bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 18
John 18
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 19 →
1
ਫਿਰ ਪ੍ਰਾਰਥਨਾ ਕਰਨ ਦੇ ਬਾਅਦ ਯਿਸੂ ਆਪਣੇ ਚੇਲਿਆਂ ਦੇ ਨਾਲ ਕਿਦਰੋਨ ਦੇ ਨਾਲੇ ਦੇ ਪਾਰ ਗਏ । ਉੱਥੇ ਇੱਕ ਬਾਗ਼ ਸੀ ਜਿਸ ਵਿੱਚ ਉਹ ਆਪਣੇ ਚੇਲਿਆਂ ਦੇ ਨਾਲ ਗਏ ।
2
ਯਹੂਦਾ ਜੋ ਉਹਨਾਂ ਨੂੰ ਫੜਵਾਉਣ ਵਾਲਾ ਸੀ, ਇਸ ਥਾਂ ਨੂੰ ਜਾਣਦਾ ਸੀ ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਦੇ ਨਾਲ ਉੱਥੇ ਜਾਂਦੇ ਸਨ ।
3
ਇਸ ਲਈ ਯਹੂਦਾ ਸਿਪਾਹੀਆਂ, ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਦੇ ਕੁਝ ਸੇਵਕਾਂ ਦੇ ਇੱਕ ਦਲ ਨੂੰ ਨਾਲ ਲੈ ਕੇ ਉੱਥੇ ਆਇਆ । ਉਹਨਾਂ ਦੇ ਕੋਲ ਲਾਲਟੈਨਾਂ, ਮਸ਼ਾਲਾਂ ਅਤੇ ਹਥਿਆਰ ਸਨ ।
4
ਯਿਸੂ ਇਹ ਸਭ ਕੁਝ ਜਾਣਦੇ ਹੋਏ ਕਿ ਉਹਨਾਂ ਦੇ ਨਾਲ ਕੀ ਹੋਣ ਵਾਲਾ ਹੈ, ਅੱਗੇ ਵਧੇ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਕਿਸ ਨੂੰ ਲੱਭ ਰਹੇ ਹੋ?”
5
ਉਹਨਾਂ ਨੇ ਉੱਤਰ ਦਿੱਤਾ, “ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ।” ਯਿਸੂ ਨੇ ਕਿਹਾ, “ਉਹ ਮੈਂ ਹਾਂ ।” ਉਸ ਵੇਲੇ ਉਹਨਾਂ ਨੂੰ ਫੜਵਾਉਣ ਵਾਲਾ ਯਹੂਦਾ ਵੀ ਉੱਥੇ ਸੀ ।
6
ਜਦੋਂ ਯਿਸੂ ਨੇ ਕਿਹਾ, “ਉਹ ਮੈਂ ਹਾਂ,” ਉਹ ਲੋਕ ਪਿੱਛੇ ਹਟ ਗਏ ਅਤੇ ਜ਼ਮੀਨ ਉੱਤੇ ਡਿੱਗ ਪਏ ।
7
ਯਿਸੂ ਨੇ ਉਹਨਾਂ ਨੂੰ ਦੁਬਾਰਾ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਹਨਾਂ ਨੇ ਕਿਹਾ, “ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ।”
8
ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਉਹ ਮੈਂ ਹੀ ਹਾਂ । ਇਸ ਲਈ ਜੇਕਰ ਤੁਸੀਂ ਮੈਨੂੰ ਲੱਭ ਰਹੇ ਹੋ ਤਾਂ ਇਹਨਾਂ ਨੂੰ ਜਾਣ ਦਿਓ ।”
9
(ਤਾਂ ਜੋ ਉਹਨਾਂ ਦਾ ਉਹ ਕਿਹਾ ਹੋਇਆ ਵਚਨ ਪੂਰਾ ਹੋਵੇ, “ਜਿਹੜੇ ਤੁਸੀਂ ਮੈਨੂੰ ਦਿੱਤੇ ਹਨ ਉਹਨਾਂ ਵਿੱਚੋਂ ਇੱਕ ਨੂੰ ਵੀ ਮੈਂ ਨਾਸ਼ ਨਹੀਂ ਹੋਣ ਦਿੱਤਾ ।”)
10
ਸ਼ਮਊਨ ਪਤਰਸ ਦੇ ਕੋਲ ਇੱਕ ਤਲਵਾਰ ਸੀ ਜੋ ਉਸ ਨੇ ਕੱਢ ਕੇ ਮਹਾਂ-ਪੁਰੋਹਿਤ ਦੇ ਇੱਕ ਸੇਵਕ ਉੱਤੇ ਚਲਾਈ ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ । ਉਸ ਸੇਵਕ ਦਾ ਨਾਂ ਮਲਖੁਸ ਸੀ ।
11
ਯਿਸੂ ਨੇ ਪਤਰਸ ਨੂੰ ਕਿਹਾ, “ਤਲਵਾਰ ਨੂੰ ਮਿਆਨ ਵਿੱਚ ਰੱਖ । ਕੀ ਮੈਂ ਦੁੱਖਾਂ ਦਾ ਉਹ ਪਿਆਲਾ ਜੋ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਨਾ ਪੀਵਾਂ?”
12
ਫਿਰ ਫ਼ੌਜੀ ਦਲ, ਕਪਤਾਨ ਅਤੇ ਯਹੂਦੀਆਂ ਦੇ ਸੇਵਕਾਂ ਨੇ ਯਿਸੂ ਨੂੰ ਗਰਿਫ਼ਤਾਰ ਕਰ ਕੇ ਬੰਨ੍ਹ ਦਿੱਤਾ ।
13
ਉਹ ਉਹਨਾਂ ਨੂੰ ਪਹਿਲਾਂ ਅੰਨਾਸ ਦੇ ਕੋਲ ਲੈ ਗਏ ਜਿਹੜਾ ਉਸ ਸਾਲ ਦੇ ਮਹਾਂ-ਪੁਰੋਹਿਤ ਕਾਇਫ਼ਾ ਦਾ ਸਹੁਰਾ ਸੀ ।
14
ਇਹ ਕਾਇਫ਼ਾ ਹੀ ਸੀ ਜਿਸ ਨੇ ਯਹੂਦੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ ਸਾਰੀ ਕੌਮ ਦੇ ਬਦਲੇ ਇੱਕ ਆਦਮੀ ਦਾ ਮਰਨਾ ਬਿਹਤਰ ਹੈ ।
15
ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਪਿੱਛੇ ਪਿੱਛੇ ਗਏ । ਉਹ ਚੇਲਾ ਮਹਾਂ-ਪੁਰੋਹਿਤ ਦਾ ਵਾਕਫ਼ ਸੀ । ਇਸ ਲਈ ਉਹ ਯਿਸੂ ਦੇ ਨਾਲ ਮਹਾਂ-ਪੁਰੋਹਿਤ ਦੇ ਵਿਹੜੇ ਵਿੱਚ ਚਲਾ ਗਿਆ ।
16
ਪਰ ਪਤਰਸ ਦਰਵਾਜ਼ੇ ਦੇ ਬਾਹਰ ਹੀ ਖੜ੍ਹਾ ਰਿਹਾ ਤਦ ਉਹ ਚੇਲਾ ਜਿਹੜਾ ਮਹਾਂ-ਪੁਰੋਹਿਤ ਦਾ ਵਾਕਫ਼ ਸੀ, ਬਾਹਰ ਆਇਆ ਅਤੇ ਦਰਵਾਜ਼ੇ ਦੀ ਸੁਰੱਖਿਆ ਕਰਨ ਵਾਲੀ ਲੜਕੀ ਨੂੰ ਕਹਿ ਕੇ ਪਤਰਸ ਨੂੰ ਅੰਦਰ ਲੈ ਗਿਆ ।
17
ਉਸ ਦਰਵਾਜ਼ੇ ਦੀ ਸੁਰੱਖਿਆ ਕਰਨ ਵਾਲੀ ਲੜਕੀ ਨੇ ਪਤਰਸ ਨੂੰ ਕਿਹਾ, “ਕੀ ਤੂੰ ਉਸ ਆਦਮੀ ਦੇ ਚੇਲਿਆਂ ਵਿੱਚੋਂ ਨਹੀਂ ਹੈਂ?” ਪਤਰਸ ਨੇ ਉੱਤਰ ਦਿੱਤਾ, “ਨਹੀਂ, ਮੈਂ ਨਹੀਂ ਹਾਂ ।”
18
ਠੰਢ ਬਹੁਤ ਸੀ ਇਸ ਲਈ ਸੇਵਕਾਂ ਅਤੇ ਸਿਪਾਹੀਆਂ ਨੇ ਕੋਲਿਆਂ ਦੀ ਅੱਗ ਬਾਲੀ ਹੋਈ ਸੀ ਅਤੇ ਉਹ ਖੜ੍ਹੇ ਹੋ ਕੇ ਅੱਗ ਸੇਕ ਰਹੇ ਸਨ । ਪਤਰਸ ਵੀ ਉਹਨਾਂ ਨਾਲ ਅੱਗ ਸੇਕਣ ਲੱਗ ਪਿਆ ।
19
ਮਹਾਂ-ਪੁਰੋਹਿਤ ਨੇ ਯਿਸੂ ਕੋਲੋਂ ਉਹਨਾਂ ਦੇ ਚੇਲਿਆਂ ਅਤੇ ਸਿੱਖਿਆਵਾਂ ਦੇ ਬਾਰੇ ਪੁੱਛਿਆ ।
20
ਯਿਸੂ ਨੇ ਉੱਤਰ ਦਿੱਤਾ, “ਮੈਂ ਸਾਰਿਆਂ ਦੇ ਨਾਲ ਖੁੱਲ੍ਹੇਆਮ ਗੱਲਾਂ ਕੀਤੀਆਂ ਹਨ । ਮੈਂ ਹਮੇਸ਼ਾ ਪ੍ਰਾਰਥਨਾ ਘਰਾਂ ਅਤੇ ਹੈਕਲ ਵਿੱਚ ਜਿੱਥੇ ਸਾਰੇ ਯਹੂਦੀ ਆਉਂਦੇ ਹਨ, ਸਿੱਖਿਆ ਦਿੱਤੀ ਹੈ । ਮੈਂ ਕਦੀ ਵੀ ਕੁਝ ਲੁਕਾ ਕੇ ਨਹੀਂ ਕਿਹਾ ।
21
ਤੁਸੀਂ ਮੇਰੇ ਕੋਲੋਂ ਕਿਉਂ ਪੁੱਛਦੇ ਹੋ? ਸੁਣਨ ਵਾਲਿਆਂ ਤੋਂ ਹੀ ਪੁੱਛ ਲਵੋ ਕਿ ਮੈਂ ਉਹਨਾਂ ਨੂੰ ਕੀ ਦੱਸਿਆ ਹੈ । ਉਹ ਜਾਣਦੇ ਹਨ ਕਿ ਮੈਂ ਉਹਨਾਂ ਨੂੰ ਕੀ ਦੱਸਿਆ ਹੈ ।”
22
ਜਦੋਂ ਯਿਸੂ ਨੇ ਇਹ ਕਿਹਾ ਤਾਂ ਕੋਲ ਖੜ੍ਹੇ ਇੱਕ ਸੇਵਕ ਨੇ ਯਿਸੂ ਨੂੰ ਚਪੇੜ ਮਾਰੀ ਅਤੇ ਕਿਹਾ, “ਤੂੰ ਮਹਾਂ-ਪੁਰੋਹਿਤ ਨੂੰ ਇਸ ਤਰ੍ਹਾਂ ਉੱਤਰ ਦਿੰਦਾ ਹੈਂ?”
23
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇਕਰ ਮੈਂ ਕੁਝ ਗ਼ਲਤ ਕਿਹਾ ਹੈ ਤਾਂ ਉਹ ਤੂੰ ਸਾਰਿਆਂ ਦੇ ਸਾਹਮਣੇ ਸਿੱਧ ਕਰ ਅਤੇ ਜੇ ਮੈਂ ਠੀਕ ਕਿਹਾ ਹੈ ਤਾਂ ਤੂੰ ਮੈਨੂੰ ਕਿਉਂ ਮਾਰਿਆ ਹੈ?”
24
ਇਸ ਦੇ ਬਾਅਦ ਅੰਨਾਸ ਨੇ ਯਿਸੂ ਨੂੰ ਜੋ ਅਜੇ ਵੀ ਬੰਨ੍ਹੇ ਹੋਏ ਸਨ ਕਾਇਫ਼ਾ ਮਹਾਂ-ਪੁਰੋਹਿਤ ਦੇ ਕੋਲ ਭੇਜ ਦਿੱਤਾ ।
25
ਸ਼ਮਊਨ ਪਤਰਸ ਅਜੇ ਤੱਕ ਉੱਥੇ ਖੜ੍ਹਾ ਅੱਗ ਸੇਕ ਰਿਹਾ ਸੀ । ਇਸ ਲਈ ਲੋਕਾਂ ਨੇ ਉਸ ਨੂੰ ਕਿਹਾ, “ਕੀ ਤੂੰ ਵੀ ਉਸ ਆਦਮੀ ਦੇ ਚੇਲਿਆਂ ਦੇ ਵਿੱਚੋਂ ਨਹੀਂ ਹੈਂ?” ਉਸ ਨੇ ਇਨਕਾਰ ਕੀਤਾ ਅਤੇ ਕਿਹਾ, “ਨਹੀਂ, ਮੈਂ ਨਹੀਂ ਹਾਂ ।”
26
ਮਹਾਂ-ਪੁਰੋਹਿਤ ਦੇ ਸੇਵਕਾਂ ਵਿੱਚੋਂ ਇੱਕ ਜੋ ਉਸ ਆਦਮੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ, ਉਸ ਨੇ ਕਿਹਾ, “ਕੀ ਮੈਂ ਤੈਨੂੰ ਬਾਗ਼ ਵਿੱਚ ਉਸ ਦੇ ਨਾਲ ਨਹੀਂ ਦੇਖਿਆ ਸੀ?”
27
ਪਤਰਸ ਨੇ ਫਿਰ ਕਿਹਾ, “ਨਹੀਂ,” ਅਤੇ ਇਕਦਮ ਕੁੱਕੜ ਨੇ ਬਾਂਗ ਦਿੱਤੀ ।
28
ਫਿਰ ਉਹ ਯਿਸੂ ਨੂੰ ਕਾਇਫ਼ਾ ਦੇ ਘਰ ਤੋਂ ਰੋਮੀ ਰਾਜਪਾਲ ਦੇ ਰਾਜਭਵਨ ਵਿੱਚ ਲੈ ਗਏ । ਅਜੇ ਬਹੁਤ ਸਵੇਰ ਸੀ ਅਤੇ ਯਹੂਦੀ ਅਧਿਕਾਰੀ ਆਪ ਰਾਜਭਵਨ ਦੇ ਅੰਦਰ ਨਾ ਗਏ ਕਿ ਕਿਤੇ ਉਹ ਪਸਾਹ ਖਾਣ ਤੋਂ ਪਹਿਲਾਂ ਅਸ਼ੁੱਧ ਨਾ ਹੋ ਜਾਣ ।
29
ਇਸ ਲਈ ਪਿਲਾਤੁਸ ਆਪ ਉਹਨਾਂ ਦੇ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਉੱਤੇ ਕੀ ਦੋਸ਼ ਲਾਉਂਦੇ ਹੋ?”
30
ਉਹਨਾਂ ਨੇ ਉੱਤਰ ਦਿੱਤਾ, “ਜੇਕਰ ਇਹ ਆਦਮੀ ਦੋਸ਼ੀ ਨਾ ਹੁੰਦਾ ਤਾਂ ਅਸੀਂ ਇਸ ਨੂੰ ਤੁਹਾਡੇ ਹਵਾਲੇ ਨਾ ਕਰਦੇ ।”
31
ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਨੂੰ ਲੈ ਜਾਓ ਅਤੇ ਆਪਣੇ ਕਾਨੂੰਨ ਦੇ ਅਨੁਸਾਰ ਇਸ ਦਾ ਨਿਆਂ ਕਰੋ ।” ਪਰ ਉਹ ਬੋਲੇ, “ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ ।”
32
(ਇਹ ਇਸ ਲਈ ਹੋਇਆ ਕਿ ਯਿਸੂ ਦੇ ਕਹੇ ਹੋਏ ਉਹ ਵਚਨ ਪੂਰੇ ਹੋਣ ਜਿਹਨਾਂ ਦੇ ਰਾਹੀਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਮੌਤ ਕਿਸ ਤਰ੍ਹਾਂ ਦੀ ਹੋਵੇਗੀ ।)
33
ਪਿਲਾਤੁਸ ਫਿਰ ਰਾਜਭਵਨ ਦੇ ਅੰਦਰ ਗਿਆ ਅਤੇ ਯਿਸੂ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”
34
ਯਿਸੂ ਨੇ ਉੱਤਰ ਦਿੱਤਾ, “ਕੀ ਇਹ ਪ੍ਰਸ਼ਨ ਤੁਹਾਡਾ ਆਪਣਾ ਹੈ ਜਾਂ ਦੂਜਿਆਂ ਨੇ ਮੇਰੇ ਬਾਰੇ ਤੁਹਾਨੂੰ ਇਹ ਦੱਸਿਆ ਹੈ?”
35
ਪਿਲਾਤੁਸ ਨੇ ਉੱਤਰ ਦਿੱਤਾ, “ਕੀ ਮੈਂ ਯਹੂਦੀ ਹਾਂ? ਤੇਰੀ ਕੌਮ ਦੇ ਲੋਕਾਂ ਅਤੇ ਮਹਾਂ-ਪੁਰੋਹਿਤਾਂ ਨੇ ਹੀ ਤੈਨੂੰ ਮੇਰੇ ਹਵਾਲੇ ਕੀਤਾ ਹੈ । ਤੂੰ ਕੀ ਕੀਤਾ ਹੈ?”
36
ਯਿਸੂ ਨੇ ਉੱਤਰ ਦਿੱਤਾ, “ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ । ਜੇਕਰ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਮੇਰੇ ਵੱਲੋਂ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ । ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ ।”
37
ਇਸ ਲਈ ਪਿਲਾਤੁਸ ਨੇ ਕਿਹਾ, “ਫਿਰ ਕੀ ਤੂੰ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਰਾਜਾ ਹਾਂ । ਮੈਂ ਇਸ ਲਈ ਜਨਮ ਲਿਆ ਹੈ ਅਤੇ ਇਸ ਸੰਸਾਰ ਵਿੱਚ ਆਇਆ ਹਾਂ ਕਿ ਸੱਚ ਦੀ ਗਵਾਹੀ ਦੇਵਾਂ । ਉਹ ਸਾਰੇ ਜੋ ਸੱਚ ਵੱਲ ਹਨ, ਮੇਰੀ ਆਵਾਜ਼ ਨੂੰ ਸੁਣਦੇ ਹਨ ।”
38
ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਸੱਚ ਕੀ ਹੈ?” ਇਹ ਕਹਿਣ ਦੇ ਬਾਅਦ ਪਿਲਾਤੁਸ ਫਿਰ ਯਹੂਦੀਆਂ ਦੇ ਕੋਲ ਬਾਹਰ ਗਿਆ ਅਤੇ ਕਿਹਾ, “ਮੈਨੂੰ ਉਸ ਵਿੱਚ ਸਜ਼ਾ ਦੇ ਯੋਗ ਕੋਈ ਦੋਸ਼ ਨਹੀਂ ਲੱਭਿਆ ।
39
ਪਰ ਤੁਹਾਡੀ ਰੀਤ ਦੇ ਅਨੁਸਾਰ ਮੈਂ ਪਸਾਹ ਵਾਲੇ ਦਿਨ ਤੁਹਾਡੇ ਲਈ ਇੱਕ ਕੈਦੀ ਨੂੰ ਛੱਡਦਾ ਹਾਂ । ਕੀ ਤੁਸੀਂ ਇਸ ਵਾਰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?”
40
ਪਰ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਸ ਨੂੰ ਨਹੀਂ ਪਰ ਬਰੱਬਾਸ ਨੂੰ ਛੱਡ ਦੇਵੋ!” (ਬਰੱਬਾਸ ਇੱਕ ਡਾਕੂ ਸੀ ।)
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21