bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 25
Acts 25
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 26 →
1
ਫੇਸਤੁਸ ਦੇ ਪ੍ਰਾਂਤ ਵਿੱਚ ਪਹੁੰਚਣ ਤੋਂ ਤਿੰਨ ਦਿਨ ਬਾਅਦ, ਉਹ ਕੈਸਰਿਆ ਤੋਂ ਯੇਰੂਸ਼ਲੇਮ ਗਿਆ।
2
ਜਿੱਥੇ ਮੁੱਖ ਜਾਜਕਾਂ ਅਤੇ ਯਹੂਦੀ ਆਗੂ ਉਸ ਦੇ ਸਾਮ੍ਹਣੇ ਆਏ ਅਤੇ ਪੌਲੁਸ ਖ਼ਿਲਾਫ਼ ਦੋਸ਼ ਪੇਸ਼ ਕੀਤੇ।
3
ਉਨ੍ਹਾਂ ਨੇ ਫੇਸਤੁਸ ਨੂੰ ਬੇਨਤੀ ਕੀਤੀ, ਕਿ ਪੌਲੁਸ ਨੂੰ ਯੇਰੂਸ਼ਲੇਮ ਭੇਜ ਦਿੱਤਾ ਜਾਵੇ, ਕਿਉਂਕਿ ਉਹ ਰਸਤੇ ਵਿੱਚ ਉਸ ਨੂੰ ਮਾਰਨ ਲਈ ਇੱਕ ਹਮਲਾ ਕਰਨ ਦੀ ਤਿਆਰੀ ਵਿੱਚ ਸਨ।
4
ਫੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਨੂੰ ਕੈਸਰਿਆ ਵਿਖੇ ਕੈਦ ਵਿੱਚ ਰੱਖਿਆ ਗਿਆ ਹੈ, ਅਤੇ ਮੈਂ ਖ਼ੁਦ ਜਲਦੀ ਹੀ ਉੱਥੇ ਜਾ ਰਿਹਾ ਹਾਂ।
5
ਤੁਹਾਡੇ ਕੁਝ ਆਗੂ ਮੇਰੇ ਨਾਲ ਆਉਣ, ਅਤੇ ਅਗਰ ਜੇ ਉਸ ਆਦਮੀ ਨੇ ਕੁਝ ਗਲਤ ਕੀਤਾ ਹੈ, ਤਾਂ ਉਹ ਉੱਥੇ ਉਸ ਉੱਤੇ ਇਲਜ਼ਾਮ ਲਾ ਸਕਦੇ ਹਨ।”
6
ਉਨ੍ਹਾਂ ਨਾਲ ਅੱਠ-ਦਸ ਦਿਨ ਯੇਰੂਸ਼ਲੇਮ ਵਿੱਚ ਬਿਤਾਉਣ ਤੋਂ ਬਾਅਦ, ਫੇਸਤੁਸ ਕੈਸਰਿਆ ਵੱਲ ਨੂੰ ਚਲਾ ਗਿਆ। ਅਗਲੇ ਦਿਨ ਉਸਨੇ ਅਦਾਲਤ ਨੂੰ ਬੁਲਾਇਆ ਅਤੇ ਪੌਲੁਸ ਨੂੰ ਉਸਦੇ ਸਾਮ੍ਹਣੇ ਲਿਆਉਣ ਦਾ ਆਦੇਸ਼ ਦਿੱਤਾ।
7
ਜਦੋਂ ਪੌਲੁਸ ਅੰਦਰ ਆਇਆ, ਤਾਂ ਯੇਰੂਸ਼ਲੇਮ ਤੋਂ ਆਏ ਯਹੂਦੀ ਆਗੂ ਉਸਦੇ ਆਸ-ਪਾਸ ਖੜੇ ਹੋ ਗਏ। ਉਨ੍ਹਾਂ ਨੇ ਉਸ ਦੇ ਵਿਰੁੱਧ ਕਈ ਗੰਭੀਰ ਦੋਸ਼ ਲਾਏ, ਪਰ ਜਿਨ੍ਹਾਂ ਨੂੰ ਸਾਬਤ ਨਾ ਕਰ ਸਕੇ।
8
ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ: “ਕਿ ਮੈਂ ਯਹੂਦੀ ਬਿਵਸਥਾ ਜਾਂ ਹੈਕਲ ਦੇ ਵਿਰੁੱਧ ਜਾਂ ਰੋਮਨ ਪਾਤਸ਼ਾਹ ਕੈਸਰ ਦੇ ਵਿਰੁੱਧ ਕੋਈ ਗਲਤ ਨਹੀਂ ਕੀਤਾ ਹੈ।”
9
ਫੇਸਤੁਸ ਨੇ, ਯਹੂਦੀਆਂ ਦਾ ਪੱਖ ਪੂਰਨ ਦੀ ਇੱਛਾ ਕਰਦਿਆਂ, ਪੌਲੁਸ ਨੂੰ ਕਿਹਾ, “ਕੀ ਤੂੰ ਯੇਰੂਸ਼ਲੇਮ ਜਾ ਕੇ ਇਨ੍ਹਾਂ ਦੋਸ਼ਾਂ ਉੱਤੇ ਮੇਰੇ ਸਾਹਮਣੇ ਮੁਕੱਦਮਾ ਖੜਾ ਕਰਨਾ ਚਾਹੁੰਦਾ?”
10
ਪੌਲੁਸ ਨੇ ਜਵਾਬ ਦਿੱਤਾ: “ਮੈਂ ਹੁਣ ਕੈਸਰ ਦੀ ਅਦਾਲਤ ਵਿੱਚ ਖੜ੍ਹਾ ਹਾਂ, ਚਾਹੀਦਾ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ। ਮੈਂ ਯਹੂਦੀਆਂ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ, ਜਿਵੇਂ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ।
11
ਅਗਰ, ਫਿਰ ਵੀ, ਮੈਂ ਮੌਤ ਦੇ ਯੋਗ ਕੁਝ ਵੀ ਕਰਨ ਲਈ ਦੋਸ਼ੀ ਹਾਂ, ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਦਾ। ਪਰ ਜੇ ਮੇਰੇ ਉੱਤੇ ਇਹ ਯਹੂਦੀਆਂ ਦੁਆਰਾ ਲਾਏ ਦੋਸ਼ ਸਹੀ ਨਹੀਂ ਹਨ, ਤਾਂ ਕਿਸੇ ਨੂੰ ਵੀ ਮੈਨੂੰ ਉਨ੍ਹਾਂ ਦੇ ਹਵਾਲੇ ਕਰਨ ਦਾ ਅਧਿਕਾਰ ਨਹੀਂ ਹੈ। ਮੈਂ ਰੋਮਨ ਪਾਤਸ਼ਾਹ ਕੈਸਰ ਨੂੰ ਅਪੀਲ ਕਰਦਾ ਹਾਂ!”
12
ਫੇਸਤੁਸ ਨੇ ਆਪਣੀ ਸਭਾ ਨਾਲ ਗੱਲਬਾਤ ਕਰਨ ਤੋਂ ਬਾਅਦ, ਉਸ ਨੇ ਐਲਾਨ ਕੀਤਾ: “ਤੁਸੀਂ ਰੋਮਨ ਪਾਤਸ਼ਾਹ ਕੈਸਰ ਨੂੰ ਬੇਨਤੀ ਕੀਤੀ ਹੈ। ਤੂੰ ਰੋਮਨ ਪਾਤਸ਼ਾਹ ਦੇ ਹੀ ਕੋਲ ਜਾਵੇਂਗਾ!”
13
ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਸ ਫੇਸਤੁਸ ਨੂੰ ਮਿਲਣ ਲਈ ਕੈਸਰਿਆ ਪਹੁੰਚੇ।
14
ਕਿਉਂਕਿ ਉਹ ਉੱਥੇ ਬਹੁਤ ਸਾਰੇ ਦਿਨ ਬਿਤਾ ਰਹੇ ਸਨ, ਫੇਸਤੁਸ ਨੇ ਰਾਜੇ ਨਾਲ ਪੌਲੁਸ ਦੇ ਮੁਕੱਦਮਾ ਦੀ ਚਰਚਾ ਕੀਤੀ। ਉਸ ਨੇ ਕਿਹਾ: “ਇੱਥੇ ਇੱਕ ਆਦਮੀ ਹੈ ਜਿਸ ਨੂੰ ਫੇਲਿਕ੍ਸ ਕੈਦੀ ਬਣਾ ਕੇ ਛੱਡ ਗਿਆ।
15
ਜਦੋਂ ਮੈਂ ਯੇਰੂਸ਼ਲੇਮ ਗਿਆ, ਤਾਂ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਸ ਦੇ ਖਿਲਾਫ਼ ਦੋਸ਼ ਲਿਆਂਦੇ ਅਤੇ ਬੇਨਤੀ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ।
16
“ਮੈਂ ਉਨ੍ਹਾਂ ਨੂੰ ਕਿਹਾ ਕਿ ਰੋਮੀਆਂ ਦਾ ਇਹ ਰਿਵਾਜ ਨਹੀਂ ਹੈ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿਨ੍ਹਾਂ ਚਿਰ ਆਪਣੇ ਦੋਸ਼ ਲਗਾਉਣ ਵਾਲਿਆ ਦੇ ਸਾਹਮਣੇ ਸਫ਼ਾਈ ਦੇਣ ਦਾ ਮੌਕਾ ਨਾ ਪਾਵੇ।
17
ਜਦੋਂ ਉਸ ਦੇ ਦੋਸ਼ੀ ਮੇਰੇ ਨਾਲ ਇੱਥੇ ਆਏ, ਮੈਂ ਮੁਕੱਦਮੇ ਵਿੱਚ ਦੇਰੀ ਨਹੀਂ ਕੀਤੀ, ਪਰ ਅਗਲੇ ਹੀ ਦਿਨ ਅਦਾਲਤ ਵਿੱਚ ਬੁਲਾਇਆ ਅਤੇ ਉਸ ਆਦਮੀ ਨੂੰ ਅੰਦਰ ਲਿਆਉਣ ਦਾ ਆਦੇਸ਼ ਦਿੱਤਾ।
18
ਜਦੋਂ ਉਸ ਦੇ ਦੋਸ਼ੀ ਬੋਲਣ ਲਈ ਉੱਠੇ, ਤਾਂ ਉਨ੍ਹਾਂ ਨੇ ਉਸ ਉੱਤੇ ਕਿਸੇ ਜੁਰਮ ਦਾ ਦੋਸ਼ ਨਹੀਂ ਲਗਾਇਆ ਜਿਸ ਦੀ ਮੈਂ ਉਮੀਦ ਕੀਤੀ ਸੀ।
19
ਇਸ ਦੀ ਬਜਾਏ, ਉਨ੍ਹਾਂ ਨਾਲ ਉਸ ਦੇ ਆਪਣੇ ਧਰਮ ਅਤੇ ਯਿਸ਼ੂ ਨਾਮ ਦੇ ਇੱਕ ਮਰੇ ਹੋਏ ਆਦਮੀ ਬਾਰੇ ਝਗੜਾ ਹੋਇਆ ਜਿਸ ਬਾਰੇ ਪੌਲੁਸ ਆਖਦਾ ਸੀ ਕਿ ਉਹ ਜੀਉਂਦਾ ਹੈ।
20
ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਿਵੇਂ ਕੀਤੀ ਜਾਏ; ਇਸ ਲਈ ਮੈਂ ਉਸ ਨੂੰ ਪੁੱਛਿਆ ਕਿ ਉਹ ਯੇਰੂਸ਼ਲੇਮ ਜਾ ਕੇ ਇਹਨਾਂ ਦੋਸ਼ਾਂ ਉੱਤੇ ਮੁਕੱਦਮਾ ਖੜ੍ਹੇ ਕਰਨਾ ਚਾਹੇਗਾ।
21
ਪਰ ਜਦੋਂ ਪੌਲੁਸ ਨੇ ਆਪਣੀ ਅਪੀਲ ਪਾਤਸ਼ਾਹ ਦੇ ਫ਼ੈਸਲੇ ਲਈ ਰੱਖੀ, ਤਾਂ ਮੈਂ ਉਸ ਨੂੰ ਉਦੋਂ ਤੱਕ ਕੈਦ ਵਿੱਚ ਰੱਖਣ ਦਾ ਆਦੇਸ਼ ਦਿੱਤਾ ਜਦੋਂ ਤੱਕ ਮੈਂ ਉਸਨੂੰ ਕੈਸਰ ਪਾਤਸ਼ਾਹ ਕੋਲ ਨਾ ਭੇਜਾਂ।”
22
ਤਦ ਅਗ੍ਰਿੱਪਾ ਨੇ ਫੇਸਤੁਸ ਨੂੰ ਕਿਹਾ, “ਮੈਂ ਇਸ ਆਦਮੀ ਨੂੰ ਆਪ ਵੀ ਸੁਣਨਾ ਚਾਹੁੰਦਾ ਹਾਂ।” ਉਸਨੇ ਜਵਾਬ ਦਿੱਤਾ, “ਕੱਲ੍ਹ ਤੁਸੀਂ ਉਸਨੂੰ ਸੁਣੋਗੇ।”
23
ਅਗਲੇ ਹੀ ਦਿਨ ਅਗ੍ਰਿੱਪਾ ਅਤੇ ਬਰਨੀਸ ਬਹੁਤ ਸ਼ੌਕ ਨਾਲ ਆਏ ਅਤੇ ਸ਼ਹਿਰ ਦੇ ਉੱਚ-ਦਰਜੇ ਦੇ ਫੌਜੀ ਅਧਿਕਾਰੀਆਂ ਅਤੇ ਪ੍ਰਮੁੱਖ ਆਦਮੀਆਂ ਨਾਲ ਕਚਿਹਰੀ ਵਿੱਚ ਦਾਖਲ ਹੋਏ। ਫੇਸਤੁਸ ਦੇ ਹੁਕਮ ਤੇ, ਪੌਲੁਸ ਨੂੰ ਅੰਦਰ ਲਿਆਂਦਾ ਗਿਆ।
24
ਫੇਸਤੁਸ ਨੇ ਕਿਹਾ: “ਰਾਜਾ ਅਗ੍ਰਿੱਪਾ, ਜੋ ਸਾਡੇ ਨਾਲ ਮੌਜੂਦ ਹਨ, ਤੁਸੀਂ ਇਸ ਆਦਮੀ ਨੂੰ ਦੇਖਦੇ ਹੋ! ਸਾਰੇ ਯਹੂਦੀ ਲੋਕਾਂ ਨੇ ਮੇਰੇ ਅੱਗੇ ਉਸ ਬਾਰੇ ਯੇਰੂਸ਼ਲੇਮ ਵਿੱਚ ਅਤੇ ਇੱਥੇ ਕੈਸਰਿਆ ਵਿੱਚ ਦਰਖ਼ਾਸਤ ਕੀਤੀ, ਅਤੇ ਇਹ ਰੌਲ਼ਾ ਪਾਉਂਦੇ ਹਨ ਜੋ ਇਹ ਦਾ ਅੱਗੇ ਨੂੰ ਜਿਉਂਦਾ ਰਹਿਣਾ ਹੀ ਯੋਗ ਨਹੀਂ।
25
ਮੈਂ ਪਾਇਆ ਕਿ ਇਸ ਨੇ ਮੌਤ ਦੇ ਲਾਇਕ ਕੋਈ ਕੰਮ ਨਹੀਂ ਕੀਤਾ, ਪਰ ਕਿਉਂਕਿ ਇਸ ਨੇ ਸਮਰਾਟ ਅੱਗੇ ਆਪਣੀ ਅਪੀਲ ਕੀਤੀ ਮੈਂ ਉਸਨੂੰ ਰੋਮ ਭੇਜਣ ਦਾ ਫ਼ੈਸਲਾ ਕੀਤਾ।
26
ਪਰ ਮੇਰੇ ਕੋਲ ਉਸ ਰਾਜ ਪ੍ਰਤਾਪ ਨੂੰ ਲਿਖਣ ਲਈ ਕੁਝ ਨਿਸ਼ਚਤ ਨਹੀਂ ਹੈ। ਇਸ ਲਈ ਮੈਂ ਉਸਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਇਆ ਹਾਂ, ਅਤੇ ਖ਼ਾਸ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਤਾਂ ਜੋ ਇਸ ਜਾਂਚ-ਪੜਤਾਲ ਦੇ ਨਤੀਜੇ ਵਜੋਂ ਮੈਨੂੰ ਕੁਝ ਲਿਖਣ ਲਈ ਮਿਲ ਸਕੇ।
27
ਕਿਉਂਕਿ ਇਹ ਗੱਲ ਮੈਨੂੰ ਸਿਆਣੀ ਨਹੀਂ ਸੁੱਝਦੀ ਕਿ ਇੱਕ ਕੈਦੀ ਨੂੰ ਉਸ ਵਿਰੁੱਧ ਲਾਏ ਦੋਸ਼ਾਂ ਦੀ ਜਾਣਕਾਰੀ ਦਿੱਤੇ ਬਗ਼ੈਰ ਰੋਮ ਵਿੱਚ ਭੇਜ ਦਿੱਤਾ ਜਾਵੇ।”
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 26 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28