bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 26
Acts 26
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 25
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 27 →
1
ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਇਜਾਜ਼ਤ ਹੈ।” ਇਸ ਲਈ ਪੌਲੁਸ ਨੇ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਆਪਣੀ ਸਫ਼ਾਈ ਵਿੱਚ ਇਹ ਕਹਿਣ ਲੱਗਾ:
2
“ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਅੱਜ ਤੁਹਾਡੇ ਸਾਮ੍ਹਣੇ ਮੁਬਾਰਕ ਸਮਝਦਾ ਹਾਂ ਕਿਉਂਕਿ ਮੈਂ ਯਹੂਦੀਆਂ ਆਗੂਆਂ ਦੇ ਲਾਏ ਸਾਰੇ ਦੋਸ਼ਾਂ ਵਿਰੁੱਧ ਆਪਣੇ ਬਚਾਅ ਦੀ ਸਫ਼ਾਈ ਦਿੰਦਾ ਹਾਂ,
3
ਅਤੇ ਖ਼ਾਸ ਕਰ ਇਸ ਲਈ ਕਿਉਂਕਿ ਤੁਸੀਂ ਸਾਰੇ ਯਹੂਦੀ ਰੀਤੀ ਰਿਵਾਜਾਂ ਅਤੇ ਵਿਵਾਦਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ। ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਬਰ ਨਾਲ ਮੇਰੀ ਗੱਲ ਸੁਣੋ।
4
“ਸਾਰੇ ਯਹੂਦੀ ਲੋਕ ਜਾਣਦੇ ਹਨ ਕਿ ਮੈਂ ਬਚਪਨ ਤੋਂ ਹੀ ਆਪਣਾ ਜੀਵਨ ਕਿਵੇਂ ਬਤੀਤ ਕਰ ਰਿਹਾ ਹਾਂ, ਆਪਣੀ ਜ਼ਿੰਦਗੀ ਦੇ ਅਰੰਭ ਤੋਂ ਹੀ ਮੇਰੇ ਆਪਣੇ ਦੇਸ਼, ਅਤੇ ਯੇਰੂਸ਼ਲੇਮ ਵਿੱਚ ਪੌਲੁਸ ਦੇ ਆਪਣੇ ਦੇਸ਼, ਜੋ ਕਿ ਕਿਲਕਿਆ ਹੈ।”
5
ਉਨ੍ਹਾਂ ਨੇ ਮੈਨੂੰ ਲੰਬੇ ਸਮੇਂ ਤੋਂ ਜਾਣਿਆ ਹੈ ਅਤੇ ਗਵਾਹੀ ਦੇ ਸਕਦੇ ਹਨ, ਜੇ ਉਹ ਚਾਹੁੰਦੇ ਹਨ, ਤਾਂ ਮੈਂ ਆਪਣੇ ਧਰਮ ਦੇ ਸਭ ਤੋਂ ਸਖ਼ਤ ਪੰਥ ਦੇ ਅਨੁਸਾਰ, ਇੱਕ ਫ਼ਰੀਸੀ ਵਜੋਂ ਜੀ ਰਿਹਾ ਹਾਂ।
6
ਅਤੇ ਹੁਣ ਇਹ ਉਸ ਲਈ ਕਿਉਂਕਿ ਮੇਰੀ ਉਮੀਦ ਹੈ ਜੋ ਪਰਮੇਸ਼ਵਰ ਨੇ ਸਾਡੇ ਪੂਰਵਜਾਂ ਨਾਲ ਵਾਇਦਾ ਕੀਤਾ ਸੀ ਕਿ ਮੈਂ ਅੱਜ ਮੁਕੱਦਮੇ ਵਿੱਚ ਹਾਂ।
7
ਇਹ ਉਹ ਵਾਅਦਾ ਹੈ ਜੋ ਸਾਡੇ ਬਾਰ੍ਹਾਂ ਗੋਤ ਪੂਰੇ ਹੋਣ ਦੀ ਉਮੀਦ ਕਰ ਰਹੇ ਹਨ ਕਿਉਂਕਿ ਉਹ ਦਿਨ-ਰਾਤ ਦਿਲੋਂ ਪਰਮੇਸ਼ਵਰ ਦੀ ਸੇਵਾ ਕਰਦੇ ਹਨ। ਰਾਜਾ ਅਗ੍ਰਿੱਪਾ, ਇਸ ਉਸ ਉਮੀਦ ਕਾਰਨ ਹੀ ਇਹ ਯਹੂਦੀ ਮੇਰੇ ਉੱਤੇ ਦੋਸ਼ ਲਗਾ ਰਹੇ ਹਨ।
8
ਤੁਹਾਡੇ ਵਿੱਚੋਂ ਕੋਈ ਵੀ ਇਸ ਗੱਲ ਨੂੰ ਕਿਉਂ ਅਸੰਭਵ ਮੰਨਦਾ ਹੈ ਕਿ ਪਰਮੇਸ਼ਵਰ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ?
9
“ਮੈਨੂੰ ਵੀ ਪੂਰਾ ਨਿਸ਼ਚਾ ਸੀ ਕਿ ਮੈਨੂੰ ਉਹ ਸਭ ਕਰਨਾ ਚਾਹੀਦਾ ਹੈ ਜੋ ਨਾਸਰੀ ਯਿਸ਼ੂ ਦੇ ਨਾਮ ਦਾ ਵਿਰੋਧ ਕਰਨ ਲਈ ਸੰਭਵ ਹੋਵੇ।
10
ਅਤੇ ਇਹ ਉਹੀ ਕੁਝ ਹੈ ਜੋ ਮੈਂ ਯੇਰੂਸ਼ਲੇਮ ਵਿੱਚ ਕੀਤਾ ਸੀ। ਮੁੱਖ ਜਾਜਕਾਂ ਕੋਲੋਂ ਅਧਿਕਾਰ ਪ੍ਰਾਪਤ ਕਰਕੇ ਮੈਂ ਪ੍ਰਭੂ ਦੇ ਬਹੁਤ ਸਾਰੇ ਪਵਿੱਤਰ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਅਤੇ ਜਦੋਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ, ਤਾਂ ਮੈਂ ਉਨ੍ਹਾਂ ਦੇ ਵਿਰੁੱਧ ਆਪਣੀ ਮੱਤ ਦਿੰਦਾ ਸੀ।
11
ਕਈ ਵਾਰ ਮੈਂ ਇੱਕ ਪ੍ਰਾਰਥਨਾ ਸਥਾਨ ਤੋਂ ਦੂਸਰੀ ਜਗ੍ਹਾ ਜਾਂਦਾ ਸੀ ਤਾਂ ਜੋ ਮੈਂ ਉਨ੍ਹਾਂ ਨੂੰ ਸਜ਼ਾ ਦੇ ਸਕਾਂ, ਅਤੇ ਮੈਂ ਉਨ੍ਹਾਂ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਯਿਸ਼ੂ ਦੇ ਵਿਰੁੱਧ ਗਲਤ ਬੋਲਣ। ਮੈਂ ਉਨ੍ਹਾਂ ਨੂੰ ਸਤਾਉਣ ਵਿੱਚ ਇੰਨਾ ਸ਼ੁਦਾਈ ਹੋ ਜਾਂਦਾ ਸੀ ਕਿ ਮੈਂ ਉਨ੍ਹਾਂ ਨੂੰ ਪਰਦੇਸੀ ਸ਼ਹਿਰਾਂ ਵਿੱਚ ਜਾ ਕੇ ਵੀ ਸਤਾਉਂਦਾ ਸੀ।
12
“ਇਨ੍ਹਾਂ ਯਾਤਰਾਵਾਂ ਵਿੱਚੋਂ ਇੱਕ ਵੇਲੇ ਮੈਂ ਮੁੱਖ ਜਾਜਕਾਂ ਤੋਂ ਅਧਿਕਾਰ ਪ੍ਰਾਪਤ ਕਰਕੇ ਮੈਂ ਦੰਮਿਸ਼ਕ ਸ਼ਹਿਰ ਵੱਲ ਜਾ ਰਿਹਾ ਸੀ।
13
ਦੁਪਿਹਰ ਦੇ ਵੇਲੇ, ਰਾਜਾ ਅਗ੍ਰਿੱਪਾ, ਜਦੋਂ ਮੈਂ ਸੜਕ ਤੇ ਯਾਤਰਾ ਕਰ ਰਿਹਾ ਸੀ, ਤਾਂ ਮੈਂ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਵੇਖੀ, ਜੋ ਸੂਰਜ ਨਾਲੋਂ ਵੀ ਕਿਤੇ ਤੇਜਵਾਨ ਸੀ, ਉਹ ਰੋਸ਼ਨੀ ਮੇਰੇ ਅਤੇ ਮੇਰੇ ਸਾਥੀਆਂ ਦੇ ਆਲੇ-ਦੁਆਲੇ ਚਮਕੀ।
14
ਅਸੀਂ ਸਾਰੇ ਜ਼ਮੀਨ ਤੇ ਡਿੱਗ ਪਏ, ਅਤੇ ਮੈਨੂੰ ਇਬਰਾਨੀ ਭਾਸ਼ਾ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਮੇਖਾਂ ਲੱਗੀ ਸੋਟੀ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ।’
15
“ਫਿਰ ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ “ਪ੍ਰਭੂ ਨੇ ਜਵਾਬ ਦਿੱਤਾ, ‘ਮੈਂ ਯਿਸ਼ੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ।
16
ਹੁਣ ਉੱਠ ਅਤੇ ਆਪਣੇ ਪੈਰਾਂ ਤੇ ਖਲੋ। ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ, ਕਿ ਮੈਂ ਤੈਨੂੰ ਸੇਵਕ ਅਤੇ ਗਵਾਹ ਨਿਯੁਕਤ ਕਰਾਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਤੂੰ ਵੇਖਿਆ ਅਤੇ ਜਿਹੜੀਆਂ ਮੈਂ ਤੈਨੂੰ ਵਿਖਾਵਾਂਗਾ।
17
ਮੈਂ ਤੈਨੂੰ ਤੇਰੇ ਆਪਣੇ ਲੋਕਾਂ ਅਤੇ ਗ਼ੈਰ-ਯਹੂਦੀਆਂ ਤੋਂ ਬਚਾਵਾਂਗਾ। ਮੈਂ ਤੁਹਾਨੂੰ ਉਨ੍ਹਾਂ ਦੇ ਕੋਲ ਭੇਜ ਰਿਹਾ ਹਾਂ
18
ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇ ਕਿ ਉਹ ਹਨੇਰੇ ਤੋਂ ਚਾਨਣ ਦੀ ਵੱਲ, ਅਤੇ ਸ਼ੈਤਾਨ ਤੋਂ ਪਰਮੇਸ਼ਵਰ ਦੀ ਵੱਲ ਮੁੜਨ, ਤਾਂ ਕਿ ਉਹ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਅਤੇ ਉਨ੍ਹਾਂ ਨਾਲ ਅਧਿਕਾਰ ਪਾਉਣ ਜੋ ਮੇਰੇ ਉੱਤੇ ਵਿਸ਼ਵਾਸ ਕਰਕੇ ਪਵਿੱਤਰ ਹੋਏ ਹਨ।’
19
“ਤਾਂ ਫਿਰ, ਰਾਜਾ ਅਗ੍ਰਿੱਪਾ, ਮੈਂ ਸਵਰਗ ਦੇ ਦਰਸ਼ਨ ਤੋਂ ਅਣ-ਆਗਿਆਕਾਰੀ ਨਹੀਂ ਸੀ।”
20
ਸਗੋਂ ਪਹਿਲਾਂ ਦੰਮਿਸ਼ਕ ਦੇ ਰਹਿਣ ਵਾਲਿਆਂ ਨੂੰ, ਫਿਰ ਯੇਰੂਸ਼ਲੇਮ ਵਿੱਚ ਅਤੇ ਸਾਰੇ ਯਹੂਦਿਯਾ ਪ੍ਰਾਂਤ ਵਿੱਚ, ਅਤੇ ਫਿਰ ਗ਼ੈਰ-ਯਹੂਦੀਆਂ ਨੂੰ, ਮੈਂ ਪ੍ਰਚਾਰ ਕੀਤਾ ਕਿ ਤੋਬਾ ਕਰੋ ਅਤੇ ਪਰਮੇਸ਼ਵਰ ਦੀ ਵੱਲ ਮੁੜੋ ਅਤੇ ਤੌਬਾ ਦੇ ਯੋਗ ਕੰਮ ਕਰੋ।
21
ਇਸੇ ਕਰਕੇ ਕੁਝ ਯਹੂਦੀਆਂ ਨੇ ਮੈਨੂੰ ਹੈਕਲ ਦੀਆਂ ਦਰਬਾਰਾਂ ਵਿੱਚ ਫੜ ਲਿਆ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।
22
ਪਰ ਪਰਮੇਸ਼ਵਰ ਨੇ ਅੱਜ ਤੱਕ ਮੇਰੀ ਸਹਾਇਤਾ ਕੀਤੀ ਹੈ; ਇਸ ਲਈ ਮੈਂ ਇੱਥੇ ਖੜ੍ਹਾ ਹਾਂ ਅਤੇ ਹਰੇਕ ਛੋਟੇ ਵੱਡੇ ਦੇ ਅੱਗੇ ਗਵਾਹੀ ਦਿੰਦਾ ਹਾਂ। ਮੈਂ ਉਸ ਤੋਂ ਪਰੇ ਕੁਝ ਹੋਰ ਸਾਖੀ ਨਹੀਂ ਦੇ ਰਿਹਾ ਜੋ ਨਬੀਆਂ ਅਤੇ ਮੋਸ਼ੇਹ ਨੇ ਕਿਹਾ ਸੀ ਜੋ ਵਾਪਰੇਗਾ
23
ਕਿ ਮਸੀਹਾ ਦੁੱਖ ਭੋਗੇਗਾਂ, ਅਤੇ ਮੁਰਦਿਆਂ ਵਿੱਚੋਂ ਪੁਨਰ-ਉਥਾਨ ਵਾਲਿਆਂ ਵਿੱਚੋਂ ਪਹਿਲਾਂ ਹੋ ਕੇ, “ਆਪਣੇ ਲੋਕਾਂ ਅਤੇ ਗ਼ੈਰ-ਯਹੂਦੀਆਂ ਲਈ ਚਾਨਣ ਦਾ ਪ੍ਰਚਾਰ ਕਰੇ।”
24
ਇਸ ਸਮੇਂ ਜਦੋਂ ਪੌਲੁਸ ਆਪਣੀ ਇਹ ਸਫ਼ਾਈ ਦੇ ਰਿਹਾ ਸੀ ਤਾਂ ਫੇਸਤੁਸ ਵਿਘਨ ਪਾਇਆ। “ਪੌਲੁਸ, ਤੂੰ ਆਪਣੇ ਦਿਮਾਗ ਤੋਂ ਬਾਹਰ ਹੋ ਗਿਆ!” ਉਹ ਉੱਚੀ ਆਵਾਜ਼ ਵਿੱਚ ਬੋਲਿਆ। “ਤੇਰੀ ਬਹੁਤ ਜ਼ਿਆਦਾ ਵਿੱਦਿਆ ਨੇ ਤੈਨੂੰ ਪਾਗਲ ਕਰ ਦਿੱਤਾ ਹੈ।”
25
ਜਿਵੇਂ ਕਿ ਪੌਲੁਸ ਨੇ ਇਸ ਤਰ੍ਹਾਂ ਆਪਣੀ ਸਫ਼ਾਈ ਦਿੰਦੇ ਹੋਏ ਉੱਤਰ ਦਿੱਤਾ, “ਮੈਂ ਪਾਗਲ ਨਹੀਂ ਹਾਂ, ਸਭ ਤੋਂ ਸ੍ਰੇਸ਼ਠ ਫੇਸਤੁਸ, ਜੋ ਮੈਂ ਕਹਿ ਰਿਹਾ ਹਾਂ ਉਹ ਸਹੀ ਅਤੇ ਵਾਜਬ ਹੈ।
26
ਰਾਜਾ ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਜਾਣਦੇ ਹੋ, ਅਤੇ ਮੈਂ ਉਸ ਨਾਲ ਖੁੱਲ੍ਹ ਕੇ ਬੋਲ ਸਕਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁੱਕੀ ਹੋਈ ਨਹੀਂ ਕਿਉਂਕਿ ਇਹ ਘਟਨਾ ਕੋਨੇ ਵਿੱਚ ਨਹੀਂ ਵਾਪਰੀ।
27
ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਤੇ ਵਿਸ਼ਵਾਸ ਕਰਦੇ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ।”
28
ਤਦ ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਕੀ ਤੁਹਾਨੂੰ ਲਗਦਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਤੁਸੀਂ ਮੈਨੂੰ ਇੱਕ ਮਸੀਹ ਬਣਨ ਲਈ ਪ੍ਰੇਰਿਤ ਕਰ ਸਕਦੇ ਹੋ?”
29
ਪੌਲੁਸ ਨੇ ਜਵਾਬ ਦਿੱਤਾ, “ਥੋੜ੍ਹੇ ਸਮੇਂ ਜਾਂ ਲੰਮੇ ਸਮੇਂ ਵਿੱਚ, ਮੈਂ ਪਰਮੇਸ਼ਵਰ ਅੱਗੇ ਅਰਦਾਸ ਕਰਦਾ ਹਾਂ ਕਿ ਨਾ ਸਿਰਫ ਤੁਸੀਂ, ਬਲਕਿ ਤੁਸੀਂ ਅਤੇ ਸਾਰੇ ਜੋ ਅੱਜ ਮੈਨੂੰ ਸੁਣ ਰਹੇ ਹਨ, ਇਨ੍ਹਾਂ ਜੰਜ਼ੀਰਾਂ ਤੋਂ ਬਿਨ੍ਹਾਂ ਇਹੋ ਜਿਹੇ ਹੋ ਜਾਣ ਜਿਹੋ ਜਿਹਾ ਮੈਂ ਹਾਂ।”
30
ਜਦੋਂ ਪੌਲੁਸ ਅਜੇ ਆਪਣੇ ਲਈ ਬੋਲ ਹੀ ਰਿਹਾ ਸੀ, ਤਾਂ ਰਾਜਾ ਉੱਠਿਆ, ਅਤੇ ਉਸਦੇ ਨਾਲ ਰਾਜਪਾਲ, ਬਰਨੀਸ ਅਤੇ ਉਨ੍ਹਾਂ ਦੇ ਨਾਲ ਬੈਠੇ ਲੋਕ ਉੱਠ ਖੜੇ ਹੋਏ।
31
ਜਦੋਂ ਉਹ ਕਮਰੇ ਵਿੱਚੋਂ ਬਾਹਰ ਚਲੇ ਗਏ, ਤਾਂ ਉਹ ਇੱਕ-ਦੂਜੇ ਨੂੰ ਆਖਣ ਲੱਗੇ, “ਇਹ ਆਦਮੀ ਅਜਿਹਾ ਕੁਝ ਨਹੀਂ ਕਰ ਰਿਹਾ ਜੋ ਮੌਤ ਜਾਂ ਕੈਦ ਦਾ ਹੱਕਦਾਰ ਹੋਵੇ।”
32
ਅਗ੍ਰਿੱਪਾ ਨੇ ਫੇਸਤੁਸ ਨੂੰ ਕਿਹਾ, “ਇਹ ਆਦਮੀ ਜੇ ਕੈਸਰ ਕੋਲ ਅਪੀਲ ਨਾ ਕਰਦਾ ਤਾਂ ਉਸਨੂੰ ਰਿਹਾ ਕੀਤਾ ਜਾ ਸਕਦਾ ਸੀ।”
← Chapter 25
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 27 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28