bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 9
Acts 9
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
1
ਇਸ ਦੌਰਾਨ, ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਵਿਰੁੱਧ ਕਤਲ ਕਰਨ ਦੀਆ ਧਮਕੀਆਂ ਦੇ ਰਿਹਾ ਸੀ। ਉਹ ਮਹਾਂ ਜਾਜਕ ਕੋਲ ਗਿਆ।
2
ਅਤੇ ਉਸ ਦੇ ਕੋਲੋਂ ਦੰਮਿਸ਼ਕ ਵਿੱਚ ਪ੍ਰਾਰਥਨਾ ਸਥਾਨ ਦੇ ਨਾਮ ਤੇ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਕਿ, ਜੋ ਇਸ ਪੰਥ ਦੇ ਮੰਨਣ ਵਾਲੇ ਮੈਨੂੰ ਮਿਲਣ, ਚਾਹੇ ਆਦਮੀ ਜਾਂ ਔਰਤਾਂ ਹੋਣ ਤਾਂ ਉਹ ਉਨ੍ਹਾਂ ਨੂੰ ਯੇਰੂਸ਼ਲੇਮ ਵਿੱਚ ਕੈਦੀਆਂ ਵਜੋਂ ਲਿਆਵੇ।
3
ਜਦੋਂ ਉਹ ਆਪਣੀ ਯਾਤਰਾ ਦੌਰਾਨ ਦੰਮਿਸ਼ਕ ਦੇ ਨਜ਼ਦੀਕ ਆਇਆ, ਤਾਂ ਅਚਾਨਕ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਉਸਦੇ ਆਲੇ-ਦੁਆਲੇ ਚਮਕੀ।
4
ਉਹ ਜ਼ਮੀਨ ਤੇ ਡਿੱਗ ਪਿਆ ਅਤੇ ਉਸਨੂੰ ਇੱਕ ਆਵਾਜ਼ ਸੁਣਾਈ ਦਿੱਤੀ, “ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈ?”
5
“ਪ੍ਰਭੂ ਜੀ, ਤੁਸੀਂ ਕੌਣ ਹੋ?” ਸੌਲੁਸ ਨੇ ਪੁੱਛਿਆ। ਪ੍ਰਭੂ ਨੇ ਜਵਾਬ ਦਿੱਤਾ, “ਮੈਂ ਯਿਸ਼ੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ।
6
ਹੁਣ ਉੱਠ ਅਤੇ ਦੰਮਿਸ਼ਕ ਸ਼ਹਿਰ ਵੱਲ ਜਾ ਅਤੇ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹੈ, ਤੈਨੂੰ ਉਹ ਸਭ ਦੱਸਿਆ ਜਾਵੇਗਾ।”
7
ਜਿਹੜੇ ਆਦਮੀ ਉਹ ਦੇ ਨਾਲ ਤੁਰੇ ਜਾਂਦੇ ਸਨ ਉਹ ਚੁੱਪ-ਚਾਪ ਖੜੇ ਰਹੇ; ਕਿ ਉਨ੍ਹਾਂ ਆਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਹੀਂ ਸੀ।
8
ਸੌਲੁਸ ਜ਼ਮੀਨ ਤੋਂ ਉੱਠਿਆ, ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਇਸ ਲਈ ਉਹ ਉਸ ਦਾ ਹੱਥ ਫੜ੍ਹ ਕੇ ਦੰਮਿਸ਼ਕ ਸ਼ਹਿਰ ਵਿੱਚ ਲੈ ਗਏ। ਉਹ ਉਸਨੂੰ ਹੱਥ ਨਾਲ ਦੰਮਿਸ਼ਕ ਵਿੱਚ ਲੈ ਗਏ।
9
ਅਤੇ ਉਹ ਤਿੰਨ ਦਿਨ ਤੱਕ ਕੁਝ ਵੀ ਵੇਖ ਨਾ ਸਕਿਆ, ਅਤੇ ਨਾ ਕੁਝ ਖਾਧਾ ਨਾ ਪੀਤਾ।
10
ਦੰਮਿਸ਼ਕ ਵਿੱਚ ਹਨਾਨਿਯਾਹ ਨਾਮ ਦਾ ਇੱਕ ਚੇਲਾ ਸੀ। ਉਹ ਨੂੰ ਪ੍ਰਭੂ ਨੇ ਦਰਸ਼ਣ ਦੇ ਕੇ ਕਿਹਾ, “ਹਨਾਨਿਯਾਹ!” “ਹਾਂ, ਪ੍ਰਭੂ ਜੀ,” ਉਸਨੇ ਜਵਾਬ ਦਿੱਤਾ।
11
ਪ੍ਰਭੂ ਨੇ ਉਸਨੂੰ ਕਿਹਾ, “ਸਿੱਧੀ ਸੜਕ ਤੇ ਯਹੂਦਾ ਦੇ ਘਰ ਜਾ ਅਤੇ ਸੌਲੁਸ ਨਾਮ ਦਾ ਮਨੁੱਖ ਜੋ ਤਰਸੁਸ ਸ਼ਹਿਰ ਦਾ ਰਹਿਣ ਵਾਲਾ ਹੈ, ਉਸ ਬਾਰੇ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰ ਰਿਹਾ ਹੈ।
12
ਦਰਸ਼ਨ ਵਿੱਚ ਉਸਨੇ ਹਨਾਨਿਯਾਹ ਨਾਮ ਦੇ ਇੱਕ ਆਦਮੀ ਨੂੰ ਆਉਂਦਾ ਵੇਖਿਆ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਵੇਖਿਆ ਤਾਂ ਜੋ ਫੇਰ ਸੁਜਾਖਾ ਹੋਵੇ।”
13
“ਹੇ ਪ੍ਰਭੂ,” ਹਨਾਨਿਯਾਹ ਨੇ ਜਵਾਬ ਦਿੱਤਾ, “ਮੈਂ ਇਸ ਆਦਮੀ ਬਾਰੇ ਅਤੇ ਯੇਰੂਸ਼ਲੇਮ ਵਿੱਚ ਤੁਹਾਡੇ ਪਵਿੱਤਰ ਲੋਕਾਂ ਨਾਲ ਹੋਣ ਵਾਲੇ ਸਾਰੇ ਨੁਕਸਾਨ ਬਾਰੇ ਬਹੁਤ ਸਾਰਿਆਂ ਖਬਰਾਂ ਸੁਣੀਆਂ ਹਨ।
14
ਅਤੇ ਉਹ ਇੱਥੇ ਮੁੱਖ ਜਾਜਕਾਂ ਕੋਲੋਂ ਅਧਿਕਾਰ ਲੈ ਕੇ ਆਇਆ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਫੜ ਲਵੇ ਜੋ ਤੁਹਾਡਾ ਨਾਮ ਲੈ ਕੇ ਪੁਕਾਰਦੇ ਹਨ।”
15
ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਚੱਲਿਆ ਜਾ! ਕਿਉਂ ਜੋ ਇਹ ਆਦਮੀ ਗ਼ੈਰ-ਯਹੂਦੀਆਂ ਅਤੇ ਉਨ੍ਹਾਂ ਦੇ ਰਾਜਿਆਂ ਅਤੇ ਇਸਰਾਏਲ ਦੇ ਲੋਕਾਂ ਲਈ ਮੇਰੇ ਨਾਮ ਦਾ ਐਲਾਨ ਕਰਨ ਲਈ ਮੇਰਾ ਚੁਣਿਆ ਹੋਇਆ ਵਸੀਲਾ ਪ੍ਰਭੂ ਦੇ ਸੇਵਕ ਵਜੋਂ ਹੈ।
16
ਮੈਂ ਉਸਨੂੰ ਦਿਖਾਵਾਂਗਾ ਕਿ ਉਸਨੂੰ ਮੇਰੇ ਨਾਮ ਲਈ ਕਿੰਨਾ ਦੁੱਖ ਝੱਲਣਾ ਪੈਣਾ ਹੈ।”
17
ਫਿਰ ਹਨਾਨਿਯਾਹ ਘਰ ਗਿਆ ਅਤੇ ਉਸ ਵਿੱਚ ਦਾਖਲ ਹੋਇਆ। ਉਸਨੇ ਸੌਲੁਸ ਤੇ ਆਪਣਾ ਹੱਥ ਰੱਖਦਿਆਂ ਹੋਏ, ਉਹ ਨੇ ਕਿਹਾ, “ਹੇ ਭਰਾ ਸੌਲੁਸ, ਪ੍ਰਭੂ ਅਰਥਾਤ ਯਿਸ਼ੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।”
18
ਉਸੇ ਘੜੀ, ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਵੇਖਣ ਲੱਗ ਗਿਆ, ਅਤੇ ਉੱਠ ਕੇ ਬਪਤਿਸਮਾ ਲਿਆ।
19
ਅਤੇ ਕੁਝ ਖਾਣਾ ਖਾਣ ਤੋਂ ਬਾਅਦ, ਉਸਦੇ ਸਰੀਰ ਵਿੱਚ ਮੁੜ ਤਾਕਤ ਆ ਗਈ। ਫੇਰ ਸੌਲੁਸ ਕਈ ਦਿਨ ਦੰਮਿਸ਼ਕ ਵਿੱਚ ਚੇਲਿਆਂ ਦੇ ਨਾਲ ਰਿਹਾ।
20
ਤੁਰੰਤ ਹੀ ਉਸਨੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ।
21
ਸਾਰੇ ਲੋਕ ਉਸਨੂੰ ਸੁਣ ਕੇ ਹੈਰਾਨ ਹੋ ਗਏ ਅਤੇ ਪੁੱਛਿਆ, “ਕੀ ਇਹ ਉਹ ਆਦਮੀ ਨਹੀਂ ਜਿਸਨੇ ਯੇਰੂਸ਼ਲੇਮ ਵਿੱਚ ਇਸ ਨਾਮ ਨੂੰ ਪੁਕਾਰਨ ਵਾਲਿਆਂ ਵਿੱਚ ਤਬਾਹੀ ਮਚਾ ਦਿੱਤੀ? ਅਤੇ ਕੀ ਉਹ ਉਨ੍ਹਾਂ ਨੂੰ ਕੈਦੀਆਂ ਵਜੋਂ ਮੁੱਖ ਜਾਜਕਾਂ ਕੋਲ ਲਿਜਾਣ ਲਈ ਇੱਥੇ ਨਹੀਂ ਆਇਆ?”
22
ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕੀਤਾ ਕਿ ਯਿਸ਼ੂ ਹੀ ਮਸੀਹ ਹੈ ਉਨ੍ਹਾਂ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ਜਿਹੜੇ ਦੰਮਿਸ਼ਕ ਵਿੱਚ ਰਹਿੰਦੇ ਸਨ।
23
ਜਦੋਂ ਬਹੁਤ ਦਿਨ ਬੀਤ ਗਏ, ਤਾਂ ਕੁਝ ਯਹੂਦੀਆਂ ਨੇ ਉਹ ਨੂੰ ਮਾਰਨ ਦੀ ਯੋਜਨਾ ਬਣਾਈ,
24
ਪਰ ਉਨ੍ਹਾਂ ਦੀ ਯੋਜਨਾ ਸੌਲੁਸ ਨੂੰ ਪਤਾ ਲੱਗ ਗਈ। ਅਤੇ ਉਨਾਂ ਨੇ ਰਾਤ-ਦਿਨ ਸ਼ਹਿਰ ਦੇ ਦਰਵਾਜ਼ਿਆਂ ਦੀ ਵੀ ਰਾਖੀ ਕੀਤੀ ਕਿ ਉਹ ਨੂੰ ਮਾਰ ਸੁੱਟਣ।
25
ਪਰ ਉਹ ਦੇ ਚੇਲਿਆਂ ਨੇ ਰਾਤ ਦੇ ਸਮੇਂ ਉਹ ਨੂੰ ਟੋਕਰੇ ਵਿੱਚ ਬਿਠਾ ਕੇ ਸ਼ਹਿਰਪਨਾਹ ਦੀ ਦੀਵਾਰ ਹੇਠਾਂ ਉਤਾਰ ਦਿੱਤਾ।
26
ਜਦੋਂ ਉਹ ਯੇਰੂਸ਼ਲੇਮ ਆਇਆ, ਤਾਂ ਉਸਨੇ ਆਪਣੇ ਚੇਲਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਉਸ ਤੋਂ ਡਰ ਦੇ ਸਨ, ਪਰ ਉਹ ਵਿਸ਼ਵਾਸ ਨਹੀਂ ਕਰਦੇ ਸੀ ਕਿ ਉਹ ਸੱਚ-ਮੁੱਚ ਚੇਲਾ ਹੈ।
27
ਪਰ ਬਰਨਬਾਸ ਉਸਨੂੰ ਲੈ ਗਿਆ ਅਤੇ ਉਸਨੂੰ ਰਸੂਲਾਂ ਕੋਲ ਲੈ ਕੇ ਆਇਆ। ਉਸਨੇ ਉਨ੍ਹਾਂ ਨੂੰ ਦੱਸਿਆ ਕਿ ਸੌਲੁਸ ਨੇ ਆਪਣੀ ਯਾਤਰਾ ਦੌਰਾਨ ਕਿਵੇਂ ਪ੍ਰਭੂ ਨੂੰ ਵੇਖਿਆ ਸੀ ਅਤੇ ਇਹ ਵੀ ਕਿ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਸੀ, ਅਤੇ ਦੰਮਿਸ਼ਕ ਵਿੱਚ ਉਸਨੇ ਯਿਸ਼ੂ ਦੇ ਨਾਮ ਉੱਤੇ ਨਿਡਰਤਾ ਨਾਲ ਪ੍ਰਚਾਰ ਕੀਤਾ ਸੀ।
28
ਇਸ ਲਈ ਸੌਲੁਸ ਉਨ੍ਹਾਂ ਨਾਲ ਰਿਹਾ ਅਤੇ ਖੁਲ੍ਹੇ ਦਿਲ ਨਾਲ ਪ੍ਰਭੂ ਦੇ ਨਾਮ ਉੱਤੇ ਪ੍ਰਚਾਰ ਕਰਦਿਆਂ ਯੇਰੂਸ਼ਲੇਮ ਵਿੱਚ ਫਿਰਿਆ।
29
ਉਹ ਯੂਨਾਨੀ ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ, ਪਰ ਉਨ੍ਹਾਂ ਨੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ।
30
ਜਦੋਂ ਵਿਸ਼ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ, ਉਹ ਉਸਨੂੰ ਕੈਸਰਿਆ ਲੈ ਗਏ ਅਤੇ ਤਰਸੁਸ ਨੂੰ ਭੇਜ ਦਿੱਤਾ।
31
ਸਾਰੇ ਯਹੂਦਿਯਾ, ਗਲੀਲ, ਸਾਮਰਿਯਾ ਦੇ ਪ੍ਰਾਂਤਾਂ ਵਿੱਚ ਕਲੀਸਿਆ ਨੂੰ ਸ਼ਾਂਤੀ ਮਿਲੀ ਅਤੇ ਮੇਲ-ਮਿਲਾਪ ਦਾ ਆਨੰਦ ਲਿਆ ਅਤੇ ਕਲੀਸਿਆ ਵੱਧਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੇ ਹੌਸਲੇ ਵਿੱਚ ਵਧਦੀ ਗਈ।
32
ਫਿਰ ਇਸ ਤਰ੍ਹਾਂ ਹੋਇਆ ਕਿ ਪਤਰਸ ਸਭ ਪਾਸੇ ਤੁਰਦਾ ਫਿਰਦਾ ਉਨ੍ਹਾਂ ਪਵਿੱਤਰ ਸੰਤਾਂ ਕੋਲ ਵੀ ਆਇਆ ਜਿਹੜੇ ਲੁੱਦਾ ਕਸਬੇ ਵਿੱਚ ਰਹਿੰਦੇ ਸਨ।
33
ਅਤੇ ਉੱਥੇ ਐਨਿਯਾਸ ਨਾਮ ਦਾ ਇੱਕ ਮਨੁੱਖ ਉਹ ਨੂੰ ਮਿਲਿਆ ਜਿਹੜਾ ਅੱਠ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਕਰਕੇ ਮੰਜੇ ਉੱਤੇ ਪਿਆ ਹੋਇਆ ਸੀ।
34
ਪਤਰਸ ਨੇ ਉਸਨੂੰ ਕਿਹਾ, “ਐਨਿਯਾਸ,” ਯਿਸ਼ੂ ਮਸੀਹ ਤੁਹਾਨੂੰ ਚੰਗਾ ਕਰਦਾ ਹੈ। “ਉੱਠ ਅਤੇ ਆਪਣੀ ਬਿਸਤਰੇ ਨੂੰ ਵਲ੍ਹੇਟ।” ਅਤੇ ਉਹ ਉਸੇ ਵੇਲੇ ਉੱਠ ਖੜ੍ਹਾ ਹੋਇਆ।
35
ਤਾਂ ਲੁੱਦਾ ਅਤੇ ਸ਼ਰੋਨ ਦੇ ਸਾਰੇ ਕਸਬੇ ਦੇ ਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਪ੍ਰਭੂ ਦੀ ਵੱਲ ਫਿਰੇ।
36
ਯਾਪਾ ਵਿੱਚ ਤਬਿਥਾ ਨਾਮ ਦੀ ਇੱਕ ਚੇਲੀ ਸੀ ਯੂਨਾਨੀ ਵਿੱਚ ਉਸਦਾ ਨਾਮ ਡੌਰਕਸ ਸੀ; ਉਹ ਹਮੇਸ਼ਾ ਚੰਗੇ ਕੰਮ ਕਰਦੀ ਅਤੇ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਲੱਗੀ ਰਹਿੰਦੀ ਸੀ।
37
ਤਕਰੀਬਨ ਉਸੇ ਸਮੇਂ ਦੌਰਾਨ ਉਹ ਬਿਮਾਰ ਹੋ ਗਈ ਅਤੇ ਮਰ ਗਈ, ਅਤੇ ਉਸਦੇ ਸਰੀਰ ਨੂੰ ਧੋ ਦਿੱਤਾ ਗਿਆ ਅਤੇ ਉੱਪਰਲੇ ਕਮਰੇ ਵਿੱਚ ਰੱਖਿਆ ਗਿਆ।
38
ਲੁੱਦਾ ਯਾਪਾ ਦੇ ਨੇੜੇ ਸੀ, ਇਸ ਲਈ ਜਦੋਂ ਨਿਹਚਾਵਾਨਾਂ ਨੇ ਸੁਣਿਆ ਕਿ ਪਤਰਸ ਅਜੇ ਲੁੱਦਾ ਵਿੱਚ ਹੈ, ਤਾਂ ਉਨ੍ਹਾਂ ਨੇ ਪਤਰਸ ਕੋਲ ਦੋ ਆਦਮੀ ਭੇਜੇ। ਜਦੋਂ ਉਹ ਪਹੁੰਚੇ ਜਿੱਥੇ ਪਤਰਸ ਸੀ, ਉਨ੍ਹਾਂ ਨੇ ਵਾਰ-ਵਾਰ ਬੇਨਤੀ ਕੀਤੀ, “ਕਿਰਪਾ ਕਰਕੇ ਹੁਣੇ ਸਾਡੇ ਨਾਲ ਯਾਪਾ ਆਉ!”
39
ਤਾਂ ਉਸੇ ਵੇਲੇ ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਨਾਲ ਚਲਾ ਗਿਆ। ਜਦੋਂ ਉਹ ਯਾਪਾ ਵਿੱਚ ਉਸਦੇ ਘਰ ਪਹੁੰਚੇ, ਤਾਂ ਉਹ ਦੋਵੇਂ ਆਦਮੀ ਪਤਰਸ ਨੂੰ ਉੱਪਰਲੇ ਕਮਰੇ ਵਿੱਚ ਲੈ ਗਏ ਜਿੱਥੇ ਡੌਰਕਸ ਦੀ ਲਾਸ਼ ਪਈ ਸੀ। ਸਭ ਵਿਧਵਾਂ ਪਤਰਸ ਦੇ ਕੋਲ ਖੜ੍ਹੀਆਂ ਰੋਂਦੀਆਂ ਸਨ ਅਤੇ ਉਹ ਕੁੜਤੇ ਅਤੇ ਬਸਤਰ ਜੋ ਦੋਰਕਸ ਨੇ ਉਨ੍ਹਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ।
40
ਪਰ ਪਤਰਸ ਨੇ ਉਨ੍ਹਾਂ ਸਾਰਿਆਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ। ਤਦ ਉਹ ਆਪਣੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ। ਮਰੀ ਹੋਈ ਤਬਿਥਾ ਦੇ ਸਰੀਰ ਵੱਲ ਮੁੜਦਿਆਂ ਉਸਨੇ ਕਿਹਾ, “ਹੇ ਤਬਿਥਾ, ਉੱਠ!” ਝੱਟ ਪਟ ਵਿੱਚ ਹੀ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਜਦੋਂ ਉਸਨੇ ਪਤਰਸ ਨੂੰ ਵੇਖਿਆ ਤਾਂ ਉਹ ਖੜ੍ਹੀ ਹੋ ਗਈ।
41
ਉਸਨੇ ਉਸਦਾ ਇੱਕ ਹੱਥ ਫੜ ਲਿਆ, ਅਤੇ ਉਸਦੀ ਉੱਠਣ ਵਿੱਚ ਸਹਾਇਤਾ ਕੀਤੀ, ਜਦੋਂ ਉਸਨੇ ਪਵਿੱਤਰ ਸੰਤਾਂ ਅਤੇ ਖ਼ਾਸ ਕਰ ਵਿਧਵਾਵਾਂ ਨੂੰ ਅੰਦਰ ਆਉਣ ਲਈ ਬੁਲਾਇਆ, ਤਾਂ ਉਸਨੇ ਉਨ੍ਹਾਂ ਦੇ ਅੱਗੇ ਫਿਰ ਤੋਂ ਤਬਿਥਾ ਨੂੰ ਜਿਉਂਦੀ ਹਾਜ਼ਰ ਕੀਤਾ।
42
ਇਹ ਸਾਰੇ ਯਾਪਾ ਵਿੱਚ ਮਸ਼ਹੂਰ ਹੋਇਆ, ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ।
43
ਪਤਰਸ ਕਾਫ਼ੀ ਦਿਨ ਯਾਪਾ ਸ਼ਹਿਰ ਵਿੱਚ ਸ਼ਿਮਓਨ ਨਾਮ ਇੱਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਰਿਹਾ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28