bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 20
John 20
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 21 →
1
ਐਤਵਾਰ ਦੇ ਦਿਨ ਤੜਕੇ ਜਦੋਂ ਅਜੇ ਹਨੇਰਾ ਸੀ ਮਰੀਅਮ ਮਗਦਲੀਨੀ ਕਬਰ ਉੱਤੇ ਗਈ ਅਤੇ ਦੇਖਿਆ ਕਿ ਕਬਰ ਦੇ ਮੂੰਹ ਉੱਤੋਂ ਪੱਥਰ ਹਟਿਆ ਹੋਇਆ ਹੈ ।
2
ਇਸ ਲਈ ਉਹ ਦੌੜਦੀ ਹੋਈ ਸ਼ਮਊਨ ਪਤਰਸ ਅਤੇ ਦੂਜੇ ਚੇਲੇ ਦੇ ਕੋਲ ਗਈ ਜਿਸ ਨੂੰ ਯਿਸੂ ਪਿਆਰ ਕਰਦੇ ਸਨ ਅਤੇ ਉਹਨਾਂ ਨੂੰ ਦੱਸਿਆ, “ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ ਅਤੇ ਪਤਾ ਨਹੀਂ ਉਹਨਾਂ ਨੇ ਪ੍ਰਭੂ ਨੂੰ ਕਿੱਥੇ ਰੱਖਿਆ ਹੈ!”
3
ਤਦ ਪਤਰਸ ਅਤੇ ਦੂਜਾ ਚੇਲਾ ਬਾਹਰ ਆਏ ਅਤੇ ਕਬਰ ਵੱਲ ਗਏ ।
4
ਉਹ ਦੋਵੇਂ ਦੌੜਦੇ ਹੋਏ ਜਾ ਰਹੇ ਸਨ ਪਰ ਦੂਜਾ ਚੇਲਾ ਪਤਰਸ ਤੋਂ ਅੱਗੇ ਲੰਘ ਗਿਆ ਅਤੇ ਕਬਰ ਉੱਤੇ ਪਹਿਲਾਂ ਪਹੁੰਚ ਗਿਆ ।
5
ਉਸ ਨੇ ਕਬਰ ਵਿੱਚ ਝੁਕ ਕੇ ਕਫ਼ਨ ਪਿਆ ਹੋਇਆ ਦੇਖਿਆ ਪਰ ਅੰਦਰ ਨਾ ਗਿਆ ।
6
ਉਸ ਦੇ ਪਿੱਛੋਂ ਸ਼ਮਊਨ ਪਤਰਸ ਵੀ ਆ ਪਹੁੰਚਿਆ ਅਤੇ ਉਹ ਸਿੱਧਾ ਕਬਰ ਦੇ ਅੰਦਰ ਚਲਾ ਗਿਆ । ਉਸ ਨੇ ਕਫ਼ਨ ਨੂੰ ਉੱਥੇ ਪਿਆ ਦੇਖਿਆ
7
ਅਤੇ ਉਸ ਪਰਨੇ ਨੂੰ ਵੀ ਜਿਹੜਾ ਯਿਸੂ ਦੇ ਸਿਰ ਉੱਤੇ ਬੰਨ੍ਹਿਆ ਹੋਇਆ ਸੀ ਪਰ ਉਹ ਕਫ਼ਨ ਦੇ ਨਾਲ ਨਹੀਂ ਸੀ, ਉਹ ਉਸੇ ਤਰ੍ਹਾਂ ਲਪੇਟਿਆ ਹੋਇਆ ਵੱਖਰਾ ਸਿਰਹਾਣੇ ਵੱਲ ਪਿਆ ਹੋਇਆ ਸੀ ।
8
ਫਿਰ ਉਸੇ ਸਮੇਂ ਦੂਜਾ ਚੇਲਾ ਵੀ ਜਿਹੜਾ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ, ਉਸ ਨੇ ਦੇਖਿਆ ਅਤੇ ਵਿਸ਼ਵਾਸ ਕੀਤਾ ।
9
(ਕਿਉਂਕਿ ਉਹ ਉਸ ਸਮੇਂ ਤੱਕ ਪਵਿੱਤਰ-ਗ੍ਰੰਥ ਦੀ ਇਹ ਗੱਲ ਨਹੀਂ ਸਮਝੇ ਸਨ ਕਿ ਯਿਸੂ ਦਾ ਮੁਰਦਿਆਂ ਵਿੱਚੋਂ ਜੀਅ ਉੱਠਣਾ ਜ਼ਰੂਰੀ ਹੈ ।)
10
ਫਿਰ ਉਹ ਦੋਵੇਂ ਚੇਲੇ ਘਰ ਵਾਪਸ ਚਲੇ ਗਏ ।
11
ਪਰ ਮਰੀਅਮ ਉੱਥੇ ਖੜ੍ਹੀ ਰੋਂਦੀ ਰਹੀ । ਰੋਂਦੇ ਰੋਂਦੇ ਉਸ ਨੇ ਝੁੱਕ ਕੇ ਕਬਰ ਵਿੱਚ ਦੇਖਿਆ
12
ਅਤੇ ਦੋ ਸਵਰਗਦੂਤਾਂ ਨੂੰ ਚਿੱਟੇ ਵਸਤਰਾਂ ਵਿੱਚ ਜਿੱਥੇ ਯਿਸੂ ਦੀ ਲਾਸ਼ ਸੀ, ਬੈਠੇ ਹੋਏ ਦੇਖਿਆ, ਇੱਕ ਨੂੰ ਸਿਰ ਵਾਲੇ ਪਾਸੇ ਅਤੇ ਦੂਜੇ ਨੂੰ ਪੈਰਾਂ ਵੱਲ ।
13
ਸਵਰਗਦੂਤਾਂ ਨੇ ਮਰੀਅਮ ਨੂੰ ਕਿਹਾ, “ਬੀਬੀ, ਤੂੰ ਕਿਉਂ ਰੋਂਦੀ ਹੈਂ?” ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਪਤਾ ਨਹੀਂ ਉਹਨਾਂ ਨੇ ਪ੍ਰਭੂ ਨੂੰ ਕਿੱਥੇ ਰੱਖਿਆ ਹੈ ।”
14
ਇਹ ਕਹਿ ਕੇ ਉਹ ਪਿੱਛੇ ਮੁੜੀ ਤਾਂ ਉਸ ਨੇ ਯਿਸੂ ਨੂੰ ਖੜ੍ਹੇ ਦੇਖਿਆ ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯਿਸੂ ਹਨ ।
15
ਯਿਸੂ ਨੇ ਉਸ ਨੂੰ ਕਿਹਾ, “ਬੀਬੀ, ਤੂੰ ਕਿਉਂ ਰੋ ਰਹੀ ਹੈਂ? ਤੂੰ ਕਿਸ ਨੂੰ ਲੱਭ ਰਹੀ ਹੈਂ?” ਪਰ ਮਰੀਅਮ ਨੇ ਉਹਨਾਂ ਨੂੰ ਮਾਲੀ ਸਮਝਦੇ ਹੋਏ ਕਿਹਾ, “ਸ੍ਰੀਮਾਨ ਜੀ, ਜੇਕਰ ਤੁਸੀਂ ਉਹਨਾਂ ਨੂੰ ਲੈ ਗਏ ਹੋ ਤਾਂ ਮੈਨੂੰ ਦੱਸੋ ਕਿ ਤੁਸੀਂ ਉਹਨਾਂ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹਨਾਂ ਨੂੰ ਲੈ ਜਾਵਾਂਗੀ ।”
16
ਯਿਸੂ ਨੇ ਉਸ ਨੂੰ ਕਿਹਾ, “ਮਰੀਅਮ!” ਇਹ ਸੁਣ ਕੇ ਉਹ ਮੁੜੀ ਅਤੇ ਇਕਦਮ ਇਬਰਾਨੀ ਭਾਸ਼ਾ ਵਿੱਚ ਕਿਹਾ, “ਰੱਬੂਨੀ” (ਜਿਸ ਦਾ ਅਰਥ ਹੈ, ਹੇ ਗੁਰੂ) ।
17
ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਨਾ ਛੂਹ ਕਿਉਂਕਿ ਮੈਂ ਅਜੇ ਉੱਪਰ ਪਿਤਾ ਦੇ ਕੋਲ ਨਹੀਂ ਗਿਆ ਹਾਂ । ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਮੇਰੇ ਬਾਰੇ ਦੱਸ ਕਿ ਮੈਂ ਉਹਨਾਂ ਦੇ ਕੋਲ ਉੱਪਰ ਜਾ ਰਿਹਾ ਹਾਂ ਜੋ ਮੇਰੇ ਪਿਤਾ ਅਤੇ ਤੁਹਾਡੇ ਪਿਤਾ, ਮੇਰੇ ਪਰਮੇਸ਼ਰ ਅਤੇ ਤੁਹਾਡੇ ਪਰਮੇਸ਼ਰ ਹਨ ।”
18
ਇਸ ਲਈ ਮਰੀਅਮ ਮਗਦਲੀਨੀ ਗਈ ਅਤੇ ਚੇਲਿਆਂ ਨੂੰ ਦੱਸਿਆ, “ਮੈਂ ਪ੍ਰਭੂ ਨੂੰ ਦੇਖਿਆ ਹੈ!” ਅਤੇ ਉਸ ਨੇ ਚੇਲਿਆਂ ਨੂੰ ਪ੍ਰਭੂ ਦਾ ਸੰਦੇਸ਼ ਦਿੱਤਾ ।
19
ਉਸੇ ਦਿਨ ਐਤਵਾਰ ਦੀ ਸ਼ਾਮ ਨੂੰ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਦਰਵਾਜ਼ੇ ਬੰਦ ਕਰ ਕੇ ਇੱਕ ਥਾਂ ਇਕੱਠੇ ਹੋਏ ਸਨ ਤਾਂ ਯਿਸੂ ਆ ਕੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ।”
20
ਇਹ ਕਹਿ ਕੇ ਉਹਨਾਂ ਨੇ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਦਿਖਾਈ । ਚੇਲੇ ਪ੍ਰਭੂ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ ।
21
ਇਸ ਲਈ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ । ਜਿਸ ਤਰ੍ਹਾਂ ਪਿਤਾ ਨੇ ਮੈਨੂੰ ਭੇਜਿਆ ਹੈ, ਮੈਂ ਵੀ ਤੁਹਾਨੂੰ ਭੇਜਦਾ ਹਾਂ ।”
22
ਇਹ ਕਹਿਣ ਦੇ ਬਾਅਦ ਯਿਸੂ ਨੇ ਉਹਨਾਂ ਉੱਤੇ ਸਾਹ ਫੂਕਿਆ ਅਤੇ ਕਿਹਾ, “ਪਵਿੱਤਰ ਆਤਮਾ ਲਵੋ!
23
ਜੇਕਰ ਤੁਸੀਂ ਕਿਸੇ ਦੇ ਪਾਪ ਮਾਫ਼ ਕਰੋਗੇ, ਤਾਂ ਉਹ ਮਾਫ਼ ਹੋ ਜਾਣਗੇ ਅਤੇ ਜੇਕਰ ਤੁਸੀਂ ਮਾਫ਼ ਨਾ ਕਰੋਗੇ ਤਾਂ ਉਹ ਮਾਫ਼ ਨਹੀਂ ਕੀਤੇ ਜਾਣਗੇ ।”
24
ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਥੋਮਾ ਸੀ ਜਿਹੜਾ “ਦੀਦੁਮੁਸ” ਵੀ ਅਖਵਾਉਂਦਾ ਸੀ, ਜਦੋਂ ਯਿਸੂ ਆਏ ਤਾਂ ਉਹ ਚੇਲਿਆਂ ਦੇ ਨਾਲ ਨਹੀਂ ਸੀ ।
25
ਇਸ ਲਈ ਜਦੋਂ ਦੂਜੇ ਚੇਲਿਆਂ ਨੇ ਉਸ ਨੂੰ ਦੱਸਿਆ, “ਅਸੀਂ ਪ੍ਰਭੂ ਯਿਸੂ ਨੂੰ ਦੇਖਿਆ ਹੈ!” ਥੋਮਾ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦ ਤੱਕ ਮੈਂ ਉਹਨਾਂ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਨਾ ਦੇਖਾਂ ਅਤੇ ਆਪਣੀ ਉਂਗਲ ਕਿੱਲਾਂ ਵਾਲੀ ਥਾਂ ਤੇ ਨਾ ਲਾਵਾਂ ਅਤੇ ਆਪਣਾ ਹੱਥ ਉਹਨਾਂ ਦੀ ਵੱਖੀ ਵਾਲੇ ਜ਼ਖ਼ਮ ਦੀ ਥਾਂ ਵਿੱਚ ਨਾ ਪਾਵਾਂ, ਮੈਂ ਵਿਸ਼ਵਾਸ ਨਹੀਂ ਕਰਾਂਗਾ ।”
26
ਅੱਠ ਦਿਨਾਂ ਦੇ ਬਾਅਦ ਚੇਲੇ ਫਿਰ ਘਰ ਵਿੱਚ ਇਕੱਠੇ ਸਨ ਅਤੇ ਥੋਮਾ ਵੀ ਉਹਨਾਂ ਦੇ ਨਾਲ ਸੀ । ਦਰਵਾਜ਼ੇ ਬੰਦ ਸਨ ਪਰ ਫਿਰ ਵੀ ਯਿਸੂ ਅੰਦਰ ਆ ਗਏ ਅਤੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ।”
27
ਇਸ ਦੇ ਬਾਅਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲੀ ਇੱਥੇ ਲਿਆ, ਦੇਖ ਮੇਰੇ ਹੱਥ ਅਤੇ ਆਪਣਾ ਹੱਥ ਮੇਰੀ ਵੱਖੀ ਵਿੱਚ ਪਾ ਕੇ ਦੇਖ । ਆਪਣੇ ਸ਼ੱਕ ਨੂੰ ਦੂਰ ਕਰ ਅਤੇ ਵਿਸ਼ਵਾਸ ਕਰ!”
28
ਥੋਮਾ ਨੇ ਉਹਨਾਂ ਨੂੰ ਕਿਹਾ, “ਮੇਰੇ ਪ੍ਰਭੂ, ਮੇਰੇ ਪਰਮੇਸ਼ਰ!”
29
ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਤੂੰ ਮੈਨੂੰ ਦੇਖ ਲਿਆ ਹੈ? ਪਰ ਧੰਨ ਉਹ ਹਨ ਜਿਹੜੇ ਮੈਨੂੰ ਦੇਖੇ ਬਿਨਾਂ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ ।”
30
ਯਿਸੂ ਨੇ ਹੋਰ ਵੀ ਬਹੁਤ ਸਾਰੇ ਚਮਤਕਾਰੀ ਚਿੰਨ੍ਹ ਆਪਣੇ ਚੇਲਿਆਂ ਨੂੰ ਦਿਖਾਏ ਜਿਹੜੇ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ ।
31
ਪਰ ਇਹ ਇਸ ਲਈ ਲਿਖੇ ਗਏ ਹਨ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਪਰਮੇਸ਼ਰ ਦੇ ਪੁੱਤਰ ਮਸੀਹ ਹਨ ਅਤੇ ਇਸ ਵਿਸ਼ਵਾਸ ਦੇ ਰਾਹੀਂ ਉਹਨਾਂ ਦੇ ਨਾਮ ਵਿੱਚ ਜੀਵਨ ਪ੍ਰਾਪਤ ਕਰੋ ।
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 21 →
All chapters:
1
2
3
4
5
6
7
8
9
10
11
12
13
14
15
16
17
18
19
20
21