bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 15
Acts 15
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 16 →
1
ਉਸ ਤੋਂ ਬਾਅਦ ਲੋਕ ਯਹੂਦਿਯਾ ਪ੍ਰਾਂਤ ਤੋਂ ਅੰਤਾਕਿਆ ਵਿੱਚ ਆਏ ਅਤੇ ਉਹ ਵਿਸ਼ਵਾਸੀਆਂ ਨੂੰ ਇਹ ਸਿੱਖਿਆ ਦੇ ਰਹੇ ਸਨ: “ਕਿ ਜਦੋਂ ਤੱਕ ਤੁਸੀਂ ਸੁੰਨਤ ਨਹੀਂ ਕਰਾਉਦੇ, ਮੋਸ਼ੇਹ ਦੁਆਰਾ ਸਿਖਾਏ ਗਏ ਰਿਵਾਜ ਅਨੁਸਾਰ, ਉਦੋਂ ਤੱਕ ਤੁਸੀਂ ਬਚਾਏ ਨਹੀਂ ਜਾ ਸਕਦੇ।”
2
ਇਸ ਤੇ ਪੌਲੁਸ ਅਤੇ ਬਰਨਬਾਸ ਉਨ੍ਹਾਂ ਨਾਲ ਤਿੱਖੇ ਵਾਦ-ਵਿਵਾਦ ਅਤੇ ਬਹਿਸ ਕਰਨ ਲੱਗੇ। ਤਦੇ ਹੀ ਪੌਲੁਸ ਅਤੇ ਬਰਨਬਾਸ ਨਿਯੁਕਤ ਕੀਤੇ ਗਏ, ਕੁਝ ਹੋਰ ਵਿਸ਼ਵਾਸੀਆਂ ਸਮੇਤ, ਯੇਰੂਸ਼ਲੇਮ ਜਾਣ ਲਈ ਭਾਈ ਰਸੂਲਾਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਇਸ ਮਸਲੇ ਬਾਰੇ ਵਿਚਾਰ-ਵਟਾਂਦਰਾ ਕਰ ਸਕਣ।
3
ਕਲੀਸਿਆ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਰਾਹ ਤੇ ਭੇਜਿਆ, ਅਤੇ ਜਦੋਂ ਉਹ ਫ਼ੈਨੀਕੇ ਅਤੇ ਸਾਮਰਿਯਾ ਪ੍ਰਾਂਤ ਦੇ ਵਿੱਚੋਂ ਹੋ ਕੇ ਜਾ ਰਹੇ ਸਨ, ਤਾਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਰਾਈਆਂ ਕੌਮਾਂ ਦੇ ਲੋਕ ਵਿਸ਼ਵਾਸ ਵਿੱਚ ਆ ਰਹੇ ਹਨ। ਇਹ ਖ਼ਬਰ ਸੁਣ ਕੇ ਸਾਰੇ ਵਿਸ਼ਵਾਸੀਆਂ ਨੂੰ ਬਹੁਤ ਖੁਸ਼ੀ ਹੋਈ।
4
ਜਦੋਂ ਉਹ ਯੇਰੂਸ਼ਲੇਮ ਆਏ, ਤਾਂ ਉਨ੍ਹਾਂ ਦਾ ਕਲੀਸਿਆ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਸਵਾਗਤ ਕੀਤਾ, ਅਤੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ।
5
ਫ਼ਰੀਸੀਆਂ ਦੀ ਸਭਾ ਨਾਲ ਸੰਬੰਧਿਤ ਕੁਝ ਨਿਹਚਾਵਾਨ ਖੜੇ ਹੋ ਗਏ ਅਤੇ ਕਹਿਣ ਲੱਗੇ, “ਗ਼ੈਰ-ਯਹੂਦੀਆਂ ਦੀ ਸੁੰਨਤ ਕਰਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੋਸ਼ੇਹ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਜ਼ਰੂਰਤ ਵੀ ਹੈ।”
6
ਤਦ ਰਸੂਲ ਅਤੇ ਹੋਰ ਬਜ਼ੁਰਗ ਇਕੱਠੇ ਹੋਏ ਕਿ ਉਹ ਇਸ ਮਸਲੇ ਬਾਰੇ ਗੱਲ ਕਰਨ।
7
ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ, ਪਤਰਸ ਉੱਠਿਆ ਅਤੇ ਉਨ੍ਹਾਂ ਨੂੰ ਸੰਬੋਧਿਤ ਕੀਤਾ: “ਭਾਈਉ, ਤੁਸੀਂ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਪਰਮੇਸ਼ਵਰ ਨੇ ਤੁਹਾਡੇ ਵਿੱਚਕਾਰ ਅਜਿਹਾ ਵਿਕਲਪ ਚੁਣਿਆ ਸੀ ਤਾਂ ਜੋ ਗ਼ੈਰ-ਯਹੂਦੀ ਮੇਰੇ ਬੁੱਲ੍ਹਾਂ ਤੋਂ ਖੁਸ਼ਖ਼ਬਰੀ ਦਾ ਸੰਦੇਸ਼ ਸੁਣ ਸਕਣ ਅਤੇ ਵਿਸ਼ਵਾਸ ਕਰਨ।
8
ਪਰਮੇਸ਼ਵਰ, ਜਿਹੜਾ ਦਿਲਾਂ ਨੂੰ ਜਾਣਦਾ ਹੈ, ਅਤੇ ਉਸਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਕੇ ਦਿਖਾਇਆ ਕਿ ਉਸਨੇ ਉਨ੍ਹਾਂ ਨੂੰ ਸਵੀਕਾਰ ਕੀਤਾ, ਜਿਵੇਂ ਉਸਨੇ ਸਾਡੇ ਨਾਲ ਵੀ ਕੀਤਾ।
9
ਪਰਮੇਸ਼ਵਰ ਨੇ ਸਾਡੇ ਅਤੇ ਉਨ੍ਹਾਂ ਵਿੱਚਕਾਰ ਕੋਈ ਵਿਤਕਰਾ ਨਹੀਂ ਕੀਤਾ, ਕਿਉਂਕਿ ਉਸਨੇ ਨਿਹਚਾ ਨਾਲ ਉਨ੍ਹਾਂ ਦੇ ਦਿਲਾਂ ਨੂੰ ਸ਼ੁੱਧ ਕੀਤਾ।
10
ਹੁਣ ਫਿਰ, ਤੁਸੀਂ ਗ਼ੈਰ-ਯਹੂਦੀਆਂ ਦੀ ਗਰਦਨ ਨੂੰ ਅਜਿਹਾ ਜੂਲਾ ਪਾ ਕੇ ਕਿਉਂ ਪਰਮੇਸ਼ਵਰ ਨੂੰ ਪਰਖਣ ਦੀ ਕੋਸ਼ਿਸ਼ ਕਰਦੇ ਹੋ ਜਿਸ ਨੂੰ ਨਾ ਸਾਡੇ ਪੂਰਵਜ ਨਾ ਅਸੀਂ ਚੁੱਕ ਸਕੇ?
11
ਨਹੀਂ! ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਸਾਡੇ ਪ੍ਰਭੂ ਯਿਸ਼ੂ ਦੀ ਕਿਰਪਾ ਦੇ ਦੁਆਰਾ ਹੀ ਅਸੀਂ ਬਚਾਏ ਗਏ ਹਾਂ, ਜਿਵੇਂ ਕਿ ਉਹ ਵੀ ਬਚਾਏ ਗਏ ਹਨ।”
12
ਜਦੋਂ ਉਨ੍ਹਾਂ ਨੇ ਬਰਨਬਾਸ ਅਤੇ ਪੌਲੁਸ ਨੂੰ ਇਹ ਦੱਸਦਿਆਂ ਸੁਣਿਆ ਤੇ ਸਾਰੇ ਲੋਕ ਚੁੱਪ ਹੋ ਗਏ ਤਾਂ ਉਨ੍ਹਾਂ ਨੇ ਨਿਸ਼ਾਨ ਅਤੇ ਅਚੰਭਿਆਂ ਕੰਮਾਂ ਬਾਰੇ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤੇ ਸਨ।
13
ਜਦੋਂ ਉਹ ਬੋਲ ਹਟੇ, ਫਿਰ ਯਾਕੋਬ ਬੋਲਿਆ। “ਭਾਈਉ,” ਉਸਨੇ ਕਿਹਾ, “ਹੁਣ ਮੇਰੀ ਸੁਣੋ।
14
ਸ਼ਿਮਓਨ ਪਤਰਸ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਗ਼ੈਰ-ਯਹੂਦੀਆਂ ਉੱਤੇ ਨਿਗਾਹ ਕੀਤੀ ਤਾਂ ਜੋ ਉਨ੍ਹਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।
15
ਅਤੇ ਨਬੀਆਂ ਦੇ ਬਚਨ ਇਸ ਨਾਲ ਮਿਲਦੇ ਹਨ,” ਜਿਵੇਂ ਲਿਖਿਆ ਹੈ:
16
ਪਰਮੇਸ਼ਵਰ ਕਹਿੰਦਾ ਹੈ, “ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ ਅਤੇ ਦਾਵੀਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ। ਅਤੇ ਉਹ ਦੇ ਖੰਡਰ ਨੂੰ ਮੈਂ ਦੁਬਾਰਾ ਬਣਾਵਾਂਗਾ, ਅਤੇ ਮੈਂ ਉਸਨੂੰ ਫਿਰ ਬਹਾਲ ਕਰਾਂਗਾ,
17
ਤਾਂ ਜੋ ਬਾਕੀ ਸਾਰੇ ਲੋਕ ਪ੍ਰਭੂ ਨੂੰ ਪੁਕਾਰਦੇ ਹਨ, ਇੱਥੋ ਤੱਕ ਸਾਰੇ ਗ਼ੈਰ-ਯਹੂਦੀ ਜੋ ਮੇਰੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ, ਪ੍ਰਭੂ ਆਖਦਾ ਹੈ, ਜੋ ਇਹ ਗੱਲਾਂ ਪੂਰਾ ਕਰਦਾ ਹੈ।”
18
ਦੁਨੀਆਂ ਦੇ ਮੁੱਢ ਤੋਂ ਇਨ੍ਹਾਂ ਚੀਜ਼ਾਂ ਦੀਆਂ ਖ਼ਬਰਾਂ ਪਰਗਟ ਕਰਦਾ ਆਇਆ ਹੈ।
19
ਯਾਕੋਬ ਨੇ ਅੱਗੇ ਕਿਹਾ, “ਇਸ ਲਈ ਇਹ ਮੇਰਾ ਨਿਆਂ ਹੈ, ਕਿ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਲਈ ਮੁਸ਼ਕਲ ਪੈਦਾ ਨਹੀਂ ਕਰਨੀ ਚਾਹੀਦੀ ਜਿਹੜੇ ਪਰਮੇਸ਼ਵਰ ਵੱਲ ਮੁੜ ਰਹੇ ਹਨ।
20
ਇਸ ਦੀ ਬਜਾਏ ਸਾਨੂੰ ਉਨ੍ਹਾਂ ਨੂੰ ਲਿਖਣਾ ਚਾਹੀਦਾ ਹੈ, ਕਿ ਉਨ੍ਹਾਂ ਨੂੰ ਮੂਰਤੀਆਂ ਦੇ ਚੜਾਏ ਹੋਏ ਭੋਜਨ, ਜਿਨਸੀ ਅਨੈਤਿਕਤਾ, ਗਲਾ ਘੁੱਟੇ ਜਾਨਵਰਾਂ ਦੇ ਮਾਸ ਅਤੇ ਲਹੂ ਤੋਂ ਦੂਰ ਰਹਿਣਾ ਚਾਹੀਦਾ ਹੈ।
21
ਕਿਉਂ ਜੋ ਮੁੱਢ ਤੋਂ ਹੀ ਹਰ ਸ਼ਹਿਰ ਵਿੱਚ ਮੋਸ਼ੇਹ ਦੀ ਬਿਵਸਥਾ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾਂ ਵਿੱਚ ਉਸਦਾ ਬਚਨ ਪੜ੍ਹਿਆ ਜਾਂਦਾ ਹੈ।”
22
ਤਦ ਰਸੂਲਾਂ ਅਤੇ ਬਜ਼ੁਰਗਾਂ, ਅਤੇ ਸਾਰੀ ਕਲੀਸਿਆ ਨੂੰ, ਇਹ ਚੰਗਾ ਲੱਗਿਆ ਕਿ ਆਪਣੇ ਵਿੱਚੋਂ ਕੁਝ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਆ ਨੂੰ ਭੇਜੀਏ। ਉਨ੍ਹਾਂ ਨੇ ਯਹੂਦਾ (ਜਿਸ ਨੂੰ ਬਰਸਬਾਸ ਕਿਹਾ ਜਾਂਦਾ ਹੈ) ਅਤੇ ਸੀਲਾਸ ਨੂੰ ਚੁਣਿਆ, ਉਹ ਮਨੁੱਖ ਜਿਹੜੇ ਵਿਸ਼ਵਾਸੀਆਂ ਵਿੱਚ ਆਗੂ ਸਨ।
23
ਅਤੇ ਉਨ੍ਹਾਂ ਦੇ ਹੱਥ ਇਹ ਪੱਤਰ ਲਿਖ ਭੇਜਿਆ: ਰਸੂਲਾਂ ਅਤੇ ਬਜ਼ੁਰਗਾਂ, ਤੁਹਾਡੇ ਭਰਾਵਾਂ, ਅੰਤਾਕਿਆ ਦੇ ਗ਼ੈਰ-ਯਹੂਦੀ ਵਿਸ਼ਵਾਸ ਕਰਨ ਵਾਲਿਆਂ ਲਈ, ਸੀਰੀਆ ਅਤੇ ਕਿਲਕਿਆ: ਨਮਸਕਾਰ।
24
ਜਦੋਂ ਅਸੀਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਡਰਾ ਦਿੱਤਾ, ਪਰ ਅਸੀਂ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦਿੱਤਾ।
25
ਇਸ ਲਈ ਅਸੀਂ ਸਾਰੇ ਕੁਝ ਬੰਦਿਆਂ ਨੂੰ ਚੁਣ ਕੇ ਉਨ੍ਹਾਂ ਨੂੰ ਆਪਣੇ ਪਿਆਰੇ ਮਿੱਤਰ ਬਰਨਬਾਸ ਅਤੇ ਪੌਲੁਸ ਨਾਲ ਤੁਹਾਡੇ ਕੋਲ ਭੇਜਣ ਲਈ ਸਹਿਮਤ ਹੋਏ,
26
ਆਦਮੀ ਜੋ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਚੁੱਕੇ ਹਨ।
27
ਇਸ ਲਈ ਅਸੀਂ ਯਹੂਦਾ ਅਤੇ ਸੀਲਾਸ ਨੂੰ ਤੁਹਾਡੇ ਕੋਲ ਭੇਜਣ ਲਈ ਚੁਣਿਆ ਹੈ। ਉਹ ਤੁਹਾਨੂੰ ਉਹੀ ਗੱਲਾਂ ਦੱਸਣਗੇ ਜੋ ਅਸੀਂ ਲਿਖ ਰਹੇ ਹਾਂ।
28
ਇਹ ਪਵਿੱਤਰ ਆਤਮਾ ਅਤੇ ਸਾਨੂੰ ਚੰਗਾ ਲੱਗਾ ਜੋ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਬਿਨ੍ਹਾਂ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ:
29
ਤੁਹਾਨੂੰ ਮੂਰਤੀਆਂ ਦੇ ਚੜਾਏ ਹੋਏ ਭੋਜਨ, ਲਹੂ ਤੋਂ, ਗਲਾ ਘੁੱਟੇ ਜਾਨਵਰਾਂ ਦੇ ਮਾਸ ਤੋਂ ਅਤੇ ਜਿਨਸੀ ਅਨੈਤਿਕਤਾ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ। ਵਿਦਾਈ।
30
ਇਸ ਲਈ ਉਨ੍ਹਾਂ ਚਾਰ ਆਦਮੀਆਂ ਨੂੰ ਭੇਜ ਦਿੱਤਾ ਗਿਆ ਅਤੇ ਉਹ ਅੰਤਾਕਿਆ ਗਏ, ਜਿੱਥੇ ਉਨ੍ਹਾਂ ਨੇ ਕਲੀਸਿਆ ਨੂੰ ਇੱਕਠੇ ਕੀਤਾ ਅਤੇ ਪੱਤਰ ਦੇ ਦਿੱਤੀ।
31
ਕਲੀਸਿਆ ਦੇ ਲੋਕ ਉਸ ਸੰਦੇਸ਼ ਨੂੰ ਪੜ੍ਹ ਕੇ ਉਤਸ਼ਾਹਿਤ ਅਤੇ ਖੁਸ਼ ਹੋਏ।
32
ਯਹੂਦਾ ਅਤੇ ਸੀਲਾਸ, ਜੋ ਆਪ ਵੀ ਨਬੀ ਸਨ, ਉਨ੍ਹਾਂ ਨੇ ਭਰਾਵਾਂ ਨੂੰ ਉਤਸ਼ਾਹਿਤ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰਿਆਂ ਗੱਲਾਂ ਨਾਲ ਉਪਦੇਸ਼ ਦੇ ਕੇ ਵਿਸ਼ਵਾਸ ਵਿੱਚ ਤਕੜੇ ਕੀਤਾ।
33
ਉੱਥੇ ਕਈ ਹਫ਼ਤੇ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ ਵਿਸ਼ਵਾਸੀਆਂ ਨੇ ਸ਼ਾਂਤੀ ਦੀ ਬਰਕਤ ਨਾਲ ਉਨ੍ਹਾਂ ਕੋਲ ਵਾਪਸ ਭੇਜਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਸੀ।
34
ਪਰ ਸੀਲਾਸ ਨੇ ਉੱਥੇ ਰਹਿਣ ਦਾ ਫ਼ੈਸਲਾ ਕੀਤਾ।
35
ਪਰ ਪੌਲੁਸ ਅਤੇ ਬਰਨਬਾਸ ਅੰਤਾਕਿਆ ਵਿੱਚ ਹੀ ਰਹੇ, ਜਿੱਥੇ ਉਨ੍ਹਾਂ ਅਤੇ ਹੋਰ ਬਹੁਤ ਸਾਰਿਆਂ ਨੇ ਪ੍ਰਭੂ ਦੇ ਬਚਨ ਦੀ ਸਿੱਖਿਆ ਦਿੱਤੀ ਅਤੇ ਬਚਨ ਦਾ ਪ੍ਰਚਾਰ ਕੀਤਾ।
36
ਕੁਝ ਦਿਨਾਂ ਬਾਅਦ, ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਆਪਾਂ ਵਾਪਸ ਉਨ੍ਹਾਂ ਸਾਰੇ ਸ਼ਹਿਰਾਂ ਦੇ ਵਿਸ਼ਵਾਸੀਆਂ ਨੂੰ ਵੇਖਣ ਲਈ ਚੱਲਿਏ ਜਿੱਥੇ ਅਸੀਂ ਪਰਮੇਸ਼ਵਰ ਦਾ ਬਚਨ ਸੁਣਾਇਆ ਸੀ ਫਿਰ ਜਾ ਕੇ ਵਿਸ਼ਵਾਸੀਆਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ।”
37
ਬਰਨਬਾਸ ਯੋਹਨ ਨੂੰ ਨਾਲ ਲੈ ਕੇ ਜਾਣਾ ਚਾਉਂਦਾ ਸੀ, ਜਿਸਨੂੰ ਮਾਰਕਸ ਦੇ ਨਾਮ ਨਾਲ ਵੀ ਬੁਲਾਇਆ, ਜਾਦਾਂ ਹੈ,
38
ਪਰ ਪੌਲੁਸ ਨੇ ਉਸ ਨੂੰ ਨਾਲ ਲਿਜਾਣਾ ਸਮਝਦਾਰੀ ਨਹੀਂ ਸਮਝੀ, ਕਿਉਂਕਿ ਉਸਨੇ ਉਨ੍ਹਾਂ ਨੂੰ ਪੈਮਫੀਲੀਆ ਵਿੱਚ ਛੱਡ ਦਿੱਤਾ ਸੀ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ।
39
ਉਹ ਇਸ ਬਾਰੇ ਇੱਕ ਦੂਸਰੇ ਨਾਲ ਸਹਿਮਤ ਨਹੀਂ ਸਨ ਇਸ ਲਈ ਉਹ ਵੱਖ ਹੋ ਗਏ। ਬਰਨਬਾਸ ਮਾਰਕਸ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਇੱਕ ਜਹਾਜ਼ ਤੇ ਚੜ੍ਹੇ ਅਤੇ ਸਾਈਪ੍ਰਸ ਟਾਪੂ ਚਲੇ ਗਏ,
40
ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਤੁਰ ਪਿਆ, ਵਿਸ਼ਵਾਸੀਆਂ ਨੇ ਉਨ੍ਹਾਂ ਨੂੰ ਪਰਮੇਸ਼ਵਰ ਦੀ ਕਿਰਪਾ ਵਿੱਚ ਸੌਂਪਿਆ।
41
ਉਹ ਸੀਰੀਆ ਅਤੇ ਕਿਲਕਿਆ ਦੇ ਪ੍ਰਾਂਤਾਂ ਵਿੱਚ ਯਾਤਰਾ ਕਰਦਾ ਹੋਇਆ, ਉਸ ਨੇ ਕਲੀਸਿਆਵਾਂ ਨੂੰ ਮਜ਼ਬੂਤ ਕੀਤਾ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 16 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28