bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 12
John 12
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 13 →
1
ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਨੀਆ ਨੂੰ ਗਏ ਜਿੱਥੇ ਲਾਜ਼ਰ ਰਹਿੰਦਾ ਸੀ ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ ।
2
ਉੱਥੇ ਯਿਸੂ ਲਈ ਇੱਕ ਭੋਜ ਤਿਆਰ ਕੀਤਾ ਗਿਆ । ਮਾਰਥਾ ਨੇ ਭੋਜਨ ਪਰੋਸਣ ਦਾ ਕੰਮ ਸੰਭਾਲਿਆ ਅਤੇ ਲਾਜ਼ਰ ਖਾਣ ਵਾਲਿਆਂ ਦੇ ਨਾਲ ਭੋਜਨ ਕਰਨ ਬੈਠਾ ।
3
ਉਸ ਸਮੇਂ ਮਰੀਅਮ ਨੇ ਕੋਈ ਅੱਧਾ ਕਿਲੋ ਖ਼ਾਲਸ ਜਟਾਮਾਸੀ ਦਾ ਅਤਰ ਲਿਆ ਜੋ ਬਹੁਤ ਕੀਮਤੀ ਸੀ ਅਤੇ ਯਿਸੂ ਦੇ ਚਰਨਾਂ ਉੱਤੇ ਡੋਲ੍ਹ ਦਿੱਤਾ । ਫਿਰ ਆਪਣੇ ਵਾਲਾਂ ਨਾਲ ਉਹਨਾਂ ਦੇ ਚਰਨ ਸਾਫ਼ ਕੀਤੇ । ਉਸ ਅਤਰ ਦੀ ਸੁਗੰਧ ਨਾਲ ਸਾਰਾ ਘਰ ਭਰ ਗਿਆ ।
4
ਤਦ ਉਹਨਾਂ ਦਾ ਇੱਕ ਚੇਲਾ, ਯਹੂਦਾ ਇਸਕਰਿਯੋਤੀ ਜੋ ਉਹਨਾਂ ਨੂੰ ਫੜਵਾਉਣ ਵਾਲਾ ਸੀ, ਉਸ ਨੇ ਕਿਹਾ,
5
“ਇਹ ਅਤਰ ਤਿੰਨ ਸੌ ਦੀਨਾਰ ਵਿੱਚ ਵੇਚ ਕੇ ਗਰੀਬਾਂ ਵਿੱਚ ਕਿਉਂ ਨਹੀਂ ਵੰਡਿਆ ਗਿਆ?”
6
ਉਸ ਨੇ ਇਹ ਗੱਲ ਇਸ ਲਈ ਨਹੀਂ ਕਹੀ ਸੀ ਕਿ ਉਹ ਗਰੀਬਾਂ ਦੀ ਪਰਵਾਹ ਕਰਦਾ ਸੀ ਸਗੋਂ ਇਸ ਲਈ ਕਿ ਉਹ ਚੋਰ ਸੀ । ਉਸ ਕੋਲ ਚੇਲਿਆਂ ਦੇ ਪੈਸਿਆਂ ਦੀ ਥੈਲੀ ਹੁੰਦੀ ਸੀ ਜਿਸ ਵਿੱਚੋਂ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਕੱਢ ਲੈਂਦਾ ਸੀ ।
7
ਯਿਸੂ ਨੇ ਕਿਹਾ, “ਉਸ ਨੂੰ ਪਰੇਸ਼ਾਨ ਨਾ ਕਰੋ, ਉਸ ਨੂੰ ਇਹ ਮੇਰੇ ਦਫ਼ਨਾਉਣ ਦੇ ਲਈ ਕਰਨ ਦਿਓ ।
8
ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ ।”
9
ਬਹੁਤ ਸਾਰੇ ਯਹੂਦੀਆਂ ਨੂੰ ਇਹ ਪਤਾ ਲੱਗਾ ਕਿ ਯਿਸੂ ਬੈਤਨੀਆ ਵਿੱਚ ਹਨ । ਇਸ ਲਈ ਉਹ ਉੱਥੇ ਗਏ । ਉਹ ਕੇਵਲ ਯਿਸੂ ਦੇ ਕਾਰਨ ਹੀ ਨਹੀਂ ਗਏ ਸਗੋਂ ਲਾਜ਼ਰ ਨੂੰ ਵੀ ਦੇਖਣ ਆਏ ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ ।
10
ਤਦ ਮਹਾਂ-ਪੁਰੋਹਿਤਾਂ ਨੇ ਲਾਜ਼ਰ ਨੂੰ ਵੀ ਜਾਨੋਂ ਮਾਰਨ ਦੀ ਵਿਉਂਤ ਬਣਾਈ ।
11
ਕਿਉਂਕਿ ਲਾਜ਼ਰ ਦੇ ਕਾਰਨ ਹੀ ਬਹੁਤ ਸਾਰੇ ਯਹੂਦੀ ਉਹਨਾਂ ਨੂੰ ਛੱਡ ਕੇ ਯਿਸੂ ਵਿੱਚ ਵਿਸ਼ਵਾਸ ਕਰਨ ਲੱਗ ਪਏ ਸਨ ।
12
ਅਗਲੇ ਦਿਨ ਉਸ ਭੀੜ ਨੇ ਜੋ ਤਿਉਹਾਰ ਦੇ ਲਈ ਆਈ ਸੀ, ਸੁਣਿਆ ਕਿ ਯਿਸੂ ਯਰੂਸ਼ਲਮ ਵਿੱਚ ਆ ਰਹੇ ਹਨ ।
13
ਲੋਕਾਂ ਨੇ ਖਜੂਰ ਦੀਆਂ ਟਹਿਣੀਆਂ ਲਈਆਂ ਅਤੇ ਉਹਨਾਂ ਨੂੰ ਮਿਲਣ ਲਈ ਗਏ । ਉਹ ਉੱਚੀ ਆਵਾਜ਼ ਨਾਲ ਕਹਿ ਰਹੇ ਸਨ, “ਹੋਸੰਨਾ! ਧੰਨ ਹੈ ਉਹ ਜੋ ਪਰਮੇਸ਼ਰ ਦੇ ਨਾਮ ਵਿੱਚ ਆਉਂਦਾ ਹੈ! ਇਸਰਾਏਲ ਦੇ ਰਾਜਾ ਨੂੰ ਅਸੀਸ ਮਿਲੇ!”
14
ਯਿਸੂ ਨੂੰ ਇੱਕ ਗਧੀ ਦਾ ਬੱਚਾ ਮਿਲ ਗਿਆ । ਉਹ ਉਸ ਉੱਤੇ ਬੈਠ ਗਏ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ:
15
“ਸੀਯੋਨ ਦੀ ਬੇਟੀ, ਨਾ ਡਰ, ਦੇਖ ਤੇਰਾ ਰਾਜਾ ਆ ਰਿਹਾ ਹੈ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ ।”
16
ਇਹ ਸਭ ਕੁਝ ਯਿਸੂ ਦੇ ਚੇਲੇ ਪਹਿਲਾਂ ਤਾਂ ਨਾ ਸਮਝੇ, ਪਰ ਜਦੋਂ ਯਿਸੂ ਮਹਿਮਾ ਪ੍ਰਾਪਤ ਕਰ ਚੁੱਕੇ ਤਾਂ ਉਹਨਾਂ ਨੂੰ ਯਾਦ ਆਇਆ ਕਿ ਲੋਕਾਂ ਨੇ ਯਿਸੂ ਦੇ ਨਾਲ ਉਸੇ ਤਰ੍ਹਾਂ ਹੀ ਕੀਤਾ ਸੀ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਸੀ ।
17
ਉਹਨਾਂ ਲੋਕਾਂ ਨੇ ਜਿਹੜੇ ਉਸ ਸਮੇਂ ਯਿਸੂ ਦੇ ਨਾਲ ਸਨ, ਜਦੋਂ ਯਿਸੂ ਨੇ ਲਾਜ਼ਰ ਨੂੰ ਕਬਰ ਵਿੱਚੋਂ ਆਵਾਜ਼ ਦੇ ਕੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ, ਗਵਾਹੀ ਦੇਣ ਲੱਗੇ ।
18
ਲੋਕਾਂ ਦੀ ਭੀੜ ਇਸ ਕਾਰਨ ਵੀ ਯਿਸੂ ਨੂੰ ਮਿਲਣ ਗਈ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਯਿਸੂ ਨੇ ਇਹ ਚਮਤਕਾਰ ਦਿਖਾਇਆ ਸੀ ।
19
ਤਦ ਫ਼ਰੀਸੀ ਇੱਕ ਦੂਜੇ ਨੂੰ ਕਹਿਣ ਲੱਗੇ, “ਦੇਖੋ, ਸਾਡੇ ਤੋਂ ਕੁਝ ਨਹੀਂ ਹੁੰਦਾ, ਸਾਰਾ ਸੰਸਾਰ ਉਸ ਦੇ ਪਿੱਛੇ ਹੋ ਗਿਆ ਹੈ!”
20
ਜਿਹੜੇ ਲੋਕ ਤਿਉਹਾਰ ਤੇ ਭਗਤੀ ਕਰਨ ਦੇ ਲਈ ਗਏ ਸਨ ਉਹਨਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ ।
21
ਉਹ ਫ਼ਿਲਿੱਪੁਸ ਕੋਲ ਆਏ । ਫ਼ਿਲਿੱਪੁਸ ਗਲੀਲ ਦੇ ਸ਼ਹਿਰ ਬੈਤਸੈਦਾ ਦਾ ਰਹਿਣ ਵਾਲਾ ਸੀ । ਉਹਨਾਂ ਯੂਨਾਨੀਆਂ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ, “ਸ੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ।”
22
ਫ਼ਿਲਿੱਪੁਸ ਨੇ ਜਾ ਕੇ ਅੰਦ੍ਰਿਯਾਸ ਨੂੰ ਦੱਸਿਆ । ਫਿਰ ਉਹਨਾਂ ਦੋਨਾਂ ਨੇ ਯਿਸੂ ਨੂੰ ਇਹ ਦੱਸਿਆ ।
23
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮਨੁੱਖ ਦੇ ਪੁੱਤਰ ਦੀ ਮਹਿਮਾ ਪ੍ਰਾਪਤੀ ਦਾ ਸਮਾਂ ਆ ਗਿਆ ਹੈ ।
24
ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ: ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਉਹ ਇਕੱਲਾ ਹੀ ਰਹਿੰਦਾ ਹੈ । ਪਰ ਜਦੋਂ ਉਹ ਮਰ ਜਾਂਦਾ ਹੈ ਤਾਂ ਉਹ ਬਹੁਤ ਫਲਦਾ ਹੈ ।
25
ਜੋ ਆਪਣੀ ਜਾਨ ਨਾਲ ਪਿਆਰ ਕਰਦਾ ਹੈ, ਉਹ ਉਸ ਨੂੰ ਗੁਆ ਲੈਂਦਾ ਹੈ । ਪਰ ਉਹ ਜੋ ਇਸ ਸੰਸਾਰ ਵਿੱਚ ਆਪਣੀ ਜਾਨ ਨੂੰ ਨਫ਼ਰਤ ਕਰਦਾ ਹੈ, ਉਹ ਉਸ ਨੂੰ ਅਨੰਤ ਜੀਵਨ ਦੇ ਲਈ ਸੁਰੱਖਿਅਤ ਰੱਖਦਾ ਹੈ ।
26
ਜੋ ਕੋਈ ਮੇਰੀ ਸੇਵਾ ਕਰਨਾ ਚਾਹੁੰਦਾ ਹੈ, ਮੇਰੇ ਪਿੱਛੇ ਚੱਲੇ ਤਾਂ ਜੋ ਜਿੱਥੇ ਮੈਂ ਹਾਂ ਉੱਥੇ ਮੇਰਾ ਸੇਵਕ ਵੀ ਹੋਵੇ । ਜੋ ਮੇਰੀ ਸੇਵਾ ਕਰਦਾ ਹੈ, ਮੇਰੇ ਪਿਤਾ ਉਸ ਦਾ ਆਦਰ ਕਰਨਗੇ ।”
27
“ਮੇਰਾ ਆਤਮਾ ਦੁਖੀ ਹੈ, ਮੈਂ ਕੀ ਕਹਾਂ? ‘ਹੇ ਪਿਤਾ, ਮੈਨੂੰ ਇਸ ਦੁੱਖਾਂ ਦੀ ਘੜੀ ਤੋਂ ਬਚਾਓ?’ ਨਹੀਂ, ਇਸੇ ਘੜੀ ਲਈ ਹੀ ਮੈਂ ਆਇਆ ਹਾਂ ।
28
ਹੇ ਪਿਤਾ, ਆਪਣੇ ਨਾਮ ਨੂੰ ਮਹਿਮਾ ਦਿਓ!” ਤਦ ਇੱਕ ਆਵਾਜ਼ ਅਕਾਸ਼ ਤੋਂ ਆਈ, “ਮੈਂ ਉਸ ਦੀ ਮਹਿਮਾ ਕੀਤੀ ਹੈ ਅਤੇ ਇੱਕ ਵਾਰੀ ਫਿਰ ਕਰਾਂਗਾ ।”
29
ਜੋ ਭੀੜ ਉੱਥੇ ਖੜ੍ਹੀ ਸੀ, ਉਸ ਨੇ ਇਹ ਆਵਾਜ਼ ਸੁਣੀ ਅਤੇ ਉਸ ਵਿੱਚੋਂ ਕੁਝ ਨੇ ਕਿਹਾ, “ਬੱਦਲ ਗਰਜਿਆ ਹੈ,” ਪਰ ਕੁਝ ਹੋਰਾਂ ਨੇ ਕਿਹਾ, “ਨਹੀਂ, ਉਸ ਦੇ ਨਾਲ ਸਵਰਗਦੂਤ ਨੇ ਗੱਲ ਕੀਤੀ ਹੈ!”
30
ਯਿਸੂ ਨੇ ਉੱਤਰ ਦਿੱਤਾ, “ਇਹ ਆਵਾਜ਼ ਮੇਰੇ ਲਈ ਨਹੀਂ ਸੀ ਸਗੋਂ ਤੁਹਾਡੇ ਲਈ ਸੀ ।
31
ਹੁਣ ਇਸ ਸੰਸਾਰ ਦੇ ਨਿਆਂ ਦਾ ਸਮਾਂ ਆ ਗਿਆ ਹੈ । ਇਸ ਸੰਸਾਰ ਦਾ ਹਾਕਮ ਕੱਢ ਦਿੱਤਾ ਜਾਵੇਗਾ ।
32
ਜੇਕਰ ਮੈਂ ਧਰਤੀ ਤੋਂ ਉੱਚਾ ਕੀਤਾ ਜਾਵਾਂਗਾ ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਵਾਂਗਾ ।”
33
(ਇਹ ਕਹਿਣ ਦੇ ਰਾਹੀਂ ਉਹਨਾਂ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨਗੇ ।)
34
ਭੀੜ ਨੇ ਉਹਨਾਂ ਨੂੰ ਉੱਤਰ ਦਿੱਤਾ, “ਅਸੀਂ ਵਿਵਸਥਾ ਦੁਆਰਾ ਸੁਣਿਆ ਹੈ ਕਿ ਮਸੀਹ ਅਨੰਤ ਕਾਲ ਤੱਕ ਜਿਊਂਦਾ ਰਹੇਗਾ । ਫਿਰ ਤੂੰ ਕਿਸ ਤਰ੍ਹਾਂ ਕਹਿੰਦਾ ਹੈਂ ਕਿ, ‘ਮਨੁੱਖ ਦਾ ਪੁੱਤਰ ਉੱਚਾ ਕੀਤਾ ਜਾਵੇਗਾ?’ ਇਹ ਮਨੁੱਖ ਦਾ ਪੁੱਤਰ ਕੌਣ ਹੈ?”
35
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਚਾਨਣ ਥੋੜ੍ਹੇ ਸਮੇਂ ਦੇ ਲਈ ਤੁਹਾਡੇ ਵਿੱਚ ਹੈ । ਜਦੋਂ ਤੱਕ ਚਾਨਣ ਹੈ, ਚੱਲਦੇ ਰਹੋ ਤਾਂ ਜੋ ਹਨੇਰਾ ਤੁਹਾਨੂੰ ਘੇਰ ਨਾ ਲਵੇ । ਜੋ ਹਨੇਰੇ ਵਿੱਚ ਚੱਲਦਾ ਹੈ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ ।
36
ਜਦੋਂ ਤੱਕ ਚਾਨਣ ਤੁਹਾਡੇ ਕੋਲ ਹੈ, ਚਾਨਣ ਵਿੱਚ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਚਾਨਣ ਦੀ ਸੰਤਾਨ ਬਣੋ ।” ਇਹ ਕਹਿ ਕੇ ਯਿਸੂ ਚਲੇ ਗਏ ਅਤੇ ਉਹਨਾਂ ਤੋਂ ਛੁਪੇ ਰਹੇ ।
37
ਬੇਸ਼ੱਕ ਯਿਸੂ ਨੇ ਉਹਨਾਂ ਦੇ ਸਾਹਮਣੇ ਇੰਨੇ ਚਮਤਕਾਰ ਦਿਖਾਏ ਪਰ ਫਿਰ ਵੀ ਉਹਨਾਂ ਨੇ ਯਿਸੂ ਵਿੱਚ ਵਿਸ਼ਵਾਸ ਨਾ ਕੀਤਾ ।
38
ਇਸ ਲਈ ਕਿ ਯਸਾਯਾਹ ਨਬੀ ਦੇ ਕਹੇ ਹੋਏ ਵਚਨ ਪੂਰੇ ਹੋਣ, “ਹੇ ਪ੍ਰਭੂ, ਕਿਸ ਨੇ ਸਾਡੇ ਉਪਦੇਸ਼ ਵਿੱਚ ਵਿਸ਼ਵਾਸ ਕੀਤਾ? ਕਿਸ ਉੱਤੇ ਪ੍ਰਭੂ ਦੀਆਂ ਬਾਹਾਂ ਦੀ ਸਮਰੱਥਾ ਪ੍ਰਗਟ ਹੋਈ ਹੈ?”
39
ਉਹਨਾਂ ਨੇ ਵਿਸ਼ਵਾਸ ਨਾ ਕੀਤਾ ਕਿਉਂਕਿ ਯਸਾਯਾਹ ਨੇ ਇਹ ਵੀ ਕਿਹਾ ਸੀ:
40
“ਪਰਮੇਸ਼ਰ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦੇ ਦਿਲ ਪੱਥਰ ਕਰ ਦਿੱਤੇ ਤਾਂ ਜੋ ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਦੇਖਣ ਅਤੇ ਆਪਣੇ ਦਿਲ ਨਾਲ ਸਮਝਣ ਅਤੇ ਮੇਰੇ ਵੱਲ ਮੁੜਨ ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ ।”
41
ਯਸਾਯਾਹ ਨਬੀ ਨੇ ਇਹ ਕਿਹਾ ਕਿਉਂਕਿ ਉਸ ਨੇ ਯਿਸੂ ਦੀ ਮਹਿਮਾ ਦੇਖੀ ਅਤੇ ਉਹਨਾਂ ਦੇ ਬਾਰੇ ਕਿਹਾ ।
42
ਫਿਰ ਵੀ ਬਹੁਤ ਸਾਰੇ ਅਧਿਕਾਰੀਆਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਪਰ ਫ਼ਰੀਸੀਆਂ ਦੇ ਡਰ ਦੇ ਕਾਰਨ ਸਵੀਕਾਰ ਨਾ ਕੀਤਾ ਕਿ ਕਿਤੇ ਉਹ ਪ੍ਰਾਰਥਨਾ ਘਰ ਵਿੱਚੋਂ ਕੱਢ ਨਾ ਦਿੱਤੇ ਜਾਣ ।
43
ਉਹਨਾਂ ਨੂੰ ਪਰਮੇਸ਼ਰ ਦੇ ਆਦਰ ਦੀ ਥਾਂ ਮਨੁੱਖ ਦਾ ਆਦਰ ਜ਼ਿਆਦਾ ਪਿਆਰਾ ਸੀ ।
44
ਯਿਸੂ ਨੇ ਉੱਚੀ ਆਵਾਜ਼ ਨਾਲ ਕਿਹਾ, “ਜੋ ਕੋਈ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਮੇਰੇ ਵਿੱਚ ਨਹੀਂ ਸਗੋਂ ਮੇਰੇ ਭੇਜਣ ਵਾਲੇ ਵਿੱਚ ਵੀ ਵਿਸ਼ਵਾਸ ਕਰਦਾ ਹੈ ।
45
ਜੋ ਮਨੁੱਖ ਮੈਨੂੰ ਦੇਖਦਾ ਹੈ, ਮੇਰੇ ਭੇਜਣ ਵਾਲੇ ਨੂੰ ਵੀ ਦੇਖਦਾ ਹੈ ।
46
ਮੈਂ, ਚਾਨਣ, ਸੰਸਾਰ ਵਿੱਚ ਆਇਆ ਹਾਂ ਕਿ ਜੋ ਕੋਈ ਮੇਰੇ ਵਿੱਚ ਵਿਸ਼ਵਾਸ ਕਰੇ ਹਨੇਰੇ ਵਿੱਚ ਨਾ ਰਹੇ ।
47
ਜੋ ਕੋਈ ਮੇਰੇ ਸ਼ਬਦ ਸੁਣਦਾ ਹੈ ਪਰ ਉਹਨਾਂ ਉੱਤੇ ਨਹੀਂ ਚੱਲਦਾ, ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂਕਿ ਮੈਂ ਸੰਸਾਰ ਨੂੰ ਦੋਸ਼ੀ ਠਹਿਰਾਉਣ ਦੇ ਲਈ ਨਹੀਂ ਸਗੋਂ ਮੁਕਤੀ ਦੇਣ ਦੇ ਲਈ ਆਇਆ ਹਾਂ ।
48
ਜੋ ਮੈਨੂੰ ਰੱਦਦਾ ਹੈ ਅਤੇ ਮੇਰੇ ਸ਼ਬਦ ਨੂੰ ਸਵੀਕਾਰ ਨਹੀਂ ਕਰਦਾ ਉਸ ਨੂੰ ਦੋਸ਼ੀ ਠਹਿਰਾਉਣ ਵਾਲਾ ਇੱਕ ਹੈ । ਜੋ ਸ਼ਬਦ ਮੈਂ ਕਿਹਾ ਹੈ ਉਹ ਹੀ ਉਸ ਨੂੰ ਅੰਤਮ ਦਿਨ ਦੋਸ਼ੀ ਠਹਿਰਾਵੇਗਾ ।
49
ਕਿਉਂਕਿ ਮੈਂ ਆਪਣੀ ਵੱਲੋਂ ਕੁਝ ਨਹੀਂ ਕਿਹਾ ਪਰ ਪਿਤਾ ਜਿਹਨਾਂ ਨੇ ਮੈਨੂੰ ਭੇਜਿਆ, ਉਹਨਾਂ ਨੇ ਹੁਕਮ ਦਿੱਤਾ ਹੈ ਕਿ ਮੈਂ ਕੀ ਕਹਾਂ ਅਤੇ ਕੀ ਦੱਸਾਂ
50
ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ਰ ਦਾ ਹੁਕਮ ਅਨੰਤ ਜੀਵਨ ਦਾ ਸ੍ਰੋਤ ਹੈ । ਇਸੇ ਲਈ ਜੋ ਸ਼ਬਦ ਮੈਂ ਕਹਿੰਦਾ ਹਾਂ, ਇਹ ਉਹ ਹੀ ਹਨ ਜੋ ਪਿਤਾ ਨੇ ਮੈਨੂੰ ਕਹਿਣ ਲਈ ਦਿੱਤੇ ਹਨ ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21