bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 11
Acts 11
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 12 →
1
ਰਸੂਲਾਂ ਅਤੇ ਹੋਰ ਵਿਸ਼ਵਾਸੀਆਂ ਨੇ ਜਿਹੜੇ ਯਹੂਦਿਯਾ ਸੂਬੇ ਦੇ ਵੱਖ-ਵੱਖ ਕਸਬਿਆਂ ਵਿੱਚ ਰਹਿੰਦੇ ਸਨ ਅਤੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਕੁਝ ਗ਼ੈਰ-ਯਹੂਦੀ ਲੋਕਾਂ ਨੇ ਪਰਮੇਸ਼ਵਰ ਦੇ ਬਚਨ ਤੇ ਵਿਸ਼ਵਾਸ ਕਰ ਲਿਆ ਹੈ।
2
ਇਸ ਲਈ ਜਦੋਂ ਪਤਰਸ ਯੇਰੂਸ਼ਲੇਮ ਵਾਪਸ ਆਇਆ, ਤਾਂ ਸੁੰਨਤ ਕੀਤੇ ਹੋਏ ਵਿਸ਼ਵਾਸੀ ਉਸ ਦੀ ਆਲੋਚਨਾ ਕਰਨ ਲੱਗੇ।
3
ਅਤੇ ਕਿਹਾ, “ਕਿ ਤੂੰ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ!”
4
ਇਸ ਲਈ ਪਤਰਸ ਨੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਕੁਰਨੇਲਿਯੁਸ ਬਾਰੇ ਕੀ ਹੋਇਆ ਸੀ:
5
“ਉਸਨੇ ਕਿਹਾ, ਮੈਂ ਯਾਪਾ ਸ਼ਹਿਰ ਵਿੱਚ ਇਕੱਲਾ ਪ੍ਰਾਰਥਨਾ ਕਰ ਰਿਹਾ ਸੀ ਅਤੇ ਛੱਤ ਦੇ ਉੱਪਰ ਮੈਂ ਇੱਕ ਦਰਸ਼ਨ ਦੇਖਿਆ, ਕਿ ਕੋਈ ਇੱਕ ਵੱਡੀ ਚਾਦਰ ਵਰਗਾ ਕੁਝ ਅਕਾਸ਼ ਤੋਂ ਧਰਤੀ ਦੀ ਵੱਲ ਮੇਰੇ ਕੋਲ ਹੇਠਾਂ ਉਤਾਰਿਆ ਗਿਆ। ਜਿੱਥੇ ਮੈਂ ਬੈਠਾ ਹੋਇਆ ਸੀ, ਅਤੇ ਜਿਸ ਦੀਆ ਚਾਰ ਨੁੱਕਰਾਂ ਸਨ।
6
ਮੈਂ ਉਸ ਵਿੱਚ ਝਾਤੀ ਮਾਰੀ ਅਤੇ ਧਰਤੀ ਦੇ ਚਾਰ-ਪੈਰਾਂ ਵਾਲੇ ਜੰਗਲੀ ਜਾਨਵਰਾਂ ਦੇ ਨਾਲ-ਨਾਲ ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੀ ਵੇਖੇ।
7
ਫੇਰ ਮੈਂ ਇੱਕ ਆਵਾਜ਼ ਸੁਣੀ ਜੋ ਮੈਨੂੰ ਕਹਿੰਦੀ ਸੀ, ‘ਹੇ ਪਤਰਸ ਉੱਠ, ਮਾਰ ਅਤੇ ਖਾ।’
8
“ਮੈਂ ਜਵਾਬ ਦਿੱਤਾ, ‘ਕਦੇ ਵੀ ਨਹੀਂ, ਪ੍ਰਭੂ ਜੀ! ਮੇਰੇ ਮੂੰਹ ਵਿੱਚ ਕਦੇ ਵੀ ਕੋਈ ਅਸ਼ੁੱਧ ਜਾਂ ਅਪਵਿੱਤਰ ਚੀਜ਼ ਨਹੀਂ ਗਈ।’
9
“ਅਕਾਸ਼ ਵਿੱਚੋਂ ਆਵਾਜ਼ ਨੇ ਉਸ ਨਾਲ ਦੂਜੀ ਵਾਰ ਗੱਲ ਕੀਤੀ, ‘ਕਿ ਜੋ ਕੁਝ ਪਰਮੇਸ਼ਵਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।’ ”
10
ਇਸ ਤਰ੍ਹਾਂ ਤਿੰਨ ਵਾਰ ਹੋਇਆ ਅਤੇ ਫੇਰ ਉਹ ਸਭ ਕੁਝ ਮੁੜ ਕੇ ਅਕਾਸ਼ ਵੱਲ ਖਿੱਚਿਆ ਗਿਆ।
11
“ਉਸੇ ਵਕਤ ਹੀ, ਉਹ ਤਿੰਨ ਆਦਮੀ, ਜਿਨ੍ਹਾਂ ਨੂੰ ਕੁਰਨੇਲਿਯੁਸ ਨੇ ਕੈਸਰਿਆ ਤੋਂ ਭੇਜਿਆ ਸੀ, ਉਸ ਘਰ ਦੇ ਸਾਮ੍ਹਣੇ ਆ ਰੁਕੇ ਜਿੱਥੇ ਮੈਂ ਰਹਿ ਰਿਹਾ ਸੀ।
12
ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਤੈਨੂੰ ਉਨ੍ਹਾਂ ਨਾਲ ਜਾਣ ਲਈ ਤਿਆਰ ਹੋਣਾ ਚਾਹੀਦਾ ਹੈ ਭਾਵੇਂ ਉਹ ਯਹੂਦੀ ਨਾ ਹੋਣ। ਯਾਪਾ ਦੇ ਇਹ ਛੇ ਭਾਈਬੰਦ ਵਿਸ਼ਵਾਸੀ ਮੇਰੇ ਨਾਲ ਕੈਸਰਿਆ ਗਏ ਅਤੇ ਫ਼ਿਰ ਅਸੀਂ ਉਸ ਗ਼ੈਰ-ਯਹੂਦੀ ਆਦਮੀ ਦੇ ਘਰ ਗਏ।
13
ਕੁਰਨੇਲਿਯੁਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸਨੇ ਆਪਣੇ ਘਰ ਵਿੱਚ ਇੱਕ ਪਵਿੱਤਰ ਸਵਰਗਦੂਤ ਪ੍ਰਗਟ ਹੁੰਦਾ ਵੇਖਿਆ ਅਤੇ ਜਿਸਨੇ ਕਿਹਾ, ‘ਯਾਪਾ ਵਿੱਚ ਸ਼ਿਮਓਨ ਜਿਹੜਾ ਪਤਰਸ ਕਹਾਉਂਦਾ ਹੈ, ਆਪਣੇ ਘਰ ਲਿਆਉਣ ਲਈ ਸੱਦਾ ਭੇਜ।
14
ਉਹ ਤੁਹਾਡੇ ਲਈ ਇੱਕ ਬਚਨ ਲੈ ਕੇ ਆਵੇਗਾ, ਜਿਸ ਦੇ ਜ਼ਰੀਏ ਤੂੰ ਅਤੇ ਤੇਰਾ ਸਾਰਾ ਪਰਿਵਾਰ ਬਚਾਇਆ ਜਾਵੇਗਾ।’
15
“ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਪਵਿੱਤਰ ਆਤਮਾ ਉਨ੍ਹਾਂ ਉੱਤੇ ਉਤਰਿਆ ਜਿਵੇਂ ਉਹ ਸ਼ੁਰੂ ਵਿੱਚ ਸਾਡੇ ਤੇ ਆਇਆ ਸੀ।
16
ਫਿਰ ਮੈਨੂੰ ਉਹ ਬਚਨ ਯਾਦ ਆਇਆ ਜੋ ਪ੍ਰਭੂ ਨੇ ਕਿਹਾ ਸੀ: ‘ਕਿ ਯੋਹਨ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।’
17
ਪਰਮੇਸ਼ਵਰ ਨੇ ਉਨ੍ਹਾਂ ਗ਼ੈਰ-ਯਹੂਦੀਆਂ ਨੂੰ ਉਹੀ ਪਵਿੱਤਰ ਆਤਮਾ ਦਿੱਤਾ ਜੋ ਉਸਨੇ ਸਾਨੂੰ ਪ੍ਰਭੂ ਯਿਸ਼ੂ ਮਸੀਹ ਵਿੱਚ ਵਿਸ਼ਵਾਸ ਕਰਨ ਤੋਂ ਬਾਅਦ ਦਿੱਤਾ, ਮੈਂ ਪਰਮੇਸ਼ਵਰ ਨੂੰ ਕਿਵੇਂ ਕਹਿ ਸਕਦਾ ਹਾਂ ਕਿ ਉਸਨੇ ਗਲਤ ਕੀਤਾ ਹੈ ਜਦੋਂ ਉਸਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦਿੱਤੀ?”
18
ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਾ ਹੋਇਆ ਅਤੇ ਉਨ੍ਹਾਂ ਨੇ ਪਰਮੇਸ਼ਵਰ ਦੀ ਉਸਤਤ ਕਰਦਿਆਂ ਕਿਹਾ, “ਤਾਂ ਫਿਰ, ਪਰਾਈਆਂ ਕੌਮਾਂ ਨੂੰ ਵੀ ਪਰਮੇਸ਼ਵਰ ਨੇ ਤੋਬਾ ਕਰਨ ਦੀ ਦਾਤ ਬਖਸ਼ੀ ਜਿਹੜੀ ਜ਼ਿੰਦਗੀ ਵੱਲ ਨੂੰ ਲੈ ਜਾਂਦੀ ਹੈ।”
19
ਉਪਰੰਤ ਉਹ ਲੋਕ ਜਿਹੜੇ ਉਸ ਬਿਪਤਾ ਤੋਂ ਜਦ ਸਟੀਫਨ ਮਾਰਿਆ ਗਿਆ ਸੀ ਤਿੱਤਰ-ਬਿੱਤਰ ਹੋ ਗਏ ਸਨ, ਉਹ ਫ਼ੈਨੀਕੇ ਪ੍ਰਾਂਤ, ਸਾਈਪ੍ਰਸ ਟਾਪੂ ਅਤੇ ਅੰਤਾਕਿਆ ਸ਼ਹਿਰ ਤੱਕ ਫਿਰਦਿਆਂ ਹੋਇਆ ਯਹੂਦੀਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ ਸਨ।
20
ਪਰ ਉਨ੍ਹਾਂ ਵਿੱਚੋਂ ਕੁਝ ਸਾਈਪ੍ਰਸ ਅਤੇ ਕੁਰੇਨੀਆਂ ਦੇ ਆਦਮੀ ਅੰਤਾਕਿਆ ਗਏ ਅਤੇ ਯੂਨਾਨੀਆਂ ਨਾਲ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਪ੍ਰਭੂ ਯਿਸ਼ੂ ਬਾਰੇ ਖੁਸ਼ਖ਼ਬਰੀ ਸੁਣਾਈ।
21
ਪ੍ਰਭੂ ਦਾ ਹੱਥ ਉਨ੍ਹਾਂ ਦੇ ਨਾਲ ਸੀ, ਅਤੇ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਯਿਸ਼ੂ ਨੂੰ ਸਵੀਕਾਰ ਕੀਤਾ।
22
ਇਸ ਦੀ ਖ਼ਬਰ ਯੇਰੂਸ਼ਲੇਮ ਦੀ ਕਲੀਸਿਆ ਤੱਕ ਪਹੁੰਚੀ ਅਤੇ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਆ ਭੇਜਿਆ।
23
ਜਦੋਂ ਉਹ ਉੱਥੇ ਪਹੁੰਚਿਆ, ਤਾਂ ਉਸਨੂੰ ਅਹਿਸਾਸ ਹੋਇਆ ਕਿ ਪਰਮੇਸ਼ਵਰ ਨੇ ਵਿਸ਼ਵਾਸ ਕਰਨ ਵਾਲਿਆਂ ਉੱਤੇ ਬੜੀ ਵੱਡੀ ਕਿਰਪਾ ਕੀਤੀ। ਇਸ ਲਈ ਉਹ ਬਹੁਤ ਖੁਸ਼ ਸੀ, ਅਤੇ ਉਸਨੇ ਲਗਾਤਾਰ ਸਾਰੇ ਵਿਸ਼ਵਾਸੀਆਂ ਨੂੰ ਪ੍ਰਭੂ ਯਿਸ਼ੂ ਉੱਤੇ ਦਿਲ ਤੋਂ ਵਿਸ਼ਵਾਸ ਰੱਖਣ ਲਈ ਉਤਸ਼ਾਹਿਤ ਕੀਤਾ।
24
ਉਹ ਇੱਕ ਚੰਗਾ ਆਦਮੀ ਸੀ, ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ, ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਯਿਸ਼ੂ ਦੇ ਉੱਤੇ ਵਿਸ਼ਵਾਸ ਕੀਤਾ।
25
ਫਿਰ ਬਰਨਬਾਸ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ।
26
ਉਸਨੂੰ ਲੱਭਣ ਤੋਂ ਬਾਅਦ, ਬਰਨਬਾਸ ਉਸਨੂੰ ਵਿਸ਼ਵਾਸੀਆਂ ਨੂੰ ਸਿਖਾਉਣ ਲਈ ਵਾਪਸ ਅੰਤਾਕਿਆ ਲੈ ਆਇਆ, ਇਸ ਲਈ ਇੱਕ ਪੂਰੇ ਸਾਲ ਦੌਰਾਨ ਬਰਨਬਾਸ ਅਤੇ ਸੌਲੁਸ ਉੱਥੇ ਦੀ ਕਲੀਸਿਆ ਨਾਲ ਬਾਕਾਇਦਾ ਮਿਲਦੇ ਰਹੇ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਯਿਸ਼ੂ ਬਾਰੇ ਸਿਖਾਇਆ, ਅਤੇ ਅੰਤਾਕਿਆ ਵਿਖੇ ਹੀ ਵਿਸ਼ਵਾਸੀ ਪਹਿਲਾਂ ਮਸੀਹ ਅਖਵਾਏ।
27
ਜਦੋਂ ਬਰਨਬਾਸ ਅਤੇ ਸੌਲੁਸ ਅੰਤਾਕਿਆ ਵਿੱਚ ਸਨ, ਅਤੇ ਕੁਝ ਨਿਹਚਾਵਾਨ ਜੋ ਨਬੀ ਸਨ ਉਹ ਯੇਰੂਸ਼ਲੇਮ ਤੋਂ ਉੱਥੇ ਪਹੁੰਚੇ।
28
ਉਨ੍ਹਾਂ ਵਿੱਚੋਂ ਇੱਕ, ਜਿਸ ਦਾ ਨਾਮ ਆਗਬੁਸ ਸੀ, ਖੜ੍ਹਾ ਹੋ ਗਿਆ ਅਤੇ ਆਤਮਾ ਦੁਆਰਾ ਭਵਿੱਖਬਾਣੀ ਕੀਤੀ ਕਿ ਪੂਰੇ ਸੰਸਾਰ ਵਿੱਚ ਇੱਕ ਭਿਆਨਕ ਅਕਾਲ ਪੈ ਜਾਵੇਗਾ ਜਿਹੜਾ ਰੋਮ ਦੇ ਪਾਤਸ਼ਾਹ ਕਲੌਦਿਯੁਸ ਦੇ ਰਾਜ ਦੌਰਾਨ ਹੋਇਆ ਸੀ।
29
ਜਦੋਂ ਉੱਥੋਂ ਦੇ ਚੇਲਿਆਂ ਨੇ ਆਗਬੁਸ ਦੀ ਗੱਲ ਸੁਣੀ, ਤਾਂ ਹਰੇਕ ਨੇ ਆਪੋ-ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਰਾਵਾਂ ਅਤੇ ਭੈਣਾਂ ਦੀ ਮਦਦ ਕਰਨ ਲਈ ਫੈਸਲਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ।
30
ਉਨ੍ਹਾਂ ਨੇ ਉਹ ਪੈਸੇ ਇਕੱਠੇ ਕੀਤੇ ਅਤੇ ਬਰਨਬਾਸ ਅਤੇ ਸੌਲੁਸ ਦੇ ਹੱਥੀਂ ਯੇਰੂਸ਼ਲੇਮ ਦੀ ਕਲੀਸਿਆ ਦੇ ਆਗੂਆਂ ਨੂੰ ਭੇਜ ਦਿੱਤੇ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28