bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 22
Acts 22
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
1
“ਭਰਾਵੋ ਅਤੇ ਪਿਤਾਓ, ਹੁਣ ਮੇਰੀ ਸਫ਼ਾਈ ਨੂੰ ਸੁਣੋ।”
2
ਜਦੋਂ ਉਨ੍ਹਾਂ ਨੇ ਉਸਨੂੰ ਇਬਰਾਨੀ ਭਾਸ਼ਾ ਵਿੱਚ ਉਨ੍ਹਾਂ ਨਾਲ ਗੱਲ ਕਰਦਿਆਂ ਸੁਣਿਆ, ਤਾਂ ਉਹ ਹੋਰ ਵੀ ਚੁੱਪ ਹੋ ਗਏ। ਤਦ ਪੌਲੁਸ ਨੇ ਕਿਹਾ:
3
ਮੈਂ ਇੱਕ ਯਹੂਦੀ ਹਾਂ। ਜੋ ਕਿ ਕਿਲਕਿਆ ਪ੍ਰਾਂਤ ਦੇ ਤਰਸੁਸ ਸ਼ਹਿਰ ਵਿੱਚ ਮੇਰਾ ਜਨਮ ਹੋਇਆ ਹਾਂ, ਪਰ ਮੈਂ ਇਸ ਸ਼ਹਿਰ ਵਿੱਚ ਪਲਿਆ ਹਾਂ। ਮੈਂ ਗਮਲੀਏਲ ਦੇ ਅਧੀਨ ਪੜ੍ਹਾਈ ਕੀਤੀ ਅਤੇ ਸਾਡੇ ਪਿਉ-ਦਾਦਿਆਂ ਦੇ ਬਿਵਸਥਾ ਦੀ ਚੰਗੀ ਤਰ੍ਹਾਂ ਸਿੱਖਿਆ ਪਾਈ। ਮੈਂ ਪਰਮੇਸ਼ਵਰ ਲਈ ਉਨਾ ਹੀ ਜੋਸ਼ੀਲਾ ਸੀ ਜਿੰਨੇ ਅੱਜ ਤੁਸੀਂ ਹੋ।
4
ਮੈਂ ਇਸ ਰਾਹ ਤੇ ਚਲਣ ਵਾਲੇ ਲੋਕਾਂ ਨੂੰ ਮੌਤ ਤੱਕ ਸਤਾਇਆ, ਵਿਸ਼ਵਾਸੀ ਆਦਮੀ ਅਤੇ ਔਰਤਾਂ ਦੋਵਾਂ ਨੂੰ ਗਰਿਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਕੈਦ ਵਿੱਚ ਸੁੱਟ ਦਿੰਦਾ।
5
ਜਿਵੇਂ ਮਹਾਂ ਜਾਜਕ ਅਤੇ ਸਾਰੀ ਕੌਂਸਲ ਮੇਰੇ ਲਈ ਗਵਾਹੀ ਦਿੰਦੀ ਹੈ। ਮੈਂ ਉਨ੍ਹਾਂ ਕੋਲੋਂ ਭਾਈਬੰਦ ਯਹੂਦੀਆ ਦੇ ਨਾਮ ਦੀਆਂ ਚਿੱਠੀਆਂ ਪ੍ਰਾਪਤ ਕਰਕੇ ਦੰਮਿਸ਼ਕ ਵਿੱਚ ਉਨ੍ਹਾਂ ਵਿਸ਼ਵਾਸੀਆ ਨੂੰ ਸਜ਼ਾ ਦੇਣ ਲਈ ਯੇਰੂਸ਼ਲੇਮ ਵਿੱਚ ਕੈਦੀਆਂ ਵਜੋਂ ਲਿਆਉਣ ਲਈ ਉੱਥੇ ਗਿਆ।
6
“ਦੁਪਹਿਰ ਦੇ ਵੇਲੇ, ਜਦੋਂ ਮੈਂ ਦੰਮਿਸ਼ਕ ਦੇ ਨੇੜੇ ਪਹੁੰਚਿਆ, ਤਾਂ ਅਚਾਨਕ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਮੇਰੇ ਆਲੇ-ਦੁਆਲੇ ਚਮਕੀ।
7
ਮੈਂ ਜ਼ਮੀਨ ਤੇ ਡਿੱਗ ਪਿਆ ਅਤੇ ਇੱਕ ਆਵਾਜ਼ ਮੈਨੂੰ ਆਖਦੀ ਸੁਣੀ, ‘ਹੇ ਸੌਲੁਸ! ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈ?’
8
“ ‘ਮੈਂ ਪੁੱਛਿਆ, ਪ੍ਰਭੂ ਜੀ, ਤੁਸੀਂ ਕੌਣ ਹੋ?’ ਉਸਨੇ ਜਵਾਬ ਦਿੱਤਾ, “ ‘ਮੈਂ ਯਿਸ਼ੂ ਨਾਸਰੀ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ।’
9
ਮੇਰੇ ਸਾਥੀਆਂ ਨੇ ਚਾਨਣ ਤਾਂ ਵੇਖਿਆ, ਪਰ ਉਹ ਉਸਦੀ ਆਵਾਜ਼ ਨੂੰ ਨਹੀਂ ਸਮਝ ਸਕੇ ਜੋ ਮੇਰੇ ਨਾਲ ਗੱਲ ਕਰ ਰਹੀ ਸੀ।
10
“ਫਿਰ ਮੈਂ ਕੀ ਕਰਾਂ, ਪ੍ਰਭੂ?” ਮੈਂ ਪੁੱਛਿਆ। “ਹੁਣ ਉੱਠ,” ਪ੍ਰਭੂ ਨੇ ਕਿਹਾ, “ਅਤੇ ਦੰਮਿਸ਼ਕ ਸ਼ਹਿਰ ਵੱਲ ਜਾ। ਉੱਥੇ ਤੈਨੂੰ ਉਹ ਸਭ ਦੱਸਿਆ ਜਾਵੇਗਾ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ।”
11
ਮੇਰੇ ਸਾਥੀਆਂ ਨੇ ਮੇਰਾ ਹੱਥ ਫੜ੍ਹ ਕੇ ਮੈਨੂੰ ਦੰਮਿਸ਼ਕ ਸ਼ਹਿਰ ਲੈ ਗਏ, ਕਿਉਂਕਿ ਚਾਨਣ ਦੀ ਚਮਕ ਨੇ ਮੈਨੂੰ ਅੰਨ੍ਹਾ ਕਰ ਦਿੱਤਾ ਸੀ।
12
ਉਸ ਸ਼ਹਿਰ ਵਿੱਚ ਹਨਾਨਿਯਾਹ ਨਾਮ ਦਾ ਇੱਕ ਆਦਮੀ ਮੈਨੂੰ ਮਿਲਣ ਆਇਆ। ਉਹ ਬਿਵਸਥਾ ਦਾ ਸ਼ਰਧਾਲੂ ਸੀ ਅਤੇ ਉੱਥੇ ਰਹਿੰਦੇ ਸਾਰੇ ਯਹੂਦੀ ਉਸ ਦਾ ਬਹੁਤ ਸਤਿਕਾਰ ਕਰਦੇ ਸਨ।
13
ਉਹ ਮੇਰੇ ਕੋਲ ਖੜ੍ਹਾ ਹੋਇਆ ਅਤੇ ਉਹ ਨੇ ਕਿਹਾ, “ਹੇ ਭਰਾ ਸੌਲੁਸ, ਆਪਣੀ ਨਿਗਾਹ ਪ੍ਰਾਪਤ ਕਰ!” ਅਤੇ ਉਸੇ ਵੇਲੇ ਮੈਂ ਉਸ ਨੂੰ ਵੇਖਣ ਦੇ ਯੋਗ ਹੋ ਗਿਆ।
14
“ਫਿਰ ਉਸ ਨੇ ਕਿਹਾ: ‘ਸਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੈਨੂੰ ਉਸਦੀ ਇੱਛਾ ਜਾਣਨ, ਅਤੇ ਧਰਮੀ ਨੂੰ ਵੇਖਣ ਅਤੇ ਉਸ ਦੇ ਮੂੰਹੋਂ ਸ਼ਬਦ ਸੁਣਨ ਲਈ ਚੁਣਿਆ ਹੈ।
15
ਤੂੰ ਸਾਰੇ ਲੋਕਾਂ ਵਿੱਚ ਪਰਮੇਸ਼ਵਰ ਦਾ ਗਵਾਹ ਹੋਵੇਗਾ ਜੋ ਤੂੰ ਵੇਖਿਆ ਅਤੇ ਸੁਣਿਆ ਹੈ।
16
ਅਤੇ ਹੁਣ ਤੂੰ ਕਿਸ ਲਈ ਉਡੀਕ ਕਰ ਰਿਹਾ? ਉੱਠ, ਬਪਤਿਸਮਾ ਲੈ ਅਤੇ ਉਸ ਦੇ ਨਾਮ ਨੂੰ ਪੁਕਾਰਦੇ ਹੋਏ, ਆਪਣੇ ਪਾਪਾਂ ਨੂੰ ਧੋ।’
17
“ਉਸ ਤੋਂ ਬਾਅਦ, ਜਦੋਂ ਮੈਂ ਯੇਰੂਸ਼ਲੇਮ ਵਾਪਸ ਆਇਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਇੱਕ ਅੰਤਰਲੀਨਤਾ ਦੀ ਅਵਸਥਾ ਵਿੱਚ ਡਿੱਗ ਗਿਆ।
18
ਅਤੇ ਵੇਖਿਆ ਜੋ ਪ੍ਰਭੂ ਮੇਰੇ ਨਾਲ ਬੋਲ ਰਿਹਾ ਸੀ। ‘ਜਲਦੀ!’ ਉਸਨੇ ਕਿਹਾ, ‘ਯੇਰੂਸ਼ਲੇਮ ਨੂੰ ਇਸੇ ਵੇਲੇ ਛੱਡ,’ ਕਿਉਂਕਿ ਇੱਥੋ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।
19
“ਮੈਂ ਜਵਾਬ ਦਿੱਤਾ, ‘ਪ੍ਰਭੂ,’ ਇਹ ਲੋਕ ਜਾਣਦੇ ਹਨ ਕਿ ਮੈਂ ਇੱਕ ਪ੍ਰਾਰਥਨਾ ਸਥਾਨ ਤੋਂ ਦੂਸਰੇ ਵਿੱਚ ਜਾਦਾਂ ਸੀ। ਤਾਂ ਜੋ ਤੇਰੇ ਉੱਤੇ ਵਿਸ਼ਵਾਸ ਕਰਨ ਵਾਲੀਆਂ ਨੂੰ ਮੈ ਕੈਦ ਵਿੱਚ ਪਾਉਂਦਾ ਅਤੇ ਉਨ੍ਹਾਂ ਨੂੰ ਕੁੱਟਦਾ ਸੀ।
20
ਅਤੇ ਜਦੋਂ ਤੇਰੇ ਸ਼ਹੀਦ ਸਟੀਫਨ ਦਾ ਲਹੂ ਵਹਾਇਆ ਗਿਆ ਸੀ, ਮੈਂ ਉਦੋਂ ਉੱਥੇ ਖੜ੍ਹਾ ਹੋ ਕੇ ਆਪਣੀ ਪ੍ਰਵਾਨਗੀ ਦੇ ਰਿਹਾ ਸੀ ਅਤੇ ਉਨ੍ਹਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸ ਨੂੰ ਮਾਰ ਰਹੇ ਸਨ।
21
“ਫਿਰ ਪ੍ਰਭੂ ਨੇ ਮੈਨੂੰ ਕਿਹਾ, ‘ਜਾ; ਮੈਂ ਤੈਨੂੰ ਦੂਰ ਗ਼ੈਰ-ਯਹੂਦੀਆਂ ਵੱਲ ਭੇਜਾਂਗਾ।’ ”
22
ਭੀੜ ਨੇ ਪੌਲੁਸ ਦੀ ਗੱਲ ਉਦੋਂ ਤੱਕ ਸੁਣੀ, ਜਦੋਂ ਤੱਕ ਉਸ ਨੇ ਇਹ ਨਾ ਕਿਹਾ। ਤਦ ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ! ਕਿਉਂ ਜੋ ਉਹ ਜੀਉਣ ਦੇ ਹੀ ਯੋਗ ਨਹੀਂ!”
23
ਜਿਵੇਂ ਉਹ ਚੀਕ ਰਹੇ ਸਨ ਅਤੇ ਆਪਣੇ ਕੱਪੜੇ ਸੁੱਟ ਰਹੇ ਸਨ ਅਤੇ ਹਵਾ ਵਿੱਚ ਮਿੱਟੀ ਵੀ ਉੱਡਾ ਰਹੇ ਸਨ,
24
ਸੈਨਾਪਤੀ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ। ਉਸਨੇ ਹਦਾਇਤ ਕੀਤੀ ਕਿ ਉਸਨੂੰ ਕੋਰੜੇ ਮਾਰੇ ਜਾਣ ਤਾਂ ਜੋ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇ ਕਿ ਲੋਕ ਉਸ ਉੱਤੇ ਇਸ ਤਰ੍ਹਾਂ ਕਿਉਂ ਰੌਲਾ ਪਾ ਰਹੇ ਸਨ।
25
ਜਦੋਂ ਉਨ੍ਹਾਂ ਨੇ ਉਸ ਨੂੰ ਖਿੱਚਿਆ ਕਿ ਉਸਨੂੰ ਕੋੜੇ ਮਾਰੇ ਜਾਣ, ਤਾਂ ਪੌਲੁਸ ਨੇ ਉੱਥੇ ਖੜ੍ਹੇ ਸੂਬੇਦਾਰ ਨੂੰ ਕਿਹਾ, “ਕੀ ਇਹ ਤੁਹਾਡੇ ਲਈ ਕਾਨੂੰਨੀ ਹੈ ਕਿ ਕਿਸੇ ਰੋਮੀ ਨਾਗਰਿਕ ਨੂੰ ਕੋੜੇ ਮਾਰੇ ਜਾਣ ਹਾਲਾਂਕਿ ਕਿ ਉਹ ਦੋਸ਼ੀ ਵੀ ਨਾ ਹੋਵੇ?”
26
ਜਦੋਂ ਸੂਬੇਦਾਰ ਨੇ ਇਹ ਸੁਣਿਆ, ਤਾਂ ਉਹ ਸੈਨਾਪਤੀ ਕੋਲ ਗਿਆ ਅਤੇ ਉਸਨੇ ਇਸ ਬਾਰੇ ਦੱਸਿਆ। “ਤੁਸੀਂ ਕੀ ਕਰਨ ਜਾ ਰਹੇ ਹੋ?” ਉਸਨੇ ਪੁੱਛਿਆ। “ਇਹ ਆਦਮੀ ਰੋਮੀ ਦਾ ਨਾਗਰਿਕ ਹੈ।”
27
ਸੈਨਾਪਤੀ ਪੌਲੁਸ ਕੋਲ ਗਿਆ ਅਤੇ ਪੁੱਛਿਆ, “ਮੈਨੂੰ ਦੱਸੋ, ਕੀ ਤੂੰ ਰੋਮੀ ਹੈ?” “ਹਾਂ, ਮੈਂ ਹਾਂ,” ਉਸਨੇ ਜਵਾਬ ਦਿੱਤਾ।
28
ਤਦ ਸੈਨਾਪਤੀ ਨੇ ਕਿਹਾ, “ਮੈਨੂੰ ਆਪਣੀ ਨਾਗਰਿਕਤਾ ਲਈ ਬਹੁਤ ਸਾਰਾ ਪੈਸਾ ਖ਼ਰਚ ਕੀਤਾ।” “ਪਰ ਮੈਂ ਇੱਕ ਨਾਗਰਿਕ ਪੈਦਾ ਹੋਇਆ ਸੀ,” ਪੌਲੁਸ ਨੇ ਜਵਾਬ ਦਿੱਤਾ।
29
ਜਿਹੜੇ ਲੋਕ ਉਸ ਤੋਂ ਪੁੱਛ-ਗਿੱਛ ਕਰਨ ਜਾ ਰਹੇ ਸਨ, ਉਹ ਤੁਰੰਤ ਵਾਪਸ ਚਲੇ ਗਏ। ਸੈਨਾਪਤੀ ਖੁਦ ਡਰ ਗਿਆ ਜਦੋਂ ਉਸਨੂੰ ਪਤਾ ਲੱਗਾ ਕਿ ਉਸਨੇ ਰੋਮ ਦੇ ਨਾਗਰਿਕ, ਪੌਲੁਸ ਨੂੰ ਜੰਜ਼ੀਰਾਂ ਵਿੱਚ ਬੰਨ੍ਹਿਆ ਹੋਇਆ।
30
ਸੈਨਾਪਤੀ ਇਹ ਪਤਾ ਲਗਾਉਣਾ ਚਾਹੁੰਦਾ ਸੀ ਕਿ ਪੌਲੁਸ ਨੂੰ ਯਹੂਦੀਆਂ ਦੁਆਰਾ ਦੋਸ਼ੀ ਕਿਉਂ ਠਹਿਰਾਇਆ ਗਿਆ ਸੀ। ਅਗਲੇ ਦਿਨ, ਉਸਨੇ ਉਸਨੂੰ ਰਿਹਾ ਕਰ ਦਿੱਤਾ ਅਤੇ ਮੁੱਖ ਜਾਜਕਾਂ ਅਤੇ ਮਹਾਂਸਭਾ ਵਿੱਚ ਸਾਰੇ ਮੈਂਬਰਾਂ ਨੂੰ ਇਕੱਠਾ ਹੋਣ ਲਈ ਆਦੇਸ਼ ਦਿੱਤਾ। ਫੇਰ ਉਸ ਨੇ ਪੌਲੁਸ ਨੂੰ ਹੇਠਾਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ।
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28