bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 10
John 10
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 11 →
1
“ਮੈਂ ਤੁਹਾਨੂੰ ਸੱਚ ਸੱਚ ਦੱਸਦਾ ਹਾਂ ਕਿ ਜਿਹੜਾ ਦਰਵਾਜ਼ੇ ਦੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਨਹੀਂ ਆਉਂਦਾ ਸਗੋਂ ਕੰਧ ਟੱਪ ਕੇ ਆਉਂਦਾ ਹੈ, ਉਹ ਚੋਰ ਅਤੇ ਡਾਕੂ ਹੈ ।
2
ਪਰ ਉਹ ਜਿਹੜਾ ਦਰਵਾਜ਼ੇ ਦੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ ।
3
ਉਸ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ । ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਂ ਲੈ ਲੈ ਕੇ ਪੁਕਾਰਦਾ ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ ।
4
ਉਹ ਉਹਨਾਂ ਦੇ ਅੱਗੇ ਅੱਗੇ ਚੱਲਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ ਪਿੱਛੇ ਚੱਲਦੀਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਨੂੰ ਪਛਾਣਦੀਆਂ ਹਨ ।
5
ਉਹ ਕਿਸੇ ਅਣਜਾਣ ਦੇ ਪਿੱਛੇ ਨਹੀਂ ਚੱਲਣਗੀਆਂ ਸਗੋਂ ਉਸ ਤੋਂ ਦੂਰ ਭੱਜਣਗੀਆਂ ਕਿਉਂਕਿ ਉਹ ਉਸ ਅਣਜਾਣ ਮਨੁੱਖ ਦੀ ਆਵਾਜ਼ ਨੂੰ ਨਹੀਂ ਪਛਾਣਦੀਆਂ ।”
6
ਯਿਸੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ ਪਰ ਉਹ ਸਮਝ ਨਾ ਸਕੇ ਕਿ ਉਹ ਉਹਨਾਂ ਨੂੰ ਕੀ ਕਹਿ ਰਹੇ ਹਨ ।
7
ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਭੇਡਾਂ ਦਾ ਦਰਵਾਜ਼ਾ ਮੈਂ ਹਾਂ ।
8
ਉਹ ਸਾਰੇ ਜਿਹੜੇ ਮੇਰੇ ਤੋਂ ਪਹਿਲਾਂ ਆਏ, ਚੋਰ ਅਤੇ ਡਾਕੂ ਹਨ ਪਰ ਭੇਡਾਂ ਨੇ ਉਹਨਾਂ ਦੀ ਨਾ ਸੁਣੀ ।
9
ਦਰਵਾਜ਼ਾ ਮੈਂ ਹਾਂ । ਜੋ ਮੇਰੇ ਦੁਆਰਾ ਅੰਦਰ ਆਉਂਦਾ ਹੈ ਉਹ ਮੁਕਤੀ ਪਾਵੇਗਾ, ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਰਾਂਦ ਪ੍ਰਾਪਤ ਕਰੇਗਾ ।
10
ਚੋਰ ਕੇਵਲ ਚੋਰੀ ਕਰਨ, ਮਾਰਨ ਅਤੇ ਨਾਸ਼ ਕਰਨ ਲਈ ਆਉਂਦਾ ਹੈ । ਮੈਂ ਇਸ ਲਈ ਆਇਆ ਹਾਂ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਭਰਪੂਰੀ ਨਾਲ ਪ੍ਰਾਪਤ ਕਰਨ ।
11
“ਮੈਂ ਚੰਗਾ ਚਰਵਾਹਾ ਹਾਂ । ਚੰਗਾ ਚਰਵਾਹਾ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹੈ ।
12
ਕਾਮਾ ਜੋ ਨਾ ਚਰਵਾਹਾ ਹੈ ਅਤੇ ਨਾ ਹੀ ਭੇਡਾਂ ਦਾ ਮਾਲਕ ਹੈ, ਉਹ ਬਘਿਆੜ ਨੂੰ ਆਉਂਦੇ ਦੇਖ ਕੇ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਹੈ । ਇਸ ਲਈ ਬਘਿਆੜ ਭੇਡਾਂ ਨੂੰ ਫੜਦਾ ਹੈ ਅਤੇ ਉਹਨਾਂ ਨੂੰ ਤਿੱਤਰ-ਬਿੱਤਰ ਕਰ ਦਿੰਦਾ ਹੈ ।
13
ਕਾਮਾ ਭੱਜ ਜਾਂਦਾ ਹੈ ਕਿਉਂਕਿ ਉਹ ਕੇਵਲ ਕਾਮਾ ਹੀ ਹੈ ਅਤੇ ਉਸ ਨੂੰ ਭੇਡਾਂ ਦੀ ਕੋਈ ਚਿੰਤਾ ਨਹੀਂ ਹੈ ।
14
ਮੈਂ ਚੰਗਾ ਚਰਵਾਹਾ ਹਾਂ । ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ ।
15
ਜਿਵੇਂ ਪਿਤਾ ਮੈਨੂੰ ਜਾਣਦੇ ਹਨ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ । ਮੈਂ ਆਪਣੀ ਜਾਨ ਭੇਡਾਂ ਦੇ ਲਈ ਦਿੰਦਾ ਹਾਂ ।
16
ਮੇਰੀਆਂ ਕੁਝ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਵਿੱਚ ਨਹੀਂ ਹਨ । ਮੇਰੇ ਲਈ ਉਹਨਾਂ ਨੂੰ ਵੀ ਲਿਆਉਣਾ ਜ਼ਰੂਰੀ ਹੈ । ਉਹ ਮੇਰੀ ਆਵਾਜ਼ ਸੁਣਨਗੀਆਂ ਫਿਰ ਇੱਕ ਹੀ ਇੱਜੜ ਹੋਵੇਗਾ ਅਤੇ ਇੱਕ ਹੀ ਚਰਵਾਹਾ ।
17
“ਪਿਤਾ ਮੈਨੂੰ ਇਸ ਕਾਰਨ ਪਿਆਰ ਕਰਦੇ ਹਨ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ ਕਿ ਉਸ ਨੂੰ ਫਿਰ ਵਾਪਸ ਲੈ ਲਵਾਂ ।
18
ਕੋਈ ਮੇਰੇ ਤੋਂ ਮੇਰੀ ਜਾਨ ਨਹੀਂ ਖੋਂਹਦਾ ਸਗੋਂ ਮੈਂ ਆਪ ਉਸ ਨੂੰ ਦਿੰਦਾ ਹਾਂ । ਮੈਨੂੰ ਜਾਨ ਦੇਣ ਦਾ ਅਤੇ ਵਾਪਸ ਲੈਣ ਦਾ ਵੀ ਅਧਿਕਾਰ ਹੈ । ਇਹ ਹੁਕਮ ਮੈਨੂੰ ਆਪਣੇ ਪਿਤਾ ਕੋਲੋਂ ਮਿਲਿਆ ਹੈ ।”
19
ਇਹਨਾਂ ਸ਼ਬਦਾਂ ਦੇ ਕਾਰਨ ਯਹੂਦੀਆਂ ਵਿੱਚ ਫੁੱਟ ਪੈ ਗਈ ।
20
ਉਹਨਾਂ ਵਿੱਚੋਂ ਬਹੁਤ ਸਾਰੇ ਕਹਿੰਦੇ ਸਨ, “ਉਸ ਵਿੱਚ ਅਸ਼ੁੱਧ ਆਤਮਾ ਹੈ, ਉਹ ਪਾਗਲ ਹੈ; ਉਸ ਦੀ ਕਿਉਂ ਸੁਣਦੇ ਹੋ?”
21
ਪਰ ਕੁਝ ਹੋਰ ਕਹਿੰਦੇ ਸਨ, “ਇਹ ਸ਼ਬਦ ਅਸ਼ੁੱਧ ਆਤਮਾ ਵਾਲੇ ਆਦਮੀ ਦੇ ਨਹੀਂ ਹੋ ਸਕਦੇ । ਕੀ ਅਸ਼ੁੱਧ ਆਤਮਾ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹ ਸਕਦਾ ਹੈ?”
22
ਸਰਦੀ ਦੀ ਰੁੱਤ ਸੀ । ਯਰੂਸ਼ਲਮ ਵਿੱਚ ਪੁਨਰ ਅਰਪਿਤ ਕੀਤੇ ਜਾਣ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ।
23
ਯਿਸੂ ਹੈਕਲ ਵਿੱਚ ਸੁਲੇਮਾਨ ਦੀ ਡਿਉਢੀ ਵਿੱਚ ਟਹਿਲ ਰਹੇ ਸਨ ।
24
ਉਹਨਾਂ ਦੇ ਚਾਰੇ ਪਾਸੇ ਯਹੂਦੀ ਇਕੱਠੇ ਹੋ ਗਏ । ਉਹ ਯਿਸੂ ਤੋਂ ਪੁੱਛਣ ਲੱਗੇ, “ਤੁਸੀਂ ਕਦੋਂ ਤੱਕ ਸਾਨੂੰ ਦੁਬਿਧਾ ਵਿੱਚ ਪਾਈ ਰੱਖੋਗੇ? ਜੇਕਰ ਤੁਸੀਂ ਮਸੀਹ ਹੋ ਤਾਂ ਸਾਨੂੰ ਸਾਫ਼ ਸਾਫ਼ ਦੱਸੋ ।”
25
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ । ਉਹ ਕੰਮ ਜਿਹੜੇ ਮੈਂ ਆਪਣੇ ਪਿਤਾ ਦੇ ਨਾਮ ਵਿੱਚ ਕਰਦਾ ਹਾਂ ਮੇਰੀ ਗਵਾਹੀ ਦਿੰਦੇ ਹਨ ।
26
ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ ।
27
ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ । ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਪਿੱਛੇ ਚੱਲਦੀਆਂ ਹਨ ।
28
ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ ਅਤੇ ਉਹ ਕਦੀ ਨਾਸ਼ ਨਹੀਂ ਹੋਣਗੀਆਂ । ਉਹਨਾਂ ਨੂੰ ਕਦੀ ਵੀ ਕੋਈ ਮੇਰੇ ਹੱਥੋਂ ਨਹੀਂ ਖੋਹ ਸਕਦਾ ।
29
ਮੇਰੇ ਪਿਤਾ ਜਿਹਨਾਂ ਨੇ ਮੈਨੂੰ ਸਭ ਕੁਝ ਦਿੱਤਾ ਹੈ ਉਹ ਸਭ ਤੋਂ ਮਹਾਨ ਹਨ ਅਤੇ ਕੋਈ ਵੀ ਉਹਨਾਂ ਨੂੰ ਮੇਰੇ ਪਿਤਾ ਕੋਲੋਂ ਖੋਹ ਨਹੀਂ ਸਕਦਾ ।
30
ਮੈਂ ਅਤੇ ਪਿਤਾ ਇੱਕ ਹਾਂ ।”
31
ਯਹੂਦੀਆਂ ਨੇ ਇੱਕ ਵਾਰ ਫਿਰ ਪੱਥਰ ਚੁੱਕੇ ਕਿ ਉਹ ਯਿਸੂ ਨੂੰ ਪਥਰਾਓ ਕਰਨ ।
32
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਪਿਤਾ ਵੱਲੋਂ ਤੁਹਾਨੂੰ ਬਹੁਤ ਸਾਰੇ ਚੰਗੇ ਕੰਮ ਕਰ ਕੇ ਦਿਖਾਏ ਹਨ । ਉਹਨਾਂ ਵਿੱਚੋਂ ਕਿਸ ਕੰਮ ਦੇ ਲਈ ਤੁਸੀਂ ਮੈਨੂੰ ਪਥਰਾਓ ਕਰਨਾ ਚਾਹੁੰਦੇ ਹੋ?”
33
ਯਹੂਦੀਆਂ ਨੇ ਉੱਤਰ ਦਿੱਤਾ, “ਅਸੀਂ ਤੇਰੇ ਕਿਸੇ ਚੰਗੇ ਕੰਮ ਲਈ ਤੈਨੂੰ ਪਥਰਾਓ ਨਹੀਂ ਕਰਦੇ ਪਰ ਪਰਮੇਸ਼ਰ ਦੀ ਨਿੰਦਾ ਕਰਨ ਦੇ ਲਈ ਕਰਦੇ ਹਾਂ ਕਿਉਂਕਿ ਤੂੰ ਆਦਮੀ ਹੁੰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈਂ ।”
34
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਹਾਡੀ ਵਿਵਸਥਾ ਵਿੱਚ ਨਹੀਂ ਲਿਖਿਆ, ‘ਮੈਂ ਕਿਹਾ ਕਿ ਤੁਸੀਂ ਦੇਵਤੇ ਹੋ?’
35
ਉਹ ਲੋਕ ਜਿਹਨਾਂ ਦੇ ਕੋਲ ਪਰਮੇਸ਼ਰ ਦਾ ਸੰਦੇਸ਼ ਆਇਆ, ਪਰਮੇਸ਼ਰ ਨੇ ਉਹਨਾਂ ਨੂੰ ਦੇਵਤੇ ਕਿਹਾ—ਪਰਮੇਸ਼ਰ ਦਾ ਵਚਨ ਟਲ ਨਹੀਂ ਸਕਦਾ—
36
ਜਿੱਥੋਂ ਤੱਕ ਮੇਰਾ ਸੰਬੰਧ ਹੈ, ਪਿਤਾ ਨੇ ਮੈਨੂੰ ਚੁਣਿਆ ਅਤੇ ਮੈਨੂੰ ਸੰਸਾਰ ਵਿੱਚ ਭੇਜਿਆ । ਫਿਰ ਤੁਸੀਂ ਮੇਰੇ ਉੱਤੇ ਨਿੰਦਾ ਕਰਨ ਦਾ ਦੋਸ਼ ਕਿਉਂ ਲਾਉਂਦੇ ਹੋ ਕਿਉਂਕਿ ਮੈਂ ਕਿਹਾ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ?’
37
ਜੇਕਰ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰਾ ਵਿਸ਼ਵਾਸ ਨਾ ਕਰੋ
38
ਪਰ ਜੇਕਰ ਮੈਂ ਉਹ ਕੰਮ ਕਰਦਾ ਹਾਂ, ਭਾਵੇਂ ਤੁਸੀਂ ਮੇਰਾ ਵਿਸ਼ਵਾਸ ਨਾ ਕਰੋ ਪਰ ਮੇਰੇ ਕੰਮਾਂ ਉੱਤੇ ਹੀ ਵਿਸ਼ਵਾਸ ਕਰੋ ਜਿਹੜੇ ਮੈਂ ਕਰਦਾ ਹਾਂ, ਫਿਰ ਤੁਸੀਂ ਜਾਣੋਗੇ ਅਤੇ ਸਮਝੋਗੇ ਕਿ ਪਿਤਾ ਮੇਰੇ ਵਿੱਚ ਹਨ ਅਤੇ ਮੈਂ ਪਿਤਾ ਵਿੱਚ ਹਾਂ ।”
39
ਤਦ ਉਹਨਾਂ ਨੇ ਇੱਕ ਵਾਰ ਫਿਰ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਗਏ ।
40
ਫਿਰ ਯਿਸੂ ਯਰਦਨ ਦੇ ਪਾਰ ਉਸ ਥਾਂ ਉੱਤੇ ਚਲੇ ਗਏ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਹੁੰਦਾ ਸੀ ਅਤੇ ਉੱਥੇ ਹੀ ਰਹੇ ।
41
ਬਹੁਤ ਸਾਰੇ ਲੋਕ ਉਹਨਾਂ ਦੇ ਕੋਲ ਆਏ ਜਿਹੜੇ ਕਹਿੰਦੇ ਸਨ, “ਭਾਵੇਂ ਯੂਹੰਨਾ ਨੇ ਕੋਈ ਚਮਤਕਾਰ ਨਹੀਂ ਦਿਖਾਇਆ ਪਰ ਸਭ ਕੁਝ ਜੋ ਉਸ ਨੇ ਇਹਨਾਂ ਦੇ ਬਾਰੇ ਕਿਹਾ ਸੀ ਉਹ ਸੱਚ ਸੀ ।”
42
ਉੱਥੇ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21