bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 28
Acts 28
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 27
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
1
ਇੱਕ ਵਾਰ ਜਦੋਂ ਅਸੀਂ ਸੁਰੱਖਿਅਤ ਕਿਨਾਰੇ ਤੇ ਪਹੁੰਚੇ, ਸਾਨੂੰ ਪਤਾ ਚਲਿਆ ਕਿ ਇਸ ਟਾਪੂ ਦਾ ਨਾਮ ਮਾਲਟਾ ਹੈ।
2
ਉੱਥੋਂ ਦੇ ਵਾਸੀਆਂ ਨੇ ਸਾਡੇ ਉੱਤੇ ਵਿਸ਼ੇਸ਼ ਦਯਾ ਕੀਤੀ। ਉਸ ਵੇਲੇ ਉਨ੍ਹਾਂ ਅੱਗ ਬਾਲੀ ਸਾਡਾ ਸਾਰਿਆਂ ਦਾ ਸਵਾਗਤ ਕੀਤਾ ਕਿਉਂਕਿ ਮੀਂਹ ਦੀ ਝੜੀ ਦੇ ਕਾਰਨ ਠੰਡ ਸੀ।
3
ਅਤੇ ਜਦੋਂ ਪੌਲੁਸ ਨੇ ਬਹੁਤ ਸਾਰਿਆਂ ਲੱਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਇੱਕ ਸੱਪ ਅੱਗ ਦੇ ਤਾਅ ਕਰਕੇ ਬਾਹਰ ਨਿੱਕਲ ਆਇਆ ਅਤੇ ਉਹ ਦੇ ਹੱਥ ਨੂੰ ਚਿੰਬੜ ਗਿਆ।
4
ਜਦੋਂ ਟਾਪੂ ਦੇ ਲੋਕਾਂ ਨੇ ਸੱਪ ਨੂੰ ਉਸਦੇ ਹੱਥ ਨਾਲ ਲਟਕਦਾ ਵੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਆਦਮੀ ਇੱਕ ਕਾਤਲ ਹੈ; ਹਾਲਾਂਕਿ ਉਹ ਸਮੁੰਦਰ ਤੋਂ ਬਚ ਨਿੱਕਲਿਆ, ਪਰ ਦੇਵੀਂ ਜਸਟਿਸ ਇਸ ਨੂੰ ਜਿਉਂਣ ਦੀ ਆਗਿਆ ਨਹੀਂ ਦੇ ਰਹੀ।”
5
ਪਰ ਪੌਲੁਸ ਨੇ ਸੱਪ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਕੁਝ ਨੁਕਸਾਨ ਨਾ ਹੋਇਆ।
6
ਉਸ ਲੋਕਾਂ ਨੇ ਉਮੀਦ ਕੀਤੀ ਕਿ ਉਹ ਸੁੱਜ ਜਾਵੇਗਾ ਜਾਂ ਅਚਾਨਕ ਮਰ ਜਾਵੇਗਾ; ਪਰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ, ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਿਹਾ ਕਿ ਉਹ ਇੱਕ ਦੇਵਤਾ ਸੀ।
7
ਉਸ ਥਾਂ ਦੇ ਨੇੜੇ, ਉਸ ਟਾਪੂ ਦੇ ਮੁੱਖ ਅਧਿਕਾਰੀ ਪਬਲੀਅਸ ਦੀ ਜ਼ਮੀਨ ਸੀ। ਉਸਨੇ ਆਪਣੇ ਘਰ ਵਿੱਚ ਸਾਡਾ ਸਵਾਗਤ ਕੀਤਾ ਅਤੇ ਤਿੰਨ ਦਿਨਾਂ ਤੱਕ ਸਾਡੀ ਖੁੱਲ੍ਹੇ ਦਿਲ ਨਾਲ ਪਰਾਹੁਣਚਾਰੀ ਕੀਤੀ।
8
ਤਾਂ ਇਸ ਤਰ੍ਹਾਂ ਹੋਇਆ ਜੋ ਪਬਲੀਅਸ ਦਾ ਪਿਤਾ ਬੁਖ਼ਾਰ ਅਤੇ ਦਸਤ ਲੱਗਣ ਕਾਰਣ ਬਿਮਾਰ ਪਿਆ ਸੀ, ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ, ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ।
9
ਜਦੋਂ ਇਹ ਹੋਇਆ, ਤਾਂ ਜਿਹੜੇ ਉਸ ਟਾਪੂ ਉੱਤੇ ਰਹਿੰਦੇ ਬਾਕੀ ਦੇ ਲੋਕ ਜੋ ਬਿਮਾਰ ਸਨ ਆਏ ਅਤੇ ਚੰਗੇ ਕੀਤੇ ਗਏ।
10
ਉਸ ਟਾਪੂ ਦੇ ਲੋਕਾਂ ਨੇ ਬਹੁਤ ਸਾਰੇ ਤਰੀਕਿਆਂ ਨਾਲ ਸਾਡਾ ਸਨਮਾਨ ਕੀਤਾ; ਅਤੇ ਜਦੋਂ ਅਸੀਂ ਸਫ਼ਰ ਕਰਨ ਲਈ ਤਿਆਰ ਹੋਏ, ਉਨ੍ਹਾਂ ਨੇ ਸਾਨੂੰ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕੀਤੀਆਂ।
11
ਤਿੰਨ ਮਹੀਨਿਆਂ ਬਾਅਦ ਅਸੀਂ ਇੱਕ ਸਮੁੰਦਰੀ ਜਹਾਜ਼ ਵਿੱਚ ਚੜ੍ਹ ਕੇ ਰਵਾਨਾ ਹੋਏ ਅਤੇ ਉਸ ਟਾਪੂ ਵਿੱਚ ਸਰਦੀ ਸੀ, ਇਹ ਇੱਕ ਸਿਕੰਦਰੀਆ ਸਮੁੰਦਰੀ ਜਹਾਜ਼ ਸੀ ਜੋ ਕਿ ਦੋਵਾਂ ਦੇਵਤਿਆਂ, ਕੈਸਟਰ ਅਤੇ ਪੋਲੈਕਸ ਦੇ ਬੁੱਤ ਵਾਲਾ ਸੀ।
12
ਅਸੀਂ ਸੈਰਾਕੁਸ ਸ਼ਹਿਰ ਵਿੱਚ ਉਤਰ ਕੇ, ਉੱਥੇ ਤਿੰਨ ਦਿਨ ਰਹੇ।
13
ਅਸੀਂ ਉੱਥੋਂ ਜਹਾਜ਼ ਤੇ ਚੜ੍ਹੇ ਅਤੇ ਰੈਗਿਯਮ ਟਾਪੂ ਪਹੁੰਚੇ। ਅਗਲੇ ਦਿਨ ਦੱਖਣੀ ਹਵਾ ਚੱਲੀ ਅਤੇ ਦੂਜੇ ਦਿਨ ਅਸੀਂ ਪੇਟੋਲੀ ਸ਼ਹਿਰ ਪਹੁੰਚੇ।
14
ਉੱਥੇ ਅਸੀਂ ਕੁਝ ਵਿਸ਼ਵਾਸੀਆ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਉਨ੍ਹਾਂ ਨਾਲ ਇੱਕ ਹਫ਼ਤਾ ਬਿਤਾਉਣ ਲਈ ਸੱਦਾ ਦਿੱਤਾ ਸੀ। ਅਤੇ ਇਸੇ ਤਰ੍ਹਾਂ ਅਸੀਂ ਰੋਮ ਸ਼ਹਿਰ ਆ ਪਹੁੰਚੇ।
15
ਉੱਥੋਂ ਦੇ ਵਿਸ਼ਵਾਸੀਆ ਨੇ ਸੁਣਿਆ ਸੀ ਕਿ ਅਸੀਂ ਆ ਰਹੇ ਹਾਂ, ਅਤੇ ਉਹ ਸਾਡੇ ਨਾਲ ਮਿਲਣ ਲਈ ਅੱਪੀਫੋਰੁਮ ਦੇ ਬਜ਼ਾਰ ਅਤੇ ਤਿੰਨ ਸਰਾਵਾਂ ਤੱਕ ਸਫ਼ਰ ਕਰਕੇ ਆਏ। ਇਨ੍ਹਾਂ ਲੋਕਾਂ ਦੀ ਨਜ਼ਰ ਵਿੱਚ ਪੌਲੁਸ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਿਆ।
16
ਜਦੋਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਸ ਦੀ ਰਾਖੀ ਕਰਦਾ ਸੀ ਅਲੱਗ ਰਹਿਣ ਦੀ ਆਗਿਆ ਹੋਈ।
17
ਪੌਲੁਸ ਦੇ ਆਉਣ ਤੋਂ ਤਿੰਨ ਦਿਨ ਬਾਅਦ, ਉਸਨੇ ਸਥਾਨਕ ਯਹੂਦੀ ਆਗੂਆਂ ਨੂੰ ਇਕੱਠੀਆਂ ਕੀਤਾ। ਜਦੋਂ ਉਹ ਇਕੱਠੇ ਹੋਏ, ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਹੇ ਮੇਰੇ ਭਰਾਵੋ, ਹਾਲਾਂਕਿ ਮੈਂ ਆਪਣੇ ਲੋਕਾਂ ਜਾਂ ਆਪਣੇ ਪੁਰਖਿਆਂ ਦੇ ਰਿਵਾਜ ਦੇ ਵਿਰੁੱਧ ਕੁਝ ਗਲਤ ਨਹੀਂ ਕੀਤਾ, ਪਰ ਮੈਨੂੰ ਯੇਰੂਸ਼ਲੇਮ ਤੋਂ ਗਰਿਫ਼ਤਾਰ ਕੀਤਾ ਗਿਆ ਅਤੇ ਰੋਮ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ।
18
ਉਨ੍ਹਾਂ ਨੇ ਮੇਰੀ ਜਾਂਚ ਕੀਤੀ ਅਤੇ ਮੈਨੂੰ ਰਿਹਾ ਕਰਨਾ ਚਾਹੁੰਦੇ ਸਨ, ਕਿਉਂਕਿ ਮੈਂ ਮੌਤ ਦੇ ਯੋਗ ਕਿਸੇ ਵੀ ਅਪਰਾਧ ਲਈ ਦੋਸ਼ੀ ਨਹੀਂ ਸੀ।
19
ਯਹੂਦੀ ਆਗੂਆਂ ਨੇ ਇਤਰਾਜ਼ ਜਤਾਇਆ, ਇਸ ਲਈ ਮੈਨੂੰ ਰੋਮੀ ਪਾਤਸ਼ਾਹ ਕੈਸਰ ਨੂੰ ਅਪੀਲ ਕਰਨ ਲਈ ਮਜਬੂਰ ਕੀਤਾ ਗਿਆ। ਮੈਂ ਨਿਸ਼ਚਤ ਤੌਰ ਤੇ ਆਪਣੇ ਲੋਕਾਂ ਵਿਰੁੱਧ ਕੋਈ ਦੋਸ਼ ਲਾਉਣ ਦਾ ਇਰਾਦਾ ਨਹੀਂ ਕੀਤਾ ਸੀ।
20
ਇਸੇ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ, ਇਸਰਾਏਲ ਦੀ ਉਮੀਦ ਸਦਕਾ ਹੀ ਮੈਂ ਇਸ ਸੰਗਲ ਨਾਲ ਬੰਨ੍ਹਿਆ ਹੋਇਆ ਹਾਂ।”
21
ਉਨ੍ਹਾਂ ਉਸ ਨੂੰ ਆਖਿਆ, “ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਪੱਤਰ ਮਿਲਿਆ, ਨਾ ਹੀ ਭਰਾਵਾਂ ਵਿੱਚੋਂ ਕਿਸੇ ਨੇ ਆ ਕੇ ਤੇਰੀ ਖ਼ਬਰ ਦਿੱਤੀ ਅਤੇ ਨਾ ਤੇਰੀ ਕੁਝ ਬੁਰਾਈ ਦੱਸੀਂ।
22
ਪਰ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਤੁਹਾਡੇ ਵਿਚਾਰ ਕੀ ਹਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰ ਜਗ੍ਹਾ ਲੋਕ ਇਸ ਸੰਪਰਦਾ ਦੇ ਵਿਰੁੱਧ ਗੱਲਾਂ ਕਰ ਰਹੇ ਹਨ।”
23
ਉਨ੍ਹਾਂ ਨੇ ਇੱਕ ਖਾਸ ਦਿਨ ਪੌਲੁਸ ਨੂੰ ਮਿਲਣ ਨੂੰ ਠਹਿਰਾਇਆ, ਅਤੇ ਉਹ ਵੱਡੀ ਗਿਣਤੀ ਵਿੱਚ ਉਸ ਜਗ੍ਹਾ ਪਹੁੰਚੇ ਜਿੱਥੇ ਉਹ ਠਹਿਰ ਰਿਹਾ ਸੀ। ਉਸਨੇ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਪਰਮੇਸ਼ਵਰ ਦੇ ਰਾਜ ਬਾਰੇ ਗਵਾਹੀ ਦੇ ਕੇ ਅਤੇ ਮੋਸ਼ੇਹ ਦੀ ਬਿਵਸਥਾ ਅਤੇ ਨਬੀਆਂ ਤੋਂ ਵੀ ਸਮਝਾਉਂਦੇ ਹੋਏ ਯਿਸ਼ੂ ਬਾਰੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ।
24
ਕੁਝ ਲੋਕਾਂ ਨੇ ਉਸ ਦੀਆਂ ਗੱਲਾਂ ਤੇ ਯਕੀਨ ਕੀਤਾ, ਪਰ ਦੂਸਰਿਆ ਨੇ ਵਿਸ਼ਵਾਸ ਨਾ ਕੀਤਾ।
25
ਉਹ ਆਪਸ ਵਿੱਚ ਅਸਹਿਮਤ ਹੋਏ ਅਤੇ ਪੌਲੁਸ ਦੁਆਰਾ ਇਹ ਅੰਤਿਮ ਬਿਆਨ ਦੇਣ ਤੋਂ ਬਾਅਦ ਚਲੇ ਜਾਣ ਲੱਗੇ: “ਕਿ ਪਵਿੱਤਰ ਆਤਮਾ ਤੁਹਾਡੇ ਪੁਰਖਿਆਂ ਨੂੰ ਸੱਚ ਬੋਲਿਆ ਜਦੋਂ ਉਸਨੇ ਯਸ਼ਾਯਾਹ ਨਬੀ ਰਾਹੀਂ ਕਿਹਾ:
26
“ ‘ਇਸ ਲੋਕਾਂ ਦੇ ਕੋਲ ਜਾ ਅਤੇ ਆਖ, “ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਂਗੇ; ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਾ।”
27
ਕਿਉਂ ਜੋ ਇਸ ਲੋਕਾਂ ਦਾ ਦਿਲ ਕਠੋਰ ਹੋਇਆ ਗਿਆ ਹੈ; ਉਹ ਮੁਸ਼ਕਿਲ ਨਾਲ ਆਪਣੇ ਕੰਨਾਂ ਨਾਲ ਸੁਣਦੇ ਹਨ, ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਨਹੀਂ ਤਾਂ ਉਹ ਆਪਣੀਆਂ ਅੱਖਾਂ ਨਾਲ ਦੇਖਦੇ, ਅਤੇ ਆਪਣੇ ਕੰਨਾਂ ਨਾਲ ਸੁਣਦੇ, ਉਹ ਦਿਲ ਨਾਲ ਸਮਝਦੇ ਅਤੇ ਮੁੜ ਆਉਣ, ਤਾਂ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।’
28
“ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦੀ ਮੁਕਤੀ ਗ਼ੈਰ-ਯਹੂਦੀਆਂ ਨੂੰ ਭੇਜੀ ਗਈ ਹੈ, ਅਤੇ ਉਹ ਸੁਣਨਗੇ!”
29
ਜਦੋਂ ਉਸਨੇ ਇਹ ਆਖਿਆ ਤਾਂ ਯਹੂਦੀ ਲੋਕ ਆਪਸ ਵਿੱਚ ਵਾਦ-ਵਿਵਾਦ ਕਰਨ ਲੱਗੇ, ਅਤੇ ਉਸ ਜਗਾ ਤੋਂ ਚਲੇ ਗਏ।
30
ਪੌਲੁਸ ਉੱਥੇ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਮਕਾਨ ਵਿੱਚ ਰਿਹਾ। ਉਸਨੇ ਪੂਰੇ ਦਿਲ ਨਾਲ ਉਨ੍ਹਾਂ ਸਭਨਾਂ ਦਾ ਨਿੱਘਾ ਸਵਾਗਤ ਕਰਦਾ ਜੋ ਉਸਨੂੰ ਮਿਲਣ ਲਈ ਆਉਂਦੇ ਸਨ।
31
ਉਸਨੇ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕੀਤਾ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਬਾਰੇ ਸਿਖਾਉਂਦਾ ਪੂਰੀ ਦਲੇਰੀ ਅਤੇ ਬਿਨਾਂ ਕਿਸੇ ਰੁਕਾਵਟ ਦੇ!
← Chapter 27
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28