bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 9
John 9
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 10 →
1
ਰਾਹ ਵਿੱਚ ਜਾਂਦੇ ਹੋਏ ਯਿਸੂ ਨੇ ਇੱਕ ਆਦਮੀ ਨੂੰ ਦੇਖਿਆ ਜੋ ਜਨਮ ਤੋਂ ਅੰਨ੍ਹਾ ਸੀ ।
2
ਯਿਸੂ ਦੇ ਚੇਲਿਆਂ ਨੇ ਪੁੱਛਿਆ, “ਹੇ ਰੱਬੀ, ਕਿਸ ਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨ੍ਹਾ ਪੈਦਾ ਹੋਇਆ, ਇਸ ਨੇ ਜਾਂ ਇਸ ਦੇ ਮਾਤਾ-ਪਿਤਾ ਨੇ?”
3
ਯਿਸੂ ਨੇ ਉੱਤਰ ਦਿੱਤਾ, “ਨਾ ਇਸ ਨੇ ਪਾਪ ਕੀਤਾ ਹੈ ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਇਹ ਕੇਵਲ ਇਸ ਲਈ ਅੰਨ੍ਹਾ ਪੈਦਾ ਹੋਇਆ ਕਿ ਇਸ ਦੇ ਦੁਆਰਾ ਪਰਮੇਸ਼ਰ ਦੇ ਕੰਮ ਦਾ ਪ੍ਰਗਟਾਵਾ ਹੋਵੇ ।
4
ਜਿਹਨਾਂ ਨੇ ਮੈਨੂੰ ਭੇਜਿਆ ਹੈ, ਜਦੋਂ ਤੱਕ ਕਿ ਦਿਨ ਹੈ, ਮੈਨੂੰ ਉਹਨਾਂ ਦਾ ਕੰਮ ਕਰਨਾ ਚਾਹੀਦਾ ਹੈ । ਰਾਤ ਆ ਰਹੀ ਹੈ ਜਿਸ ਵਿੱਚ ਕੋਈ ਕੰਮ ਨਹੀਂ ਕਰ ਸਕਦਾ ।
5
ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ ।”
6
ਇਹ ਕਹਿ ਕੇ ਯਿਸੂ ਨੇ ਜ਼ਮੀਨ ਉੱਤੇ ਥੁੱਕਿਆ ਅਤੇ ਉਸ ਥੁੱਕ ਨਾਲ ਮਿੱਟੀ ਦਾ ਇੱਕ ਲੇਪ ਬਣਾਇਆ ਅਤੇ ਉਸ ਅੰਨ੍ਹੇ ਦੀਆਂ ਅੱਖਾਂ ਉੱਤੇ ਲਾ ਕੇ
7
ਉਸ ਨੂੰ ਕਿਹਾ, “ਜਾ ਕੇ ਸਿਲੋਅਮ ਦੇ ਤਲਾਬ ਵਿੱਚ ਧੋ ਲੈ ।” (ਸਿਲੋਅਮ ਦਾ ਅਰਥ ਹੈ, ‘ਭੇਜਿਆ ਹੋਇਆ’ ।) ਇਸ ਲਈ ਉਹ ਗਿਆ, ਉਸ ਨੇ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਕੇ ਵਾਪਸ ਆਇਆ ।
8
ਫਿਰ ਉਸ ਦੇ ਗੁਆਂਢੀ ਅਤੇ ਉਹ ਲੋਕ ਜਿਹਨਾਂ ਨੇ ਉਸ ਨੂੰ ਪਹਿਲਾਂ ਭੀਖ ਮੰਗਦੇ ਹੋਏ ਦੇਖਿਆ ਸੀ ਕਹਿਣ ਲੱਗੇ, “ਕੀ ਇਹ ਉਹ ਹੀ ਆਦਮੀ ਨਹੀਂ ਜੋ ਬੈਠਾ ਭੀਖ ਮੰਗਦਾ ਹੁੰਦਾ ਸੀ?”
9
ਕੁਝ ਨੇ ਕਿਹਾ, “ਇਹ ਉਹ ਹੀ ਹੈ ।” ਪਰ ਕੁਝ ਹੋਰ ਲੋਕਾਂ ਨੇ ਕਿਹਾ, “ਨਹੀਂ, ਇਹ ਉਸ ਵਰਗਾ ਹੈ ।” ਉਸ ਆਦਮੀ ਨੇ ਆਪ ਕਿਹਾ, “ਮੈਂ ਉਹ ਹੀ ਹਾਂ ।”
10
ਇਸ ਲਈ ਉਹਨਾਂ ਨੇ ਉਸ ਤੋਂ ਪੁੱਛਿਆ, “ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹੀਆਂ?”
11
ਉਸ ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ਉੱਤੇ ਲਾਇਆ ਅਤੇ ਮੈਨੂੰ ਕਿਹਾ, ‘ਸਿਲੋਅਮ ਵਿੱਚ ਜਾ ਕੇ ਧੋ ਲੈ ।’ ਇਸ ਲਈ ਮੈਂ ਗਿਆ ਅਤੇ ਜਿਸ ਸਮੇਂ ਮੈਂ ਅੱਖਾਂ ਧੋਤੀਆਂ, ਉਸੇ ਸਮੇਂ ਮੈਂ ਦੇਖਣ ਲੱਗ ਪਿਆ ।”
12
ਫ਼ਰੀਸੀਆਂ ਨੇ ਉਸ ਤੋਂ ਪੁੱਛਿਆ, “ਉਹ ਕਿੱਥੇ ਹੈ?” ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ ।”
13
ਫਿਰ ਉਹ ਲੋਕ ਉਸ ਆਦਮੀ ਨੂੰ ਜੋ ਪਹਿਲਾਂ ਅੰਨ੍ਹਾ ਸੀ, ਫ਼ਰੀਸੀਆਂ ਦੇ ਕੋਲ ਲੈ ਗਏ ।
14
ਜਿਸ ਦਿਨ ਯਿਸੂ ਨੇ ਲੇਪ ਬਣਾ ਕੇ ਉਸ ਦੀਆਂ ਅੱਖਾਂ ਖੋਲ੍ਹੀਆਂ ਸਨ ਉਹ ਸਬਤ ਦਾ ਦਿਨ ਸੀ ।
15
ਇਸ ਲਈ ਫ਼ਰੀਸੀਆਂ ਨੇ ਇੱਕ ਵਾਰ ਫਿਰ ਉਸ ਤੋਂ ਪੁੱਛਿਆ, “ਤੂੰ ਸੁਜਾਖਾ ਕਿਸ ਤਰ੍ਹਾਂ ਹੋਇਆ?” ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਯਿਸੂ ਨੇ ਮੇਰੀਆਂ ਅੱਖਾਂ ਉੱਤੇ ਮਿੱਟੀ ਦਾ ਲੇਪ ਲਾਇਆ ਜਿਸ ਨੂੰ ਮੈਂ ਧੋਤਾ ਅਤੇ ਹੁਣ ਮੈਂ ਦੇਖ ਸਕਦਾ ਹਾਂ ।”
16
ਤਦ ਕੁਝ ਫ਼ਰੀਸੀਆਂ ਨੇ ਕਿਹਾ, “ਇਹ ਆਦਮੀ ਪਰਮੇਸ਼ਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ ।” ਪਰ ਕੁਝ ਹੋਰਨਾਂ ਨੇ ਕਿਹਾ, “ਇਹੋ ਜਿਹੇ ਚਮਤਕਾਰੀ ਚਿੰਨ੍ਹ ਇੱਕ ਪਾਪੀ ਆਦਮੀ ਕਿਸ ਤਰ੍ਹਾਂ ਦਿਖਾ ਸਕਦਾ ਹੈ?” ਇਸ ਤਰ੍ਹਾਂ ਉਹਨਾਂ ਵਿੱਚ ਫੁੱਟ ਪੈ ਗਈ ।
17
ਇਸ ਲਈ ਫ਼ਰੀਸੀਆਂ ਨੇ ਇੱਕ ਵਾਰ ਫਿਰ ਉਸ ਆਦਮੀ ਨੂੰ ਜੋ ਅੰਨ੍ਹਾ ਸੀ, ਪੁੱਛਿਆ, “ਤੂੰ ਉਸ ਦੇ ਬਾਰੇ ਕੀ ਕਹਿੰਦਾ ਹੈਂ? ਉਸ ਨੇ ਤਾਂ ਤੇਰੀਆਂ ਅੱਖਾਂ ਖੋਲ੍ਹੀਆਂ ਹਨ ।” ਉਸ ਨੇ ਉੱਤਰ ਦਿੱਤਾ, “ਉਹ ਇੱਕ ਨਬੀ ਹਨ ।”
18
ਪਰ ਯਹੂਦੀ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਹ ਆਦਮੀ ਅੰਨ੍ਹਾ ਸੀ ਅਤੇ ਹੁਣ ਸੁਜਾਖਾ ਹੈ ਜਦੋਂ ਤੱਕ ਕਿ ਉਹਨਾਂ ਨੇ ਉਸ ਦੇ ਮਾਤਾ-ਪਿਤਾ ਨੂੰ ਸੱਦ ਨਾ ਲਿਆ ।
19
ਫਿਰ ਉਹਨਾਂ ਨੂੰ ਪੁੱਛਿਆ, “ਕੀ ਇਹ ਤੁਹਾਡਾ ਪੁੱਤਰ ਹੈ? ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ, ਫਿਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ?”
20
ਉਸ ਦੇ ਮਾਤਾ-ਪਿਤਾ ਨੇ ਉੱਤਰ ਦਿੱਤਾ, “ਅਸੀਂ ਇਹ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ ।
21
ਪਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ, ਅਸੀਂ ਇਸ ਦੇ ਬਾਰੇ ਕੁਝ ਨਹੀਂ ਜਾਣਦੇ ਅਤੇ ਨਾ ਹੀ ਅਸੀਂ ਇਹ ਜਾਣਦੇ ਹਾਂ ਕਿ ਇਸ ਦੀਆਂ ਅੱਖਾਂ ਕਿਸ ਨੇ ਖੋਲ੍ਹੀਆਂ ਹਨ । ਉਸ ਤੋਂ ਪੁੱਛ ਲਵੋ ਕਿਉਂਕਿ ਉਹ ਬੱਚਾ ਨਹੀਂ ਹੈ, ਉਹ ਆਪ ਹੀ ਦੱਸੇਗਾ ।”
22
ਉਸ ਦੇ ਮਾਤਾ-ਪਿਤਾ ਨੇ ਇਹ ਇਸ ਲਈ ਕਿਹਾ ਕਿਉਂਕਿ ਯਹੂਦੀਆਂ ਨੇ ਪਹਿਲਾਂ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਜੋ ਕੋਈ ਵੀ ਯਿਸੂ ਨੂੰ ਮਸੀਹ ਕਰ ਕੇ ਮੰਨੇਗਾ ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਕੱਢ ਦਿੱਤਾ ਜਾਵੇਗਾ ।
23
ਇਸੇ ਲਈ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਸਿਆਣਾ ਹੈ ਉਸ ਤੋਂ ਪੁੱਛੋ ।”
24
ਇਸ ਲਈ ਉਹਨਾਂ ਨੇ ਦੂਜੀ ਵਾਰ ਉਸ ਆਦਮੀ ਨੂੰ ਜੋ ਅੰਨ੍ਹਾ ਸੀ, ਸੱਦਿਆ ਅਤੇ ਉਸ ਨੂੰ ਕਿਹਾ, “ਪਰਮੇਸ਼ਰ ਦੇ ਸਾਹਮਣੇ ਸੱਚ ਬੋਲ, ਅਸੀਂ ਜਾਣਦੇ ਹਾਂ ਕਿ ਉਹ ਆਦਮੀ ਪਾਪੀ ਹੈ ।”
25
ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ ਪਰ ਇੱਕ ਗੱਲ ਮੈਂ ਜ਼ਰੂਰ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਸੁਜਾਖਾ ਹਾਂ ।”
26
ਯਹੂਦੀਆਂ ਨੇ ਉਸ ਤੋਂ ਪੁੱਛਿਆ, “ਉਸ ਨੇ ਤੇਰੇ ਨਾਲ ਕੀ ਕੀਤਾ, ਉਸ ਨੇ ਕਿਸ ਤਰ੍ਹਾਂ ਤੇਰੀਆਂ ਅੱਖਾਂ ਖੋਲ੍ਹੀਆਂ?”
27
ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਅਤੇ ਤੁਸੀਂ ਸੁਣਿਆ ਨਹੀਂ । ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਵੀ ਉਹਨਾਂ ਦੇ ਚੇਲੇ ਬਣਨਾ ਚਾਹੁੰਦੇ ਹੋ?”
28
ਤਦ ਉਹਨਾਂ ਨੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਕਿਹਾ, “ਤੂੰ ਹੀ ਉਸ ਆਦਮੀ ਦਾ ਚੇਲਾ ਹੈਂ! ਅਸੀਂ ਤਾਂ ਮੂਸਾ ਦੇ ਚੇਲੇ ਹਾਂ!
29
ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਮੂਸਾ ਨਾਲ ਗੱਲਾਂ ਕੀਤੀਆਂ! ਪਰ ਇਹ ਆਦਮੀ ਕਿੱਥੋਂ ਆਇਆ ਹੈ, ਅਸੀਂ ਨਹੀਂ ਜਾਣਦੇ!”
30
ਉਸ ਆਦਮੀ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਹ ਅਜੀਬ ਗੱਲ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਏ ਹਨ ਪਰ ਉਹਨਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ!
31
ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦੇ; ਉਹ ਉਹਨਾਂ ਦੀ ਹੀ ਸੁਣਦੇ ਹਨ ਜਿਹੜੇ ਉਹਨਾਂ ਨੂੰ ਮੰਨਦੇ ਅਤੇ ਉਹਨਾਂ ਦੀ ਇੱਛਾ ਦੇ ਅਨੁਸਾਰ ਚੱਲਦੇ ਹਨ ।
32
ਸੰਸਾਰ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਦੀ ਇਹ ਨਹੀਂ ਸੁਣਿਆ ਗਿਆ ਕਿ ਕਿਸੇ ਨੇ ਜਨਮ ਦੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ ।
33
ਜੇਕਰ ਇਹ ਆਦਮੀ ਪਰਮੇਸ਼ਰ ਵੱਲੋਂ ਨਾ ਹੁੰਦਾ ਤਾਂ ਉਹ ਕੁਝ ਵੀ ਨਾ ਕਰ ਸਕਦਾ ।”
34
ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਪਾਪਾਂ ਵਿੱਚ ਹੀ ਜੰਮਿਆ ਪਲਿਆ ਹੈਂ ਅਤੇ ਕੀ ਤੂੰ ਸਾਨੂੰ ਪੜ੍ਹਾ ਰਿਹਾ ਹੈਂ?” ਫਿਰ ਉਹਨਾਂ ਨੇ ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਬਾਹਰ ਕੱਢ ਦਿੱਤਾ ।
35
ਯਿਸੂ ਨੇ ਸੁਣਿਆ ਕਿ ਉਹਨਾਂ ਨੇ ਉਸ ਆਦਮੀ ਨੂੰ ਬਾਹਰ ਕੱਢ ਦਿੱਤਾ ਹੈ । ਇਸ ਲਈ ਉਸ ਨੂੰ ਲੱਭ ਕੇ ਉਸ ਤੋਂ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈਂ?”
36
ਉਸ ਆਦਮੀ ਨੇ ਯਿਸੂ ਤੋਂ ਪੁੱਛਿਆ, “ਸ੍ਰੀਮਾਨ ਜੀ, ਉਹ ਕੌਣ ਹਨ? ਮੈਨੂੰ ਦੱਸੋ, ਤਾਂ ਜੋ ਮੈਂ ਉਹਨਾਂ ਵਿੱਚ ਵਿਸ਼ਵਾਸ ਕਰਾਂ ।”
37
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਉਸ ਨੂੰ ਦੇਖ ਚੁੱਕਾ ਹੈਂ ਅਤੇ ਇਹ ਉਹ ਹੀ ਹੈ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹੈ ।”
38
ਉਸ ਆਦਮੀ ਨੇ ਕਿਹਾ, “ਪ੍ਰਭੂ ਜੀ, ਮੈਂ ਵਿਸ਼ਵਾਸ ਕਰਦਾ ਹਾਂ” ਅਤੇ ਉਸ ਨੇ ਝੁੱਕ ਕੇ ਉਹਨਾਂ ਨੂੰ ਮੱਥਾ ਟੇਕਿਆ ।
39
ਯਿਸੂ ਨੇ ਕਿਹਾ, “ਮੈਂ ਸੰਸਾਰ ਵਿੱਚ ਨਿਆਂ ਕਰਨ ਦੇ ਲਈ ਆਇਆ ਹਾਂ ਕਿ ਜਿਹੜੇ ਦੇਖਦੇ ਨਹੀਂ, ਉਹ ਦੇਖਣ ਅਤੇ ਜਿਹੜੇ ਦੇਖਦੇ ਹਨ, ਉਹ ਅੰਨ੍ਹੇ ਹੋ ਜਾਣ ।”
40
ਕੁਝ ਫ਼ਰੀਸੀ ਜਿਹੜੇ ਉੱਥੇ ਯਿਸੂ ਦੇ ਨਾਲ ਸਨ, ਉਹਨਾਂ ਨੇ ਇਹ ਸੁਣ ਕੇ ਕਿਹਾ, “ਕੀ ਅਸੀਂ ਵੀ ਅੰਨ੍ਹੇ ਹਾਂ?”
41
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜੇਕਰ ਤੁਸੀਂ ਅੰਨ੍ਹੇ ਹੁੰਦੇ ਤਾਂ ਨਿਰਦੋਸ਼ ਹੁੰਦੇ । ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਖਦੇ ਹਾਂ ਇਸ ਕਾਰਨ ਤੁਸੀਂ ਅਜੇ ਵੀ ਦੋਸ਼ੀ ਹੋ ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21