bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 19
John 19
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 20 →
1
ਇਸ ਦੇ ਬਾਅਦ ਪਿਲਾਤੁਸ ਨੇ ਯਿਸੂ ਨੂੰ ਕੋਰੜੇ ਮਰਵਾਏ ।
2
ਸਿਪਾਹੀਆਂ ਨੇ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ ਅਤੇ ਉਹਨਾਂ ਨੂੰ ਜਾਮਨੀ ਰੰਗ ਦਾ ਚੋਗਾ ਪਵਾ ਦਿੱਤਾ ।
3
ਫਿਰ ਉਹਨਾਂ ਦੇ ਕੋਲ ਆ ਕੇ ਕਹਿਣ ਲੱਗੇ, “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!” ਉਹਨਾਂ ਨੇ ਯਿਸੂ ਨੂੰ ਚਪੇੜਾਂ ਮਾਰੀਆਂ ।
4
ਪਿਲਾਤੁਸ ਫਿਰ ਲੋਕਾਂ ਦੇ ਕੋਲ ਬਾਹਰ ਗਿਆ ਅਤੇ ਉਹਨਾਂ ਨੂੰ ਕਿਹਾ, “ਦੇਖੋ, ਮੈਂ ਉਸ ਨੂੰ ਬਾਹਰ ਲਿਆ ਰਿਹਾ ਹਾਂ ਤਾਂ ਜੋ ਤੁਸੀਂ ਜਾਣ ਲਵੋ ਕਿ ਮੈਨੂੰ ਉਸ ਵਿੱਚ ਕੋਈ ਦੋਸ਼ ਨਹੀਂ ਲੱਭਿਆ ।”
5
ਇਸ ਲਈ ਯਿਸੂ ਕੰਡਿਆਂ ਦਾ ਤਾਜ ਅਤੇ ਜਾਮਨੀ ਚੋਗਾ ਪਾਏ ਹੋਏ ਬਾਹਰ ਆਏ । ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਦੇਖੋ! ਇਸ ਮਨੁੱਖ ਨੂੰ!”
6
ਜਦੋਂ ਮਹਾਂ-ਪੁਰੋਹਿਤਾਂ ਅਤੇ ਉਹਨਾਂ ਦੇ ਸੇਵਕਾਂ ਨੇ ਯਿਸੂ ਨੂੰ ਦੇਖਿਆ ਤਾਂ ਉਹ ਉੱਚੀ ਉੱਚੀ ਰੌਲਾ ਪਾਉਣ ਲੱਗੇ, “ਇਸ ਨੂੰ ਸਲੀਬ ਉੱਤੇ ਚੜ੍ਹਾਓ! ਇਸ ਨੂੰ ਸਲੀਬ ਉੱਤੇ ਚੜ੍ਹਾਓ!” ਪਿਲਾਤੁਸ ਨੇ ਕਿਹਾ, “ਤੁਸੀਂ ਹੀ ਇਸ ਨੂੰ ਲੈ ਜਾਓ ਅਤੇ ਸਲੀਬ ਉੱਤੇ ਚੜ੍ਹਾਓ, ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਲੱਭਿਆ ।”
7
ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਵਿਵਸਥਾ ਹੈ ਜਿਸ ਦੇ ਅਨੁਸਾਰ ਇਸ ਨੂੰ ਮੌਤ ਦੀ ਸਜ਼ਾ ਮਿਲਣੀ ਜ਼ਰੂਰੀ ਹੈ ਕਿਉਂਕਿ ਇਸ ਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ ਹੈ ।”
8
ਜਦੋਂ ਪਿਲਾਤੁਸ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਹੋਰ ਵੀ ਡਰ ਗਿਆ ।
9
ਉਹ ਫਿਰ ਰਾਜਭਵਨ ਦੇ ਅੰਦਰ ਗਿਆ ਅਤੇ ਯਿਸੂ ਤੋਂ ਪੁੱਛਿਆ, “ਤੂੰ ਕਿੱਥੋਂ ਦਾ ਰਹਿਣ ਵਾਲਾ ਹੈਂ?” ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ ।
10
ਪਿਲਾਤੁਸ ਨੇ ਯਿਸੂ ਨੂੰ ਕਿਹਾ, “ਕੀ ਤੂੰ ਮੇਰੇ ਨਾਲ ਵੀ ਨਹੀਂ ਬੋਲਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਤੈਨੂੰ ਛੱਡ ਦੇਣ ਦਾ ਅਤੇ ਸਲੀਬ ਉੱਤੇ ਚੜ੍ਹਾ ਦੇਣ ਦਾ ਅਧਿਕਾਰ ਹੈ?”
11
ਯਿਸੂ ਨੇ ਉੱਤਰ ਦਿੱਤਾ, “ਜੇਕਰ ਤੁਹਾਨੂੰ ਇਹ ਅਧਿਕਾਰ ਉਪਰੋਂ ਨਾ ਦਿੱਤਾ ਜਾਂਦਾ, ਤਾਂ ਤੁਹਾਡਾ ਮੇਰੇ ਉੱਤੇ ਕੋਈ ਵੀ ਅਧਿਕਾਰ ਨਾ ਹੁੰਦਾ । ਇਸ ਲਈ ਉਹ ਜਿਸ ਨੇ ਮੈਨੂੰ ਤੁਹਾਡੇ ਹਵਾਲੇ ਕੀਤਾ ਹੈ, ਉਹ ਵੱਡੇ ਪਾਪ ਦਾ ਦੋਸ਼ੀ ਹੈ ।”
12
ਇਹ ਸੁਣਨ ਦੇ ਬਾਅਦ ਪਿਲਾਤੁਸ ਯਿਸੂ ਨੂੰ ਛੱਡ ਦੇਣ ਦਾ ਹੋਰ ਵੀ ਯਤਨ ਕਰਨ ਲੱਗਾ । ਪਰ ਯਹੂਦੀ ਹੋਰ ਵੀ ਉੱਚੀ ਆਵਾਜ਼ ਨਾਲ ਕਹਿਣ ਲੱਗੇ, “ਜੇਕਰ ਤੁਸੀਂ ਇਸ ਨੂੰ ਛੱਡਦੇ ਹੋ ਤਾਂ ਤੁਸੀਂ ਸਮਰਾਟ ਕੈਸਰ ਦੇ ਮਿੱਤਰ ਨਹੀਂ ਹੋ । ਕਿਉਂਕਿ ਜੋ ਵੀ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ, ਉਹ ਕੈਸਰ ਦਾ ਵੈਰੀ ਹੈ ।”
13
ਪਿਲਾਤੁਸ ਨੇ ਜਦੋਂ ਇਹ ਸੁਣਿਆ ਤਾਂ ਉਹ ਯਿਸੂ ਨੂੰ ਬਾਹਰ ਲੈ ਆਇਆ ਅਤੇ ਆਪ ਨਿਆਂ ਵਾਲੀ ਜਗ੍ਹਾ ਉੱਤੇ ਬੈਠ ਗਿਆ । (ਜਿਸ ਨੂੰ ਚਬੂਤਰਾ ਅਤੇ ਇਬਰਾਨੀ ਭਾਸ਼ਾ ਵਿੱਚ ਗੱਬਾਥਾ ਕਹਿੰਦੇ ਹਨ ।)
14
ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ ਅਤੇ ਲਗਭਗ ਦੁਪਹਿਰ ਦਾ ਸਮਾਂ ਸੀ । ਉਸ ਨੇ ਯਹੂਦੀਆਂ ਨੂੰ ਕਿਹਾ, “ਦੇਖੋ, ਤੁਹਾਡਾ ਰਾਜਾ!”
15
ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਸ ਨੂੰ ਲੈ ਜਾਓ, ਇਸ ਨੂੰ ਸਲੀਬ ਉੱਤੇ ਚੜ੍ਹਾਓ!” ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਕੀ ਮੈਂ ਤੁਹਾਡੇ ਰਾਜਾ ਨੂੰ ਸਲੀਬ ਉੱਤੇ ਚੜ੍ਹਾਵਾਂ?” ਮਹਾਂ-ਪੁਰੋਹਿਤਾਂ ਨੇ ਉੱਤਰ ਦਿੱਤਾ, “ਕੈਸਰ ਤੋਂ ਸਿਵਾਏ ਸਾਡਾ ਹੋਰ ਕੋਈ ਰਾਜਾ ਨਹੀਂ ।”
16
ਫਿਰ ਪਿਲਾਤੁਸ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਉਹਨਾਂ ਦੇ ਹਵਾਲੇ ਕਰ ਦਿੱਤਾ । ਇਸ ਲਈ ਸਿਪਾਹੀ ਯਿਸੂ ਨੂੰ ਲੈ ਗਏ ।
17
ਯਿਸੂ ਆਪ ਆਪਣੀ ਸਲੀਬ ਚੁੱਕ ਕੇ ਬਾਹਰ ਗਏ ਅਤੇ ‘ਖੋਪਰੀ’ ਨਾਂ ਦੀ ਥਾਂ ਉੱਤੇ ਗਏ ਜੋ ਇਬਰਾਨੀ ਭਾਸ਼ਾ ਵਿੱਚ ‘ਗਲਗਥਾ’ ਅਖਵਾਉਂਦੀ ਹੈ ।
18
ਉੱਥੇ ਉਹਨਾਂ ਨੇ ਯਿਸੂ ਨੂੰ ਅਤੇ ਹੋਰ ਦੋ ਆਦਮੀਆਂ ਨੂੰ ਸਲੀਬ ਉੱਤੇ ਚੜ੍ਹਾਇਆ; ਇੱਕ ਨੂੰ ਸੱਜੇ, ਦੂਜੇ ਨੂੰ ਖੱਬੇ ਪਾਸੇ ਅਤੇ ਵਿਚਕਾਰ ਯਿਸੂ ਨੂੰ ।
19
ਪਿਲਾਤੁਸ ਨੇ ਇੱਕ ਦੋਸ਼ ਪੱਤਰ ਲਿਖ ਕੇ ਸਲੀਬ ਉੱਤੇ ਲਾ ਦਿੱਤਾ ਜਿਸ ਦੇ ਉੱਤੇ ਲਿਖਿਆ ਹੋਇਆ ਸੀ, “ਨਾਸਰਤ ਨਿਵਾਸੀ ਯਿਸੂ, ਯਹੂਦੀਆਂ ਦਾ ਰਾਜਾ ।”
20
ਬਹੁਤ ਸਾਰੇ ਯਹੂਦੀਆਂ ਨੇ ਇਸ ਦੋਸ਼ ਪੱਤਰ ਨੂੰ ਪੜ੍ਹਿਆ ਕਿਉਂਕਿ ਉਹ ਥਾਂ ਸ਼ਹਿਰ ਦੇ ਕੋਲ ਸੀ ਜਿੱਥੇ ਯਿਸੂ ਸਲੀਬ ਉੱਤੇ ਚੜ੍ਹਾਏ ਗਏ ਸਨ । ਇਹ ਦੋਸ਼ ਪੱਤਰ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਸੀ ।
21
ਤਦ ਯਹੂਦੀਆਂ ਦੇ ਮਹਾਂ-ਪੁਰੋਹਿਤਾਂ ਨੇ ਪਿਲਾਤੁਸ ਨੂੰ ਕਿਹਾ, “ਇਹ ਨਾ ਲਿਖੋ, ‘ਯਹੂਦੀਆਂ ਦਾ ਰਾਜਾ,’ ਪਰ ਇਹ ਕਿ ‘ਉਸ ਨੇ ਕਿਹਾ ਸੀ, ਮੈਂ ਯਹੂਦੀਆਂ ਦਾ ਰਾਜਾ ਹਾਂ ।’”
22
ਪਿਲਾਤੁਸ ਨੇ ਉੱਤਰ ਦਿੱਤਾ, “ਮੈਂ ਜੋ ਲਿਖ ਦਿੱਤਾ, ਲਿਖ ਦਿੱਤਾ!”
23
ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਦੇ ਬਾਅਦ ਸਿਪਾਹੀਆਂ ਨੇ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ ਚਾਰ ਹਿੱਸੇ ਕੀਤੇ, ਇੱਕ ਇੱਕ ਹਿੱਸਾ ਹਰ ਇੱਕ ਸਿਪਾਹੀ ਦੇ ਲਈ । ਇਸੇ ਤਰ੍ਹਾਂ ਉਹਨਾਂ ਨੇ ਚੋਗੇ ਨੂੰ ਵੀ ਲਿਆ ਜੋ ਬਿਨਾਂ ਸੀਉਣ ਦੇ ਸੀ ਅਤੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰਾ ਬੁਣਿਆ ਹੋਇਆ ਸੀ ।
24
ਇਸ ਲਈ ਉਹਨਾਂ ਨੇ ਆਪਸ ਵਿੱਚ ਕਿਹਾ, “ਆਓ, ਅਸੀਂ ਇਸ ਨੂੰ ਨਾ ਪਾੜੀਏ ਸਗੋਂ ਇਸ ਉੱਤੇ ਗੁਣਾ ਪਾਈਏ ਅਤੇ ਦੇਖੀਏ ਕਿ ਕਿਸ ਦਾ ਨਿਕਲਦਾ ਹੈ ।” ਇਹ ਇਸ ਲਈ ਹੋਇਆ ਕਿ ਪਵਿੱਤਰ-ਗ੍ਰੰਥ ਦਾ ਕਿਹਾ ਹੋਇਆ ਵਚਨ ਪੂਰਾ ਹੋਵੇ, “ਉਹਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ ਅਤੇ ਮੇਰੇ ਚੋਗੇ ਉੱਤੇ ਗੁਣਾ ਪਾਇਆ ।” ਇਸ ਲਈ ਸਿਪਾਹੀਆਂ ਨੇ ਇਸੇ ਤਰ੍ਹਾਂ ਹੀ ਕੀਤਾ ।
25
ਯਿਸੂ ਦੀ ਸਲੀਬ ਦੇ ਕੋਲ ਉਹਨਾਂ ਦੀ ਮਾਂ ਮਰੀਅਮ, ਆਪਣੀ ਭੈਣ ਦੇ ਨਾਲ ਖੜੀ ਸੀ । ਉਹਨਾਂ ਦੇ ਨਾਲ ਕਲੋਪਾਸ ਦੀ ਪਤਨੀ ਮਰੀਅਮ ਅਤੇ ਮਰੀਅਮ ਮਗਦਲੀਨੀ ਵੀ ਸਨ ।
26
ਯਿਸੂ ਨੇ ਆਪਣੀ ਮਾਂ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦੇ ਸਨ ਕੋਲ ਖੜ੍ਹੇ ਦੇਖਿਆ ਤਦ ਉਹਨਾਂ ਨੇ ਆਪਣੀ ਮਾਂ ਨੂੰ ਕਿਹਾ, “ਮਾਂ, ਦੇਖ ਤੇਰਾ ਪੁੱਤਰ”
27
ਅਤੇ ਚੇਲੇ ਨੂੰ ਵੀ ਕਿਹਾ, “ਦੇਖ, ਤੇਰੀ ਮਾਂ ।” ਉਸੇ ਸਮੇਂ ਉਹ ਚੇਲਾ ਯਿਸੂ ਦੀ ਮਾਂ ਨੂੰ ਆਪਣੇ ਘਰ ਲੈ ਗਿਆ ।
28
ਇਸ ਦੇ ਬਾਅਦ ਯਿਸੂ ਨੇ ਇਹ ਜਾਣ ਕੇ ਕਿ ਸਾਰਾ ਕੁਝ ਪੂਰਾ ਹੋ ਗਿਆ ਹੈ, ਪਵਿੱਤਰ-ਗ੍ਰੰਥ ਦੇ ਕਹੇ ਹੋਏ ਵਚਨ ਨੂੰ ਪੂਰਾ ਕਰਨ ਲਈ ਕਿਹਾ, “ਮੈਂ ਪਿਆਸਾ ਹਾਂ ।”
29
ਉੱਥੇ ਸਿਰਕੇ ਨਾਲ ਭਰਿਆ ਹੋਇਆ ਇੱਕ ਮਰਤਬਾਨ ਰੱਖਿਆ ਹੋਇਆ ਸੀ । ਉਹਨਾਂ ਨੇ ਇੱਕ ਸਪੰਜ ਨੂੰ ਸਿਰਕੇ ਵਿੱਚ ਭਿਉਂ ਕੇ, ਇੱਕ ਨੇਜ਼ੇ ਦੇ ਸਿਰੇ ਤੇ ਲਾ ਕੇ ਯਿਸੂ ਦੇ ਮੂੰਹ ਨੂੰ ਲਾਇਆ ।
30
ਯਿਸੂ ਨੇ ਖੱਟਾ ਸਿਰਕਾ ਚੱਖਿਆ ਅਤੇ ਕਿਹਾ, “ਪੂਰਾ ਹੋਇਆ” ਅਤੇ ਨਾਲ ਹੀ ਸਿਰ ਨਿਵਾਂ ਕੇ ਜਾਨ ਦੇ ਦਿੱਤੀ ।
31
ਇਹ ਸਬਤ ਤੋਂ ਪਹਿਲਾਂ ਤਿਆਰੀ ਦਾ ਦਿਨ ਸੀ । ਇਸ ਲਈ ਯਹੂਦੀਆਂ ਨੇ ਪਿਲਾਤੁਸ ਦੇ ਅੱਗੇ ਬੇਨਤੀ ਕੀਤੀ ਕਿ ਉਹਨਾਂ ਲਾਸ਼ਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਸਲੀਬਾਂ ਉੱਤੋਂ ਲਾਹ ਲਏ ਜਾਣ ਤਾਂ ਜੋ ਉਹਨਾਂ ਦੇ ਸਰੀਰ ਸਬਤ ਦੇ ਦਿਨ ਸਲੀਬਾਂ ਉੱਤੇ ਨਾ ਰਹਿਣ ਕਿਉਂਕਿ ਉਹ ਸਬਤ ਦਾ ਦਿਨ ਇੱਕ ਖ਼ਾਸ ਦਿਨ ਸੀ ।
32
ਇਸ ਲਈ ਸਿਪਾਹੀ ਗਏ ਅਤੇ ਪਹਿਲਾਂ ਉਹਨਾਂ ਦੋਨਾਂ ਆਦਮੀਆਂ ਦੀਆਂ ਲੱਤਾਂ ਤੋੜੀਆਂ ਜੋ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ ।
33
ਫਿਰ ਜਦੋਂ ਉਹ ਯਿਸੂ ਕੋਲ ਆਏ, ਉਹਨਾਂ ਨੇ ਦੇਖਿਆ ਕਿ ਉਹ ਪਹਿਲਾਂ ਹੀ ਮਰ ਚੁੱਕੇ ਸਨ । ਇਸ ਲਈ ਉਹਨਾਂ ਨੇ ਯਿਸੂ ਦੀਆਂ ਲੱਤਾਂ ਨਾ ਤੋੜੀਆਂ ।
34
ਪਰ ਇੱਕ ਸਿਪਾਹੀ ਨੇ ਉਹਨਾਂ ਦੀ ਵੱਖੀ ਦੇ ਵਿੱਚ ਨੇਜ਼ਾ ਮਾਰਿਆ, ਤੁਰੰਤ ਹੀ ਵੱਖੀ ਵਿੱਚੋਂ ਲਹੂ ਅਤੇ ਪਾਣੀ ਵਗ ਪਿਆ ।
35
ਜਿਸ ਨੇ ਇਹ ਸਭ ਕੁਝ ਹੁੰਦਾ ਦੇਖਿਆ ਸੀ, ਉਸੇ ਨੇ ਇਹ ਗਵਾਹੀ ਦਿੱਤੀ ਹੈ । ਉਸ ਦੀ ਗਵਾਹੀ ਸੱਚੀ ਹੈ । ਉਹ ਆਪ ਵੀ ਜਾਣਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ ।
36
ਇਹ ਇਸ ਲਈ ਹੋਇਆ ਕਿ ਪਵਿੱਤਰ-ਗ੍ਰੰਥ ਦਾ ਇਹ ਵਚਨ ਪੂਰਾ ਹੋਵੇ, “ਉਸ ਦੀ ਕੋਈ ਹੱਡੀ ਨਾ ਤੋੜੀ ਗਈ ।”
37
ਫਿਰ ਇੱਕ ਦੂਜੀ ਥਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, “ਉਹ ਉਸ ਨੂੰ ਦੇਖਣਗੇ, ਜਿਹਨਾਂ ਨੇ ਉਸ ਨੂੰ ਵਿੰਨ੍ਹਿਆ ਹੈ ।”
38
ਇਸ ਦੇ ਬਾਅਦ ਅਰਿਮਥੇਆ ਦੇ ਰਹਿਣ ਵਾਲੇ ਯੂਸਫ਼ ਨੇ (ਜੋ ਯਹੂਦੀਆਂ ਤੋਂ ਡਰਦਾ ਸੀ ਅਤੇ ਯਿਸੂ ਦਾ ਗੁਪਤ ਚੇਲਾ ਸੀ), ਪਿਲਾਤੁਸ ਕੋਲੋਂ ਯਿਸੂ ਦੀ ਲਾਸ਼ ਨੂੰ ਲੈ ਜਾਣ ਦੀ ਆਗਿਆ ਮੰਗੀ । ਪਿਲਾਤੁਸ ਨੇ ਉਸ ਨੂੰ ਆਗਿਆ ਦੇ ਦਿੱਤੀ । ਇਸ ਲਈ ਉਹ ਆਇਆ ਅਤੇ ਯਿਸੂ ਦੀ ਲਾਸ਼ ਨੂੰ ਲੈ ਗਿਆ ।
39
ਨਿਕੁਦੇਮੁਸ ਵੀ ਜੋ ਇੱਕ ਵਾਰ ਰਾਤ ਨੂੰ ਯਿਸੂ ਦੇ ਕੋਲ ਆਇਆ ਸੀ, ਪੰਤਾਲੀ ਕਿਲੋ ਦੇ ਲਗਭਗ ਗੰਧਰਸ ਜੋ ਦੂਜੇ ਕੀਮਤੀ ਸੁਗੰਧਤ ਪਦਾਰਥਾਂ ਨਾਲ ਮਿਲੀ ਹੋਈ ਸੀ, ਲੈ ਕੇ ਆਇਆ ।
40
ਇਹਨਾਂ ਦੋਨਾਂ ਨੇ ਯਿਸੂ ਦੀ ਲਾਸ਼ ਨੂੰ ਸੁਗੰਧਾਂ ਨਾਲ ਮਲ ਕੇ ਇੱਕ ਮਲਮਲ ਦੇ ਕੱਪੜੇ ਵਿੱਚ ਯਹੂਦੀਆਂ ਦੀ ਦਫ਼ਨਾਉਣ ਦੀ ਰੀਤ ਅਨੁਸਾਰ ਲਪੇਟਿਆ ।
41
ਜਿੱਥੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਉੱਥੇ ਇੱਕ ਬਾਗ਼ ਸੀ ਅਤੇ ਉਸ ਬਾਗ਼ ਵਿੱਚ ਇੱਕ ਨਵੀਂ ਕਬਰ ਸੀ ਜਿਸ ਵਿੱਚ ਅਜੇ ਤੱਕ ਕੋਈ ਨਹੀਂ ਰੱਖਿਆ ਗਿਆ ਸੀ ।
42
ਇਸ ਲਈ ਉਹਨਾਂ ਨੇ ਯਹੂਦੀਆਂ ਦੀ ਤਿਆਰੀ ਦੇ ਦਿਨ ਦੇ ਕਾਰਨ ਯਿਸੂ ਨੂੰ ਉੱਥੇ ਰੱਖਿਆ ਕਿਉਂਕਿ ਉਹ ਕਬਰ ਨੇੜੇ ਸੀ ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21