bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 7
Acts 7
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
1
ਤਦ ਮਹਾਂ ਜਾਜਕ ਨੇ ਸਟੀਫਨ ਨੂੰ ਪੁੱਛਿਆ, “ਕੀ ਇਹ ਇਲਜ਼ਾਮ ਸੱਚੇ ਹਨ?”
2
ਇਸ ਬਾਰੇ ਉਸਨੇ ਜਵਾਬ ਦਿੱਤਾ: “ਭਾਈਉ ਅਤੇ ਬਜ਼ੁਰਗੋ, ਮੇਰੀ ਗੱਲ ਸੁਣੋ! ਮਹਿਮਾ ਦਾ ਪਰਮੇਸ਼ਵਰ ਸਾਡੇ ਪੂਰਵਜ ਅਬਰਾਹਾਮ ਉੱਤੇ ਉਸ ਸਮੇਂ ਪ੍ਰਗਟ ਹੋਈਆ ਜਦੋਂ ਉਹ ਮੈਸੋਪਟਾਮਿਆ ਦੇਸ਼ ਵਿੱਚ ਰਹਿੰਦਾ ਸੀ, ਹਾਰਾਨ ਪਿੰਡ ਵਿੱਚ ਵੱਸਣ ਤੋਂ ਪਹਿਲਾਂ।
3
‘ਤੂੰ ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ,’ ਪਰਮੇਸ਼ਵਰ ਨੇ ਕਿਹਾ, ‘ਅਤੇ ਉਸ ਭੂਮੀ ਵੱਲ ਜਾ ਜੋ ਮੈਂ ਤੁਹਾਨੂੰ ਦਿਖਾਵਾਂਗਾ।’
4
“ਸੋ ਅਬਰਾਹਾਮ ਕਸਦੀਆਂ ਦੇ ਦੇਸ਼ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ। ਅਤੇ ਉਹ ਦੇ ਪਿਤਾ ਦੇ ਮਰਨ ਪਿੱਛੋਂ, ਪਰਮੇਸ਼ਵਰ ਨੇ ਉਹ ਨੂੰ ਉੱਥੋਂ ਲਿਆ ਕੇ ਇਸ ਦੇਸ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ।
5
ਉਸਨੇ ਉਸਨੂੰ ਇੱਥੇ ਕੋਈ ਵਿਰਾਸਤ ਨਹੀਂ ਦਿੱਤੀ, ਇੱਥੋ ਤੱਕ ਉਸਦੇ ਪੈਰ ਰੱਖਣ ਦੇ ਲਈ ਕਾਫ਼ੀ ਜ਼ਮੀਨ ਵੀ ਨਹੀਂ ਸੀ। ਪਰ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਅਤੇ ਉਸ ਦੇ ਬਾਅਦ ਉਸਦੀ ਅੰਸ ਜ਼ਮੀਨ ਉੱਤੇ ਕਬਜ਼ਾ ਕਰੇਗੀ, ਹਾਲਾਂਕਿ ਉਸ ਸਮੇਂ ਅਬਰਾਹਾਮ ਕੋਲ ਕੋਈ ਔਲਾਦ ਨਹੀਂ ਸੀ।
6
ਪਰਮੇਸ਼ਵਰ ਨੇ ਉਸਨੂੰ ਇਸ ਤਰ੍ਹਾਂ ਆਖਿਆ: ‘ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ, ਅਤੇ ਉਹ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ।
7
ਪਰ ਮੈਂ ਉਸ ਕੌਮ ਨੂੰ ਜਿਨ੍ਹਾਂ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ,’ ਪਰਮੇਸ਼ਵਰ ਨੇ ਆਖਿਆ, ‘ਅਤੇ ਉਸ ਤੋਂ ਬਾਅਦ ਤੇਰਾ ਵੰਸ਼ ਛੁੱਟ ਜਾਵੇਗਾ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ।’
8
ਫਿਰ ਉਸਨੇ ਅਬਰਾਹਾਮ ਨੂੰ ਸੁੰਨਤ ਦਾ ਇਕਰਾਰਨਾਮਾ ਦਿੱਤਾ। ਅਤੇ ਅਬਰਾਹਾਮ ਦੇ ਘਰ ਇਸਹਾਕ ਹੋਇਆ ਅਤੇ ਉਸਦੇ ਜਨਮ ਤੋਂ ਅੱਠ ਦਿਨਾਂ ਬਾਅਦ ਉਸਦੀ ਸੁੰਨਤ ਕੀਤੀ ਗਈ। ਬਾਅਦ ਵਿੱਚ ਇਸਹਾਕ ਦੇ ਘਰ ਯਾਕੋਬ ਜੰਮਿਆ, ਅਤੇ ਯਾਕੋਬ ਸਾਡੇ ਬਾਰ੍ਹਾਂ ਗੋਤਾਂ ਦੇ ਪੁਰਖਿਆਂ ਦਾ ਪਿਤਾ ਹੋਇਆ।
9
“ਕਿਉਂਕਿ ਯੋਸੇਫ਼ ਦੇ ਆਪਣੇ ਭਰਾਵਾਂ ਨੇ ਉਸ ਨਾਲ ਈਰਖਾ ਕੀਤੀ, ਇਸ ਲਈ ਉਨ੍ਹਾਂ ਨੇ ਉਸਨੂੰ ਮਿਸਰ ਵਿੱਚ ਇੱਕ ਗੁਲਾਮ ਵਜੋਂ ਵੇਚ ਦਿੱਤਾ। ਪਰ ਪਰਮੇਸ਼ਵਰ ਉਸ ਦੇ ਨਾਲ ਸੀ
10
ਅਤੇ ਪਰਮੇਸ਼ਵਰ ਨੇ ਉਸਨੂੰ ਉਸ ਦੀਆਂ ਸਾਰਿਆਂ ਮੁਸੀਬਤਾਂ ਤੋਂ ਬਚਾ ਲਿਆ। ਉਸਨੇ ਯੋਸੇਫ਼ ਨੂੰ ਬੁੱਧ ਦਿੱਤੀ ਅਤੇ ਉਸਨੂੰ ਮਿਸਰ ਦੇ ਰਾਜਾ ਫ਼ਿਰਓਨ ਦੀ ਸਦਭਾਵਨਾ ਪ੍ਰਾਪਤ ਕਰਨ ਦੇ ਯੋਗ ਬਣਾਇਆ। ਇਸ ਲਈ ਫ਼ਿਰ ਫ਼ਿਰਓਨ ਪਾਤਸ਼ਾਹ ਨੇ ਉਸਨੂੰ ਮਿਸਰ ਅਤੇ ਉਸਦੇ ਸਾਰੇ ਮਹਿਲ ਉੱਤੇ ਹਾਕਮ ਬਣਾਇਆ।
11
“ਫਿਰ ਸਾਰੇ ਮਿਸਰ ਅਤੇ ਕਨਾਨ ਦੇਸ਼ ਵਿੱਚ ਕਾਲ ਆਇਆ, ਬੜਾ ਵੱਡਾ ਕਸ਼ਟ ਹੋਇਆ, ਅਤੇ ਸਾਡੇ ਪੂਰਵਜਾਂ ਨੂੰ ਅਨਾਜ ਨਾ ਮਿਲਿਆ।
12
ਜਦੋਂ ਯਾਕੋਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ, ਤਾਂ ਉਸਨੇ ਸਾਡੇ ਪਿਉ-ਦਾਦਿਆਂ ਨੂੰ ਪਹਿਲੀ ਵਾਰ ਮਿਸਰ ਵਿੱਚ ਭੇਜਿਆ।
13
ਆਪਣੇ ਦੂਸਰੇ ਦੌਰੇ ਤੇ, ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਉਹ ਕੌਣ ਹੈ, ਅਤੇ ਫ਼ਿਰਓਨ ਨੇ ਯੋਸੇਫ਼ ਦੇ ਪਰਿਵਾਰ ਬਾਰੇ ਜਾਣ ਲਿਆ।
14
ਇਸ ਤੋਂ ਬਾਅਦ, ਯੋਸੇਫ਼ ਨੇ ਆਪਣੇ ਪਿਤਾ ਯਾਕੋਬ ਅਤੇ ਆਪਣੇ ਸਾਰੇ ਘਰਾਣੇ ਸਮੇਤ, ਜੋ ਪੰਝੱਤਰ ਜਣੇ ਸਨ ਮਿਸਰ ਆਉਣ ਲਈ ਬੁਲਾਇਆ।
15
ਫਿਰ ਯਾਕੋਬ ਮਿਸਰ ਨੂੰ ਚਲਾ ਗਿਆ, ਅਤੇ ਉਸ ਦੀ ਮੌਤ ਹੋ ਗਈ ਜਿੱਥੇ ਸਾਡੇ ਪਿਉ-ਦਾਦਿਆਂ ਦੀ ਵੀ ਮੌਤ ਹੋਈ ਸੀ।
16
ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਵਾਪਸ ਸ਼ਕਮ ਵਿੱਚ ਲਿਆਂਦਾ ਗਿਆ ਅਤੇ ਉਸ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਜੋ ਅਬਰਾਹਾਮ ਨੇ ਸ਼ਕਮ ਵਿਖੇ ਹਮੋਰ ਦੇ ਪੁੱਤਰਾਂ ਤੋਂ ਇੱਕ ਤੈਅ ਰਕਮ ਤੇ ਖਰੀਦੀ ਸੀ।
17
“ਜਦੋਂ ਪਰਮੇਸ਼ਵਰ ਦਾ ਅਬਰਾਹਾਮ ਨਾਲ ਕੀਤਾ ਆਪਣਾ ਵਾਇਦਾ ਪੂਰਾ ਕਰਨ ਦਾ ਸਮਾਂ ਨੇੜੇ ਆਇਆ, ਮਿਸਰ ਵਿੱਚ ਸਾਡੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਸੀ।
18
ਫਿਰ ‘ਇੱਕ ਨਵਾਂ ਰਾਜਾ ਬਣਿਆ, ਜਿਹੜਾ ਯੋਸੇਫ਼ ਨੂੰ ਨਹੀਂ ਜਾਣਦਾ ਸੀ, ਉਹ ਮਿਸਰ ਵਿੱਚ ਸੱਤਾ ਵਿੱਚ ਆਇਆ।’
19
ਉਹ ਨੇ ਸਾਡੀ ਕੌਮ ਨਾਲ ਚਲਾਕੀ ਕਰਕੇ ਸਾਡੇ ਪਿਉ-ਦਾਦਿਆਂ ਨੂੰ ਤੰਗ ਕੀਤਾ ਕਿ ਉਹ ਆਪਣੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਤਾਂ ਜੋ ਉਹ ਜਿਉਂਦੇ ਨਾ ਰਹਿਣ।
20
“ਉਸ ਸਮੇਂ ਮੋਸ਼ੇਹ ਦਾ ਜਨਮ ਹੋਇਆ, ਅਤੇ ਉਹ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਬਹੁਤ ਸੋਹਣਾ ਸੀ। ਤਿੰਨ ਮਹੀਨਿਆਂ ਤੱਕ ਉਸਦੀ ਉਸਦੇ ਪਰਿਵਾਰ ਦੁਆਰਾ ਦੇਖਭਾਲ ਕੀਤੀ ਗਈ।
21
ਜਦੋਂ ਮੋਸ਼ੇਹ ਨੂੰ ਉਸਦੇ ਘਰ ਤੋਂ ਬਾਹਰ ਰੱਖ ਦਿੱਤਾ ਗਿਆ ਸੀ, ਤਾਂ ਫ਼ਿਰਓਨ ਦੀ ਧੀ ਉਹ ਨੂੰ ਲੈ ਗਈ ਅਤੇ ਉਹ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ।
22
ਮੋਸ਼ੇਹ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮਾਂ ਅਤੇ ਬੋਲਣ ਵਿੱਚ ਸਮਰੱਥਾ ਸੀ।
23
“ਜਦੋਂ ਮੋਸ਼ੇਹ ਚਾਲ੍ਹੀ ਸਾਲਾਂ ਦਾ ਹੋਇਆ ਸੀ, ਉਸਨੇ ਆਪਣੇ ਮਨ ਵਿੱਚ ਲੋਕਾਂ ਇਸਰਾਏਲੀਆਂ ਨੂੰ ਮਿਲਣ ਦਾ ਫ਼ੈਸਲਾ ਕੀਤਾ।
24
ਇੱਕ ਦਿਨ ਉਸਨੇ ਇੱਕ ਮਿਸਰੀ ਨੂੰ ਉਨ੍ਹਾਂ ਵਿੱਚੋਂ ਇੱਕ ਨਾਲ ਬੇਇਨਸਾਫ਼ੀ ਕਰਦੇ ਵੇਖਿਆ, ਇਸ ਲਈ ਉਸਦੇ ਬਚਾਉਣ ਲਈ ਗਿਆ ਅਤੇ ਮਿਸਰੀ ਦਾ ਕਤਲ ਕਰਕੇ ਉਸਦਾ ਬਦਲਾ ਲਿਆ।
25
ਮੋਸ਼ੇਹ ਨੇ ਸੋਚਿਆ ਕਿ ਉਸਦੇ ਆਪਣੇ ਭਾਈਬੰਦ-ਇਸਰਾਏਲੀ ਲੋਕ ਸਮਝ ਲੈਣਗੇ ਕਿ ਪਰਮੇਸ਼ਵਰ ਉਨ੍ਹਾਂ ਨੂੰ ਬਚਾਉਣ ਲਈ ਉਸ ਨੂੰ ਇਸਤੇਮਾਲ ਕਰ ਰਿਹਾ ਹੈ, ਪਰ ਉਹ ਅਜਿਹਾ ਨਾ ਸਮਝੇ।
26
ਅਗਲੇ ਹੀ ਦਿਨ ਮੋਸ਼ੇਹ ਨੇ ਦੋ ਇਸਰਾਏਲੀਆਂ ਨੂੰ ਆਪਸ ਵਿੱਚ ਲੜਦੇ ਵੇਖਿਆ। ਅਤੇ ਉਨ੍ਹਾਂ ਵਿੱਚ ਮੇਲ-ਮਿਲਾਪ ਕਰਾਉਣਾ ਚਾਹਿਆ ਇਹ ਕਹਿ ਕੇ, ‘ਹੇ ਪੁਰਖੋ, ਤੁਸੀਂ ਤਾਂ ਆਪਸ ਵਿੱਚ ਭਰਾ ਹੋ; ਫਿਰ ਕਿਉਂ ਇੱਕ-ਦੂਜੇ ਨੂੰ ਨਸ਼ਟ ਕਰਨਾ ਚਾਉਦੇ ਹੋ?’
27
“ਪਰ ਦੂਸਰੇ ਨਾਲ ਬੇਇਨਸਾਫ਼ੀ ਕਰਨ ਵਾਲੇ ਆਦਮੀ ਨੇ ਮੋਸ਼ੇਹ ਨੂੰ ਇੱਕ ਪਾਸੇ ਧੱਕਾ ਮਾਰਿਆਂ ਅਤੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ?
28
ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਕੱਲ ਉਸ ਮਿਸਰੀ ਨੂੰ ਮਾਰ ਦਿੱਤਾ ਸੀ?’
29
ਜਦੋਂ ਮੋਸ਼ੇਹ ਨੇ ਇਹ ਸੁਣਿਆ, ਤਾਂ ਉਹ ਮਿਦਯਾਨ ਦੇਸ਼ ਵੱਲ ਨੂੰ ਭੱਜ ਗਿਆ, ਅਤੇ ਜਿੱਥੇ ਉਹ ਇੱਕ ਪਰਦੇਸੀ ਹੋ ਕੇ ਰਹਿਣ ਲੱਗਾ ਅਤੇ ਉੱਥੇ ਉਹ ਦੇ ਦੋ ਪੁੱਤਰ ਹੋਏ।
30
“ਅਤੇ ਜਦੋਂ ਚਾਲ੍ਹੀ ਸਾਲ ਬੀਤ ਗਏ, ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਸਵਰਗਦੂਤ ਅੱਗ ਦੀ ਲਾਟ ਵਿੱਚ ਝਾੜੀ ਵਿੱਚ ਮੋਸ਼ੇਹ ਨੂੰ ਵਿਖਾਈ ਦਿੱਤਾ।
31
ਜਦੋਂ ਮੋਸ਼ੇਹ ਨੇ ਇਹ ਵੇਖਿਆ, ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ। ਜਦੋਂ ਉਹ ਨੇੜਿਓਂ ਦੇਖਣ ਲਈ ਗਿਆ, ਉਸਨੇ ਪ੍ਰਭੂ ਨੂੰ ਇਹ ਕਹਿੰਦੇ ਸੁਣਿਆ:
32
‘ਕਿ ਮੈਂ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ਵਰ ਹਾਂ, ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ।’ ਤਦ ਮੋਸ਼ੇਹ ਡਰ ਦੇ ਮਾਰੇ ਕੰਬ ਉੱਠਿਆ ਅਤੇ ਦੇਖਣ ਦਾ ਹੌਸਲਾ ਨਾ ਕਰ ਸਕਿਆ।
33
“ਤਦ ਪ੍ਰਭੂ ਨੇ ਉਹ ਨੂੰ ਆਖਿਆ, ‘ਤੂੰ ਆਪਣੇ ਪੈਰਾਂ ਦੀ ਜੁੱਤੀ ਲਾਹ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਪਵਿੱਤਰ ਜਗ੍ਹਾ ਹੈ।
34
ਮੈਂ ਸੱਚ-ਮੁੱਚ ਮਿਸਰ ਵਿੱਚ ਆਪਣੇ ਲੋਕਾਂ ਉੱਤੇ ਜ਼ੁਲਮ ਵੇਖੇ ਹਨ। ਮੈਂ ਉਨ੍ਹਾਂ ਦੇ ਹੌਂਕੇ ਸੁਣੇ ਹਨ ਅਤੇ ਉਨ੍ਹਾਂ ਨੂੰ ਅਜ਼ਾਦ ਕਰਨ ਲਈ ਉਤਰ ਆਇਆ ਹਾਂ। ਸੋ ਹੁਣ ਤੂੰ ਆ, ਅਤੇ ਮੈਂ ਤੈਨੂੰ ਮਿਸਰ ਵਿੱਚ ਵਾਪਸ ਭੇਜਾਂਗਾ।’
35
“ਇਹ ਉਹੀ ਮੋਸ਼ੇਹ ਹੈ ਜਿਸਦਾ ਇਸਰਾਏਲੀਆਂ ਨੇ ਇਨਕਾਰ ਕਰਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ?’ ਉਸਨੂੰ ਪਰਮੇਸ਼ਵਰ ਨੇ ਉਸ ਸਵਰਗਦੂਤ ਦੇ ਰਾਹੀ ਜੋ ਉਸ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਅਧਿਕਾਰੀ ਅਤੇ ਅਜ਼ਾਦੀ ਦੇਣ ਵਾਲਾ ਕਰਕੇ ਭੇਜਿਆ।
36
ਉਹ ਨੇ ਉਨ੍ਹਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਮਿਸਰ ਵਿੱਚ, ਲਾਲ ਸਾਗਰ ਵਿੱਚ ਅਤੇ ਚਾਲੀ ਸਾਲ ਜੰਗਲ ਵਿੱਚ ਅਚਰਜ਼ ਕੰਮ ਅਤੇ ਚਿੰਨ੍ਹ ਵਿਖੇ।
37
“ਇਹ ਮੋਸ਼ੇਹ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ, ‘ਪਰਮੇਸ਼ਵਰ ਤੁਹਾਡੇ ਲਈ ਮੇਰੇ ਵਰਗੇ ਨਬੀ ਨੂੰ ਤੁਹਾਡੇ ਭਰਾਵਾਂ ਵਿੱਚੋਂ ਖੜ੍ਹਾ ਕਰੇਗਾ।’
38
ਇਹ ਉਹ ਹੀ ਹੈ ਜੋ ਉਜਾੜ ਦੀ ਸਭਾ ਵਿੱਚ, ਉਸ ਸਵਰਗਦੂਤ ਦੇ ਨਾਲ ਜਿਹੜਾ ਸੀਨਈ ਦੇ ਪਹਾੜ ਉੱਤੇ ਉਹ ਦੇ ਨਾਲ ਬੋਲਿਆ, ਅਤੇ ਸਾਡੇ ਪਿਉ-ਦਾਦਿਆਂ ਦੇ ਨਾਲ ਸੀ; ਅਤੇ ਉਸ ਨੇ ਪਰਮੇਸ਼ਵਰ ਦੇ ਜਿਉਂਦੇ ਬਚਨ ਪਾਏ ਕਿ ਸਾਨੂੰ ਦੇਵੇ।
39
“ਪਰ ਸਾਡੇ ਪਿਉ-ਦਾਦਿਆਂ ਨੇ ਉਹ ਦੇ ਅਧੀਨ ਹੋਣਾ ਨਾ ਚਾਹਿਆ। ਸਗੋਂ, ਉਹ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ।
40
ਅਤੇ ਉਨ੍ਹਾਂ ਨੇ ਹਾਰੋਨ ਨੂੰ ਆਖਿਆ, ‘ਕਿ ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਉਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਸਾਨੂੰ ਪਤਾ ਨਹੀਂ ਕਿ ਉਹ ਨੂੰ ਕੀ ਹੋਇਆ!’
41
ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਵੱਛੇ ਦੇ ਰੂਪ ਵਿੱਚ ਇੱਕ ਮੂਰਤੀ ਬਣਾਈ। ਅਤੇ ਉਸ ਮੂਰਤੀ ਅੱਗੇ ਬਲੀ ਚੜਾਈ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ।
42
ਪਰ ਪਰਮੇਸ਼ਵਰ ਨੇ ਉਨ੍ਹਾਂ ਤੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਨੂੰ ਸੂਰਜ, ਚੰਦ ਅਤੇ ਤਾਰਿਆਂ ਦੀ ਪੂਜਾ ਕਰਨ ਲਈ ਦੇ ਦਿੱਤਾ। ਜਿਵੇਂ ਕਿ ਇਹ ਨਬੀਆਂ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਨਾਲ ਮੇਲ ਖਾਧੀ ਹੈ: “ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ ਚਾਲ੍ਹੀ ਸਾਲਾਂ ਤੱਕ ਭੇਟ ਅਤੇ ਬਲੀਦਾਨ ਮੈਨੂੰ ਹੀ ਚੜਾਏ?”
43
ਅਤੇ ਤੁਸੀਂ ਮੋਲੋਕ ਦੀ ਮੂਰਤੀ ਦੇ ਤੰਬੂ ਨੂੰ ਚੁੱਕ ਲਿਆ ਹੈ, ਅਤੇ ਤੁਹਾਡਾ ਤਾਰੇ ਦਾ ਦੇਵਤਾ ਰਿਫ਼ਾਨ, ਅਰਥਾਤ ਤੁਸੀਂ ਆਪਣੇ ਪੂਜਣ ਲਈ ਉਨ੍ਹਾਂ ਮੂਰਤਾਂ ਨੂੰ ਬਣਾਇਆ। ਅਤੇ ਮੈਂ ਤੁਹਾਨੂੰ ਕੱਢ ਕੇ ਬਾਬੇਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।
44
“ਸਾਡੇ ਪੂਰਵਜਾਂ ਕੋਲ ਉਜਾੜ ਵਿੱਚ ਕਾਨੂੰਨ ਦੇ ਨੇਮ ਦਾ ਤੰਬੂ ਸੀ। ਇਹ ਉਸ ਰੂਪ ਵਿੱਚ ਬਣਾਇਆ ਗਿਆ ਜਿਵੇਂ ਪਰਮੇਸ਼ਵਰ ਨੇ ਮੋਸ਼ੇਹ ਨੂੰ ਨਿਰਦੇਸ਼ ਦਿੱਤੇ ਸੀ, ਉਸ ਨਮੂਨੇ ਦੇ ਅਨੁਸਾਰ ਜੋ ਉਸਨੇ ਵੇਖਿਆ ਸੀ।
45
ਡੇਰਾ ਪ੍ਰਾਪਤ ਕਰਨ ਤੋਂ ਬਾਅਦ, ਸਾਡੇ ਪੂਰਵਜਾਂ ਤੋਂ ਲੈ ਕੇ ਯੇਹੋਸ਼ੁਆ ਦੇ ਨਾਲ ਇਸ ਜਗ੍ਹਾ ਤੇ ਲਿਆਏ, ਜਿਸ ਸਮੇਂ ਉਹਨਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਾਡੇ ਪਿਉ-ਦਾਦਿਆਂ ਦੇ ਅੱਗਿਓਂ ਕੱਢ ਦਿੱਤਾ। ਅਤੇ ਉਹ ਡੇਰਾ ਰਾਜਾ ਦਾਵੀਦ ਦੇ ਦਿਨਾਂ ਤੱਕ ਰਿਹਾ,
46
ਦਾਵੀਦ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਤਾਂ ਦਾਵੀਦ ਨੇ ਪ੍ਰਾਰਥਨਾ ਕੀਤੀ ਕਿ ਉਹ ਯਾਕੋਬ ਦੇ ਪਰਮੇਸ਼ਵਰ ਦੇ ਲਈ ਇੱਕ ਡੇਰਾ ਬਣਾਵੇ।
47
ਪਰ ਉਹ ਸ਼ਲੋਮੋਨ ਰਾਜਾ ਹੀ ਸੀ ਜਿਸਨੇ ਉਸ ਦੇ ਲਈ ਇੱਕ ਭਵਨ ਬਣਾਇਆ।
48
“ਪਰ, ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ।” ਜਿਸ ਤਰ੍ਹਾਂ ਨਬੀ ਕਹਿੰਦਾ ਹੈ:
49
“ ‘ਸਵਰਗ ਮੇਰਾ ਸਿੰਘਾਸਣ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਪ੍ਰਭੂ ਆਖਦਾ ਹੈ। ਅਤੇ ਮੇਰੀ ਆਰਾਮ ਜਗ੍ਹਾ ਕਿੱਥੇ ਹੋਵੇਗੀ?
50
ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਇਆ?’
51
“ਹੇ ਕਠੋਰ ਦਿਲ ਵਾਲੇ ਲੋਕੋ! ਤੁਸੀਂ ਜੋ ਪਰਮੇਸ਼ਵਰ ਦੇ ਸੰਦੇਸ਼ ਨੂੰ ਨਹੀਂ ਸੁਣਿਆ। ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ: ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ!
52
ਨਬੀਆਂ ਵਿੱਚੋਂ ਕਿਸਨੂੰ ਤੁਹਾਡੇ ਪਿਉ-ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦਾਸ ਦੇ ਆਉਣ ਦੀ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ। ਜਿਸ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ।
53
ਤੁਸੀਂ ਬਿਵਸਥਾ ਨੂੰ ਜਿਹੜੀ ਸਵਰਗਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ।”
54
ਜਦੋਂ ਮਹਾਸਭਾ ਦੇ ਮੈਂਬਰਾਂ ਨੇ ਇਹ ਸੁਣਿਆ, ਤਾਂ ਉਹ ਬੜੇ ਗੁੱਸੇ ਵਿੱਚ ਆਏ ਅਤੇ ਉਹ ਉਸਦੇ ਵਿਰੁੱਧ ਆਪਣੇ ਦੰਦ ਪੀਹਣ ਲੱਗੇ।
55
ਪਰ ਸਟੀਫਨ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਅਕਾਸ਼ ਦੀ ਵੱਲ ਦੇਖਿਆ ਅਤੇ ਪਰਮੇਸ਼ਵਰ ਦੀ ਮਹਿਮਾ, ਅਤੇ ਯਿਸ਼ੂ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜ੍ਹਾ ਵੇਖਿਆ।
56
“ਵੇਖੋ,” ਉਸਨੇ ਕਿਹਾ, “ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ।”
57
ਪਰ ਉਨ੍ਹਾਂ ਨੇ ਉੱਚੀ ਆਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕਰ ਲਏ, ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ।
58
ਅਤੇ ਉਸ ਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਉਸ ਉੱਤੇ ਪਥਰਾਹ ਕੀਤਾ। ਇਸ ਦੌਰਾਨ, ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਮ ਦੇ ਇੱਕ ਜਵਾਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ।
59
ਜਦੋਂ ਉਹ ਉਸਨੂੰ ਪੱਥਰ ਮਾਰ ਰਹੇ ਸਨ, ਸਟੀਫਨ ਨੇ ਪ੍ਰਾਰਥਨਾ ਕੀਤੀ, “ਹੇ ਪ੍ਰਭੂ ਯਿਸ਼ੂ, ਮੇਰੀ ਆਤਮਾ ਨੂੰ ਆਪਣੇ ਕੋਲ ਲੈ ਲਵੋ।”
60
ਫਿਰ ਉਹ ਗੋਡਿਆਂ ਤੇ ਆ ਕੇ ਉੱਚੀ ਆਵਾਜ਼ ਨਾਲ ਬੋਲਿਆ, “ਹੇ ਪ੍ਰਭੂ, ਇਹ ਪਾਪ ਉਨ੍ਹਾਂ ਦੇ ਉੱਪਰ ਨਾ ਆਵੇ।” ਅਤੇ ਇਹ ਕਹਿ ਕੇ, ਉਹ ਮਰ ਗਿਆ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28