bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 21
John 21
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
1
ਇਸ ਦੇ ਬਾਅਦ ਤਿਬਿਰਿਆਸ ਦੀ ਝੀਲ ਦੇ ਕੰਢੇ ਉੱਤੇ ਯਿਸੂ ਨੇ ਫਿਰ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ ਅਤੇ ਇਸ ਤਰ੍ਹਾਂ ਪ੍ਰਗਟ ਕੀਤਾ ।
2
ਸ਼ਮਊਨ ਪਤਰਸ, ਥੋਮਾ (ਜੋ ਦੀਦੁਮੁਸ ਅਖਵਾਉਂਦਾ ਸੀ), ਨਥਾਨਿਏਲ ਜੋ ਗਲੀਲ ਦੇ ਕਾਨਾ ਦਾ ਰਹਿਣ ਵਾਲਾ ਸੀ, ਜ਼ਬਦੀ ਦੇ ਦੋਵੇਂ ਪੁੱਤਰ ਅਤੇ ਹੋਰ ਦੋ ਚੇਲੇ ਉੱਥੇ ਸਨ ।
3
ਸ਼ਮਊਨ ਪਤਰਸ ਨੇ ਉਹਨਾਂ ਨੂੰ ਕਿਹਾ, “ਮੈਂ ਮੱਛੀਆਂ ਫੜਨ ਜਾ ਰਿਹਾ ਹਾਂ ।” ਉਹਨਾਂ ਨੇ ਪਤਰਸ ਨੂੰ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ ।” ਉਹ ਕਿਸ਼ਤੀ ਵਿੱਚ ਚੜ੍ਹ ਗਏ ਪਰ ਉਸ ਰਾਤ ਉਹਨਾਂ ਨੇ ਕੁਝ ਨਾ ਫੜਿਆ ।
4
ਸਵੇਰ ਹੋ ਰਹੀ ਸੀ ਕਿ ਯਿਸੂ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ ਪਰ ਚੇਲਿਆਂ ਨੇ ਉਹਨਾਂ ਨੂੰ ਨਾ ਪਛਾਣਿਆ ।
5
ਯਿਸੂ ਨੇ ਉਹਨਾਂ ਨੂੰ ਕਿਹਾ, “ਮਿੱਤਰੋ, ਕੀ ਤੁਹਾਡੇ ਕੋਲ ਕੁਝ ਮੱਛੀਆਂ ਹਨ?” ਉਹਨਾਂ ਨੇ ਉੱਤਰ ਦਿੱਤਾ, “ਨਹੀਂ ।”
6
ਯਿਸੂ ਨੇ ਚੇਲਿਆਂ ਨੂੰ ਕਿਹਾ, “ਕਿਸ਼ਤੀ ਦੇ ਸੱਜੇ ਪਾਸੇ ਜਾਲ ਸੁੱਟੋ ਤਾਂ ਤੁਸੀਂ ਕੁਝ ਫੜੋਗੇ ।” ਉਹਨਾਂ ਨੇ ਜਾਲ ਸੁੱਟਿਆ, ਤਾਂ ਉਸ ਵਿੱਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ ਇੱਥੋਂ ਤੱਕ ਕਿ ਉਹ ਜਾਲ ਖਿੱਚ ਨਾ ਸਕੇ ।
7
ਫਿਰ ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦੇ ਸਨ ਉਸ ਨੇ ਪਤਰਸ ਨੂੰ ਕਿਹਾ, “ਇਹ ਤਾਂ ਪ੍ਰਭੂ ਹਨ!” ਜਦੋਂ ਪਤਰਸ ਨੇ ਇਹ ਸੁਣਿਆ ਕਿ ਇਹ ਪ੍ਰਭੂ ਹਨ, ਤਾਂ ਉਸ ਨੇ ਆਪਣਾ ਕੱਪੜਾ ਲੱਕ ਦੁਆਲੇ ਬੰਨ੍ਹਿਆ ਕਿਉਂਕਿ ਉਸ ਨੇ ਸਾਰੇ ਕੱਪੜੇ ਉਤਾਰੇ ਹੋਏ ਸਨ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ ।
8
ਪਰ ਦੂਜੇ ਚੇਲੇ ਕਿਸ਼ਤੀ ਵਿੱਚ ਹੀ ਰਹਿ ਕੇ ਮੱਛੀਆਂ ਨਾਲ ਭਰੇ ਹੋਏ ਜਾਲ ਨੂੰ ਖਿੱਚਦੇ ਰਹੇ ਕਿਉਂਕਿ ਉਹ ਕੰਢੇ ਤੋਂ ਬਹੁਤ ਦੂਰ ਨਹੀਂ ਸਨ । ਕੇਵਲ ਕੋਈ ਦੋ ਕੁ ਸੌ ਮੀਟਰ ਦੀ ਦੂਰੀ ਤੇ ਸਨ ।
9
ਜਦੋਂ ਉਹ ਕੰਢੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਉੱਤੇ ਮੱਛੀ ਰੱਖੀ ਹੋਈ ਅਤੇ ਨਾਲ ਰੋਟੀ ਰੱਖੀ ਦੇਖੀ ।
10
ਯਿਸੂ ਨੇ ਉਹਨਾਂ ਨੂੰ ਕਿਹਾ, “ਜਿਹੜੀਆਂ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਲਿਆਓ ।”
11
ਸ਼ਮਊਨ ਨੇ ਕਿਸ਼ਤੀ ਵਿੱਚ ਚੜ੍ਹ ਕੇ ਵੱਡੀਆਂ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਜਾਲ ਜਿਹਨਾਂ ਦੀ ਗਿਣਤੀ ਇੱਕ ਸੌ ਤਰਵੰਜਾ ਸੀ, ਕੰਢੇ ਉੱਤੇ ਖਿੱਚ ਕੇ ਲਿਆਂਦਾ । ਇੰਨੀਆਂ ਮੱਛੀਆਂ ਹੋਣ ਦੇ ਕਾਰਨ ਵੀ ਜਾਲ ਨਾ ਫਟਿਆ ।
12
ਯਿਸੂ ਨੇ ਚੇਲਿਆਂ ਨੂੰ ਕਿਹਾ, “ਆਓ, ਨਾਸ਼ਤਾ ਕਰੋ ।” ਚੇਲਿਆਂ ਵਿੱਚੋਂ ਕਿਸੇ ਨੂੰ ਇਹ ਹੌਸਲਾ ਨਾ ਹੋਇਆ ਕਿ ਯਿਸੂ ਤੋਂ ਪੁੱਛਣ, “ਤੁਸੀਂ ਕੌਣ ਹੋ?” ਕਿਉਂਕਿ ਉਹ ਜਾਣਦੇ ਸਨ ਕਿ ਉਹ ਪ੍ਰਭੂ ਹਨ ।
13
ਇਸ ਲਈ ਯਿਸੂ ਅੱਗੇ ਵਧੇ ਅਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ ਅਤੇ ਇਸੇ ਤਰ੍ਹਾਂ ਮੱਛੀ ਵੀ ।
14
ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਨੇ ਚੇਲਿਆਂ ਨੂੰ ਦਰਸ਼ਨ ਦਿੱਤੇ ।
15
ਜਦੋਂ ਉਹ ਭੋਜਨ ਕਰ ਚੁੱਕੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਕਿਹਾ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਹਨਾਂ ਨਾਲੋਂ ਵੱਧ ਪਿਆਰ ਕਰਦਾ ਹੈਂ?” ਉਸ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਉਸ ਨੂੰ ਕਿਹਾ, “ਮੇਰੇ ਲੇਲਿਆਂ ਨੂੰ ਚਰਾ ।”
16
ਉਹਨਾਂ ਨੇ ਦੂਜੀ ਵਾਰ ਪਤਰਸ ਤੋਂ ਪੁੱਛਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈਂ?” ਉਸ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਕਿਹਾ, “ਮੇਰੀਆਂ ਭੇਡਾਂ ਦੀ ਰਾਖੀ ਕਰ ।”
17
ਉਹਨਾਂ ਨੇ ਤੀਜੀ ਵਾਰ ਪੁੱਛਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਇਹ ਸੁਣ ਕੇ ਪਤਰਸ ਬਹੁਤ ਦੁਖੀ ਹੋਇਆ ਕਿ ਯਿਸੂ ਨੇ ਤੀਜੀ ਵਾਰ ਪੁੱਛਿਆ ਹੈ ਕਿ, “ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਇਸ ਲਈ ਪਤਰਸ ਨੇ ਕਿਹਾ, “ਪ੍ਰਭੂ ਜੀ, ਤੁਸੀਂ ਤਾਂ ਸਭ ਕੁਝ ਜਾਣਦੇ ਹੋ ਅਤੇ ਇਹ ਵੀ ਕਿ ਮੈਂ ਤੁਹਾਡੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਚਰਾ ।
18
ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ ਤਾਂ ਆਪਣੀ ਕਮਰ ਆਪ ਕਸ ਕੇ ਜਿੱਥੇ ਚਾਹੁੰਦਾ ਸੀ, ਜਾਂਦਾ ਸੀ । ਪਰ ਜਦੋਂ ਤੂੰ ਬੁੱਢਾ ਹੋ ਜਾਵੇਂਗਾ ਤਾਂ ਤੂੰ ਆਪਣੇ ਹੱਥ ਅੱਗੇ ਕਰੇਂਗਾ ਅਤੇ ਦੂਜਾ ਤੈਨੂੰ ਬੰਨ੍ਹੇਗਾ ਅਤੇ ਜਿੱਥੇ ਤੂੰ ਨਹੀਂ ਚਾਹੇਂਗਾ, ਉੱਥੇ ਲੈ ਜਾਵੇਗਾ ।”
19
ਯਿਸੂ ਨੇ ਇਹ ਕਹਿ ਕੇ ਦੱਸਿਆ ਕਿ ਪਤਰਸ ਕਿਸ ਤਰ੍ਹਾਂ ਦੀ ਮੌਤ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੇਗਾ । ਇਹ ਕਹਿਣ ਦੇ ਬਾਅਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਪਿੱਛੇ ਚੱਲ ।”
20
ਪਤਰਸ ਨੇ ਪਿੱਛੇ ਮੁੜ ਕੇ ਉਸ ਚੇਲੇ ਨੂੰ ਪਿੱਛੇ ਆਉਂਦੇ ਦੇਖਿਆ ਜਿਸ ਨੂੰ ਯਿਸੂ ਪਿਆਰ ਕਰਦੇ ਸਨ । ਇਹ ਉਹ ਚੇਲਾ ਸੀ ਜਿਹੜਾ ਭੋਜਨ ਕਰਦੇ ਹੋਏ ਯਿਸੂ ਦੇ ਸੱਜੇ ਪਾਸੇ ਜੁੜ ਕੇ ਬੈਠਾ ਹੋਇਆ ਸੀ ਅਤੇ ਜਿਸ ਨੇ ਪੁੱਛਿਆ ਸੀ, “ਪ੍ਰਭੂ ਜੀ, ਉਹ ਕੌਣ ਹੈ ਜੋ ਤੁਹਾਨੂੰ ਫੜਵਾਏਗਾ?”
21
ਜਦੋਂ ਪਤਰਸ ਨੇ ਉਸ ਨੂੰ ਦੇਖਿਆ ਤਾਂ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਇਸ ਦਾ ਕੀ ਹੋਵੇਗਾ?”
22
ਯਿਸੂ ਨੇ ਉਸ ਨੂੰ ਕਿਹਾ, “ਜੇਕਰ ਮੈਂ ਚਾਹਾਂ ਕਿ ਇਹ ਮੇਰੇ ਆਉਣ ਤੱਕ ਜਿਊਂਦਾ ਰਹੇ, ਇਸ ਤੋਂ ਤੈਨੂੰ ਕੀ? ਤੂੰ ਮੇਰੇ ਪਿੱਛੇ ਚੱਲ ।”
23
ਸੋ ਇਹ ਗੱਲ ਭਰਾਵਾਂ ਵਿੱਚ ਫੈਲ ਗਈ ਕਿ ਉਹ ਚੇਲਾ ਕਦੀ ਨਹੀਂ ਮਰੇਗਾ । ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ ਸਗੋਂ ਇਹ ਕਿ, “ਜੇਕਰ ਮੇਰੀ ਮਰਜ਼ੀ ਹੋਵੇ ਕਿ ਉਹ ਮੇਰੇ ਆਉਣ ਤੱਕ ਜਿਊਂਦਾ ਰਹੇ ਪਰ ਇਸ ਤੋਂ ਤੈਨੂੰ ਕੀ?”
24
ਇਹ ਉਹ ਹੀ ਚੇਲਾ ਹੈ, ਜੋ ਇਹ ਗਵਾਹੀ ਦੇ ਰਿਹਾ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ । ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ ।
25
ਹੋਰ ਵੀ ਬਹੁਤ ਸਾਰੇ ਕੰਮ ਯਿਸੂ ਨੇ ਕੀਤੇ । ਜੇਕਰ ਸਾਰੇ ਇੱਕ ਇੱਕ ਕਰ ਕੇ ਲਿਖੇ ਜਾਂਦੇ ਤਾਂ ਮੈਂ ਸੋਚਦਾ ਹਾਂ ਕਿ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ, ਉਹ ਸਾਰੇ ਸੰਸਾਰ ਵਿੱਚ ਵੀ ਨਾ ਸਮਾਉਂਦੀਆਂ ।
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
All chapters:
1
2
3
4
5
6
7
8
9
10
11
12
13
14
15
16
17
18
19
20
21