bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 19
Acts 19
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 20 →
1
ਜਦੋਂ ਅਪੁੱਲੋਸ ਕੁਰਿੰਥੁਸ ਵਿੱਚ ਸੀ, ਪੌਲੁਸ ਅੰਦਰਲੇ ਰਸਤੇ ਵਿੱਚੋਂ ਦੀ ਹੋ ਕੇ ਅਫ਼ਸੀਆਂ ਪਹੁੰਚਿਆ। ਉੱਥੇ ਉਸਨੂੰ ਕੁਝ ਚੇਲੇ ਮਿਲੇ
2
ਅਤੇ ਪੌਲੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ ਜਦੋਂ ਤੁਸੀਂ ਵਿਸ਼ਵਾਸ ਕੀਤਾ ਸੀ?” ਉਨ੍ਹਾਂ ਨੇ ਉੱਤਰ ਦਿੱਤਾ, “ਨਹੀਂ, ਇੱਥੋ ਤੱਕ ਕਿ ਅਸੀਂ ਤਾਂ ਇਹ ਵੀ ਨਹੀਂ ਸੁਣਿਆ ਕਿ ਇੱਕ ਪਵਿੱਤਰ ਆਤਮਾ ਹੈ।”
3
ਫਿਰ ਪੌਲੁਸ ਨੇ ਪੁੱਛਿਆ, “ਤਾਂ ਤੁਸੀਂ ਕਿਹੜਾ ਬਪਤਿਸਮਾ ਲਿਆ?” ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਯੋਹਨ ਦਾ ਬਪਤਿਸਮਾ ਲਿਆ।”
4
ਪੌਲੁਸ ਨੇ ਕਿਹਾ, “ਯੋਹਨ ਨੇ ਤਾਂ ਤੋਬਾ ਦਾ ਬਪਤਿਸਮਾ ਦਿੱਤਾ। ਉਸਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਉਸ ਉੱਤੇ ਜੋ ਮੇਰੇ ਤੋਂ ਬਾਅਦ ਇੱਕ ਆਉਣ ਵਾਲਾ ਹੈ, ਅਰਥਾਤ, ਯਿਸ਼ੂ ਉੱਤੇ ਵਿਸ਼ਵਾਸ ਕਰੋ।”
5
ਇਹ ਸੁਣਦਿਆਂ ਹੀ, ਉਨ੍ਹਾਂ ਨੇ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਬਪਤਿਸਮਾ ਲਿਆ।
6
ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ, ਉਨ੍ਹਾਂ ਉੱਤੇ ਪਵਿੱਤਰ ਆਤਮਾ ਉਤਰਿਆ, ਅਤੇ ਉਹ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ।
7
ਸਾਰੇ ਤਕਰੀਬਨ ਕੁੱਲ ਮਿਲਾ ਕੇ ਬਾਰਾਂ ਆਦਮੀ ਸਨ।
8
ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਉੱਥੇ ਤਿੰਨ ਮਹੀਨਿਆਂ ਤੱਕ ਦਲੇਰੀ ਨਾਲ ਬਚਨ ਸਿਖਾਉਂਦਾ ਰਿਹਾ, ਅਤੇ ਪਰਮੇਸ਼ਵਰ ਦੇ ਰਾਜ ਬਾਰੇ ਦ੍ਰਿੜਤਾ ਨਾਲ ਵਾਦ-ਵਿਵਾਦ ਕਰਦਾ ਰਿਹਾ।
9
ਪਰ ਉਨ੍ਹਾਂ ਵਿੱਚੋਂ ਕੁਝ ਜ਼ਿੱਦੀ ਬਣ ਗਏ; ਤਾਂ ਉਨ੍ਹਾਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜਨਤਕ ਤਰੀਕੇ ਨਾਲ ਭਾਈਚਾਰੇ ਨੂੰ ਬੁਰਾ ਕਹਿਣ ਲੱਗੇ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਛੱਡ ਦਿੱਤਾ। ਉਹ ਚੇਲਿਆਂ ਨੂੰ ਆਪਣੇ ਨਾਲ ਲੈ ਕੇ ਅਲੱਗ ਹੋ ਗਿਆ ਅਤੇ ਟਾਇਰਨੁਸ ਨਾਮ ਦੇ ਭਾਸ਼ਣ ਹਾਲ ਵਿੱਚ ਹਰ ਰੋਜ਼ ਬਚਨ ਸੁਣਾਉਂਦਾ ਤੇ ਵਿਚਾਰ-ਵਟਾਂਦਰੇ ਕਰਦੇ ਰਹੇ।
10
ਇਹ ਕੰਮ ਦੋ ਸਾਲਾਂ ਤੱਕ ਚਲਦਾ ਰਿਹਾ, ਇਸ ਲਈ ਏਸ਼ੀਆ ਦੇ ਪ੍ਰਾਂਤ ਵਿੱਚ ਰਹਿੰਦੇ ਸਾਰੇ ਯਹੂਦੀ ਅਤੇ ਯੂਨਾਨੀਆਂ ਨੇ ਪ੍ਰਭੂ ਦਾ ਬਚਨ ਸੁਣਿਆ।
11
ਪਰਮੇਸ਼ਵਰ ਨੇ ਪੌਲੁਸ ਦੁਆਰਾ ਅਨੋਖੇ ਚਮਤਕਾਰ ਕੀਤੇ,
12
ਐਥੋਂ ਤੱਕ ਜੋ ਰੁਮਾਲ ਅਤੇ ਪਰਨਾਂ ਉਹ ਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ, ਅਤੇ ਉਨ੍ਹਾਂ ਦੇ ਰੋਗ ਦੂਰ ਹੋ ਜਾਂਦੇ ਅਤੇ ਉਨ੍ਹਾਂ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ।
13
ਕੁਝ ਯਹੂਦੀ ਪਿੰਡਾਂ ਵਿੱਚ ਘੁੰਮਦੇ ਅਤੇ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਉਹਨਾਂ ਵਿਚੋਂ ਜਿਹੜੇ ਲੋਕ ਭੂਤਾਂ ਦੇ ਚਿੰਬੜੇ ਹੋਏ ਸਨ ਉਹ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਬੇਨਤੀ ਕਰਦੇ। ਉਹ ਕਹਿੰਦੇ ਸਨ, “ਕਿ ਯਿਸ਼ੂ ਦੇ ਨਾਮ ਵਿੱਚ ਜਿਸਦਾ ਪੌਲੁਸ ਪ੍ਰਚਾਰ ਕਰਦਾ, ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਬਾਹਰ ਨਿਕਲ ਆਓ।”
14
ਸਕੇਵਾ ਨਾਮ ਦਾ ਯਹੂਦੀ ਮੁੱਖ ਜਾਜਕ, ਦੇ ਸੱਤ ਪੁੱਤਰ ਇਹੋ ਕੰਮ ਕਰ ਰਹੇ ਸਨ।
15
ਇੱਕ ਦਿਨ ਦੁਸ਼ਟ ਆਤਮਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਯਿਸ਼ੂ ਨੂੰ ਮੈਂ ਜਾਣਦੀ ਹਾਂ, ਅਤੇ ਮੈਂ ਪੌਲੁਸ ਨੂੰ ਵੀ ਜਾਣਦੀ ਹਾਂ, ਪਰ ਤੁਸੀਂ ਕੌਣ ਹੋ?”
16
ਫਿਰ ਉਹ ਆਦਮੀ ਜਿਸਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਉਸ ਨੇ ਉਨ੍ਹਾਂ ਦੇ ਉੱਤੇ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਸਾਰਿਆਂ ਨੂੰ ਵੱਸ ਵਿੱਚ ਕਰ ਲਿਆ। ਉਸਨੇ ਉਨ੍ਹਾਂ ਨਾਲ ਅਜਿਹੀ ਕੁੱਟਮਾਰ ਕੀਤੀ ਕਿ ਉਹ ਨੰਗੇ ਅਤੇ ਜ਼ਖਮੀ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ।
17
ਜਦੋਂ ਇਹ ਗੱਲ ਅਫ਼ਸੀਆਂ ਵਿੱਚ ਰਹਿੰਦੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਪਤਾ ਲੱਗੀ, ਤਾਂ ਉਹ ਸਾਰੇ ਲੋਕ ਡਰ ਨਾਲ ਭਰ ਗਏ ਸਨ, ਅਤੇ ਉਨ੍ਹਾਂ ਨੇ ਪ੍ਰਭੂ ਯਿਸ਼ੂ ਦੀ ਵਡਿਆਈ ਕੀਤੀ ਕਿਉਂਕਿ ਉਜਾਗਰ ਹੋ ਗਏ ਸਨ ਕਿ ਉਹ ਬਹੁਤ ਸ਼ਕਤੀਸ਼ਾਲੀ ਸੀ।
18
ਹੁਣ ਪ੍ਰਭੂ ਉੱਤੇ ਵਿਸ਼ਵਾਸ ਕਰਨ ਵਾਲੇ ਬਹੁਤ ਸਾਰੇ ਆਏ ਅਤੇ ਖੁਲ੍ਹ ਕੇ ਉਨ੍ਹਾਂ ਨੇ ਆਪਣੇ ਪਾਪਾਂ ਨੂੰ ਕਬੂਲ ਕੀਤਾ।
19
ਬਹੁਤ ਸਾਰੇ ਜਿਨ੍ਹਾਂ ਨੇ ਜਾਦੂ-ਟੂਣਾ ਕਰਨ ਦਾ ਅਭਿਆਸ ਕੀਤਾ ਸੀ, ਆਪਣੀਆਂ ਪੋਥੀਆਂ ਨੂੰ ਇਕੱਠੀਆਂ ਕਰਕੇ ਲਿਆਏ ਅਤੇ ਸਾਰਿਆਂ ਦੇ ਸਾਹਮਣੇ ਸਾੜ ਦਿੱਤਾ। ਜਦੋਂ ਉਨ੍ਹਾਂ ਨੇ ਪੋਥੀਆਂ ਦੀ ਕੀਮਤ ਦਾ ਜੋੜ ਕੀਤਾ, ਤਾਂ ਕੁਲ ਮਿਲਾ ਕੇ ਪੰਜਾਹ ਹਜ਼ਾਰ ਰੁਪਿਆ ਹੋਇਆ।
20
ਇਸ ਤਰ੍ਹਾਂ ਪ੍ਰਭੂ ਦਾ ਬਚਨ ਵਿਆਪਕ ਤੌਰ ਤੇ ਫੈਲਿਆ ਅਤੇ ਸ਼ਕਤੀ ਵਿੱਚ ਵਧਦਾ ਗਿਆ।
21
ਇਹ ਸਭ ਵਾਪਰਨ ਤੋਂ ਬਾਅਦ, ਪੌਲੁਸ ਨੇ ਯੇਰੂਸ਼ਲੇਮ ਜਾਣ ਦਾ ਫ਼ੈਸਲਾ ਕੀਤਾ, ਮਕਦੂਨਿਯਾ ਅਤੇ ਅਖਾਯਾ ਪ੍ਰਾਂਤਾਂ ਵਿੱਚੋਂ ਦੀ ਲੰਘਦਿਆਂ। “ਮੈਂ ਉੱਥੇ ਜਾਣ ਤੋਂ ਬਾਅਦ,” ਉਸਨੇ ਕਿਹਾ, “ਮੈਨੂੰ ਜ਼ਰੂਰ ਰੋਮ ਸ਼ਹਿਰ ਵੀ ਜਾਣਾ ਚਾਹੀਦਾ।”
22
ਉਸਨੇ ਆਪਣੇ ਦੋ ਸਹਾਇਕ ਤਿਮੋਥਿਉਸ ਅਤੇ ਇਰਾਸਤੁਸ ਨੂੰ ਮਕਦੂਨਿਯਾ ਭੇਜਿਆ, ਜਦੋਂ ਕਿ ਉਹ ਏਸ਼ੀਆ ਦੇ ਪ੍ਰਾਂਤ ਵਿੱਚ ਥੋੜਾ ਸਮਾਂ ਰਿਹਾ।
23
ਉਸ ਸਮੇਂ ਪ੍ਰਭੂ ਦੇ ਰਸਤੇ ਬਾਰੇ ਵਿੱਚ ਇੱਕ ਬਹੁਤ ਵੱਡਾ ਹੰਗਾਮਾ ਅਫ਼ਸੁਸ ਸ਼ਹਿਰ ਵਿੱਚ ਹੋਇਆ।
24
ਕਿਉਂ ਜੋ ਦੇਮੇਤ੍ਰਿਯੁਸ ਨਾਮ ਦਾ ਇੱਕ ਸੁਨਿਆਰ ਅਰਤਿਮਿਸ ਦੇ ਚਾਂਦੀ ਦਾ ਮੰਦਰ ਬਣਵਾ ਕੇ, ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ।
25
ਦੇਮੇਤ੍ਰਿਯੁਸ ਨੇ ਆਪਣੇ ਕਾਮਿਆਂ ਅਤੇ ਉਨ੍ਹਾਂ ਹੋਰਾਂ ਦੀ ਵੀ ਇੱਕ ਮੀਟਿੰਗ ਸੱਦੀ ਜਿਨ੍ਹਾਂ ਨੇ ਚਾਂਦੀ ਦੀਆਂ ਛੋਟੀਆਂ ਮੂਰਤੀਆਂ ਬਣਾਇਆ। ਉਸਨੇ ਉਨ੍ਹਾਂ ਨੂੰ ਕਿਹਾ, “ਮੇਰੇ ਦੋਸਤੋ, ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ ਕਿਸਮ ਦੇ ਕੰਮ ਕਰਕੇ ਬਹੁਤ ਸਾਰਾ ਪੈਸਾ ਕਮਾਉਂਦੇ ਹਾਂ।
26
ਨਾਲ ਹੀ, ਤੁਸੀਂ ਜਾਣਦੇ ਹੋ ਕਿ ਕਿਵੇਂ ਇਸ ਪੌਲੁਸ ਨੇ ਇੱਥੇ ਅਫ਼ਸੀਆਂ ਵਿੱਚ ਅਤੇ ਅਸਲ ਵਿੱਚ ਪੂਰੇ ਏਸ਼ੀਆ ਪ੍ਰਾਂਤ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਯਕੀਨ ਦਿਵਾਇਆ ਅਤੇ ਗੁਮਰਾਹ ਕੀਤਾ ਹੋਈਆਂ। ਉਹ ਕਹਿੰਦਾ ਹੈ ਕਿ ਮਨੁੱਖ ਦੇ ਹੱਥਾਂ ਦੁਆਰਾ ਬਣਾਏ ਦੇਵਤੇ ਕੋਈ ਵੀ ਦੇਵਤਾ ਨਹੀਂ ਹਨ।
27
ਇੱਥੇ ਸਿਰਫ ਇਹ ਖ਼ਤਰਾ ਨਹੀਂ, ਜੋ ਸਾਡਾ ਕੰਮ ਮੰਦਾ ਪੈ ਜਾਵੇਗਾ ਸਗੋਂ ਇਹ ਵੀ ਦੁੱਖ ਹੈ ਕਿ ਮਹਾਨ ਦੇਵੀ ਅਰਤਿਮਿਸ ਦੇ ਹੈਕਲ ਨੂੰ ਬਦਨਾਮ ਕੀਤਾ ਜਾਵੇਗਾ; ਜਿਸਦੀ ਪੂਜਾ ਏਸ਼ੀਆ ਅਤੇ ਦੁਨੀਆਂ ਭਰ ਵਿੱਚ ਕੀਤੀ ਜਾਂਦੀ ਹੈ, ਉਸ ਦੀ ਖਾਸ ਮਹਿਮਾ ਜਾਂਦੀ ਰਹੇਗੀ।”
28
ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਹ ਬੜੇ ਗੁੱਸੇ ਵਿੱਚ ਆਏ ਅਤੇ ਉੱਚੀ ਆਵਾਜ਼ ਨਾਲ ਬੋਲਣ ਲੱਗੇ, “ਅਫ਼ਸੀਆਂ ਦੀ ਮਹਾਨ ਹੈ ਅਰਤਿਮਿਸ!”
29
ਉਸੇ ਵੇਲੇ ਹੀ ਸਾਰੇ ਸ਼ਹਿਰ ਵਿੱਚ ਹਫੜਾ-ਦਫੜੀ ਮੱਚ ਗਈ। ਲੋਕਾਂ ਨੇ ਮਕਦੂਨਿਯਾ ਦੇ ਵਸਨੀਕ ਜੋ ਪੌਲੁਸ ਦੇ ਯਾਤਰਾ ਕਰਨ ਵਾਲੇ ਸਾਥੀ ਗਾਯੁਸ ਅਤੇ ਅਰਿਸਤਰਖੁਸ ਨੂੰ ਕਾਬੂ ਕਰ ਲਿਆ ਅਤੇ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿੱਚ ਲੈ ਗਏ।
30
ਜਦੋਂ ਪੌਲੁਸ ਭੀੜ ਦੇ ਸਾਮ੍ਹਣੇ ਪੇਸ਼ ਹੋਣਾ ਚਾਹੁੰਦਾ ਸੀ, ਤਾਂ ਚੇਲਿਆਂ ਨੇ ਉਹ ਨੂੰ ਨਾ ਜਾਣ ਦਿੱਤਾ।
31
ਅਤੇ ਏਸ਼ੀਆ ਦੇ ਹਾਕਮਾਂ ਵਿੱਚੋਂ ਵੀ ਕਈਆਂ ਨੇ ਜੋ ਉਹ ਦੇ ਮਿੱਤਰ ਸਨ, ਮਿੰਨਤ ਨਾਲ ਉਹ ਦੇ ਕੋਲ ਚੇਤਾਵਨੀ ਦੇ ਕੇ ਭੇਜਿਆ ਕਿ ਤਮਾਸ਼ੇ ਘਰ ਵਿੱਚ ਨਾ ਵੜਨਾ।
32
ਸਭਾ ਉਲਝਣ ਵਿੱਚ ਪਈ ਹੋਈ ਸੀ: ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ। ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਉੱਥੇ ਕਿਉਂ ਆਏ ਸਨ।
33
ਉਥੋਂ ਦੇ ਇੱਕ ਯਹੂਦੀ ਦਾ ਨਾਂ ਅਲੇਕਜ਼ੈਂਡਰ ਸੀ। ਕੁਝ ਯਹੂਦੀਆਂ ਨੇ ਭੀੜ ਵਿਚੋਂ ਉਸ ਨੂੰ ਮੋਰਚੇ ਦੇ ਸਾਹਮਣੇ ਵੱਲ ਧੱਕ ਦਿੱਤਾ, ਤਾਂ ਜੋ ਉਹ ਲੋਕਾਂ ਦੀ ਭੀੜ ਨਾਲ ਗੱਲ ਕਰ ਸਕੇ। ਤਾਂ ਅਲੇਕਜ਼ੈਂਡਰ ਨੇ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਬਚਾਉ ਲਈ ਲੋਕਾਂ ਨੂੰ ਚੁੱਪ ਰਹਿਣ ਲਈ ਪ੍ਰੇਰਿਆ।
34
ਪਰ ਜਦੋਂ ਲੋਕਾਂ ਦੀ ਭੀੜ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਯਹੂਦੀ ਸੀ, ਤਾਂ ਉਨ੍ਹਾਂ ਸਾਰਿਆਂ ਨੇ ਲਗਭਗ ਦੋ ਘੰਟੇ ਇਕੱਠੇ ਹੋ ਕੇ ਰੌਲਾ ਪਾਇਆ, “ਅਫ਼ਸੀਆਂ ਦਾ ਅਰਤਿਮਿਸ ਮਹਾਨ ਹੈ!”
35
ਸ਼ਹਿਰ ਦੇ ਮੁਨਸ਼ੀ ਨੇ ਜਦੋਂ ਨੂੰ ਭੀੜ ਨੂੰ ਸ਼ਾਂਤ ਕਰਦਿਆਂ ਕਿਹਾ, “ਹੇ ਅਫ਼ਸੀਆਂ ਦੇ ਲੋਕੋ, ਕੀ ਸਾਰੇ ਸੰਸਾਰ ਨੂੰ ਨਹੀਂ ਪਤਾ ਕਿ ਅਫ਼ਸੀਆਂ ਸ਼ਹਿਰ ਮਹਾਨ ਅਰਤਿਮਿਸ ਅਤੇ ਉਸ ਦੀ ਮੂਰਤੀ ਦਾ ਰਾਖਾ ਹੈ ਜੋ ਸਵਰਗ ਤੋਂ ਡਿੱਗਿਆ ਸੀ?
36
ਇਸ ਲਈ, ਕਿਉਂਕਿ ਇਹ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਤੁਹਾਨੂੰ ਸ਼ਾਂਤ ਹੋਣਾ ਚਾਹੀਦਾ ਹੈ ਅਤੇ ਕੁਝ ਵੀ ਜਲਦਬਾਜ਼ੀ ਵਿੱਚ ਨਹੀਂ ਕਰਨਾ ਚਾਹੀਦਾ।
37
ਤੁਸੀਂ ਇਨ੍ਹਾਂ ਮਨੁੱਖਾਂ ਨੂੰ ਇੱਥੇ ਲਿਆਏ ਹੋ, ਹਾਲਾਂਕਿ ਉਨ੍ਹਾਂ ਨੇ ਨਾ ਤਾਂ ਹੈਕਲ ਲੁੱਟੇ ਹਨ ਅਤੇ ਨਾ ਹੀ ਸਾਡੀ ਦੇਵੀਂ ਦੀ ਬੇਇੱਜ਼ਤੀ ਕੀਤੀ ਹੈ।
38
ਜੇ, ਤਾਂ ਦੇਮੇਤ੍ਰਿਯੁਸ ਅਤੇ ਉਸਦੇ ਸਾਥੀ ਕਾਰੀਗਰਾਂ ਨੂੰ ਕਿਸੇ ਵਿਰੁੱਧ ਸ਼ਿਕਾਇਤ ਹੈ, ਤਾਂ ਅਦਾਲਤ ਖੁੱਲੀਆਂ ਹਨ ਅਤੇ ਸਰਕਾਰੀ ਵਕੀਲ ਵੀ ਹਨ। ਤੁਸੀਂ ਉੱਥੇ ਕਿਸੇ ਨੂੰ ਵੀ ਦੋਸ਼ੀ ਠਹਿਰਾ ਸਕਦੇ ਹੋ।
39
ਪਰ ਜੇ ਤੁਸੀਂ ਕਿਸੇ ਹੋਰ ਚੀਜ਼ ਬਾਰੇ ਪੁੱਛਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੋਰ ਅਧਿਕਾਰੀਆਂ ਨੂੰ ਇਸ ਨੂੰ ਹੱਲ ਕਰਨ ਲਈ ਕਹਿਣਾ ਚਾਹੀਦਾ ਹੈ ਜਦੋਂ ਉਹ ਅਧਿਕਾਰੀ ਕਾਨੂੰਨੀ ਤੌਰ ਤੇ ਇਕੱਠੇ ਹੁੰਦੇ ਹਨ।
40
ਜਿਵੇਂ ਕਿ ਇਹ ਹੈ, ਅੱਜ ਜੋ ਵਾਪਰਿਆ ਹੈ ਉਸ ਕਾਰਨ ਸਾਡੇ ਉੱਤੇ ਦੰਗੇ ਕਰਨ ਦੇ ਦੋਸ਼ ਲੱਗਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਇਸ ਹੰਗਾਮੇ ਦਾ ਲੇਖਾ ਨਹੀਂ ਦੇ ਸਕਾਂਗੇ, ਕਿਉਂਕਿ ਇਸਦਾ ਕੋਈ ਕਾਰਨ ਨਹੀਂ ਹੈ।”
41
ਉਸਨੇ ਇਹ ਕਹਿਣ ਤੋਂ ਬਾਅਦ ਸਭਾ ਨੂੰ ਸਮਾਪਤ ਕਰ ਦਿੱਤਾ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28