bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 11
John 11
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 12 →
1
ਲਾਜ਼ਰ ਨਾਂ ਦਾ ਇੱਕ ਆਦਮੀ ਸੀ । ਉਹ ਬਹੁਤ ਬਿਮਾਰ ਹੋ ਗਿਆ । ਉਹ ਬੈਤਨੀਆ ਪਿੰਡ ਦਾ ਰਹਿਣ ਵਾਲਾ ਸੀ ਜਿੱਥੇ ਉਸ ਦੀਆਂ ਭੈਣਾਂ ਮਰੀਅਮ ਅਤੇ ਮਾਰਥਾ ਰਹਿੰਦੀਆਂ ਸਨ ।
2
(ਇਹ ਉਹ ਹੀ ਮਰੀਅਮ ਸੀ ਜਿਸ ਨੇ ਪ੍ਰਭੂ ਦੇ ਉੱਤੇ ਅਤਰ ਡੋਲ੍ਹ ਕੇ ਉਹਨਾਂ ਦੇ ਚਰਨਾਂ ਨੂੰ ਆਪਣੇ ਵਾਲਾਂ ਨਾਲ ਪੂੰਝਿਆ ਸੀ । ਇਸੇ ਦਾ ਭਰਾ ਲਾਜ਼ਰ ਬਿਮਾਰ ਸੀ ।)
3
ਭੈਣਾਂ ਨੇ ਪ੍ਰਭੂ ਯਿਸੂ ਨੂੰ ਇਹ ਸੁਨੇਹਾ ਭੇਜਿਆ, “ਪ੍ਰਭੂ ਜੀ, ਤੁਹਾਡਾ ਪਿਆਰਾ ਮਿੱਤਰ ਬਿਮਾਰ ਹੈ ।”
4
ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ ਸਗੋਂ ਇਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੈ । ਇਸ ਦੇ ਰਾਹੀਂ ਪਰਮੇਸ਼ਰ ਦੇ ਪੁੱਤਰ ਦੀ ਵਡਿਆਈ ਹੋਵੇਗੀ ।”
5
ਯਿਸੂ ਮਾਰਥਾ, ਉਸ ਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦੇ ਸਨ ।
6
ਜਦੋਂ ਯਿਸੂ ਨੇ ਸੁਣਿਆ ਕਿ ਲਾਜ਼ਰ ਬਿਮਾਰ ਹੈ ਤਾਂ ਉਹ ਜਿੱਥੇ ਸਨ, ਉਸ ਥਾਂ ਉੱਤੇ ਦੋ ਦਿਨ ਹੋਰ ਠਹਿਰ ਗਏ ।
7
ਇਸ ਦੇ ਬਾਅਦ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਫਿਰ ਯਹੂਦਿਯਾ ਨੂੰ ਚੱਲੀਏ ।”
8
ਚੇਲਿਆਂ ਨੇ ਉਹਨਾਂ ਨੂੰ ਕਿਹਾ, “ਹੇ ਰੱਬੀ, ਕੁਝ ਸਮਾਂ ਪਹਿਲਾਂ ਹੀ ਯਹੂਦੀ ਤੁਹਾਨੂੰ ਪਥਰਾਓ ਕਰਨਾ ਚਾਹੁੰਦੇ ਸਨ ਅਤੇ ਕੀ ਤੁਸੀਂ ਫਿਰ ਉੱਥੇ ਹੀ ਜਾਣਾ ਚਾਹੁੰਦੇ ਹੋ?”
9
ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਵਿੱਚ ਚੱਲੇ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਸੰਸਾਰ ਦੇ ਚਾਨਣ ਨੂੰ ਦੇਖਦਾ ਹੈ ।
10
ਪਰ ਜੇਕਰ ਕੋਈ ਰਾਤ ਨੂੰ ਚੱਲਦਾ ਹੈ ਤਾਂ ਉਹ ਠੋਕਰ ਖਾਂਦਾ ਹੈ ਕਿਉਂਕਿ ਉਸ ਵਿੱਚ ਚਾਨਣ ਨਹੀਂ ਹੈ ।”
11
ਇਹ ਕਹਿਣ ਦੇ ਬਾਅਦ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ । ਮੈਂ ਉਸ ਨੂੰ ਜਗਾਉਣ ਲਈ ਜਾ ਰਿਹਾ ਹਾਂ ।”
12
ਪਰ ਚੇਲਿਆਂ ਨੇ ਉਹਨਾਂ ਨੂੰ ਕਿਹਾ, “ਗੁਰੂ ਜੀ, ਜੇਕਰ ਉਹ ਸੌਂ ਗਿਆ ਹੈ ਤਾਂ ਉਹ ਚੰਗਾ ਹੋ ਜਾਵੇਗਾ ।”
13
ਯਿਸੂ ਨੇ ਲਾਜ਼ਰ ਦੀ ਮੌਤ ਦੇ ਬਾਰੇ ਕਿਹਾ ਸੀ ਪਰ ਚੇਲਿਆਂ ਨੇ ਸਮਝਿਆ ਕਿ ਉਹਨਾਂ ਨੇ ਸਧਾਰਨ ਨੀਂਦ ਦੇ ਬਾਰੇ ਕਿਹਾ ਸੀ ।
14
ਇਸ ਲਈ ਫਿਰ ਯਿਸੂ ਨੇ ਉਹਨਾਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ, “ਲਾਜ਼ਰ ਮਰ ਗਿਆ ਹੈ ।
15
ਤੁਹਾਡੇ ਲਈ ਮੈਂ ਖ਼ੁਸ਼ ਹਾਂ ਕਿ ਮੈਂ ਉੱਥੇ ਨਹੀਂ ਸੀ ਕਿ ਤੁਸੀਂ ਵਿਸ਼ਵਾਸ ਕਰੋ । ਆਓ, ਅਸੀਂ ਉਸ ਕੋਲ ਚੱਲੀਏ ।”
16
ਤਦ ਥੋਮਾ ਨੇ ਜੋ ਦੀਦੁਮੁਸ ਅਖਵਾਉਂਦਾ ਸੀ, ਆਪਣੇ ਸਾਥੀਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂ ਜੋ ਉਹਨਾਂ ਦੇ ਨਾਲ ਮਰੀਏ ।”
17
ਯਿਸੂ ਨੂੰ ਉੱਥੇ ਪਹੁੰਚ ਕੇ ਪਤਾ ਲੱਗਾ ਕਿ ਲਾਜ਼ਰ ਨੂੰ ਕਬਰ ਵਿੱਚ ਰੱਖੇ ਹੋਏ ਚਾਰ ਦਿਨ ਹੋ ਗਏ ਹਨ ।
18
ਬੈਤਨੀਆ ਯਰੂਸ਼ਲਮ ਤੋਂ ਕੋਈ ਤਿੰਨ ਕਿਲੋਮੀਟਰ ਦੂਰ ਸੀ ।
19
ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਅਮ ਦੇ ਕੋਲ ਤਸੱਲੀ ਦੇਣ ਦੇ ਲਈ ਆਏ ਹੋਏ ਸਨ ।
20
ਜਦੋਂ ਮਾਰਥਾ ਨੂੰ ਪਤਾ ਲੱਗਾ ਕਿ ਯਿਸੂ ਆ ਰਹੇ ਹਨ ਤਾਂ ਉਹ ਉਹਨਾਂ ਨੂੰ ਮਿਲਣ ਦੇ ਲਈ ਬਾਹਰ ਗਈ । ਪਰ ਮਰੀਅਮ ਘਰ ਵਿੱਚ ਹੀ ਬੈਠੀ ਰਹੀ ।
21
ਮਾਰਥਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ ।
22
ਪਰ ਮੈਂ ਹੁਣ ਵੀ ਜਾਣਦੀ ਹਾਂ ਕਿ ਜੋ ਕੁਝ ਤੁਸੀਂ ਪਰਮੇਸ਼ਰ ਕੋਲੋਂ ਮੰਗੋਗੇ, ਪਰਮੇਸ਼ਰ ਤੁਹਾਨੂੰ ਦੇਣਗੇ ।”
23
ਯਿਸੂ ਨੇ ਉਸ ਨੂੰ ਕਿਹਾ, “ਤੇਰਾ ਭਰਾ ਫਿਰ ਜੀਅ ਉੱਠੇਗਾ ।”
24
ਮਾਰਥਾ ਨੇ ਉਹਨਾਂ ਨੂੰ ਕਿਹਾ, “ਹਾਂ, ਮੈਂ ਜਾਣਦੀ ਹਾਂ ਕਿ ਅੰਤਮ ਦਿਨ ਪੁਨਰ-ਉਥਾਨ ਵਾਲੇ ਦਿਨ, ਉਹ ਫਿਰ ਜੀਅ ਉੱਠੇਗਾ ।”
25
ਯਿਸੂ ਨੇ ਉਸ ਨੂੰ ਫਿਰ ਕਿਹਾ, “ਮੈਂ ਹੀ ਪੁਨਰ-ਉਥਾਨ ਅਤੇ ਜੀਵਨ ਹਾਂ । ਜੋ ਕੋਈ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਬੇਸ਼ੱਕ ਉਹ ਮਰ ਵੀ ਜਾਵੇ, ਉਹ ਫਿਰ ਵੀ ਜੀਵੇਗਾ
26
ਅਤੇ ਉਹ ਸਾਰੇ ਜਿਹੜੇ ਜਿਊਂਦੇ ਹਨ ਅਤੇ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਕਦੀ ਨਹੀਂ ਮਰਨਗੇ । ਕੀ ਤੂੰ ਇਸ ਉੱਤੇ ਵਿਸ਼ਵਾਸ ਕਰਦੀ ਹੈਂ?”
27
ਮਾਰਥਾ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਪੁੱਤਰ ਮਸੀਹ ਹੋ ਜੋ ਸੰਸਾਰ ਵਿੱਚ ਆਉਣ ਵਾਲੇ ਸਨ ।”
28
ਇਹ ਕਹਿਣ ਦੇ ਬਾਅਦ ਮਾਰਥਾ ਵਾਪਸ ਆ ਗਈ ਅਤੇ ਆਪਣੀ ਭੈਣ ਨੂੰ ਇਕੱਲੇ ਸੱਦ ਕੇ ਕਿਹਾ, “ਗੁਰੂ ਜੀ ਇੱਥੇ ਆ ਗਏ ਹਨ ਅਤੇ ਤੈਨੂੰ ਸੱਦ ਰਹੇ ਹਨ ।”
29
ਇਹ ਸੁਣ ਕੇ ਮਰੀਅਮ ਇਕਦਮ ਉੱਠੀ ਅਤੇ ਯਿਸੂ ਕੋਲ ਗਈ ।
30
ਯਿਸੂ ਅਜੇ ਪਿੰਡ ਦੇ ਵਿੱਚ ਨਹੀਂ ਪਹੁੰਚੇ ਸਨ ਸਗੋਂ ਉਸ ਥਾਂ ਉੱਤੇ ਸੀ ਜਿੱਥੇ ਮਾਰਥਾ ਉਹਨਾਂ ਨੂੰ ਮਿਲੀ ਸੀ ।
31
ਯਹੂਦੀਆਂ ਨੇ ਜਿਹੜੇ ਉਸ ਸਮੇਂ ਮਰੀਅਮ ਨੂੰ ਘਰ ਵਿੱਚ ਤਸੱਲੀ ਦੇ ਰਹੇ ਸਨ, ਦੇਖਿਆ ਕਿ ਮਰੀਅਮ ਇਕਦਮ ਉੱਠੀ ਹੈ ਅਤੇ ਬਾਹਰ ਗਈ ਹੈ, ਉਹ ਉਸ ਦੇ ਪਿੱਛੇ ਗਏ । ਉਹਨਾਂ ਨੇ ਸੋਚਿਆ ਕਿ ਉਹ ਕਬਰ ਉੱਤੇ ਰੋਣ ਦੇ ਲਈ ਜਾ ਰਹੀ ਹੈ ।
32
ਜਦੋਂ ਮਰੀਅਮ ਉੱਥੇ ਪਹੁੰਚੀ ਜਿੱਥੇ ਯਿਸੂ ਸਨ ਤਾਂ ਉਹ ਯਿਸੂ ਨੂੰ ਦੇਖਦੇ ਹੀ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਈ ਅਤੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ ।”
33
ਯਿਸੂ ਨੇ ਜਦੋਂ ਮਰੀਅਮ ਨੂੰ ਅਤੇ ਉਸ ਦੇ ਨਾਲ ਯਹੂਦੀਆਂ ਨੂੰ ਰੋਂਦੇ ਦੇਖਿਆ ਤਾਂ ਉਹਨਾਂ ਦਾ ਦਿਲ ਭਰ ਆਇਆ ਅਤੇ ਉਹ ਆਪਣੇ ਆਤਮਾ ਵਿੱਚ ਬਹੁਤ ਦੁਖੀ ਹੋਏ ।
34
ਉਹਨਾਂ ਨੇ ਪੁੱਛਿਆ, “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਜੀ, ਚੱਲ ਕੇ ਦੇਖੋ ।”
35
ਯਿਸੂ ਰੋਏ ।
36
ਤਦ ਯਹੂਦੀਆਂ ਨੇ ਕਿਹਾ, “ਦੇਖੋ, ਇਹ ਉਸ ਨੂੰ ਕਿੰਨਾ ਪਿਆਰ ਕਰਦਾ ਸੀ!”
37
ਪਰ ਉਹਨਾਂ ਵਿੱਚੋਂ ਕੁਝ ਹੋਰ ਕਹਿਣ ਲੱਗੇ, “ਇਸ ਨੇ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹੀਆਂ, ਕੀ ਇਹ ਲਾਜ਼ਰ ਨੂੰ ਮਰਨ ਤੋਂ ਨਹੀਂ ਬਚਾਅ ਸਕਦਾ ਸੀ?”
38
ਯਿਸੂ ਦਾ ਦਿਲ ਇੱਕ ਵਾਰੀ ਫਿਰ ਭਰ ਆਇਆ ਅਤੇ ਉਹ ਕਬਰ ਉੱਤੇ ਗਏ । ਕਬਰ ਇੱਕ ਗੁਫ਼ਾ ਵਾਂਗ ਸੀ ਜਿਸ ਦੇ ਮੂੰਹ ਦੇ ਅੱਗੇ ਪੱਥਰ ਰੱਖਿਆ ਹੋਇਆ ਸੀ ।
39
ਯਿਸੂ ਨੇ ਕਿਹਾ, “ਪੱਥਰ ਨੂੰ ਹਟਾਓ!” ਮਰੇ ਹੋਏ ਆਦਮੀ ਦੀ ਭੈਣ ਮਾਰਥਾ ਨੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਬੋ ਆ ਰਹੀ ਹੋਵੇਗੀ ਕਿਉਂਕਿ ਉਸ ਨੂੰ ਉੱਥੇ ਰੱਖੇ ਹੋਏ ਚਾਰ ਦਿਨ ਹੋ ਗਏ ਹਨ!”
40
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਪਰਮੇਸ਼ਰ ਦੀ ਮਹਿਮਾ ਦੇਖੇਂਗੀ?”
41
ਉਹਨਾਂ ਨੇ ਪੱਥਰ ਹਟਾ ਦਿੱਤਾ । ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, “ਪਿਤਾ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀ ਸੁਣ ਲਈ ਹੈ ।
42
ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੀ ਸੁਣਦੇ ਹੋ ਪਰ ਮੈਂ ਇਸ ਭੀੜ ਦੇ ਕਾਰਨ ਜਿਹੜੀ ਮੇਰੇ ਆਲੇ ਦੁਆਲੇ ਖੜ੍ਹੀ ਹੈ, ਕਿਹਾ ਹੈ ਕਿ ਇਹ ਵਿਸ਼ਵਾਸ ਕਰਨ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ ।”
43
ਇਹ ਕਹਿਣ ਦੇ ਬਾਅਦ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਲਾਜ਼ਰ, ਬਾਹਰ ਆ!”
44
ਜੋ ਮਰ ਗਿਆ ਸੀ, ਉਹ ਬਾਹਰ ਆ ਗਿਆ । ਉਸ ਦੇ ਹੱਥ ਪੈਰ ਪੱਟੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਉਸ ਦੇ ਚਿਹਰੇ ਦੇ ਦੁਆਲੇ ਕੱਪੜਾ ਬੰਨ੍ਹਿਆ ਹੋਇਆ ਸੀ । ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਨੂੰ ਖੋਲ੍ਹ ਦਿਓ ਅਤੇ ਜਾਣ ਦਿਓ ।”
45
ਬਹੁਤ ਸਾਰੇ ਯਹੂਦੀ ਜਿਹੜੇ ਮਰੀਅਮ ਦੇ ਕੋਲ ਆਏ ਹੋਏ ਸਨ, ਉਹਨਾਂ ਨੇ ਜੋ ਯਿਸੂ ਨੇ ਕੀਤਾ ਸੀ ਉਸ ਨੂੰ ਦੇਖਿਆ ਅਤੇ ਉਹਨਾਂ ਵਿੱਚ ਵਿਸ਼ਵਾਸ ਕੀਤਾ ।
46
ਪਰ ਉਹਨਾਂ ਵਿੱਚੋਂ ਕੁਝ ਫ਼ਰੀਸੀਆਂ ਦੇ ਕੋਲ ਵਾਪਸ ਗਏ ਅਤੇ ਜੋ ਯਿਸੂ ਨੇ ਕੀਤਾ ਸੀ, ਉਹਨਾਂ ਨੂੰ ਦੱਸਿਆ ।
47
ਇਸ ਲਈ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਮਿਲ ਕੇ ਮਹਾਂ ਸਭਾ ਦੀ ਬੈਠਕ ਕੀਤੀ ਅਤੇ ਕਿਹਾ, “ਅਸੀਂ ਕੀ ਕਰੀਏ? ਇਹ ਆਦਮੀ ਤਾਂ ਬਹੁਤ ਚਮਤਕਾਰ ਦਿਖਾ ਰਿਹਾ ਹੈ ।
48
ਜੇਕਰ ਅਸੀਂ ਇਸ ਨੂੰ ਇਸੇ ਤਰ੍ਹਾਂ ਛੱਡ ਦੇਈਏ ਤਾਂ ਸਭ ਲੋਕ ਇਸ ਵਿੱਚ ਵਿਸ਼ਵਾਸ ਕਰਨ ਲੱਗ ਪੈਣਗੇ । ਫਿਰ ਰੋਮੀ ਆਉਣਗੇ ਅਤੇ ਸਾਡੀ ਕੌਮ ਅਤੇ ਹੈਕਲ ਦੋਨਾਂ ਦਾ ਨਾਸ਼ ਕਰ ਦੇਣਗੇ ।”
49
ਪਰ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਂ ਕਾਇਫ਼ਾ ਸੀ ਜੋ ਇੱਕ ਮਹਾਂ-ਪੁਰੋਹਿਤ ਸੀ, ਉਸ ਨੇ ਕਿਹਾ, “ਕੀ ਤੁਸੀਂ ਕੁਝ ਨਹੀਂ ਜਾਣਦੇ?
50
ਕੀ ਤੁਹਾਡੇ ਲਈ ਇਹ ਬਿਹਤਰ ਨਹੀਂ ਹੈ ਕਿ ਇੱਕ ਆਦਮੀ ਸਾਰੀ ਕੌਮ ਦੇ ਲਈ ਮਾਰਿਆ ਜਾਵੇ, ਬਜਾਏ ਇਸ ਦੇ ਕਿ ਸਾਰੀ ਕੌਮ ਦਾ ਨਾਸ਼ ਹੋਵੇ?”
51
(ਇਹ ਗੱਲ ਉਸ ਨੇ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਦੇ ਮਹਾਂ-ਪੁਰੋਹਿਤ ਹੋਣ ਕਰ ਕੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਯਹੂਦੀ ਕੌਮ ਦੇ ਲਈ ਮਰਨਗੇ ।
52
ਨਾ ਕੇਵਲ ਉਹਨਾਂ ਲਈ ਸਗੋਂ ਇਸ ਲਈ ਵੀ ਕਿ ਪਰਮੇਸ਼ਰ ਦੀ ਤਿੱਤਰ-ਬਿੱਤਰ ਹੋਈ ਸੰਤਾਨ ਨੂੰ ਇਕੱਠੇ ਕਰ ਕੇ ਇੱਕ ਕਰਨ ।)
53
ਇਸ ਲਈ ਉਸ ਦਿਨ ਤੋਂ ਯਹੂਦੀ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਉਣ ਲੱਗੇ ।
54
ਇਸ ਕਾਰਨ ਯਿਸੂ ਨੇ ਯਹੂਦਿਯਾ ਦੇ ਲੋਕਾਂ ਵਿੱਚ ਖੁੱਲ੍ਹੇਆਮ ਚੱਲਣਾ ਫਿਰਨਾ ਬੰਦ ਕਰ ਦਿੱਤਾ । ਉਹ ਉੱਥੋਂ ਵਿਰਾਨ ਇਲਾਕੇ ਦੇ ਕੋਲ ਇਫ਼ਰਾਈਮ ਨਾਂ ਦੇ ਸ਼ਹਿਰ ਨੂੰ ਚਲੇ ਗਏ ਅਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਰਹਿਣ ਲੱਗੇ ।
55
ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ । ਬਹੁਤ ਸਾਰੇ ਲੋਕ ਪਿੰਡਾਂ ਤੋਂ ਯਰੂਸ਼ਲਮ ਨੂੰ ਗਏ ਤਾਂ ਜੋ ਉਹ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਰਸਮ ਨੂੰ ਪੂਰਾ ਕਰਨ ।
56
ਉਹ ਯਿਸੂ ਨੂੰ ਲੱਭ ਰਹੇ ਸਨ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਇੱਕ ਦੂਜੇ ਤੋਂ ਪੁੱਛ ਰਹੇ ਸਨ, “ਤੁਹਾਡਾ ਕੀ ਵਿਚਾਰ ਹੈ? ਕੀ ਉਹ ਤਿਉਹਾਰ ਲਈ ਨਹੀਂ ਆਉਣਗੇ?”
57
ਦੂਜੇ ਪਾਸੇ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਇਹ ਹੁਕਮ ਦਿੱਤੇ ਹੋਏ ਸਨ ਕਿ ਜੇਕਰ ਕਿਸੇ ਨੂੰ ਸੂਹ ਲੱਗੇ ਕਿ ਯਿਸੂ ਕਿੱਥੇ ਹਨ ਤਾਂ ਉਹ ਖ਼ਬਰ ਦੇਣ ਤਾਂ ਜੋ ਉਹ ਯਿਸੂ ਨੂੰ ਫੜ ਲੈਣ ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21