bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 8
John 8
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 9 →
1
ਫਿਰ ਯਿਸੂ ਜ਼ੈਤੂਨ ਦੇ ਪਹਾੜ ਵੱਲ ਚਲੇ ਗਏ ।
2
ਅਗਲੇ ਦਿਨ ਸਵੇਰੇ ਉਹ ਦੁਬਾਰਾ ਹੈਕਲ ਵਿੱਚ ਗਏ । ਸਾਰੇ ਲੋਕ ਉਹਨਾਂ ਦੇ ਕੋਲ ਇਕੱਠੇ ਹੋ ਗਏ ਅਤੇ ਉਹ ਉਹਨਾਂ ਨੂੰ ਬੈਠ ਕੇ ਸਿੱਖਿਆ ਦੇਣ ਲੱਗੇ । ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਇੱਕ ਔਰਤ ਨੂੰ ਲਿਆਏ ਜਿਹੜੀ ਵਿਭਚਾਰ ਕਰਦੀ ਹੋਈ ਫੜੀ ਗਈ ਸੀ । ਉਹਨਾਂ ਨੇ ਉਸ ਔਰਤ ਨੂੰ ਵਿਚਕਾਰ ਖੜ੍ਹਾ ਕਰ ਕੇ ਕਿਹਾ,
4
“ਗੁਰੂ ਜੀ, ਇਹ ਔਰਤ ਵਿਭਚਾਰ ਕਰਦੀ ਹੋਈ ਫੜੀ ਗਈ ਹੈ ।
5
ਸਾਡੀ ਵਿਵਸਥਾ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਇਹੋ ਜਿਹੀਆਂ ਔਰਤਾਂ ਨੂੰ ਪਥਰਾਓ ਕਰ ਕੇ ਮਾਰ ਦਿੱਤਾ ਜਾਵੇ । ਪਰ ਤੁਸੀਂ ਕੀ ਕਹਿੰਦੇ ਹੋ?”
6
ਇਹ ਉਹਨਾਂ ਨੇ ਯਿਸੂ ਨੂੰ ਪਰਖਣ ਦੇ ਲਈ ਕਿਹਾ ਕਿ ਉਹ ਯਿਸੂ ਦੇ ਉੱਤੇ ਕੋਈ ਦੋਸ਼ ਲਾ ਸਕਣ । ਪਰ ਯਿਸੂ ਝੁਕ ਕੇ ਉਂਗਲੀ ਦੇ ਨਾਲ ਜ਼ਮੀਨ ਦੇ ਉੱਤੇ ਕੁਝ ਲਿਖਣ ਲੱਗੇ ।
7
ਪਰ ਜਦੋਂ ਉਹ ਲੋਕ ਉੱਥੇ ਖੜ੍ਹੇ ਯਿਸੂ ਤੋਂ ਪੁੱਛਦੇ ਹੀ ਰਹੇ ਤਾਂ ਉਹਨਾਂ ਨੇ ਆਪਣਾ ਸਿਰ ਉਤਾਂਹ ਚੁੱਕ ਕੇ ਉਹਨਾਂ ਨੇ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਨੂੰ ਕਿਹਾ, “ਤੁਹਾਡੇ ਵਿੱਚੋਂ ਜੋ ਕੋਈ ਵੀ ਬਿਨਾਂ ਪਾਪ ਦੇ ਹੈ, ਉਹ ਹੀ ਇਸ ਨੂੰ ਪਹਿਲਾ ਪੱਥਰ ਮਾਰੇ ।”
8
ਇਹ ਕਹਿ ਕੇ ਉਹ ਫਿਰ ਝੁੱਕ ਕੇ ਜ਼ਮੀਨ ਦੇ ਉੱਤੇ ਲਿਖਣ ਲੱਗੇ ।
9
ਇਹ ਸੁਣ ਕੇ ਵੱਡਿਆਂ ਤੋਂ ਸ਼ੁਰੂ ਕਰ ਕੇ ਛੋਟਿਆਂ ਤੱਕ, ਸਾਰੇ ਇੱਕ ਇੱਕ ਕਰ ਕੇ ਉੱਥੋਂ ਖਿਸਕ ਗਏ । ਕੇਵਲ ਯਿਸੂ ਅਤੇ ਉਹ ਔਰਤ ਜੋ ਵਿਚਕਾਰ ਸੀ, ਉੱਥੇ ਰਹਿ ਗਏ ।
10
ਯਿਸੂ ਨੇ ਫਿਰ ਆਪਣਾ ਸਿਰ ਉਤਾਂਹ ਚੁੱਕਿਆ ਅਤੇ ਉਸ ਔਰਤ ਨੂੰ ਕਿਹਾ, “ਬੀਬੀ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਇਆ?” ਉਸ ਔਰਤ ਨੇ ਉੱਤਰ ਦਿੱਤਾ,
11
“ਪ੍ਰਭੂ ਜੀ, ਕਿਸੇ ਨੇ ਵੀ ਨਹੀਂ ।” ਯਿਸੂ ਨੇ ਕਿਹਾ, “ਮੈਂ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਉਂਦਾ । ਜਾ, ਅਤੇ ਦੁਬਾਰਾ ਪਾਪ ਨਾ ਕਰੀਂ ।”]
12
ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ । ਜੋ ਮੇਰੇ ਪਿੱਛੇ ਆਵੇਗਾ ਉਹ ਹਨੇਰੇ ਵਿੱਚ ਨਹੀਂ ਚੱਲੇਗਾ ਸਗੋਂ ਜੀਵਨ ਦਾ ਚਾਨਣ ਪ੍ਰਾਪਤ ਕਰੇਗਾ ।”
13
ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਤੂੰ ਆਪਣੀ ਗਵਾਹੀ ਆਪ ਦਿੰਦਾ ਹੈਂ । ਇਸ ਲਈ ਤੇਰੀ ਗਵਾਹੀ ਸੱਚੀ ਨਹੀਂ ਹੈ ।”
14
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ ਪਰ ਮੇਰੀ ਗਵਾਹੀ ਸੱਚੀ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ । ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ ।
15
ਤੁਸੀਂ ਕੇਵਲ ਮਨੁੱਖੀ ਆਧਾਰ ਨਾਲ ਨਿਆਂ ਕਰਦੇ ਹੋ ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ ।
16
ਪਰ ਜੇਕਰ ਮੈਂ ਨਿਆਂ ਕਰਾਂ ਵੀ ਤਾਂ ਵੀ ਮੇਰਾ ਨਿਆਂ ਸੱਚਾ ਹੈ ਕਿਉਂਕਿ ਮੈਂ ਇਕੱਲਾ ਇਹ ਕੰਮ ਨਹੀਂ ਕਰਦਾ ਸਗੋਂ ਪਿਤਾ, ਜਿਹਨਾਂ ਨੇ ਮੈਨੂੰ ਭੇਜਿਆ ਹੈ ਮੇਰੇ ਨਾਲ ਹਨ ।
17
ਤੁਹਾਡੀ ਵਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਆਦਮੀਆਂ ਦੀ ਗਵਾਹੀ ਸੱਚੀ ਹੁੰਦੀ ਹੈ ।
18
ਮੇਰੀ ਆਪਣੇ ਸੰਬੰਧ ਵਿੱਚ ਗਵਾਹੀ ਹੈ ਅਤੇ ਮੇਰੇ ਭੇਜਣ ਵਾਲੇ ਪਿਤਾ ਵੀ ਮੇਰੇ ਬਾਰੇ ਗਵਾਹੀ ਦਿੰਦੇ ਹਨ ।”
19
ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ?” ਯਿਸੂ ਨੇ ਉੱਤਰ ਦਿੱਤਾ, “ਨਾ ਤੁਸੀਂ ਮੈਨੂੰ ਜਾਣਦੇ ਹੋ ਅਤੇ ਨਾ ਹੀ ਮੇਰੇ ਪਿਤਾ ਨੂੰ । ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ।”
20
ਇਹ ਸਭ ਗੱਲਾਂ ਯਿਸੂ ਨੇ ਹੈਕਲ ਵਿੱਚ ਸਿੱਖਿਆ ਦਿੰਦੇ ਹੋਏ, ਕੋਸ਼ਗ੍ਰਹਿ ਵਿੱਚ ਕਹੀਆਂ । ਪਰ ਕਿਸੇ ਨੇ ਉਹਨਾਂ ਨੂੰ ਨਾ ਫੜਿਆ ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ ।
21
ਯਿਸੂ ਨੇ ਉਹਨਾਂ ਨੂੰ ਫਿਰ ਕਿਹਾ, “ਮੈਂ ਜਾ ਰਿਹਾ ਹਾਂ । ਤੁਸੀਂ ਮੈਨੂੰ ਲੱਭੋਗੇ ਪਰ ਤੁਸੀਂ ਆਪਣੇ ਪਾਪ ਵਿੱਚ ਮਰੋਗੇ । ਤੁਸੀਂ ਉੱਥੇ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ ।”
22
ਤਦ ਯਹੂਦੀਆਂ ਨੇ ਕਿਹਾ, “ਕੀ ਇਹ ਆਤਮ-ਹੱਤਿਆ ਤਾਂ ਨਹੀਂ ਕਰੇਗਾ, ਕਿਉਂਕਿ ਇਹ ਕਹਿ ਰਿਹਾ ਹੈ, ‘ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ’?”
23
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਦਾ ਹਾਂ । ਤੁਸੀਂ ਇਸ ਸੰਸਾਰ ਦੇ ਹੋ ਪਰ ਮੈਂ ਇਸ ਸੰਸਾਰ ਦਾ ਨਹੀਂ ਹਾਂ ।
24
ਇਸੇ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ । ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ‘ਮੈਂ ਉਹ ਹੀ ਹਾਂ ਜੋ ਹਾਂ,’ ਤਾਂ ਤੁਸੀਂ ਆਪਣੇ ਪਾਪਾਂ ਦੇ ਵਿੱਚ ਜ਼ਰੂਰ ਮਰੋਗੇ ।”
25
ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੂੰ ਕੌਣ ਹੈਂ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਉਹ ਹੀ ਹਾਂ, ਜੋ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਹੈ ।
26
ਮੇਰੇ ਕੋਲ ਤੁਹਾਨੂੰ ਦੱਸਣ ਦੇ ਲਈ ਅਤੇ ਨਿਆਂ ਕਰਨ ਦੇ ਲਈ ਬਹੁਤ ਸਾਰੀਆਂ ਗੱਲਾਂ ਹਨ ਪਰ ਉਹ ਜਿਹਨਾਂ ਨੇ ਮੈਨੂੰ ਭੇਜਿਆ ਹੈ, ਸੱਚੇ ਹਨ ਅਤੇ ਕੇਵਲ ਉਹ ਹੀ ਗੱਲਾਂ ਜੋ ਮੈਂ ਉਹਨਾਂ ਦੇ ਕੋਲੋਂ ਸੁਣੀਆਂ ਹਨ, ਸੰਸਾਰ ਨੂੰ ਦੱਸਦਾ ਹਾਂ ।”
27
ਉਹ ਸਮਝ ਨਾ ਸਕੇ ਕਿ ਯਿਸੂ ਉਹਨਾਂ ਦੇ ਨਾਲ ਪਿਤਾ ਦੇ ਬਾਰੇ ਗੱਲ ਕਰ ਰਹੇ ਸਨ ।
28
ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਚੁੱਕੋਗੇ ਤਾਂ ਉਸ ਸਮੇਂ ਤੁਸੀਂ ਜਾਣੋਗੇ ਕਿ ‘ਮੈਂ ਉਹ ਹੀ ਹਾਂ ਜੋ ਮੈਂ ਕਹਿੰਦਾ ਹਾਂ,’ ਅਤੇ ਮੈਂ ਆਪਣੇ ਆਪ ਕੁਝ ਨਹੀਂ ਕਰਦਾ ਪਰ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਸਿਖਾਇਆ ਹੈ ਮੈਂ ਉਸੇ ਤਰ੍ਹਾਂ ਇਹ ਸਭ ਕਹਿੰਦਾ ਹਾਂ ।
29
ਜਿਹਨਾਂ ਨੇ ਮੈਨੂੰ ਭੇਜਿਆ ਹੈ, ਉਹ ਮੇਰੇ ਨਾਲ ਹਨ । ਉਹਨਾਂ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂਕਿ ਮੈਂ ਹਮੇਸ਼ਾ ਉਹ ਹੀ ਕਰਦਾ ਹਾਂ ਜੋ ਉਹ ਪਸੰਦ ਕਰਦੇ ਹਨ ।”
30
ਜਦੋਂ ਉਹ ਇਹ ਗੱਲਾਂ ਕਹਿ ਰਹੇ ਸਨ ਤਾਂ ਬਹੁਤ ਸਾਰੇ ਲੋਕਾਂ ਨੇ ਸੁਣ ਕੇ ਉਹਨਾਂ ਵਿੱਚ ਵਿਸ਼ਵਾਸ ਕੀਤਾ ।
31
ਫਿਰ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਹਨਾਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ ਸੀ ਕਿਹਾ, “ਜੇਕਰ ਤੁਸੀਂ ਮੇਰੇ ਵਚਨਾਂ ਦੇ ਅਨੁਸਾਰ ਚੱਲੋ ਤਾਂ ਤੁਸੀਂ ਅਸਲ ਵਿੱਚ ਮੇਰੇ ਚੇਲੇ ਹੋ ।
32
ਇਸ ਤਰ੍ਹਾਂ ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਮੁਕਤ ਕਰੇਗਾ ।”
33
ਉਹਨਾਂ ਨੇ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਕੁਲ ਵਿੱਚੋਂ ਹਾਂ ਅਤੇ ਅਸੀਂ ਅੱਜ ਤੱਕ ਕਿਸੇ ਦੇ ਗ਼ੁਲਾਮ ਨਹੀਂ ਹੋਏ । ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਤੁਸੀਂ ਮੁਕਤ ਕੀਤੇ ਜਾਓਗੇ?”
34
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਹਰ ਕੋਈ ਜੋ ਪਾਪ ਕਰਦਾ ਹੈ, ਉਹ ਪਾਪ ਦਾ ਗ਼ੁਲਾਮ ਹੈ ।
35
ਗ਼ੁਲਾਮ ਹਮੇਸ਼ਾ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾ ਰਹਿੰਦਾ ਹੈ ।
36
ਇਸ ਲਈ ਜੇਕਰ ਪੁੱਤਰ ਤੁਹਾਨੂੰ ਮੁਕਤ ਕਰਦਾ ਹੈ ਤਾਂ ਤੁਸੀਂ ਅਸਲ ਵਿੱਚ ਮੁਕਤ ਹੋਵੋਗੇ ।
37
ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਕੁਲ ਵਿੱਚੋਂ ਹੋ ਪਰ ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਵਿਉਂਤ ਬਣਾ ਰਹੇ ਹੋ ਕਿਉਂਕਿ ਮੇਰੇ ਵਚਨ ਲਈ ਤੁਹਾਡੇ ਦਿਲਾਂ ਦੇ ਵਿੱਚ ਕੋਈ ਥਾਂ ਨਹੀਂ ਹੈ ।
38
ਮੈਂ ਉਹ ਹੀ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਦੇ ਕੋਲ ਦੇਖਿਆ ਹੈ ਪਰ ਤੁਸੀਂ ਉਹ ਹੀ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਦੇ ਕੋਲੋਂ ਸੁਣਿਆ ਹੈ ।”
39
ਉਹਨਾਂ ਨੇ ਯਿਸੂ ਨੂੰ ਕਿਹਾ, “ਅਸੀਂ ਅਬਰਾਹਾਮ ਦੀ ਸੰਤਾਨ ਹਾਂ ।” ਪਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜੇਕਰ ਤੁਸੀਂ ਅਬਰਾਹਾਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਅਬਰਾਹਾਮ ਵਰਗੇ ਕੰਮ ਕਰਦੇ ।
40
ਤੁਸੀਂ ਤਾਂ ਮੈਨੂੰ, ਇੱਕ ਇਹੋ ਜਿਹੇ ਆਦਮੀ ਨੂੰ ਮਾਰਨ ਦੀ ਸੋਚ ਰਹੇ ਹੋ, ਜਿਸ ਨੇ ਤੁਹਾਨੂੰ ਪਰਮੇਸ਼ਰ ਦੇ ਕੋਲੋਂ ਸੁਣੇ ਹੋਏ ਸੱਚ ਦੇ ਬਾਰੇ ਦੱਸਿਆ ਹੈ । ਅਬਰਾਹਾਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ ।
41
ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰ ਰਹੇ ਹੋ ।” ਉਹਨਾਂ ਨੇ ਉੱਤਰ ਦਿੱਤਾ, “ਅਸੀਂ ਵਿਭਚਾਰ ਤੋਂ ਨਹੀਂ ਪੈਦਾ ਹੋਏ । ਸਾਡੇ ਇੱਕ ਹੀ ਪਿਤਾ ਹਨ ਜੋ ਕਿ ਪਰਮੇਸ਼ਰ ਹਨ ।”
42
ਯਿਸੂ ਨੇ ਉਹਨਾਂ ਨੂੰ ਕਿਹਾ, “ਜੇਕਰ ਪਰਮੇਸ਼ਰ ਤੁਹਾਡੇ ਪਿਤਾ ਹੁੰਦੇ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ਰ ਦੇ ਵੱਲੋਂ ਇੱਥੇ ਆਇਆ ਹਾਂ । ਮੈਂ ਆਪਣੇ ਆਪ ਨਹੀਂ ਆਇਆ ਸਗੋਂ ਉਹਨਾਂ ਨੇ ਮੈਨੂੰ ਭੇਜਿਆ ਹੈ ।
43
ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ? ਕਿਉਂਕਿ ਤੁਸੀਂ ਮੇਰੇ ਵਚਨ ਨੂੰ ਸੁਣਨ ਦੇ ਯੋਗ ਨਹੀਂ ਹੋ ।
44
ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਤਾ ਦੀਆਂ ਇੱਛਾਵਾਂ ਹੀ ਪੂਰੀਆਂ ਕਰਨੀਆਂ ਚਾਹੁੰਦੇ ਹੋ । ਉਹ ਆਦਿ ਤੋਂ ਹੀ ਕਾਤਲ ਸੀ । ਉਹ ਸੱਚਾਈ ਉੱਤੇ ਕਾਇਮ ਨਹੀਂ ਰਿਹਾ ਕਿਉਂਕਿ ਸੱਚ ਉਸ ਵਿੱਚ ਨਹੀਂ ਹੈ । ਉਹ ਜਦੋਂ ਝੂਠ ਬੋਲਦਾ ਹੈ ਤਾਂ ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠਿਆਂ ਦਾ ਪਿਤਾ ਹੈ ।
45
ਪਰ ਮੈਂ ਸੱਚ ਕਹਿ ਰਿਹਾ ਹਾਂ ਅਤੇ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ ।
46
ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪੀ ਸਿੱਧ ਕਰ ਸਕਦਾ ਹੈ । ਜੇਕਰ ਮੈਂ ਸੱਚ ਬੋਲਦਾ ਹਾਂ ਤਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ?
47
ਜੋ ਪਰਮੇਸ਼ਰ ਤੋਂ ਹੈ ਉਹ ਪਰਮੇਸ਼ਰ ਦੇ ਵਚਨ ਸੁਣਦਾ ਹੈ । ਕਿਉਂਕਿ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ ਇਸ ਲਈ ਤੁਸੀਂ ਨਹੀਂ ਸੁਣਦੇ ।”
48
ਯਹੂਦੀਆਂ ਨੇ ਯਿਸੂ ਨੂੰ ਉੱਤਰ ਦਿੱਤਾ, “ਕੀ ਸਾਡਾ ਇਹ ਕਹਿਣਾ ਠੀਕ ਨਹੀਂ ਕਿ ਤੂੰ ਸਾਮਰੀ ਹੈਂ ਅਤੇ ਤੇਰੇ ਵਿੱਚ ਅਸ਼ੁੱਧ ਆਤਮਾ ਹੈ?”
49
ਯਿਸੂ ਨੇ ਉੱਤਰ ਦਿੱਤਾ, “ਮੇਰੇ ਵਿੱਚ ਅਸ਼ੁੱਧ ਆਤਮਾ ਨਹੀਂ ਹੈ । ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ ।
50
ਮੈਂ ਆਪਣੀ ਵਡਿਆਈ ਨਹੀਂ ਚਾਹੁੰਦਾ ਪਰ ਇੱਕ ਹਨ ਜੋ ਇਹ ਚਾਹੁੰਦੇ ਹਨ ਅਤੇ ਨਿਆਂ ਕਰਦੇ ਹਨ ।
51
ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੋ ਮੇਰੇ ਵਚਨਾਂ ਉੱਤੇ ਚੱਲਦਾ ਹੈ ਉਹ ਕਦੀ ਵੀ ਮੌਤ ਦਾ ਮੂੰਹ ਨਹੀਂ ਦੇਖੇਗਾ ।”
52
ਤਦ ਯਹੂਦੀਆਂ ਨੇ ਯਿਸੂ ਨੂੰ ਕਿਹਾ, “ਹੁਣ ਅਸੀਂ ਜਾਣ ਗਏ ਹਾਂ ਕਿ ਤੇਰੇ ਵਿੱਚ ਅਸ਼ੁੱਧ ਆਤਮਾ ਹੈ! ਅਬਰਾਹਾਮ ਮਰ ਗਿਆ ਅਤੇ ਸਾਰੇ ਨਬੀ ਵੀ ਪਰ ਤੂੰ ਕਹਿੰਦਾ ਹੈਂ, ‘ਜੇਕਰ ਕੋਈ ਮੇਰੇ ਵਚਨ ਉੱਤੇ ਚੱਲੇਗਾ, ਤਾਂ ਉਹ ਕਦੀ ਵੀ ਮੌਤ ਦਾ ਸਵਾਦ ਨਹੀਂ ਚੱਖੇਗਾ ।’
53
ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੀ ਵੱਡਾ ਹੈਂ ਜੋ ਮਰ ਚੁੱਕਾ ਹੈ? ਅਤੇ ਨਬੀ ਵੀ ਮਰ ਚੁੱਕੇ ਹਨ । ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ?”
54
ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਆਪਣੀ ਵਡਿਆਈ ਆਪ ਕਰਾਂ ਤਾਂ ਮੇਰੀ ਵਡਿਆਈ ਕੁਝ ਵੀ ਨਹੀਂ । ਇਹ ਮੇਰੇ ਪਿਤਾ ਹਨ ਜੋ ਮੇਰੀ ਵਡਿਆਈ ਕਰਦੇ ਹਨ ਜਿਹਨਾਂ ਨੂੰ ਤੁਸੀਂ ਆਪਣੇ ਪਰਮੇਸ਼ਰ ਕਹਿੰਦੇ ਹੋ ।
55
ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਪਰ ਮੈਂ ਉਹਨਾਂ ਨੂੰ ਜਾਣਦਾ ਹਾਂ । ਇਸ ਲਈ ਜੇਕਰ ਮੈਂ ਇਹ ਕਹਾਂ ਕਿ ਮੈਂ ਉਹਨਾਂ ਨੂੰ ਨਹੀਂ ਜਾਣਦਾ ਤਾਂ ਮੈਂ ਵੀ ਤੁਹਾਡੀ ਤਰ੍ਹਾਂ ਝੂਠਾ ਠਹਿਰਾਂਗਾ । ਪਰ ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹਨਾਂ ਦੇ ਵਚਨ ਅਨੁਸਾਰ ਚੱਲਦਾ ਹਾਂ ।
56
ਤੁਹਾਡਾ ਪਿਤਾ ਅਬਰਾਹਾਮ ਮੇਰੇ ਆਉਣ ਵਾਲੇ ਦਿਨ ਨੂੰ ਦੇਖ ਕੇ ਖ਼ੁਸ਼ ਹੋ ਗਿਆ । ਉਸ ਨੇ ਦੇਖਿਆ ਅਤੇ ਅਨੰਦ ਮਨਾਇਆ ।”
57
ਯਹੂਦੀਆਂ ਨੇ ਯਿਸੂ ਨੂੰ ਕਿਹਾ, “ਤੂੰ ਤਾਂ ਅਜੇ ਪੰਜਾਹ ਸਾਲਾਂ ਦਾ ਵੀ ਨਹੀਂ ਹੋਇਆ ਅਤੇ ਤੂੰ ਅਬਰਾਹਾਮ ਨੂੰ ਦੇਖਿਆ ਹੈ?”
58
ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹਾਂ!”
59
ਤਦ ਲੋਕਾਂ ਨੇ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ ਪਰ ਯਿਸੂ ਆਪਣੇ ਆਪ ਨੂੰ ਲੁਕਾਉਂਦੇ ਹੋਏ ਹੈਕਲ ਵਿੱਚੋਂ ਬਾਹਰ ਨਿਕਲ ਗਏ ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21