bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 7
John 7
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 8 →
1
ਇਹਨਾਂ ਗੱਲਾਂ ਦੇ ਬਾਅਦ ਯਿਸੂ ਗਲੀਲ ਦੇ ਇਲਾਕੇ ਵਿੱਚ ਯਾਤਰਾ ਕਰਨ ਗਏ । ਉਹ ਯਹੂਦਿਯਾ ਦੇ ਇਲਾਕੇ ਵਿੱਚ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਯਹੂਦੀ ਉਹਨਾਂ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ ।
2
ਯਹੂਦੀਆਂ ਦਾ ਡੇਰਿਆਂ ਦਾ ਤਿਉਹਾਰ ਨੇੜੇ ਸੀ ।
3
ਇਸ ਲਈ ਯਿਸੂ ਦੇ ਭਰਾਵਾਂ ਨੇ ਉਹਨਾਂ ਨੂੰ ਕਿਹਾ, “ਇਸ ਥਾਂ ਨੂੰ ਛੱਡ ਕੇ ਯਹੂਦਿਯਾ ਦੇ ਇਲਾਕੇ ਵਿੱਚ ਜਾਓ ਤਾਂ ਜੋ ਤੁਹਾਡੇ ਚੇਲੇ ਇਹ ਸਾਰੇ ਕੰਮ ਦੇਖਣ ਜੋ ਤੁਸੀਂ ਕਰ ਰਹੇ ਹੋ ।
4
ਜੇਕਰ ਕੋਈ ਪ੍ਰਸਿੱਧ ਹੋਣਾ ਚਾਹੁੰਦਾ ਹੈ ਤਾਂ ਉਹ ਉਹਨਾਂ ਕੰਮਾਂ ਨੂੰ ਲੁਕਾਉਂਦਾ ਨਹੀਂ ਜਿਹੜੇ ਉਹ ਕਰਦਾ ਹੈ । ਕਿਉਂਕਿ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ, ਇਸ ਲਈ ਸਾਰੇ ਸੰਸਾਰ ਦੇ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਹੋਣ ਦਿਓ ।”
5
(ਕਿਉਂਕਿ ਯਿਸੂ ਦੇ ਭਰਾ ਵੀ ਉਹਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ ।)
6
ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰਾ ਉਚਿਤ ਸਮਾਂ ਅਜੇ ਨਹੀਂ ਆਇਆ ਪਰ ਤੁਹਾਡੇ ਲਈ ਹਰ ਸਮਾਂ ਉਚਿਤ ਹੈ ।
7
ਸੰਸਾਰ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ ਪਰ ਮੈਨੂੰ ਨਫ਼ਰਤ ਕਰਦਾ ਹੈ ਕਿਉਂਕਿ ਮੈਂ ਉਸ ਦੇ ਬੁਰੇ ਕੰਮਾਂ ਬਾਰੇ ਗਵਾਹੀ ਦਿੰਦਾ ਹਾਂ ।
8
ਤੁਸੀਂ ਤਿਉਹਾਰ ਦੇ ਲਈ ਜਾਓ, ਮੈਂ ਇਸ ਤਿਉਹਾਰ ਦੇ ਲਈ ਅਜੇ ਨਹੀਂ ਜਾ ਰਿਹਾ ਕਿਉਂਕਿ ਮੇਰਾ ਉਚਿਤ ਸਮਾਂ ਅਜੇ ਨਹੀਂ ਆਇਆ ।”
9
ਉਹਨਾਂ ਨੂੰ ਇਹ ਕਹਿ ਕੇ ਯਿਸੂ ਗਲੀਲ ਵਿੱਚ ਹੀ ਰਹਿ ਗਏ ।
10
ਜਦੋਂ ਯਿਸੂ ਦੇ ਭਰਾ ਤਿਉਹਾਰ ਦੇ ਲਈ ਚਲੇ ਗਏ ਤਾਂ ਉਹ ਵੀ ਗੁਪਤ ਤੌਰ ਤੇ ਉੱਥੇ ਗਏ ਪਰ ਖੁੱਲ੍ਹੇਆਮ ਨਹੀਂ ।
11
ਇਸ ਲਈ ਯਹੂਦੀ ਆਗੂ ਉਹਨਾਂ ਨੂੰ ਤਿਉਹਾਰ ਵਿੱਚ ਲੱਭ ਰਹੇ ਸਨ । ਉਹ ਪੁੱਛ ਰਹੇ ਸਨ, “ਉਹ ਕਿੱਥੇ ਹੈ?”
12
ਲੋਕਾਂ ਵਿੱਚ ਯਿਸੂ ਦੇ ਬਾਰੇ ਬਹੁਤ ਕਾਨਾਫੂਸੀ ਹੋ ਰਹੀ ਸੀ, ਕੁਝ ਕਹਿੰਦੇ ਸਨ, “ਉਹ ਇੱਕ ਭਲਾ ਆਦਮੀ ਹੈ,” ਕੁਝ ਹੋਰ ਕਹਿੰਦੇ ਸਨ, “ਨਹੀਂ, ਉਹ ਲੋਕਾਂ ਨੂੰ ਭਰਮਾਉਂਦਾ ਹੈ ।”
13
ਪਰ ਕੋਈ ਵੀ ਖੁੱਲ੍ਹੇਆਮ ਉਹਨਾਂ ਦੇ ਬਾਰੇ ਕੁਝ ਨਹੀਂ ਕਹਿੰਦਾ ਸੀ ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ ।
14
ਜਦੋਂ ਤਿਉਹਾਰ ਦੇ ਅੱਧੇ ਦਿਨ ਸਮਾਪਤ ਹੋ ਗਏ ਤਾਂ ਯਿਸੂ ਹੈਕਲ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ ।
15
ਤਦ ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ, “ਬਿਨਾਂ ਪੜ੍ਹਾਈ ਕੀਤੇ ਇਸ ਨੇ ਇਹ ਗਿਆਨ ਕਿੱਥੋਂ ਲਿਆ?”
16
ਯਿਸੂ ਨੇ ਉੱਤਰ ਦਿੱਤਾ, “ਜੋ ਸਿੱਖਿਆ ਮੈਂ ਦਿੰਦਾ ਹਾਂ, ਇਹ ਮੇਰੀ ਨਹੀਂ ਸਗੋਂ ਮੇਰੇ ਭੇਜਣ ਵਾਲੇ ਦੀ ਹੈ ।
17
ਜੋ ਕੋਈ ਵੀ ਪਰਮੇਸ਼ਰ ਦੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ, ਉਹ ਇਸ ਸਿੱਖਿਆ ਦੇ ਬਾਰੇ ਜਾਣ ਜਾਵੇਗਾ ਕਿ ਇਹ ਪਰਮੇਸ਼ਰ ਦੇ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਕਹਿ ਰਿਹਾ ਹਾਂ ।
18
ਜੋ ਕੋਈ ਆਪਣੇ ਵੱਲੋਂ ਬੋਲਦਾ ਹੈ, ਉਹ ਆਪਣੀ ਵਡਿਆਈ ਚਾਹੁੰਦਾ ਹੈ । ਪਰ ਜੋ ਕੋਈ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ, ਉਹ ਸੱਚਾ ਹੈ ਅਤੇ ਉਸ ਵਿੱਚ ਕੋਈ ਕਪਟ ਨਹੀਂ ਹੈ ।
19
ਕੀ ਮੂਸਾ ਨੇ ਤੁਹਾਨੂੰ ਵਿਵਸਥਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਉੱਤੇ ਨਹੀਂ ਚੱਲਦਾ । ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?”
20
ਭੀੜ ਨੇ ਉੱਤਰ ਦਿੱਤਾ, “ਤੇਰੇ ਵਿੱਚ ਅਸ਼ੁੱਧ ਆਤਮਾ ਹੈ! ਕੌਣ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ?”
21
ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਇੱਕ ਹੀ ਕੰਮ ਕੀਤਾ ਹੈ ਅਤੇ ਤੁਸੀਂ ਹੈਰਾਨ ਹੋ ।
22
ਨਿਰਸੰਦੇਹ ਮੂਸਾ ਨੇ ਤੁਹਾਨੂੰ ਸੁੰਨਤ ਦੀ ਰੀਤ ਦਿੱਤੀ (ਭਾਵੇਂ ਅਸਲ ਵਿੱਚ ਮੂਸਾ ਤੋਂ ਨਹੀਂ ਸਗੋਂ ਤੁਹਾਡੇ ਪੁਰਖਿਆਂ ਤੋਂ ਇਸ ਦਾ ਆਰੰਭ ਹੋਇਆ) ਅਤੇ ਤੁਸੀਂ ਸਬਤ ਦੇ ਦਿਨ ਬਾਲਕ ਦੀ ਸੁੰਨਤ ਕਰਦੇ ਹੋ ।
23
ਜੇਕਰ ਤੁਸੀਂ ਬਾਲਕ ਦੀ ਸੁੰਨਤ ਸਬਤ ਵਾਲੇ ਦਿਨ ਇਸ ਲਈ ਕਰਦੇ ਹੋ ਕਿ ਮੂਸਾ ਦੀ ਵਿਵਸਥਾ ਦੀ ਉਲੰਘਣਾ ਨਾ ਹੋਵੇ, ਫਿਰ ਤੁਸੀਂ ਮੇਰੇ ਉੱਤੇ ਗੁੱਸੇ ਕਿਉਂ ਹੋ ਰਹੇ ਹੋ ਕਿ ਮੈਂ ਇੱਕ ਆਦਮੀ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ?
24
ਬਾਹਰੀ ਰੂਪ ਦੇਖ ਕੇ ਨਿਆਂ ਨਾ ਕਰੋ ਸਗੋਂ ਸੱਚਾ ਨਿਆਂ ਸੱਚਾਈ ਨਾਲ ਕਰੋ ।”
25
ਯਰੂਸ਼ਲਮ ਦੇ ਕੁਝ ਰਹਿਣ ਵਾਲਿਆਂ ਨੇ ਕਿਹਾ, “ਕੀ ਇਹ ਉਹ ਹੀ ਨਹੀਂ ਹਨ ਜਿਹਨਾਂ ਨੂੰ ਅਧਿਕਾਰੀ ਮਾਰਨਾ ਚਾਹੁੰਦੇ ਹਨ?
26
ਪਰ ਦੇਖੋ, ਇਹ ਖੁੱਲ੍ਹੇਆਮ ਬੋਲ ਰਹੇ ਹਨ ਅਤੇ ਕੋਈ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦਾ । ਕਿਤੇ ਅਧਿਕਾਰੀ ਲੋਕ ਸੱਚ ਹੀ ਤਾਂ ਨਹੀਂ ਮੰਨ ਗਏ ਕਿ ਇਹ ਹੀ ਮਸੀਹ ਹਨ?
27
ਇਸ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਆਏ ਹਨ । ਪਰ ਜਦੋਂ ਮਸੀਹ ਆਉਣਗੇ, ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਆਏ ਹਨ ।”
28
ਯਿਸੂ ਨੇ ਹੈਕਲ ਵਿੱਚ ਸਿੱਖਿਆ ਦਿੰਦੇ ਹੋਏ ਉੱਚੀ ਆਵਾਜ਼ ਦੇ ਨਾਲ ਕਿਹਾ, “ਤੁਸੀਂ ਮੈਨੂੰ ਜਾਣਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ? ਮੈਂ ਆਪਣੇ ਆਪ ਨਹੀਂ ਆਇਆ । ਜਿਹਨਾਂ ਨੇ ਮੈਨੂੰ ਭੇਜਿਆ ਹੈ ਉਹ ਸੱਚੇ ਹਨ ਪਰ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ।
29
ਮੈਂ ਉਹਨਾਂ ਨੂੰ ਜਾਣਦਾ ਹਾਂ ਕਿਉਂਕਿ ਮੈਂ ਉਹਨਾਂ ਦੇ ਵੱਲੋਂ ਆਇਆ ਹਾਂ ਅਤੇ ਉਹਨਾਂ ਨੇ ਮੈਨੂੰ ਭੇਜਿਆ ਹੈ ।”
30
ਤਦ ਲੋਕਾਂ ਨੇ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਹਨਾਂ ਉੱਤੇ ਹੱਥ ਨਾ ਪਾ ਸਕਿਆ ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ ।
31
ਪਰ ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ । ਉਹ ਕਹਿਣ ਲੱਗੇ, “ਜਦੋਂ ਮਸੀਹ ਆਵੇਗਾ, ਕੀ ਉਹ ਇਸ ਆਦਮੀ ਨਾਲੋਂ ਵੱਧ ਚਮਤਕਾਰੀ ਚਿੰਨ੍ਹ ਦਿਖਾਵੇਗਾ?”
32
ਫ਼ਰੀਸੀਆਂ ਨੇ ਲੋਕਾਂ ਨੂੰ ਯਿਸੂ ਦੇ ਬਾਰੇ ਇਹ ਗੱਲਾਂ ਕਰਦੇ ਸੁਣਿਆ ਤਾਂ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਹੈਕਲ ਦੇ ਪਹਿਰੇਦਾਰਾਂ ਨੂੰ ਯਿਸੂ ਨੂੰ ਫੜਨ ਲਈ ਭੇਜਿਆ ।
33
ਪਰ ਯਿਸੂ ਨੇ ਲੋਕਾਂ ਨੂੰ ਕਿਹਾ, “ਥੋੜ੍ਹੇ ਸਮੇਂ ਦੇ ਲਈ ਮੈਂ ਤੁਹਾਡੇ ਨਾਲ ਹਾਂ, ਫਿਰ ਮੈਂ ਉਹਨਾਂ ਕੋਲ ਜਾਵਾਂਗਾ ਜਿਹਨਾਂ ਨੇ ਮੈਨੂੰ ਭੇਜਿਆ ਹੈ ।
34
ਤੁਸੀਂ ਮੈਨੂੰ ਲੱਭੋਗੇ ਪਰ ਲੱਭ ਨਹੀਂ ਸਕੋਗੇ । ਕਿਉਂਕਿ ਜਿੱਥੇ ਮੈਂ ਹੋਵਾਂਗਾ, ਤੁਸੀਂ ਉੱਥੇ ਨਹੀਂ ਆ ਸਕੋਗੇ ।”
35
ਤਦ ਯਹੂਦੀ ਆਪਸ ਵਿੱਚ ਕਹਿਣ ਲੱਗੇ, “ਇਹ ਕਿੱਥੇ ਜਾਣ ਦੀ ਸੋਚ ਰਿਹਾ ਹੈ ਕਿ ਅਸੀਂ ਇਸ ਨੂੰ ਨਹੀਂ ਲੱਭ ਸਕਾਂਗੇ । ਕੀ ਇਹ ਸਾਡੇ ਲੋਕਾਂ ਕੋਲ ਯੂਨਾਨੀ ਸ਼ਹਿਰਾਂ ਵਿੱਚ ਜਾਵੇਗਾ ਅਤੇ ਯੂਨਾਨੀਆਂ ਨੂੰ ਵੀ ਸਿੱਖਿਆ ਦੇਵੇਗਾ?
36
ਇਸ ਦੇ ਇਹਨਾਂ ਸ਼ਬਦਾਂ ਦਾ ਕੀ ਅਰਥ ਹੈ ਕਿ, ‘ਤੁਸੀਂ ਮੈਨੂੰ ਲੱਭੋਗੇ, ਪਰ ਨਹੀਂ ਲੱਭ ਸਕੋਗੇ’ ਅਤੇ ‘ਜਿੱਥੇ ਮੈਂ ਹੋਵਾਂਗਾ ਤੁਸੀਂ ਉੱਥੇ ਨਹੀਂ ਆ ਸਕੋਗੇ’?”
37
ਤਿਉਹਾਰ ਦੇ ਅੰਤਮ ਅਤੇ ਪ੍ਰਮੁੱਖ ਦਿਨ ਯਿਸੂ ਨੇ ਖੜ੍ਹੇ ਹੋ ਕੇ ਉੱਚੀ ਆਵਾਜ਼ ਨਾਲ ਕਿਹਾ, “ਜੇਕਰ ਕੋਈ ਪਿਆਸਾ ਹੈ ਤਾਂ ਉਹ ਮੇਰੇ ਕੋਲ ਆਵੇ ਅਤੇ ਪੀਵੇ ।
38
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਉਹ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਉਸ ਦੇ ਅੰਦਰੋਂ ਜੀਵਨ ਦੇ ਜਲ ਦੀਆਂ ਨਦੀਆਂ ਵਗ ਪੈਣਗੀਆਂ ।’”
39
ਯਿਸੂ ਨੇ ਇਹ ਪਵਿੱਤਰ ਆਤਮਾ ਦੇ ਬਾਰੇ ਕਿਹਾ ਜਿਸ ਨੂੰ ਉਹਨਾਂ ਦੇ ਵਿਸ਼ਵਾਸੀ ਪ੍ਰਾਪਤ ਕਰਨ ਵਾਲੇ ਸਨ ਕਿਉਂਕਿ ਅਜੇ ਤੱਕ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਦਿੱਤਾ ਗਿਆ ਸੀ ਕਿਉਂਕਿ ਯਿਸੂ ਅਜੇ ਤੱਕ ਆਪਣੀ ਮਹਿਮਾ ਤੱਕ ਨਹੀਂ ਪਹੁੰਚੇ ਸਨ ।
40
ਉਹਨਾਂ ਨੂੰ ਇਹ ਕਹਿੰਦੇ ਹੋਏ ਸੁਣ ਕੇ ਭੀੜ ਵਿੱਚੋਂ ਕੁਝ ਲੋਕਾਂ ਨੇ ਕਿਹਾ, “ਇਹ ਆਦਮੀ ਸੱਚਮੁੱਚ ਨਬੀ ਹੈ!”
41
ਕੁਝ ਹੋਰਨਾਂ ਨੇ ਕਿਹਾ, “ਇਹ ਮਸੀਹ ਹੈ ।” ਪਰ ਕੁਝ ਲੋਕ ਕਹਿਣ ਲੱਗੇ, “ਕੀ ਮਸੀਹ ਗਲੀਲ ਵਿੱਚੋਂ ਆਵੇਗਾ?
42
ਕੀ ਪਵਿੱਤਰ-ਗ੍ਰੰਥ ਇਸ ਦੇ ਬਾਰੇ ਇਸ ਤਰ੍ਹਾਂ ਨਹੀਂ ਕਹਿੰਦਾ, ਮਸੀਹ ਦਾਊਦ ਦੀ ਕੁਲ ਵਿੱਚੋਂ ਹੋਵੇਗਾ ਅਤੇ ਉਹ ਬੈਤਲਹਮ ਪਿੰਡ ਵਿੱਚ ਪੈਦਾ ਹੋਵੇਗਾ ਜਿੱਥੇ ਦਾਊਦ ਆਪ ਰਹਿੰਦਾ ਸੀ?”
43
ਇਸ ਤਰ੍ਹਾਂ ਯਿਸੂ ਦੇ ਕਾਰਨ ਭੀੜ ਵਿੱਚ ਫੁੱਟ ਪੈ ਗਈ ।
44
ਕੁਝ ਲੋਕ ਉਹਨਾਂ ਨੂੰ ਫੜਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਕਿਸੇ ਨੇ ਹੱਥ ਨਾ ਲਾਇਆ ।
45
ਇਸ ਲਈ ਹੈਕਲ ਦੇ ਪਹਿਰੇਦਾਰ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਕੋਲ ਵਾਪਸ ਚਲੇ ਗਏ । ਉਹਨਾਂ ਨੇ ਪਹਿਰੇਦਾਰਾਂ ਤੋਂ ਪੁੱਛਿਆ, “ਤੁਸੀਂ ਉਸ ਨੂੰ ਆਪਣੇ ਨਾਲ ਕਿਉਂ ਨਹੀਂ ਲਿਆਏ?”
46
ਪਹਿਰੇਦਾਰਾਂ ਨੇ ਉੱਤਰ ਦਿੱਤਾ, “ਇਸ ਮਨੁੱਖ ਦੇ ਵਾਂਗ ਅੱਜ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕੀਤੀਆਂ ।”
47
ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਵੀ ਕਿਤੇ ਭਰਮ ਵਿੱਚ ਤਾਂ ਨਹੀਂ ਫਸ ਗਏ?
48
ਕੀ ਅਧਿਕਾਰੀਆਂ ਵਿੱਚੋਂ ਕਿਸੇ ਨੇ ਜਾਂ ਫ਼ਰੀਸੀਆਂ ਵਿੱਚੋਂ ਕਿਸੇ ਨੇ ਉਸ ਵਿੱਚ ਵਿਸ਼ਵਾਸ ਕੀਤਾ ਹੈ?
49
ਬਾਕੀ ਰਹੀ ਭੀੜ ਦੀ ਗੱਲ, ਇਹ ਤਾਂ ਵਿਵਸਥਾ ਨੂੰ ਨਹੀਂ ਜਾਣਦੀ, ਇਹ ਤਾਂ ਪਰਮੇਸ਼ਰ ਦੇ ਸਰਾਪ ਹੇਠ ਹੈ ।”
50
ਨਿਕੁਦੇਮੁਸ ਜੋ ਉਹਨਾਂ ਵਿੱਚੋਂ ਇੱਕ ਸੀ ਅਤੇ ਉਹ ਯਿਸੂ ਕੋਲ ਪਹਿਲਾਂ ਜਾ ਚੁੱਕਾ ਸੀ, ਉਸ ਨੇ ਉਹਨਾਂ ਨੂੰ ਕਿਹਾ,
51
“ਕੀ ਸਾਡੀ ਵਿਵਸਥਾ ਕਿਸੇ ਆਦਮੀ ਨੂੰ, ਜਦੋਂ ਤੱਕ ਕਿ ਪਹਿਲਾਂ ਉਸ ਦੀ ਸੁਣ ਨਾ ਲਵੇ ਅਤੇ ਜਾਣ ਨਾ ਲਵੇ ਕਿ ਉਹ ਕੀ ਕਰਦਾ ਹੈ, ਦੋਸ਼ੀ ਠਹਿਰਾਉਂਦੀ ਹੈ?”
52
ਉਹਨਾਂ ਨੇ ਨਿਕੁਦੇਮੁਸ ਨੂੰ ਉੱਤਰ ਦਿੱਤਾ, “ਕੀ ਤੂੰ ਵੀ ਗਲੀਲ ਦਾ ਰਹਿਣ ਵਾਲਾ ਹੈਂ? ਪਵਿੱਤਰ-ਗ੍ਰੰਥ ਨੂੰ ਧਿਆਨ ਨਾਲ ਪੜ੍ਹ ਅਤੇ ਦੇਖ ਕਿ ਕੋਈ ਵੀ ਨਬੀ ਗਲੀਲ ਵਿੱਚ ਪੈਦਾ ਨਹੀਂ ਹੋਇਆ ।” [
53
ਇਸ ਦੇ ਬਾਅਦ ਹਰ ਕੋਈ ਆਪਣੇ ਆਪਣੇ ਘਰ ਨੂੰ ਚਲਾ ਗਿਆ ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21