bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 14
John 14
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 15 →
1
“ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਪਰਮੇਸ਼ਰ ਵਿੱਚ ਵਿਸ਼ਵਾਸ ਕਰਦੇ ਹੋ, ਮੇਰੇ ਵਿੱਚ ਵੀ ਵਿਸ਼ਵਾਸ ਕਰੋ ।
2
ਮੇਰੇ ਪਿਤਾ ਦੇ ਘਰ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ । ਜੇਕਰ ਨਾ ਹੁੰਦੀਆਂ ਤਾਂ ਕੀ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ ਹਾਂ?
3
ਇਸ ਲਈ ਜਦੋਂ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰ ਲਵਾਂਗਾ ਤਾਂ ਮੈਂ ਫਿਰ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ ਤਾਂ ਜੋ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ ।
4
ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਦਾ ਰਾਹ ਜਾਣਦੇ ਹੋ ।”
5
ਥੋਮਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਅਸੀਂ ਤਾਂ ਇਹ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਫਿਰ ਅਸੀਂ ਰਾਹ ਕਿਸ ਤਰ੍ਹਾਂ ਜਾਣ ਸਕਦੇ ਹਾਂ?”
6
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਹੀ ਰਾਹ, ਮੈਂ ਹੀ ਸੱਚ ਅਤੇ ਮੈਂ ਹੀ ਜੀਵਨ ਹਾਂ । ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਪਹੁੰਚ ਸਕਦਾ ।
7
ਜੇਕਰ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ । ਹੁਣ ਤੁਸੀਂ ਉਹਨਾਂ ਨੂੰ ਜਾਣਦੇ ਹੋ ਅਤੇ ਉਹਨਾਂ ਦਾ ਦਰਸ਼ਨ ਵੀ ਕਰ ਚੁੱਕੇ ਹੋ ।”
8
ਫ਼ਿਲਿੱਪੁਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਸਾਨੂੰ ਪਿਤਾ ਦੇ ਦਰਸ਼ਨ ਕਰਵਾ ਦਿਓ । ਸਾਡੇ ਲਈ ਇਹ ਹੀ ਬਹੁਤ ਹੈ ।”
9
ਯਿਸੂ ਨੇ ਉਸ ਨੂੰ ਕਿਹਾ, “ਫ਼ਿਲਿੱਪੁਸ, ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ ਫਿਰ ਵੀ ਤੁਸੀਂ ਮੈਨੂੰ ਨਹੀਂ ਜਾਣਿਆ? ਜਿਸ ਨੇ ਮੇਰੇ ਦਰਸ਼ਨ ਕੀਤੇ ਹਨ, ਉਸ ਨੇ ਪਿਤਾ ਦੇ ਦਰਸ਼ਨ ਕੀਤੇ ਹਨ । ਤੂੰ ਕਿਸ ਤਰ੍ਹਾਂ ਕਹਿੰਦਾ ਹੈਂ, ‘ਸਾਨੂੰ ਪਿਤਾ ਦੇ ਦਰਸ਼ਨ ਕਰਵਾਓ?’
10
ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹਨ? ਇਹ ਵਚਨ ਜਿਹੜੇ ਮੈਂ ਤੁਹਾਨੂੰ ਕਹੇ ਹਨ ਇਹ ਮੈਂ ਆਪਣੇ ਵੱਲੋਂ ਨਹੀਂ ਕਹੇ । ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦੇ ਹਨ ।
11
ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹਨ, ਨਹੀਂ ਤਾਂ ਮੇਰੇ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ ।
12
ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਮੇਰੇ ਵਿੱਚ ਵਿਸ਼ਵਾਸ ਕਰਨ ਵਾਲੇ ਉਹ ਕੰਮ ਕਰਨਗੇ ਜਿਹੜੇ ਮੈਂ ਕਰ ਰਿਹਾ ਹਾਂ ਸਗੋਂ ਇਹਨਾਂ ਤੋਂ ਵੀ ਵੱਡੇ ਕੰਮ ਕਰਨਗੇ ।
13
ਜੋ ਕੁਝ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ, ਮੈਂ ਉਹ ਕਰਾਂਗਾ ਜਿਸ ਨਾਲ ਮੇਰੇ ਵਿੱਚ ਪਿਤਾ ਦੀ ਵਡਿਆਈ ਹੋਵੇ ।
14
ਜੇਕਰ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ ।”
15
“ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ।
16
ਮੈਂ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਦੇਣਗੇ ਕਿ ਉਹ ਹਮੇਸ਼ਾ ਤੁਹਾਡੇ ਨਾਲ ਰਹੇ,
17
ਸੱਚ ਦਾ ਆਤਮਾ, ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਨਾ ਤਾਂ ਸੰਸਾਰ ਉਸ ਨੂੰ ਦੇਖਦਾ ਹੈ ਅਤੇ ਨਾ ਹੀ ਜਾਣਦਾ ਹੈ । ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ ।
18
ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆ ਰਿਹਾ ਹਾਂ ।
19
ਥੋੜ੍ਹਾ ਸਮਾਂ ਹੋਰ ਹੈ ਫਿਰ ਸੰਸਾਰ ਮੈਨੂੰ ਕਦੀ ਨਹੀਂ ਦੇਖੇਗਾ ਪਰ ਤੁਸੀਂ ਮੈਨੂੰ ਦੇਖੋਗੇ । ਕਿਉਂਕਿ ਮੈਂ ਜਿਊਂਦਾ ਹਾਂ ਇਸ ਲਈ ਤੁਸੀਂ ਵੀ ਜੀਓਗੇ ।
20
ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਤੁਸੀਂ ਮੇਰੇ ਵਿੱਚ ਹੋ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ ।
21
“ਜਿਹੜੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਅਤੇ ਉਹਨਾਂ ਉੱਤੇ ਚੱਲਦੇ ਹਨ, ਉਹ ਹੀ ਹਨ ਜੋ ਮੈਨੂੰ ਪਿਆਰ ਕਰਦੇ ਹਨ । ਉਹਨਾਂ ਨੂੰ ਮੇਰੇ ਪਿਤਾ ਪਿਆਰ ਕਰਨਗੇ ਅਤੇ ਮੈਂ ਵੀ ਉਹਨਾਂ ਨੂੰ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਹਨਾਂ ਉੱਤੇ ਪ੍ਰਗਟ ਕਰਾਂਗਾ ।”
22
ਯਹੂਦਾ (ਇਸਕਰਿਯੋਤੀ ਨਹੀਂ) ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਇਹ ਕਿਸ ਤਰ੍ਹਾਂ ਕਿ ਤੁਸੀਂ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰੋਗੇ ਪਰ ਸੰਸਾਰ ਉੱਤੇ ਨਹੀਂ?”
23
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੋ ਕੋਈ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਉਪਦੇਸ਼ ਦੀ ਪਾਲਣਾ ਕਰੇਗਾ ਅਤੇ ਮੇਰੇ ਪਿਤਾ ਉਸ ਨੂੰ ਪਿਆਰ ਕਰਨਗੇ । ਮੇਰੇ ਪਿਤਾ ਅਤੇ ਮੈਂ ਉਸ ਦੇ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ ।
24
ਪਰ ਜੋ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਨੂੰ ਵੀ ਨਹੀਂ ਮੰਨਦਾ । ਇਹ ਵਚਨ ਜੋ ਤੁਸੀਂ ਸੁਣ ਰਹੇ ਹੋ ਮੇਰੇ ਨਹੀਂ, ਇਹ ਮੇਰੇ ਭੇਜਣ ਵਾਲੇ ਪਿਤਾ ਦੇ ਹਨ ।
25
“ਤੁਹਾਡੇ ਨਾਲ ਰਹਿੰਦੇ ਹੋਏ ਮੈਂ ਇਹ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਹਨ ।
26
ਪਰ ਮਦਦਗਾਰ, ਪਵਿੱਤਰ ਆਤਮਾ ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜਣਗੇ, ਉਹ ਤੁਹਾਨੂੰ ਇਹ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਇਹ ਸਭ ਕੁਝ ਜੋ ਮੈਂ ਤੁਹਾਨੂੰ ਕਿਹਾ ਹੈ ਯਾਦ ਕਰਵਾਏਗਾ ।
27
“ਮੈਂ ਤੁਹਾਨੂੰ ਸ਼ਾਂਤੀ ਦੇ ਰਿਹਾ ਹਾਂ, ਮੈਂ ਆਪਣੀ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਮੈਂ ਤੁਹਾਨੂੰ ਇਸ ਤਰ੍ਹਾਂ ਦੀ ਨਹੀਂ ਦਿੰਦਾ ਜਿਸ ਤਰ੍ਹਾਂ ਦੀ ਸੰਸਾਰ ਦਿੰਦਾ ਹੈ । ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਹੀ ਤੁਸੀਂ ਡਰਨਾ ।
28
ਤੁਸੀਂ ਸੁਣਿਆ ਹੈ ਕਿ ਮੈਂ ਤੁਹਾਨੂੰ ਕਿਹਾ ਹੈ, ‘ਮੈਂ ਜਾ ਰਿਹਾ ਹਾਂ ਅਤੇ ਫਿਰ ਤੁਹਾਡੇ ਕੋਲ ਆ ਰਿਹਾ ਹਾਂ ।’ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਸੀਂ ਖ਼ੁਸ਼ ਹੁੰਦੇ ਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹਨ ।
29
ਮੈਂ ਹੁਣ ਤੁਹਾਨੂੰ ਇਹ ਸਭ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ ਤਾਂ ਜੋ ਜਦੋਂ ਇਹ ਹੋਵੇ ਤਦ ਤੁਸੀਂ ਵਿਸ਼ਵਾਸ ਕਰੋ ।
30
ਮੈਂ ਤੁਹਾਡੇ ਨਾਲ ਹੋਰ ਜ਼ਿਆਦਾ ਦੇਰ ਤੱਕ ਗੱਲਾਂ ਨਹੀਂ ਕਰਾਂਗਾ ਕਿਉਂਕਿ ਇਸ ਸੰਸਾਰ ਦਾ ਹਾਕਮ ਆ ਰਿਹਾ ਹੈ । ਉਸ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ।
31
ਮੈਂ ਉਸੇ ਤਰ੍ਹਾਂ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਸੰਸਾਰ ਜਾਣੇ ਕਿ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ । ਉੱਠੋ, ਅਸੀਂ ਇੱਥੋਂ ਚੱਲੀਏ ।”
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21