bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
John 13
John 13
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 14 →
1
ਪਸਾਹ ਦੇ ਤਿਉਹਾਰ ਤੋਂ ਪਹਿਲਾਂ, ਯਿਸੂ ਨੇ ਇਹ ਜਾਣ ਕੇ ਕਿ ਉਹ ਸਮਾਂ ਆ ਗਿਆ ਹੈ ਜਦੋਂ ਕਿ ਉਹਨਾਂ ਨੂੰ ਇਸ ਸੰਸਾਰ ਨੂੰ ਛੱਡ ਕੇ ਪਿਤਾ ਦੇ ਕੋਲ ਜਾਣਾ ਹੋਵੇਗਾ । ਆਪਣੇ ਜਿਹਨਾਂ ਨੂੰ ਉਹਨਾਂ ਨੇ ਹਮੇਸ਼ਾ ਪਿਆਰ ਕੀਤਾ ਅਤੇ ਜਿਹੜੇ ਇਸ ਸੰਸਾਰ ਵਿੱਚ ਸਨ ਉਹਨਾਂ ਨੂੰ ਅੰਤ ਤੱਕ ਪਿਆਰ ਕੀਤਾ ।
2
ਯਿਸੂ ਅਤੇ ਉਹਨਾਂ ਦੇ ਚੇਲੇ ਭੋਜਨ ਕਰ ਰਹੇ ਸਨ । ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਦੇ ਦਿਲ ਵਿੱਚ ਇਹ ਵਿਚਾਰ ਪਾ ਚੁੱਕਾ ਸੀ ਕਿ ਉਹ ਯਿਸੂ ਨੂੰ ਫੜਵਾਏ ।
3
ਯਿਸੂ ਇਹ ਜਾਣਦੇ ਹੋਏ ਕਿ ਪਿਤਾ ਨੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਉਹ ਪਰਮੇਸ਼ਰ ਕੋਲੋਂ ਆਏ ਹਨ ਅਤੇ ਪਰਮੇਸ਼ਰ ਕੋਲ ਹੀ ਵਾਪਸ ਜਾ ਰਹੇ ਹਨ;
4
ਭੋਜਨ ਤੋਂ ਉੱਠ ਕੇ ਆਪਣੇ ਬਾਹਰੀ ਕੱਪੜੇ ਉਤਾਰ ਦਿੱਤੇ ਅਤੇ ਇੱਕ ਪਰਨਾ ਲੈ ਕੇ ਆਪਣੇ ਲੱਕ ਦੇ ਦੁਆਲੇ ਬੰਨ੍ਹ ਲਿਆ ।
5
ਫਿਰ ਉਹਨਾਂ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਲੱਕ ਦੇ ਦੁਆਲੇ ਬੰਨ੍ਹੇ ਹੋਏ ਪਰਨੇ ਦੇ ਨਾਲ ਪੈਰਾਂ ਨੂੰ ਪੂੰਝਣ ਲੱਗੇ ।
6
ਜਦੋਂ ਉਹ ਸ਼ਮਊਨ ਪਤਰਸ ਦੇ ਕੋਲ ਪਹੁੰਚੇ ਤਾਂ ਉਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਕੀ ਤੁਸੀਂ ਮੇਰੇ ਪੈਰ ਧੋਵੋਗੇ?”
7
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜੋ ਕੁਝ ਵੀ ਕਰ ਰਿਹਾ ਹਾਂ, ਤੂੰ ਇਸ ਸਮੇਂ ਨਹੀਂ ਸਮਝ ਸਕਦਾ ਪਰ ਬਾਅਦ ਵਿੱਚ ਸਮਝ ਜਾਵੇਂਗਾ ।”
8
ਪਤਰਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੇਰੇ ਪੈਰ ਕਦੀ ਵੀ ਨਹੀਂ ਧੋਵੋਗੇ!” ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਤੈਨੂੰ ਨਾ ਧੋਵਾਂ ਤਾਂ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ।”
9
ਤਦ ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਫਿਰ ਤਾਂ ਪ੍ਰਭੂ ਜੀ ਮੇਰੇ ਪੈਰ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ!”
10
ਯਿਸੂ ਨੇ ਉਸ ਨੂੰ ਕਿਹਾ, “ਜੋ ਆਦਮੀ ਨਹਾ ਚੁੱਕਾ ਹੈ ਉਸ ਨੂੰ ਪੈਰਾਂ ਨੂੰ ਛੱਡ ਕੇ ਹੋਰ ਕੁਝ ਧੋਣ ਦੀ ਲੋੜ ਨਹੀਂ ਉਹ ਸਾਰੇ ਦਾ ਸਾਰਾ ਸ਼ੁੱਧ ਹੈ । ਤੁਸੀਂ ਸਾਰੇ ਸ਼ੁੱਧ ਹੋ ਪਰ ਇੱਕ ਨਹੀਂ ।”
11
(ਯਿਸੂ ਆਪਣੇ ਫੜਵਾਉਣ ਵਾਲੇ ਨੂੰ ਜਾਣਦੇ ਸਨ, ਇਸੇ ਲਈ ਉਹਨਾਂ ਨੇ ਕਿਹਾ, “ਤੁਸੀਂ ਸਾਰੇ ਦੇ ਸਾਰੇ ਸ਼ੁੱਧ ਨਹੀਂ ਹੋ ।”)
12
ਜਦੋਂ ਯਿਸੂ ਉਹਨਾਂ ਦੇ ਪੈਰ ਧੋ ਚੁੱਕੇ, ਤਾਂ ਉਹਨਾਂ ਨੇ ਆਪਣੇ ਬਾਹਰੀ ਕੱਪੜੇ ਪਾ ਲਏ ਅਤੇ ਫਿਰ ਆਪਣੀ ਥਾਂ ਉੱਤੇ ਆ ਕੇ ਬੈਠ ਗਏ । ਉਹਨਾਂ ਨੇ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ?
13
ਤੁਸੀਂ ਮੈਨੂੰ ‘ਗੁਰੂ’ ਅਤੇ ‘ਪ੍ਰਭੂ’ ਕਹਿੰਦੇ ਹੋ ਅਤੇ ਤੁਸੀਂ ਠੀਕ ਹੀ ਕਹਿੰਦੇ ਹੋ ਕਿਉਂਕਿ ਮੈਂ ਹਾਂ ।
14
ਫਿਰ ਜੇਕਰ ਮੈਂ ਪ੍ਰਭੂ ਅਤੇ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ ਹਨ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ ।
15
ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਦਿੱਤੀ ਹੈ । ਜਿਸ ਤਰ੍ਹਾਂ ਮੈਂ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ ।
16
ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਅਤੇ ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਨਾਲੋਂ ।
17
ਜੇਕਰ ਤੁਸੀਂ ਇਹ ਜਾਣਦੇ ਹੋ ਤਾਂ ਇਸ ਦੇ ਅਨੁਸਾਰ ਚੱਲ ਕੇ ਤੁਸੀਂ ਧੰਨ ਹੋ ।
18
“ਮੈਂ ਤੁਹਾਡੇ ਸਾਰਿਆਂ ਦੇ ਬਾਰੇ ਨਹੀਂ ਕਹਿੰਦਾ; ਮੈਂ ਜਾਣਦਾ ਹਾਂ ਕਿ ਮੈਂ ਕਿਨ੍ਹਾਂ ਨੂੰ ਚੁਣਿਆ ਹੈ ਪਰ ਪਵਿੱਤਰ-ਗ੍ਰੰਥ ਦਾ ਵਚਨ ਵੀ ਪੂਰਾ ਹੋਣਾ ਜ਼ਰੂਰੀ ਹੈ, ‘ਜਿਸ ਨੇ ਮੇਰੇ ਨਾਲ ਰੋਟੀ ਖਾਧੀ ਉਹ ਹੀ ਮੇਰਾ ਦੁਸ਼ਮਨ ਬਣ ਗਿਆ ।’
19
ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜਦੋਂ ਇਹ ਸਭ ਹੋਵੇ ਤੁਸੀਂ ਵਿਸ਼ਵਾਸ ਕਰੋ ਕਿ ਮੈਂ ਉਹ ਹੀ ਹਾਂ ।
20
ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੋ ਮੇਰੇ ਭੇਜੇ ਹੋਏ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਵੀ ਸਵੀਕਾਰ ਕਰਦਾ ਹੈ ।”
21
ਇਸ ਤੋਂ ਬਾਅਦ ਯਿਸੂ ਆਪਣੇ ਮਨ ਵਿੱਚ ਬਹੁਤ ਦੁਖੀ ਹੋਏ । ਉਹਨਾਂ ਨੇ ਆਪਣੇ ਚੇਲਿਆਂ ਨੂੰ ਖੁੱਲ੍ਹੇਆਮ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਗਾ ।”
22
ਇਹ ਸੁਣ ਕੇ ਚੇਲੇ ਪਰੇਸ਼ਾਨ ਹੋ ਗਏ ਅਤੇ ਇੱਕ ਦੂਜੇ ਵੱਲ ਦੇਖਣ ਲੱਗ ਪਏ ਕਿ ਉਹਨਾਂ ਨੇ ਕਿਸ ਦੇ ਬਾਰੇ ਕਿਹਾ ਹੈ ।
23
ਚੇਲਿਆਂ ਵਿੱਚੋਂ ਇੱਕ ਜਿਸ ਨੂੰ ਯਿਸੂ ਪਿਆਰ ਕਰਦੇ ਸਨ, ਉਹਨਾਂ ਨਾਲ ਢਾਸਣਾ ਲਾ ਕੇ ਬੈਠਾ ਹੋਇਆ ਸੀ ।
24
ਸ਼ਮਊਨ ਪਤਰਸ ਨੇ ਉਸ ਚੇਲੇ ਨੂੰ ਇਸ਼ਾਰਾ ਕਰ ਕੇ ਕਿਹਾ, “ਪੁੱਛ, ਉਹ ਕੌਣ ਹੈ ਜਿਸ ਦੇ ਬਾਰੇ ਯਿਸੂ ਕਹਿ ਰਹੇ ਹਨ?”
25
ਉਸ ਚੇਲੇ ਨੇ ਹੋਰ ਨੇੜੇ ਹੋ ਕੇ ਉਹਨਾਂ ਤੋਂ ਪੁੱਛਿਆ, “ਪ੍ਰਭੂ ਜੀ, ਉਹ ਕੌਣ ਹੈ?”
26
ਯਿਸੂ ਨੇ ਉੱਤਰ ਦਿੱਤਾ, “ਜਿਸ ਨੂੰ ਮੈਂ ਬੁਰਕੀ ਕਟੋਰੇ ਵਿੱਚ ਡੁਬੋ ਕੇ ਦੇਵਾਂ, ਉਹ ਹੀ ਹੈ ।” ਉਹਨਾਂ ਨੇ ਬੁਰਕੀ ਲਈ ਅਤੇ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਦਿੱਤੀ ।
27
ਬੁਰਕੀ ਲੈਂਦੇ ਹੀ ਸ਼ੈਤਾਨ ਉਸ ਵਿੱਚ ਸਮਾ ਗਿਆ । ਇਸ ਲਈ ਯਿਸੂ ਨੇ ਉਸ ਨੂੰ ਕਿਹਾ, “ਤੂੰ ਜੋ ਕੁਝ ਕਰਨਾ ਹੈ, ਛੇਤੀ ਕਰ ।”
28
(ਜਿਹੜੇ ਭੋਜਨ ਕਰ ਰਹੇ ਸਨ ਉਹਨਾਂ ਵਿੱਚੋਂ ਕੋਈ ਵੀ ਨਾ ਸਮਝ ਸਕਿਆ ਕਿ ਯਿਸੂ ਨੇ ਉਸ ਨੂੰ ਇਹ ਕਿਉਂ ਕਿਹਾ ।
29
ਕੁਝ ਨੇ ਸੋਚਿਆ ਕਿ ਯਹੂਦਾ ਕੋਲ ਪੈਸਿਆਂ ਵਾਲੀ ਥੈਲੀ ਹੁੰਦੀ ਹੈ ਅਤੇ ਯਿਸੂ ਨੇ ਉਸ ਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਕੁਝ ਚਾਹੀਦਾ ਹੈ ਖ਼ਰੀਦ ਲੈ ਜਾਂ ਕੁਝ ਗ਼ਰੀਬਾਂ ਨੂੰ ਵੰਡ ਦੇ ।)
30
ਯਹੂਦਾ ਬੁਰਕੀ ਲੈਣ ਦੇ ਬਾਅਦ ਇਕਦਮ ਬਾਹਰ ਚਲਾ ਗਿਆ । ਇਹ ਰਾਤ ਦਾ ਸਮਾਂ ਸੀ ।
31
ਜਦੋਂ ਯਹੂਦਾ ਬਾਹਰ ਚਲਾ ਗਿਆ ਤਾਂ ਯਿਸੂ ਨੇ ਕਿਹਾ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਹੋਈ ਹੈ ਅਤੇ ਉਸ ਦੇ ਰਾਹੀਂ ਪਰਮੇਸ਼ਰ ਦੀ ਵਡਿਆਈ ਹੋਈ ਹੈ ।
32
ਜੇਕਰ ਉਸ ਵਿੱਚ ਪਰਮੇਸ਼ਰ ਦੀ ਵਡਿਆਈ ਹੋਈ ਹੈ ਤਾਂ ਪਰਮੇਸ਼ਰ ਵੀ ਆਪਣੇ ਵਿੱਚ ਉਸ ਦੀ ਵਡਿਆਈ ਕਰਨਗੇ । ਪਰਮੇਸ਼ਰ ਉਸ ਦੀ ਵਡਿਆਈ ਤੁਰੰਤ ਹੀ ਕਰਨਗੇ ।
33
ਮੇਰੇ ਬੱਚਿਓ, ਮੈਂ ਤੁਹਾਡੇ ਨਾਲ ਥੋੜ੍ਹੀ ਦੇਰ ਦੇ ਲਈ ਹਾਂ । ਤੁਸੀਂ ਮੈਨੂੰ ਲੱਭੋਗੇ ਅਤੇ ਜਿਸ ਤਰ੍ਹਾਂ ਮੈਂ ਯਹੂਦੀਆਂ ਨੂੰ ਕਿਹਾ ਸੀ, ਉਸੇ ਤਰ੍ਹਾਂ ਹੁਣ ਤੁਹਾਨੂੰ ਕਹਿੰਦਾ ਹਾਂ ਕਿ ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਤੁਸੀਂ ਨਹੀਂ ਆ ਸਕਦੇ ।
34
ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ: ਇੱਕ ਦੂਜੇ ਨਾਲ ਪਿਆਰ ਕਰੋ । ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ ।
35
ਜੇਕਰ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋਗੇ ਤਾਂ ਇਸੇ ਤੋਂ ਸਾਰੇ ਜਾਨਣਗੇ ਕਿ ਤੁਸੀਂ ਮੇਰੇ ਚੇਲੇ ਹੋ ।”
36
ਸ਼ਮਊਨ ਪਤਰਸ ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਤੁਸੀਂ ਕਿੱਥੇ ਜਾ ਰਹੇ ਹੋ?” ਉਹਨਾਂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾ ਰਿਹਾ ਹਾਂ, ਇਸ ਸਮੇਂ ਤੂੰ ਉੱਥੇ ਮੇਰੇ ਪਿੱਛੇ ਨਹੀਂ ਆ ਸਕਦਾ ਪਰ ਬਾਅਦ ਵਿੱਚ ਆਵੇਂਗਾ ।”
37
ਪਤਰਸ ਨੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਇਸ ਸਮੇਂ ਮੈਂ ਤੁਹਾਡੇ ਪਿੱਛੇ ਕਿਉਂ ਨਹੀਂ ਆ ਸਕਦਾ? ਮੈਂ ਤਾਂ ਤੁਹਾਡੇ ਲਈ ਆਪਣੀ ਜਾਨ ਵੀ ਦੇ ਸਕਦਾ ਹਾਂ ।”
38
ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਮੇਰੇ ਲਈ ਆਪਣੀ ਜਾਨ ਵੀ ਦੇ ਸਕਦਾ ਹੈਂ? ਪਰ ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।”
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21