਿ ਜੋ ਸਰੀਰ ਤੋਂ ਜਨਮ ਲੈਂਦਾ ਹੈ ਉਹ ਸਰੀਰ ਹੈ ਅਤੇ ਜੋ ਆਤਮਾ ਤੋਂ ਜਨਮ ਲੈਂਦਾ ਹੈ ਉਹ ਆਤਮਾ ਹੈ ।
7
ਹੈਰਾਨ ਨਾ ਹੋ ਕਿ ਮੈਂ ਤੈਨੂੰ ਕਿਹਾ ਹੈ ਕਿ ਤੁਹਾਨੂੰ ਪਰਮੇਸ਼ਰ ਕੋਲੋਂ ਨਵਾਂ ਜਨਮ ਪ੍ਰਾਪਤ ਕਰਨਾ ਜ਼ਰੂਰੀ ਹੈ ।
8
ਹਵਾ ਜਿਸ ਪਾਸੇ ਚਾਹੁੰਦੀ ਹੈ ਚੱਲਦੀ ਹੈ ਅਤੇ ਤੂੰ ਕੇਵਲ ਉਸ ਦੀ ਆਵਾਜ਼ ਹੀ ਸੁਣਦਾ ਹੈਂ ਪਰ ਤੂੰ ਇਹ ਨਹੀਂ ਜਾਣਦਾ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ । ਇਹ ਹੀ ਹਾਲ ਉਸ ਮਨੁੱਖ ਦਾ ਹੈ ਜੋ ਪਵਿੱਤਰ ਆਤਮਾ ਤੋਂ ਪੈਦਾ ਹੋਇਆ ਹੈ ।”
9
ਨਿਕੁਦੇਮੁਸ ਨੇ ਪੁੱਛਿਆ, “ਇਹ ਸਭ ਕਿਸ ਤਰ੍ਹਾਂ ਹੋ ਸਕਦਾ ਹੈ?”
10
ਯਿਸੂ ਨੇ ਉੱਤਰ ਦਿੱਤਾ, “ਤੂੰ ਇਸਰਾਏਲ ਦਾ ਇੱਕ ਗੁਰੂ ਹੋ ਕੇ ਵੀ ਇਹ ਨਹੀਂ ਸਮਝਦਾ?
11
ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਅਸੀਂ ਜੋ ਜਾਣਦੇ ਹਾਂ ਉਹ ਹੀ ਕਹਿੰਦੇ ਹਾਂ ਅਤੇ ਜੋ ਅਸੀਂ ਦੇਖਿਆ ਹੈ, ਉਸ ਦੀ ਗਵਾਹੀ ਦਿੰਦੇ ਹਾਂ ਪਰ ਤੁਹਾਡੇ ਵਿੱਚੋਂ ਕੋਈ ਵੀ ਸਾਡੀ ਗਵਾਹੀ ਸਵੀਕਾਰ ਨਹੀਂ ਕਰਦਾ ।
12
ਜਦੋਂ ਕਿ ਮੈਂ ਤੁਹਾਡੇ ਨਾਲ ਇਸ ਸੰਸਾਰ ਦੀਆਂ ਗੱਲਾਂ ਕੀਤੀਆਂ ਹਨ, ਤੁਸੀਂ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰਦੇ । ਫਿਰ ਜੇਕਰ ਮੈਂ ਸਵਰਗ ਦੀਆਂ ਗੱਲਾਂ ਕਰਾਂਗਾ ਤਾਂ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰੋਗੇ?
13
ਕੋਈ ਸਵਰਗ ਵਿੱਚ ਨਹੀਂ ਗਿਆ ਸਿਵਾਏ ਮਨੁੱਖ ਦੇ ਪੁੱਤਰ ਦੇ ਜਿਹੜਾ ਸਵਰਗ ਤੋਂ ਆਇਆ ਹੈ ।
14
“ਜਿਸ ਤਰ੍ਹਾਂ ਮੂਸਾ ਨੇ ਜੰਗਲ ਵਿੱਚ ਤਾਂਬੇ ਦੇ ਸੱਪ ਨੂੰ ਲੱਕੜੀ ਉੱਤੇ ਉੱਚਾ ਕੀਤਾ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਜ਼ਰੂਰ ਉੱਚਾ ਕੀਤਾ ਜਾਵੇਗਾ;
15
ਤਾਂ ਜੋ ਹਰ ਕੋਈ ਜੋ ਉਹਨਾਂ ਵਿੱਚ ਵਿਸ਼ਵਾਸ ਕਰੇ, ਅਨੰਤ ਜੀਵਨ ਪ੍ਰਾਪਤ ਕਰੇ ।
16
ਕਿਉਂਕਿ ਪਰਮੇਸ਼ਰ ਨੇ ਸੰਸਾਰ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਉਹ ਸਾਰੇ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਕਰਨ, ਨਾਸ਼ ਨਾ ਹੋਣ ਸਗੋਂ ਅਨੰਤ ਜੀਵਨ ਪ੍ਰਾਪਤ ਕਰਨ ।
17
ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹ ਸੰਸਾਰ ਨੂੰ ਦੋਸ਼ੀ ਠਹਿਰਾਉਣ ਸਗੋਂ ਇਸ ਲਈ ਕਿ ਸੰਸਾਰ ਨੂੰ ਮੁਕਤੀ ਦੇਣ ।
18
“ਜੋ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ ਪਰ ਜੋ ਪੁੱਤਰ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਵਿੱਚ ਵਿਸ਼ਵਾਸ ਨਹੀਂ ਕੀਤਾ ।
19
ਦੋਸ਼ੀ ਠਹਿਰਾਏ ਜਾਣ ਦਾ ਕਾਰਨ ਇਹ ਹੈ ਕਿ ਚਾਨਣ ਸੰਸਾਰ ਵਿੱਚ ਆਇਆ ਪਰ ਮਨੁੱਖਾਂ ਨੇ ਚਾਨਣ ਦੀ ਥਾਂ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸਨ ।
20
ਜੋ ਕੋਈ ਵੀ ਬੁਰੇ ਕੰਮ ਕਰਦਾ ਹੈ, ਉਹ ਚਾਨਣ ਨਾਲ ਘਿਰਣਾ ਕਰਦਾ ਹੈ ਅਤੇ ਉਹ ਚਾਨਣ ਦੇ ਨੇੜੇ ਨਹੀਂ ਆਉਂਦਾ ਕਿ ਕਿਤੇ ਉਸ ਦੇ ਬੁਰੇ ਕੰਮ ਪ੍ਰਗਟ ਨਾ ਹੋ ਜਾਣ ।
21
ਪਰ ਜੋ ਸੱਚਾਈ ਉੱਤੇ ਚਲਦਾ ਹੈ ਉਹ ਚਾਨਣ ਦੇ ਨੇੜੇ ਆਉਂਦਾ ਹੈ ਤਾਂ ਜੋ ਇਹ ਪ੍ਰਗਟ ਹੋ ਜਾਵੇ ਕਿ ਉਸ ਦੇ ਕੰਮ ਪਰਮੇਸ਼ਰ ਦੀ ਇੱਛਾ ਅਨੁਸਾਰ ਕੀਤੇ ਗਏ ਹਨ ।”
22
ਇਸ ਦੇ ਬਾਅਦ ਯਿਸੂ ਆਪਣੇ ਚੇਲਿਆਂ ਦੇ ਨਾਲ ਯਹੂਦਿਯਾ ਦੇ ਇਲਾਕੇ ਵਿੱਚ ਆਏ ਅਤੇ ਉੱਥੇ ਉਹਨਾਂ ਦੇ ਨਾਲ ਰਹਿ ਕੇ ਉਹ ਬਪਤਿਸਮਾ ਦਿੰਦੇ ਰਹੇ ।
23
ਯੂਹੰਨਾ ਵੀ ਸਾਲੇਮ ਦੇ ਨੇੜੇ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਕਿਉਂਕਿ ਉੱਥੇ ਪਾਣੀ ਬਹੁਤ ਸੀ ਅਤੇ ਲੋਕ ਆ ਕੇ ਬਪਤਿਸਮਾ ਲੈ ਰਹੇ ਸਨ ।
24
ਯੂਹੰਨਾ ਨੂੰ ਅਜੇ ਕੈਦ ਨਹੀਂ ਕੀਤਾ ਗਿਆ ਸੀ ।
25
ਯੂਹੰਨਾ ਦੇ ਚੇਲਿਆਂ ਦੀ ਕਿਸੇ ਯਹੂਦੀ ਨਾਲ ਧਾਰਮਿਕ ਸ਼ੁੱਧੀ ਕਰਨ ਦੇ ਬਾਰੇ ਬਹਿਸ ਹੋ ਗਈ ।
26
ਇਸ ਲਈ ਉਹ ਯੂਹੰਨਾ ਕੋਲ ਗਏ ਅਤੇ ਕਹਿਣ ਲੱਗੇ, “ਗੁਰੂ ਜੀ, ਉਹ ਆਦਮੀ ਜੋ ਤੁਹਾਡੇ ਨਾਲ ਯਰਦਨ ਦੇ ਪਾਰ ਸੀ ਜਿਸ ਦੇ ਬਾਰੇ ਤੁਸੀਂ ਗਵਾਹੀ ਦਿੱਤੀ ਸੀ; ਉਹ ਬਪਤਿਸਮਾ ਦੇ ਰਿਹਾ ਹੈ ਅਤੇ ਸਾਰੇ ਲੋਕ ਉਸ ਦੇ ਕੋਲ ਜਾ ਰਹੇ ਹਨ ।”
27
ਯੂਹੰਨਾ ਨੇ ਉੱਤਰ ਦਿੱਤਾ, “ਜਦੋਂ ਤੱਕ ਪਰਮੇਸ਼ਰ ਨਾ ਦੇਣ ਮਨੁੱਖ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ ।
28
ਤੁਸੀਂ ਆਪ ਮੇਰੇ ਗਵਾਹ ਹੋ ਕਿ ਮੈਂ ਕਿਹਾ ਸੀ, ‘ਮੈਂ ਮਸੀਹ ਨਹੀਂ ਹਾਂ ਪਰ ਉਹਨਾਂ ਤੋਂ ਪਹਿਲਾਂ ਭੇਜਿਆ ਗਿਆ ਹਾਂ ।’
29
ਲਾੜਾ ਉਹ ਹੈ ਜਿਸ ਦੀ ਵਹੁਟੀ ਹੈ । ਜੋ ਕੋਲ ਖੜ੍ਹਾ ਹੁੰਦਾ ਹੈ ਅਤੇ ਉਸ ਦੀ ਸੁਣਦਾ ਹੈ ਉਹ ਉਸ ਦਾ ਮਿੱਤਰ ਹੈ । ਉਹ ਲਾੜੇ ਦੀ ਆਵਾਜ਼ ਨੂੰ ਸੁਣ ਕੇ ਬਹੁਤ ਖ਼ੁਸ਼ ਹੁੰਦਾ ਹੈ । ਮੇਰੀ ਇਹ ਖ਼ੁਸ਼ੀ ਪੂਰੀ ਹੋ ਗਈ ਹੈ ।
30
ਇਸ ਲਈ ਇਹ ਜ਼ਰੂਰੀ ਹੈ ਕਿ ਉਹ ਵਧਣ ਅਤੇ ਮੈਂ ਘਟਾਂ ।”
31
“ਉਹ ਜੋ ਉੱਪਰ ਤੋਂ ਆਉਂਦੇ ਹਨ, ਸਾਰਿਆਂ ਤੋਂ ਮਹਾਨ ਹਨ । ਜੋ ਇਸ ਧਰਤੀ ਦਾ ਹੈ, ਉਹ ਇਸ ਧਰਤੀ ਦਾ ਹੀ ਹੈ ਅਤੇ ਉਹ ਧਰਤੀ ਦੀਆਂ ਹੀ ਗੱਲਾਂ ਕਰਦਾ ਹੈ । ਪਰ ਉਹ ਜਿਹੜੇ ਸਵਰਗ ਤੋਂ ਆਉਂਦੇ ਹਨ ਉਹ ਸਾਰਿਆਂ ਤੋਂ ਮਹਾਨ ਹਨ ।
32
ਉਹ ਉਸ ਦੀ ਗਵਾਹੀ ਦਿੰਦੇ ਹਨ ਜੋ ਉਹਨਾਂ ਨੇ ਦੇਖਿਆ ਅਤੇ ਸੁਣਿਆ ਹੈ ਪਰ ਕੋਈ ਉਹਨਾਂ ਦੀ ਗਵਾਹੀ ਉੱਤੇ ਵਿਸ਼ਵਾਸ ਨਹੀਂ ਕਰਦਾ ।
33
ਜੋ ਕੋਈ ਵੀ ਉਹਨਾਂ ਦੀ ਗਵਾਹੀ ਉੱਤੇ ਵਿਸ਼ਵਾਸ ਕਰਦਾ ਹੈ, ਉਹ ਉਸ ਸੱਚਾਈ ਉੱਤੇ ਮੋਹਰ ਲਾਉਂਦਾ ਹੈ ਕਿ ਪਰਮੇਸ਼ਰ ਸੱਚੇ ਹਨ ।
34
ਜਿਹਨਾਂ ਨੂੰ ਪਰਮੇਸ਼ਰ ਨੇ ਭੇਜਿਆ ਹੈ ਉਹ ਪਰਮੇਸ਼ਰ ਦੇ ਵਚਨ ਬੋਲਦੇ ਹਨ ਕਿਉਂਕਿ ਪਰਮੇਸ਼ਰ ਬਿਨਾਂ ਨਾਪੇ ਤੋਲੇ ਪਵਿੱਤਰ ਆਤਮਾ ਦਿੰਦੇ ਹਨ ।
35
ਪਿਤਾ ਪੁੱਤਰ ਨੂੰ ਪਿਆਰ ਕਰਦੇ ਹਨ ਇਸ ਲਈ ਸਭ ਕੁਝ ਉਹਨਾਂ ਨੇ ਪੁੱਤਰ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ।
36
ਜੋ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸ ਦਾ ਹੈ । ਜੋ ਪੁੱਤਰ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਅਨੰਤ ਜੀਵਨ ਨਹੀਂ ਪ੍ਰਾਪਤ ਕਰੇਗਾ ਪਰ ਪਰਮੇਸ਼ਰ ਦਾ ਕ੍ਰੋਧ ਉਸ ਉੱਤੇ ਬਣਿਆ ਰਹਿੰਦਾ ਹੈ ।”
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 4 →
All chapters:
1
2
3
4
5
6
7
8
9
10
11
12
13
14
15
16
17
18
19
20
21