bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 12
Acts 12
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
1
ਉਸ ਸਮੇਂ ਰਾਜਾ ਹੇਰੋਦੇਸ ਅਗ੍ਰਿੱਪਾ ਨੇ ਯੇਰੂਸ਼ਲੇਮ ਵਿੱਚ ਕਲੀਸਿਆ ਦੇ ਕੁਝ ਵਿਸ਼ਵਾਸੀਆ ਨੂੰ ਸਤਾਉਣਾ ਸ਼ੁਰੂ ਕੀਤਾ।
2
ਉਸ ਨੇ ਯੋਹਨ ਦੇ ਛੋਟੇ ਭਰਾ ਯਾਕੋਬ ਨੂੰ ਤਲਵਾਰ ਨਾਲ ਮਰਵਾ ਦਿੱਤਾ।
3
ਜਦੋਂ ਹੇਰੋਦੇਸ ਦੇਖਿਆ ਕਿ ਉਸਨੇ ਅਜਿਹਾ ਕਰਕੇ ਯਹੂਦੀ ਆਗੂਆਂ ਨੂੰ ਖੁਸ਼ ਕੀਤਾ ਹੈ, ਤਾਂ ਉਸਨੇ ਸਿਪਾਹੀਆਂ ਨੂੰ ਹੁਕਮ ਕਿ ਉਹ ਪਤਰਸ ਨੂੰ ਵੀ ਗਰਿਫ਼ਤਾਰ ਕਰ ਲਿਆਉਣ ਤਾਂ ਜੋ ਉਹ ਉਸਨੂੰ ਵੀ ਜਾਨੋਂ ਮਾਰ ਦੇਵੇ। ਇਹ ਤਿਉਹਾਰ ਦੇ ਸਮੇਂ ਹੋਇਆ ਜਦੋਂ ਯਹੂਦੀ ਲੋਕ ਬਿਨਾਂ ਖਮੀਰ ਤੋਂ ਰੋਟੀ ਖਾਧੇ ਸਨ।
4
ਇਸ ਲਈ ਉਨ੍ਹਾਂ ਨੇ ਪਤਰਸ ਨੂੰ ਫੜ੍ਹ ਕੇ ਜੇਲ੍ਹ ਵਿੱਚ ਪਾ ਦਿੱਤਾ ਅਤੇ ਚਾਰ-ਚਾਰ ਸਿਪਾਹੀਆਂ ਦੀਆਂ ਚਾਰ ਟੋਲੀਆਂ ਦੇ ਹਵਾਲੇ ਕੀਤਾ ਕਿ ਉਹ ਦੀ ਚੌਕਸੀ ਕਰਨ, ਅਤੇ ਉਹ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਦੇ ਅੱਗੇ ਕੱਢ ਲਿਆਉਣ ਦੀ ਯੋਜਨਾ ਬਣਾਈ।
5
ਇਸ ਲਈ ਪਤਰਸ ਨੂੰ ਕੈਦ ਵਿੱਚ ਰੱਖਿਆ ਗਿਆ ਸੀ, ਪਰ ਕਲੀਸਿਆ ਦਿਲੋਂ ਉਸ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਰਹੀ ਸੀ।
6
ਜਦੋਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ ਦੋ ਸੰਗਲਾਂ ਨਾਲ ਬੰਨ੍ਹਿਆ ਹੋਇਆ ਦੋ ਸਿਪਾਹੀਆਂ ਦੇ ਵਿੱਚਕਾਰ ਸੁੱਤਾ ਪਿਆ ਸੀ, ਅਤੇ ਪਹਿਰਾ ਦੇਣ ਵਾਲੇ ਜੇਲ੍ਹ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ।
7
ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਪ੍ਰਗਟ ਹੋਇਆ ਅਤੇ ਜ਼ੇਲ ਦੀ ਕੋਠੜੀ ਵਿੱਚ ਇੱਕ ਚਾਨਣ ਚਮਕਿਆ। ਉਸਨੇ ਪਤਰਸ ਦੀ ਵੱਖੀ ਤੇ ਹੱਥ ਮਾਰ ਕੇ ਉਹ ਨੂੰ ਜਗਾਇਆ। ਉਸਨੇ ਕਿਹਾ, “ਜਲਦੀ, ਉੱਠ!” ਅਤੇ ਜੰਜ਼ੀਰਾਂ ਪਤਰਸ ਦੀਆਂ ਗੁੱਟਾਂ ਤੋਂ ਡਿੱਗ ਪਈਆਂ।
8
ਤਦ ਸਵਰਗਦੂਤ ਨੇ ਉਸਨੂੰ ਕਿਹਾ, “ਆਪਣੇ ਕੱਪੜੇ ਅਤੇ ਜੁੱਤੀ ਪਾ।” ਅਤੇ ਪਤਰਸ ਨੇ ਉਸੇ ਤਰ੍ਹਾ ਹੀ ਕੀਤਾ। ਸਵਰਗਦੂਤ ਨੇ ਉਸਨੂੰ ਕਿਹਾ, “ਆਪਣੀ ਚਾਦਰ ਆਪਣੇ ਲੱਕ ਦੁਆਲੇ ਬੰਨ੍ਹ ਅਤੇ ਮੇਰੇ ਮਗਰ ਚੱਲ।”
9
ਪਤਰਸ ਜੇਲ੍ਹ ਦੇ ਬਾਹਰ ਵੀ ਉਸਦੇ ਪਿੱਛੇ-ਪਿੱਛੇ ਚਲਦਾ ਰਿਹਾ, ਪਰ ਉਸਨੂੰ ਨਹੀਂ ਪਤਾ ਸੀ ਕਿ ਇਹ ਸਭ ਜੋ ਸਵਰਗਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ, ਪਰ ਉਸ ਨੇ ਸੋਚਿਆ ਕਿ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ।
10
ਪਤਰਸ ਅਤੇ ਸਵਰਗਦੂਤ ਉਨ੍ਹਾਂ ਸਿਪਾਹੀਆਂ ਦੇ ਕੋਲੋ ਲੰਘ ਗਏ, ਜਿਹੜੇ ਦੋ ਦਰਵਾਜ਼ਿਆਂ ਦੀ ਰਾਖੀ ਕਰ ਰਹੇ ਸਨ, ਪਰ ਸਿਪਾਹੀਆਂ ਨੇ ਉਨ੍ਹਾਂ ਨੂੰ ਨਹੀਂ ਵੇਖਿਆ। ਫਿਰ ਉਹ ਇੱਕ ਲੋਹੇ ਦੇ ਫ਼ਾਟਕ ਕੋਲ ਆਏ ਜਿਹੜਾ ਸ਼ਹਿਰ ਵਿੱਚ ਦਾਖਲ ਹੋਣ ਨੂੰ ਜਾਦਾਂ ਸੀ। ਦਰਵਾਜ਼ਾ ਆਪਣੇ ਆਪ ਹੀ ਉਨ੍ਹਾਂ ਲਈ ਖੁੱਲ੍ਹ ਗਿਆ, ਅਤੇ ਪਤਰਸ ਅਤੇ ਸਵਰਗਦੂਤ ਜ਼ੇਲ ਵਿੱਚੋਂ ਬਾਹਰ ਆ ਗਏ। ਜਦੋਂ ਉਹ ਇੱਕ ਗਲੀ ਦੇ ਰਸਤੇ ਵਿੱਚ ਤੁਰੇ ਜਾਂਦੇ ਸਨ, ਤਾਂ ਵੇਖੋ ਅਚਾਨਕ ਉਹ ਸਵਰਗਦੂਤ ਛੱਡ ਕੇ ਚਲਾ ਗਿਆ।
11
ਤਦ ਪਤਰਸ ਆਪਣੇ ਆਪ ਵਿੱਚ ਆਇਆ ਅਤੇ ਕਹਿਣ ਲੱਗਾ, “ਹੁਣ ਮੈਨੂੰ ਬਿਨਾਂ ਸ਼ੱਕ ਪਤਾ ਹੈ ਕਿ ਪ੍ਰਭੂ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਹੇਰੋਦੇਸ ਦੀ ਪਕੜ ਤੋਂ ਅਤੇ ਸਭ ਕੁਝ ਜੋ ਯਹੂਦੀ ਲੋਕਾਂ ਦੀ ਉਮੀਦ ਸੀ ਜੋ ਵਾਪਰੇਗਾ, ਇਹਨਾਂ ਸਭਨਾਂ ਤੋਂ ਮੈਨੂੰ ਬਚਾਈਆ ਹੈ।”
12
ਜਦੋਂ ਪਤਰਸ ਨੂੰ ਅਹਿਸਾਸ ਹੋਇਆ ਕਿ ਪਰਮੇਸ਼ਵਰ ਨੇ ਉਸ ਨੂੰ ਛੁਡਾਇਆ ਹੈ, ਤਾਂ ਉਹ ਯੋਹਨ ਦੀ ਮਾਂ ਮਰਿਯਮ ਦੇ ਘਰ ਚਲਾ ਗਿਆ। ਜਿਸਦਾ ਦੂਸਰਾ ਨਾਮ ਮਾਰਕਸ ਸੀ, ਅਤੇ ਬਹੁਤ ਸਾਰੇ ਵਿਸ਼ਵਾਸੀ ਉੱਥੇ ਇਕੱਠੇ ਹੋਏ ਸਨ, ਅਤੇ ਉਹ ਪ੍ਰਾਰਥਨਾ ਕਰ ਰਹੇ ਸਨ ਕਿ ਪਰਮੇਸ਼ਵਰ ਕਿਸੇ ਤਰ੍ਹਾਂ ਪਤਰਸ ਦੀ ਸਹਾਇਤਾ ਕਰੇ।
13
ਜਦੋਂ ਪਤਰਸ ਨੇ ਬਾਹਰਲੇ ਦਰਵਾਜ਼ੇ ਤੇ ਦਸਤਕ ਕੀਤੀ, ਤਾਂ ਰੋਦੇ ਨਾਮ ਦੀ ਇੱਕ ਨੌਕਰ ਲੜਕੀ ਇਹ ਪਤਾ ਕਰਨ ਲਈ ਆਈ ਕਿ ਦਰਵਾਜ਼ੇ ਦੇ ਬਾਹਰ ਕੌਣ ਸੀ।
14
ਅਤੇ ਪਤਰਸ ਦੀ ਆਵਾਜ਼ ਪਛਾਣ ਕੇ ਖੁਸ਼ੀ ਦੇ ਕਾਰਨ ਬੂਹਾ ਨਾ ਖੋਲ੍ਹਿਆ ਪਰ ਦੌੜ ਕੇ ਅੰਦਰ ਜਾ ਕੇ ਦੱਸਿਆ, “ਕਿ ਪਤਰਸ ਬਾਹਰਲੇ ਦਰਵਾਜ਼ੇ ਦੇ ਅੱਗੇ ਖੜ੍ਹਾ ਹੈ!”
15
ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਆਪਣੇ ਦਿਮਾਗ ਤੋਂ ਬਾਹਰ ਹੋ ਗਈਏ।” ਫਿਰ ਵੀ ਉਹ ਵਾਰ-ਵਾਰ ਉਸ ਗੱਲ ਤੇ ਜ਼ੋਰ ਦਿੰਦੀ ਰਹੀ ਕਿ ਇਹ ਇਸ ਤਰ੍ਹਾਂ ਹੈ, ਫਿਰ ਉਨ੍ਹਾਂ ਨੇ ਕਿਹਾ, “ਉਹ ਉਸ ਦਾ ਸਵਰਗਦੂਤ ਹੋ ਸਕਦਾ।”
16
ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ ਅਤੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ।
17
ਪਤਰਸ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਪ੍ਰਭੂ ਨੇ ਮੈਨੂੰ ਉਸ ਜੇਲ੍ਹ ਵਿੱਚੋਂ ਬਾਹਰ ਕੱਢ ਲਿਆਂਦਾ ਹੈ। ਉਸ ਨੇ ਕਿਹਾ, “ਕਿ ਯਾਕੋਬ ਅਤੇ ਹੋਰ ਭਾਈਬੰਦ ਵਿਸ਼ਵਾਸੀਆ ਨੂੰ ਵੀ ਇਸ ਬਾਰੇ ਦੱਸੋ,” ਅਤੇ ਫਿਰ ਉਹ ਕਿਸੇ ਹੋਰ ਜਗ੍ਹਾ ਚਲਾ ਗਿਆ।
18
ਅਗਲੀ ਸਵੇਰ ਉਹ ਸਿਪਾਹੀ ਜੋ ਪਤਰਸ ਦੀ ਰਾਖੀ ਕਰ ਰਹੇ ਸਨ, ਬਹੁਤ ਜ਼ਿਆਦਾ ਘਬਰਾ ਗਏ ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਪਤਰਸ ਕਿੱਥੇ ਗਿਆ?
19
ਜਦੋਂ ਹੇਰੋਦੇਸ ਨੇ ਉਸਦੀ ਪੂਰੀ ਤਰਾ ਛਾਣ-ਬੀਣ ਕੀਤੀ ਪਰ ਉਹ ਉਸਨੂੰ ਨਾ ਮਿਲਿਆ, ਤਾਂ ਉਸਨੇ ਪਹਿਰੇਦਾਰਾਂ ਦੀ ਬਰੀਕੀ ਨਾਲ ਪੁੱਛ-ਪੜਤਾਲ ਕੀਤੀ ਅਤੇ ਉਨ੍ਹਾਂ ਨੂੰ ਮਾਰ ਦੇਣ ਹੁਕਮ ਦਿੱਤਾ ਗਿਆ। ਫ਼ਿਰ ਹੇਰੋਦੇਸ ਯਹੂਦਿਯਾ ਪ੍ਰਾਂਤ ਤੋਂ ਕੈਸਰਿਆ ਸ਼ਹਿਰ ਵੱਲ ਨੂੰ ਚਲਾ ਗਿਆ ਅਤੇ ਉੱਥੇ ਕੁਝ ਸਮੇਂ ਲਈ ਠਹਿਰਿਆ। ਅਤੇ ਇਸ ਤੋਂ ਬਾਅਦ ਹੇਰੋਦੇਸ ਯਹੂਦਿਯਾ ਸੂਬੇ ਤੋਂ ਕੈਸਰਿਆ ਨੂੰ ਗਿਆ ਜਿੱਥੇ ਉਹ ਕੁਝ ਸਮੇਂ ਲਈ ਠਹਿਰਿਆ।
20
ਉਨ੍ਹਾਂ ਦਿਨਾਂ ਵਿੱਚ ਹੇਰੋਦੇਸ ਸੋਰ ਅਤੇ ਸਿਦੋਨ ਸ਼ਹਿਰ ਦੇ ਲੋਕਾਂ ਨਾਲ ਝਗੜਾ ਕਰ ਰਿਹਾ ਸੀ ਜਿਹੜੇ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਸਨ। ਤਦ ਉਹ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਰਾਜੇ ਦਾ ਭਰੋਸੇਯੋਗ ਨਿੱਜੀ ਨੌਕਰ ਬਲਾਸਤੁਸ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਸ਼ਾਂਤੀ ਦੀ ਮੰਗ ਕੀਤੀ, ਕਿਉਂਕਿ ਉਹ ਆਪਣੀ ਭੋਜਨ ਦੀ ਪੂਰਤੀ ਲਈ ਰਾਜੇ ਦੇ ਦੇਸ਼ ਤੇ ਨਿਰਭਰ ਹੁੰਦੇ ਸਨ।
21
ਨਿਰਧਾਰਤ ਦਿਨ ਹੇਰੋਦੇਸ ਨੇ ਆਪਣਾ ਸ਼ਾਹੀ ਚੋਲਾ ਪਾ ਕੇ, ਆਪਣੇ ਤਖਤ ਤੇ ਬਿਰਾਜਮਾਨ ਹੋਇਆ ਅਤੇ ਲੋਕਾਂ ਨੂੰ ਜਨਤਕ ਭਾਸ਼ਣ ਦਿੱਤਾ।
22
ਲੋਕ ਉੱਚੀ ਰੌਲਾ ਪਾਉਂਦੇ ਰਹੇ, “ਇਹ ਕਿਸੇ ਦੇਵਤੇ ਦੀ ਆਵਾਜ਼ ਹੈ, ਕਿਸੇ ਮਨੁੱਖ ਦੀ ਨਹੀਂ।”
23
ਉਸੇ ਸਮੇਂ, ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸਨੂੰ ਕੁਚਲ ਦਿੱਤਾ ਅਤੇ ਉਹ ਕੀੜੇ-ਮਕੌੜੇ ਖਾਣ ਲੱਗਾ ਅਤੇ ਮਰ ਗਿਆ ਕਿਉਂਕਿ ਹੇਰੋਦੇਸ ਨੇ ਪਰਮੇਸ਼ਵਰ ਦੀ ਵਡਿਆਈ ਨਹੀਂ ਕੀਤੀ ਸੀ।
24
ਪਰ ਪਰਮੇਸ਼ਵਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।
25
ਜਦੋਂ ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਦਾ ਕੰਮ ਪੂਰਾ ਕਰ ਚੁੱਕੇ, ਤਾਂ ਉਨ੍ਹਾਂ ਨੇ ਯੇਰੂਸ਼ਲੇਮ ਛੱਡ ਦਿੱਤਾ ਅਤੇ ਉਨ੍ਹਾਂ ਦੇ ਨਾਲ ਯੋਹਨ ਨੇ ਵੀ ਜਿਸਨੂੰ ਮਾਰਕਸ ਵੀ ਕਿਹਾ ਜਾਦਾਂ ਹੈ।
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28