bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 23
Acts 23
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 24 →
1
ਪੌਲੁਸ ਨੇ ਮਹਾਂਸਭਾ ਵੱਲ ਸਿੱਧਾ ਵੇਖਿਆ ਅਤੇ ਕਿਹਾ, “ਮੇਰੇ ਭਰਾਵੋ, ਮੈਂ ਆਪਣੀ ਪੂਰੀ ਜ਼ਿੰਦਗੀ ਦੌਰਾਨ ਕੀ ਕੀਤਾ ਹੈ।” ਅੱਜ ਤੱਕ ਮੈਂ ਪਰਮੇਸ਼ਵਰ ਪ੍ਰਤੀ ਆਪਣੇ ਚੰਗੇ ਜ਼ਮੀਰ ਨਾਮ ਫ਼ਰਜ਼ ਨਿਭਾਇਆ ਹੈ।
2
ਇਸ ਤੇ ਮਹਾਂ ਜਾਜਕ ਹਨਾਨਿਯਾਹ ਨੇ ਪੌਲੁਸ ਦੇ ਕੋਲ ਖੜ੍ਹੇ ਲੋਕਾਂ ਨੂੰ ਉਸ ਦੇ ਮੂੰਹ ਤੇ ਵਾਰ ਕਰਨ ਦਾ ਹੁਕਮ ਦਿੱਤਾ।
3
ਤਦ ਪੌਲੁਸ ਨੇ ਉਸਨੂੰ ਕਿਹਾ, “ਹੇ ਸਫ਼ੇਦ ਫੇਰੀ ਹੋਈ ਕੰਧ, ਪਰਮੇਸ਼ਵਰ ਤੈਨੂੰ ਮਾਰੇਗਾ! ਤੁਸੀਂ ਉੱਥੇ ਬਿਵਸਥਾ ਅਨੁਸਾਰ ਮੇਰਾ ਨਿਆਂ ਕਰਨ ਲਈ ਬੈਠੇ ਹੋ, ਪਰ ਤੁਸੀਂ ਖੁਦ ਇਹ ਹੁਕਮ ਦੇ ਕੇ ਕਾਨੂੰਨ ਦੀ ਉਲੰਘਣਾ ਕੀਤੀ ਕਿ ਮੈਨੂੰ ਮਾਰਿਆ ਜਾਵੇ!”
4
ਜਿਹੜੇ ਲੋਕ ਪੌਲੁਸ ਦੇ ਨੇੜੇ ਖੜ੍ਹੇ ਸਨ, ਉਨ੍ਹਾਂ ਨੇ ਉਸਨੂੰ ਕਿਹਾ, “ਤੂੰ ਪਰਮੇਸ਼ਵਰ ਦੇ ਮਹਾਂ ਜਾਜਕ ਦੀ ਬੇਇੱਜ਼ਤੀ ਕਰਨ ਦੀ ਹਿੰਮਤ ਕਿਵੇਂ ਕੀਤੀ!”
5
ਪੌਲੁਸ ਨੇ ਜਵਾਬ ਦਿੱਤਾ, “ਭਰਾਵੋ, ਮੈਨੂੰ ਇਹ ਪਤਾ ਨਹੀਂ ਸੀ ਜੋ ਇਹ ਮਹਾਂ ਜਾਜਕ ਹੈ; ਕਿਉਂ ਜੋ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ਤੂੰ ਆਪਣੇ ਲੋਕਾਂ ਦੇ ਹਾਕਮ ਬਾਰੇ ਬੁਰਾ ਨਾ ਬੋਲ ।”
6
ਤਦ ਪੌਲੁਸ ਨੂੰ, ਇਹ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਕੁਝ ਸਦੂਕੀ ਅਤੇ ਕਈ ਫ਼ਰੀਸੀ ਸਨ, ਜਿਨ੍ਹਾਂ ਨੂੰ ਮਹਾਂਸਭਾ ਵਿੱਚ ਬੁਲਾਇਆ ਗਿਆ, “ਹੇ ਮੇਰੇ ਭਰਾਵੋ, ਮੈਂ ਇੱਕ ਫ਼ਰੀਸੀ ਹਾਂ, ਫ਼ਰੀਸੀਆਂ ਦੀ ਵੰਸ਼ ਵਿਚੋਂ ਹਾਂ। ਮੈਂ ਮਰੇ ਹੋਏ ਲੋਕਾਂ ਦੇ ਪੁਨਰ-ਉਥਾਨ ਦੀ ਉਮੀਦ ਕਾਰਨ ਅਜ਼ਮਾਇਸ਼ ਤੇ ਖੜ੍ਹਾ ਹਾਂ।”
7
ਜਦੋਂ ਉਸਨੇ ਇਹ ਕਿਹਾ, ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚਕਾਰ ਝਗੜਾ ਹੋ ਗਿਆ ਅਤੇ ਸਭਾ ਵਿੱਚ ਫੁੱਟ ਪੈ ਗਈ।
8
ਸਦੂਕੀ ਕਹਿੰਦੇ ਸਨ ਕਿ ਕੋਈ ਪੁਨਰ-ਉਥਾਨ ਨਹੀਂ ਹੈ, ਅਤੇ ਨਾ ਤਾਂ ਸਵਰਗਦੂਤ ਹਨ ਅਤੇ ਨਾ ਹੀ ਆਤਮਾ ਹੈ, ਪਰ ਫ਼ਰੀਸੀ ਇਨ੍ਹਾਂ ਸਭ ਗੱਲਾਂ ਵਿੱਚ ਵਿਸ਼ਵਾਸ ਕਰਦੇ ਹਨ।
9
ਫਿਰ ਬਹੁਤ ਹੰਗਾਮਾ ਹੋਇਆ, ਅਤੇ ਕੁਝ ਨੇਮ ਦੇ ਉਪਦੇਸ਼ਕ ਜਿਹੜੇ ਫ਼ਰੀਸੀ ਸਨ ਉਹ ਖੜ੍ਹੇ ਹੋ ਗਏ ਅਤੇ ਜ਼ੋਰ ਨਾਲ ਬਹਿਸ ਕਰਨ ਲੱਗ ਪਏ। “ਸਾਨੂੰ ਇਸ ਆਦਮੀ ਵਿੱਚ ਕੋਈ ਗਲਤੀ ਨਹੀਂ ਲੱਭਦੀ ਹੈ,” ਉਨ੍ਹਾਂ ਨੇ ਕਿਹਾ। “ਫੇਰ ਕੀ ਹੋਇਆ ਜੇ ਕਿਸੇ ਆਤਮਾ ਜਾਂ ਸਵਰਗਦੂਤ ਨੇ ਉਸ ਨਾਲ ਗੱਲ ਕੀਤੀ ਹੈ?”
10
ਵਿਵਾਦ ਇੰਨਾ ਹਿੰਸਕ ਹੋ ਗਿਆ ਅਤੇ ਕਮਾਂਡਰ ਨੂੰ ਡਰ ਸੀ ਕਿ ਕਿਤੇ ਉਹ ਪੌਲੁਸ ਦੇ ਟੁਕੜੇ ਨਾ ਕਰ ਦੇਣ। ਉਸਨੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਉਹ ਹੇਠਾਂ ਜਾਣ ਅਤੇ ਉਸਨੂੰ ਜ਼ਬਰਦਸਤੀ ਉਨ੍ਹਾਂ ਤੋਂ ਦੂਰ ਕਰ ਦੇਣ ਅਤੇ ਉਸਨੂੰ ਸੈਨਿਕਾਂ ਦੀ ਛਾਉਣੀ ਅੰਦਰ ਲੈ ਜਾਓ।
11
ਅਗਲੀ ਰਾਤ ਪ੍ਰਭੂ ਪੌਲੁਸ ਦੇ ਕੋਲ ਖਲੋ ਗਿਆ ਅਤੇ ਬੋਲਿਆ, “ਹੌਸਲਾ ਰੱਖ! ਜਿਵੇਂ ਤੂੰ ਯੇਰੂਸ਼ਲੇਮ ਵਿੱਚ ਮੇਰੇ ਬਾਰੇ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੈਨੂੰ ਰੋਮ ਸ਼ਹਿਰ ਵਿੱਚ ਵੀ ਗਵਾਹੀ ਦੇਣੀ ਪਵੇਗੀ।”
12
ਅਗਲੀ ਸਵੇਰ ਕੁਝ ਯਹੂਦੀਆਂ ਨੇ ਇੱਕ ਸਾਜਿਸ਼ ਰਚੀ ਅਤੇ ਉਨ੍ਹਾਂ ਨੇ ਆਪਸ ਵਿੱਚ ਸਹੁੰ ਖਾਧੀ ਕਿ ਜਦ ਤੱਕ ਅਸੀਂ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤੱਕ ਨਾ ਕੁਝ ਖਾਵਾਂਗੇ ਤੇ ਨਾ ਕੁਝ ਪੀਵਾਂਗੇ।
13
ਇਸ ਸਾਜਿਸ਼ ਵਿੱਚ ਚਾਲੀ ਤੋਂ ਵੱਧ ਆਦਮੀ ਸ਼ਾਮਲ ਸਨ।
14
ਉਹ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਗਏ ਅਤੇ ਕਿਹਾ, “ਅਸੀਂ ਸਹੁੰ ਖਾਧੀ ਹੈ ਕਿ ਜਦ ਤੱਕ ਅਸੀਂ ਪੌਲੁਸ ਨੂੰ ਨਾ ਮਾਰ ਦੇਈਏ ਉਦੋਂ ਤੱਕ ਅਸੀਂ ਕੁਝ ਵੀ ਨਾ ਖਾਵਾਂਗੇ।
15
ਤਾਂ ਹੁਣ, ਤੁਸੀਂ ਅਤੇ ਮਹਾਂਸਭਾ ਨੇ ਸੈਨਾਪਤੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੇ ਮੁਕੱਦਮਾ ਬਾਰੇ ਵਧੇਰੇ ਸਹੀ ਜਾਣਕਾਰੀ ਦੀ ਇੱਛਾ ਦੇ ਬਹਾਨੇ ਉਸਨੂੰ ਤੁਹਾਡੇ ਸਾਹਮਣੇ ਲਿਆਵੇ। ਉਸਦੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਉਸਨੂੰ ਮਾਰਨ ਲਈ ਤਿਆਰ ਹਾਂ।”
16
ਪਰ ਜਦੋਂ ਪੌਲੁਸ ਦੀ ਭੈਣ ਦੇ ਪੁੱਤਰ ਨੇ ਇਸ ਸਾਜਿਸ਼ ਬਾਰੇ ਸੁਣਿਆ, ਤਾਂ ਉਹ ਸੈਨਿਕਾਂ ਦੀ ਛਾਉਣੀ ਵਿੱਚ ਗਿਆ ਅਤੇ ਪੌਲੁਸ ਨੂੰ ਦੱਸ ਦਿੱਤਾ।
17
ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਬੁਲਾਇਆ ਅਤੇ ਕਿਹਾ, “ਇਸ ਨੌਜਵਾਨ ਨੂੰ ਸੈਨਾਪਤੀ ਕੋਲ ਲੈ ਜਾਉ; ਉਸਦੇ ਕੋਲ ਕੁਝ ਦੱਸਣ ਲਈ ਹੈ।”
18
ਇਸ ਲਈ ਉਹ ਉਸਨੂੰ ਸੈਨਾਪਤੀ ਕੋਲ ਲੈ ਗਏ। ਸੂਬੇਦਾਰ ਨੇ ਕਿਹਾ, “ਪੌਲੁਸ, ਜੋ ਕੈਦੀ ਹੈ ਨੇ ਮੈਨੂੰ ਬੁਲਾਇਆ ਅਤੇ ਮੈਨੂੰ ਇਸ ਨੌਜਵਾਨ ਨੂੰ ਤੁਹਾਡੇ ਕੋਲ ਲਿਆਉਣ ਲਈ ਕਿਹਾ ਕਿਉਂਕਿ ਉਹ ਤੁਹਾਨੂੰ ਕੁਝ ਦੱਸਣਾ ਚਾਉਂਦਾ ਹੈ।”
19
ਸੈਨਾਪਤੀ ਨੇ ਉਸ ਨੌਜਵਾਨ ਦਾ ਹੱਥ ਫੜ ਲਿਆ ਅਤੇ ਉਸਨੂੰ ਇੱਕ ਪਾਸੇ ਲੈ ਗਿਆ ਅਤੇ ਪੁੱਛਿਆ, “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈ?”
20
ਪੌਲੁਸ ਦੇ ਭਣੇਵਾਂ ਨੇ ਕਿਹਾ: “ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਬੇਨਤੀ ਕਰਨ ਜੋ ਤੁਸੀਂ ਕੱਲ੍ਹ ਪੌਲੁਸ ਨੂੰ ਮਹਾਂਸਭਾ ਵਿੱਚ ਲਿਆਵੋ ਕਿ ਜਿਵੇਂ ਤੁਸੀਂ ਉਹ ਦੇ ਬਾਰੇ ਕੁਝ ਹੋਰ ਵੀ ਠੀਕ ਤਰ੍ਹਾਂ ਨਾਲ ਪੁੱਛਣਾਂ ਚਾਹੁੰਦੇ ਹੋ।
21
ਤੁਸੀਂ ਪੌਲੁਸ ਨੂੰ ਉਨ੍ਹਾਂ ਦੇ ਹਵਾਲੇ ਨਾ ਕਰਨਾ, ਕਿਉਂਕਿ ਉਨ੍ਹਾਂ ਵਿੱਚੋਂ ਚਾਲੀ ਤੋਂ ਵੱਧ ਉਸ ਦੇ ਉੱਤੇ ਹਮਲਾ ਕਰਨ ਦੀ ਉਡੀਕ ਕਰ ਰਹੇ ਹਨ। ਉਹਨਾਂ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਉਹ ਨੂੰ ਮਾਰ ਨਾ ਲਈਏ ਅਸੀਂ ਨਾ ਕੁਝ ਖਾਵਾਂਗੇ ਨਾ ਹੀ ਕੁਝ ਪੀਵਾਂਗੇ। ਉਹ ਹੁਣ ਤਿਆਰ ਹਨ, ਉਨ੍ਹਾਂ ਦੀ ਬੇਨਤੀ ਹੈ ਕਿ ਤੁਹਾਡੀ ਸਹਿਮਤੀ ਦੀ ਜ਼ਰੂਰਤ ਹੈ।”
22
ਫਿਰ ਸੈਨਾਪਤੀ ਨੇ ਉਸ ਨੌਜਵਾਨ ਨੂੰ ਇਸ ਚੇਤਾਵਨੀ ਨਾਲ ਖਾਰਜ ਕਰ ਦਿੱਤਾ: “ਇਹ ਗੱਲ ਕਿਸੇ ਹੋਰ ਨੂੰ ਨਾ ਪਤਾ ਲੱਗੇ ਕਿ ਤੂੰ ਇਹ ਗੱਲ ਮੈਨੂੰ ਦੱਸੀਂ ਹੈ।”
23
ਇਸ ਤੋਂ ਬਾਅਦ, ਉਸਨੇ ਆਪਣੇ ਦੋ ਸੂਬੇਦਾਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਦੇਸ਼ ਦਿੱਤਾ, “ਅੱਜ ਰਾਤ ਨੌਂ ਵਜੇ ਕੈਸਰਿਆ ਸ਼ਹਿਰ ਜਾਣ ਲਈ ਦੋ ਸੌ ਸਿਪਾਹੀ, ਸੱਤਰ ਘੋੜਸਵਾਰ ਅਤੇ ਦੋ ਸੌ ਬਰਛੇ ਚੁੱਕੀ ਸਿਪਾਹੀਆਂ ਨੂੰ ਤਿਆਰ ਕਰ ਰੱਖੋ।
24
ਪੌਲੁਸ ਲਈ ਘੋੜੇ ਮੁਹੱਈਆ ਕਰਵਾਓ ਤਾਂ ਜੋ ਉਹ ਸੁਰੱਖਿਅਤ ਰਾਜਪਾਲ ਫੇਲਿਕ੍ਸ ਕੋਲ ਜਾ ਸਕਣ।”
25
ਸੈਨਾਪਤੀ ਨੇ ਹੇਠ ਲਿਖਿਆਂ ਇੱਕ ਪੱਤਰ ਲਿਖਿਆ:
26
ਕਲਾਉਡੀਅਸ ਲਸੀਅਸ, ਮਹਾਨ, ਰਾਜਪਾਲ ਫੇਲਿਕ੍ਸ: ਪਰਨਾਮ।
27
ਇਸ ਆਦਮੀ ਨੂੰ ਜਦੋਂ ਕੁਝ ਯਹੂਦੀ ਲੋਕਾਂ ਨੇ ਫੜ੍ਹ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ, ਤਾਂ ਮੈਂ ਇਹ ਪਤਾ ਕੀਤਾ ਕਿ ਉਹ ਇੱਕ ਰੋਮੀ ਨਾਗਰਿਕ ਹੈ, ਫਿਰ ਮੈ ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ।
28
ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਉਸ ਤੇ ਇਲਜ਼ਾਮ ਕਿਉਂ ਲਗਾ ਰਹੇ ਸਨ, ਇਸ ਲਈ ਮੈਂ ਉਸ ਨੂੰ ਉਨ੍ਹਾਂ ਦੀ ਮਹਾਂਸਭਾ ਵਿੱਚ ਲੈ ਆਇਆ।
29
ਮੈਂ ਪਾਇਆ ਕਿ ਇਹ ਦੋਸ਼ ਉਨ੍ਹਾਂ ਦੇ ਕਾਨੂੰਨ ਬਾਰੇ ਪ੍ਰਸ਼ਨਾਂ ਨਾਲ ਜੁੜਿਆ ਹੋਇਆ ਸੀ, ਪਰ ਉਸ ਵਿਰੁੱਧ ਕੋਈ ਦੋਸ਼ ਨਹੀਂ ਸੀ ਜਿਹੜਾ ਉਹ ਦੇ ਮੌਤ ਜਾਂ ਕੈਦ ਵਿੱਚ ਪਾਉਣ ਦੇ ਲਾਇਕ ਹੋਵੇ।
30
ਜਦੋਂ ਮੈਨੂੰ ਉਸ ਆਦਮੀ ਦੇ ਵਿਰੁੱਧ ਸਾਜਿਸ਼ ਰਚਣ ਦੀ ਖ਼ਬਰ ਮਿਲੀ, ਤਾਂ ਮੈਂ ਉਸਨੂੰ ਤੁਰੰਤ ਤੁਹਾਡੇ ਕੋਲ ਭੇਜ ਦਿੱਤਾ। ਮੈਂ ਉਸਦੇ ਦੋਸ਼ੀਆਂ ਨੂੰ ਉਸਦੇ ਵਿਰੁੱਧ ਆਪਣਾ ਮੁਕੱਦਮਾ ਤੁਹਾਡੇ ਅੱਗੇ ਪੇਸ਼ ਕਰਨ ਦੇ ਆਦੇਸ਼ ਵੀ ਦਿੱਤੇ ਹਨ।
31
ਇਸ ਲਈ ਸਿਪਾਹੀ, ਉਨ੍ਹਾਂ ਦੇ ਆਦੇਸ਼ਾਂ ਨੂੰ ਮੰਨਦੇ ਹੋਏ, ਰਾਤ ਨੂੰ ਪੌਲੁਸ ਨੂੰ ਨਾਲ ਲੈ ਗਏ ਅਤੇ ਉਸਨੂੰ ਅੰਤਿਪਤ੍ਰਿਸ ਕਸਬੇ ਵਿੱਚ ਪਹੁੰਚਾਇਆ।
32
ਅਗਲੇ ਦਿਨ ਉਨ੍ਹਾਂ ਨੇ ਘੋੜਸਵਾਰ ਨੂੰ ਉਸ ਨਾਲ ਜਾਣ ਦਿੱਤਾ, ਜਦਕਿ ਉਹ ਸੈਨਿਕਾਂ ਦੀ ਛਾਉਣੀ ਵਿੱਚ ਵਾਪਸ ਚਲੇ ਗਏ
33
ਜਦੋਂ ਘੋੜਸਵਾਰ ਕੈਸਰਿਆ ਵਿੱਚ ਪਹੁੰਚੇ, ਉਨ੍ਹਾਂ ਨੇ ਰਾਜਪਾਲ ਨੂੰ ਪੱਤਰ ਸੌਂਪ ਦਿੱਤਾ ਅਤੇ ਪੌਲੁਸ ਨੂੰ ਉਸਦੇ ਹਵਾਲੇ ਕਰ ਦਿੱਤਾ।
34
ਰਾਜਪਾਲ ਨੇ ਪੱਤਰ ਨੂੰ ਪੜ੍ਹਿਆ ਅਤੇ ਪੁੱਛਿਆ ਕਿ ਉਹ ਕਿਹੜੇ ਪ੍ਰਦੇਸ਼ ਦਾ ਹੈ। ਜਦੋਂ ਇਹ ਜਾਣਿਆ ਕਿ ਉਹ ਕਿਲਕਿਆ ਦਾ ਰਹਿਣ ਵਾਲਾ ਹੈ,
35
ਰਾਜਪਾਲ ਨੇ ਪੌਲੁਸ ਨੂੰ ਕਿਹਾ, “ਜਦੋਂ ਤੁਹਾਡੇ ਦੋਸ਼ੀ ਇੱਥੇ ਆਉਣਗੇ ਤਾਂ ਮੈਂ ਤੁਹਾਡਾ ਮੁਕੱਦਮਾ ਸੁਣਾਂਗਾ।” ਤਦ ਉਸਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਹੇਰੋਦੇਸ ਦੇ ਮਹਿਲ ਵਿੱਚ ਨਿਗਰਾਨੀ ਹੇਠ ਰੱਖਿਆ ਜਾਵੇ।
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 24 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28