bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 6
John 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 7 →
1
ਇਸ ਦੇ ਬਾਅਦ ਯਿਸੂ ਗਲੀਲ ਦੀ ਝੀਲ (ਤਿਬਿਰਿਆਸ ਦੀ ਝੀਲ) ਦੇ ਪਾਰ ਚਲੇ ਗਏ ।
2
ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਗਈ ਕਿਉਂਕਿ ਉਹਨਾਂ ਨੇ ਯਿਸੂ ਦੇ ਉਹ ਚਮਤਕਾਰੀ ਚਿੰਨ੍ਹ ਦੇਖੇ ਸਨ ਜਿਹੜੇ ਉਹਨਾਂ ਨੇ ਬਿਮਾਰਾਂ ਲਈ ਕੀਤੇ ਸਨ ।
3
ਯਿਸੂ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਉੱਥੇ ਆਪਣੇ ਚੇਲਿਆਂ ਦੇ ਨਾਲ ਬੈਠ ਗਏ ।
4
ਯਹੂਦੀ ਲੋਕਾਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ।
5
ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ ਅਤੇ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਉਂਦੇ ਦੇਖਿਆ । ਉਹਨਾਂ ਨੇ ਫ਼ਿਲਿੱਪੁਸ ਨੂੰ ਕਿਹਾ, “ਅਸੀਂ ਇਹਨਾਂ ਨੂੰ ਭੋਜਨ ਕਰਵਾਉਣ ਲਈ ਕਿੱਥੋਂ ਮੁੱਲ ਲਈਏ?”
6
(ਇਹ ਉਹਨਾਂ ਨੇ ਫ਼ਿਲਿੱਪੁਸ ਨੂੰ ਪਰਖਣ ਦੇ ਲਈ ਕਿਹਾ ਕਿਉਂਕਿ ਉਹ ਪਹਿਲਾਂ ਹੀ ਜਾਣਦੇ ਸਨ ਕਿ ਉਹ ਕੀ ਕਰਨਗੇ ।)
7
ਫ਼ਿਲਿੱਪੁਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਹਨਾਂ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਵੀ ਭੋਜਨ ਦੇਣ ਦੇ ਲਈ ਦੋ ਸੋ ਦੀਨਾਰ ਦੀਆਂ ਰੋਟੀਆਂ ਕਾਫ਼ੀ ਨਹੀਂ ਹੋਣਗੀਆਂ ।”
8
ਉਹਨਾਂ ਦੇ ਚੇਲਿਆਂ ਵਿੱਚੋਂ ਜਿਸ ਦਾ ਨਾਂ ਅੰਦ੍ਰਿਆਸ ਸੀ ਜੋ ਸ਼ਮਊਨ ਪਤਰਸ ਦਾ ਭਰਾ ਸੀ, ਨੇ ਉਹਨਾਂ ਨੂੰ ਕਿਹਾ,
9
“ਇੱਥੇ ਇੱਕ ਮੁੰਡਾ ਹੈ ਜਿਸ ਕੋਲ ਜੌਂ ਦੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ ਪਰ ਕੀ ਇਹ ਇੰਨੇ ਸਾਰੇ ਲੋਕਾਂ ਦੇ ਲਈ ਕਾਫ਼ੀ ਹਨ?”
10
ਯਿਸੂ ਨੇ ਕਿਹਾ, “ਲੋਕਾਂ ਨੂੰ ਬਿਠਾ ਦਿਓ ।” ਉਸ ਥਾਂ ਉੱਤੇ ਘਾਹ ਬਹੁਤ ਸੀ । ਉਹਨਾਂ ਨੇ ਲੋਕਾਂ ਨੂੰ ਜਿਹਨਾਂ ਦੀ ਗਿਣਤੀ ਕੋਈ ਪੰਜ ਹਜ਼ਾਰ ਆਦਮੀ ਸਨ, ਬਿਠਾ ਦਿੱਤਾ ।
11
ਤਦ ਯਿਸੂ ਨੇ ਰੋਟੀਆਂ ਲਈਆਂ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਵੰਡ ਦਿੱਤੀਆਂ । ਇਸੇ ਤਰ੍ਹਾਂ ਮੱਛੀਆਂ ਵੀ ਜਿੰਨੀਆਂ ਉਹ ਚਾਹੁੰਦੇ ਸਨ ਵੰਡੀਆਂ ।
12
ਜਦੋਂ ਸਾਰਿਆਂ ਨੇ ਰੱਜ ਕੇ ਖਾ ਲਿਆ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰ ਲਵੋ ਤਾਂ ਜੋ ਕੁਝ ਵੀ ਬਰਬਾਦ ਨਾ ਹੋਵੇ ।”
13
ਇਸ ਲਈ ਉਹਨਾਂ ਨੇ ਸਾਰੇ ਟੁਕੜੇ ਇਕੱਠੇ ਕੀਤੇ ਜਿਹਨਾਂ ਨਾਲ ਬਾਰ੍ਹਾਂ ਟੋਕਰੇ ਭਰ ਗਏ । ਇਹ ਸਭ ਪੰਜ ਜੌਂ ਦੀਆਂ ਰੋਟੀਆਂ ਵਿੱਚੋਂ ਲੋਕਾਂ ਦੇ ਖਾਣ ਦੇ ਬਾਅਦ ਬਚੇ ਸਨ ।
14
ਲੋਕਾਂ ਨੇ ਇਸ ਚਮਤਕਾਰੀ ਚਿੰਨ੍ਹ ਨੂੰ ਜੋ ਯਿਸੂ ਨੇ ਦਿਖਾਇਆ ਸੀ, ਦੇਖ ਕੇ ਕਿਹਾ, “ਸੱਚਮੁੱਚ, ਇਹ ਉਹ ਹੀ ਨਬੀ ਹੈ ਜੋ ਸੰਸਾਰ ਵਿੱਚ ਆਉਣ ਵਾਲਾ ਸੀ ।”
15
ਯਿਸੂ ਇਹ ਮਹਿਸੂਸ ਕਰ ਕੇ ਕਿ ਲੋਕ ਉਹਨਾਂ ਨੂੰ ਆ ਕੇ ਜ਼ਬਰਦਸਤੀ ਰਾਜਾ ਬਣਾਉਣਾ ਚਾਹੁੰਦੇ ਹਨ, ਉਹ ਫਿਰ ਇਕੱਲੇ ਪਹਾੜ ਉੱਤੇ ਚਲੇ ਗਏ ।
16
ਜਦੋਂ ਸ਼ਾਮ ਹੋ ਗਈ ਤਾਂ ਯਿਸੂ ਦੇ ਚੇਲੇ ਝੀਲ ਵੱਲ ਗਏ ।
17
ਉਹ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਰ ਕਫ਼ਰਨਾਹੂਮ ਵੱਲ ਚੱਲ ਪਏ । ਹਨੇਰਾ ਹੋ ਗਿਆ ਸੀ ਪਰ ਯਿਸੂ ਅਜੇ ਤੱਕ ਉਹਨਾਂ ਦੇ ਕੋਲ ਨਹੀਂ ਆਏ ਸਨ ।
18
ਉਦੋਂ ਤੱਕ ਤੇਜ਼ ਹਨੇਰੀ ਚੱਲ ਪਈ ਸੀ ਅਤੇ ਝੀਲ ਵਿੱਚ ਲਹਿਰਾਂ ਉੱਠਣ ਲੱਗੀਆਂ ਸਨ ।
19
ਚੇਲੇ ਇਸ ਸਮੇਂ ਤੱਕ ਕੋਈ ਪੰਜ ਕਿਲੋਮੀਟਰ ਝੀਲ ਵਿੱਚ ਜਾ ਚੁੱਕੇ ਸਨ । ਉਹਨਾਂ ਨੇ ਯਿਸੂ ਨੂੰ ਪਾਣੀ ਉੱਤੇ ਚੱਲਦੇ ਅਤੇ ਕਿਸ਼ਤੀ ਦੇ ਨੇੜੇ ਆਉਂਦੇ ਦੇਖਿਆ ਅਤੇ ਉਹ ਡਰ ਗਏ ।
20
ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ, ਮੈਂ ਹਾਂ!”
21
ਤਦ ਉਹਨਾਂ ਨੇ ਯਿਸੂ ਨੂੰ ਖ਼ੁਸ਼ੀ ਨਾਲ ਕਿਸ਼ਤੀ ਵਿੱਚ ਚੜ੍ਹਾ ਲਿਆ ਅਤੇ ਇਕਦਮ ਕਿਸ਼ਤੀ ਉੱਥੇ ਪਹੁੰਚ ਗਈ ਜਿੱਥੇ ਉਹ ਜਾਣਾ ਚਾਹੁੰਦੇ ਸਨ ।
22
ਅਗਲੇ ਦਿਨ ਜਿਹੜੀ ਭੀੜ ਝੀਲ ਦੇ ਦੂਜੇ ਪਾਸੇ ਠਹਿਰੀ ਹੋਈ ਸੀ, ਨੇ ਦੇਖਿਆ ਕਿ ਉੱਥੇ ਇੱਕ ਹੀ ਕਿਸ਼ਤੀ ਸੀ । ਉਹ ਜਾਣਦੇ ਸਨ ਕਿ ਯਿਸੂ ਕਿਸ਼ਤੀ ਵਿੱਚ ਨਹੀਂ ਚੜ੍ਹੇ, ਕੇਵਲ ਉਹਨਾਂ ਦੇ ਚੇਲੇ ਹੀ ਯਿਸੂ ਦੇ ਬਿਨਾਂ ਚਲੇ ਗਏ ਸਨ ।
23
ਪਰ ਤਿਬਿਰਿਆਸ ਤੋਂ ਕੁਝ ਹੋਰ ਕਿਸ਼ਤੀਆਂ ਉਸ ਥਾਂ ਦੇ ਨੇੜੇ ਆਈਆਂ ਜਿੱਥੇ ਲੋਕਾਂ ਨੇ ਪ੍ਰਭੂ ਦੇ ਧੰਨਵਾਦ ਕਰਨ ਦੇ ਬਾਅਦ ਭੋਜਨ ਕੀਤਾ ਸੀ ।
24
ਜਦੋਂ ਲੋਕਾਂ ਨੇ ਦੇਖਿਆ ਕਿ ਉੱਥੇ ਨਾ ਯਿਸੂ ਅਤੇ ਨਾ ਹੀ ਉਹਨਾਂ ਦੇ ਚੇਲੇ ਸਨ, ਉਹ ਕਿਸ਼ਤੀਆਂ ਵਿੱਚ ਬੈਠ ਕੇ ਯਿਸੂ ਨੂੰ ਲੱਭਣ ਦੇ ਲਈ ਕਫ਼ਰਨਾਹੂਮ ਵਿੱਚ ਗਏ ।
25
ਜਦੋਂ ਯਿਸੂ ਲੋਕਾਂ ਨੂੰ ਝੀਲ ਦੇ ਪਾਰ ਮਿਲ ਗਏ ਤਾਂ ਲੋਕਾਂ ਨੇ ਯਿਸੂ ਤੋਂ ਪੁੱਛਿਆ, “ਹੇ ਰੱਬੀ, ਤੁਸੀਂ ਇੱਥੇ ਕਦੋਂ ਆਏ ਸੀ?”
26
ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ ਕਿ ਤੁਸੀਂ ਚਮਤਕਾਰੀ ਚਿੰਨ੍ਹ ਦੇਖੇ ਹਨ । ਸਗੋਂ ਇਸ ਲਈ ਕਿ ਤੁਹਾਨੂੰ ਖਾਣ ਦੇ ਲਈ ਰੋਟੀ ਮਿਲੀ ਅਤੇ ਤੁਸੀਂ ਪੇਟ ਭਰ ਕੇ ਖਾਧਾ ।
27
ਨਾਸ਼ਵਾਨ ਭੋਜਨ ਦੇ ਲਈ ਮਿਹਨਤ ਨਾ ਕਰੋ ਪਰ ਉਸ ਭੋਜਨ ਦੇ ਲਈ ਮਿਹਨਤ ਕਰੋ ਜੋ ਅਨੰਤ ਜੀਵਨ ਤੱਕ ਰਹਿੰਦਾ ਹੈ । ਉਹ ਭੋਜਨ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ ਕਿਉਂਕਿ ਉਸ ਉੱਤੇ ਪਿਤਾ ਪਰਮੇਸ਼ਰ ਨੇ ਆਪਣੀ ਮੋਹਰ ਲਾਈ ਹੈ ।”
28
ਉਹਨਾਂ ਨੇ ਯਿਸੂ ਤੋਂ ਪੁੱਛਿਆ, “ਪਰਮੇਸ਼ਰ ਦੇ ਕੰਮ ਕਰਨ ਲਈ ਅਸੀਂ ਕੀ ਕਰੀਏ?”
29
ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਹਨਾਂ ਨੇ ਭੇਜਿਆ ਹੈ, ਉਸ ਵਿੱਚ ਵਿਸ਼ਵਾਸ ਕਰੋ ।”
30
ਉਹਨਾਂ ਨੇ ਯਿਸੂ ਨੂੰ ਕਿਹਾ, “ਤੁਸੀਂ ਕਿਹੜਾ ਚਮਤਕਾਰੀ ਚਿੰਨ੍ਹ ਦਿਖਾਓਗੇ ਜਿਸ ਨੂੰ ਦੇਖ ਕੇ ਅਸੀਂ ਤੁਹਾਡੇ ਵਿੱਚ ਵਿਸ਼ਵਾਸ ਕਰੀਏ? ਤੁਸੀਂ ਕਿਹੜਾ ਕੰਮ ਕਰੋਗੇ?
31
ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੱਨਾ ਖਾਧਾ ਸੀ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਪਰਮੇਸ਼ਰ ਨੇ ਉਹਨਾਂ ਨੂੰ ਖਾਣ ਲਈ ਸਵਰਗ ਵਿੱਚੋਂ ਰੋਟੀ ਦਿੱਤੀ ।’”
32
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੋ ਰੋਟੀ ਤੁਹਾਨੂੰ ਮੂਸਾ ਨੇ ਦਿੱਤੀ ਸੀ, ਉਹ ਸਵਰਗੀ ਰੋਟੀ ਨਹੀਂ ਸੀ ਸਗੋਂ ਮੇਰੇ ਪਿਤਾ ਅਸਲੀ ਸਵਰਗੀ ਰੋਟੀ ਤੁਹਾਨੂੰ ਦਿੰਦੇ ਹਨ ।
33
ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਉਤਰ ਕੇ ਸੰਸਾਰ ਨੂੰ ਜੀਵਨ ਦਿੰਦੀ ਹੈ ।”
34
ਉਹਨਾਂ ਨੇ ਯਿਸੂ ਨੂੰ ਕਿਹਾ, “ਸ੍ਰੀਮਾਨ ਜੀ, ਇਹ ਰੋਟੀ ਸਾਨੂੰ ਰੋਜ਼ ਦਿਆ ਕਰੋ ।”
35
ਯਿਸੂ ਨੇ ਉਹਨਾਂ ਨੂੰ ਕਿਹਾ, “ਜੀਵਨ ਦੀ ਰੋਟੀ ਮੈਂ ਹੀ ਹਾਂ । ਜੋ ਕੋਈ ਮੇਰੇ ਕੋਲ ਆਉਂਦਾ ਹੈ, ਉਹ ਕਦੀ ਭੁੱਖਾ ਨਾ ਹੋਵੇਗਾ । ਜੋ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਉਹ ਕਦੀ ਪਿਆਸਾ ਨਾ ਹੋਵੇਗਾ ।
36
“ਪਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਤੁਸੀਂ ਮੈਨੂੰ ਦੇਖ ਲਿਆ ਹੈ ਅਤੇ ਫਿਰ ਵੀ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ ।
37
ਉਹ ਹਰ ਕੋਈ ਜਿਸ ਨੂੰ ਮੇਰੇ ਪਿਤਾ ਮੈਨੂੰ ਦਿੰਦੇ ਹਨ, ਉਹ ਮੇਰੇ ਕੋਲ ਆਵੇਗਾ; ਅਤੇ ਜੋ ਮੇਰੇ ਕੋਲ ਆਵੇਗਾ ਉਸ ਨੂੰ ਮੈਂ ਕਦੀ ਨਹੀਂ ਕੱਢਾਂਗਾ ।
38
ਕਿਉਂਕਿ ਮੈਂ ਆਪਣੀ ਨਹੀਂ ਸਗੋਂ ਆਪਣੇ ਭੇਜਣ ਵਾਲੇ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਆਇਆ ਹਾਂ ।
39
ਜਿਹਨਾਂ ਨੇ ਮੈਨੂੰ ਭੇਜਿਆ ਹੈ ਉਹਨਾਂ ਦੀ ਇੱਛਾ ਇਹ ਹੈ ਕਿ ਮੈਂ ਉਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਨਾ ਗਵਾਵਾਂ ਜਿਹਨਾਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਸਗੋਂ ਉਹਨਾਂ ਸਾਰਿਆਂ ਨੂੰ ਅੰਤਮ ਦਿਨ ਮੈਂ ਫਿਰ ਜਿਊਂਦਾ ਕਰਾਂ ।
40
ਮੇਰੇ ਪਿਤਾ ਦੀ ਇੱਛਾ ਇਹ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਦੇਖਦਾ ਹੈ ਅਤੇ ਉਸ ਵਿੱਚ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਪਾਵੇ ਅਤੇ ਅੰਤਮ ਦਿਨ ਮੈਂ ਉਸ ਨੂੰ ਫਿਰ ਜਿਉੂਂਦਾ ਕਰਾਂਗਾ ।”
41
ਯਹੂਦੀ ਯਿਸੂ ਉੱਤੇ ਬੁੜਬੁੜਾਉਣ ਲੱਗ ਪਏ ਕਿਉਂਕਿ ਉਹਨਾਂ ਨੇ ਕਿਹਾ ਸੀ, “ਮੈਂ ਸਵਰਗ ਤੋਂ ਉਤਰੀ ਹੋਈ ਰੋਟੀ ਹਾਂ ।”
42
ਉਹ ਆਪਸ ਵਿੱਚ ਕਹਿਣ ਲੱਗੇ, “ਕੀ ਇਹ ਯੂਸਫ਼ ਦਾ ਪੁੱਤਰ ਯਿਸੂ ਨਹੀਂ ਹੈ? ਕੀ ਅਸੀਂ ਇਸ ਦੇ ਮਾਤਾ-ਪਿਤਾ ਨੂੰ ਨਹੀਂ ਜਾਣਦੇ? ਫਿਰ ਹੁਣ ਇਹ ਕਿਸ ਤਰ੍ਹਾਂ ਕਹਿ ਰਿਹਾ ਹੈ ‘ਕਿ ਮੈਂ ਸਵਰਗ ਤੋਂ ਉਤਰਿਆ ਹਾਂ’?”
43
ਯਿਸੂ ਨੇ ਉਹਨਾਂ ਨੂੰ ਕਿਹਾ, “ਆਪਸ ਵਿੱਚ ਨਾ ਬੁੜਬੁੜਾਓ ।
44
ਕੋਈ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤੱਕ ਕਿ ਪਿਤਾ ਜਿਹਨਾਂ ਨੇ ਮੈਨੂੰ ਭੇਜਿਆ ਹੈ, ਉਸ ਨੂੰ ਮੇਰੇ ਵੱਲ ਆਉਣ ਲਈ ਪ੍ਰੇਰਤ ਨਾ ਕਰਨ । ਮੈਂ ਉਸ ਨੂੰ ਅੰਤਮ ਦਿਨ ਜਿਉੂਂਦਾ ਕਰਾਂਗਾ ।
45
ਨਬੀਆਂ ਦੀਆਂ ਪੁਸਤਕਾਂ ਵਿੱਚ ਵੀ ਲਿਖਿਆ ਹੈ, ‘ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਉਣਗੇ ।’ ਉਹ ਸਾਰੇ ਜੋ ਪਿਤਾ ਦੀ ਸੁਣਦੇ ਅਤੇ ਉਹਨਾਂ ਕੋਲੋਂ ਸਿੱਖਦੇ ਹਨ, ਉਹ ਮੇਰੇ ਕੋਲ ਆਉਂਦੇ ਹਨ ।
46
ਇਸ ਦਾ ਅਰਥ ਇਹ ਨਹੀਂ ਕਿ ਕਿਸੇ ਨੇ ਪਿਤਾ ਨੂੰ ਦੇਖਿਆ ਹੈ । ਕੇਵਲ ਉਸ ਨੇ ਜੋ ਪਰਮੇਸ਼ਰ ਕੋਲੋਂ ਆਇਆ ਹੈ, ਪਿਤਾ ਨੂੰ ਦੇਖਿਆ ਹੈ ।
47
ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਉਹ ਜੋ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸ ਦਾ ਹੈ ।
48
ਮੈਂ ਹੀ ਜੀਵਨ ਦੀ ਰੋਟੀ ਹਾਂ ।
49
ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੱਨਾ ਖਾਧਾ ਪਰ ਉਹ ਮਰ ਗਏ ।
50
ਪਰ ਇਹ ਉਹ ਰੋਟੀ ਹੈ ਜੋ ਸਵਰਗ ਤੋਂ ਉਤਰੀ ਹੈ । ਜੋ ਵੀ ਇਸ ਨੂੰ ਖਾਵੇਗਾ ਉਹ ਮਰੇਗਾ ਨਹੀਂ ।
51
ਮੈਂ ਹੀ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਉਤਰੀ ਹੈ । ਜੋ ਕੋਈ ਵੀ ਇਹ ਰੋਟੀ ਖਾਵੇਗਾ, ਉਹ ਅਨੰਤ ਕਾਲ ਤੱਕ ਜਿਉੂਂਦਾ ਰਹੇਗਾ ਅਤੇ ਜੋ ਰੋਟੀ ਮੈਂ ਉਸ ਨੂੰ ਦੇਵਾਂਗਾ ਉਹ ਮੇਰਾ ਆਪਣਾ ਸਰੀਰ ਹੈ ਜੋ ਮੈਂ ਸੰਸਾਰ ਦੇ ਜੀਵਨ ਦੇ ਲਈ ਦੇਵਾਂਗਾ ।”
52
ਤਦ ਯਹੂਦੀ ਆਪਸ ਵਿੱਚ ਬਹਿਸ ਕਰਨ ਲੱਗੇ, “ਇਹ ਆਪਣਾ ਸਰੀਰ ਸਾਨੂੰ ਖਾਣ ਲਈ ਕਿਸ ਤਰ੍ਹਾਂ ਦੇ ਸਕਦਾ ਹੈ?”
53
ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਵੋਗੇ ਅਤੇ ਉਸ ਦਾ ਖ਼ੂਨ ਨਹੀਂ ਪੀਵੋਗੇ, ਤੁਹਾਡੇ ਕੋਲ ਜੀਵਨ ਨਹੀਂ ਹੈ ।
54
ਜਿਹੜਾ ਮੇਰਾ ਸਰੀਰ ਖਾਂਦਾ ਅਤੇ ਮੇਰਾ ਖ਼ੂਨ ਪੀਂਦਾ ਹੈ, ਅਨੰਤ ਜੀਵਨ ਉਸ ਦਾ ਹੀ ਹੈ । ਮੈਂ ਉਸ ਨੂੰ ਅੰਤਮ ਦਿਨ ਫਿਰ ਜੀਵਨ ਦੇਵਾਂਗਾ ।
55
ਮੇਰਾ ਸਰੀਰ ਅਸਲੀ ਭੋਜਨ ਹੈ ਅਤੇ ਮੇਰਾ ਖ਼ੂਨ ਅਸਲੀ ਪੀਣ ਵਾਲੀ ਚੀਜ਼ ਹੈ ।
56
ਉਹ ਜਿਹੜਾ ਮੇਰਾ ਸਰੀਰ ਖਾਂਦਾ ਅਤੇ ਮੇਰਾ ਖ਼ੂਨ ਪੀਂਦਾ ਹੈ, ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ।
57
ਜਿਸ ਤਰ੍ਹਾਂ ਜਿਊਂਦੇ ਪਿਤਾ ਨੇ ਮੈਨੂੰ ਭੇਜਿਆ ਹੈ ਅਤੇ ਮੈਂ ਉਹਨਾਂ ਦੇ ਕਾਰਨ ਜਿਊਂਦਾ ਹਾਂ; ਉਸੇ ਤਰ੍ਹਾਂ ਉਹ ਜਿਹੜਾ ਮੈਨੂੰ ਖਾਂਦਾ ਹੈ, ਮੇਰੇ ਕਾਰਨ ਜਿਉੂਂਦਾ ਰਹੇਗਾ ।
58
ਇਹ ਹੀ ਰੋਟੀ ਹੈ ਜਿਹੜੀ ਸਵਰਗ ਤੋਂ ਉਤਰੀ ਹੈ । ਇਹ ਉਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਤੁਹਾਡੇ ਪੁਰਖਿਆਂ ਨੇ ਖਾਧੀ ਸੀ ਅਤੇ ਉਹ ਮਰ ਗਏ ਸਨ । ਜੋ ਕੋਈ ਇਹ ਰੋਟੀ ਖਾਂਦਾ ਹੈ, ਉਹ ਅਨੰਤ ਕਾਲ ਤੱਕ ਜੀਵੇਗਾ ।”
59
ਇਹ ਸਭ ਗੱਲਾਂ ਯਿਸੂ ਨੇ ਕਫ਼ਰਨਾਹੂਮ ਦੇ ਪ੍ਰਾਰਥਨਾ ਘਰ ਵਿੱਚ ਸਿੱਖਿਆ ਦਿੰਦੇ ਸਮੇਂ ਕਹੀਆਂ ।
60
ਯਿਸੂ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣਿਆ ਅਤੇ ਉਹ ਕਹਿਣ ਲੱਗੇ, “ਇਹ ਬਹੁਤ ਹੀ ਕਠੋਰ ਸਿੱਖਿਆ ਹੈ । ਇਸ ਨੂੰ ਕੌਣ ਸਵੀਕਾਰ ਕਰ ਸਕਦਾ ਹੈ?”
61
ਯਿਸੂ ਆਪਣੇ ਆਪ ਇਹ ਜਾਣ ਗਏ ਕਿ ਮੇਰੇ ਚੇਲੇ ਮੇਰੇ ਬਾਰੇ ਬੁੜਬੁੜਾ ਰਹੇ ਹਨ ਅਤੇ ਉਹਨਾਂ ਨੂੰ ਕਿਹਾ, “ਕੀ ਤੁਹਾਨੂੰ ਇਸ ਤੋਂ ਠੋਕਰ ਲੱਗੀ ਹੈ?
62
ਪਰ ਜੇਕਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਪਰ ਜਾਂਦੇ ਦੇਖੋਗੇ, ਜਿੱਥੇ ਉਹ ਪਹਿਲਾਂ ਸੀ ਤਦ ਕੀ ਹੋਵੇਗਾ?
63
ਆਤਮਾ ਜੀਵਨ ਦਿੰਦਾ ਹੈ, ਸਰੀਰ ਨਹੀਂ । ਜਿਹੜੇ ਸ਼ਬਦ ਮੈਂ ਤੁਹਾਨੂੰ ਕਹੇ ਹਨ, ਉਹ ਆਤਮਾ ਅਤੇ ਜੀਵਨ ਹਨ ।
64
ਪਰ ਫਿਰ ਵੀ ਤੁਹਾਡੇ ਵਿੱਚੋਂ ਕੁਝ ਹਨ ਜੋ ਵਿਸ਼ਵਾਸ ਨਹੀਂ ਕਰਦੇ ।” (ਕਿਉਂਕਿ ਯਿਸੂ ਸ਼ੁਰੂ ਤੋਂ ਹੀ ਜਾਣਦੇ ਸਨ ਕਿ ਉਹ ਕੌਣ ਹਨ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਅਤੇ ਕੌਣ ਉਹਨਾਂ ਨੂੰ ਫੜਵਾਏਗਾ ।)
65
ਫਿਰ ਯਿਸੂ ਨੇ ਕਿਹਾ, “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਕੋਲੋਂ ਉਸ ਨੂੰ ਇਹ ਵਰਦਾਨ ਨਾ ਮਿਲੇ ।”
66
ਇਸ ਦੇ ਬਾਅਦ ਯਿਸੂ ਦੇ ਬਹੁਤ ਸਾਰੇ ਚੇਲਿਆਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਅਤੇ ਉਹ ਫਿਰ ਉਹਨਾਂ ਦੇ ਨਾਲ ਨਾ ਗਏ ।
67
ਤਦ ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਵੀ ਮੈਨੂੰ ਛੱਡ ਕੇ ਜਾਣਾ ਚਾਹੁੰਦੇ ਹੋ?”
68
ਸ਼ਮਊਨ ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਅਸੀਂ ਕਿਸ ਦੇ ਕੋਲ ਜਾਈਏ, ਤੁਹਾਡੇ ਕੋਲ ਤਾਂ ਅਨੰਤ ਜੀਵਨ ਦੇਣ ਵਾਲੇ ਸ਼ਬਦ ਹਨ ।
69
ਅਸੀਂ ਵਿਸ਼ਵਾਸ ਕਰ ਲਿਆ ਹੈ ਕਿ ਤੁਸੀਂ ਪਰਮੇਸ਼ਰ ਦੇ ਪਵਿੱਤਰ ਮਨੁੱਖ ਹੋ ।”
70
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਬਾਰ੍ਹਾਂ ਨੂੰ ਨਹੀਂ ਚੁਣਿਆ? ਫਿਰ ਵੀ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ ।”
71
ਇਹ ਯਿਸੂ ਨੇ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਦੇ ਬਾਰੇ ਕਿਹਾ ਸੀ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਅਤੇ ਜੋ ਉਹਨਾਂ ਨੂੰ ਫੜਵਾਉਣ ਵਾਲਾ ਸੀ ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 7 →
All chapters:
1
2
3
4
5
6
7
8
9
10
11
12
13
14
15
16
17
18
19
20
21