bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 8
Acts 8
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 9 →
1
ਅਤੇ ਸੌਲੁਸ ਨੇ ਸਟੀਫਨ ਨੂੰ ਮਾਰਨ ਦੀ ਮਨਜ਼ੂਰੀ ਦਿੱਤੀ। ਉਸ ਦਿਨ ਯੇਰੂਸ਼ਲੇਮ ਦੀ ਕਲੀਸਿਆ ਉੱਤੇ ਬਹੁਤ ਵੱਡਾ ਸਤਾਵ ਹੋਇਆ, ਅਤੇ ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਯਹੂਦਿਯਾ ਅਤੇ ਸਾਮਰਿਯਾ ਦੇ ਪ੍ਰਾਂਤਾਂ ਵਿੱਚ ਖਿੰਡ ਗਏ।
2
ਧਰਮੀ ਲੋਕਾਂ ਨੇ ਸਟੀਫਨ ਨੂੰ ਦਫ਼ਨਾਇਆ ਅਤੇ ਉਹ ਦੇ ਲਈ ਵੱਡਾ ਸੋਗ ਕੀਤਾ।
3
ਪਰ ਸੌਲੁਸ ਨੇ ਕਲੀਸਿਆ ਨੂੰ ਨਾਸ਼ ਕਰਨਾ ਸ਼ੁਰੂ ਕਰ ਦਿੱਤਾ। ਉਹ ਘਰ-ਘਰ ਵਿੱਚ ਜਾ ਕੇ, ਆਦਮੀ ਅਤੇ ਔਰਤਾਂ ਦੋਵਾਂ ਨੂੰ ਘਸੀਟ ਕੇ ਕੈਦ ਵਿੱਚ ਪਾ ਦਿੰਦਾ ਸੀ।
4
ਜਿਹੜੇ ਵਿਸ਼ਵਾਸੀ ਖਿੰਡੇ ਹੋਏ ਸਨ ਉਹ ਜਿੱਥੇ ਕਿਤੇ ਵੀ ਗਏ, ਉਨ੍ਹਾਂ ਨੇ ਬਚਨ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ।
5
ਫਿਲਿਪ ਸਾਮਰਿਯਾ ਪ੍ਰਾਂਤ ਦੇ ਇੱਕ ਸ਼ਹਿਰ ਵਿੱਚ ਗਿਆ, ਅਤੇ ਉੱਥੇ ਮਸੀਹਾ ਦਾ ਪ੍ਰਚਾਰ ਕੀਤਾ।
6
ਅਤੇ ਜਦੋਂ ਲੋਕਾਂ ਨੇ ਉਹ ਨਿਸ਼ਾਨ ਜੋ ਫਿਲਿਪ ਵਿਖਾਉਂਦਾ ਸੀ ਸੁਣੇ ਅਤੇ ਵੇਖੇ, ਤਾਂ ਇੱਕ ਮਨ ਹੋ ਕੇ ਉਹ ਦੀਆਂ ਗੱਲਾਂ ਉੱਤੇ ਮਨ ਲਾਇਆ।
7
ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਹੋਈਆਂ, ਬਹੁਤਿਆਂ ਵਿੱਚੋਂ ਅਸ਼ੁੱਧ ਆਤਮਾਵਾਂ ਨਿੱਕਲਿਆ, ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਕੀਤੇ ਗਏ।
8
ਅਤੇ ਉਸ ਸ਼ਹਿਰ ਸਾਮਰਿਯਾ ਵਿੱਚ ਬਹੁਤ ਵੱਡਾ ਆਨੰਦ ਹੋਇਆ।
9
ਪਰ ਸ਼ਿਮਓਨ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਉਸ ਨਗਰ ਵਿੱਚ ਜਾਦੂ ਕਰਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ। ਅਤੇ ਉਸਨੇ ਸ਼ੇਖੀ ਮਾਰੀ ਕਿ ਉਹ ਕੋਈ ਮਹਾਨ ਸੀ,
10
ਅਤੇ ਸਾਰੇ ਲੋਕ, ਛੋਟੇ ਤੋਂ ਲੈ ਕੇ ਵੱਡੇ, ਸਭ ਨੇ ਉਹ ਦੀ ਵੱਲ ਆਪਣਾ ਧਿਆਨ ਦਿੱਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਇਸ ਮਨੁੱਖ ਨੂੰ ਪਰਮੇਸ਼ਵਰ ਦੀ ਮਹਾਨ ਸ਼ਕਤੀ ਕਿਹਾ ਜਾਂਦਾ ਹੈ।”
11
ਉਹ ਉਸ ਦੇ ਪਿੱਛੇ ਚੱਲ ਰਹੇ ਸਨ ਕਿਉਂਕਿ ਉਸਨੇ ਆਪਣੇ ਜਾਦੂ ਨਾਲ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਹੈਰਾਨ ਕੀਤਾ ਹੋਇਆ ਸੀ।
12
ਪਰ ਜਦੋਂ ਉਨ੍ਹਾਂ ਨੇ ਫਿਲਿਪ ਦਾ ਵਿਸ਼ਵਾਸ ਕੀਤਾ ਜੋ ਪਰਮੇਸ਼ਵਰ ਦੇ ਰਾਜ ਅਤੇ ਯਿਸ਼ੂ ਮਸੀਹ ਦੇ ਨਾਮ ਦੀ ਖੁਸ਼ਖ਼ਬਰੀ ਸੁਣਾਉਂਦਾ ਸੀ ਤਾਂ ਆਦਮੀ ਅਤੇ ਔਰਤਾਂ ਬਪਤਿਸਮਾ ਲੈਣ ਲੱਗੇ।
13
ਅਤੇ ਸ਼ਿਮਓਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ, ਫਿਲਿਪ ਦੇ ਨਾਲ ਹਰ ਇੱਕ ਜਗ੍ਹਾ ਉਸਦੇ ਪਿੱਛੇ ਜਾਣ ਲੱਗਾ, ਅਤੇ ਨਿਸ਼ਾਨੀਆਂ, ਕਰਾਮਾਤਾਂ ਜੋ ਪਰਗਟ ਹੋਈਆਂ ਸਨ ਵੇਖ ਕੇ ਹੈਰਾਨ ਰਹਿ ਗਿਆ।
14
ਜਦੋਂ ਯੇਰੂਸ਼ਲੇਮ ਵਿੱਚ ਰਸੂਲਾਂ ਨੇ ਸੁਣਿਆ ਕਿ ਸਾਮਰਿਯਾ ਨੇ ਪਰਮੇਸ਼ਵਰ ਦਾ ਬਚਨ ਮੰਨ ਲਿਆ ਹੈ, ਤਾਂ ਉਨ੍ਹਾਂ ਨੇ ਪਤਰਸ ਅਤੇ ਯੋਹਨ ਨੂੰ ਵਿੱਚ ਸਾਮਰਿਯਾ ਭੇਜਿਆ।
15
ਜਦੋਂ ਉਹ ਪਹੁੰਚੇ, ਤਾਂ ਉਨ੍ਹਾਂ ਨੇ ਉੱਥੇ ਨਵੇਂ ਵਿਸ਼ਵਾਸੀ ਲੋਕਾਂ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪ੍ਰਾਪਤ ਕਰਨ।
16
ਕਿਉਂਕਿ ਪਵਿੱਤਰ ਆਤਮਾ ਅਜੇ ਉਨ੍ਹਾਂ ਵਿੱਚੋਂ ਕਿਸੇ ਉੱਤੇ ਨਹੀਂ ਆਇਆ ਸੀ; ਉਨ੍ਹਾਂ ਨੇ ਪ੍ਰਭੂ ਯਿਸ਼ੂ ਦੇ ਨਾਮ ਤੇ ਬਪਤਿਸਮਾ ਲਿਆ ਸੀ।
17
ਤਦ ਪਤਰਸ ਅਤੇ ਯੋਹਨ ਨੇ ਉਨ੍ਹਾਂ ਤੇ ਆਪਣੇ ਹੱਥ ਰੱਖੇ, ਅਤੇ ਉਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ।
18
ਜਦੋਂ ਸ਼ਿਮਓਨ ਨੇ ਵੇਖਿਆ ਕਿ ਰਸੂਲਾਂ ਦੇ ਹੱਥ ਰੱਖਣ ਤੇ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ, ਤਾਂ ਉਸਨੇ ਉਨ੍ਹਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ
19
ਅਤੇ ਕਿਹਾ, “ਮੈਨੂੰ ਵੀ ਇਹ ਯੋਗਤਾ ਦਿਓ ਤਾਂ ਜੋ ਹਰੇਕ ਜਿਸ ਉੱਤੇ ਮੈਂ ਆਪਣੇ ਹੱਥ ਰੱਖਾ, ਉਹ ਵੀ ਪਵਿੱਤਰ ਆਤਮਾ ਪ੍ਰਾਪਤ ਕਰ ਲਵੇ।”
20
ਪਤਰਸ ਨੇ ਜਵਾਬ ਦਿੱਤਾ, “ਤੇਰਾ ਪੈਸਾ ਤੇਰੇ ਨਾਲ ਨਾਸ਼ ਹੋ ਜਾਵੇ, ਕਿਉਂਕਿ ਤੂੰ ਸੋਚਿਆ, ਕਿ ਤੂੰ ਪਰਮੇਸ਼ਵਰ ਦੀ ਦਾਤ ਨੂੰ ਪੈਸੇ ਨਾਲ ਖਰੀਦ ਸਕਦਾ!
21
ਤੇਰਾ ਇਸ ਗੱਲ ਵਿੱਚ ਨਾ ਕੋਈ ਹਿੱਸਾ ਨਾ ਸਾਂਝ ਹੈ ਕਿਉਂ ਜੋ ਤੇਰਾ ਮਨ ਪਰਮੇਸ਼ਵਰ ਦੇ ਅੱਗੇ ਸਿੱਧਾ ਨਹੀਂ ਹੈ।
22
ਇਸ ਦੁਸ਼ਟਤਾ ਤੋਂ ਤੌਬਾ ਕਰ ਅਤੇ ਪ੍ਰਭੂ ਦੇ ਅੱਗੇ ਅਰਦਾਸ ਕਰ ਕਿ ਉਹ ਤੇਰੇ ਦਿਲ ਵਿੱਚ ਅਜਿਹਾ ਵਿਚਾਰ ਰੱਖਣ ਕਰਕੇ ਤੈਨੂੰ ਮਾਫ਼ ਕਰੇ।
23
ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪੂਰੀ ਕੁੜੱਤਣ ਨਾਲ ਭਰਿਆ ਹੋਇਆ ਅਤੇ ਪਾਪ ਦਾ ਗ਼ੁਲਾਮ ਹੈ।”
24
ਫਿਰ ਸ਼ਿਮਓਨ ਨੇ ਉੱਤਰ ਦਿੱਤਾ, “ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਅਰਦਾਸ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਦੱਸਿਆ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।”
25
ਜਦੋਂ ਪਤਰਸ ਅਤੇ ਯੋਹਨ ਨੇ ਅੱਗੇ ਪ੍ਰਭੂ ਦੇ ਬਚਨ ਦਾ ਪ੍ਰਚਾਰ ਕੀਤਾ ਅਤੇ ਯਿਸ਼ੂ ਬਾਰੇ ਗਵਾਹੀ ਦਿੱਤੀ, ਤਾਂ ਪਤਰਸ ਅਤੇ ਯੋਹਨ ਬਹੁਤ ਸਾਰੇ ਸਾਮਰਿਯਾ ਪਿੰਡਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ, ਯੇਰੂਸ਼ਲੇਮ ਨੂੰ ਵਾਪਸ ਪਰਤੇ।
26
ਇੱਕ ਦਿਨ ਪ੍ਰਭੂ ਦੇ ਇੱਕ ਸਵਰਗਦੂਤ ਨੇ ਫਿਲਿਪ ਨੂੰ ਕਿਹਾ, “ਦੱਖਣ ਵੱਲ ਜਾਂਦੀ ਸੜਕ, ਜਿਹੜੀ ਉਜਾੜ ਵਾਲੀ ਸੜਕ ਹੈ, ਜੋ ਯੇਰੂਸ਼ਲੇਮ ਤੋਂ ਗਾਜ਼ਾ ਸ਼ਹਿਰ ਨੂੰ ਜਾਂਦੀ ਹੈ।”
27
ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਈਥੋਪੀਆ ਦੇਸ਼ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਉਹ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੀ ਬੰਦਗੀ ਕਰਨ ਲਈ ਆਇਆ ਸੀ,
28
ਉਹ ਆਪਣੇ ਘਰ ਵਾਪਸ ਮੁੜਿਆ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸ਼ਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ।
29
ਤਦ ਪਵਿੱਤਰ ਆਤਮਾ ਨੇ ਫਿਲਿਪ ਨੂੰ ਕਿਹਾ, “ਕਿ ਚੱਲ ਅਤੇ ਇਸ ਰੱਥ ਨਾਲ ਰਲ ਜਾ।”
30
ਤਦ ਫਿਲਿਪ ਰੱਥ ਵੱਲ ਭੱਜ ਕੇ ਨੇੜੇ ਗਿਆ ਤੇ ਉਸ ਨੂੰ ਯਸ਼ਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ। ਅਤੇ ਫਿਲਿਪ ਨੇ ਪੁੱਛਿਆ, “ਜੋ ਕੁਝ ਤੁਸੀਂ ਪੜਦੇ ਹੋ ਸਮਝਦੇ ਵੀ ਹੋ?”
31
“ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ,” ਉਸ ਅਧਿਕਾਰੀ ਨੇ ਆਖਿਆ, “ਜਦੋਂ ਤੱਕ ਕੋਈ ਮੈਨੂੰ ਨਾ ਸਮਝਾਵੇ?” ਫੇਰ ਉਸ ਨੇ ਫਿਲਿਪ ਅੱਗੇ ਬੇਨਤੀ ਕੀਤੀ ਕੀ ਮੇਰੇ ਨਾਲ ਚੜ੍ਹ ਕੇ ਬੈਠ ਜਾ।
32
ਪਵਿੱਤਰ ਸ਼ਾਸਤਰ ਦਾ ਇਹ ਹਿੱਸਾ ਜੋ ਉਹ ਪੜ੍ਹ ਰਿਹਾ ਸੀ: “ਉਹ ਭੇਡ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ, ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ।
33
ਉਹ ਦੀ ਅਧੀਨਗੀ ਵਿੱਚ ਉਹ ਦਾ ਨਿਆਂ ਖੁੱਸ ਗਿਆ। ਉਹ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ? ਕਿਉਂਕਿ ਉਹ ਦਾ ਪ੍ਰਾਣ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ।”
34
ਤਾਂ ਉਸ ਅਧਿਕਾਰੀ ਨੇ ਅੱਗੋਂ ਫਿਲਿਪ ਨੂੰ ਆਖਿਆ, “ਮੈਂ ਤੇਰੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਨਬੀ ਕਿਸ ਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਦੀ?”
35
ਫਿਰ ਫਿਲਿਪ ਨੇ ਉਸ ਲਿਖਤ ਦੇ ਹਵਾਲੇ ਨਾਲ ਸ਼ੁਰੂ ਕੀਤਾ ਅਤੇ ਉਸਨੂੰ ਯਿਸ਼ੂ ਬਾਰੇ ਖੁਸ਼ਖ਼ਬਰੀ ਸੁਣਾਈ।
36
ਅਤੇ ਉਹ ਰਾਹ ਤੇ ਜਾ ਰਹੇ ਸਨ ਤਦ ਰਾਹ ਵਿੱਚ ਇੱਕ ਪਾਣੀ ਦੇ ਕੁੰਡ ਕੋਲ ਪਹੁੰਚੇ। ਤਦ ਉਸ ਅਧਿਕਾਰੀ ਨੇ ਕਿਹਾ, “ਵੇਖ, ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?”
37
ਫਿਲਿਪ ਨੇ ਕਿਹਾ, “ਜੇ ਤੂੰ ਪੂਰੇ ਮਨ ਨਾਲ ਵਿਸ਼ਵਾਸ ਕਰੇ ਤਾਂ ਜ਼ਰੂਰ ਲੈ ਸਕਦਾ ਹੈ।” ਉਸ ਨੇ ਉੱਤਰ ਦਿੱਤਾ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸ਼ੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ।”
38
ਅਤੇ ਤਦ ਅਧਿਕਾਰੀ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਕੀਤਾ। ਫਿਰ ਫਿਲਿਪ ਅਤੇ ਉਹ ਅਧਿਕਾਰੀ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਫਿਲਿਪ ਨੇ ਉਸ ਨੂੰ ਬਪਤਿਸਮਾ ਦਿੱਤਾ।
39
ਜਦੋਂ ਉਹ ਪਾਣੀ ਵਿੱਚੋਂ ਨਿੱਕਲ ਕੇ ਬਾਹਰ ਆਏ, ਤਦ ਪ੍ਰਭੂ ਦਾ ਆਤਮਾ ਫਿਲਿਪ ਨੂੰ ਉਸੇ ਵੇਲੇ ਲੈ ਗਿਆ, ਅਤੇ ਉਸ ਅਧਿਕਾਰੀ ਨੇ ਉਹ ਨੂੰ ਫੇਰ ਨਾ ਵੇਖਿਆ, ਅਤੇ ਉਹ ਆਨੰਦ ਨਾਲ ਆਪਣੇ ਰਾਹ ਚੱਲਿਆ ਗਿਆ।
40
ਫਿਲਿਪ, ਹਾਲਾਂਕਿ, ਅਜ਼ੋਤੁਸ ਸ਼ਹਿਰ ਵਿੱਚ ਮਿਲਿਆ, ਅਤੇ ਜਦੋਂ ਤੱਕ ਕੈਸਰਿਆ ਸ਼ਹਿਰ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ਖ਼ਬਰੀ ਸੁਣਾਉਂਦਾ ਗਿਆ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28