bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 17
Acts 17
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 18 →
1
ਜਦੋਂ ਪੌਲੁਸ ਅਤੇ ਸੀਲਾਸ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਸ਼ਹਿਰਾਂ ਵਿੱਚੋਂ ਲੰਘੇ, ਫਿਰ ਉਹ ਥੱਸਲੁਨੀਕਾ ਸ਼ਹਿਰ ਆਏ, ਜਿੱਥੇ ਇੱਕ ਯਹੂਦੀ ਪ੍ਰਾਰਥਨਾ ਸਥਾਨ ਸੀ।
2
ਜਿਸ ਤਰਾ ਉਸ ਦੀ ਰੀਤੀ ਸੀ ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ, ਅਤੇ ਸਬਤ ਦੇ ਤਿੰਨ ਦਿਨਾਂ ਤੱਕ ਉਸਨੇ ਉਨ੍ਹਾਂ ਨਾਲ ਪਵਿੱਤਰ ਸ਼ਾਸਤਰ ਵਿੱਚੋਂ ਬਹਿਸ ਕੀਤੀ,
3
ਅਤੇ ਅਰਥ ਖੋਲ੍ਹ ਕੇ ਉਹ ਨੇ ਇਹ ਦੱਸਿਆ ਕਿ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ, “ਇਹ ਯਿਸ਼ੂ ਜਿਸ ਦੀ ਮੈਂ ਤੁਹਾਨੂੰ ਖ਼ਬਰ ਦਿੰਦਾ ਹਾਂ ਉਹ ਹੀ ਮਸੀਹ ਹੈ,” ਉਸ ਨੇ ਆਖਿਆ।
4
ਕੁਝ ਯਹੂਦੀ ਕਾਇਲ ਹੋ ਗਏ ਸਨ ਅਤੇ ਫਿਰ ਪੌਲੁਸ ਅਤੇ ਸੀਲਾਸ ਨਾਲ ਮਿਲ ਗਏ, ਜਿਵੇਂ ਕਿ ਵੱਡੀ ਗਿਣਤੀ ਵਿੱਚ ਪਰਮੇਸ਼ਵਰ ਤੋਂ ਡਰਨ ਵਾਲੇ ਯੂਨਾਨੀ ਅਤੇ ਕਾਫ਼ੀ ਸਾਰੀਆਂ ਪ੍ਰਮੁੱਖ ਮਹਿਲਾਵਾਂ ਰਲ ਗਈਆਂ ਸਨ।
5
ਪਰ ਦੂਸਰੇ ਯਹੂਦੀ ਈਰਖਾ ਕਰਦੇ ਸਨ; ਇਸ ਲਈ ਉਹਨਾਂ ਨੇ ਬਜ਼ਾਰਾਂ ਦੇ ਵਿੱਚੋਂ ਕਈ ਬੁਰੇ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ, ਅਤੇ ਭੀੜ ਇਕੱਠੀ ਕਰਕੇ ਅਤੇ ਸ਼ਹਿਰ ਵਿੱਚ ਦੰਗੇ ਕਰਵਾਉਣੇ ਸ਼ੁਰੂ ਕਰ ਦਿੱਤੇ। ਅਤੇ ਉਹ ਪੌਲੁਸ ਅਤੇ ਸੀਲਾਸ ਦੀ ਭਾਲ ਵਿੱਚ ਜੇਸਨ ਨਾਮ ਦੇ ਇੱਕ ਆਦਮੀ ਦੇ ਘਰ ਪਹੁੰਚੇ ਤਾਂ ਜੋ ਉਹ ਉਨ੍ਹਾਂ ਨੂੰ ਬਾਹਰ ਭੀੜ ਵਿੱਚ ਲਿਆ ਸਕਣ।
6
ਪਰ ਜਦੋਂ ਉਹ ਉਨ੍ਹਾਂ ਨੂੰ ਲੱਭ ਨਾ ਸਕੇ, ਤਾਂ ਉਹ ਸ਼ਹਿਰ ਦੇ ਅਧਿਕਾਰੀਆਂ ਸਾਹਮਣੇ ਜੇਸਨ ਅਤੇ ਕੁਝ ਹੋਰ ਵਿਸ਼ਵਾਸੀਆਂ ਨੂੰ ਖਿੱਚ ਕੇ ਲਿਆਏ, ਫਿਰ ਜ਼ੋਰ ਆਵਾਜ਼ ਨਾਲ ਬੋਲੇ: “ਇਹ ਲੋਕ ਜਿਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਮੁਸੀਬਤ ਖੜ੍ਹੀ ਕੀਤੀ ਹੈ, ਉਹ ਹੁਣ ਇੱਥੇ ਆ ਗਏ ਹਨ,
7
ਅਤੇ ਇਸ ਇਨਸਾਨ ਜੇਸਨ ਨੇ ਉਨ੍ਹਾਂ ਨੂੰ ਆਪਣੇ ਘਰ ਰਹਿਣ ਲਈ ਸੱਦਾ ਦਿੱਤਾ। ਇਸ ਪੰਥ ਦੇ ਸਾਰੇ ਲੋਕ ਉਸ ਗੱਲ ਦਾ ਵਿਰੋਧ ਕਰਦੇ ਹਨ ਜੋ ਸਾਡੇ ਪਾਤਸ਼ਾਹ ਕੈਸਰ ਨੇ ਫਰਮਾਇਆ ਹੈ। ਉਹ ਕਹਿੰਦੇ ਹਨ ਕਿ ਇੱਕ ਹੋਰ ਵਿਅਕਤੀ, ਜਿਸਦਾ ਨਾਮ ਯਿਸ਼ੂ ਹੈ, ਅਸਲ ਰਾਜਾ ਹੈ!”
8
ਜਦੋਂ ਲੋਕਾਂ ਦੀ ਭੀੜ ਜੋ ਇਕੱਠੀ ਹੋ ਗਈ ਸੀ ਅਤੇ ਸ਼ਹਿਰ ਦੇ ਅਧਿਕਾਰੀਆਂ ਨੇ ਇਹ ਸੁਣਿਆ, ਤਾਂ ਉਹ ਬਹੁਤ ਗੁੱਸੇ ਅਤੇ ਹਰਕਤ ਵਿੱਚ ਹੋ ਗਏ।
9
ਫਿਰ ਉਹਨਾਂ ਨੇ ਜੇਸਨ ਅਤੇ ਦੂਸਰੇ ਵਿਸ਼ਵਾਸੀਆ ਤੋਂ ਜ਼ਮਾਨਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।
10
ਉਸੇ ਰਾਤ ਵਿਸ਼ਵਾਸੀਆਂ ਨੇ ਪੌਲੁਸ ਅਤੇ ਸੀਲਾਸ ਨੂੰ ਥੱਸਲੁਨੀਕੇ ਤੋਂ ਬੇਰੀਆ ਸ਼ਹਿਰ ਭੇਜਿਆ। ਜਦੋਂ ਪੌਲੁਸ ਅਤੇ ਸੀਲਾਸ ਉੱਥੇ ਪਹੁੰਚੇ, ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਗਏ, ਜਿਸ ਦਿਨ ਲੋਕ ਇਕੱਠੇ ਹੋਏ ਸਨ।
11
ਬੇਰੀਆ ਦੇ ਲੋਕ ਥੱਸਲੁਨੀਕਾ ਸ਼ਹਿਰ ਦੇ ਯਹੂਦੀ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਉਨ੍ਹਾਂ ਨੇ ਬੜੀ ਦਿਲਚਸਪੀ ਅਤੇ ਲਗਨ ਨਾਲ ਬਚਨ ਨੂੰ ਸੁਣਿਆ। ਅਤੇ ਹਰ ਰੋਜ਼ ਪਵਿੱਤਰ ਸ਼ਾਸਤਰ ਵਿੱਚ ਲੱਭਦੇ ਰਹਿੰਦੇ ਸਨ ਕਿ ਪੌਲੁਸ ਨੇ ਮਸੀਹ ਬਾਰੇ ਜੋ ਕਿਹਾ ਸੀ ਉਹ ਸੱਚ ਹੈ ਜਾਂ ਨਹੀਂ।
12
ਨਤੀਜੇ ਵਜੋਂ, ਉਨ੍ਹਾਂ ਵਿੱਚੋਂ ਕਈਆਂ ਨੇ ਵਿਸ਼ਵਾਸ ਕੀਤਾ, ਜਿਵੇਂ ਕਿ ਬਹੁਤ ਸਾਰਿਆਂ ਪਤਵੰਤੀ ਯੂਨਾਨੀ ਔਰਤਾਂ ਅਤੇ ਆਦਮੀਆਂ ਵਿੱਚੋਂ ਵੀ ਬਹੁਤ ਸਾਰਿਆਂ ਨੇ ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਕੀਤਾ।
13
ਪਰ ਫੇਰ ਥੱਸਲੁਨੀਕਾ ਦੇ ਯਹੂਦੀਆਂ ਨੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਪੌਲੁਸ ਬੇਰੀਆ ਵਿੱਚ ਪਰਮੇਸ਼ਵਰ ਦੇ ਬਚਨ ਪ੍ਰਚਾਰ ਕਰ ਰਿਹਾ ਸੀ। ਇਸ ਲਈ ਉਹ ਬੇਰੀਆ ਗਏ ਅਤੇ ਉੱਥੋਂ ਦੇ ਲੋਕਾਂ ਨੂੰ ਦੱਸਿਆ ਕਿ ਜੋ ਪੌਲੁਸ ਸਿਖਾ ਰਿਹਾ ਸੀ ਉਹ ਸੱਚ ਨਹੀਂ ਸੀ। ਇਸ ਤਰ੍ਹਾਂ, ਉਨ੍ਹਾਂ ਨੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪੌਲੁਸ ਦੇ ਵਿਰੁੱਧ ਭੜਕਾਇਆ।
14
ਇਸ ਲਈ ਬੇਰੀਆ ਦੇ ਕਈ ਵਿਸ਼ਵਾਸੀਆਂ ਪੌਲੁਸ ਨੂੰ ਇੱਕ ਹੋਰ ਸੂਬੇ ਜਾਣ ਲਈ ਸਮੁੰਦਰੀ ਕੰਢੇ ਤੇ ਲੈ ਗਏ। ਪਰ ਸੀਲਾਸ ਅਤੇ ਤਿਮੋਥਿਉਸ ਬੇਰੀਆ ਵਿੱਚ ਹੀ ਰਹੇ।
15
ਜਿਨ੍ਹਾਂ ਨੇ ਪੌਲੁਸ ਨੂੰ ਭਜਾ ਲਿਆਦਾਂ ਸੀ ਉਹ ਉਸਨੂੰ ਅਥੇਨੈ ਸ਼ਹਿਰ ਲੈ ਆਏ ਅਤੇ ਫਿਰ ਸੀਲਾਸ ਅਤੇ ਤਿਮੋਥਿਉਸ ਨੂੰ ਨਿਰਦੇਸ਼ ਦਿੱਤੇ ਕਿ ਉਹ ਜਲਦੀ ਤੋਂ ਜਲਦੀ ਉਸਦੇ ਕੋਲ ਆਉਣ।
16
ਅਥੇਨੈ ਵਿੱਚ, ਪੌਲੁਸ ਜਦੋਂ ਸੀਲਾਸ ਅਤੇ ਤਿਮੋਥਿਉਸ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਤੇ ਇਸ ਦੌਰਾਨ, ਉਹ ਸ਼ਹਿਰ ਵਿੱਚ ਘੁੰਮਦਾ ਰਿਹਾ। ਉਹ ਬਹੁਤ ਦੁਖੀ ਹੋਇਆ ਕਿਉਂਕਿ ਉਸਨੇ ਵੇਖਿਆ ਕਿ ਸਾਰੇ ਸ਼ਹਿਰ ਵਿੱਚ ਬਹੁਤ ਸਾਰਿਆਂ ਮੂਰਤੀਆਂ ਸਨ।
17
ਫਿਰ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਵਿੱਚ ਗਿਆ। ਅਤੇ ਉਸਨੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਵੀ ਜਿਨ੍ਹਾਂ ਨੇ ਯਹੂਦੀਆਂ ਦੇ ਵਿਸ਼ਵਾਸ ਨੂੰ ਮੰਨ ਲਿਆ ਸੀ ਯਿਸ਼ੂ ਬਾਰੇ ਪ੍ਰਚਾਰ ਕੀਤਾ। ਉਹ ਹਰ ਰੋਜ਼ ਬਜ਼ਾਰਾਂ ਵਿੱਚ ਵੀ ਜਾਂਦਾ ਸੀ ਅਤੇ ਉਨ੍ਹਾਂ ਲੋਕਾਂ ਨਾਲ ਗੱਲ ਕਰਦਾ ਜਿਹੜੇ ਉਹ ਨੂੰ ਉੱਥੇ ਮਿਲਦੇ ਸੀ।
18
ਏਪੀਕੁਰੀਅਨ ਅਤੇ ਸਟੋਇਕ ਦਾਰਸ਼ਨਿਕਾਂ ਦਾ ਸਮੂਹ ਉਸ ਨਾਲ ਬਹਿਸ ਕਰਨ ਲੱਗਾ। ਉਨ੍ਹਾਂ ਵਿੱਚੋਂ ਕੁਝ ਨੇ ਪੁੱਛਿਆ, “ਇਹ ਗਲਾਧੜ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ?” ਹੋਰਾਂ ਨੇ ਟਿੱਪਣੀ ਕੀਤੀ, “ਕਿ ਉਹ ਲੋਕਾਂ ਨੂੰ ਨਵੇਂ ਦੇਵਤਿਆਂ ਬਾਰੇ ਸਿਖਾ ਰਿਹਾ ਹੈ ਜਿਸ ਬਾਰੇ ਅਸੀਂ ਨਹੀਂ ਸੁਣਿਆ,” ਉਨ੍ਹਾਂ ਨੇ ਇਹ ਇਸ ਲਈ ਕਿਹਾ ਕਿਉਂਕਿ ਪੌਲੁਸ ਯਿਸ਼ੂ ਅਤੇ ਉਸਦੇ ਪੁਨਰ-ਉਥਾਨ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰ ਰਿਹਾ ਸੀ।
19
ਉਹ ਉਸ ਨੂੰ ਫੜ੍ਹ ਕੇ ਅਰਿਯੁਪਗੁਸ ਉੱਤੇ ਲੈ ਗਏ ਅਤੇ ਬੋਲੇ, “ਕੀ ਅਸੀਂ ਪੁੱਛ ਸਕਦੇ ਹਾਂ ਕਿ ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈ ਕੀ ਹੈ?
20
ਤੁਸੀਂ ਸਾਡੇ ਕੰਨਾਂ ਤੇ ਕੁਝ ਅਜੀਬ ਵਿਚਾਰਾਂ ਨੂੰ ਲਿਆ ਰਹੇ ਹੋ, ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਕੀ ਅਰਥ ਹੈ।”
21
ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ, ਨਵੀਂਆਂ-ਨਵੀਂਆਂ ਗੱਲਾਂ ਸੁਣਨ ਅਤੇ ਸੁਣਾਉਣ ਤੋਂ ਬਿਨ੍ਹਾਂ ਆਪਣਾ ਸਮਾਂ ਕਿਸੇ ਕੰਮ ਵਿੱਚ ਨਹੀਂ ਗੁਜਾਰਦੇ ਸਨ।
22
ਫਿਰ ਪੌਲੁਸ ਅਰਿਯੁਪਗੁਸ ਦੀ ਸਭਾ ਵਿੱਚ ਖੜ੍ਹਾ ਹੋਇਆ ਅਤੇ ਕਿਹਾ, “ਅਥੇਨੀ ਦੇ ਲੋਕੋ! ਮੈਂ ਵੇਖਦਾ ਹਾਂ ਕਿ ਤੁਸੀਂ ਹਰ ਪੱਖੋ ਬਹੁਤ ਧਾਰਮਿਕ ਹੋ।
23
ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਦੇਵਤਿਆਂ ਦੀਆਂ ਮੂਰਤਾਂ ਵੇਖੀਆਂ ਅਤੇ ਮੈ ਇੱਕ ਸ਼ਿਲਾਲੇਖ ਵਾਲੀ ਇੱਕ ਜਗਵੇਦੀ ਨੂੰ ਵੇਖਿਆ ਜਿਸ ਦੇ ਉੱਤੇ ਇਹ ਲਿਖਿਆ ਹੋਇਆ ਸੀ: ਅਣਜਾਣੇ ਦੇਵਤੇ ਲਈ। ਇਸ ਲਈ ਜਿਸ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਉਸੇ ਦੀ ਖ਼ਬਰ ਦਿੰਦਾ ਹਾਂ।
24
“ਉਹ ਪਰਮੇਸ਼ਵਰ ਜਿਸ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਹਰ ਚੀਜ਼ ਬਣਾਈ ਹੈ। ਕਿਉਂਕਿ ਉਹ ਸਵਰਗ ਵਿੱਚ ਅਤੇ ਧਰਤੀ ਉੱਤੇ ਸਾਰੇ ਜੀਵਾਂ ਉੱਤੇ ਰਾਜ ਕਰਦਾ ਹੈ ਇਸ ਲਈ ਉਹ ਇਨਸਾਨ ਦੇ ਬਣਾਏ ਹੋਏ ਹੈਕਲ ਵਿੱਚ ਨਹੀਂ ਰਹਿੰਦਾ ਹੈ।
25
ਅਤੇ ਨਾ ਉਹ ਨੂੰ ਕਿਸੇ ਚੀਜ਼ ਤੋਂ ਥੋੜ ਹੈ ਨਾ ਉਹ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਖੁਦ ਹੀ ਸਭਨਾਂ ਨੂੰ ਜ਼ਿੰਦਗੀ, ਸਾਹ ਅਤੇ ਸਭ ਕੁਝ ਦਿੰਦਾ ਹੈ।
26
ਪਰਮੇਸ਼ਵਰ ਨੇ ਇੱਕ ਮਨੁੱਖ ਤੋਂ ਸਾਰਿਆਂ ਕੌਮਾਂ ਨੂੰ ਬਣਾਇਆ, ਤਾਂ ਜੋ ਉਹ ਸਾਰੀ ਧਰਤੀ ਵਿੱਚ ਵੱਸਣ; ਅਤੇ ਉਸਨੇ ਇਤਿਹਾਸ ਵਿੱਚ ਉਨ੍ਹਾਂ ਦੇ ਨਿਰਧਾਰਤ ਸਮੇਂ ਅਤੇ ਉਨ੍ਹਾਂ ਦੀਆਂ ਧਰਤੀ ਉੱਤੇ ਹੱਦਾਂ ਤੈਅ ਕੀਤੀਆਂ ਹਨ।
27
ਉਹ ਚਾਹੁੰਦਾ ਹੈ ਕਿ ਲੋਕ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਉਸਦੀ ਲੋੜ ਹੈ। ਤਦ ਉਹ ਉਸਦੀ ਭਾਲ ਕਰਨਗੇ ਅਤੇ ਉਸਨੂੰ ਲੱਭ ਲੈਣਗੇ। ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਭਾਲ ਸਕੀਏ, ਹਾਲਾਂਕਿ ਉਹ ਅਸਲ ਵਿੱਚ ਸਾਡੇ ਸਾਰਿਆਂ ਦੇ ਨੇੜੇ ਹੈ।
28
ਉਸ ਲਈ ਅਸੀਂ ਉਸਦੇ ਵਿੱਚ ਜੀਉਂਦੇ ਅਤੇ ਚਲਦੇ ਹਾਂ ਅਤੇ ਆਪਣਾ ਹੋਂਦ ਰੱਖਦੇ ਹਾਂ। ਜਿਵੇਂ ਤੁਹਾਡੇ ਆਪਣੇ ਕੁਝ ਕਵੀਆਂ ਨੇ ਕਿਹਾ ਹੈ, ‘ਕਿ ਅਸੀਂ ਉਸ ਦੀ ਸੰਤਾਨ ਹਾਂ।’
29
“ਇਸ ਲਈ ਕਿਉਂਕਿ ਅਸੀਂ ਪਰਮੇਸ਼ਵਰ ਦੀ ਵੰਸ਼ ਹਾਂ,” ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਵਰ ਸੋਨੇ, ਚਾਂਦੀ ਜਾਂ ਪੱਥਰ ਵਰਗਾ ਹੈ, ਯਾਂ ਫਿਰ ਮਨੁੱਖੀ ਕਲਾ ਅਤੇ ਕੁਸ਼ਲਤਾ ਦੁਆਰਾ ਬਣਾਇਆ ਚਿੱਤਰ ਹੈ।
30
ਪਰਮੇਸ਼ਵਰ ਨੇ ਅਣਜਾਣਪੁਣੇ ਦੇ ਸਮੇਂ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਸਭ ਥਾਂਵਾਂ ਅਤੇ ਸਾਰਿਆ ਮਨੁੱਖਾਂ ਨੂੰ ਹੁਕਮ ਦਿੰਦਾ ਹੈ, ਕਿ ਉਹ ਸਾਰੇ ਤੋਬਾ ਕਰਨ।
31
ਕਿਉਂ ਜੋ ਉਸ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੈ ਜਿਸ ਦੇ ਵਿੱਚ ਉਹ ਦੁਨੀਆਂ ਤੇ ਸਾਡੇ ਸਾਰਿਆਂ ਲੋਕਾਂ ਦਾ ਨਿਆਂ ਕਰਨ ਜਾ ਰਿਹਾ ਹੈ। ਉਸਨੇ ਸਾਡੇ ਲਈ ਨਿਆਂ ਕਰਨ ਲਈ ਇੱਕ ਆਦਮੀ ਨੂੰ ਨਿਯੁਕਤ ਕੀਤਾ ਹੈ, ਅਤੇ ਉਹ ਆਦਮੀ ਸਾਡੇ ਸਾਰਿਆਂ ਦਾ ਨਿਰਪੱਖਤਾ ਨਾਲ ਨਿਆਂ ਕਰੇਗਾ। “ਪਰਮੇਸ਼ਵਰ ਨੇ ਇਸ ਗੱਲ ਦਾ ਸਬੂਤ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਭ ਨੂੰ ਦਿੱਤਾ ਹੈ।”
32
ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਦੁਬਾਰਾ ਪੁਨਰ-ਉਥਾਨ ਬਾਰੇ ਸੁਣਿਆ, ਉਨ੍ਹਾਂ ਵਿੱਚੋਂ ਕਈਆਂ ਨੇ ਉਸਦਾ ਮਜ਼ਾਕ ਉਡਾਇਆਂ, ਪਰ ਕਈਆਂ ਨੇ ਕਿਹਾ, “ਅਸੀਂ ਤੇਰੇ ਕੋਲੋ ਇਸ ਵਿਸ਼ੇ ਤੇ ਫਿਰ ਦੁਬਾਰਾ ਸੁਣਨਾ ਚਾਹੁੰਦੇ ਹਾਂ।”
33
ਉਸੇ ਵੇਲੇ, ਪੌਲੁਸ ਨੇ ਸਭਾ ਛੱਡ ਦਿੱਤੀ।
34
ਕੁਝ ਲੋਕ ਪੌਲੁਸ ਦੇ ਚੇਲੇ ਬਣ ਗਏ ਅਤੇ ਵਿਸ਼ਵਾਸ ਕੀਤਾ। ਉਨ੍ਹਾਂ ਵਿੱਚੋਂ ਇੱਕ ਦਿਯਾਨੀਸਿਯੁਸ, ਜੋ ਅਰਿਯੁਪਗੁਸ ਦਾ ਇੱਕ ਮੈਂਬਰ ਸੀ, ਇਸ ਦੇ ਨਾਲ ਦਮਾਰਿਸ ਨਾਮ ਦੀ ਇੱਕ ਮਹਿਲਾ ਅਤੇ ਕਈ ਹੋਰ ਸਨ।
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28