bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 4
John 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 5 →
1
ਜਦੋਂ ਯਿਸੂ ਨੂੰ ਇਹ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣ ਲਿਆ ਹੈ ਕਿ ਉਹ ਯੂਹੰਨਾ ਤੋਂ ਵੀ ਜ਼ਿਆਦਾ ਚੇਲੇ ਬਣਾਉਂਦੇ ਅਤੇ ਬਪਤਿਸਮਾ ਦਿੰਦੇ ਹਨ ।
2
(ਭਾਵੇਂ ਯਿਸੂ ਆਪ ਬਪਤਿਸਮਾ ਨਹੀਂ ਦਿੰਦੇ ਸਨ, ਕੇਵਲ ਉਹਨਾਂ ਦੇ ਚੇਲੇ ਹੀ ਦਿੰਦੇ ਸਨ ।)
3
ਤਦ ਉਹਨਾਂ ਨੇ ਯਹੂਦਿਯਾ ਨੂੰ ਛੱਡ ਦਿੱਤਾ ਅਤੇ ਫਿਰ ਗਲੀਲ ਨੂੰ ਚੱਲ ਪਏ ।
4
ਉਹਨਾਂ ਲਈ ਸਾਮਰਿਯਾ ਦੇ ਇਲਾਕੇ ਵਿੱਚੋਂ ਲੰਘਣਾ ਜ਼ਰੂਰੀ ਸੀ ।
5
ਉਹ ਸਾਮਰਿਯਾ ਇਲਾਕੇ ਦੇ ਸ਼ਹਿਰ ਸੁਖਾਰ ਵਿੱਚ ਆਏ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ਼ ਨੂੰ ਦਿੱਤੀ ਸੀ ।
6
ਉੱਥੇ ਯਾਕੂਬ ਦਾ ਖੂਹ ਸੀ ਅਤੇ ਯਿਸੂ ਯਾਤਰਾ ਕਰਦੇ ਥੱਕ ਗਏ ਸਨ ਇਸ ਲਈ ਉਹ ਉਸ ਖੂਹ ਦੇ ਕੋਲ ਬੈਠ ਗਏ । ਇਹ ਦੁਪਹਿਰ ਦਾ ਸਮਾਂ ਸੀ ।
7
ਉੱਥੇ ਇੱਕ ਸਾਮਰੀ ਔਰਤ ਪਾਣੀ ਭਰਨ ਦੇ ਲਈ ਆਈ । ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਪਾਣੀ ਪਿਲਾ ਦੇ ।”
8
(ਉਹਨਾਂ ਦੇ ਚੇਲੇ ਸ਼ਹਿਰ ਵਿੱਚ ਭੋਜਨ ਮੁੱਲ ਲੈਣ ਗਏ ਹੋਏ ਸਨ ।)
9
ਉਸ ਸਾਮਰੀ ਔਰਤ ਨੇ ਯਿਸੂ ਨੂੰ ਕਿਹਾ, “ਮੈਂ ਸਾਮਰੀ ਔਰਤ ਹਾਂ ਅਤੇ ਤੁਸੀਂ ਯਹੂਦੀ ਹੋ । ਫਿਰ ਤੁਸੀਂ ਮੇਰੇ ਕੋਲੋਂ ਪਾਣੀ ਕਿਉਂ ਮੰਗ ਰਹੇ ਹੋ?” (ਕਿਉਂਕਿ ਯਹੂਦੀਆਂ ਅਤੇ ਸਾਮਰੀਆਂ ਵਿੱਚ ਕੋਈ ਮਿਲਵਰਤਣ ਨਹੀਂ ਸੀ ।)
10
ਯਿਸੂ ਨੇ ਉੱਤਰ ਦਿੱਤਾ, “ਜੇਕਰ ਤੂੰ ਜਾਣਦੀ ਕਿ ਪਰਮੇਸ਼ਰ ਦਾ ਵਰਦਾਨ ਕੀ ਹੈ ਅਤੇ ਜੋ ਤੇਰੇ ਕੋਲੋਂ ਪਾਣੀ ਮੰਗ ਰਿਹਾ ਹੈ ਉਹ ਕੌਣ ਹੈ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਪਾਣੀ ਦਿੰਦਾ ।”
11
ਔਰਤ ਨੇ ਕਿਹਾ, “ਸ੍ਰੀਮਾਨ ਜੀ, ਤੁਹਾਡੇ ਕੋਲ ਪਾਣੀ ਕੱਢਣ ਦੇ ਲਈ ਕੁਝ ਵੀ ਨਹੀਂ ਹੈ ਅਤੇ ਖੂਹ ਬਹੁਤ ਡੂੰਘਾ ਹੈ । ਫਿਰ ਤੁਸੀਂ ਜੀਵਨ ਦਾ ਪਾਣੀ ਕਿੱਥੋਂ ਲਵੋਗੇ?
12
ਕੀ ਤੁਸੀਂ ਸਾਡੇ ਪੁਰਖੇ ਯਾਕੂਬ ਨਾਲੋਂ ਵੀ ਵੱਡੇ ਹੋ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਸੀ? ਉਸ ਨੇ, ਉਸ ਦੇ ਪੁੱਤਰਾਂ ਅਤੇ ਉਸ ਦੇ ਪਸ਼ੂਆਂ ਨੇ ਵੀ ਇਸ ਵਿੱਚੋਂ ਪਾਣੀ ਪੀਤਾ ਸੀ ।”
13
ਯਿਸੂ ਨੇ ਉੱਤਰ ਦਿੱਤਾ, “ਜੋ ਕੋਈ ਇਸ ਪਾਣੀ ਵਿੱਚੋਂ ਪੀਵੇਗਾ, ਉਹ ਫਿਰ ਪਿਆਸਾ ਹੋਵੇਗਾ ।
14
ਪਰ ਜਿਹੜਾ ਉਸ ਪਾਣੀ ਨੂੰ ਪੀਵੇਗਾ ਜੋ ਮੈਂ ਦੇਵਾਂਗਾ, ਉਹ ਫਿਰ ਕਦੀ ਪਿਆਸਾ ਨਹੀਂ ਹੋਵੇਗਾ ਸਗੋਂ ਉਹ ਪਾਣੀ ਉਸ ਦੇ ਅੰਦਰ ਅਨੰਤ ਜੀਵਨ ਦੇ ਪਾਣੀ ਦਾ ਸ੍ਰੋਤ ਬਣ ਜਾਵੇਗਾ ।”
15
ਔਰਤ ਨੇ ਕਿਹਾ, “ਸ੍ਰੀਮਾਨ ਜੀ, ਮੈਨੂੰ ਉਹ ਪਾਣੀ ਦਿਓ ਕਿ ਮੈਂ ਫਿਰ ਪਿਆਸੀ ਨਾ ਹੋਵਾਂ ਅਤੇ ਨਾ ਹੀ ਇੱਥੇ ਪਾਣੀ ਭਰਨ ਦੇ ਲਈ ਆਵਾਂ ।”
16
ਯਿਸੂ ਨੇ ਉਸ ਨੂੰ ਕਿਹਾ, “ਜਾ, ਆਪਣੇ ਪਤੀ ਨੂੰ ਸੱਦ ਕੇ ਇੱਥੇ ਲਿਆ ।”
17
ਔਰਤ ਨੇ ਉੱਤਰ ਦਿੱਤਾ, “ਮੇਰਾ ਪਤੀ ਨਹੀਂ ਹੈ ।” ਯਿਸੂ ਨੇ ਕਿਹਾ, “ਤੂੰ ਠੀਕ ਉੱਤਰ ਦਿੱਤਾ ਹੈ, ‘ਮੇਰਾ ਪਤੀ ਨਹੀਂ ਹੈ ।’
18
ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜੋ ਆਦਮੀ ਤੇਰੇ ਨਾਲ ਹੁਣ ਹੈ, ਉਹ ਵੀ ਤੇਰਾ ਪਤੀ ਨਹੀਂ ਹੈ । ਤੂੰ ਮੈਨੂੰ ਸੱਚ ਦੱਸਿਆ ਹੈ ।”
19
ਔਰਤ ਨੇ ਕਿਹਾ, “ਸ੍ਰੀਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਨਬੀ ਹੋ ।
20
ਸਾਡੇ ਪੁਰਖਿਆਂ ਨੇ ਇਸ ਪਹਾੜ ਉੱਤੇ ਭਗਤੀ ਕੀਤੀ ਹੈ ਪਰ ਤੁਸੀਂ ਯਹੂਦੀ ਕਹਿੰਦੇ ਹੋ ਕਿ ਯਰੂਸ਼ਲਮ ਵਿੱਚ ਹੀ ਉਹ ਥਾਂ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ ।”
21
ਯਿਸੂ ਨੇ ਉਸ ਨੂੰ ਕਿਹਾ, “ਬੀਬੀ, ਮੇਰੇ ਵਿੱਚ ਵਿਸ਼ਵਾਸ ਕਰ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਨਾ ਇਸ ਪਹਾੜ ਉੱਤੇ ਨਾ ਹੀ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ ।
22
ਤੁਸੀਂ ਸਾਮਰੀ ਉਸ ਦੀ ਭਗਤੀ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ ਪਰ ਅਸੀਂ ਉਸ ਦੀ ਭਗਤੀ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਤੋਂ ਹੀ ਹੈ ।
23
ਉਹ ਸਮਾਂ ਆ ਰਿਹਾ ਹੈ ਸਗੋਂ ਆ ਚੁੱਕਾ ਹੈ ਜਦੋਂ ਕਿ ਸੱਚੇ ਭਗਤ ਪਿਤਾ ਦੀ ਭਗਤੀ ਸੱਚਾਈ ਅਤੇ ਆਤਮਾ ਨਾਲ ਕਰਨਗੇ ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਹੀ ਚਾਹੁੰਦੇ ਹਨ ।
24
ਪਰਮੇਸ਼ਰ ਆਤਮਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦੇ ਭਗਤ ਆਤਮਾ ਅਤੇ ਸੱਚਾਈ ਨਾਲ ਉਹਨਾਂ ਦੀ ਭਗਤੀ ਕਰਨ ।”
25
ਔਰਤ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹ ਜੋ ਪਰਮੇਸ਼ਰ ਦੇ ਮਸਹ ਕੀਤੇ ਹੋਏ ਹਨ ਆ ਰਹੇ ਹਨ ਅਤੇ ਜਦੋਂ ਉਹ ਆਉਣਗੇ ਉਹ ਸਾਨੂੰ ਸਭ ਕੁਝ ਦੱਸਣਗੇ ।”
26
ਯਿਸੂ ਨੇ ਕਿਹਾ, “ਮੈਂ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹਾਂ, ਉਹ ਹੀ ਹਾਂ ।”
27
ਇਸ ਸਮੇਂ ਤੱਕ ਯਿਸੂ ਦੇ ਚੇਲੇ ਆ ਗਏ ਅਤੇ ਇਹ ਦੇਖ ਕੇ ਕਿ ਯਿਸੂ ਇੱਕ ਔਰਤ ਨਾਲ ਗੱਲਾਂ ਕਰ ਰਹੇ ਹਨ, ਉਹਨਾਂ ਨੂੰ ਬਹੁਤ ਹੈਰਾਨੀ ਹੋਈ ਪਰ ਕਿਸੇ ਨੇ ਯਿਸੂ ਤੋਂ ਨਾ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ?” ਜਾਂ “ਤੁਸੀਂ ਇਸ ਔਰਤ ਨਾਲ ਕਿਉਂ ਗੱਲਾਂ ਕਰ ਰਹੇ ਹੋ?”
28
ਪਰ ਉਹ ਔਰਤ ਆਪਣਾ ਪਾਣੀ ਵਾਲਾ ਘੜਾ ਉੱਥੇ ਹੀ ਛੱਡ ਕੇ ਸ਼ਹਿਰ ਵਿੱਚ ਵਾਪਸ ਗਈ ਅਤੇ ਲੋਕਾਂ ਨੂੰ ਕਹਿਣ ਲੱਗੀ,
29
“ਆਓ, ਇੱਕ ਆਦਮੀ ਨੂੰ ਦੇਖੋ, ਜਿਹਨਾਂ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਹੈ, ਜੋ ਮੈਂ ਕੀਤਾ ਸੀ । ਕਿਤੇ ਇਹ ਹੀ ਤਾਂ ਮਸੀਹ ਨਹੀਂ?”
30
ਲੋਕ ਸ਼ਹਿਰ ਵਿੱਚੋਂ ਬਾਹਰ ਨਿਕਲੇ ਅਤੇ ਯਿਸੂ ਕੋਲ ਆਉਣ ਲੱਗੇ ।
31
ਚੇਲਿਆਂ ਨੇ ਯਿਸੂ ਨੂੰ ਬੇਨਤੀ ਕੀਤੀ, “ਹੇ ਰੱਬੀ, ਕੁਝ ਖਾ ਲਵੋ ।”
32
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਸ ਦੇ ਬਾਰੇ ਤੁਸੀਂ ਕੁਝ ਨਹੀਂ ਜਾਣਦੇ ।”
33
ਇਹ ਸੁਣ ਕੇ ਚੇਲੇ ਆਪਸ ਵਿੱਚ ਕਹਿਣ ਲੱਗੇ, “ਕੀ ਕੋਈ ਇਹਨਾਂ ਦੇ ਖਾਣ ਲਈ ਭੋਜਨ ਲਿਆਇਆ ਹੈ?”
34
ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਇੱਛਾ ਨੂੰ ਪੂਰੀ ਕਰਾਂ ਅਤੇ ਉਹਨਾਂ ਦੇ ਦਿੱਤੇ ਹੋਏ ਕੰਮ ਨੂੰ ਪੂਰਾ ਕਰਾਂ ।
35
“ਕੀ ਤੁਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਹੋ, ‘ਚਾਰ ਮਹੀਨੇ ਬਾਕੀ ਹਨ ਅਤੇ ਫਿਰ ਵਾਢੀ ਹੋਵੇਗੀ’? ਮੈਂ ਤੁਹਾਨੂੰ ਦੱਸਦਾ ਹਾਂ, ਆਪਣੀਆਂ ਅੱਖਾਂ ਖੋਲ ਕੇ ਖੇਤਾਂ ਵੱਲ ਦੇਖੋ! ਫ਼ਸਲ ਪੱਕ ਚੁੱਕੀ ਹੈ ਅਤੇ ਵੱਢਣ ਦੇ ਯੋਗ ਹੈ ।
36
ਵਾਢੇ ਆਪਣੀ ਮਜ਼ਦੂਰੀ ਪ੍ਰਾਪਤ ਕਰ ਰਹੇ ਹਨ ਅਤੇ ਅਨੰਤ ਜੀਵਨ ਦੇ ਲਈ ਫਲ ਇਕੱਠਾ ਕਰ ਰਹੇ ਹਨ ਤਾਂ ਜੋ ਬੀਜਣ ਵਾਲੇ ਅਤੇ ਵੱਢਣ ਵਾਲੇ ਦੋਵੇਂ ਮਿਲ ਕੇ ਖ਼ੁਸ਼ੀ ਮਨਾਉਣ ।
37
ਇਸ ਲਈ ਇੱਥੇ ਇਹ ਕਹਾਵਤ ਠੀਕ ਢੁੱਕਦੀ ਹੈ ‘ਬੀਜੇ ਕੋਈ ਅਤੇ ਵੱਢੇ ਕੋਈ ।’
38
ਮੈਂ ਤੁਹਾਨੂੰ ਉਸ ਫ਼ਸਲ ਨੂੰ ਵੱਢਣ ਲਈ ਭੇਜਿਆ ਹੈ ਜਿਸ ਦੇ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ; ਦੂਜਿਆਂ ਨੇ ਮਿਹਨਤ ਕੀਤੀ ਹੈ ਅਤੇ ਤੁਸੀਂ ਉਹਨਾਂ ਦੀ ਮਿਹਨਤ ਦਾ ਫਲ ਪ੍ਰਾਪਤ ਕਰ ਰਹੇ ਹੋ ।”
39
ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰੀ ਲੋਕਾਂ ਨੇ ਉਸ ਦੀ ਗਵਾਹੀ ਸੁਣ ਕੇ ਯਿਸੂ ਵਿੱਚ ਵਿਸ਼ਵਾਸ ਕੀਤਾ ਜੋ ਉਸ ਔਰਤ ਨੇ ਕਿਹਾ ਸੀ ਕਿ, “ਉਹਨਾਂ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਹੈ ਜੋ ਮੈਂ ਅੱਜ ਤੱਕ ਕੀਤਾ ਸੀ ।”
40
ਉਹ ਸਾਮਰੀ ਯਿਸੂ ਕੋਲ ਆਏ ਅਤੇ ਬੇਨਤੀ ਕਰਨ ਲੱਗੇ ਕਿ ਉਹ ਉਹਨਾਂ ਦੇ ਨਾਲ ਠਹਿਰਨ । ਯਿਸੂ ਉਹਨਾਂ ਦੇ ਕੋਲ ਦੋ ਦਿਨ ਠਹਿਰੇ ।
41
ਸਾਮਰਿਯਾ ਦੇ ਬਹੁਤ ਸਾਰੇ ਹੋਰ ਵੀ ਰਹਿਣ ਵਾਲਿਆਂ ਨੇ ਯਿਸੂ ਦੇ ਵਚਨ ਸੁਣ ਕੇ ਉਹਨਾਂ ਵਿੱਚ ਵਿਸ਼ਵਾਸ ਕੀਤਾ ।
42
ਉਹਨਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ, “ਹੁਣ ਅਸੀਂ ਕੇਵਲ ਤੇਰੇ ਕਹਿਣ ਉੱਤੇ ਹੀ ਵਿਸ਼ਵਾਸ ਨਹੀਂ ਕਰਦੇ ਸਗੋਂ ਅਸੀਂ ਆਪ ਉਹਨਾਂ ਨੂੰ ਸੁਣਿਆ ਹੈ ਅਤੇ ਜਾਣਦੇ ਹਾਂ ਕਿ ਉਹ ਹੀ ਸੰਸਾਰ ਦੇ ਸੱਚੇ ਮੁਕਤੀਦਾਤਾ ਹਨ ।”
43
ਦੋ ਦਿਨਾਂ ਦੇ ਬਾਅਦ ਯਿਸੂ ਉਸ ਥਾਂ ਤੋਂ ਗਲੀਲ ਨੂੰ ਗਏ ।
44
ਯਿਸੂ ਨੇ ਆਪ ਇਸ ਗੱਲ ਦੀ ਗਵਾਹੀ ਦਿੱਤੀ, “ ਨਬੀ ਦਾ ਆਪਣੇ ਦੇਸ਼ ਵਿੱਚ ਆਦਰ ਨਹੀਂ ਹੁੰਦਾ ।”
45
ਜਦੋਂ ਉਹ ਗਲੀਲ ਵਿੱਚ ਪਹੁੰਚੇ ਤਾਂ ਗਲੀਲ ਦੇ ਰਹਿਣ ਵਾਲਿਆਂ ਨੇ ਉਹਨਾਂ ਦਾ ਸੁਆਗਤ ਕੀਤਾ ਕਿਉਂਕਿ ਇਹ ਲੋਕ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਦੇ ਲਈ ਗਏ ਹੋਏ ਸਨ ਅਤੇ ਉਹਨਾਂ ਨੇ ਉਹ ਸਾਰੇ ਕੰਮ ਦੇਖੇ ਜਿਹੜੇ ਯਿਸੂ ਨੇ ਤਿਉਹਾਰ ਦੇ ਸਮੇਂ ਕੀਤੇ ਸਨ ।
46
ਯਿਸੂ ਫਿਰ ਗਲੀਲ ਦੇ ਪਿੰਡ ਕਾਨਾ ਵਿੱਚ ਆਏ ਜਿੱਥੇ ਉਹਨਾਂ ਨੇ ਪਾਣੀ ਨੂੰ ਮੈਅ ਬਣਾਇਆ ਸੀ । ਉੱਥੇ ਇੱਕ ਰਾਜ ਅਧਿਕਾਰੀ ਸੀ ਜਿਸ ਦਾ ਪੁੱਤਰ ਕਫ਼ਰਨਾਹੂਮ ਵਿੱਚ ਬਿਮਾਰ ਸੀ ।
47
ਉਸ ਨੇ ਸੁਣਿਆ ਕਿ ਯਿਸੂ ਯਹੂਦਿਯਾ ਦੇ ਇਲਾਕੇ ਤੋਂ ਗਲੀਲ ਵਿੱਚ ਆਏ ਹੋਏ ਹਨ ਤਾਂ ਉਹ ਯਿਸੂ ਕੋਲ ਆਇਆ ਅਤੇ ਬੇਨਤੀ ਕੀਤੀ ਕਿ ਉਹ ਕਫ਼ਰਨਾਹੂਮ ਵਿੱਚ ਚੱਲ ਕੇ ਉਸ ਦੇ ਪੁੱਤਰ ਨੂੰ ਚੰਗਾ ਕਰਨ ਕਿਉਂਕਿ ਉਹ ਆਖ਼ਰੀ ਸਾਹਾਂ ਤੇ ਸੀ ।
48
ਯਿਸੂ ਨੇ ਉਸ ਨੂੰ ਕਿਹਾ, “ਤੁਸੀਂ ਤਦ ਤੱਕ ਵਿਸ਼ਵਾਸ ਨਹੀਂ ਕਰੋਗੇ ਜਦੋਂ ਤੱਕ ਕਿ ਤੁਸੀਂ ਚਿੰਨ੍ਹ ਅਤੇ ਚਮਤਕਾਰ ਨਾ ਦੇਖ ਲਵੋ ।”
49
ਰਾਜ ਅਧਿਕਾਰੀ ਨੇ ਕਿਹਾ, “ਸ੍ਰੀਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਚੱਲੋ ।”
50
ਯਿਸੂ ਨੇ ਉਸ ਨੂੰ ਕਿਹਾ, “ਜਾ, ਤੇਰਾ ਪੁੱਤਰ ਜਿਊਂਦਾ ਰਹੇਗਾ!” ਉਸ ਨੇ ਯਿਸੂ ਦੇ ਇਹਨਾਂ ਸ਼ਬਦਾਂ ਉੱਤੇ ਵਿਸ਼ਵਾਸ ਕੀਤਾ ਅਤੇ ਚਲਾ ਗਿਆ ।
51
ਅਜੇ ਉਹ ਰਾਹ ਵਿੱਚ ਹੀ ਸੀ ਕਿ ਉਸ ਦੇ ਸੇਵਕ ਅੱਗੋਂ ਉਸ ਨੂੰ ਮਿਲੇ ਅਤੇ ਕਿਹਾ, “ਤੁਹਾਡਾ ਪੁੱਤਰ ਜਿਊਂਦਾ ਹੈ ।”
52
ਉਸ ਨੇ ਸੇਵਕਾਂ ਤੋਂ ਪੁੱਛਿਆ, “ਉਹ ਕਿਸ ਸਮੇਂ ਚੰਗਾ ਹੋ ਗਿਆ ਸੀ?” ਸੇਵਕਾਂ ਨੇ ਉੱਤਰ ਦਿੱਤਾ, “ਕੱਲ੍ਹ ਦੁਪਹਿਰ ਦੇ ਕੋਈ ਇੱਕ ਵਜੇ ਉਸ ਦਾ ਬੁਖ਼ਾਰ ਉਤਰ ਗਿਆ ਸੀ ।”
53
ਪਿਤਾ ਨੂੰ ਯਾਦ ਆਇਆ ਕਿ ਇਹ ਉਹ ਹੀ ਸਮਾਂ ਸੀ ਜਦੋਂ ਯਿਸੂ ਨੇ ਉਸ ਨੂੰ ਕਿਹਾ ਸੀ, “ਤੇਰਾ ਪੁੱਤਰ ਜਿਊਂਦਾ ਰਹੇਗਾ ।” ਇਸ ਲਈ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਦੇ ਲੋਕਾਂ ਨੇ ਵਿਸ਼ਵਾਸ ਕੀਤਾ ।
54
ਇਹ ਦੂਜਾ ਚਮਤਕਾਰੀ ਚਿੰਨ੍ਹ ਸੀ ਜਿਹੜਾ ਯਿਸੂ ਨੇ ਯਹੂਦਿਯਾ ਤੋਂ ਆ ਕੇ ਗਲੀਲ ਵਿੱਚ ਦਿਖਾਇਆ ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21