bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 17
John 17
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 18 →
1
ਇਹ ਗੱਲਾਂ ਕਹਿਣ ਦੇ ਬਾਅਦ ਯਿਸੂ ਨੇ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ, ਆਪਣੇ ਪੁੱਤਰ ਦੀ ਵਡਿਆਈ ਕਰੋ ਕਿ ਪੁੱਤਰ ਤੁਹਾਡੀ ਵਡਿਆਈ ਕਰੇ ।
2
ਤੁਸੀਂ ਉਸ ਨੂੰ ਸਾਰੇ ਲੋਕਾਂ ਦੇ ਉੱਤੇ ਅਧਿਕਾਰ ਦਿੱਤਾ ਹੈ ਤਾਂ ਜੋ ਉਹ ਉਹਨਾਂ ਸਭ ਨੂੰ ਜਿਹੜੇ ਤੁਸੀਂ ਉਸ ਨੂੰ ਦਿੱਤੇ ਹਨ, ਅਨੰਤ ਜੀਵਨ ਦੇਵੇ ।
3
ਅਨੰਤ ਜੀਵਨ ਇਹ ਹੈ ਕਿ ਉਹ ਤੁਹਾਨੂੰ ਇੱਕੋ ਇੱਕ ਸੱਚੇ ਪਰਮੇਸ਼ਰ ਅਤੇ ਯਿਸੂ ਮਸੀਹ, ਜਿਸ ਨੂੰ ਤੁਸੀਂ ਭੇਜਿਆ ਹੈ, ਜਾਨਣ ।
4
ਮੈਂ ਧਰਤੀ ਉੱਤੇ ਤੁਹਾਡੀ ਵਡਿਆਈ ਕੀਤੀ ਹੈ । ਜੋ ਕੰਮ ਤੁਸੀਂ ਮੈਨੂੰ ਕਰਨ ਲਈ ਦਿੱਤਾ ਸੀ ਮੈਂ ਉਸ ਨੂੰ ਪੂਰਾ ਕਰ ਦਿੱਤਾ ਹੈ ।
5
ਹੁਣ ਹੇ ਪਿਤਾ, ਮੈਨੂੰ ਉਹ ਹੀ ਵਡਿਆਈ ਦੇਵੋ ਜਿਹੜੀ ਸੰਸਾਰ ਦੇ ਰਚੇ ਜਾਣ ਤੋਂ ਪਹਿਲਾਂ ਮੇਰੀ ਤੁਹਾਡੇ ਨਾਲ ਸੀ ।
6
“ਮੈਂ ਤੁਹਾਡਾ ਨਾਮ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਹੈ ਜਿਹਨਾਂ ਨੂੰ ਤੁਸੀਂ ਮੈਨੂੰ ਇਸ ਸੰਸਾਰ ਵਿੱਚ ਦਿੱਤਾ । ਉਹ ਤੁਹਾਡੇ ਸਨ ਅਤੇ ਤੁਸੀਂ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੁਹਾਡੇ ਵਚਨ ਦੀ ਪਾਲਣਾ ਕੀਤੀ ਹੈ ।
7
ਉਹ ਹੁਣ ਜਾਣਦੇ ਹਨ ਕਿ ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ, ਉਹ ਤੁਹਾਡੇ ਕੋਲੋਂ ਹੀ ਆਇਆ ਹੈ ।
8
ਕਿਉਂਕਿ ਮੈਂ ਉਹਨਾਂ ਨੂੰ ਉਹ ਵਚਨ ਦਿੱਤਾ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ ਅਤੇ ਉਹਨਾਂ ਨੇ ਉਸ ਨੂੰ ਮੰਨਿਆ । ਉਹਨਾਂ ਨੇ ਸੱਚ ਜਾਣਿਆ ਕਿ ਮੈਂ ਤੁਹਾਡੇ ਕੋਲੋਂ ਆਇਆ ਹਾਂ ਅਤੇ ਤੁਸੀਂ ਹੀ ਮੈਨੂੰ ਭੇਜਿਆ ਹੈ ।
9
“ਮੈਂ ਉਹਨਾਂ ਦੇ ਲਈ ਪ੍ਰਾਰਥਨਾ ਕਰ ਰਿਹਾ ਹਾਂ । ਮੈਂ ਸੰਸਾਰ ਦੇ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਸਗੋਂ ਉਹਨਾਂ ਦੇ ਲਈ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ ਕਿਉਂਕਿ ਉਹ ਤੁਹਾਡੇ ਹਨ ।
10
ਸਭ ਕੁਝ ਜੋ ਮੇਰਾ ਹੈ, ਉਹ ਤੁਹਾਡਾ ਹੀ ਹੈ ਅਤੇ ਜੋ ਤੁਹਾਡਾ ਹੈ, ਉਹ ਮੇਰਾ ਹੈ । ਮੇਰੀ ਵਡਿਆਈ ਉਹਨਾਂ ਵਿੱਚ ਹੋਈ ਹੈ ।
11
ਮੈਂ ਹੁਣ ਤੋਂ ਬਾਅਦ ਸੰਸਾਰ ਵਿੱਚ ਨਹੀਂ ਰਹਾਂਗਾ ਕਿਉਂਕਿ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਪਰ ਉਹ ਸੰਸਾਰ ਵਿੱਚ ਰਹਿਣਗੇ । ਹੇ ਪਵਿੱਤਰ ਪਿਤਾ, ਆਪਣੇ ਨਾਮ ਦੇ ਰਾਹੀਂ ਜੋ ਨਾਮ ਤੁਸੀਂ ਮੈਨੂੰ ਦਿੱਤਾ ਹੈ, ਉਹਨਾਂ ਦੀ ਰੱਖਿਆ ਕਰੋ ਕਿ ਉਹ ਇੱਕ ਹੋਣ ਜਿਸ ਤਰ੍ਹਾਂ ਤੁਸੀਂ ਅਤੇ ਮੈਂ ਇੱਕ ਹਾਂ ।
12
ਜਦੋਂ ਤੱਕ ਮੈਂ ਉਹਨਾਂ ਦੇ ਨਾਲ ਰਿਹਾ ਮੈਂ ਤੁਹਾਡੇ ਨਾਮ ਦੇ ਰਾਹੀਂ ਜੋ ਨਾਮ ਤੁਸੀਂ ਮੈਨੂੰ ਦਿੱਤਾ ਹੈ, ਉਹਨਾਂ ਨੂੰ ਸੁਰੱਖਿਅਤ ਰੱਖਿਆ ਹੈ । ਮੈਂ ਉਹਨਾਂ ਦੀ ਰੱਖਿਆ ਕੀਤੀ ਅਤੇ ਨਾਸ਼ ਦੇ ਪੁੱਤਰ ਨੂੰ ਛੱਡ ਕੇ ਉਹਨਾਂ ਵਿੱਚੋਂ ਕੋਈ ਨਾਸ਼ ਨਾ ਹੋਇਆ ਤਾਂ ਜੋ ਪਵਿੱਤਰ-ਗ੍ਰੰਥ ਦਾ ਵਚਨ ਪੂਰਾ ਹੋਵੇ ।
13
ਹੁਣ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਅਤੇ ਇਹ ਸਾਰੀਆਂ ਗੱਲਾਂ ਮੈਂ ਸੰਸਾਰ ਵਿੱਚ ਕਹਿ ਰਿਹਾ ਹਾਂ ਕਿ ਉਹਨਾਂ ਨੂੰ ਮੇਰਾ ਅਨੰਦ ਪੂਰੀ ਤਰ੍ਹਾਂ ਮਿਲੇ ।
14
ਮੈਂ ਉਹਨਾਂ ਨੂੰ ਤੁਹਾਡਾ ਵਚਨ ਦਿੱਤਾ ਹੈ ਪਰ ਸੰਸਾਰ ਉਹਨਾਂ ਨੂੰ ਨਫ਼ਰਤ ਕਰਦਾ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਸੰਸਾਰ ਦਾ ਨਹੀਂ ਹਾਂ, ਉਹ ਵੀ ਸੰਸਾਰ ਦੇ ਨਹੀਂ ਹਨ ।
15
ਮੈਂ ਇਹ ਪ੍ਰਾਰਥਨਾ ਨਹੀਂ ਕਰਦਾ ਕਿ ਤੁਸੀਂ ਉਹਨਾਂ ਨੂੰ ਇਸ ਸੰਸਾਰ ਵਿੱਚੋਂ ਚੁੱਕ ਲਵੋ ਸਗੋਂ ਇਹ ਕਿ ਤੁਸੀਂ ਉਹਨਾਂ ਨੂੰ ਦੁਸ਼ਟ ਤੋਂ ਸੁਰੱਖਿਅਤ ਰੱਖੋ ।
16
ਜਿਸ ਤਰ੍ਹਾਂ ਮੈਂ ਇਸ ਸੰਸਾਰ ਦਾ ਨਹੀਂ ਹਾਂ ਉਹ ਵੀ ਇਸ ਸੰਸਾਰ ਦੇ ਨਹੀਂ ਹਨ ।
17
ਸੱਚ ਦੇ ਨਾਲ ਉਹਨਾਂ ਨੂੰ ਪਵਿੱਤਰ ਕਰੋ । ਤੁਹਾਡਾ ਵਚਨ ਸੱਚ ਹੈ ।
18
ਜਿਸ ਤਰ੍ਹਾਂ ਤੁਸੀਂ ਮੈਨੂੰ ਸੰਸਾਰ ਵਿੱਚ ਭੇਜਿਆ ਹੈ ਉਸੇ ਤਰ੍ਹਾਂ ਮੈਂ ਉਹਨਾਂ ਨੂੰ ਸੰਸਾਰ ਵਿੱਚ ਭੇਜਿਆ ਹੈ ।
19
ਉਹਨਾਂ ਦੇ ਲਈ ਮੈਂ ਆਪਣੇ ਆਪ ਨੂੰ ਤੁਹਾਨੂੰ ਅਰਪਿਤ ਕਰਦਾ ਹਾਂ ਤਾਂ ਜੋ ਉਹ ਵੀ ਸੱਚ ਦੁਆਰਾ ਅਰਪਿਤ ਕੀਤੇ ਜਾਣ ।
20
“ਮੈਂ ਕੇਵਲ ਇਹਨਾਂ ਦੇ ਲਈ ਹੀ ਪ੍ਰਾਰਥਨਾ ਨਹੀਂ ਕਰਦਾ ਸਗੋਂ ਉਹਨਾਂ ਸਾਰਿਆਂ ਦੇ ਲਈ ਵੀ ਜਿਹੜੇ ਉਹਨਾਂ ਦੇ ਸੰਦੇਸ਼ ਦੇ ਦੁਆਰਾ ਮੇਰੇ ਵਿੱਚ ਵਿਸ਼ਵਾਸ ਕਰਨਗੇ
21
ਹੇ ਪਿਤਾ, ਉਹ ਸਭ ਇੱਕ ਹੋਣ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ ਅਤੇ ਤੁਸੀਂ ਮੇਰੇ ਵਿੱਚ, ਉਸੇ ਤਰ੍ਹਾਂ ਉਹ ਸਾਡੇ ਵਿੱਚ ਹੋਣ, ਤਾਂ ਜੋ ਸੰਸਾਰ ਵਿਸ਼ਵਾਸ ਕਰੇ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ ।
22
ਜੋ ਵਡਿਆਈ ਤੁਸੀਂ ਮੈਨੂੰ ਦਿੱਤੀ ਹੈ ਉਹ ਮੈਂ ਉਹਨਾਂ ਨੂੰ ਦਿੱਤੀ ਹੈ ਕਿ ਜਿਸ ਤਰ੍ਹਾਂ ਮੈਂ ਅਤੇ ਤੁਸੀਂ ਇੱਕ ਹਾਂ, ਉਹ ਵੀ ਇੱਕ ਹੋਣ ।
23
ਮੈਂ ਉਹਨਾਂ ਵਿੱਚ ਅਤੇ ਤੁਸੀਂ ਮੇਰੇ ਵਿੱਚ ਹੋ ਤਾਂ ਜੋ ਉਹ ਇੱਕ ਹੋਣ ਦੇ ਲਈ ਪੂਰਨ ਹੋ ਜਾਣ ਤਾਂ ਜੋ ਸੰਸਾਰ ਜਾਣ ਲਵੇ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ ਅਤੇ ਜਿਸ ਤਰ੍ਹਾਂ ਤੁਸੀਂ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਉਹਨਾਂ ਨੂੰ ਵੀ ਪਿਆਰ ਕੀਤਾ ਹੈ ।
24
“ਇਸ ਲਈ ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ, ਉਹ ਵੀ ਜਿੱਥੇ ਮੈਂ ਹਾਂ ਉੱਥੇ ਹੋਣ ਤਾਂ ਜੋ ਉਹ ਮੇਰੀ ਵਡਿਆਈ ਦੇਖਣ ਜਿਹੜੀ ਤੁਸੀਂ ਮੈਨੂੰ ਦਿੱਤੀ ਹੈ ਕਿਉਂਕਿ ਤੁਸੀਂ ਮੈਨੂੰ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਪਿਆਰ ਕੀਤਾ ਹੈ ।
25
ਹੇ ਨੇਕ ਪਿਤਾ, ਸੰਸਾਰ ਤੁਹਾਨੂੰ ਨਹੀਂ ਜਾਣਦਾ ਪਰ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਇਹ ਲੋਕ ਜਾਣਦੇ ਹਨ ਕਿ ਤੁਸੀਂ ਮੈਨੂੰ ਭੇਜਿਆ ਹੈ ।
26
ਮੈਂ ਤੁਹਾਡਾ ਨਾਮ ਇਹਨਾਂ ਉੱਤੇ ਪ੍ਰਗਟ ਕੀਤਾ ਹੈ ਅਤੇ ਕਰਦਾ ਰਹਾਂਗਾ ਤਾਂ ਜੋ ਉਹ ਪਿਆਰ ਜੋ ਤੁਸੀਂ ਮੈਨੂੰ ਦਿੱਤਾ ਹੈ ਇਹਨਾਂ ਵਿੱਚ ਵੀ ਹੋਵੇ ਅਤੇ ਮੈਂ ਵੀ ਇਹਨਾਂ ਵਿੱਚ ਹੋਵਾਂ ।”
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21