bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 18
Acts 18
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 19 →
1
ਇਸ ਤੋਂ ਬਾਅਦ, ਪੌਲੁਸ ਅਥੇਨੈ ਸ਼ਹਿਰ ਛੱਡ ਗਿਆ ਅਤੇ ਕੁਰਿੰਥੁਸ ਸ਼ਹਿਰ ਚਲਾ ਗਿਆ।
2
ਉੱਥੇ ਉਸਦੀ ਮੁਲਾਕਾਤ ਇੱਕ ਯਹੂਦੀ ਨਾਲ ਹੋਈ ਜਿਸਦਾ ਨਾਮ ਅਕੂਲਾ ਸੀ, ਜੋ ਪੁੰਤੁਸ ਪ੍ਰਾਂਤ ਦਾ ਵਸਨੀਕ ਸੀ, ਅਕੂਲਾ ਅਤੇ ਉਸ ਦੀ ਪਤਨੀ ਪਰਿਸਕਾ ਹਾਲ ਹੀ ਵਿੱਚ ਇਟਲੀ ਦੇਸ਼ ਦੇ ਰੋਮ ਤੋਂ ਵਾਪਸ ਆਏ ਸਨ, ਕਿਉਂਕਿ ਰੋਮੀ ਬਾਦਸ਼ਾਹ ਕਲੌਦਿਯੁਸ ਨੇ ਆਦੇਸ਼ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਸ਼ਹਿਰ ਤੋਂ ਨਿੱਕਲ ਜਾਣ। ਪੌਲੁਸ ਬਾਅਦ ਵਿੱਚ ਉਹਨਾਂ ਨੂੰ ਮਿਲਣ ਗਿਆ,
3
ਅਤੇ ਕਿਉਂਕਿ ਉਹ ਤੰਬੂ ਬਣਾਉਣ ਵਾਲਾ ਸੀ ਜਿਵੇਂ ਕਿ ਉਹ ਵੀ ਤੰਬੂ ਬਣਾਉਣ ਦਾ ਕੰਮ ਕਰਦੇ ਸਨ, ਉਹ ਉਨ੍ਹਾਂ ਰਿਹਾ ਅਤੇ ਮਿਲ ਕੇ ਉਨ੍ਹਾਂ ਨਾਲ ਕੰਮ ਕੀਤਾ।
4
ਉਹ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨ ਵਿੱਚ ਵਾਦ-ਵਿਵਾਦ ਕਰਦਾ, ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ।
5
ਪਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਕੁਰਿੰਥੁਸ ਸ਼ਹਿਰ ਵਿੱਚ ਆਏ ਸਨ, ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ, ਯਹੂਦੀਆਂ ਦੇ ਅੱਗੇ ਗਵਾਹੀ ਦੇ ਰਿਹਾ ਸੀ ਕਿ ਯਿਸ਼ੂ ਹੀ ਮਸੀਹ ਹੈ।
6
ਜਦੋਂ ਯਹੂਦੀ ਪੌਲੁਸ ਦਾ ਵਿਰੋਧ ਕਰਨ ਅਤੇ ਵਾਦ-ਵਿਵਾਦ ਕਰਨ ਲੱਗੇ, ਤਾਂ ਵਿਰੋਧ ਵਿੱਚ ਉਸ ਨੇ ਆਪਣੇ ਕੱਪੜੇ ਝਾੜੇ ਅਤੇ ਉਨ੍ਹਾਂ ਨੂੰ ਆਖਿਆ, “ਕਿ ਤੁਹਾਡਾ ਖੂਨ ਤੁਹਾਡੇ ਸਿਰ ਹੋਵੇ! ਮੈਂ ਨਿਰਦੋਸ਼ ਹਾਂ। ਇਸ ਤੋਂ ਬਾਅਦ ਮੈਂ ਪਰਾਈਆਂ ਕੌਮਾਂ ਵੱਲ ਜਾਂਵਾਂਗਾ।”
7
ਤਦ ਪੌਲੁਸ ਪ੍ਰਾਰਥਨਾ ਸਥਾਨ ਤੋਂ ਵਿਦਾ ਹੋ ਗਿਆ ਅਤੇ ਤੀਤੁਸ ਯੂਸਤੁਸ ਦੇ ਅਗਲੇ ਘਰ ਵਿੱਚ ਚਲਾ ਗਿਆ, ਜੋ ਪਰਮੇਸ਼ਵਰ ਦਾ ਭਗਤ ਸੀ।
8
ਕ੍ਰਿਸਪਸ, ਪ੍ਰਾਰਥਨਾ ਸਥਾਨ ਦਾ ਆਗੂ, ਅਤੇ ਉਸਦੇ ਸਾਰੇ ਟੰਬਰ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ; ਪੌਲੁਸ ਨੂੰ ਜਿਹਨਾਂ ਬਹੁਤ ਸਾਰੇ ਕੁਰਿੰਥੁਸ ਦੇ ਲੋਕਾਂ ਨੇ ਸੁਣਿਆ ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ।
9
ਇੱਕ ਰਾਤ ਪ੍ਰਭੂ ਨੇ ਪੌਲੁਸ ਨਾਲ ਦਰਸ਼ਣ ਵਿੱਚ ਗੱਲ ਕੀਤੀ: “ਨਾ ਡਰ ਸਗੋਂ ਬੋਲੀ ਜਾ ਅਤੇ ਚੁੱਪ ਨਾ ਰਹਿ।
10
ਇਸ ਲਈ ਜੋ ਮੈਂ ਤੇਰੇ ਨਾਲ ਹਾਂ, ਅਤੇ ਕੋਈ ਤੈਨੂੰ ਦੁੱਖ ਦੇਣ ਲਈ ਤੇਰੇ ਉੱਤੇ ਹਮਲਾ ਨਾ ਕਰੇਗਾ, ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।”
11
ਇਸ ਲਈ ਪੌਲੁਸ ਡੇਢ ਸਾਲ ਕੁਰਿੰਥੁਸ ਵਿੱਚ ਰਿਹਾ, ਅਤੇ ਉਨ੍ਹਾਂ ਨੂੰ ਪਰਮੇਸ਼ਵਰ ਦਾ ਬਚਨ ਸਿਖਾਉਂਦਾ ਰਿਹਾ।
12
ਜਦੋਂ ਗੈਲੀਓ ਅਖਾਯਾ ਪ੍ਰਾਂਤ ਦਾ ਰੋਮੀ ਹਾਕਮ ਸੀ, ਤਾਂ ਕੁਰਿੰਥੁਸ ਦੇ ਯਹੂਦੀਆਂ ਨੇ ਪੌਲੁਸ ਉੱਤੇ ਇਕਮੁੱਠ ਹਮਲਾ ਬੋਲਿਆ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ।
13
“ਇਹ ਆਦਮੀ,” ਉਨ੍ਹਾਂ ਨੇ ਦੋਸ਼ ਲਾਇਆ, “ਬਿਵਸਥਾ ਦੇ ਉਲਟ ਲੋਕਾਂ ਨੂੰ ਪਰਮੇਸ਼ਵਰ ਦੀ ਪੂਜਾ ਕਰਨ ਲਈ ਉਕਸਾ ਰਿਹਾ ਹੈ।”
14
ਜਿਵੇਂ ਪੌਲੁਸ ਬੋਲਣ ਜਾ ਰਿਹਾ ਸੀ, ਗੈਲੀਓ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਯਹੂਦੀ ਕਿਸੇ ਗ਼ਲਤ ਕੰਮ ਜਾਂ ਗੰਭੀਰ ਅਪਰਾਧ ਬਾਰੇ ਸ਼ਿਕਾਇਤ ਕਰ ਰਹੇ ਹੁੰਦੇ, ਤਾਂ ਇਹ ਤੁਹਾਡੀ ਗੱਲ ਸੁਣਨਾ ਮੇਰੇ ਲਈ ਉਚਿਤ ਹੁੰਦਾ।
15
ਪਰ ਤੁਸੀਂ ਸਿਰਫ ਸ਼ਬਦਾਂ ਅਤੇ ਨਾਮਾਂ ਅਤੇ ਆਪਣੇ ਖੁਦ ਦੇ ਯਹੂਦੀ ਕਾਨੂੰਨਾਂ ਬਾਰੇ ਬਹਿਸ ਕਰ ਰਹੇ ਹੋ ਇਸ ਲਈ ਤੁਹਾਨੂੰ ਖੁਦ ਇਸ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਮੈਂ ਇਨ੍ਹਾਂ ਗੱਲਾਂ ਦਾ ਨਿਆਂ ਕਰਨ ਤੋਂ ਇਨਕਾਰ ਕਰਦਾ ਹਾਂ।”
16
ਇਸ ਲਈ ਉਸਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਭਜਾ ਦਿੱਤਾ।
17
ਫਿਰ ਭੀੜ ਨੇ ਪ੍ਰਾਰਥਨਾ ਸਥਾਨ ਦੇ ਆਗੂ ਸੋਸਥਨੇਸ ਨੂੰ ਫੜ ਲਿਆ ਅਤੇ ਉਨ੍ਹਾਂ ਨੇ ਉਸ ਨੂੰ ਅਦਾਲਤ ਦੇ ਵਿਹੜੇ ਸਾਮ੍ਹਣੇ ਕੁੱਟਿਆ; ਪਰ ਗੈਲੀਓ ਨੇ ਇਸ ਬਾਰੇ ਕੁਝ ਨਹੀਂ ਕੀਤਾ।
18
ਪੌਲੁਸ ਬਹੁਤ ਦਿਨਾਂ ਲਈ ਕੁਰਿੰਥੁਸ ਵਿੱਚ ਰਿਹਾ। ਫਿਰ ਉਹ ਭਰਾਵਾਂ ਅਤੇ ਭੈਣਾਂ ਨੂੰ ਛੱਡ ਕੇ ਪਰਿਸਕਾ ਅਤੇ ਅਕੂਲਾ ਦੇ ਨਾਲ ਸੀਰੀਆ ਪ੍ਰਾਂਤ ਲਈ ਰਵਾਨਾ ਹੋਇਆ। ਯਾਤਰਾ ਕਰਨ ਤੋਂ ਪਹਿਲਾਂ, ਉਸਨੇ ਕੰਖਰਿਯਾ ਸ਼ਹਿਰ ਵਿਖੇ ਆਪਣੇ ਵਾਲ ਕਟਵਾਏ ਸਨ ਕਿਉਂਕਿ ਉਸਨੇ ਇੱਕ ਸੁੱਖਣਾ ਸੁੱਖੀ ਸੀ।
19
ਉਹ ਅਫ਼ਸੀਆਂ ਸ਼ਹਿਰ ਪਹੁੰਚੇ, ਜਿੱਥੇ ਪੌਲੁਸ ਨੇ ਪ੍ਰਿਸਕਿੱਲਾ ਅਤੇ ਅਕੂਲਾ ਨੂੰ ਛੱਡ ਦਿੱਤਾ। ਉਹ ਖੁਦ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਉਸਨੇ ਉੱਥੇ ਯਹੂਦੀਆਂ ਨਾਲ ਬਹਿਸ ਕੀਤੀ।
20
ਜਦੋਂ ਉਨ੍ਹਾਂ ਨੇ ਪੌਲੁਸ ਨੂੰ ਉਨ੍ਹਾਂ ਨਾਲ ਕੁਝ ਦਿਨ ਬਿਤਾਉਣ ਲਈ ਕਿਹਾ, ਤਾਂ ਉਸਨੇ ਇਨਕਾਰ ਕਰ ਦਿੱਤਾ।
21
ਪਰ ਜਦੋਂ ਉਹ ਉਨ੍ਹਾਂ ਕੋਲੋ ਚਲਾ ਜਾਣ ਲੱਗਾ ਸੀ, ਤਾਂ ਉਸਨੇ ਵਾਅਦਾ ਕੀਤਾ, “ਭਾਈ ਜੇ ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ।” ਅਤੇ ਫਿਰ ਉਹ ਜਹਾਜ਼ ਤੇ ਚੜ੍ਹ ਕੇ ਅਫ਼ਸੀਆਂ ਤੋਂ ਚੱਲਿਆ ਗਿਆ।
22
ਜਦੋਂ ਉਹ ਕੈਸਰਿਆ ਵਿਖੇ ਪਹੁੰਚਿਆ, ਉਹ ਯੇਰੂਸ਼ਲੇਮ ਗਿਆ ਅਤੇ ਕਲੀਸਿਆ ਨੂੰ ਨਮਸਕਾਰ ਕੀਤਾ ਅਤੇ ਫਿਰ ਅੰਤਾਕਿਆ ਨੂੰ ਚਲਾ ਗਿਆ।
23
ਅੰਤਾਕਿਆ ਵਿੱਚ ਕੁਝ ਦਿਨ ਬਿਤਾਉਣ ਤੋਂ ਬਾਅਦ, ਪੌਲੁਸ ਉਸ ਥਾਂ ਤੋਂ ਚਲਿਆ ਗਿਆ ਅਤੇ ਗਲਾਤਿਆ ਅਤੇ ਫ਼ਰੂਗਿਯਾ ਦੇ ਖੇਤਰ ਵਿੱਚ ਥਾਂ-ਥਾਂ ਯਾਤਰਾ ਕੀਤੀ, ਅਤੇ ਸਾਰੇ ਚੇਲਿਆਂ ਨੂੰ ਤਕੜਾ ਕੀਤਾ।
24
ਇਸੇ ਦੌਰਾਨ ਅਪੁੱਲੋਸ ਨਾਂ ਦਾ ਇੱਕ ਯਹੂਦੀ, ਜੋ ਸਿਕੰਦਰਿਯਾ ਸ਼ਹਿਰ ਦਾ ਵਸਨੀਕ ਸੀ, ਅਫ਼ਸੀਆਂ ਆਇਆ। ਉਹ ਇੱਕ ਵਿਦਵਾਨ ਆਦਮੀ ਸੀ, ਅਤੇ ਪਵਿੱਤਰ ਸ਼ਾਸਤਰਾਂ ਦਾ ਮਾਹਿਰ ਸੀ।
25
ਇਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ, ਅਤੇ ਆਤਮਿਕ ਉਤਸ਼ਾਹ ਨਾਲ ਯਿਸ਼ੂ ਦੀਆਂ ਗੱਲਾਂ ਪੂਰੀ ਰੀਝ ਨਾਲ ਸੁਣਾਉਂਦਾ ਅਤੇ ਸਿਖਾਉਂਦਾ ਸੀ, ਹਾਲਾਂਕਿ ਉਹ ਸਿਰਫ ਯੋਹਨ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ।
26
ਉਹ ਪ੍ਰਾਰਥਨਾ ਸਥਾਨ ਵਿੱਚ ਬੇਧੜਕ ਬੋਲਣ ਲੱਗਾ। ਪਰ ਜਦੋਂ ਪਰਿਸਕਾ ਅਤੇ ਅਕੂਲਾ ਨੇ ਉਹ ਨੂੰ ਸੁਣੀਆਂ, ਤਾਂ ਉਸ ਨੂੰ ਆਪਣੇ ਘਰ ਲਿਆਦਾਂ ਅਤੇ ਉਸ ਨੂੰ ਪਰਮੇਸ਼ਵਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ।
27
ਜਦੋਂ ਅਪੁੱਲੋਸ ਅਖਾਯਾ ਪ੍ਰਾਂਤ ਜਾਣਾ ਚਾਹੁੰਦਾ ਸੀ, ਤਾਂ ਵਿਸ਼ਵਾਸੀਆ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਉੱਥੇ ਦੇ ਚੇਲਿਆਂ ਨੇ ਉਸਦਾ ਸਵਾਗਤ ਕਰਨ ਲਈ ਪੱਤਰ ਲਿਖਿਆ। ਜਦੋਂ ਉਹ ਪਹੁੰਚੇ, ਉਹ ਉਨ੍ਹਾਂ ਲਈ ਵੱਡੀ ਸਹਾਇਤਾ ਹੋਈਆਂ ਜਿਨ੍ਹਾਂ ਨੇ ਕਿਰਪਾ ਦੁਆਰਾ ਵਿਸ਼ਵਾਸ ਕੀਤਾ ਸੀ।
28
ਅਪੁੱਲੋਸ ਜ਼ਬਰਦਸਤੀ ਯਹੂਦੀਆਂ ਆਗੂਆਂ ਦੇ ਨਾਲ ਜਨਤਕ ਤੌਰ ਤੇ ਬਹਿਸ ਕਰ ਰਿਹਾ ਸੀ, ਪਵਿੱਤਰ ਸ਼ਾਸਤਰਾਂ ਦਾ ਹਵਾਲਾ ਦੇ ਕੇ ਉਸਨੇ ਲੋਕਾਂ ਨੂੰ ਸਾਬਤ ਕੀਤਾ ਕਿ ਯਿਸ਼ੂ ਮਸੀਹਾ ਸੀ।
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28